ਧੰਨ ਧੰਨ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸਵਾਗਤ ਹੈ ਤੁਹਾਡਾ ਸਾਡੇ ਯੂਟੀਊਬ ਚੈਨਲ ਤੇ ਤੇ ਅੱਜ ਇਸ ਵੀਡੀਓ ਦੇ ਵਿੱਚ ਅਨੋਖੇ ਅਮਰ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦਾ ਇਤਿਹਾਸ ਆਪ ਸੰਗਤ ਦੇ ਨਾਲ ਸਾਂਝਾ ਕਰਨ ਜਾ ਰਹੇ ਹਾਂ ਸੋ ਸਾਰਿਆਂ ਨੂੰ ਬੇਨਤੀ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਜੀ ਇੱਕ ਦਿਨ ਭਾਈ ਭਗਤੂ ਜੀ ਖੂਹ ਉੱਤੇ ਕੰਮ ਕਰ ਰਹੇ ਸਨ ਅਤੇ ਉੱਥੇ ਗੁਰੂ ਨਾਨਕ ਸਾਹਿਬ ਜੀ ਦੇ ਘਰ ਤੇ ਭਰੋਸਾ ਰੱਖਣ ਵਾਲਾ ਨਾਮ ਰਸ ਨਾਲ ਭਰਪੂਰ ਗੁਰਸਿੱਖ ਮਹਾਂਪੁਰਖ ਆਇਆ ਭਾਈ ਭਗਤੂ ਜੀ ਨੇ ਬੜੇ ਸਤਿਕਾਰ ਨਾਲ ਉਸ ਮਹਾਂਪੁਰਖ ਨੂੰ ਬਿਠਾਇਆ ਇੰਨੇ ਚਿਰ ਨੂੰ

ਮਾਤਾ ਜਿਉਣੀ ਜੀ ਵੀ ਪ੍ਰਸ਼ਾਦਾ ਲੈ ਕੇ ਖੂਹ ਤੇ ਪਹੁੰਚ ਗਏ ਉਸ ਮਹਾਂਪੁਰਖ ਨੂੰ ਭਾਈ ਭਗਤੂ ਜੀ ਨੇ ਬੜੇ ਸਤਿਕਾਰ ਨਾਲ ਪ੍ਰਸ਼ਾਦਾ ਪਾਣੀ ਛਕਾ ਕੇ ਫਿਰ ਆਪ ਛਕਿਆ ਕੋਲ ਬੈਠੇ ਮਾਤਾ ਜਿਉਣੀ ਜੀ ਨੇ ਉਸ ਮਹਾਂਪੁਰਖ ਨੂੰ ਬੇਨਤੀ ਕੀਤੀ ਸਾਡੇ ਘਰ ਅਜੇ ਤੱਕ ਕੋਈ ਔਲਾਦ ਨਹੀਂ ਹੋਈ ਆਪ ਜੀ ਗੁਰੂ ਨਾਨਕ ਸਾਹਿਬ ਜੀ ਅੱਗੇ ਅਰਦਾਸ ਬੇਨਤੀ ਕਰੋ ਇਹ ਸੁਣ ਕੇ ਉਸ ਮਹਾਂਪੁਰਖ ਨੇ ਅਰਦਾਸ ਕੀਤੀ ਅਤੇ ਖੁਸ਼ ਹੋ ਕੇ ਦੋਹਾਂ ਜੀਆਂ ਨੂੰ ਆਖਿਆ ਕਿ ਤੁਹਾਡੇ ਘਰ ਬਹੁਤ ਬਹਾਦਰ ਸੂਰਬੀਰ ਪੁੱਤਰ ਪੈਦਾ ਹੋਵੇਗਾ ਅਤੇ

ਤੁਸੀਂ ਉਸ ਬੱਚੇ ਦਾ ਨਾਮ ਦੀਪ ਰੱਖਿਓ ਜਿਵੇਂ ਦੀਪਕ ਸਾਰੇ ਪਾਸੇ ਚਾਨਣ ਹੀ ਚਾਨਣ ਕਰ ਦਿੰਦਾ ਹੈ ਤੁਹਾਡਾ ਪੁੱਤਰ ਦੀਪ ਵੀ ਸਾਰੇ ਪਾਸੇ ਚਾਨਣ ਕਰੇਗਾ ਇਹ ਸੁਣ ਕੇ ਭਾਈ ਭਗਤੂ ਜੀ ਅਤੇ ਮਾਤਾ ਜੂਨੀ ਜੀ ਬਹੁਤ ਖੁਸ਼ ਹੋਏ ਸਮਾਂ ਆਇਆ ਭਾਈ ਭਗਤੂ ਜੀ ਦੇ ਘਰ ਮਾਤਾ ਜਿਉਣੀ ਜੀ ਦੀ ਪਵਿੱਤਰ ਕੁੱਖ ਤੋਂ 14 ਮਾਘ ਸੰਨ 1682 ਈਸਵੀ ਨੂੰ ਬਾਬਾ ਦੀਪ ਸਿੰਘ ਜੀ ਨੇ ਜਨਮ ਲਿਆ ਬਾਬਾ ਦੀਪ ਸਿੰਘ ਜੀ ਬਚਪਨ ਤੋਂ ਹੀ ਸਡੋਲ ਸਰੀਰ ਦੇ ਮਾਲਕ ਸਨ ਸੋਹਣਾ ਰੂਪ ਅਤੇ ਹਮੇਸ਼ਾ ਵਾਹਿਗੁਰੂ ਜੀ ਦੇ ਨਾਮ ਵਿੱਚ ਲੀਨ ਰਹਿੰਦੇ ਸਾਰਾ

ਪਰਿਵਾਰ ਅਨੰਦਪੁਰ ਸਾਹਿਬ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨਾਂ ਨੂੰ ਜਾਇਆ ਕਰਦਾ ਸੀ ਜਦੋਂ ਬਾਬਾ ਦੀਪ ਸਿੰਘ ਜਵਾਨ ਹੋਏ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਪਰਿਵਾਰ ਨੂੰ ਆਖਿਆ ਇਸ ਬਾਲਕ ਨੂੰ ਸਾਡੇ ਪਾਸ ਛੱਡ ਜਾਓ ਪਰਿਵਾਰ ਨੇ ਖੁਸ਼ੀ ਨਾਲ ਦੀਪ ਨੂੰ ਗੁਰੂ ਚਰਨਾਂ ਵਿੱਚ ਹਾਜ਼ਰ ਕਰ ਦਿੱਤਾ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਦੀਪ ਨੂੰ ਅੰਮ੍ਰਿਤ ਦੀ ਦਾਤ ਬਖਸ਼ਿਸ਼ ਕੀਤੀ ਅਤੇ ਭਾਈ ਦੀਪ ਤੋਂ ਭਾਈ ਦੀਪ ਸਿੰਘ ਬਣਾ ਦਿੱਤਾ ਗੁਰੂ ਗੋਬਿੰਦ ਸਿੰਘ ਜੀ ਨੇ ਬਾਬਾ ਦੀਪ ਸਿੰਘ ਜੀ ਦੀ ਡਿਊਟੀ

ਤੇ ਸੰਗਤਾਂ ਦੇ ਜੂਠੇ ਬਰਤਨ ਮਾਂਜਣ ਤੇ ਲਾ ਦਿੱਤੀ ਜਿਵੇਂ ਜਿਵੇਂ ਬਾਬਾ ਦੀਪ ਸਿੰਘ ਜੀ ਬਰਤਨ ਸਾਫ ਕਰੀ ਜਾਂਦੇ ਉਵੇਂ ਉਵੇਂ ਹੀ ਉਹਨਾਂ ਦਾ ਅੰਦਰ ਵੀ ਸਾਫ ਹੋਈ ਜਾਂਦਾ ਇੱਕ ਦਿਨ ਬਾਬਾ ਦੀਪ ਸਿੰਘ ਜੀ ਸਰਬਲੋਹ ਦੇ ਬਰਤਨ ਨੂੰ ਸਾਫ ਕਰੀ ਜਾਣ ਅਤੇ ਵਾਰ ਵਾਰ ਉਸ ਵਿੱਚ ਆਪਣਾ ਚਿਹਰਾ ਦੇਖੀ ਜਾਣ ਗੁਰੂ ਗੋਬਿੰਦ ਸਿੰਘ ਜੀ ਬਾਬਾ ਦੀਪ ਸਿੰਘ ਜੀ ਦੇ ਪਿੱਛੇ ਖਲੋ ਕੇ ਇਹ ਸਾਰਾ ਕੁਝ ਦੇਖ ਰਹੇ ਸਨ ਕਾਫੀ ਸਮਾਂ ਇਹ ਦੇਖਣ ਤੋਂ ਬਾਅਦ ਗੁਰੂ ਜੀ ਬੋਲੇ ਦੀਪ ਸਿੰਘ ਇਹ ਕੀ ਕਰ ਰਿਹਾ ਬਾਬਾ ਦੀਪ ਸਿੰਘ ਜੀ ਬੜੇ ਅਦਬ ਨਾਲ ਉੱਠੇ ਅਤੇ ਗੁਰੂ ਜੀ ਦੇ ਅੱਗੇ ਸੀਸ ਝੁਕਾ ਕੇ ਬੋਲੇ ਗੁਰੂ ਜੀ ਇਸ ਬਰਤਨ ਨੂੰ ਮੈਂ ਬੜਾ ਸਾਫ ਕੀਤਾ ਪਰ ਜਦੋਂ ਮੈਂ ਇਸ ਦੇ ਵਿੱਚ ਦੇਖਦਾ ਹਾਂ ਮੈਨੂੰ ਮੇਰਾ ਹੀ ਚਿਹਰਾ ਦਿਖਦਾ ਹੈ

ਮੈਂ ਇਸਨੂੰ ਇਨਾ ਸਾਫ ਕਰ ਦੇਣਾ ਚਾਹੁੰਦਾ ਹਾਂ ਕਿ ਇਸ ਵਿੱਚੋਂ ਵੀ ਮੈਨੂੰ ਆਪ ਜੀ ਦਾ ਚਿਹਰਾ ਦਿਖਾਈ ਦੇਵੇ ਬਾਬਾ ਦੀਪ ਸਿੰਘ ਜੀ ਦੇ ਅੰਦਰ ਦੀ ਭਾਵਨਾ ਗੁਰੂ ਜੀ ਸਮਝ ਗਏ ਅਤੇ ਗਲ ਨਾਲ ਲਾ ਕੇ ਕਹਿਣ ਲੱਗੇ ਦੀਪ ਸਿੰਘ ਤੇਰੀ ਸੇਵਾ ਪ੍ਰਵਾਨ ਹੋਈ ਹੁਣ ਤੁਸੀਂ ਜੰਗੀ ਤਿਆਰੀ ਅਤੇ ਵਿੱਦਿਆ ਦਾ ਅਭਿਆਸ ਕਰੋ ਕੁਝ ਸਮੇਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਨੇ ਬਾਬਾ ਦੀਪ ਸਿੰਘ ਜੀ ਨੂੰ ਤਿਆਰ ਦੇਖ ਕੇ ਪਿੰਡ ਪਹੂਵਿੰਡ ਭੇ ਦਿੱਤਾ ਅਤੇ ਆਖਿਆ ਇਥੇ ਰਹਿ ਕੇ ਆਲੇ ਦੁਆਲੇ ਸਿੱਖੀ ਦਾ ਪ੍ਰਚਾਰ ਕਰੋ ਜਦੋਂ ਸਮਾਂ ਆਵੇਗਾ ਅਸੀਂ ਤੁਹਾਨੂੰ ਆਪਣੇ ਪਾਸ ਬੁਲਾ ਲਵਾਂਗੇ ਫਿਰ ਗੁਰੂ ਜੀ ਦਮਦਮਾ ਸਾਹਿਬ ਆਏ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਭਾਈ ਮਨੀ ਸਿੰਘ ਅਤੇ

ਬਾਬਾ ਦੀਪ ਸਿੰਘ ਜੀ ਕੋਲੋਂ ਲਿਖਵਾਇਆ ਬਾਬਾ ਦੀਪ ਸਿੰਘ ਜੀ ਨੂੰ ਦਮਦਮਾ ਸਾਹਿਬ ਦੀ ਸੇਵਾ ਸੰਭਾਲ ਸੌਂਪ ਕੇ ਗੁਰੂ ਜੀ ਨੰਦੇੜ ਸਾਹਿਬ ਵੱਲ ਤੁਰ ਪਏ ਬਾਬਾ ਦੀਪ ਸਿੰਘ ਜੀ ਨੇ ਆਪਣੇ ਹੱਥੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦੇ ਉਤਾਰੇ ਕੀਤੇ ਅਤੇ ਬੇਅੰਤ ਗੁਰਬਾਣੀ ਦੀਆਂ ਪੋਥੀਆਂ ਲਿਖ ਕੇ ਸੰਗਤਾਂ ਨੂੰ ਵੱਡੀਆਂ ਬਾਬਾ ਬੰਦਾ ਸਿੰਘ ਬਹਾਦਰ ਨਾਲ ਛੋਟੇ ਸਾਹਿਬਜ਼ਾਦਿਆਂ ਦਾ ਬਦਲਾ ਮੁਗਲ ਫੌਜਾਂ ਕੋਲੋਂ ਲਿਆ ਬਾਬਾ ਦੀਪ ਸਿੰਘ ਜੀ ਨੇ ਇੰਨੀ ਬਹਾਦਰੀ ਨਾਲ ਅੱਗੇ ਵੱਧ ਕੇ ਲੜੇ

ਕਿ ਆਪ ਜੀ ਨੂੰ ਸਿੱਖ ਫੌਜ ਵੱਲੋਂ ਜਿੰਦਾ ਸ਼ਹੀਦ ਦਾ ਖਿਤਾਬ ਦਿੱਤਾ ਗਿਆ ਦਰਬਾਰ ਸਾਹਿਬ ਜੀ ਦੀ ਬੇਅਦਬੀ ਦੀ ਖਬਰ ਸੁਣ ਕੇ ਬਾਬਾ ਦੀਪ ਸਿੰਘ ਜੀ ਨੇ ਖੰਡਾ ਚੁੱਕ ਲਿਆ ਅਤੇ ਦੁਰਾਨੀਆਂ ਦੇ ਆਹੂ ਲਾਏ ਅਤੇ ਉਹਨਾਂ ਨੂੰ ਮਾਰ ਮੁਕਾਇਆ ਆਖਿਰਕਾਰ ਬਾਬਾ ਦੀਪ ਸਿੰਘ ਜੀ ਨੇ ਹਰਿਮੰਦਰ ਸਾਹਿਬ ਨੂੰ ਦੁਰਾਨੀਆ ਦੇ ਕੋਲੋਂ ਆਜ਼ਾਦ ਕਰਵਾ ਕੇ ਅਤੇ ਆਪ ਸ਼ਹਾਦਤ ਦਾ ਜਾਮ ਪੀ ਗਏ ਉਸ ਮਹਾਂਪੁਰਖ ਮਹਾਬਲੀ ਮਹਾ ਵਿਦਵਾਨ ਅਮਰ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਵਸ ਦੀਆਂ ਆਪ ਸਰਬੱਤ ਸੰਗਤਾਂ ਨੂੰ ਲੱਖ ਲੱਖ ਮੁਬਾਰਕਾਂ ਹੋਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

Leave a Reply

Your email address will not be published. Required fields are marked *