9 ਸਾਲ ਬਾਅਦ ਪਰਤੀ ਲਾੜੀ ਗ੍ਰਿਫਤਾਰ

ਲੁਧਿਆਣਾ ਦੇ ਲਾੜੇ ਨੂੰ ਧੋਖਾ ਦੇਣ ਵਾਲੀ ਕੁਰੂਸ਼ੇਤਰ ਦੀ ਲਾੜੀ 9 ਸਾਲ ਬਾਅਦ ਫੜੀ ਗਈ ਹੈ । ਕੈਨੇਡਾ ਤੋਂ ਉਹ ਭੈਣ ਦੇ ਵਿਆਹ ਵਿੱਚ ਸ਼ਾਮਲ ਹੋਣ ਦੇ ਲਈ ਜਿਵੇਂ ਹੀ ਦਿੱਲੀ ਏਅਰਪੋਰਟ ‘ਤੇ ਉਤਰੀ ਉਸ ਨੂੰ ਕਾਬੂ ਕਰਕੇ ਗ੍ਰਿਫਤਾਰ ਕਰ ਲਿਆ ਗਿਆ । ਔਰਤ ਦਾ ਨਾਂ ਜੈਸਵੀਨ ਦੱਸਿਆ ਜਾ ਰਿਹਾ ਹੈ ਜਿਸ ਨੇ ਜਗਰਾਓ ਦੇ ਨੌਜਵਾਨ ਦੇ ਨਾਲ ਕਾਂਟਰੈਕਟ ਮੈਰੀਜ ਕੀਤੀ ਸੀ। ਕੈਨੇਡਾ ਜਾਣ ਦੇ ਬਾਅਦ ਨੌਜਵਾਨ ਨੂੰ ਨਹੀਂ ਬੁਲਾਇਆ ਜਿਸ ਦੇ ਬਾਅਦ 28 ਲੱਖ ਦੇ ਧੋਖਾਧੜੀ ਮਾਮਲੇ ਵਿੱਚ ਕੇਸ

ਦਰਜ ਕਰਵਾਇਆ ਗਿਆ ਸੀ। ਪੁਲਿਸ ਨੇ ਕੋਰਟ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰ ਲਿਆ ਹੈ । ਕੈਨੇਡਾ ਜਾਣ ਲਈ ਸਮਝੌਤੇ ਦੇ ਤਹਿਤ ਹੋਇਆ ਸੀ ਰਿਸ਼ਤਾ ਕੁਰੂਸ਼ੇਤਰ ਦੀ ਰਹਿਣ ਵਾਲੀ ਜੈਸਵੀਰ ਨੇ ਜਗਰਾਓ ਵਿੱਚ ਰਾਇਕੋਟ ਦੇ ਜਗਰੂਪ ਸਿੰਘ ਨਾਲ ਰਿਸ਼ਤਾ ਤੈਅ ਕੀਤਾ ਸੀ। ਕੁੜੀ ਨੇ IELTS ਵਿੱਚ ਚੰਗੇ ਬੈਂਡ ਹਾਸਲ ਕੀਤੇ ਸਨ । ਉਹ ਕੈਨੇਡਾ ਜਾਣਾ ਚਾਹੁੰਦੀ ਸੀ,ਪਰ ਪੈਸੇ ਨਹੀਂ ਸਨ । ਜਗਰੂਪ ਦੇ ਕੋਲ ਪੈਸੇ ਸਨ ਪਰ IELTS ਬੈਂਡ ਨਹੀਂ ਸਨ । ਇਸ ਦੇ ਬਾਅਦ ਦੋਵਾਂ ਨੇ ਸਮਝੌਤਾ

ਕੀਤਾ ਅਤੇ ਜਗਰੂਪ ਅਤੇ ਜੈਸਵੀਨ ਦਾ ਵਿਆਹ ਹੋਇਆ । ਜੈਸਵੀਨ ਕੈਨੇਡਾ ਜਾਵੇਗੀ ਤਾਂ ਉਹ ਮੁੰਡੇ ਨੂੰ ਸਪਾਊਸ ਵੀਜ਼ਾ ‘ਤੇ ਬੁਲਾ ਲਏਗੀ। ਤੈਅ ਹੋਇਆ ਕਿ ਕੈਨੇਡਾ ਜਾ ਕੇ ਮੁੰਡਾ ਕੁੜੀ ਆਪ ਤੈਅ ਕਰਨ ਕਿ ਦੋਵੇ ਇਕੱਠਾ ਰਹਿਣਾ ਚਾਹੁੰਦੇ ਹਨ ਜਾਂ ਨਹੀਂ । ਸਮਝੌਤੇ ਮੁਤਾਬਿਕ ਦੋਵੇ ਵੱਖ ਵੀ ਰਹਿ ਸਕਦੇ ਸਨ। 4 ਨਵਬੰਰ 2015 ਵਿੱਚ ਦੋਵਾਂ ਦਾ ਵਿਆਹ ਹੋਇਆ ਸੀ। ਜਗਰੂਪ ਨੇ ਜੈਸਵੀਨ ਦੇ ਸ਼ਾਪਿੰਗ ਤੋਂ ਲੈਕੇ ਟਿਕਟ ਪੜਾਈ ਤੱਕ ਦਾ ਖਰਚਾ ਚੁੱਕਿਆ। ਜਿਸ ‘ਤੇ 28 ਲੱਖ ਖਰਚ ਹੋਏ ਸਨ ।

ਕੈਨੇਡਾ ਦੀ PR ਮਿਲ ਦੇ ਹੀ ਗੱਲ ਕਰਨੀ ਬੰਦ ਕੀਤੀ ਜਗਰੂਪ ਨੇ ਪੁਲਿਸ ਨੂੰ ਦੱਸਿਆ ਸੀ ਕਿ ਕੈਨੇਡਾ ਜਾਣ ਦੇ ਬਾਅਦ ਜੈਸਵੀਰ ਉਸ ਨਾਲ ਗੱਲ ਕਰਦੀ ਸੀ। ਪਰ ਜਿਵੇਂ ਹੀ PR ਮਿਲ ਗਈ ਤਾਂ ਉਸ ਨੇ ਕੈਨੇਡਾ ਨਹੀਂ ਬੁਲਾਇਆ ਉ੍ਲਟਾ ਗੱਲ ਵੀ ਕਰਨੀ ਬੰਦ ਕਰ ਦਿੱਤੀ । ਬਹਾਨੇ ਬਣਾਉਣ ਲਗੀ । ਪਰਿਵਾਰ ਨੇ ਜਦੋਂ ਜੈਸਵੀਰ ਦੇ ਪਰਿਵਾਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਕੋਈ ਤਸਲੀ ਵਾਲਾ ਜਵਾਬ ਨਹੀਂ ਦਿੱਤਾ । ਜਦੋਂ ਧੋਖੇ ਦਾ ਅਹਿਸਾਸ ਹੋਇਆ ਤਾਂ ਰਾਇਕੋਟ ਥਾਣੇ ਵਿੱਚ ਧੋਖੇ ਦਾ ਕੇਸ

ਦਰਜ ਕਰਵਾਇਆ ਗਿਆ,ਜੈਸਵੀਰ ਕੈਨੇਡਾ ਵਿੱਚ ਸੀ ਇਸ ਲਈ ਉਸ ਨੂੰ ਗ੍ਰਿਫਤਾਰ ਨਹੀਂ ਕੀਤਾ ਜਾ ਸਕਿਆ। ਲੁੱਕ ਆਊਟ ਨੋਟਿਸ ਦੀ ਵਜ੍ਹਾ ਕਰਕੇ ਫੜੀ ਗਈ ਜੈਸਵੀਰ ਪੁਲਿਸ ਦੇ ਰਿਕਾਰਡ ਵਿੱਚ ਫਰਾਰ ਸੀ । ਪੁਲਿਸ ਨੇ ਲੁੱਕ ਆਊਟ ਸਰਕੂਲਰ ਜਾਰੀ ਕਰ ਦਿੱਤਾ ਸੀ । ਵਿਆਹ ਦੇ 9 ਸਾਲ ਅਤੇ ਕੇਸ ਦੇ 3 ਸਾਲ ਬਾਅਦ ਜੈਸਵੀਨ ਨੂੰ ਲੱਗਿਆ ਮਾਮਲਾ ਠੰਡਾ ਪੈ ਗਿਆ ਹੋਵੇਗਾ ਇਸ ਵਜ੍ਹਾ ਨਾਲ ਉਹ ਭੈਣ ਦੇ ਵਿਆਹ ਦੇ ਲਈ ਕੈਨੇਡਾ ਤੋਂ ਭਾਰਤ ਆਈ ਤਾਂ ਉਸ ਨੂੰ ਇਮੀਗਰੇਸ਼ਨ

ਅਫਸਰਾਂ ਨੇ ਕਾਗਜ਼ਾਂ ਦੀ ਚੈਕਿੰਗ ਦੌਰਾਨ ਫੜ ਲਿਆ ।

Leave a Reply

Your email address will not be published. Required fields are marked *