ਦਸੰਬਰ 22 ਦੇ ਦਿਨ ਨੂੰ ਸਿੱਖ ਇਤਿਹਾਸ ਮੁਤਾਬਿਕ ਪੋਹ ਦੇ ਮਹੀਨੇ ਵੱਜੋਂ ਜਾਣਿਆ ਜਾਂਦਾ ਹੈ ਅਤੇ ਇਸ ਮਹੀਨੇ ਨੂੰ ਸ਼ਹੀਦੀ ਮਹੀਨਾ ਕਿਹਾ ਜਾਂਦਾ ਹੈ। ਇਸ ਦੌਰਾਨ ਕੇਵਲ ਸਿੱਖ ਭਾਈਚਾਰਾ ਨਹੀਂ ਬਲਕਿ ਮਾਨਵਤਾ ਨੂੰ ਪਿਆਰ ਕਰਨ ਵਾਲਾ ਹਰ ਮਨੁੱਖ ਪੋਹ ਮਹੀਨੇ ਦੇ ਸ਼ਹੀਦਾਂ ਨੂੰ ਨਮਨ ਕਰਦਾ ਹੈ। ਬਿਕ੍ਰਮੀ 1761,ਪੋਹ 6-7 ਮੁਤਾਬਕ ਸੰਨ 1704, ਦਸੰਬਰ 20-21,ਦੀ ਵਿਚਕਾਰਲੀ ਰਾਤ ਨੂੰ ਮੁਗ਼ਲਾਂ ਤੇ ਪਹਾੜੀ ਰਾਜਿਆਂ ਦੀਆਂ ਚੁੱਕੀਆਂ ਝੂਠੀਆਂ ਸੌਂਹਾਂ ਦੀ ਅਸਲੀਅਤ ਜਾਣਦੇ ਹੋਏ ਵੀ
ਗੁਰੂ ਗੋਬਿੰਦ ਸਿੰਘ ਜੀ ਨੇ ਮਾਤਾ ਗੁਜਰੀ ਜੀ ਤੇ ਸਿੰਘਾਂ ਦੇ ਕਹਿਣ ’ਤੇ ਕਿਲ੍ਹਾ ਅਨੰਦਗੜ੍ਹ ਛੱਡਣ ਦਾ ਫ਼ੈਸਲਾ ਕੀਤਾ ਅਤੇ ਸਿੱਖ ਕੌਮ ਨੂੰ ਅਤੇ ਪਰਮਾਤਮਾ ਦੁਸ਼ਮਣ ਦੀ ਫ਼ੌਜ ਨੇ ਕਰੀਬ ਅੱਠ ਮਹੀਨੇ ਕਿਲ੍ਹੇ ਨੂੰ ਘੇਰਾ ਪਾਈ ਰੱਖਿਆ ਤੇ ਸਿੰਘਾਂ ਨਾਲ ਝੜਪਾਂ ਹੁੰਦੀਆਂ ਰਹੀਆਂ ,ਗੁਰੂ ਸਾਹਿਬ ਨੇ ਮੁਗਲਾਂ ਦੀਆਂ ਝੂਠੀਆਂ ਕਸਮਾਂ ਨੂੰ ਮੰਨਦੇ ਹੋਏ ਜਦੋਂ ਹੀ ਕਿਲ੍ਹਾ ਅਨੰਦਗੜ੍ਹ ਤੋਂ ਚਾਲੇ ਪਾਏ ਤਾਂ ਇਹ ਸਫ਼ਰ ਪਰਿਵਾਰ ਦਾ ਸਫ਼ਰ ਸ਼ਹਾਦਤ ਸਫ਼ਰ ਹੋ ਨਿੱਬੜਿਆ। ਜਦੋਂ ਅਨੰਦਪੁਰ ਸਾਹਿਬ ਲੜਾਈ ਸ਼ੁਰੂ
ਹੋਈ ਸੀ ਗੁਰੂ ਸਾਹਿਬ ਕੋਲ 10000 ਫੌਜ਼ ਸੀ ਹੁਣ ਸਿਰਫ 1500 -1600 ਰਹਿ ਗਏ, ਉਸ ਵਿੱਚੋਂ ਵੀ ਭੁੱਖ ਦੇ ਕਾਰਣ ਬਹੁਤੇ ਮਰਨ ਦੇ ਕਿਨਾਰੇ ਪਹੁੰਚ ਗਏ। ਆਨੰਦਪੁਰ ਦਾ ਕਿਲਾ ਤੇ ਹੋਰ ਗੁਰੂ ਅਸਥਾਨਾਂ ਦੀ ਸੇਵਾ ਭਾਈ ਗੁਰਬਖਸ਼ ਉਦਾਸੀ ਨੂੰ ਸੌਪ ਕੇ ਅਧੀ ਰਾਤੀ ਕਿਲਾ ਖਾਲੀ ਕਰ ਦਿਤਾ।1500-1600 ਸਿੱਖ 21 ਦਸੰਬਰ ਦੀ ਬਰਫੀਲੀ ਰਾਤ ਵਿਚ ਭੁਖੇ ਭਾਣੇ ਜਿਸ ਦਲੇਰੀ ਤੇ ਸਾਹਸ ਨਾਲ ਗੁਰੂ ਸਾਹਿਬ ਦੀ ਅਗਵਾਈ ਹੇਠ ਜਾਲਮਾਂ ਦੇ ਘੇਰੇ ਵਿਚੋਂ ਲੰਘ ਕੇ ਜਾ ਰਹੇ ਸੀ ਉਸਦੀ ਦਾਦ
ਜਾਲਮ ਤੇ ਲੁਟੇਰੇ ਵੀ ਦੇ ਰਹੇ ਸਨ। ਅਜੇ ਓਹ ਕੀਰਤਪੁਰ ਹੀ ਪਹੁੰਚੇ ਸਨ, ਕਿ ਮੁਗਲਾਂ ਨੇ ਬੜੀ ਬੇਰਹਿਮੀ ਨਾਲ ਕਸਮਾਂ ਵਾਅਦੇ ਤੋੜ ਕੇ ਥਕੇ ਟੁੱਟੇ, ਭੁਖੇ ਭਾਣੇ ਗਿਣਤੀ ਦੇ ਸਿੰਘਾਂ ਉੱਤੇ ਹਮਲਾ ਕਰ ਦਿੱਤਾ। ਇਸ ਦੌਰਾਨ ਗੁਰੂ ਸਾਹਿਬ ਦੇ ਅੱਗੇ ਉਹਨਾਂ ਦੇ ਯੋਧੇ ਮਜੂਦ ਸਨ। ਜਿੰਨਾ ਵਿੱਚ ਬਾਬਾ ਅਜੀਤ ਸਿੰਘ, ਭਾਈ ਉਦੈ ਸਿੰਘ, ਭਾਈ ਜੀਵਨ ਸਿੰਘ ਤੇ ਕੁਝ ਹੋਰ ਸਿਖਾਂ ਨੇ ਇਨ੍ਹਾ ਨੂੰ ਇਥੇ ਹੀ ਰੋਕਣ ਦਾ ਫੈਸਲਾ ਕਰ ਲਿਆ ਤਾਕਿ ਓਹ ਗੁਰੂ ਸਾਹਿਬ ਤਕ ਨਾ ਪੁਜ ਸਕਣ। ਸ਼ਾਹੀ ਟਿਬੀ,
ਸਰਸਾ ਦੇ ਕੰਢੇ, ਜਿਸ ਸਿਦਕ ਤੇ ਦਲੇਰੀ ਨਾਲ ਇਨਾ ਗਿਣਤੀ ਦੇ ਸਿੰਘਾਂ ਨੇ ਟਾਕਰਾ ਕੀਤਾ ਓਹ ਬੇਮਿਸਾਲ ਸੀ ਜੋ ਜਰਨੈਲ ਜੂਝ ਕੇ ਸ਼ਹੀਦ ਹੋਏ ਉਨ੍ਹਾ ਵਿਚ, ਭਾਈ ਜੀਵਨ ਸਿੰਘ, ਭਾਈ ਬਚਿਤਰ ਸਿੰਘ ਤੇ ਭਾਈ ਉਦੈ ਸਿੰਘ ਜੀ ਸਨ। ਦਸ਼ਮੇਸ਼ ਪਿਤਾ ਦਾ ਪਰਿਵਾਰ ਵਿੱਛੜਿਆ ਤੇ ਮੁੜ ਕਦੇ ਦੋਬਾਰਾ ਨਹੀਂ ਮਿਲਿਆ:ਇਸ ਤੋਂ ਬਾਅਦ 7 ਪੋਹ ਦੀ ਰਾਤ ਪਾਪੀ ਸਰਸਾ ਨਦੀ ਦਾ ਕੰਢਾ, ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ,ਅਨੰਦਾਂ ਦੀ ਪੁਰੀ ਨੂੰ ਸਦਾ ਲਈ ਅਲਵਿਦਾ ਆਖ ਤਖਤਾਂ ਦੇ ਮਾਲਕ
ਦਸ਼ਮੇਸ਼ ਪਿਤਾ ਪਰਿਵਾਰ ਤੇ ਸਿੰਘਾਂ ਸਮੇਤ ਇਸੇ ਅਸਥਾਨ ‘ਤੇ ਪਹੁੰਚੇ, ਜਿੱਥੇ ਦਸ਼ਮੇਸ਼ ਪਿਤਾ ਦਾ ਪਰਿਵਾਰ ਵਿੱਛੜਿਆ ਤੇ ਮੁੜ ਕਦੇ ਦੋਬਾਰਾ ਨਹੀਂ ਮਿਲਿਆ, ਇਥੋਂ ਦਸ਼ਮੇਸ਼ ਪਿਤਾ, ਦੋ ਵੱਡੇ ਸਾਹਿਬਜ਼ਾਦੇ ਤੇ ਕਈ ਸਿੰਘ ਕੋਟਲਾ ਨਿਹੰਗ ਖਾਂ, ਭੱਠਾ ਸਾਹਿਬ ਵਾਲੇ ਅਸਥਾਨ ‘ਤੇ ਚਲੇ ਗਏ, ਦਾਦੀ ਮਾਤਾ ਗੁਜਰੀ ਜੀ ਤੇ ਨਿੱਕੇ ਸਾਹਿਬਜ਼ਾਦੇ ਕੁੰਮਾ ਮਾਸ਼ਕੀ ਜੀ ਦੀ ਛੰਨ ਵੱਲ ਚਲੇ ਗਏ ਤੇ ਗੁਰੂ ਕੇ ਮਹਿਲ, ਦੋਵੇਂ ਮਾਤਾਵਾਂ ਕੁੱਝ ਸਿੰਘਾਂ ਸਮੇਤ ਰੋਪੜ ਵਿਖੇ ਜਾ ਪਹੁੰਚੀਆਂ। ਇਸ ਪਰਿਵਾਰ ਵਿਛੋੜਾ
ਸਾਹਿਬ ਵਿਖੇ ਅੱਜ ਵੀ ਉਹ ਵਸਤਾਂ ਸੁਸ਼ੋਭਿਤ ਹਨ ਜੋ ਗੁਰੂ ਸਾਹਿਬ ਦੇ ਵੇਲੇ ਵਿੱਚ ਸੀ। ਜਿੰਨਾ ਵਿੱਚ ਗੁਰੂ ਸਾਹਿਬ ਦੇ ਵੇਲੇ ਦਾ ਖੰਡਾ,ਤਲਵਾਰ ਅਤੇ ਗੜਵਾ ਹਨ ਜੋ ਪੁਰਾਤਨ ਵੇਲੇ ਦੀ ਖੁਦਾਈ ਤੋਂ ਬਾਅਦ ਮਿਲਿਆ ਸੀ। ਅੱਜ ਵੀ ਜਦੋਂ ਸੰਗਤਾਂ ਗੁਰੂ ਘਰ ਜਾ ਕੇ ਇਹਨਾਂ ਵਸਤਾਂ ਦੇ ਦਰਸ਼ਨ ਕਰਦੀਆਂ ਹਨ ਤਾਂ ਅਹਿਸਾਸ ਕਰਦੀਆਂ ਹਨ ਗੁਰੂ ਕਿਰਪਾ ਦਾ।ਵਾਹਿਗੁਰੂ ਲਿਖਕੇ ਹਾਜਰੀ ਲਗਾਉ ਜੀ ਤੇ ਇਤਿਹਾਸ ਵੱਧ ਤੋਂ ਵੱਧ ਸ਼ੇਅਰ ਕਰੋ ਜੀ।