ਅੰਮ੍ਰਿਤ ਵੇਲੇ ਉੱਠਣ ਸਾਰ ਇਹ ਇਕ ਕੰਮ ਜਰੂਰ ਕਰੋ ਹਰ ਇੱਛਾ ਪੂਰੀ ਹੋਵੇਗੀ

ਅਗਰ ਤੁਸੀਂ ਰੋਜ਼ ਸਵੇਰੇ ਉੱਠਣ ਸਾਰ ਇਹ ਦੋ ਕੰਮ ਕਰ ਲਵੋ ਨਾ ਤੇ ਮੈਂ ਕਹਿਨਾ ਸਤਿਗੁਰੂ ਕਿਰਪਾ ਕਰਨਗੇ ਜੋ ਕੁਝ ਸਤਿਗੁਰੂ ਤੋਂ ਵੰਗੋਗੇ ਉਹ ਜਰੂਰ ਤੁਹਾਡੇ ਝੋਲੀ ਵਿੱਚ ਪਾਉਣਗੇ ਸੋ ਪਿਆਰਿਓ ਆਪਾਂ ਕੁਝ ਬੇਨਤੀਆਂ ਸਾਂਝੀਆਂ ਜਰੂਰ ਕਰਨੀਆਂ ਨੇ ਪਹਿਲਾਂ ਤਾਂ ਫਤਿਹ ਅਰਜ਼ ਕਰਦਾ ਜੀ ਫਤਿਹ ਦੀ ਸਾਂਝ ਪਾਈਏ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮੁਖ ਪਿਆਰਿਓ ਜਦੋਂ ਕਿਸੇ ਤੋਂ ਕੁਝ ਲੈਣਾ ਹੋਵੇ ਨਾ ਤੇ ਆਪਾਂ ਨੂੰ ਫਿਰ ਉਸ ਬੰਦੇ ਦੀ ਚਾਕਰੀ ਤੱਕ ਵੀ ਕਰਨੀ ਪੈ ਜਾਂਦੀ ਹੈ ਤੇ ਆਪਾਂ ਸੋਚਦੇ ਆਂ ਵੀ ਸਾਡਾ ਕੰਮ ਬਣ ਜਾਏ ਅਸੀਂ ਸੋਚਦੇ ਹਾਂ ਵੀ ਸਾਡਾ ਕੰਮ ਬਣਨਾ ਚਾਹੀਦਾ ਜੇ ਮੈਂ ਇਹਦੀ ਚਾਕਰੀ ਕਰ ਲੂਗਾ ਕੋਈ ਫਰਕ ਨਹੀਂ ਪੈਂਦਾ ਮੈਂ ਇਹਦੇ ਚਾਕਰੀ ਕਰ ਲੂ ਤਾਂ ਕੋਈ ਫਰਕ ਨਹੀਂ ਹੈਗਾ ਤੇ ਮੈਨੂੰ ਜਰੂਰਤ ਹੈ ਇਹਦੇ ਤੱਕ ਮੈਂ ਜਿਹੜਾ ਕੰਮ ਕਰ ਲੂਗਾ ਤੇ ਮੈਨੂੰ ਕੋਈ ਫਰਕ ਨਹੀਂ ਕੋਈ ਸੋਚਦੇ ਹੁੰਦੇ ਆ ਸੋ ਵਾਰ ਚੇਤਾ ਕਰਾ ਦਿਓ ਬੇਨਤੀਆਂ ਜਿਹੜੀਆਂ ਨੇ ਬਹੁਤ ਜਰੂਰੀ ਨੇ ਕਿਉਂਕਿ ਜੇ ਸਤਿਗੁਰੂ ਤੋਂ ਕੁਝ ਮੰਗਣਾ ਨਾ

ਜੇ ਸਤਿਗੁਰੂ ਤੋਂ ਕੁਝ ਲੈਣਾ ਤੇ ਪਿਆਰਿਓ ਫਿਰ ਜਿਵੇਂ ਸਤਿਗੁਰੂ ਕਹਿੰਦੇ ਨੇ ਫਿਰ ਉਵੇਂ ਕਰਨਾ ਪਊਗਾ ਕਹਿੰਦੇ ਨੇ ਕਿ ਪਿਆਰਿਆ ਅੰਮ੍ਰਿਤ ਵੇਲੇ ਉੱਠ ਤੇ ਗੁਰੂ ਘਰ ਜਾ ਗੁਰੂ ਤੋਂ ਮੰਗ ਜੋ ਗੁਰੂ ਜੀ ਤੈਨੂੰ ਦੇਣਗੇ ਤੇ ਪਿਆਰਿਓ ਫਿਰ ਉਹ ਸਭ ਕੁਝ ਗੁਰੂ ਤੋਂ ਮਿਲਦਾ ਹੈ ਜਦੋਂ ਆਪਾਂ ਸਤਿਗੁਰੂ ਸੱਚੇ ਪਾਤਸ਼ਾਹ ਦੇ ਮੁਤਾਬਕ ਚਲਦੇ ਆ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਮੁਤਾਬਕ ਜਦੋਂ ਆਪਾਂ ਚਲਾਂਗੇ ਤੇ ਉਦੋਂ ਫਿਰ ਸਭ ਕੁਝ ਮਿਲਦਾ ਹੈ। ਕਿਉਂਕਿ ਜੇ ਗੁਰੂ ਦੀ ਰਜ਼ਾ ਦੇ ਵਿੱਚ ਨਹੀਂ ਫਿਰ ਆਪਾਂ ਮੰਗੀਏ ਸਾਰਾ ਕੁਝ ਉਹਦੀ ਸੁਣੀਏ ਵੀ ਨਾ ਫਿਰ ਉਹ ਕਿਵੇਂ ਦੇਦੂਗਾ ਇਹ ਗੱਲ ਸੋਚੋ ਹੁਣ ਇੱਕ ਮਾਂ ਬਾਪ ਨੇ ਜੇ ਬੱਚਾ ਉਹਨਾਂ ਦੀ ਗੱਲ ਮੰਨੂਗਾ ਤਾਂ ਹੀ ਉਹ ਸਭ ਕੁਝ ਦੇਣਗੇ ਜੇ ਹੁਣ ਉਹ ਗੱਲ ਹੀ ਨਾ ਮੰਨੇ ਉਹ ਕਵੇ ਜੀ ਮੈਂ ਤੁਹਾਡੀ ਨਹੀਂ ਸੁਣਨੀ ਹੈਗੀ ਫੇਰ ਕਿੱਥੋਂ ਮਿਲਣਾ ਹੋਇਆ ਸਭ ਕੁਝ ਇਸ ਕਰਕੇ ਗੁਰਮੁਖੋ ਜਦੋਂ ਆਪਾਂ ਗੁਰੂ ਤੋਂ ਕੁਝ ਮੰਗਣਾ ਨਾ ਗੁਰੂ ਤੋਂ ਲੈਣਾ ਤੇ

ਉਹਦੇ ਮੁਤਾਬਿਕ ਉਹਦੀ ਸੁਣ ਕੇ ਨਾ ਚੱਲਣਾ ਪਊਗਾ ਗੁਰੂ ਪਾਤਸ਼ਾਹ ਨੇ ਅੰਮ੍ਰਿਤ ਵੇਲਾ ਸਚ ਨਾਉ ਵਡਿਆਈ ਚਾਰ ਪਾਤਸ਼ਾਹ ਕਹਿੰਦੇ ਅੰਮ੍ਰਿਤ ਵੇਲਾ ਸੱਚ ਹੈ ਵਡਿਆਈ ਨੂੰ ਗੁਰੂ ਦੀ ਨੂੰ ਤੂੰ ਵਿਚਾਰ ਭਲਿਆ ਤੇ ਯਾਦ ਰੱਖੀ ਭਗਤ ਕਬੀਰ ਜੀ ਨੇ ਵੀ ਇਸ ਗੱਲ ਤੇ ਮੋਹਰ ਲਾ ਦਿੱਤੀ ਭਗਤ ਜੀ ਕਹਿੰਦੇ ਨੇ ਕਿ ਪਿਆਰਿਆ ਯਾਦ ਰੱਖ ਉਠ ਫਰੀਦਾ ਸੁਤਿਆ ਪਾਤਸ਼ਾਹ ਕਹਿੰਦੇ ਨੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਕਹਿੰਦੇ ਉਠ ਸੁੱਤਾ ਕਿਉਂ ਪਿਆ ਹ ਝਾੜੂ ਦੇ ਮਸੀਤ ਝਾੜੂ ਦਾ ਅਰਥ ਹੈ ਹੁਣ ਇਥੇ ਵਿਦਵਾਨਾਂ ਨੇ ਅਰਥ ਕੀਤੇ ਨੇ ਕਿਉਂਕਿ ਭਗਤ ਜੀ ਨੇ ਮਸੀਤ ਦਾ ਅਰਥ ਕੀਤਾ ਮਸੀਤ ਇਸ ਅੰਦਰ ਨੂੰ ਕਿਹਾ ਇਸ ਰੱਬ ਦੇ ਘਰ ਨੂੰ ਕਿਹਾ ਕਿ ਪਿਆਰਿਆ ਉਠ ਇਹਦੇ ਵਿੱਚ ਵਿਕਾਰਾਂ ਨੂੰ ਬਾਹਰ ਕੱਢਦੇ ਇਹੋ ਜਿਹਾ ਨਾਮ ਰੂਪ ਤੋਂ ਝਾੜੂ ਮਾਰ

ਇਹ ਵੀ ਕਿਹਾ ਗਿਆ ਕਿ ਇੱਕ ਦਿਨ ਸੋਣਾ ਤੇਰਾ ਹੋਊਗਾ ਲੰਬੇ ਗੋਡੇ ਪਸਾਰ ਕੇ ਤੂੰ ਸੌ ਜਾਏਗਾ ਫਿਰ ਕਿਸੇ ਨੇ ਉਠਾਉਣਾ ਨਹੀਂ ਹੈਗਾ ਹੁਣ ਤੇਰੇ ਕੋਲ ਵਕਤ ਹ ਹੁਣ ਤੇਰੇ ਕੋਲੇ ਵੇਲਾ ਭਲਿਆ ਜੇ ਤੂੰ ਦੱਸੇ ਮੁਤਾਬਕ ਗੁਰੂ ਦੇ ਚਲ ਲਏਗਾ ਨਾ ਤੇ ਤੇਰਾ ਅਗਲਾ ਜੀਵਨ ਵੀ ਸਫਲ ਹੋ ਜਾਏਗਾ ਆਪਾਂ ਪੜ੍ਹਦੇ ਆ ਨਾ ਗੁਰਬਾਣੀ ਵਿੱਚ ਪਾਤਸ਼ਾਹ ਕਹਿੰਦੇ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹਰਿ ਪ੍ਰਭ ਆਪੇ ਮੇਲੇ ਹੁਣ ਦੇਖੋ ਜੀ ਇਦੋਂ ਉੱਤੇ ਕੁਝ ਹੋਰ ਨਹੀਂ ਹੈਗਾ ਅੱਜ ਜੇ ਕਿਸੇ ਨੂੰ ਕਹੀਏ ਵੀ ਅੰਮ੍ਰਿਤ ਵੇਲੇ ਉੱਠਿਆ ਕਰ ਗੁਰੂ ਦਾ ਨਾਮ ਜਪ ਲੈ ਇਹ ਤਾਂ ਜੀ ਬੇਲਣ ਬੰਦਿਆਂ ਦਾ ਕੰਮ ਹੈ ਬਹੁਤ ਇਦਾਂ ਬੋਲਦਾ ਤੇ ਇਹਦਾ ਮਤਲਬ ਵੀ ਜਿਹੜੇ ਸਾਧੂ ਸੰਤ ਮਹਾਂਪੁਰਸ਼ ਸੀ ਬੰਦਗੀ ਵਾਲੇ ਉਹ ਵਿਹਲੜ ਸੀ ਅਸੀਂ ਜਿਆਦੇ ਕਾਮੇ ਆ ਤੇ ਗੁਰੂ ਸਾਹਿਬਾਨ ਵਿਹਲੜ ਸੀ ਜਿਨਾਂ ਨੇ ਗੁਰਬਾਣੀ ਰਚ ਤੀ ਹੈਨਾ ਤੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਬਣਾ ਤਾ ਸ਼ਬਦ ਗੁਰੂ ਨੂੰ ਪਦਵੀ ਦੇ ਤੀ ਉਹਦੇ ਵਿਹਲੜ ਸੀ ਤੇ

ਦੂਜੀ ਗੱਲ ਜਿਹੜੇ ਰੋਜ਼ ਗੁਰੂ ਘਰਾਂ ਦੇ ਵਿੱਚ ਪਾਠ ਕਰਦੇ ਨੇ ਗੁਰਬਾਣੀ ਦੇ ਨਿਤਨੇਮ ਕਰਦੇ ਨੇ ਤੜਕੇ ਉੱਠ ਕੇ ਗ੍ਰੰਥੀ ਸਿੰਘ ਉਹ ਤਾਂ ਫਿਰ ਵਿਹਲੜ ਹੋਏ ਸਾਰੇ ਅਸੀਂ ਉਹ ਕੰਮ ਵਾਲੇ ਹੋਏ ਇਹੋ ਜਿਹੇ ਪਤਾ ਨਹੀਂ ਕਿਹੜੇ ਕੰਮ ਨੇ ਜਿਹੜੇ ਸਾਡੇ ਚਲਦੇ ਪਏ ਨੇ ਅੱਜ ਦਾ ਕੰਮ ਹੀ ਨਹੀਂ ਨਿਭਦੇ ਸੋ ਪਿਆਰਿਓ ਇਦਾਂ ਦੀਆਂ ਸ਼ਬਦਾਵਲੀਆਂ ਵਰਤਣੀਆਂ ਬੰਦ ਕਰੀਏ ਮੂਰਖ ਇਦਾਂ ਦੀਆਂ ਸ਼ਬਦਾਵਲੀਆਂ ਵਰਤਦੇ ਨੇ ਕਈ ਤੇ ਇਹੋ ਜਿਹੇ ਨੇ ਜਿਹੜੇ ਕਹਿੰਦੇ ਨੇ ਖੁਾਬੇ ਜਦੋਂ ਸਵੇਰੇ ਬੋਲਦੇ ਨੇ ਅਸੀਂ ਤਾਂ ਉੱਠਦੇ ਆ ਜੇ ਪਾਪਾ 1015 ਮਿੰਟ ਇਧਰ ਉਧਰ ਹੋ ਜੇ ਨਾ ਬੋਲਣ ਕਿਨੀਓ ਜਾ ਸਵੇਰੇ ਨਿਤਨੇਮ ਚੋਂ ਲੇਟ ਹੋ ਜਾਏ ਲੈ ਬਾਬਾ ਤੂੰ ਬੋਲੇ ਨਹੀਂ ਹੈਗਾ ਅਸੀਂ ਅਖਣ ਤੋਂ ਲੇਟ ਹੋ ਗਏ ਬਾਬਾ ਤੂੰ ਸਵੇਰੇ ਚੰਗੀ ਕੀਤੀ ਤੂੰ ਬੋਲਿਆ ਹੀ ਨਹੀਂ ਹੈਗਾ ਅਸੀਂ ਸਵੇਰੇ ਉੱਠੇ ਨਹੀਂ ਪਾਏ ਬਾਬੇ ਨੂੰ ਤਾਂ ਟਾਈਮ ਕੀ ਸਮਝ ਰੱਖਿਆ ਬਾਬੇ ਨੂੰ ਤਾਂ ਅਲਾਰਮ ਹੀ ਸਮਝ ਰੱਖਿਆ ਵੀ ਬਾਬਾ ਬੋਲੂ ਤਾਂ ਉਠਾਂਗੇ ਸੋ ਗੁਰਮੁਖੋ ਇਹਨਾਂ ਚੀਜ਼ਾਂ ਤੋਂ ਕੋਈ ਜਿਆਦਾ ਚੰਗੀ ਸਾਨੂੰ ਸਿੱਖਿਆ ਨਹੀਂ ਮਿਲਦੀ

ਵਿਸ਼ਾ ਕੀ ਹੈ ਕਿ ਅੰਮ੍ਰਿਤ ਵੇਲੇ ਆਪ ਦੋ ਉਠਣਾ ਤੇ ਸਤਿਗੁਰੂ ਕਹਿੰਦੇ ਨੇ ਫੇਰ ਜੋ ਮੰਗੇਗਾ ਉਹੀ ਮਿਲਣਾ ਮੰਗਣ ਨੂੰ ਤੇ ਕਹਿ ਦਿੰਦਾ ਸਭ ਤੋਂ ਮੂਹਰੇ ਹੋ ਕੇ ਮੈਨੂੰ ਦੇ ਦੇ ਬਾਕੀ ਤੇ ਸਾਰੇ ਰਹਿ ਜਾਣਗੇ ਕੋਈ ਗੱਲ ਨਹੀਂ ਮੈਨੂੰ ਦੇ ਦੇ ਪਰ ਜੇ ਗੱਲ ਕਰੀਏ ਵੀ ਉਹਦੀ ਮੰਨਣ ਦੀ ਫਿਰ ਨਾ ਜੀ ਫਿਰ ਵੇਖਾਂਗੇ ਅੰਮ੍ਰਿਤਸਰ ਨੂੰ ਕਹਿ ਰੇ ਹੁਣ ਤਾਂ ਜੇ ਅੰਮ੍ਰਿਤ ਗਾਹਾਂ ਹੀ ਛਕਾਂਗੇ ਜਿਵੇਂ ਧਰਮਰਾਜ ਖੰਡਾ ਬਾਟਾ ਲੈ ਕੇ ਬੈਠਾ ਅੰਦਰ ਜਾ ਕੇ ਨਾ ਭਾਈ ਇੰਝ ਕਰ ਤੂੰ ਅੰਮ੍ਰਿਤ ਛਕਲਾ ਬਾਕੀ ਹਿਸਾਬ ਕਿਤਾਬ ਫੇਰ ਕਰ ਲਾਂਗੇ ਪਤਾ ਨਹੀਂ ਕਿੱਥੋਂ ਅਸੀਂ ਫਿਲੋਸਫੀਆਂ ਕੱਢ ਕੇ ਲਿਆਉਦੇ ਆ ਪਤਾ ਨਹੀਂ ਕਿੱਥੋਂ ਸਾਡੇ ਕੋਲੇ ਇਹੋ ਜਿਹੇ ਤਰੀਕੇ ਆਉਂਦੇ ਨੇ ਤੇ ਨਾ ਕਰਨ ਦੇ ਬਹਾਨੇ ਬਹੁਤ ਹੁੰਦੇ ਨੇ ਕਰਨ ਦਾ ਬਹਾਨਾ ਜਿਹੜੇ ਨੇ ਬਹੁਤ ਘੱਟ ਹੁੰਦਾ ਇਹ ਸਮਝੋ ਤੁਸੀਂ ਸੋ ਗੁਰਮੁਖੋ ਇਹ ਬੇਨਤੀਆਂ ਮੈਂ ਤਾਂ ਕਰਕੇ ਸਾਂਝੀਆਂ ਕਰ ਰਿਹਾ ਕਿਉਂਕਿ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਇੱਕੋ ਗੱਲ ਕਹਿੰਦੇ ਨੇ ਪਿਆਰਿਓ ਯਾਦ ਰੱਖਿਓ

ਜਦੋਂ ਆਪਾਂ ਸਤਿਗੁਰੂ ਤੋਂ ਕੁਝ ਮੰਗਣਾ ਹੈ ਸਤਿਗੁਰੂ ਤੋਂ ਕੁਝ ਲੈਣਾ ਹੋਵੇ ਨਾ ਤੇ ਫਿਰ ਉਹਦੀ ਗੱਲ ਮੰਨਣੀ ਵੀ ਜਰੂਰ ਪੈਂਦੀ ਹੈ ਇਹ ਨਹੀਂ ਹੈਗਾ ਵੀ ਅਸੀਂ ਉਹਦੀ ਗੱਲ ਨਾ ਮੰਨੀਏ ਸਭ ਕੁਝ ਦੇਣਾ ਇੱਕ ਔਲਾਦ ਜਦੋਂ ਕਹਿਣਾ ਮੰਨੂਗੀ ਮਾਂ ਬਾਪ ਦਾ ਉਹ ਫੇਰ ਹੀ ਉਹਨੂੰ ਸਭ ਕੁਝ ਦੇਣਗੇ ਜੇ ਆਪਾਂ ਕਹੀਏ ਵੀ ਉਝੀ ਮਿਲ ਜਾੇ ਇਹ ਫਿਰ ਤੇ ਗੱਲ ਮੁਸ਼ਕਿਲ ਹੈ। ਫੇਰ ਨਹੀਂ ਹੋ ਸਕਦਾ ਇਸ ਕਰਕੇ ਸਮਝਿਆ ਕਰੋਨਾ ਚੀਜ਼ਾਂ ਨੂੰ ਅੰਮ੍ਰਿਤ ਵੇਲੇ ਉਠੀਏ ਸਮੇਂ ਦੀ ਸੰਭਾਲ ਕਰੀਏ ਆਹ ਜਿਹੜਾ ਰਾਤ ਨੂੰ ਫੋਨਾਂ ਤੇ ਮੱਥਾ ਮਾਰਦਿਆਂ ਤਿੰਨ ਤਿੰਨ ਚਾਰ ਚਾਰ ਘੰਟੇ ਇਹਨੂੰ ਬੰਦ ਕਰੀਏ ਇਹਨੂੰ ਘਟਾਈਏ ਜਰੂਰੀ ਹੈ ਜਿਹੜੀ ਗੱਲ ਇਹਨੂੰ ਘਟਾਈਏ ਗੁਰੂ ਦੇ ਦੱਸੇ ਮੁਤਾਬਕ ਚੱਲੀਏ ਸੋ ਪਿਆਰਿਓ ਰੋਜ਼ ਸਵੇਰੇ ਉੱਠਣ ਸਾਰ ਪਹਿਲਾਂ ਤਾਂ ਗੁਰੂ ਘਰ ਜਾਈਏ ਤੇ ਇਸ਼ਨਾਨ ਪਾਣ ਕਰਕੇ ਗੁਰੂ ਘਰ ਜਾਈਏ ਹੋ ਸਕੇ ਤੇ ਇੱਕ ਇੱਕ ਜਪੁਜੀ ਸਾਹਿਬ ਦਾ ਪਾਠ ਕਰਿਓ ਜੇ ਕਦੇ ਨਹੀਂ ਕਰਦੇ ਜਿਹੜੇ ਨਿਤਨੇਮ ਕਰਦੇ ਨੇ ਪੰਜ ਬਾਣੀਆਂ ਦਾ ਉਹਤੇ ਚੰਗੀ ਗੱਲ ਹੈ ਭਲੀ ਗੱਲ ਹੈ ਸੋ ਪਿਆਰਿਓ ਜੇ ਪੰਜ ਬਾਣੀਆਂ ਦਾ ਨਿਤਨੇਮ ਕਰ ਲਿਓ ਕਰ ਰਹੇ ਹੋ ਤੇ ਉਹਦੇ ਵਿੱਚ ਸੁਧਾਰ ਲੈ ਕੇ ਆਓ

Leave a Reply

Your email address will not be published. Required fields are marked *