Sidhu Moosewala ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੀ ਸੁੰਨ੍ਹੀ ਹਵੇਲੀ ‘ਚ ਇੱਕ ਵਾਰ ਮੁੜ ਤੋਂ ਖ਼ੁਸ਼ੀਆਂ ਨੇ ਦਸਤਕ ਦੇ ਦਿੱਤੀ ਹੈ। ਬੀਤੇ ਐਤਵਾਰ ਮੂਸੇ ਦੀ ਹਵੇਲੀ ਦਾ ਚਿਰਾਗ ਮੁੜ ਆਇਆ ਹੈ, ਜਿਸ ਨਾਲ ਬਾਪੂ ਬਲਕੌਰ ਸਿੰਘ ਅਤੇ ਮਾਤਾ ਚਰਨ ਕੌਰ ਦੀ ਖ਼ੁਸ਼ੀ ਦਾ ਕੋਈ ਠਿਕਾਣਾ ਨਹੀਂ ਹੈ। ਉਨ੍ਹਾਂ ਨੂੰ ਜਿਊਣ ਦਾ ਸਹਾਰਾ ਮਿਲ ਗਿਆ ਹੈ। ਹਾਲ ਹੀ ‘ਚ ਕੁਝ ਤਸਵੀਰਾਂ ਛੋਟੇ ਸਿੱਧੂ ਮੂਸੇਵਾਲਾ ਯਾਨੀਕਿ ਸ਼ੁੱਭਦੀਪ ਸਿੰਘ ਸਿੱਧੂ ਦੀਆਂ ਵਾਇਰਲ ਹੋ ਰਹੀਆਂ ਹਨ, ਜਿਨ੍ਹਾਂ ‘ਚ ਛੋਟੇ ਨਵਜਾਤ ਬੱਚੇ ਦਾ ਇੱਕ ਕੰਨ ਵਿੰਨ੍ਹਿਆ ਹੋਇਆ ਹੈ।
ਲੋਕ ਵੀ ਇਸ ਕੰਨ ਵਿੰਨ੍ਹਣ ਨੂੰ ਲੈ ਕੇ ਤਰ੍ਹਾਂ-ਤਰ੍ਹਾਂ ਦੇ ਅੰਦਾਜ਼ੇ ਲਗਾ ਰਹੇ ਹਨ, ਕਿਉਂਕਿ ਜੋ ਤਸਵੀਰਾਂ ਵਾਇਰਲ ਹੋ ਰਹੀਆਂ ਹਨ ਉਨ੍ਹਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਨੰਨ੍ਹੇ ਸਿੱਧੂ ਮੂਸੇਵਾਲਾ ਦੇ ਕੰਨ ‘ਚ ਮੁੰਦਰ ਪਾਈ ਹੋਈ ਹੈ। ਉਥੇ ਹੀ ਇਸ ਬਾਰੇ ਇੱਕ ਗੱਲ ਸਾਹਮਣੇ ਆ ਰਹੀ ਹੈ ਕਿ ਵੱਡੇ ਬਜ਼ੁਰਗਾਂ ਮੁਤਾਬਕ, ਜਿਸ ਜੋੜੇ ਦੇ ਬੱਚੇ ਮਰ
ਜਾਂਦੇ ਹਨ ਜਾਂ ਫਿਰ ਪਹਿਲੀ ਔਲਾਦ ਦੀ ਮੌਤ ਹੋ ਜਾਂਦੀ ਹੈ ਤਾਂ ਉਸ ਤੋਂ ਬਾਅਦ ਜਿਸ ਬੱਚੇ ਦਾ ਜਨਮ ਹੁੰਦਾ ਹੈ ਤਾਂ ਉਸ ਦਾ ਕੰਨ ਵਿੰਨ੍ਹ ਦਿੱਤਾ ਜਾਂਦਾ ਹੈ। ਇਸ ਤੋਂ ਇਲਾਵਾ ਇਸ ਦੇ ਪਿੱਛੇ ਇੱਕ ਹੋਰ ਵਜ੍ਹਾ ਵੀ ਸਾਹਮਣੇ ਆ ਰਹੀ ਹੈ ਉਹ ਇਹ ਹੈ ਕਿ ਜਿਹੜੇ ਜੋੜੇ ਨੇ ਔਲਾਦ ਮੰਗਵੀਂ ਲਈ ਹੋਵੇ ਤਾਂ ਉਹ ਵੀ ਬੱਚੇ ਦੇ ਕੰਨ ਵਿੰਨ੍ਹ ਦਿੰਦੇ ਹਨ। ਦੱਸ ਦਈਏ ਕਿ ਸੋਸ਼ਲ ਮੀਡੀਆ ‘ਤੇ ਸਿੱਧੂ ਪਰਿਵਾਰ ਨੂੰ ਲਗਾਤਾਰ ਵਧਾਈਆਂ ਮਿਲ ਰਹੀਆਂ ਹਨ ਅਤੇ ਕਈ ਕਲਾਕਾਰ ਹਸਪਤਾਲ ਪਹੁੰਚ ਕੇ ਉਨ੍ਹਾਂ ਨਾਲ ਮੁਲਾਕਾਤ ਕਰ ਰਹੇ ਹਨ।
ਉਥੇ ਹੀ ਮੂਸਾ ਪਿੰਡ ‘ਚ ਸਿੱਧੂ ਦੇ ਘਰ ਦੀਵਾਲੀ ਵਰਗਾ ਮਹੌਲ ਬਣਿਆ ਹੋਇਆ ਹੈ। ਛੋਟੇ ਸਿੱਧੂ ਵਾਲਾ ਦੇ ਜਨਮ ਤੋਂ ਬਾਅਦ ਹਵੇਲੀ ਦੇ ਨਾਲ-ਨਾਲ ਮੂਸਾ ਪਿੰਡ ‘ਚ ਵੀ ਜਸ਼ਨ ਮਨਾਇਆ ਜਾ ਰਿਹਾ ਹੈ। ਲੋਕ ਮਠਿਆਈਆਂ ਵੰਡ ਕੇ ਅਤੇ ਨੱਚ ਗਾ ਕੇ ਛੋਟੇ ਸਿੱਧੂ ਦਾ ਸਵਾਗਤ ਕਰ ਰਹੇ ਹਨ ਅਤੇ ਉਸ ਦੇ ਹਵੇਲੀ ‘ਚ ਆਉਣ ਦਾ ਇੰਤਜ਼ਾਰ ਕਰ ਰਹੇ ਹਨ। ਦੇਸ਼ ਵਿਦੇਸ਼ ਤੋਂ ਬਲਕੌਰ ਸਿੱਧੂ ਤੇ ਮਾਤਾ ਚਰਨ ਕੌਰ ਨੂੰ ਵਧਾਈਆਂ ਮਿਲ ਰਹੀਆਂ ਹਨ।