ਨਾਨਕ ਪਾਤਸ਼ਾਹ ਦੀ ਸੱਤਵੀਂ ਜੋਤ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਦਾ ਜਨਮ 31 ਜਨਵਰੀ 1630 ਈਸਵੀ ਵਿੱਚ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਵੱਡੇ ਪੁੱਤਰ ਬਾਬਾ ਗੁਰਦਿੱਤਾ ਜੀ ਤੇ ਮਾਤਾ ਨਿਹਾਲ ਕੌਰ ਦੀ ਕੁੱਖੋਂ ਕੀਰਤਪੁਰ ਸਾਹਿਬ ਵਿਖੇ ਹੋਇਆ ਗੁਰੂ ਸਾਹਿਬ ਦਾ ਬਚਪਨ ਦਾ ਸਮਾਂ ਕੀਰਤਪੁਰ ਸਾਹਿਬ ਵਿਖੇ ਹੀ ਬੀਤਿਆ ਸੱਤਵੇਂ ਪਾਤਸ਼ਾਹ ਜਿੱਥੇ ਗਿਆਨਵਾਨ ਮਿੱਠੇ ਅਤੇ ਨਿਗੜੇ ਸੁਆ ਦੇ ਮਾਲਕ ਸਨ ਉੱਥੇ ਉਹਨਾਂ ਦਾ ਹਿਰਦਾ ਵੀ ਬੜਾ ਕੋਮਲ ਤੇਬ ਦੇ ਹਵਾਨ ਸੀ ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ
ਕਿ ਇੱਕ ਵਾਰ ਆਪ ਕਰਤਾਰਪੁਰ ਦੇ ਬਾਗ ਵਿੱਚ ਸੈਰ ਕਰ ਰਹੇ ਸਨ। ਉਸ ਸਮੇਂ ਵਗਦੀ ਤੇਜ਼ ਹਵਾ ਕਾਰਨ ਆਪ ਜੀ ਦਾ ਜਾਮਾ ਕੁਝ ਬੂਟਿਆਂ ਵਿੱਚ ਉਲਝ ਗਿਆ ਤੇ ਕੁਝ ਫੁੱਲ ਟਾਣੀ ਨਾਲੋਂ ਟੁੱਟ ਕੇ ਹੇਠਾਂ ਡਿੱਗ ਪਏ ਪੁੱਟੇ ਫੁੱਲਾਂ ਨੂੰ ਦੇਖ ਕੇ ਗੁਰੂ ਸਾਹਿਬ ਦੇ ਕੋਮਲ ਹਿਰਦੇ ਨੂੰ ਬਹੁਤ ਠੇਸ ਪਹੁੰਚੀ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਉਦਾਸੀ ਦਾ ਕਾਰਨ ਪੁੱਛਿਆ ਤਾਂ ਆਪ ਜੀ ਨੇ ਕਿਹਾ ਕਿ ਸੱਚੇ ਪਾਤਸ਼ਾਹ ਮੇਰੇ ਖੁੱਲੇ ਜਾਮੇ ਨਾਲ ਅੜ ਕੇ ਇਹ ਵਿਚਾਰੇ ਨਿਰਦੋਸ਼ ਫੁਲ ਹੇਠਾਂ ਦਿੱਤੇ ਨੇ ਇਸ ਮੌਕੇ ਉੱਤੇ ਛੇਵੇਂ ਪਾਤਸ਼ਾਹ ਨੇ ਇੱਕ ਉਪਦੇਸ਼ ਮੇ ਜਵਾਬ ਦਿੰਦਿਆਂ ਕਿਹਾ ਕਿ ਜੇ ਜਾਵਾਂ ਵੱਡਾ ਪਹਿਨੀਏ ਤਾਂ ਸੰਭਲ ਕੇ ਤੁਰਨਾ ਚਾਹੀਦਾ ਹੈ। ਉਪਦੇਸ਼ ਬੜਾ ਸਪਸ਼ਟ ਸੀ ਕਿ ਜੇ ਜਿੰਮੇਵਾਰੀ ਵੱਡੀ ਚੁੱਕ ਲਈਏ
ਤਾਂ ਤਾਕਤ ਦੀ ਵਰਤੋਂ ਸੋਚ ਸਮਝ ਕੇ ਕਰਨੀ ਚਾਹੀਦੀ ਆ। ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਨੇ ਆਪਣੇ ਦਾਦਾ ਗੁਰੂ ਜੀ ਦੇ ਉਪਦੇਸ਼ ਨੂੰ ਘੁੱਟ ਕੇ ਪੱਲੇ ਨਾਲ ਬੰਨ ਲਿਆ ਸਾਰੀ ਉਮਰ ਇਸ ਉਪਦੇਸ਼ ਦੀ ਕਮਾਈ ਕੀਤੀ ਤੇ ਤਾਣ ਹੁੰਦਿਆਂ ਵੀ ਨਿਤਾਣੇ ਬਣੇ ਨੇ ਵਾਹਿਗੁਰੂ ਸੱਤਵੇਂ ਨਾਨਕ ਸ਼੍ਰੀ ਹਰਿਰਾਏ ਸਾਹਿਬ ਜੀ ਨੇ ਆਪਣੇ ਦਾਦਾ ਗੁਰੂ ਵਾਂਗ ਸਿੱਖਾਂ ਵਿੱਚੋਂ ਵੀ ਰਸ ਨੂੰ ਮੱਧਮ ਨਹੀਂ ਪੈਣ ਦਿੱਤਾ। ਜਦੋਂ ਔਰੰਗਜ਼ੇਬ ਨੇ ਗੁਰੂ ਸਾਹਿਬ ਨੂੰ ਦਿੱਲੀ ਬੁਲਾਇਆ ਤਾਂ ਆਪ ਨੇ ਆਪਣੀ ਜੇਠੇ ਪੁੱਤਰ ਰਾਮ ਰਾਏ ਨੂੰ ਭੇਜ ਦਿੱਤਾ ਤੇ ਨਾਲ ਹੀ ਹਦਾਇਤ ਕੀਤੀ
ਕਿ ਔਰੰਗਜ਼ੇਬ ਦੇ ਦਰਬਾਰ ਵਿੱਚ ਜਾ ਕੇ ਜੋ ਵੀ ਬਚਨ ਬਿਲਾਸ ਕਰਨੇ ਨੇ ਉਹ ਗੁਰੂ ਨਾਨਕ ਪਾਤਸ਼ਾਹ ਜੀ ਦੇ ਆਸ਼ੇ ਦੇ ਅਨੁਸਾਰ ਹੀ ਹੋਣੇ ਚਾਹੀਦੇ ਨੇ ਪਰ ਗੁਰੂ ਸਾਹਿਬ ਦੀ ਹਦਾਇਤ ਦੇ ਉਲਟ ਰਾਮਰਾਏ ਨੇ ਰੱਬੀ ਬਾਣੀ ਵਿੱਚ ਹੇਰ ਫੇਰ ਕਰਦਿਆਂ ਬਾਦਸ਼ਾਹ ਨੂੰ ਤਾਂ ਖੁਸ਼ ਕਰ ਲਿਆ ਪਰ ਗੁਰੂ ਨਾਨਕ ਦੇ ਘਰ ਨਾਲ ਸਦਾ ਵਾਸਤੇ ਨਰਾਜ਼ਗੀ ਮੁੱਲ ਲੈ ਲਈ ਗੁਰੂ ਹਰਰਾਏ ਸਾਹਿਬ ਨੂੰ ਰਾਮ ਰਾਏ ਦੀ ਇਸ ਕਾਰਵਾਈ ਨਾਲ ਬੜਾ ਦੁੱਖ ਹੋਇਆ ਅਤੇ ਉਨਾਂ ਗੁਰਗੱਦੀ ਦਾ ਹੱਕਦਾਰ ਆਪਣੇ ਛੋਟੇ ਪੁੱਤਰ ਸ਼੍ਰੀ ਹਰਿਕ੍ਰਿਸ਼ਨ ਜੀ ਨੂੰ ਬਣਾਇਆ ਸੀ। 6 ਅਕਤੂਬਰ 1661 ਵਿੱਚ ਗੁਰੂ ਸਾਹਿਬਾਨ ਚੂਤੀ ਜੋਤ ਸਮਾ ਗਏ ਗੁਰੂ ਹਰਿਰਾਏ ਸਾਹਿਬ ਜੀ ਦਾ ਅਖੀਰਲਾ ਸਮਾਂ ਕੀਰਤਪੁਰ ਸਾਹਿਬ ਵਿੱਚ ਹੀ ਬੀਤਿਆ