ਸਿੱਧੂ ਮੂਸੇਵਾਲਾ ਦੇ ਛੋਟੇ ਭਰਾ ਦੇ ਜਨਮ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਅਟਕਲਾਂ ਲਗਾਈਆਂ ਜਾ ਰਹੀਆਂ ਸਨ ਕਿ ਬੱਚੇ ਦਾ ਜਨਮ ਇਨ ਵਿਟਰੋ ਫਰਟੀਲਾਈਜ਼ੇਸ਼ਨ (IVF) ਤਕਨੀਕ ਹੋਇਆ ਹੈ, ਪਰ ਇਸ ਸਬੰਧੀ ਬਠਿੰਡਾ ਦੇ ਇਸ ਨਿੱਜੀ ਹਸਪਤਾਲ ਦੀ ਡਾਕਟਰ ਰਜਨੀ ਜਿੰਦਲ ਨੇ ਬੱਚੇ ਦੇ ਜਨਮ ਨੂੰ ਲੈ ਕੇ ਸਪੱਸ਼ਟ ਕੀਤਾ ਹੈ ਕਿ ਇਹ ਕਿਸ ਤਰ੍ਹਾਂ ਹੋਇਆ ਹੈ।
ਮਾਤਾ ਚਰਨ ਕੌਰ ਦੀ ਦੇਖਭਾਲ ਤੋਂ ਲੈ ਕੇ ਬੱਚੇ ਦੇ ਜਨਮ ਤੱਕ ਸੰਭਾਲ ਕਰਨ ਵਾਲੇ ਡਾ. ਰਜਨੀ ਜਿੰਦਲ ਨੇ ਕਿਹਾ ਕਿ ਮਾਤਾ ਚਰਨ ਕੌਰ ਉਨ੍ਹਾਂ ਕੋਲ ਗਰਭਅਵਸਥਾ ਦੇ ਚੌਥੇ ਮਹੀਨੇ ਆਏ ਸਨ, ਜਦੋਂ ਉਨ੍ਹਾਂ ਨੂੰ ਕੁੱਝ ਨਾਰਮਲ ਸਮੱਸਿਆਵਾਂ ਹੋਈਆਂ ਸਨ। ਉਨ੍ਹਾਂ ਦੱਸਿਆ ਕਿ ਸਿੱਧੂ ਮੂਸੇਵਾਲਾ ਦੀ ਮਾਤਾ ਨੂੰ ਗਰਭ ਧਾਰਨ ਦੇ ਤਿੰਨ ਮਹੀਨੇ ਪੂਰੇ ਹੋਣ ਤੋਂ ਬਾਅਦ ਹੀ ਹਸਪਤਾਲ ਦਾਖਲ ਹੋਏ ਸਨ।
ਉਨ੍ਹਾਂ ਦੱਸਿਆ ਕਿ ਮਾਤਾ ਚਰਨ ਕੌਰ ਦੀ ਉਮਰ ਦੇ ਲਿਹਾਜ਼ ਨਾਲ ਬੱਚੇ ਦੇ ਜਨਮ ਲਈ ਉਨ੍ਹਾਂ ਨੂੰ ਇਸ ਕੇਸ ਨੂੰ ਬਹੁਤ ਹੀ ਬਾਰੀਕੀ ਨਾਲ ਹੈਂਡਲ ਕਰਨਾ ਪਿਆ ਹੈ। ਉਨ੍ਹਾਂ ਕਿਹਾ ਕਿ ਸਾਡੀ ਕੋਸ਼ਿਸ਼ ਇਹ ਹੀ ਸੀ ਕਿ ਮੂਸੇਵਾਲਾ ਦੇ ਪਰਿਵਾਰ ਨੂੰ ਕੋਈ ਖੁਸ਼ੀ ਦੇ ਸਕੀਏ। ਉਨ੍ਹਾਂ ਬੱਚੇ ਦੇ ਜਨਮ ਨੂੰ ਲੈ ਕੇ ਕਿਹਾ ਕਿ ਉਨ੍ਹਾਂ ਵੱਲੋਂ ਇਸ ਵਿੱਚ ਮਾਤਾ ਚਰਨ ਕੌਰ ਦਾ ਕੋਈ ਵੀ ਪ੍ਰੈਗਨੈਂਸੀ ਵਾਲਾ ਟਰੀਟਮੈਂਟ ਨਹੀਂ ਕੀਤਾ ਗਿਆ ਹੈ।
ਸਾਰੀ ਖ਼ਬਰ ਦੇਖਣ ਲਈ ਥੱਲ੍ਹੇ ਦਿੱਤੀ ਗਈ ਵੀਡਿਓ ਦੇਖੋ। ਜਿਸ ਵਿੱਚ ਪੂਰੀ ਜਾਣਕਾਰੀ ਵਿਸਤਾਰ ਸਹਿਤ ਦਿੱਤੀ ਗਈ ਹੈ। ਇਹ ਵੀਡਿਓ ਤੇ ਸਾਰੀ ਖ਼ਬਰ ਯੂਟਿਊਬ ਜਾਂ ਕਿਸੇ ਹੋਰ ਫੇਸਬੁੱਕ ਆਦਿ ਤੋਂ ਲਈ ਗਈ ਹੈ ਇਸ ਨੂੰ ਬਣਾਉਣ ਵਿੱਚ ਸਾਡਾ ਕੋਈ ਵੀ ਹੱਥ ਨਹੀਂ।ਸਤਿ ਸ੍ਰੀ ਆਕਾਲ ਸਾਰੇ ਦਰਸ਼ਕਾਂ ਨੂੰ।
ਤੁਹਾਡੇ ਆਪਣੇ ਚੈਨਲ ਤੇ ਤੁਹਾਡਾ ਦਿਲ ਤੋ ਸਵਾਗਤ ਕੀਤਾ ਜਾਂਦਾ ਹੈ। ਜਿਵੇਂ ਕਿ ਤੁਸੀ ਜਾਣਦੇ ਹੋ ਸ਼ੋਸ਼ਲ ਮੀਡੀਆ ਤੇ ਹਰ ਦਿਨ ਨਵੀਂ ਤੋ ਨਵੀਂ ਖਬਰ ਵੀਡਿਓ ਆਡੀਓ virel ਹੁੰਦੀ ਰਹਿੰਦੀ ਹੈ। ਅਸੀਂ ਉਹ ਖਬਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ।ਜੇਕਰ ਤੁਹਾਨੂੰ ਸਾਡੀ ਦਿਤੀ ਗਈ ਜਾਣਕਾਰੀ ਵਧੀਆ ਲਗਦੀ ਹੈ ਤਾਂ ਚੈਨਲ ਨੂੰ ਲਾਈਕ ਫ਼ਾਲੋ ਕਰਨਾ ਨਾਂ ਭੁੱਲੋ ਜਿਸ ਨਾਲ ਸਾਡਾ ਹੌਂਸਲਾ ਦੁੱਗਣਾ ਹੁੰਦਾ ਹੈ।ਸਾਡੀ ਵੈਬਸਾਈਟ ਵਿੱਚ ਦਿੱਤੇ ਗਏ ਕੰਟੈਂਟ ਕਿੱਸੇ ਵੀ ਤਰਹ ਦੇ ਨਕਲ ਕੀਤੇ ਨਹੀਂ ਹਨ। ਸਾਡੀ ਖਬਰ ਬਿਲਕੁਲ ਨਰੋਲ ਹੈ|