ਸ਼ਹੀਦ ਸਿੰਘਾਂ ਨੇ ਮੇਰੇ ਤੇ ਹੱਥ ਰੱਖ ਕੇ ਮੇਰੀ ਰੱਖਿਆ ਕੀਤੀ ਧੰਨ ਧੰਨ ਬਾਬਾ ਦੀਪ ਸਿੰਘ ਜੀ

ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਧੰਨ ਧੰਨ ਬਾਬਾ ਨੋਧ ਸਿੰਘ ਸਾਹਿਬ ਜੀ ਸਮੂਹ ਸ਼ਹੀਦ ਸਿੰਘ ਫੌਜਾਂ ਤਿਨਾਂ ਦੇ ਚਰਨਾਂ ਕਮਲਾਂ ਵਿੱਚ ਨਮਸਕਾਰ ਹੈ ਖਾਲਸਾ ਜੀ ਸਤਿਗੁਰੂ ਅਕਾਲ ਪੁਰਖ ਵਾਹਿਗੁਰੂ ਸੱਚੇ ਪਾਤਸ਼ਾਹ ਵਿੱਚ ਧਿਆਨ ਲਾਉਣਾ ਉਸ ਵਾਹਿਗੁਰੂ ਸੱਚੇ ਪਾਤਸ਼ਾਹ ਭਜਨ ਕਰਨਾ ਸਿਮਰਨ ਅਭਿਆਸ ਕਰਨਾ ਜਿਹੜਾ ਕੋਈ ਮਹਾਰਾਜ ਨਾਲ ਜੁੜਦਾ ਹੈ ਸਤਿਗੁਰੂ ਸੱਚੇ ਪਾਤਸ਼ਾਹ ਸਰੀਰ ਦੇ ਗੁੱਝੇ ਭੇਦਾਂ ਨੂੰ ਦੱਸ ਦਿੰਦੇ ਨੇ ਕਿਵੇਂ ਨਿਰੰਕਾਰ ਅਕਾਲ ਪੁਰਖ ਵਾਹਿਗੁਰੂ ਜੀ ਦੇ ਚਰਨ ਪਰਸਨ ਨੇ ਕਿਵੇਂ ਚਰਨ ਫੜਨੇ ਨੇ ਸਾਰਾ ਕੁਝ ਮਹਾਰਾਜ ਬਾਣੀ ਵਿੱਚ ਦੱਸਦੇ ਨੇ ਖਾਲਸਾ ਜੀ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਧਿਆਨ ਧਰੋ ਤਹ ਕੋ ਮਨ ਮਹਿ ਜਹ ਕੋ ਅਮਤੋਜ ਸਭੈ ਜਗ ਛਾਇਓ ਜਿਹਦੇ ਪ੍ਰਕਾਸ਼ ਨਾਲ ਸਾਰਾ ਜਗ ਜਿਹੜਾ ਹੈ ਬਣਿਆ ਹੈ

ਸ੍ਰਿਸ਼ਟੀ ਬਣੀ ਹੈ ਸਾਰੇ ਜਗ ਵਿੱਚ ਜਿਹੜਾ ਪਸਾਰਾ ਹੈ ਉਹ ਅਕਾਲ ਪੁਰਖ ਵਾਹਿਗੁਰੂ ਦਾ ਧਿਆਨ ਧਰੋ ਜਿਹਨੂੰ ਉਹਦਾ ਧਿਆਨ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਧਰੋ ਕੇ ਫਿਰ ਉਹਦੇ ਦਰਸ਼ਨ ਵੀ ਹੋਣਗੇ ਉਹ ਆਪਣੇ ਆਪ ਨੂੰ ਦਰਸਾਉਣਾ ਵੀ ਕਰੇਗਾ ਸੋ ਖਾਲਸਾ ਜੀ ਧਿਆਨ ਵਿੱਚ ਬੇਅੰਤ ਸ਼ਕਤੀ ਹੈ ਜਿਹੜਾ ਕੋਈ ਧਿਆਨ ਲਾਉਣਾ ਜਾਣਦਾ ਹੈ ਜਿਵੇਂ ਆਪਾਂ ਬਾਣੀ ਪੜ੍ਦੇ ਹਾਂ ਧਿਆਨ ਲਾ ਕੇ ਪੜ੍ੀਏ ਤੇ ਬਾਣੀ ਵਿੱਚੋਂ ਗੁੱਝੇ ਭੇਦ ਮਹਾਰਾਜ ਦੀ ਕਿਰਪਾ ਸਦਕਾ ਸਮਝ ਆਉਂਦੇ ਨੇ ਜੇ ਕੋਈ ਸਿਮਰਨ ਅਭਿਆਸ ਕਰੀਏ ਮੂਲ ਮੰਤਰ ਦਾ ਅਭਿਆਸ ਕਰੀਏ ਗੁਰਮੰਤਰ ਦਾ ਅਭਿਆਸ ਕਰੀਏ ਜਦੋਂ ਅਸੀਂ ਉਹਦੇ ਵਿੱਚ ਧਿਆਨ ਲਾਵਾਂਗੇ ਧਿਆਨ ਵਿੱਚ ਐਸੀ ਸ਼ਕਤੀ ਹੈ ਖਾਲਸਾ ਜੀ ਇੱਕ ਦਿਨ ਐਸਾ ਆਵੇਗਾ ਜਿਸ ਨੂੰ ਜਿਸ ਦਿਨ ਤੈ ਹਨ ਪਰਪੱਕ ਹੋਵੇਗਾ ਸਤਿਗੁਰ ਦੇ ਦਰਸ਼ਨ ਹੋ ਜਾਣਗੇ ਧਿਆਨ ਵਿੱਚ ਚੇਤੇ ਕਰਾਂਗੇ ਹਜੂਰ ਸਾਹਿਬ ਦਾ ਦ੍ਰਿਸ਼ ਦਿਖੇਗਾ ਸਰੀਰ ਸਣੇ ਉਥੇ ਪਹੁੰਚ ਜਾਵਾਂਗੇ ਐਸੀ ਖੇਡ ਵਰਤ ਜਾਂਦੀ ਹੈ ਸੋ ਖਾਲਸਾ ਜੀ ਇਹ ਬੜੀਆਂ ਵੱਡੀਆਂ ਗੱਲਾਂ ਨੇ ਕਮਾਈ ਤੋਂ ਬਿਨਾਂ ਸਮਝ ਨਹੀਂ ਆਉਂਦੀਆਂ ਉਹਦੀ ਕਮਾਈ ਕਰਨੀ ਪੈਂਦੀ ਹੈ।

ਜਿਵੇਂ ਸਤਿਗੁਰੂ ਧੰਨ ਗੁਰੂ ਹਰਿਰਾਇ ਸਾਹਿਬ ਜੀ ਮਹਾਰਾਜ ਸੱਤਵੇਂ ਪਾਤਸ਼ਾਹ ਸਤਿਗੁਰੂ ਦੀਨ ਦੁਨੀ ਦੇ ਮਾਲਕ ਕੀਰਤਪੁਰ ਸਾਹਿਬ ਸਜੇ ਹੋਏ ਨੇ ਆਸਾ ਦੀ ਵਾਰ ਦਾ ਸਵੇਰ ਵੇਲੇ ਅੰਮ੍ਰਿਤ ਵੇਲੇ ਕੀਰਤਨ ਹੋਇਆ ਸੰਗਤ ਸਾਰੀ ਸੱਜ ਕੇ ਬੈਠੀ ਹੈ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਬਾਣੀ ਸਰਵਣ ਕਰਦੇ ਕਰਦੇ ਸਤਿਗੁਰੂ ਜੀ ਬ੍ਰਹਮਲੀਨ ਹੋਏ ਨੇ ਮਹਾਰਾਜ ਦੀ ਕਿਰਪਾ ਰਹਿਮਤ ਸਦਕਾ ਸ੍ਰੀ ਆਸਾ ਜੀ ਦੀ ਵਾਰ ਦਾ ਭੋਗ ਪਿਆ ਕਿਉਂਕਿ ਖਾਲਸਾ ਜੀ ਪੁਰਾਤਨ ਜਿਹੜੀ ਸੰਗਤ ਸੀ ਮਹਾਰਾਜ ਤੇ ਬੇਅੰਤ ਸ਼ਰਧਾ ਪ੍ਰੇਮ ਰੱਖਣ ਵਾਲੀ ਸੀ ਜਿੰਨਾ ਚਿਰ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਆਸਣ ਤੋਂ ਨਹੀਂ ਸੀ ਉੱਠਦੇ ਉਨਾ ਚਿਰ ਸੰਗਤ ਉੱਠ ਕੇ ਨਹੀਂ ਸੀ ਜਾਂਦੀ ਜਿਵੇਂ ਅੱਜ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜਿੰਨਾ ਚਿਰ ਰਹਿੰਦੇ ਨੇ ਸੰਗਤ ਨੂੰ ਨਹੀਂ ਉਠਣਾ ਚਾਹੀਦਾ ਕਈ ਉੱਠ ਕੇ ਚਲੇ ਜਾਂਦੇ ਨੇ ਉਹ ਬੇਅਦਬੀ ਦਾ ਪ੍ਰਤੀਕ ਹੈ ਖਾਲਸਾ ਜੀ ਜੇ ਤੁਸੀਂ ਜਾਣਾ ਹੈ ਕਿਸੇ ਮਜਬੂਰੀ ਵੱਸ ਤੇ ਮਹਾਰਾਜ ਅੱਗੇ ਬੇਨਤੀ ਕਰਕੇ ਜਾਓ ਕਿ ਸਤਿਗੁਰੂ ਜੀ ਮੈਨੂੰ ਕੋਈ ਮਜਬੂਰੀ ਹੈ ਮੇਰੀ ਇਹ ਭੁੱਲ ਨੂੰ ਮਹਾਰਾਜ ਮਾਫ ਕਰਿਓ ਮੈਂ ਜਾਣਾ ਚਾਹੁੰਦਾ ਹਾਂ ਕਿਉਂਕਿ ਪੂਰੇ ਸਤਿਗੁਰ ਸੱਚੇ ਪਾਤਸ਼ਾਹ ਦੀ ਆਗਿਆ ਲੈਣ ਤੋਂ ਬਿਨਾਂ ਕਦੇ ਉੱਠਣਾ ਨਹੀਂ ਚਾਹੀਦਾ ਅੱਜ ਅਸੀਂ ਮਹਾਰਾਜ ਨੂੰ ਜਦੋਂ ਮਰਜ਼ੀ ਪਿੱਠ ਦੇ ਕੇ ਤੁਰ ਪੈਦੇ ਹਾਂ

ਆਪਣੀ ਮਰਜ਼ੀ ਨਾਲ ਆਉਂਦੇ ਹਾਂ ਮਰਜ਼ੀ ਨਾ ਜਾਨੇ ਹਾਂ ਨਾ ਕੋਈ ਗੁਰੂ ਸਾਹਿਬ ਨਾਲ ਲੈਣ ਦੇਣ ਨਾ ਕੋਈ ਮਰਿਆਦਾ ਦਾ ਪਤਾ ਹੈ ਸੋ ਖਾਲਸਾ ਜੀ ਉਨਾ ਚਿਰ ਸੰਗਤ ਉੱਠਦੀ ਨਹੀਂ ਸੀ ਜਿੰਨਾ ਚਿਰ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇਤਰ ਨਹੀਂ ਸਨ ਖੋਲਦੇ ਮਹਾਰਾਜ ਸੱਚੇ ਪਾਤਸ਼ਾਹ ਪਲੰਘੇ ਤੋਂ ਨਹੀਂ ਸਨ ਉੱਠਦੇ ਸੋ ਖਾਲਸਾ ਜੀ ਮਹਾਰਾਜ ਸੱਚੇ ਪਾਤਸ਼ਾਹ ਉਸ ਦਿਨ ਅੱਖਾਂ ਨਹੀਂ ਖੋਲੀਆਂ ਪਲੰਘੇ ਤੋਂ ਨਹੀਂ ਉੱਠੀਆਂ ਸੰਗਤ ਸਾਰੀ ਬੈਠੀ ਰਹੀ 8 ਵੱਜ ਗਏ ਫਿਰ 10 ਵੱਜ ਗਏ 10 ਤੋਂ 12 ਵੱਜ ਗਏ ਲਾਂਗਰੀ ਸਿੰਘ ਮਹਾਰਾਜ ਦਾ ਪ੍ਰਸ਼ਾਦਾ ਤਿਆਰ ਕਰਕੇ ਵੀ ਖੜਾ ਹੈ ਪਰ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਨੇਤਰ ਨਹੀਂ ਖੋਲੇ ਸੰਗਤਾਂ ਵੀ ਉਵੇਂ ਦੀਆਂ ਉਵੇਂ ਬੈਠੀਆਂ ਰਹੀਆਂ ਫਿਰ ਖਾਲਸਾ ਜੀ 4 ਵਜੇ ਨੇ ਸ਼ਾਮ ਦੇ ਚਾਰ ਵਜੇ ਮਹਾਰਾਜ ਸੱਚੇ ਪਾਤਸ਼ਾਹ ਨੇ ਨੇਤਰ ਖੋਲ ਕੇ ਕਿਹਾ ਧੰਨ ਗੁਰਸਿੱਖੀ ਧੰਨ ਗੁਰਸਿੱਖੀ ਧੰਨ ਗੁਰਸਿੱਖੀ ਤਿੰਨ ਵਾਰ ਮਹਾਰਾਜ ਨੇ ਬਚਨ ਕੀਤਾ ਜਿਹੜੇ ਸਤਿਗੁਰੂ ਸੱਚੇ ਪਾਤਸ਼ਾਹ ਦਾ ਪ੍ਰੇਮ ਰੱਖਣ ਵਾਲੇ ਸ਼ਰਧਾ ਰੱਖਣ ਵਾਲੇ ਸਿੱਖ ਸਨ ਉਹਨਾਂ ਨੇ ਪੁੱਛਿਆ ਸਤਿਗੁਰੂ ਸੱਚੇ ਪਾਤਸ਼ਾਹ ਦੱਸੋ ਅੱਜ ਕਿਹੜਾ ਕੌਤਕ ਹੋਇਆ ਮਹਾਰਾਜ ਆਪ ਜੀ ਨੇ ਨੇਤਰ ਨਹੀਂ ਸੀ ਖੋਲੇ ਸਤਿਗੁਰੂ ਸੱਚੇ ਪਾਤਸ਼ਾਹ

ਕਹਿਣ ਲੱਗੇ ਭਾਈ ਕਿਵੇਂ ਨੇਤਰ ਖੋਲਦੇ ਸਾਡੇ ਚਰਨ ਫੜ ਕੇ ਕਾਬਲ ਤੋਂ ਭਾਈ ਗੋਂਦਾ ਜੀ ਬੈਠੇ ਸਨ ਖਾਲਸਾ ਜੀ ਕਾਬਲ ਦਾ ਇੱਕ ਸਿੱਖ ਸੀ ਭਾਈ ਗੋਂਦਾ ਉਹਨੇ ਅੰਮ੍ਰਿਤ ਵੇਲੇ ਜਦੋਂ ਸਮਾਧੀ ਲਾਈ ਨਾਮ ਬਾਣੀ ਜਪਣਾ ਸ਼ੁਰੂ ਕੀਤਾ ਉਸ ਵੇਲੇ ਧੰਨ ਗੁਰੂ ਸੱਤਵੇਂ ਪਾਤਸ਼ਾਹ ਗੁਰੂ ਹਰਰਾਇ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦਾ ਧਿਆਨ ਧਰਿਆ ਧਿਆਨ ਧਰ ਕੇ ਚਰਨ ਫੜ ਲਏ ਧਿਆਨ ਦੇ ਨਾਲ ਖਾਲਸਾ ਜੀ ਸੁਰਤੀ ਬਿਰਤੀ ਨਾਲ ਚਰਨ ਫੜ ਲਏ ਇਧਰ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੇ ਚਰਨ ਉਹਨਾਂ ਨੇ ਫੜੇ ਹੋਏ ਨੇ ਇਧਰੋਂ ਮਹਾਰਾਜ ਨੇ ਇੱਕ ਵਾਰ ਵੀ ਆਪਣਾ ਚਰਨ ਨਹੀਂ ਹਿਲਾਇਆ ਸਤਿਗੁਰੂ ਕਹਿੰਦੇ ਜਿਸ ਵੇਲੇ ਅਸੀਂ ਚਰਨ ਹਲਾਉਣ ਦੀ ਕੋਸ਼ਿਸ਼ ਕਰਦੇ ਸਾਂ ਤੇ ਭਾਈ ਗੁਰਸਿੱਖ ਨੂੰ ਜਿਹੜੀ ਉਹਦੀ ਬਿਰਤੀ ਸੀ ਉਹ ਟੁੱਟਦੀ ਸੀ ਉਹਨੂੰ ਦੁੱਖ ਪ੍ਰਤੀਤ ਹੁੰਦਾ ਸੀ ਉਹ ਮਸਤ ਹੋਇਆ ਹੋਇਆ ਸੀ ਅਸੀਂ ਉਹਦੀ ਪ੍ਰੀਤ ਵਿੱਚ ਬੱਝੇ ਹੋਏ ਮਹਾਰਾਜ ਕਹਿੰਦੇ ਆਪਣਾ ਚਰਨ ਨਹੀਂ ਹਿਲਾਇਆ ਨੇਤਰ ਨਹੀਂ ਖੋਲੇ ਹੁਣ ਚਾਰ ਵਜੇ ਇਸ ਵੇਲੇ ਉਹ ਭਾਈ ਗੋਂਦੇ ਨੇ ਨੇਤਰ ਖੋਲੇ ਨੇ ਫਿਰ ਅਸੀਂ ਇੱਥੇ ਨੇਤਰ ਖੋਲੇ ਹਨ ਸੋ ਖਾਲਸਾ ਜੀ ਇਹ ਧਿਆਨ ਦੀ ਸ਼ਕਤੀ ਹੈ

ਜਿਹੜਾ ਕੋਈ ਸਤਿਗੁਰਾਂ ਮਹਾਰਾਜ ਸੱਚੇ ਪਾਤਸ਼ਾਹ ਵਿੱਚ ਧਿਆਨ ਲਾਉਂਦਾ ਹੈ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਉਹਦੇ ਧਿਆਨ ਨੂੰ ਸਦਾ ਪ੍ਰਵਾਣ ਕਰਦੇ ਨੇ ਮਹਾਰਾਜ ਨੂੰ ਯਾਦ ਕਰਨਾ ਮਹਾਰਾਜ ਨੂੰ ਚੇਤੇ ਕਰਨਾ ਉਹ ਯਾਦ ਤੁਹਾਡੀ ਸਤਿਗੁਰੂ ਜੀ ਤੱਕ ਜਰੂਰ ਪਹੁੰਚਦੀ ਹੈ ਖਾਲਸਾ ਜੀ ਸੋ ਰਹੋ ਵਿਚਾਰ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਅਸਥਾਨ ਤੇ ਹੋਣ ਵਾਲੀਆਂ ਖੇਡਾਂ ਜਿਹੜੀਆਂ ਆਪਾਂ ਨਿਤ ਸਰਵਣ ਕਰਦੇ ਹਾਂ ਸੋ ਮਹਾਰਾਜ ਦੇ ਦਰ ਤੇ ਜਾ ਕੇ ਸ਼ਹੀਦਾਂ ਦੇ ਦਰ ਤੇ ਜਾ ਕੇ ਵੀ ਧਿਆਨ ਲਾਉਣਾ ਕਰੀਏ ਸ਼ਹੀਦਾਂ ਨੂੰ ਯਾਦ ਕਰਨਾ ਕਰੀਏ ਕਿਵੇਂ ਬਾਬਾ ਦੀਪ ਸਿੰਘ ਸਾਹਿਬ ਜੀ ਹੁਣਾਂ ਨੇ ਜੰਗ ਲੜੀ ਹੋਵੇਗੀ ਕਿਵੇਂ ਬਾਣੀ ਦਾ ਜਾਪ ਕਰਦੇ ਹੋਣਗੇ ਸੋ ਖਾਲਸਾ ਜੀ ਇਹ ਸਾਰਾ ਧਿਆਨ ਵਿੱਚ ਲਿਆਉਣਾ ਚਾਹੀਦਾ ਉਹਦੇ ਨਾਲ ਬਿਰਤੀ ਜੁੜ ਜਾਂਦੀ ਹੈ। ਸੋ ਬਾਬਾ ਦੀਪ ਸਿੰਘ ਸਾਹਿਬ ਦੇ ਦਰ ਤੇ ਚੁਪਹਿਰੇ ਦੇ ਵਿੱਚ ਅਨੇਕਾਂ ਸੰਗਤਾਂ ਆਉਂਦੀਆਂ ਨੇ ਜਿਹਨਾਂ ਦੇ ਬਾਬਾ ਜੀ ਦੀ ਬੇਅੰਤ ਕਿਰਪਾ ਹੁੰਦੀ ਹ ਫੌਜਾਂ ਦੀ ਬੇਅੰਤ ਕਿਰਪਾ ਹੁੰਦੀ ਹੈ ਸੋ ਖਾਲਸਾ ਜੀ ਜਿਹੜੀ ਅੱਜ ਦੀ ਹੱਡ ਬੀਤੀ ਹੈ ਉਹ

ਇੱਕ ਬਾਪੂ ਜੀ ਹੁਣਾਂ ਨੇ ਸੁਣਾਉਣਾ ਕੀਤੀ ਹ ਉਹ ਕਹਿੰਦੇ ਕਿ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਅਸਥਾਨ ਤੇ ਅਸੀਂ ਵੀ ਸ਼ੁਰੂ ਤੋਂ ਆਉਂਦੇ ਹਾਂ ਸਾਡੀ ਸ਼ਰਧਾ ਹੈ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਉੱਤੇ ਕਿ ਮਹਾਨ ਸੂਰਮੇ ਮਹਾਨ ਸ਼ਹੀਦ ਨੇ ਤੇ ਇਹਨਾਂ ਨੂੰ ਸਦਾ ਨਮਸਕਾਰ ਕਰਦੇ ਹਾਂ ਉਹ ਬਾਪੂ ਜੀ ਕਹਿੰਦੇ ਸਾਡੀ ਮਾਤਾ ਜੀ ਹੁਣੀ ਵੀ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਨਾਮ ਦੀ ਜੋਤ ਜਗਾਉਂਦੇ ਸੀ ਘਰ ਵਿੱਚ ਸ਼ੁਰੂ ਤੋਂ ਅਸੀਂ ਕੋਈ ਕਾਰਜ ਕਰਨਾ ਸਾਡੀ ਮਾਤਾ ਨੇ ਕਹਿਣਾ ਪੁੱਤਰੋ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਕਹੋ ਧੰਨ ਗੁਰੂ ਨਾਨਕ ਸਾਹਿਬ ਜੀ ਕਹਿ ਕੇ ਚਲੋ ਤੁਹਾਡੇ ਅੰਗ ਸੰਗ ਰੱਖਿਆ ਹੋਵੇਗੀ ਸੋ ਇਦਾਂ ਕਹਿੰਦੇ ਅਸੀਂ ਪੜੇ ਸਾਂ ਕਹਿੰਦੇ ਸਾਡੇ ਘਰ ਕਿਵੇਂ ਕੌਤਕ ਵਰਤਿਆ ਕਹਿੰਦਾ

ਮੇਰੇ ਜਵਾਨੀ ਵੇਲੇ ਦੀ ਗੱਲ ਹ ਇਹ ਕਿ ਮੈਂ ਬਾਬਾ ਦੀਪ ਸਿੰਘ ਸਾਹਿਬ ਦੇ ਸਥਾਨ ਤੇ ਵੀ ਜਾਂਦਾ ਹੁੰਦਾ ਸੀ ਸਾਡੇ ਕੋਲ ਡੰਗਰ ਬਹੁਤ ਹੁੰਦੇ ਸੀ ਕਿਸੇ ਮਾਝੇ ਨੇ ਸੂਣਾ ਤੇ ਮੈਂ ਅਖੀਰ ਲੈ ਕੇ ਬਾਬਾ ਦੀਪ ਸਿੰਘ ਸਾਹਿਬ ਦੇ ਅਸਥਾਨ ਤੇ ਜਾਣਾ ਉੱਥੇ ਦੁੱਧ ਪਾਉਣਾ ਮੇਰੀ ਸ਼ਰਧਾ ਉਥੇ ਬਹੁਤ ਸੀ ਜਾਂਦੇ ਆਉਂਦੇ ਨੇ ਮੈਂ ਉਥੇ ਜਾਣਾ ਹੀ ਜਾਣਾ ਕਹਿੰਦਾ ਵੈਸੇ ਵੀ ਸਾਡਾ ਦੁੱਧ ਦਾ ਕੰਮ ਸੀ ਮੈਂ ਡੂਣੇ ਬੰਨ ਕੇ ਸਾਈਕਲ ਤੇ ਜਾਂਦਾ ਹੁੰਦਾ ਸੀ ਆਉਂਦਾ ਬਾਬਾ ਦੀਪ ਸਿੰਘ ਸਾਹਿਬ ਦੇ ਅਸਥਾਨ ਤੋਂ ਹੋ ਕੇ ਆਉਂਦਾ ਸੀ। ਕਹਿੰਦੇ ਇੱਕ ਵਾਰ ਕੀ ਹੋਇਆ ਕਹਿੰਦਾ ਮੈਂ ਜਾਂਦੇ ਹੁੰਦੇ ਨੇ ਨਾ ਧਿਆਨ ਲਾਉਣਾ ਬਾਬਾ ਦੀਪ ਸਿੰਘ ਸਾਹਿਬ ਜੀ ਦਾ ਕਹਿੰਦਾ ਕਈ ਵਾਰੀ ਮੈਂ ਘਰੇ ਬੈਠੇ ਹੋਣਾ ਮੇਰਾ ਧਿਆਨ ਸਿੱਧਾ ਬਾਬਾ ਦੀਪ ਸਿੰਘ ਸਾਹਿਬ ਦੇ ਅਸਥਾਨ ਦੇ ਪਹੁੰਚ ਜਾਣਾ ਜਿਵੇਂ ਕਿ ਖਾਲਸਾ ਜੀ ਆਪਾਂ ਬਾਬਾ ਦੀਪ ਸਿੰਘ ਸਾਹਿਬ ਦੇ ਅਸਥਾਨ ਤੇ ਜਾਂਦੇ ਆਂ ਸਾਹਮਣੇ ਸਤਿਗੁਰੂ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬਿਰਾਜਮਾਨ ਹੁੰਦੇ ਨੇ ਸਤਿਗੁਰੂ ਬੈਠੇ ਹੁੰਦੇ ਨੇ ਸੋ ਖਾਲਸਾ ਜੀ ਜੇ ਅਸੀਂ ਘਰ ਆ ਕੇ ਵੀ ਉਸ ਸਥਾਨ ਦਾ ਧਿਆਨ ਧਰੀਏ ਸਾਡੀ ਹਾਜਰੀ ਪ੍ਰਵਾਨ ਹੋ ਜਾਂਦੀ ਹੈ।

ਧਿਆਨ ਧਰਨਾ ਚਾਹੀਦਾ ਸਥਾਨਾਂ ਦਾ ਧੰਨ ਗੁਰੂ ਰਾਮਦਾਸ ਮਹਾਰਾਜ ਦੇ ਘਰ ਦਾ ਹਜੂਰ ਸਾਹਿਬ ਦਾ ਸੋ ਖਾਲਸਾ ਜੀ ਵੱਡੇ ਅਸਥਾਨ ਨੇ ਜਦੋਂ ਧਿਆਨ ਧਰੀਏ ਉਥੇ ਹਾਜਰੀ ਪ੍ਰਵਾਨ ਹੋ ਜਾਂਦੀ ਹੈ ਕਿਉਂਕਿ ਧਿਆਨ ਨਾਲ ਗਏ ਹੋਏ ਸੁਰਤੀ ਨਾਲ ਗਏ ਹੋਏ ਮਹਾਰਾਜ ਪ੍ਰਵਾਨ ਕਰ ਲੈਂਦੇ ਨੇ ਸੋ ਖਾਲਸਾ ਜੀ ਰਹੋ ਵਿਚਾਰ ਬਾਪੂ ਜੀ ਕਹਿੰਦੇ ਮੇਰਾ ਘਰ ਵੀ ਧਿਆਨ ਲੱਗ ਜਾਂਦਾ ਹੁੰਦਾ ਸੀ ਕਈ ਕਈ ਵਾਰੀ ਮੈਨੂੰ ਇਵੇਂ ਲੱਗਣਾ ਮੈਂ ਸ਼ਹੀਦਾਂ ਸਾਹਿਬ ਤੁਰਿਆ ਫਿਰਦਾ ਸੋ ਇੱਕ ਵਾਰ ਉਹ ਦੱਸਦੇ ਕਿ ਕਿਵੇਂ ਬਾਬਾ ਦੀਪ ਸਿੰਘ ਸਾਹਿਬ ਦੀ ਮੇਰੇ ਤੇ ਕਿਰਪਾ ਹੋਈ ਕਹਿੰਦੇ ਅਸੀਂ ਡੰਗਰਾਂ ਵਾਲਾ ਕਮਰਾ ਭਾਉਂਦੇ ਸਾਂ ਤੇ ਉਹਦੇ ਵਾਸਤੇ ਅਸੀਂ ਇੱਟਾਂ ਤੇ ਬਾਲਿਆਂ ਦਾ ਕਮਰਾ ਪਾਇਆ ਸੀ ਤੇ ਕਹਿੰਦੇ ਕਾਫੀ ਸਾਡੇ ਕੋਲ ਡੰਗਰ ਸੀਗੇ ਤੇ ਸਿਆਲ ਵੇਲੇ ਬੜੇ ਔਖੇ ਹੁੰਦੇ ਸੀ ਉਹਨਾਂ ਨੂੰ ਅੰਦਰ ਬੰਨਣਾ ਬੜਾ ਔਖਾ ਹੁੰਦਾ ਸੀ ਸਾਡੇ ਕੋਲ ਪਸ਼ੂ ਜਿਹੜੇ ਜਿਆਦਾ ਸੀਗੇ ਕਮਰਾ ਛੋਟਾ ਸੀ ਅਸੀਂ ਫਿਰ ਉਹਦੀ ਸਾਰੀ ਛੱਤ ਜਿਹੜੀ ਢਾ ਕੇ ਤੇ ਨਵੀਂ ਪਾਉਂਦੇ ਸਾਂ ਤੇ

ਜਿਹੜੀ ਢਾ ਕੇ ਤੇ ਨਵੀਂ ਪਾਉਂਦੇ ਸਾਂ ਤੇ ਉੱਥੇ ਅਸੀਂ ਬਾਲੇ ਤੇ ਇੱਟਾਂ ਜਿਹੜੀਆਂ ਉੱਪਰ ਚਿਣੀਆਂ ਹੋਈਆਂ ਸੀ ਕਹਿੰਦੇ ਵੀ ਅਸੀਂ ਸਾਰਾ ਕੁਝ ਉਹ ਬਣਾ ਲਿਆ ਸੀ ਸਾਰਾ ਕੁਝ ਬਣ ਗਿਆ ਕਹਿੰਦੇ ਕਿ ਬਾਬਾ ਦੀਪ ਸਿੰਘ ਸਾਹਿਬ ਜੀ ਮੇਰੇ ਤੇ ਕਿਰਪਾ ਹੁੰਦੀ ਬਾਬਾ ਦੀਪ ਸਿੰਘ ਸਾਹਿਬ ਮੈਨੂੰ ਕਿਵੇਂ ਬਚਾਉਂਦੇ ਮੇਰੇ ਨਾਲ ਇੱਕ ਇਹੋ ਜਿਹੀ ਘਟਨਾ ਹੁੰਦੀ ਹੈ ਕਿ ਬਾਬਾ ਦੀਪ ਸਿੰਘ ਸਾਹਿਬ ਨੇ ਮੈਨੂੰ ਹੱਥ ਦੇ ਕੇ ਰੱਖਿਆ ਕਹਿੰਦੇ ਵੀ ਮੈਂ ਨਾ ਉਸ ਕਮਰੇ ਦੇ ਵਿੱਚ ਅੰਦਰ ਟਿਕਟਾਂ ਲੱਗਦੀਆਂ ਸੀ ਥੱਲੇ ਡੰਗਰਾਂ ਦੇ ਥੱਲੇ ਇਟਾ ਲਾਉਂਦੇ ਸਾਂ ਪੱਕੇ ਕਰਦੇ ਸਾਂ ਥੱਲਿਓਂ ਕਹਿੰਦੇ ਇੱਟਾਂ ਲਾਉਂਦੇ ਸਾਂ ਤੇ ਕੁਝ ਕੁ ਟਾਈਮ ਪਹਿਲਾਂ ਮੈਂ ਜਿਹੜੇ ਮਿਸਤਰੀ ਕੰਮ ਕਰਦੇ ਸੀ ਮੈਂ ਉਹਨਾਂ ਨੂੰ ਕਿਹਾ ਵੀ ਤੁਸੀਂ ਇਦਾਂ ਕਰੋ ਚਾਹ ਪਾਣੀ ਛਕ ਲਓ ਬਾਹਰ ਬੈਠੋ ਵੀ ਮੈਂ ਇੱਥੇ ਉਨਾ ਚਿਰ ਮਿੱਟੀ ਪੱਧਰੀ ਕਰ ਦਿੰਨਾ ਕਹਿੰਦਾ ਮੈਂ ਮਿੱਟੀ ਪਧਰੀ ਕਰਦਾ ਸਾਂ ਤੇ ਇੱਕ ਭੁਚਾਲ ਆਇਆ ਤੇ ਜਿਹੜਾ ਸਾਡਾ ਉਹ ਛੱਤ ਸੀ ਰਿਪੇਅਰ ਪੂਰੀ ਨਹੀਂ ਸੀ ਹੋਈ ਅੱਧੀ ਕੁ ਰਹਿੰਦੀ ਸੀ ਕਹਿੰਦਾ ਪਤਾ ਨਹੀਂ ਕੀ ਹੋਇਆ ਜਿਹੜੀ ਇੱਕ ਸਾਈਡ ਦੀ ਉਹ ਕੰਧ ਨਿਕਲ ਗਈ ਜਿਹੜੇ ਗਾਡਰ ਜਿਹੜੇ ਬਾਲੇ ਤੇ ਜਿਹੜੀਆਂ ਇੱਟਾਂ ਸਨ ਉਹ ਸਾਰੀਆਂ ਮੇਰੇ ਉੱਤੇ ਡਿੱਗ ਪਈਆਂ

ਮੈਂ ਥੱਲੇ ਆ ਗਿਆ ਸਾਰਾ ਕੁਝ ਮੇਰੇ ਉੱਤੇ ਡਿੱਗ ਪਿਆ ਕਹਿੰਦੇ ਵੀ ਜਦੋਂ ਡਿੱਗਿਆ ਮੇਰੇ ਸਿਰ ਚ ਕੋਈ ਚੀਜ਼ ਵੱਜੀ ਹ ਜਿਹਦੇ ਕਰਕੇ ਮੈਂ ਬੇਹੋਸ਼ ਹੋ ਗਿਆ ਮੈਨੂੰ ਕੁਝ ਨਹੀਂ ਪਤਾ ਮੇਰੇ ਨਾਲ ਕੀ ਹੋਇਆ ਮੇਰੇ ਸਰੀਰ ਤੇ ਕਿੰਨਾ ਕੁ ਵੇਟ ਪਿਆ ਮੈਨੂੰ ਕੁਝ ਨਹੀਂ ਪਤਾ ਕਹਿੰਦਾ ਜਦੋਂ ਸਾਰੇ ਬੰਦੇ ਆਏ ਉਹਨਾਂ ਨੇ ਸਮਾਨ ਕੱਢਿਆ ਸਾਰਾ ਲਾਹਿਆ ਉਤੋਂ ਇੱਟਾਂ ਲਾਹਈਆਂ ਗਾਡਰ ਲਾਏ ਕਈ ਕੁਝ ਇਨਾ ਮਲਵਾ ਜਿਹੜਾ ਮੇਰੇ ਉੱਤੇ ਡਿੱਗਾ ਸੀ ਉਹਨਾਂ ਨੇ ਇਹ ਸੋਚਿਆ ਸੀ ਵੀ ਇਹ ਬਚਿਆ ਨਹੀਂ ਹੋਣਾ ਵੀ ਇਹ ਮਰ ਗਿਆ ਹੋਣਾ ਇਹਦੇ ਥੱਲੇ ਇਨਾ ਸਮਾਨ ਇਹਦੇ ਉੱਤੇ ਡਿੱਗ ਪਿਆ ਮਰ ਗਿਆ ਹੋਣਾ ਪਰ ਕਹਿੰਦੇ ਜਦੋਂ ਸਾਰਾ ਕੁਝ ਕਰਕੇ ਮੈਨੂੰ ਉਹਨਾਂ ਨੇ ਵਿੱਚੋਂ ਕੱਢਿਆ ਤੇ ਮੇਰੇ ਸਾਹ ਚਲਦੇ ਆ ਜੀ ਮੈਨੂੰ ਲੈ ਕੇ ਗਏ ਡਾਕਟਰ ਦੇ ਕੋਲੇ ਸਭ ਕੁਝ ਹੋਇਆ ਤੇ ਉਹਨਾਂ ਨੇ ਦੂਜੇ ਦਿਨ ਮੈਨੂੰ ਹੋਸ਼ ਆਉਂਦੀ ਹ ਮੇਰੇ ਸਿਰ ਚ ਥੋੜੀ ਜਿਹੀ ਸੱਟ ਲੱਗਦੀ ਹ ਕੋਈ ਜਿਆਦਾ ਨਹੀਂ ਕੋਈ ਨੋਰਮਲ ਜਿਹੀ ਸੱਟ ਲੱਗਦੀ ਹ ਪਰ ਉਹ ਬਾਹਰਲੇ ਮਾਸ ਵਿੱਚ ਹੀ ਹੁੰਦੀ ਆ ਕੋਈ ਅੰਦਰ ਸੱਟ ਨਹੀਂ ਹੁੰਦੀ ਅੰਦਰ ਕੋਈ ਖੂਨ ਨਹੀਂ ਪਿਆ ਹੁੰਦਾ ਜਿੰਨਾਂ ਰੋਬੜਾ ਪੈ ਜਾਂਦਾ ਉਹੀ ਚੀਜ਼ ਬਣੀ ਹੁੰਦੀ ਤੇ ਜਾਂ ਕਹਿੰਦਾ ਮੇਰੇ ਗਿੱਟੇ ਤੇ ਥੋੜੀ ਜਿਹੀ ਸੱਟ ਲੱਗਦੀ ਹ

ਉਸ ਤੋਂ ਇਲਾਵਾ ਮੈਨੂੰ ਕੁਝ ਨਹੀਂ ਹੁੰਦਾ ਮੈਨੂੰ ਉਸ ਰਾਤ ਕੋਈ ਹੋਸ਼ ਨਹੀਂ ਆਉਂਦੀ ਅਗਲੇ ਦਿਨ ਸਵੇਰੇ ਹੋਸ਼ ਆਉਂਦੀ ਹੈ ਜਦੋਂ ਅਗਲੇ ਦਿਨ ਹੋਸ਼ ਆਉਂਦੀ ਆ ਤੇ ਮੈਂ ਮੇਰੇ ਮੂੰਹੋਂ ਨਿਕਲਦਾ ਧਨ ਬਾਬਾ ਦੀਪ ਸਿੰਘ ਸਾਹਿਬ ਇਹ ਸਾਰੇ ਮੇਰੇ ਪਰਿਵਾਰ ਨੇ ਸੁਣਿਆ ਜਿਹੜੇ ਮੈਨੂੰ ਲੈ ਕੇ ਗਏ ਸੀ ਤੇ ਕਹਿੰਦੇ ਮੈਂ ਸੱਚ ਦੱਸਦਾ ਜਿਸ ਵੇਲੇ ਮੈਂ ਅੱਖਾਂ ਖੋਲੀਆਂ ਤੇ ਮੇਰਾ ਜਿਹੜਾ ਧਿਆਨ ਸੀ ਸਿੱਧਾ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਅਸਥਾਨ ਤੇ ਕਿ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਮਣੇ ਪ੍ਰਕਾਸ਼ ਨੇ ਇਵੇਂ ਲੱਗਾ ਧੰਨ ਬਾਬਾ ਦੀਪ ਸਿੰਘ ਸਾਹਿਬ ਦੀ ਵੱਡੀ ਫੋਟੋ ਲੱਗੀ ਹ ਸਾਹਮਣੇ ਉਹ ਮੈਨੂੰ ਨਜ਼ਰੀਆ ਆਈ ਨਾਲੇ ਮੇਰੇ ਮੁੱਖੋਂ ਧੰਨ ਬਾਬਾ ਦੀਪ ਸਿੰਘ ਸਾਹਿਬ ਨਿਕਲਿਆ ਕਹਿੰਦਾ ਉਸ ਤੋਂ ਬਾਅਦ ਮੈਂ ਆਪਣੇ ਸਾਰੇ ਪਰਿਵਾਰ ਨੂੰ ਵੇਖਿਆ ਵੀ ਸਾਰੇ ਖੜੇ ਨੇ ਵੀ ਹਾਂ ਮੈਂ ਠੀਕ ਆ ਮੇਰੇ ਨਾਲ ਕੁਛ ਹੋਇਆ ਪਰ ਕਹਿੰਦਾ ਮੈਨੂੰ ਤੱਤੀ ਵਾਹ ਵੀ ਨਹੀਂ ਲੱਗਣ ਦਿੱਤੀ

ਇਹ ਸ਼ਹੀਦਾਂ ਸਿੰਘਾਂ ਦੀ ਕਿਰਪਾ ਮੇਰੇ ਤੇ ਹੋਈ ਕਿ ਮੇਰੀ ਸੁਰਤੀ ਬਿਰਤੀ ਜਿਹੜੀ ਜਿੱਦਾਂ ਕਹਿ ਲਓ ਧੰਨ ਬਾਬਾ ਦੀਪ ਸਿੰਘ ਸਾਹਿਬ ਦੀ ਅਸਥਾਨ ਤੇ ਹੀ ਪਹੁੰਚ ਗਈ। ਸੋ ਖਾਲਸਾ ਜੀ ਇਦਾਂ ਦੀਆਂ ਹੱਡ ਬੀਤੀ ਅੱਗੇ ਪਹਿਲਾਂ ਵੀ ਇੱਕ ਬੋਲੀ ਹ ਕਿ ਇੱਕ ਕਬੀਰ ਜੀ ਨਾਲ ਇਦਾਂ ਹੋਇਆ ਸੋ ਖਾਲਸਾ ਜਿਨਾਂ ਦੀ ਜਿਨਾਂ ਦੇ ਅੰਦਰ ਪ੍ਰੇਮ ਹੈ ਭਾਵਨਾ ਜਿਹੜੇ ਕਹਿੰਦੇ ਨੇ ਕਿ ਸਾਡੇ ਰੱਖਿਅਕ ਨੇ ਸ਼ਹੀਦ ਸਿੰਘ ਸਾਹਿਬ ਫਿਰ ਉਹਨਾਂ ਨਾਲ ਵਰਤਦੀਆਂ ਨੇ ਇਹ ਖੇਡਾਂ ਨਾਲੇ ਜਿਹੜੇ ਯਾਦ ਕਰਦੇ ਨੇ ਜਿਹੜੇ ਕਹਿੰਦੇ ਨੇ ਕਿ ਅਸੀਂ ਬਾਬਾ ਦੀਪ ਸਿੰਘ ਸਾਹਿਬ ਜੀ ਨੂੰ ਤਨੋ ਮਨੋ ਯਾਦ ਕਰਦੇ ਹਾਂ ਜਿਹੜੇ ਸੱਚੀ ਓਂ ਕਰਦੇ ਨੇ ਉਹਨਾਂ ਦੀ ਸਹਾਇਤਾ ਬਾਬਾ ਦੀਪ ਸਿੰਘ ਸਾਹਿਬ ਜੀ ਸ਼ਹੀਦ ਫੌਜਾਂ ਆਪ ਕਰਦੀਆਂ ਨੇ ਖਾਲਸਾ ਜੀ ਕਿਉਂਕਿ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਬੋਲੇ ਨੇ ਕਿ ਜੇ ਕੋਈ ਨੀਮੀ ਪ੍ਰੇਮੀ ਹੋਵੇ ਇੱਕ ਹੁੰਦਾ ਨੀਮੀ ਨੀਮੀ ਹੁੰਦਾ ਜਿਹਨੇ ਨਿਤ ਪਾਠ ਕਰਨਾ ਹੁੰਦਾ ਪਰ ਉਹਦੇ ਨਾਲ ਜੇ ਉਹ ਪ੍ਰੇਮੀ ਹੋਵੇ ਪਿਆਰ ਨਾਲ ਪਾਠ ਕਰੇ ਬਾਣੀ ਪੜੇ ਪ੍ਰੇਮ ਵਿੱਚ ਮਹਾਰਾਜ ਕਹਿੰਦੇ ਉਹਦੇ ਕੋਲੇ ਦੋ ਫੌਜਾਂ ਦਾ ਪੱਕਾ ਪਹਿਰਾ ਸਤਿਗੁਰੂ ਲਾਉਂਦੇ ਨੇ ਜਿਹੜਾ ਕੋਈ ਨੇਮੀ ਅਭਿਆਸ 82 ਸਿੰਘ ਹੁੰਦਾ

ਜਿਹੜਾ ਅੰਮ੍ਰਿਤ ਵੇਲੇ ਉੱਠ ਕੇ ਨਿਤਨੇਮ ਕਰਦਾ ਬਾਣੀ ਪੜ੍ਦਾ ਉਹਦਾ ਜਿਹੜਾ ਕਰਮ ਹੈ ਜਾਂ ਉਹਦੀ ਕਿਰਤ ਵੀ ਜਿਹੜੀ ਧਰਮੀ ਹ ਚੰਗੇ ਗੁਣਾਂ ਵਾਲਾ ਵਾ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਦੋ ਸਿੱਖ ਦੋ ਸ਼ਹੀਦ ਫੌਜਾਂ ਉਹਦੇ ਨਾਲ ਸਦਾ ਰਹਿੰਦੀਆਂ ਨੇ ਉਹਦੀ ਰੱਖਿਆ ਵਾਸਤੇ ਉਹਦੇ ਔਖੇ ਪੈਂਡੇ ਆ ਤੇ ਉਹਨੂੰ ਕੱਢਣ ਵਾਸਤੇ ਖਾਲਸਾ ਜੀ ਇਹ ਬਾਣੀ ਦਾ ਪ੍ਰਤਾਪ ਹੈ ਇਹ ਸਤਿਗੁਰੂ ਸੱਚੇ ਪਾਤਸ਼ਾਹ ਦੇ ਨਾਮ ਦਾ ਪ੍ਰਤਾਪ ਹੈ ਜਿਹੜੇ ਬਾਣੀ ਨਹੀਂ ਪੜ੍ਦੇ ਉਹ ਸੁੱਖ ਕਿੱਥੋਂ ਲੱਭਦੇ ਨੇ ਕਿਉਂਕਿ ਕਲਯੁਗ ਦੇ ਵਿੱਚ ਜਿਹੜਾ ਸੁੱਖ ਹੈ ਉਹ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਘਰੋਂ ਪ੍ਰਾਪਤ ਹੋਵੇਗਾ ਮਹਾਰਾਜ ਦੀ ਬਾਣੀ ਵਿੱਚੋਂ ਪ੍ਰਾਪਤ ਹੋਵੇਗਾ ਤੇ ਇਹ ਜਿਹੜੀ ਬਾਣੀ ਹ ਸਾਰਿਆਂ ਵਰਨਾਂ ਵਾਸਤੇ ਹੈ। ਇਹ ਇਕੱਲੇ ਸਿੱਖਾਂ ਵਾਸਤੇ ਨਹੀਂ ਇਹਨੂੰ ਮੁਸਲਮਾਨ ਵੀ ਗਾ ਸਕਦੇ ਨੇ ਇਹਨੂੰ ਹਿੰਦੀ ਵੀ ਗਾ ਸਕਦੇ ਨੇ ਇਹਨੂੰ ਹੋਰ ਵੀ ਫਿਰਕੇ ਗਾ ਸਕਦੇ ਨੇ ਇਹ ਸਤਿਗੁਰੂ ਸ…

ਖਾਲਸਾ ਜੀ ਪਹਿਲਾਂ ਧੰਨ ਬਾਬਾ ਦੀਪ ਸਿੰਘ ਸਾਹਿਬ ਦੇ ਅਸਥਾਨ ਤੇ ਕੋਈ ਬਹੁਤੀ ਸੰਗਤ ਨਹੀਂ ਸੀ ਜਾਂਦੀ ਲੋਕਾਂ ਨੂੰ ਪਤਾ ਹੀ ਨਹੀਂ ਸੀ ਪਰ ਹੁਣ ਬਾਬਾ ਦੀਪ ਸਿੰਘ ਸਾਹਿਬ ਜੀ ਦੀ ਐਸੀ ਕਲਾ ਵਰਤੀ ਹੈ ਖਾਲਸਾ ਜੀ ਜਿਹੜੇ ਲੋਕ ਕਦੇ ਪਹਿਲਾਂ ਗੁਰੂ ਘਰਾਂ ਚ ਨਹੀਂ ਆਏ ਉਹ ਵੀ ਧੰਨ ਬਾਬਾ ਦੀਪ ਸਿੰਘ ਸਾਹਿਬ ਦੇ ਅਸਥਾਨ ਦੇ ਬਾਣੀ ਪੜ੍ਹਦੇ ਨੇ ਜਿਨਾਂ ਨੇ ਕਦੇ ਜਪੁਜੀ ਸਾਹਿਬ ਨਹੀਂ ਕੀਤਾ ਉਹ ਧੰਨ ਬਾਬਾ ਦੀਪ ਸਿੰਘ ਸਾਹਿਬ ਦੀ ਕਿਰਪਾ ਸਦਕਾ ਪੰਜ ਪੰਜ ਜਪੁਜੀ ਸਾਹਿਬ ਦੇ ਪਾਠ ਕਰਦੇ ਨੇ ਇਹ ਸ਼ਹੀਦਾਂ ਸਿੰਘਾਂ ਦੀ ਕਿਰਪਾ ਹੈ ਇਹ ਧਨ ਕਲਗੀਧਰ ਸੁਆਮੀ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੀ ਕਿਰਪਾ ਹੈ ਜਿਨਾਂ ਨੂੰ ਲੋਕਾਂ ਨੇ ਸਮਝਿਆ ਨਹੀਂ ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਇੱਕ ਇੱਕ ਸ਼ਹੀਦ ਸਿੰਘ ਵਿੱਚ ਐਸੀ ਕਿਰਪਾ ਹੈ ਖਾਲਸਾ ਜੀ

ਕਿ ਖੰਨਾ ਬ੍ਰਹਮੰਡਾਂ ਨੂੰ ਖੜਕਾ ਸਕਦੇ ਨੇ ਨਾਸ ਕਰ ਸਕਦੇ ਨੇ ਤੇ ਸਤਿਗੁਰੂ ਸੱਚੇ ਪਾਤਸ਼ਾਹ ਦੇ ਤਾਬਿਆਂ ਤੇ 96 ਕਰੋੜ ਸ਼ਹੀਦ ਫੌਜ ਹ ਸੋ ਵੇਖੋ ਮਹਾਰਾਜ ਵਿੱਚ ਪ੍ਰਤਾਪ ਕਿੰਨਾ ਐਸੇ ਸਤਿਗੁਰੂ ਸੱਚੇ ਪਾਤਸ਼ਾਹ ਦੇ ਸੇਵਕ ਨੇ ਸੋ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੂੰ ਯਾਦ ਰੱਖੀਏ ਸਤਿਗੁਰੂ ਫਿਰ ਔਖੇ ਵੇਲੇ ਸਾਥ ਦਿੰਦੇ ਨੇ ਤੱਤੀ ਵਾਹ ਵੀ ਨਹੀਂ ਲੱਗਣ ਦਿੰਦੇ ਬਾਣੀ ਦਾ ਜਾਪ ਕਰੀਏ ਅਭਿਆਸ ਕਰੀਏ ਸਤਿਗੁਰ ਸੱਚੇ ਪਾਤਸ਼ਾਹ ਤੋਂ ਉੱਚਾ ਕੋਈ ਨਹੀਂ ਕਿਉਂਕਿ ਮਹਾਰਾਜ ਸੱਚੇ ਪਾਤਸ਼ਾਹ ਜਿਹੜਾ ਕੋਈ ਭਾਈ ਮਹਾਰਾਜ ਨੂੰ ਯਾਦ ਕਰਦਾ ਚੇਤੇ ਕਰਦਾ ਸਤਿਗੁਰੂ ਉੱਥੇ ਸਹਾਈ ਹੁੰਦੇ ਨੇ ਧਿਆਨ ਲਾ ਕੇ ਮਹਾਰਾਜ ਵਿੱਚ ਬੈਠਣਾ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦਾ ਧਿਆਨ ਕਰਨਾ ਖਾਲਸਾ ਜੀ ਜਦੋਂ ਤੁਸੀਂ ਕਥਾ ਸੁਣੋਗੇ ਜਿਵੇਂ ਜਿਵੇਂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜਗਤ ਨੂੰ ਤਾਰਦੇ ਜਾਂਦੇ ਨੇ ਜੇ ਆਪਾਂ ਕਥਾ ਸਰਵਣ ਕਰੀਏ ਨਾ ਤੇ ਨਾਲ ਨਾਲ ਆਪਣੀ ਸੁਰਤੀ ਬਿਰਤੀ ਧਿਆਨ ਵੀ ਨਾਲ ਨਾਲ ਘੁੰਮਦਾ ਐ ਲੱਗਦਾ ਕਿ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਨਾਲ ਨਾਲ ਅਸੀਂ ਵੀ ਘੁੰਮ ਰਹੇ ਹਾਂ ਉਹ ਜਿਹੜਾ ਧਿਆਨ ਲਾਉਣਾ ਹੈ ਉਹ ਵੀ ਮਹਾਰਾਜ ਦੇ ਘਰ ਜਿਹੜਾ ਹੈ ਪੂਰਨ ਸਫਲ ਹੁੰਦਾ ਹੈ। ਸੋ ਸਤਿਗੁਰੂ ਸੱਚੇ ਪਾਤਸ਼ਾਹ ਦਾ ਬਾਣੀ ਸੁਣਨੀ ਬਾਣੀ ਪੜ੍ਨੀ ਕੀਰਤਨ ਸੁਣਨਾ ਕਥਾ ਸੁਣਨੀ ਇਹ ਸ਼ੁਭ ਗੁਣ ਨੇ ਜਿਸ ਗੁਰਮੁਖ ਵਿੱਚ ਇਹ ਚੀਜ਼ਾਂ ਨੇ ਉਹ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੇ ਦਰ ਪਰਵਾਨਿਆ ਹੈ

ਸੋ ਖਾਲਸਾ ਜੀ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੀਨ ਦੁਨੀ ਦੇ ਮਾਲਕ ਸਤਿਗੁਰੂ ਜੀ ਦੇ ਵਿੱਚ ਧਿਆਨ ਲਾਉਣਾ ਬੜੀ ਵੱਡੀ ਸ਼ਕਤੀ ਹੈ ਜਿਹੜੀ ਕੱਲ ਨੂੰ ਹੱਡ ਬੀਤੀ ਬੋਲਾਂਗੇ ਉਹਦੇ ਵਿੱਚ ਇੱਕ ਧਿਆਨ ਦੀ ਸਾਖੀ ਹੋਰ ਜਿਹੜੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਵੇਲੇ ਵਰਤੀ ਜਿਹੜੀ ਅੱਜ ਸੁਣਾਈ ਹੈ ਉਹ ਧੰਨ ਸੱਤਵੇਂ ਪਾਤਸ਼ਾਹ ਧੰਨ ਸਤਿਗੁਰੂ ਗੁਰੂ ਹਰਰਾਏ ਸਾਹਿਬ ਜੀ ਮਹਾਰਾਜ ਜੀ ਦੇ ਵੇਲੇ ਦੀ ਜਿਹੜੀ ਕਲਗੀਧਰ ਪਾਤਸ਼ਾਹ ਦੀ ਉਹ ਕੱਲ ਨੂੰ ਸੁਣਾਉਣੀ ਕਰਾਂਗੇ ਕਿਵੇਂ ਧਿਆਨ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਸਾਰੇ ਦੁੱਖ ਕੱਟਦੇ ਨੇ ਸਤਿਗੁਰੂ ਸੱਚੇ ਪਾਤਸ਼ਾਹ ਵਿੱਚ ਧਿਆਨ ਲਾਉਣਾ ਖਾਲਸਾ ਜੀ ਮਹਾਰਾਜ ਦੀ ਕਿਰਪਾ ਸਦਕਾ ਮਾਲਕ ਵੀ ਉੱਚੀ ਹੋ ਜਾਂਦੀ ਹ ਤੇ ਸੁੱਚੀ ਹੋ ਜਾਂਦੀ ਹੈ ਸਤਿਗੁਰੂ ਸਾਰਿਆਂ ਨੂੰ ਜੀਵਨ ਬਖਸ਼ਣ ਬਾਣੀ ਬਖਸ਼ਣ ਨਿਤਨੇਮ ਅਭਿਆਸ ਬਖਸ਼ਣ ਅੰਮ੍ਰਿਤ ਵੇਲੇ ਦਾ ਜਾਗਣਾ ਬਖਸ਼ਣ ਸਤਿਗੁਰੂ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ਣ ਨਾਮ ਦਾ ਪਸਾਰਾ ਹਰ ਇੱਕ ਦੇ ਹਿਰਦੇ ਵਿੱਚ ਹੋਵੇ ਆਉਣ ਵਾਲਾ ਸਮਾਂ ਮਾੜਾ ਹੈ ਭਾਈ ਜਿਹੜਾ ਸਾਂਭ ਲਏਗਾ ਸੋ ਬਚ ਜਾਵੇਗਾ ਨਹੀਂ ਤੇ ਫਿਰ ਮਾਰਦਾ ਪੱਕੀ ਹੈ ਇੱਥੇ ਵੀ ਪਵੇਗੀ ਤੇ ਪਰਲੋਕ ਵੀ ਪਵੇਗੀ ਭੁੱਲਾਂ ਦੀ ਖਿਮਾ ਬਖਸ਼ ਦੇਣੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

Leave a Reply

Your email address will not be published. Required fields are marked *