ਬਟਾਲਾ ਦੀ ਆਂਗਣਵਾੜੀ ਅਧਿਆਪਕ ਦਲਜੀਤ ਕੌਰ ਨੇ ਪ੍ਰਰਾਈਡ ਆਫ਼ ਇੰਡੀਆ ਵੱਲੋਂ ਕਰਵਾਏ ਸੁੰਦਰਤਾ ਮੁਕਾਬਲੇ ‘ਚ ਕੌਮੀ ਪੱਧਰ ‘ਤੇ ਪਹਿਲੀ ਰਨਰ ਅੱਪ ਦਾ ਖ਼ਤਿਾਬ ਜਿੱਤਿਆ ਹੈ। ਰਾਸ਼ਟਰੀ ਪੱਧਰ ‘ਤੇ ਫ਼ਸਟ ਰਨਰ ਅੱਪ ਰਹਿਣ ‘ਤੇ ਦਲਜੀਤ ਕੌਰ ਦੇ ਪਰਿਵਾਰ ‘ਚ ਖੁਸ਼ੀ ‘ਚ ਲਹਿਰ ਦੌੜ ਗਈ ਅਤੇ ਦਿੱਲੀ ਤੋਂ ਵਾਪਸ ਆਉਣ ‘ਤੇ ਪਰਿਵਾਰ ਵਲੋਂ ਉਨਾਂ੍ਹ ਦਾ ਭਰਵਾ ਸਵਾਗਤ ਕੀਤਾ ਗਿਆ। ਦਲਜੀਤ ਕੌਰ ਨੇ ਇਸ ਜਿੱਤ ਦਾ ਸਿਹਰਾ ਆਪਣੇ ਬੱਚਿਆਂ ਤੇ ਪਤੀ ਨੂੰ ਦਿੱਤਾ ਹੈ। ਦਲਜੀਤ ਕੌਰ ਨੇ ਦੱਸਿਆ ਕਿ ਉਸਦੀ ਬਚਪਨ ਤੋਂ ਹੀ ਕੁਝ ਵੱਖਰਾ ਕਰਨ ਦੀ ਇੱਛਾ ਸੀ, ਪਰ
ਕਿਸੇ ਕਾਰਨ ਵਿਆਹ ਤੋਂ ਪਹਿਲਾ ਉਸਦੀ ਇੱਛਾ ਪੂਰੀ ਨਹੀਂ ਹੋ ਸਕੀ, ਪਰ ਵਿਆਹ ਤੋਂ ਬਾਅਦ ਉਸਨੇ ਆਪਣੇ ਬੱਚਿਆਂ ਅਤੇ ਪਤੀ ਨੂੰ ਇਸ ਮੁਕਾਬਲੇ ‘ਚ ਹਿੱਸਾ ਲੈਣ ਲਈ ਕਿਹਾ, ਜਿਸ ‘ਤੇ ਪਰਿਵਾਰ ਨੇ ਹਾਮੀ ਭਰੀ ਤੇ ਉਹ ਇਸ ਮੁਕਾਮ ‘ਤੇ ਪਹੁੰਚ ਸਕੀ ਹੈ। ਉਸਨੇ ਦੱਸਿਆ ਕਿ ਉਹ 2007 ਤੋਂ ਆਂਗਣਵਾੜੀ ਅਧਿਆਪਕਾ ਵਜੋਂ ਕੰਮ ਕਰ ਰਹੀ ਹੈ ਤੇ ਹੁਣ ਉਹ ਸ਼ਹਿਰ ਦੇ ਰਾਮਨਗਰ ਦੇ ਇੱਕ ਸਕੂਲ ‘ਚ ਕੰਮ ਕਰ ਰਹੀ ਹੈ। ਉਸਨੇ ਦੱਸਿਆ ਕਿ ਉਸਨੇ ਮਈ 2023 ‘ਚ ਆਨਲਾਈਨ ਮੁਕਾਬਲੇ ‘ਚ ਭਾਗ ਲਿਆ ਸੀ, ਜਿਸ ‘ਚ ਉਹ ਸ਼ਹਿਰ ਪੱਧਰ ‘ਤੇ ਪਹਿਲੇ ਸਥਾਨ ‘ਤੇ ਰਹੀ ਸੀ,
ਫਿਰ ਸਤੰਬਰ 2023 ‘ਚ ਜੈਪੁਰ ਵਿਖੇ ਰਾਜ ਪੱਧਰੀ ਮੁਕਾਬਲਾ ਹੋਇਆ ਸੀ, ਜਿਸ ‘ਚ ਉਹ ਰਾਜ ਪੱਧਰ ‘ਤੇ ਪਹਿਲੇ ਸਥਾਨ ‘ਤੇ ਰਹੀ ਸੀ। ਉਨਾਂ੍ਹ ਦੱਸਿਆ ਕਿ ਹੁਣ ਦਸੰਬਰ 2023 ‘ਚ ਦਿੱਲੀ ‘ਚ ਪ੍ਰਰਾਈਡ ਆਫ਼ ਇੰਡੀਆ ਵੱਲੋਂ ਰਾਸ਼ਟਰੀ ਪੱਧਰ ਦਾ ਮੁਕਾਬਲਾ ਕਰਵਾਇਆ ਗਿਆ ਸੀ, ਜਿਸ ਲਈ ਉਸਨੇ ਅਕਤੂਬਰ 2023 ‘ਚ ਫ਼ਾਰਮ ਭਰਿਆ ਸੀ ਤੇ ਇਹ ਮੁਕਾਬਲਾ 23 ਦਸੰਬਰ ਨੂੰ ਦਿੱਲੀ ਦੇ ਦਵਾਰਕਾ ਵੈਲਕਮ ਆਈਟੀਸੀ ਵਿਖੇ ਹੋਇਆ ਹੈ। ਦਲਜੀਤ ਕੌਰ ਦਾ ਬਟਾਲਾ ਪੁੱਜਣ ‘ਤੇ ਉਸਦੇ ਪਰਿਵਾਰਕ ਮੈਂਬਰਾਂ ਨੇ ਟੋਲ ਧਮਕਿਆਂ ਦੇ ਨਾਲ ਸਵਾਗਤ ਕੀਤਾ ਅਤੇ ਖੁਸ਼ੀ ਮਨਾਈ।
ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਂਆਂ ਨਵੀਂਆਂ ਖ਼ਬਰਾਂ ਲੈ ਕੇ ਆਉਂਦੇ ਹਾਂ ਤਾਂ ਜੋ ਤੁਹਾਨੂੰ ਸਾਰੇ ਹੀ ਸਮਾਜ ਦੀ ਪਲ ਪਲ ਦੀ ਖ਼ਬਰ ਮਿਲਦੀ ਰਹੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਇਹ ਜਾਣਕਾਰੀ ਕਿਹੋ ਜਿਹੀ ਲੱਗਦੀ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਕੁਮੈਂਟ ਬਾਕਸ ਵਿੱਚ ਸਾਂਝੇ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਤੁਹਾਡਾ ਹੌਸਲਾ ਵਧਾਉਣ ਦੇ ਲਈ ਇਹ ਜਾਣਕਾਰੀ ਫੇਸਬੁੱਕ ਦੇ ਉੱਪਰ ਆਪਣੇ ਦੋਸਤਾਂ ਦੇ ਨਾਲ ਸਾਂਝੀ ਕਰ ਸਕਦੇ ਹੋ
ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਯੂਟਿਊਬ ਦੁਆਰਾ ਦਿੱਤੀਆਂ ਗਈਆਂ ਖ਼ਬਰਾਂ ਦੁਬਾਰਾ ਸਾਂਝੀ ਕਰਦੇ ਹਾਂ ਸਾਡੇ ਹੌਸਲੇ ਨੂੰ ਬਣਾਈ ਰੱਖਣ ਦੇ ਲਈ ਤੁਸੀਂ ਵੱਧ ਤੋਂ ਵੱਧਲਾਇਕ ਕੁਮੈਂਟ ਅਤੇ ਸ਼ੇਅਰ ਕਰਦੇ ਰਹੋ ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੀ ਵੀਡੀਓ ਜਰੂਰ ਦੇਖੋ ਇਹ ਵੀਡੀਓ ਸੋਸ਼ਲ ਮੀਡੀਆ ਤੋਂ ਲਈ ਗਈ ਹੈ ਇਸ ਨੂੰ ਬਣਾਉਣ ਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ ਇਸਨੂੰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਹਰ ਰੋਜ਼ ਤਾਜਾ ਖ਼ਬਰ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਇਕ ਤੇ ਫੋਲੋ ਜਰੂਰ ਕਰੋ