ਧੰਨ ਧੰਨ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੇ ਬਾਰੇ ਬਾਬਾ ਬੁੱਢਾ ਸਾਹਿਬ ਜੀ ਜਿੱਥੇ ਸੇਵਾ ਸਿਮਰਨ ਦੀ ਮੂਰਤ ਸਨ ਉੱਥੇ ਉਹ ਮਹਾਨ ਯੋਧੇ ਤੇ ਤਲਵਾਰ ਦੇ ਧਨੀ ਸਨ ਸੋ ਬ੍ਰਹਮ ਗਿਆਨੀ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਦਾ ਜਨਮ ਪਿੰਡ ਕੱਥੂ ਨੰਗਲ ਜਿਲ੍ਾ ਅੰਮ੍ਰਿਤਸਰ ਵਿੱਚ ਹੋਇਆ ਆਪ ਜੀ ਦੇ ਪਿਤਾ ਦਾ ਨਾਂ ਭਾਈ ਸੁੱਗਾ ਜੀ ਅਤੇ ਮਾਤਾ ਦਾ ਨਾਂ ਮਾਤਾ ਗੌਰਾ ਜੀ ਸੀ ਬਾਬਾ ਬੁੱਢਾ ਜੀ ਦੇ ਪਿਤਾ ਭਾਈ ਸੁੱਗਾ ਜੀ ਬਾਈ ਪਿੰਡਾਂ ਦੇ ਮਾਲਕ ਸਨ ਆਪ ਜੀ ਦੀ ਮਾਤਾ ਗੌਰਾ ਬਹੁਤ ਹੀ ਭਜਨ ਬੰਦਗੀ ਵਾਲੇ ਇਸਦੇ ਸੀ ਜਿਸ ਕਰਕੇ ਉਹਨਾਂ ਦੀ ਭਜਨ ਬੰਦਗੀ ਦਾ ਪ੍ਰਭਾਵ ਬਾਬਾ ਬੁੱਢਾ ਜੀ ਤੇ ਵੀ ਪਿਆ ਬਾਬਾ ਬੁੱਢਾ ਜੀ ਦਾ ਬਚਪਨ ਦਾ ਨਾਮ ਗੂੜਾ ਸੀ ਪਰ ਗੁਰੂ ਨਾਨਕ ਸਾਹਿਬ ਜੀ ਨੇ ਜਦ ਬੁਢੇ ਦੀਆਂ ਬਹੁਤ ਸਿਆਣੀਆਂ ਗੱਲਾਂ ਸੁਣੀਆਂ ਤਾਂ ਗੁਰੂ ਜੀ ਕਹਿਣ ਲੱਗੇ ਤੁਹਾਡੀ ਤੇ ਮੱਤ ਬੁੱਢਿਆਂ ਵਾਂਗ ਸਿਆਣੀ ਹੈ
ਇਸ ਤੋਂ ਹੀ ਬਾਬਾ ਬੁੱਢਾ ਜੀ ਦਾ ਬਾਬਾ ਬੁੱਢਾ ਕਰਕੇ ਨਾਮ ਮਸ਼ਹੂਰ ਹੋ ਗਿਆ ਬਾਬਾ ਬੁੱਢਾ ਜੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਆਪਣਾ ਗੁਰੂ ਧਾਰ ਲਿਆ ਉਹ ਸਾਰਾ ਦਿਨ ਸੰਗਤਾਂ ਦੀ ਸੇਵਾ ਕਰਦੇ ਖੇਤਾਂ ਵਿੱਚ ਜਾ ਕੇ ਖੇਤੀਬਾੜੀ ਦਾ ਕੰਮ ਵੀ ਨਿਭਾਉਂਦੇ ਅਤੇ ਨਾਮ ਜਪਦੇ ਰਹਿੰਦੇ ਉਹਨਾਂ ਨੇ ਆਪਣਾ ਸਾਰਾ ਜੀਵਨ ਸੰਗਤਾਂ ਦੀ ਸੇਵਾ ਵਿੱਚ ਲਗਾਇਆ ਅਤੇ ਗੁਰੂ ਦੇ ਨਾਮ ਜਪਣ ਕਿਰਤ ਕਰਮ ਅਤੇ ਵੰਡ ਛਕਣ ਦੇ ਉਪਦੇਸ਼ ਨੂੰ ਕਮਾ ਕੇ ਦਿਖਾਇਆ ਗੁਰੂ ਨਾਨਕ ਦੇਵ ਜੀ ਬਾਬਾ ਬੁੱਢਾ ਜੀ ਉੱਪਰ ਬਹੁਤ ਪ੍ਰਸੰਨ ਸਨ ਜਦੋਂ ਗੁਰੂ ਨਾਨਕ ਦੇਵ ਜੀ ਨੇ ਸ੍ਰੀ ਗੁਰੂ ਅੰਗਦ ਦੇਵ ਜੀ ਨੂੰ ਗੁਰਗੱਦੀ ਸੌਂਪੀ ਤਾਂ ਗੁਰੂ ਜੀ ਨੇ ਗੁਰਿਆਈ ਦੀ ਰਸਮ ਬਾਬਾ ਬੁੱਢਾ ਜੀ ਪਾਸੋਂ ਕਰਵਾਈ
ਇਸ ਤੋਂ ਮਗਰੋਂ ਗੁਰੂ ਅਮਰਦਾਸ ਗੁਰੂ ਰਾਮਦਾਸ ਗੁਰੂ ਅਰਜਨ ਦੇਵ ਜੀ ਅਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਵੀ ਗੁਰਿਆਈ ਦਾ ਤਿਲਕ ਬਾਬਾ ਬੁੱਢਾ ਸਾਹਿਬ ਜੀ ਨੇ ਲਗਾਇਆ ਬਾਬਾ ਬੁੱਢਾ ਸਾਹਿਬ ਜੀ ਨੂੰ ਛੇ ਪਾਤਸ਼ਾਹੀਆਂ ਨੇ ਇਹ ਵਰ ਬਖਸ਼ਿਸ਼ ਕੀਤੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪ ਜੀ ਨੂੰ ਵਰ ਬਖਸ਼ਿਸ਼ ਕੀਤਾ ਤੈਥੋਂ ਓਲੇ ਨਾ ਹੋਸਾ ਗੁਰੂ ਅੰਗਦ ਦੇਵ ਜੀ ਨੇ ਤਿਨ ਕੋ ਕਿਆ ਉਪਦੇਸੀਐ ਜਿਨ ਗੁਰੂ ਨਾਨਕ ਦੇਉ ਗੁਰੂ ਅਮਰਦਾਸ ਜੀ ਨੇ ਕਿ ਤੁਸੀਂ ਤਾਂ ਸਿੱਖੀ ਦਾ ਥੰਮ ਹੋ ਗੁਰੂ ਰਾਮਦਾਸ ਜੀ ਨੇ ਆਪ ਜੈਸਾ ਪਰਮ ਸੰਤ ਸੰਸਾਰ ਵਿੱਚ ਮਿਲਣਾ ਕਠਨ ਹੈ ਪੰਜਵੇਂ ਪਾਤਸ਼ਾਹੀ ਤੈ ਤਾਂ ਸਗਲ ਜਗਤ ਕੋ ਰਾਖਾ ਅਤੇ
ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਇਹਨਾਂ ਵਰਗੇ ਇਹੋ ਹੀ ਨੇ ਇਹ ਵਰ ਬਖਸ਼ਿਸ਼ ਕੀਤੇ ਬਾਬਾ ਬੁੱਢਾ ਜੀ ਨੇ ਆਪਣੀ ਜੀਵਨ ਦੇ 125 ਸਾਲਾਂ ਵਿੱਚੋਂ 113 ਸਾਲ ਸਿੱਖ ਧਰਮ ਵਿੱਚ ਸੇਵਾ ਨਿਭਾਈ ਬਾਬਾ ਬੁੱਢਾ ਜੀ ਦਾ ਵਿਆਹ ਅਚਲ ਪਿੰਡ ਦੇ ਜਿਮੀਦਾਰ ਦੀ ਧੀ ਬੀਬੀ ਮੇਰੋਆ ਜੀ ਨਾਲ ਹੋਇਆ ਬਾਬਾ ਬੁੱਢਾ ਸਾਹਿਬ ਜੀ ਦੇ ਘਰ ਚਾਰ ਪੁੱਤਰਾਂ ਨੇ ਜਨਮ ਲਿਆ ਭਾਈ ਸੁਧਾਰੀ ਜੀ ਭਾਈ ਭਿਖਾਰੀ ਜੀ ਭਾਈ ਮਹਿਮੂ ਜੀ ਅਤੇ ਭਾਈ ਭਾਨਾ ਜੀ ਬਾਬਾ ਬੁੱਢਾ ਸਾਹਿਬ ਜੀ ਜਿੱਥੇ ਸੇਵਾ ਸਿਮਰਨ ਦੀ ਮੂਰਤ ਸਨ ਉੱਥੇ ਉਹ ਮਹਾਨ ਯੋਧੇ ਅਤੇ ਤਲਵਾਰ ਦੇ ਧਨੀ ਤੇ ਘੋੜ ਸਵਾਰ ਇਹੋ ਜਿਹੇ ਕਿ ਕੋਈ ਮੁਕਾਬਲਾ ਕਰ ਨਹੀਂ ਸੀ ਸਕਦਾ
ਤੀਰ ਅੰਦਾਜ ਇਹੋ ਜਿਹੇ ਕਿ ਪਾਂਡਵ ਅਰਜਨ ਵਰਗੇ ਵੀ ਉਹਨਾਂ ਦੇ ਸਾਹਮਣੇ ਨਾ ਟਿਕ ਸਕਣ ਬਾਬਾ ਬੁੱਢਾ ਸਾਹਿਬ ਜੀ ਨੇ ਆਪਣੇ ਜੀਵਨ ਕਾਲ ਵਿੱਚ ਤਿੰਨ ਗੁਰੂ ਸਾਹਿਬਾਨ ਅਤੇ ਹੋਰ ਕਈ ਸਿੱਖਾਂ ਨੂੰ ਘੋਟ ਸਵਾਰੀ ਤੇ ਸ਼ਸਤਰ ਵਿੱਦਿਆ ਸਿਖਾਈ ਬਾਬਾ ਬੁੱਢਾ ਸਾਹਿਬ ਜੀ ਇਨੇ ਬਹਾਦਰ ਤੇਗ ਦੇ ਧਨੀ ਸਨ ਕਿ ਅੱਖ ਦੇ ਫੜਕੇ ਨਾਲ ਹੀ ਕਿਸੇ ਨੂੰ ਸ਼ਸਤਰਹੀਨ ਕਰ ਦਿੰਦੇ ਸਨ ਗੁਰੂ ਰਾਮਦਾਸ ਸਾਹਿਬ ਜੀ ਦੇ ਕਹਿਣ ਉੱਤੇ ਬਾਬਾ ਬੁੱਢਾ ਸਾਹਿਬ ਜੀ ਨੇ ਪਾਤਸ਼ਾਹ ਗੁਰੂ ਅਰਜਨ ਸਾਹਿਬ ਜੀ ਨੂੰ ਘੋੜ ਸਵਾਰੀ ਤੇ ਸ਼ਸਤਰ ਵਿਦਿਆ ਸਿਖਾਈ ਗੁਰੂ ਅਰਜਨ ਸਾਹਿਬ ਜੀ ਅਤੇ ਮਾਤਾ ਗੰਗਾ ਜੀ ਦੇ ਵਿਆਹ ਵੇਲੇ ਗੁਰੂ ਅਰਜਨ ਦੇਵ ਜੀ ਨੂੰ ਪਿੰਡ ਦੇ ਲੋਕਾਂ ਦੇ ਕਹਿਣ ਤੇ ਜਦ ਕਿਲਾ ਪੁੱਟਣ ਆਏ ਤਾਂ ਕੁਝ ਸ਼ਰਾਰਤੀ ਮੁੰਡਿਆਂ ਨੇ ਕਿੱਲੇ ਦੀ ਥਾਂ ਤੇ ਇੱਕ ਰੁੱਖ ਉੱਤੋਂ ਵੱਢ ਕੇ
ਉਸਨੂੰ ਕਿੱਲੇ ਦੇ ਵਰਗਾ ਆਕਾਰ ਦੇ ਕੇ ਗੁਰੂ ਸਾਹਿਬ ਜੀ ਨੂੰ ਕੁੱਟਣ ਵਾਸਤੇ ਆਖਿਆ ਜਦੋਂ ਅੰਤਰਜਾਮੀ ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਘੋੜੇ ਤੇ ਚੜ ਕੇ ਹੱਥ ਵਿੱਚ ਨੇਜਾ ਫੜ ਕੇ ਕਿਲਾ ਪੁੱਟਣ ਲਈ ਆਏ ਤਾਂ ਉਸ ਰੁੱਖ ਨੂੰ ਜੜੋਂ ਪੁੱਟਿਆ ਇਹ ਕੰਮ ਇਨਾ ਔਖਾ ਸੀ ਕਿ ਬਹੁਤਾ ਜੋਰ ਲੱਗਣ ਕਾਰਨ ਗੁਰੂ ਸਾਹਿਬ ਜੀ ਦਾ ਘੋੜਾ ਆਪਣਾ ਸਰੀਰ ਛੱਡ ਗਿਆ ਪਰ ਗੁਰੂ ਸਾਹਿਬ ਦੀ ਸ਼ਸਤਰ ਵਿਦਿਆ ਦੇਖ ਕੇ ਸਾਰਾ ਇਲਾਕਾ ਹੈਰਾਨ ਰਹਿ ਗਿਆ ਅਤੇ ਗੁਰੂ ਮਹਾਰਾਜ ਜੀ ਕੋਲੋਂ ਸਾਰਿਆਂ ਫਿਰ ਜਦੋਂ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਕੁਝ ਜਵਾਨ ਹੋਏ ਤਾਂ ਗੁਰੂ ਅਰਜਨ ਸਾਹਿਬ ਜੀ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਬਾਬਾ ਬੁੱਢਾ ਜੀ ਕੋਲ ਸ਼ਸਤਰ ਵਿਦਿਆ ਘੋੜ ਸਵਾਰੀ ਅਤੇ ਸੰਸਾਰੀ ਵਿਦਿਆ ਲੈਣ ਲਈ ਭੇਜਿਆ ਸੀ ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਸ਼ਸਤਰ ਵਿਦਿਆ
ਬਾਬਾ ਜੀ ਪਾਸੋਂ ਲੈ ਕੇ ਆਏ ਤਾਂ ਕੋਈ ਵੀ ਦੁਸ਼ਮਣ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਮੁਕਾਬਲਾ ਨਾ ਕਰ ਸਕਿਆ ਜਦੋਂ ਮੀਰੀ ਪੀਰੀ ਦੀਆਂ ਦੋ ਤਲਵਾਰਾਂ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਧਾਰਨ ਕਰਾਉਣ ਦਾ ਸਮਾਂ ਆਇਆ ਤਾਂ ਬਾਬਾ ਬੁੱਢਾ ਸਾਹਿਬ ਜੀ ਨੇ ਆਪਣੇ ਹੱਥੀ ਦੋਵੇਂ ਤਲਵਾਰਾਂ ਗੁਰੂ ਸਾਹਿਬ ਜੀ ਨੂੰ ਪਵਾਈਆਂ ਫਿਰ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਛੋਟੇ ਪੁੱਤਰ ਗੁਰੂ ਤੇਗ ਬਹਾਦਰ ਜੀ ਨੂੰ ਬਾਬਾ ਬੁੱਢਾ ਜੀ ਕੋਲੋਂ ਛੇ ਸਾਲ ਸ਼ਸਤਰ ਵਿਦਿਆ ਤੇ ਘੋੜ ਸਵਾਰੀ ਦੀ ਸਿੱਖਿਆ ਕਰਵਾਈ ਤੇ ਫਿਰ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੇ ਕਰਤਾਰਪੁਰ ਦੀ ਜੰਗ ਵਿੱਚ ਐਸੇ ਜੋਰ ਦਿਖਾਏ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਤੇਗ ਬਹਾਦਰ ਜੀ ਨੂੰ ਬਹਾਦਰ ਦਾ ਖਿਤਾਬ ਦਿੱਤਾ ਸੀ ਹੋਰ ਵੀ ਗੁਰੂ ਪੁੱਤਰਾਂ ਤੇ ਸਿੱਖਾਂ ਨੂੰ ਬਹਾਦਰ ਬਾਬਾ ਬੁੱਢਾ ਸਾਹਿਬ ਜੀ ਨੇ ਘੋੜ ਸਵਾਰੇ ਅਤੇ ਸ਼ਸਤਰ ਵਿੱਦਿਆ ਦਿੱਤੀ ਸੋ ਐਸੇ ਸਨ ਬਾਬਾ ਬੁੱਢਾ ਸਾਹਿਬ ਜੀ ਬਾਬਾ ਬੁੱਢਾ ਸਾਹਿਬ ਜੀ ਜਿੱਥੇ ਆਪਣੇ ਜੀਵਨ ਦੇ ਵਿੱਚ ਪੂਰਨ ਬ੍ਰਹਮ ਗਿਆਨੀ ਪੂਰਨ ਸੰਤ ਸਨ ਉਥੇ ਨਾਲ ਨਾਲ ਹੀ ਇੱਕ ਪੂਰਨ ਤੇ ਸੰਤ ਸਿਪਾਹੀ ਸਨ