ਸਰਕਾਰ ਦਾ ਵੱਡਾ ਖੁਲਾਸਾ

“ਇਨ੍ਹਾਂ (ਭਾਜਪਾ) ਨੇ ਤਾਂ ਮਖੌਟਾ ਉਤਾਰ ਦਿੱਤਾ, ਇਹ ਤਾਂ ਕਹਿੰਦੇ ਹਨ ਕਿ ਅਸੀਂ ਹਿੰਦੂ ਹਾਂ। ਇਹ ਹਿੰਦੂ ਰਾਸ਼ਟਰ ਦੀ ਗੱਲ ਖੁੱਲੇਆਮ ਕਰਦੇ ਹਨ।”‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਅਮ੍ਰਿਤਪਾਲ ਸਿੰਘ ਨੇ ਬੀਬੀਸੀ ਨੂੰ ਇੱਕ ਇੰਟਰਵਿਊ ਦੌਰਾਨ ਇਹ ਬਿਆਨ ਦਿੱਤਾ।ਅਮ੍ਰਿਤਪਾਲ ਸਿੰਘ ਨੇ ਕਿਹਾ, “ਭਾਰਤ ਦਾ ਸੰਵਿਧਾਨ ਕਹਿੰਦਾ ਹੈ ਕਿ ਅਸੀਂ ਸਿੱਖਾਂ ਦੀ ਪਛਾਣ ਨੂੰ ਵੱਖਰੀ ਨਹੀਂ ਮੰਨਦੇ, ਅਸੀਂ ਇਸ ਨੂੰ ਹਿੰਦੂਆਂ ਦਾ ਇੱਕ ਹਿੱਸਾ ਮੰਨਦੇ ਹਾਂ।”ਉਹ ਕਹਿੰਦੇ ਹਨ, “ਖ਼ਾਲਿਸਤਾਨ ਇੱਕ ਅਜਿਹਾ ਢਾਂਚਾ

ਹੋਵੇਗਾ, ਜਿੱਥੇ ਹਰ ਭਾਈਚਾਰੇ ਕੋਲ ਇੱਕ ਤਾਕਤ ਹੋਵੇਗੀ।” ਅਮ੍ਰਿਤਪਾਲ ਸਿੰਘ ਦੀ ਅਜਿਹੀ ਬਿਆਨਬਾਜੀ ਬਾਰੇ ਕਿਹਾ ਜਾ ਰਿਹਾ ਹੈ ਕਿ ਇਸ ਨਾਲ ਪੰਜਾਬ ਦੇ ਹਿੰਦੂਆਂ ਅੰਦਰ ਡਰ ਪੈਦਾ ਹੋ ਰਿਹਾ ਹੈ।ਪੰਜਾਬ ਵਿੱਚ ਭਾਜਪਾ ਅਤੇ ਕਾਂਗਰਸ ਦੇ ਆਗੂ ਅਮ੍ਰਿਤਪਾਲ ਸਿੰਘ ਉੱਪਰ ਕਾਰਵਾਈ ਦੀ ਮੰਗ ਕਰ ਰਹੇ ਹਨ। ਉੱਧਰ ਅਜਨਾਲਾ ਵਿੱਚ ਹਿੰਸਾ ਅਤੇ ਅਮ੍ਰਿਤਪਾਲ ਦੇ ਸਾਥੀਆਂ ਵੱਲੋਂ ਥਾਣੇ ਉੱਤੇ ‘ਕਬਜਾ’ ਕਰ ਲਏ ਜਾਣ ਦੇ ਬਾਵਜੂਦ ਵੀ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ

ਸਰਕਾਰ ਨੇ ਹਾਲੇ ਤੱਕ ਕੋਈ ਪੁਲਿਸ ਕਾਰਵਾਈ ਨਹੀਂ ਕੀਤੀ।ਹਾਲਾਂਕਿ ਅਮ੍ਰਿਤਪਾਲ ਦੇ ਇੱਕ ਸਾਥੀ ਨੂੰ ਛੱਡ ਦਿੱਤਾ ਗਿਆ, ਜਿਸ ਦੀ ਰਿਹਾਈ ਲਈ ਉਨ੍ਹਾਂ ਨੇ 23 ਫ਼ਰਵਰੀ ਨੂੰ ਪ੍ਰਦਰਸ਼ਨ ਕੀਤਾ ਸੀ। ਦੂਜੇ ਪਾਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਪਿਛਲੇ ਕਈ ਸਾਲਾਂ ਤੋਂ ਸਿੱਖਾਂ ਦੇ ਵੱਡੇ ਧਾਰਮਿਕ ਸਮਾਗਮਾਂ ਵਿੱਚ ਲਗਾਤਾਰ ਹਿੱਸਾ ਲੈ ਰਹੇ ਹਨ।ਉਹ ਸਿੱਖਾਂ ’ਤੇ ਮੁਗਲ ਸਾਮਰਾਜ ਦੌਰਾਨ ਹੋਏ ਅੱਤਿਆਚਾਰ ਦਾ ਹਵਾਲਾ ਦਿੰਦੇ ਹੋਏ ਸਿੱਖ ਗੁਰੂਆਂ ਵੱਲੋਂ ਹਿੰਦੂਆਂ ਦੀ ਰਾਖੀ

ਲਈ ਕੁਰਬਾਨੀ ਦੇਣ ਨੂੰ ਯਾਦ ਕਰਦੇ ਹਨ। ਲੰਬੇ ਸਮੇਂ ਤੋਂ ਜੇਲ੍ਹਾਂ ਵਿੱਚ ਬੰਦ ਸਿੱਖ ਕੈਦੀਆਂ ਦੀ ਰਿਹਾਈ ਦੀ ਮੰਗ ਕਰਦਾ ਇੱਕ ਫਾਰਮ ਕੇਂਦਰੀ ਮੰਤਰੀ ਅਤੇ ਭਾਜਪਾ ਨੇਤਾ ਗਜੇਂਦਰ ਸਿੰਘ ਸ਼ੇਖਾਵਤ ਵੱਲੋਂ ਜਥੇਦਾਰ ਅਕਾਲ ਤਖ਼ਤ ਹਰਪ੍ਰੀਤ ਸਿੰਘ ਦੀ ਹਾਜ਼ਰੀ ਵਿੱਚ ਇਸ ਸਾਲ ਜਨਵਰੀ ਮਹੀਨੇ ਭਰਿਆ ਗਿਆ ਸੀ।ਇਸ ਤੋਂ ਇਲਾਵਾ ਹਰਿਆਣਾ ਵਿੱਚ ਭਾਜਪਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਅਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦੱਤਿਆ ਨਾਥ ਵੀ ਲਗਾਤਾਰ ਆਪਣੇ ਸੂਬੇ ਵਿੱਚ ਸਿੱਖਾਂ ਦੇ

ਇਤਿਹਾਸਕ ਸਮਾਗਮਾਂ ਵਿੱਚ ਖਾਸ ਤੌਰ ’ਤੇ ਹਿੱਸਾ ਲੈਂਦੇ ਆ ਰਹੇ ਹਨ।

Leave a Reply

Your email address will not be published. Required fields are marked *