ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਦੇ ਫੁੱਟਬਾਲ ਗਰਾਊਂਡ ਵਿੱਚ 75ਵੇਂ ਗਣਤੰਤਰ ਦਿਵਸ ਸਮਾਰੋਹ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਝੰਡਾ ਲਹਿਰਾਇਆ।ਆਪਣੇ ਸੰਬੋਧਨ ਦੌਰਾਨ ਸੀਐਮ ਮਾਨ ਨੇ ਕਿਹਾ ਕਿ ਅੱਜ ਦਾ ਦਿਨ ਖਾਸ ਹੈ ਕਿਉਂਕਿ ਇਹ ਗਣਤੰਤਰ ਦਿਵਸ ਹੈ। ਸਗੋਂ ਇਸ ਲਈ ਖਾਸ ਹੈ ਕਿਉਂਕਿ ਪੰਜਾਬੀਆਂ ਦਾ ਗਣਤੰਤਰ ਦਿਵਸ ਆਇਆ ਹੈ, ਨਹੀਂ ਤਾਂ ਕਈ 26 ਜਨਵਰੀ ਅੰਗਰੇਜ਼ਾਂ ਦੇ ਰਾਜ ਵਿਚ ਲੰਘ ਗਏ ਸਨ, ਪੰਜਾਬੀਆਂ ਨੇ ਲੜਾਈਆਂ ਲੜੀਆਂ ਹਨ, ਸ਼ਹੀਦੀਆਂ ਦਿੱਤੀਆਂ ਹਨ ਅਤੇ ਫਿਰ ਕਿਤੇ ਨਾ ਕਿਤੇ ਗਣਤੰਤਰ ਦਿਵਸ ਵੀ ਆ ਗਿਆ ਹੈ।
ਇਸੇ ਕਰਕੇ ਪੰਜਾਬ ਗਣਤੰਤਰ ਦਿਵਸ ਵਿਸ਼ੇਸ਼ ਤੌਰ ‘ਤੇ ਮਨਾਉਂਦਾ ਹੈ।ਅਫ਼ਸੋਸ ਦੀ ਗੱਲ ਹੈ ਕਿ 26 ਜਨਵਰੀ ਅਤੇ 15 ਅਗਸਤ ਦੀਆਂ ਪਰੇਡਾਂ ਵਿੱਚੋਂ ਪੰਜਾਬ ਦੀ ਝਾਂਕੀ ਹਟਾ ਦਿੱਤੀ ਗਈ ਹੈ, ਇਹ ਸੁੰਦਰ ਝਾਂਕੀ ਅੱਜ ਤੁਹਾਡੇ ਸਾਹਮਣੇ ਹਨ। ਜੇਕਰ ਤੁਸੀਂ ਇਹ ਝਾਂਕੀ 26 ਜਨਵਰੀ ਨੂੰ ਸ਼ਾਮਿਲ ਕੀਤੀ ਹੁੰਦੀ ਤਾਂ ਤੁਹਾਡੀ ਇੱਜ਼ਤ ਹੋਰ ਵਧ ਜਾਂਦੀ। ਅਸੀਂ ਕੁਰਬਾਨੀਆਂ ਕਰਨ ਤੋਂ ਪਿੱਛੇ ਨਹੀਂ ਹਟਦੇ ਪਰ ਕੁਰਬਾਨੀ ਤੋਂ ਬਾਅਦ ਕੇਂਦਰ ਸਰਕਾਰ ਵੱਲੋਂ ਸਾਨੂੰ ਬਣਦਾ ਮਾਣ ਸਤਿਕਾਰ ਦਿੱਤਾ ਜਾਣਾ ਚਾਹੀਦਾ ਹੈ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇੱਕ ਵਾਰ ਫਿਰ ਪਿਤਾ ਬਣਨ ਜਾ ਰਹੇ ਹਨ। ਉਨ੍ਹਾਂ ਨੇ ਗਣਤੰਤਰ ਦਿਵਸ ‘ਤੇ ਇਹ ਖੁਸ਼ਖਬਰੀ ਦਿੱਤੀ ਹੈ। ਇਹ ਜਾਣਕਾਰੀ ਪੰਜਾਬ ਦੇ ਲੁਧਿਆਣਾ ਵਿਖੇ ਗਣਤੰਤਰ ਦਿਵਸ ਸਮਾਰੋਹ ਦੀ ਪਰੇਡ ਦੌਰਾਨ ਦਿੱਤੀ ਗਈ। ਆਪਣੇ ਸੰਬੋਧਨ ਦੌਰਾਨ ਸੀ.ਐਮ ਮਾਨ ਨੇ ਕਿਹਾ ਕਿ ਮੇਰੇ ਘਰ ਵੀ ਖੁਸ਼ੀਆਂ ਆਉਣ ਵਾਲੀਆਂ ਹਨ ਅਤੇ ਮੇਰੀ ਪਤਨੀ ਸੱਤਵੇਂ ਮਹੀਨੇ ਗਰਭਵਤੀ ਹੈ। ਸੀਐਮ ਨੇ ਕਿਹਾ ਕਿ ਲੜਕਾ ਹੈ ਜਾਂ ਲੜਕੀ, ਅਸੀਂ ਟੈਸਟ ਨਹੀਂ ਕਰਵਾਇਆ ਹੈ।
ਸੀਐਮ ਮਾਨ ਨੇ ਅੱਗੇ ਕਿਹਾ ਕਿ ਪੰਜਾਬ ਪੂਰੇ ਦੇਸ਼ ਨੂੰ ਪਾਲਦਾ ਹੈ। ਪੰਜਾਬ ਵਿੱਚ 182 ਲੱਖ ਮੀਟ੍ਰਿਕ ਟਨ ਚੌਲਾਂ ਦੀ ਪੈਦਾਵਾਰ ਹੁੰਦੀ ਹੈ, ਜਿਸ ਕਾਰਨ ਸਾਡੇ ਸੂਬੇ ਵਿੱਚ ਪਾਣੀ ਦਾ ਪੱਧਰ 650 ਫੁੱਟ ਹੇਠਾਂ ਚਲਾ ਗਿਆ ਹੈ। ਫਿਰ ਵੀ ਸਾਡੇ ਨਾਲ ਲੜਾਈਆਂ ਲੜੀਆਂ ਜਾਂਦੀਆਂ ਹਨ। ਕਦੇ ਐਮਐਸਪੀ ਬਾਰੇ ਅਤੇ ਕਦੇ ਕਿਸੇ ਹੋਰ ਚੀਜ਼ ਬਾਰੇ। ਪੰਜਾਬ ਦਾ 532 ਕਿਲੋਮੀਟਰ ਦਾ ਇਲਾਕਾ ਬਾਰਡਰ ਨਾਲ ਲੱਗਦਾ ਹੈ, ਉਥੋਂ ਕਦੇ ਡਰੋਨ, ਕਦੇ ਹਥਿਆਰ ਤੇ ਕਦੇ ਨਸ਼ੇ ਆਉਂਦੇ ਹਨ, ਸਾਨੂੰ ਉੱਥੇ ਵੀ ਧਿਆਨ ਦੇਣਾ ਪਵੇਗਾ। ਸੀ.ਐਮ ਮਾਨ ਨੇ ਕਿਹਾ ਕਿ ਅਜਿਹੀ ਸਥਿਤੀ ਨਾ ਬਣਾਓ ਕਿ ਅਸੀਂ ਖੁਦ ਨੂੰ ਸੰਭਾਲਣਾ ਪਵੇ।