ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਸ੍ਰੀ ਗੁਰੂ ਰਾਮਦਾਸ ਜੀ ਦੇ ਜੀਵਨ ਦਾ ਸੰਖੇਪ ਇਤਿਹਾਸ ਆਪ ਸੰਗਤ ਦੇ ਨਾਲ ਸਾਂਝਾ ਕਰਨ ਜਾ ਰਹੇ ਸੋ ਸਾਰਿਆਂ ਨੂੰ ਬੇਨਤੀ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਜੀ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪਿਤਾ ਹਰਿਦਾਸ ਜੀ ਮਾਤਾ ਦਇਆ ਕੌਰ ਜੀ ਦੀ ਪਵਿੱਤਰ ਕੁੱਖ ਤੋਂ ਅਸੂ ਦੇ ਮਹੀਨੇ ਸੰਮਤ 1591 ਨੂੰ ਚੂਨਾ ਮੰਡੀ ਲਾਹੌਰ ਪਾਕਿਸਤਾਨ ਵਿੱਚ ਹੋਇਆ ਘਰ ਵਿੱਚ ਪਹਿਲਾ ਬੱਚਾ ਹੋਣ ਕਾਰਨ ਸਾਰੇ ਸ੍ਰੀ ਗੁਰੂ ਰਾਮਦਾਸ ਜੀ ਨੂੰ ਜੇਠਾ ਜੀ ਕਹਿ ਕੇ ਬੁਲਾਉਂਦੇ ਸਨ ਜੇਠਾ ਜੀ ਅੱਜ ਸੱਤ ਸਾਲਾਂ ਤੋਂ ਵੀ ਘੱਟ ਉਮਰ ਦੇ ਸਨ ਜਦੋਂ ਉਹਨਾਂ ਦੇ ਮਾਤਾ ਪਿਤਾ ਜੀ ਦਾ ਦੇਹਾਂਤ ਹੋ ਗਿਆ
ਸ੍ਰੀ ਗੁਰੂ ਰਾਮਦਾਸ ਜੀ ਦੀ ਨਾਨੀ ਉਹਨਾਂ ਨੂੰ ਨਾਨਕੇ ਪਿੰਡ ਬਾਸਰਕੇ ਲੈ ਆਈ ਘਰ ਵਿੱਚ ਗਰੀਬੀ ਹੋਣ ਕਾਰਨ ਸ੍ਰੀ ਗੁਰੂ ਰਾਮਦਾਸ ਜੀ ਘੁੰਗਣੀਆਂ ਵੇਚ ਕੇ ਘਰ ਦਾ ਗੁਜ਼ਾਰਾ ਕਰਨ ਲੱਗੇ ਬਚਪਨ ਵਿੱਚ ਬਾਸਰਕੇ ਰਹਿੰਦੇ ਹੋਏ ਸ੍ਰੀ ਗੁਰੂ ਰਾਮਦਾਸ ਜੀ ਦਾ ਮੇਲ ਸ੍ਰੀ ਗੁਰੂ ਅਮਰਦਾਸ ਜੀ ਨਾਲ ਹੋਇਆ ਜਿਨਾਂ ਨਾਲ ਖਡੂਰ ਸਾਹਿਬ ਵਿਖੇ ਗੁਰੂ ਅੰਗਦ ਦੇਵ ਜੀ ਦੇ ਦਰਬਾਰ ਵਿੱਚ ਵੀ ਗਏ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਹੁਕਮ ਅਨੁਸਾਰ ਜਦ ਸ੍ਰੀ ਗੁਰੂ ਅਮਰਦਾਸ ਜੀ ਨੇ ਗੋਦਵਾਲ ਸ਼ਹਿਰ ਵਸਾਇਆ ਤਾਂ ਭਾਈ ਜੇਠਾ ਜੀ ਆਪਣੀ ਨਾਨੀ ਜੀ ਅਤੇ ਪਿੰਡ ਦੇ ਹੋਰ ਲੋਕਾਂ ਨਾਲ ਗੋਇੰਦਵਾਲ ਸਾਹਿਬ ਆ ਗਏ ਗੁਰੂ ਜੀ ਅਤੇ ਸਿੱਖਾਂ ਦੀ ਸੰਗਤ ਕਰਨ ਕਾਰਨ ਆਪ ਜੀ ਦਾ ਮਨ ਹਰ ਸਮੇਂ ਸਿਮਰਨ ਵਿੱਚ ਲੱਗਾ ਰਹਿੰਦਾ ਗੁਰੂ ਰਾਮਦਾਸ ਜੀ ਨੇ ਘੁੰਗਣੀਆਂ ਵੇਚਣ ਦੀ ਕਿਰਤ ਕਰਨੀ ਹੀ ਜਾਰੀ ਰੱਖੀ ਦਾਨੀ ਸੁਭਾਅ ਦੇ ਹੋਣ ਕਾਰਨ
ਗੁਰੂ ਰਾਮਦਾਸ ਜੀ ਗਰੀਬਾਂ ਅਤੇ ਸਾਧਾਂ ਸੰਤਾਂ ਨੂੰ ਮੁਫਤ ਵਿੱਚ ਹੀ ਘੁੰਗਣੀਆਂ ਦੇ ਦਿਆ ਕਰਦੇ ਗੋਇੰਦਵਾਲ ਸਾਹਿਬ ਵਿਖੇ ਬਉਲੀ ਦੀ ਉਸਾਰੀ ਸਮੇਂ ਵੀ ਸ੍ਰੀ ਗੁਰੂ ਰਾਮਦਾਸ ਜੀ ਨੇ ਵੱਧ ਚੜ ਕੇ ਸੇਵਾ ਕੀਤੀ ਸ੍ਰੀ ਗੁਰੂ ਅਮਰਦਾਸ ਜੀ ਭਾਈ ਜੇਠਾ ਜੀ ਦੀ ਸੇਵਾ ਸਿਮਰਨ ਨਿਮਰਤਾ ਅਤੇ ਚੰਗੇ ਸੁਭਾਅ ਤੋਂ ਇਨਾ ਪ੍ਰਭਾਵਿਤ ਹੋਏ ਕਿ ਉਹਨਾਂ ਨੇ ਆਪਣੀ ਲੜਕੀ ਬੀਬੀ ਭਾਨੀ ਜੀ ਦਾ ਵਿਆਹ ਭਾਈ ਜੇਠਾ ਜੀ ਨਾਲ ਕਰ ਦਿੱਤਾ ਗੁਰੂ ਜੀ ਦੇ ਜਵਾਈ ਬਣਨ ਜਾਣ ਤੋਂ ਬਾਅਦ ਵੀ ਉਹ ਬਿਨਾਂ ਲੋਕ ਇਲਾਜ ਦੀ ਪਰਵਾਹ ਕੀਤੇ ਪਹਿਲਾਂ ਵਾਂਗ ਹੀ ਸੇਵਾ ਦੇ ਕਾਰਜ ਵਿੱਚ ਜੁਟੇ ਰਹਿੰਦੇ ਸ੍ਰੀ ਗੁਰੂ ਅਮਰਦਾਸ ਜੀ ਦੇ ਕਹਿਣ ਤੇ ਗੁਰੂ ਰਾਮਦਾਸ ਜੀ ਨੇ ਸੁਲਤਾਨਵਿੰਡ ਤੋਂ ਕ ਦਿਲਵਾਲੀ ਅਤੇ ਉਮਟਾਲਾ ਪਿੰਡਾਂ ਦੀ ਜਮੀਨ ਖਰੀਦ ਕੇ ਸਿੱਖੀ ਦਾ ਨਵਾਂ ਕੇਂਦਰ ਗੁਰੂ ਕਾ ਚੱਕ ਵਸਾਉਣਾ ਸ਼ੁਰੂ ਕੀਤਾ ਸਭ ਤੋਂ ਪਹਿਲਾਂ ਇੱਥੇ ਸੰਤੋਖਸਰ ਸਰੋਵਰ ਬਣਾਇਆ ਗਿਆ ਇਸ ਨਗਰ ਵਿੱਚ 52 ਵੱਖ-ਵੱਖ ਕੀਤਿਆਂ ਦੇ ਕਾਰੀਗਰਾਂ ਨੂੰ ਵਸਾਇਆ ਗਿਆ ਜਿਸ ਕਾਰਨ ਇਹ ਨਗਰ ਆਰਥਿਕ ਪੱਖੋਂ ਬਹੁਤ ਮਜਬੂਤ ਹੋ ਗਿਆ
ਸਿੱਖ ਅਮਰਦਾਸ ਜੀ ਨੇ ਭਾਈ ਜੇਠਾ ਜੀ ਅੰਦਰ ਦੈਵੀ ਗੁਣਾ ਨੂੰ ਅਨੁਭਵ ਕਰ ਲਿਆ ਸੀ ਆਪਣੀ ਸੰਸਾਰੀ ਯਾਤਰਾ ਪੂਰੀ ਕਰਨ ਦਾ ਰੱਬੀ ਸੁਨੇਹਾ ਨੇੜੇ ਜਾਣ ਕੇ ਉਹਨਾਂ ਨੇ ਬੁਰਿਆਈ ਦੀ ਜਿੰਮੇਵਾਰੀ ਦੇਣ ਲਈ ਆਪਣੇ ਉੱਤਰਾਧਿਕਾਰੀ ਦੀ ਪ੍ਰੀਖਿਆ ਲੈਣ ਲਈ ਭਾਈ ਜੇਠਾ ਜੀ ਅਤੇ ਆਪਣੇ ਦੂਸਰੇ ਜਵਾਈ ਭਾਈ ਰਾਮਾ ਜੀ ਨੂੰ ਆਪਣੇ ਬੈਠਣ ਲਈ ਥੜੇ ਬਣਾਉਣ ਵਾਸਤੇ ਕਿਹਾ ਭਾਈ ਜੇਠਾ ਜੀ ਆਪਣੇ ਸਨਿਮਰ ਸੁਭਾ ਅਤੇ ਗੁਰੂ ਸੇਵਾ ਵਿੱਚ ਮੁਕੰਮਲ ਸਮਰਪਣ ਸਦਕਾ ਇਸ ਪ੍ਰੀਖਿਆ ਵਿੱਚ ਪਾਸ ਹੋਏ ਇਸ ਤਰਾਂ ਦੀਆਂ ਹੋਰ ਪ੍ਰੀਖਿਆਵਾਂ ਵਿੱਚੋਂ ਸੁਰਖਰੂ ਹੋਣ ਉਪਰੰਤ ਸ੍ਰੀ ਗੁਰੂ ਅਮਰਦਾਸ ਜੀ ਨੇ ਭਾਈ ਜੇਠਾ ਜੀ ਦੀ ਸੇਵਾ ਸਿਮਰਨ
ਰੱਬੀ ਪ੍ਰੇਮ ਨਿਮਰਤਾ ਅਤੇ ਦਿਆਲੂ ਸੁਭਾਅ ਤੋਂ ਪ੍ਰਸੰਨ ਹੋ ਕੇ ਉਹਨਾਂ ਨੂੰ ਆਪਣਾ ਯੋਗ ਪੁੱਤਰਾ ਅਧਿਕਾਰੀ ਜਾਣ ਕੇ ਗੁਰਿਆਈ ਬਖਸ਼ਿਸ਼ ਕਰ ਦਿੱਤੀ ਸੰਨ 1577 ਈਸਵੀ ਵਿੱਚ ਗੁਰੂ ਜੀ ਨੇ ਗੁਰੂ ਕਾ ਚੱਕ ਨਗਰ ਵੇਖੇ ਅੰਮ੍ਰਿਤ ਸਰੋਵਰ ਦੀ ਖੁਦਾਈ ਆਰੰਭ ਕਰਵਾਈ ਜਿਸ ਨੂੰ ਪੱਕਾ ਕਰਨ ਦੀ ਸੇਵਾ ਬਾਅਦ ਵਿੱਚ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਕੀਤੀ ਇਸ ਅੰਮ੍ਰਿਤ ਸਰੋਵਰ ਕਰਕੇ ਬਾਅਦ ਵਿੱਚ ਇਸ ਨਗਰ ਦਾ ਨਾਮ ਅੰਮ੍ਰਿਤਸਰ ਪ੍ਰਚਲਤ ਹੋ ਗਿਆ ਅੰਮ੍ਰਿਤਸਰ ਸ਼ਹਿਰ ਵਸਾਉਣ ਲਈ ਮਾਇਆ ਦੀ ਲੋੜ ਸੀ ਇਸ ਲਈ ਗੁਰੂ ਜੀ ਨੇ ਵੱਖ-ਵੱਖ ਇਲਾਕਿਆਂ ਵਿੱਚ ਮਸੰਦ ਨਿਯੁਕਤ ਕੀਤੇ ਜੋ ਸੰਗਤਾਂ ਪਾਸੋਂ ਮਾਇਆ ਇਕੱਠੀ ਕਰਨ ਦੇ ਨਾਲ ਨਾਲ ਸਿੱਖੀ ਦਾ ਪ੍ਰਚਾਰ ਵੀ ਕਰਦੇ ਸਨ ਸ੍ਰੀ ਗੁਰੂ ਰਾਮਦਾਸ ਜੀ ਨੇ ਤੀਰ ਰਾਗਾਂ ਵਿੱਚ 679 ਸ਼ਬਦ ਰਜੇ ਇਹਨਾਂ ਵਿੱਚ ਸ਼ਬਦ ਸਲੋਕ ਨਾਵਾਂ ਅਤੇ ਚੰਦ ਸ਼ਾਮਿਲ ਹਨ
ਇਹਨਾਂ ਵਿੱਚ ਸ਼ਬਦ ਸਲੋਕ ਲਾਵਾਂ ਅਤੇ ਛੰਤ ਸ਼ਾਮਿਲ ਹਨ। ਸ੍ਰੀ ਗੁਰੂ ਰਾਮਦਾਸ ਜੀ ਨੇ ਆਪਣੇ ਤਿੰਨਾਂ ਪੁੱਤਰਾਂ ਪ੍ਰਿਥੀ ਚੰਦ ਜੀ ਮਹਾਦੇਵ ਜੀ ਅਤੇ ਗੁਰੂ ਅਰਜਨ ਦੇਵ ਜੀ ਵਿੱਚੋਂ ਛੋਟੇ ਸਪੁੱਤਰ ਗੁਰੂ ਅਰਜਨ ਦੇਵ ਜੀ ਨੇ ਗੁਰਿਆਈ ਦੇ ਯੋਗ ਜਾਣ ਕੇ ਗੁਰਿਆਈ ਸੌਂਪ ਦਿੱਤੀ ਅਤੇ ਹੁਣ ਤੱਕ ਇਕੱਤਰ ਹੋਈ ਬਾਣੀ ਦਾ ਖਜ਼ਾਨਾ ਵੀ ਗੁਰੂ ਅਰਜਨ ਦੇਵ ਜੀ ਨੇ ਸੌਂਪ ਦਿੱਤਾ ਸ੍ਰੀ ਗੁਰੂ ਰਾਮਦਾਸ ਜੀ ਗੁਰੂ ਅਰਜਨ ਦੇਵ ਜੀ ਨੂੰ ਗੁਰਿਆਈ ਬਖਸ਼ਿਸ਼ ਕਰਕੇ ਅੱਸੂ ਦੇ ਮਹੀਨੇ ਸੰਮਤ 1638 ਨੂੰ ਗੋਇੰਦਵਾਲ ਸਾਹਿਬ ਵਿਖੇ ਜੋਤੀ ਜੋਤ ਸਮਾ ਗਏ
ਸ੍ਰੀ ਗੁਰੂ ਰਾਮਦਾਸ ਜੀ ਦੇ ਜੀਵਨ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਸਾਨੂੰ ਵੀ ਆਪਣੀ ਜ਼ਿੰਦਗੀ ਵਿੱਚ ਸੇਵਾ ਸਿਮਰਨ ਨਿਮਰਤਾ ਹਲੇਮੀ ਅਤੇ ਭਾਣਾ ਮੰਨਣ ਆਦਿ ਦੇ ਗੁਣ ਗ੍ਰਹਿਣ ਕਰਨੇ ਚਾਹੀਦੇ ਹਨ ਤਾਂ ਅਸੀਂ ਵੀ ਗੁਰੂ ਦੀਆਂ ਖੁਸ਼ੀਆਂ ਦੇ ਪਾਤਰ ਬਣ ਸਕੀਏ ਸੋ ਇਹ ਸੀ ਸੰਖੇਪ ਇਤਿਹਾਸ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦੇ ਜੀਵਨ ਦੇ ਵਿੱਚੋਂ ਸੋ ਸੰਗਤ ਜੀ ਇਤਿਹਾਸ ਦੇ ਵਿੱਚ ਕਿਤੇ ਵੀ ਕੋਈ ਭੁੱਲ ਹੋ ਗਈ ਹੋਵੇ ਤਾਂ ਅਸੀਂ ਆਪ ਜੀ ਦੇ ਕੋਲੋਂ ਮਾਫੀ ਮੰਗਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੱਡਾ ਦੁਸ਼ਮਣ ਤੂੰ ਸਾਡਾ ਬੜਾ ਵੱਡਾ ਦੁਸ਼ਮਣ ਅੱਜ ਖਾਦ ਲੈ ਯੂਰੀਆ ਵਿਹਲੇ ਇਹ ਅੱਜ ਲੈਆ ਮੂੰਫਲੀ ਵੇਚਦਾ