ਖਰੜ ਤੋਂ ਦਿਲ ਦਿਹਲਾਉਣ ਵਾਲੀ ਘਟਨਾ ਆਈ ਸਾਹਮਣੇ

ਖਰੜ ’ਚ ਵਾਪਰੇ ਤੀਹਰੇ ਕਤਲ ਕਾਂਡ ’ਚ 2 ਸਾਲ ਦੇ ਅਨਾਹਦ ਦੀ ਲਾਸ਼ ਬਰਾਮਦ ਕਰ ਲਈ ਗਈ। ਅਨਹਦ ਦੀ ਲਾਸ਼ ਖਨੌਰੀ ਨਹਿਰ ਵਿਚੋਂ ਮਿਲੀ ਹੈ। ਪੁਲਸ ਨੇ ਗੋਤਾਖੋਰਾਂ ਦੀ ਮਦਦ ਨਾਲ ਲਾਸ਼ ਬਰਾਮਦ ਕੀਤੀ ਹੈ। ਦੱਸਣਯੋਗ ਹੈ ਕਿ ਘਰੇਲੂ ਕਲੇਸ਼ ਦੇ ਚੱਲਦੇ ਬੀਤੇ ਦਿਨੀਂ ਛੋਟੇ ਭਰਾ ਨੇ ਆਪਣੇ ਵੱਡੇ ਭਰਾ, ਭਰਜਾਈ ਅਤੇ 2 ਸਾਲ ਦੇ ਭਤੀਜੇ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਸੀ। ਕਾਤਲ ਲਖਬੀਰ ਸਿੰਘ ਨੇ

ਆਪਣੇ ਦੋਸਤ ਨਾਲ ਮਿਲ ਕੇ ਇਸ ਕਤਲ ਕਾਂਡ ਨੂੰ ਅੰਜਾਮ ਦਿੱਤਾ ਸੀ। ਮੁਲਜ਼ਮ ਲਖਵਿੰਦਰ ਸਿੰਘ ਨੂੰ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਇਹ ਘਟਨਾ ਵੀਰਵਾਰ ਨੂੰ ਖਰੜ ਦੇ ਝੁੱਗੀਆਂ ਰੋਡ ’ਤੇ ਸਥਿਤ ਇਕ ਘਰ ’ਚ ਵਾਪਰੀ। ਵਾਰਦਾਤ ਦਾ ਪਤਾ ਰਾਤ ਕਰੀਬ 10 ਵਜੇ ਲੱਗਾ। ਇਸ ਸਬੰਧੀ ਖਰੜ ਸਦਰ ਪੁਲਸ ਨੇ ਮੁਲਜ਼ਮ ਲਖਬੀਰ ਸਿੰਘ ਅਤੇ ਉਸ ਦੇ ਸਾਥੀ ਰਾਮ ਸਰੂਪ ਉਰਫ਼ ਗੁਰਪ੍ਰੀਤ ਸਿੰਘ ਬੰਟੀ ਦੇ ਵਿਰੁੱਧ

ਧਾਰਾ-302, 201 ਅਤੇ 34 ਆਈ. ਪੀ. ਸੀ. ਅਧੀਨ ਕੇਸ ਦਰਜ ਕਰ ਲਿਆ ਹੈ। ਇਸ ਸਬੰਧ ਵਿਚ ਮ੍ਰਿਤਕ ਦੇ ਸਾਲੇ ਰਣਜੀਤ ਸਿੰਘ ਨੇ ਪੁਲਸ ਨੂੰ ਦੱਸਿਆ ਕਿ ਉਸ ਦੀ ਭੈਣ ਅਮਨਦੀਪ ਕੌਰ ਖਰੜ ਦੀ ਗਲੋਬਲ ਸਿਟੀ ਦੇ ਰਹਿਣ ਵਾਲੇ ਸਤਬੀਰ ਸਿੰਘ ਨਾਲ ਫਰਵਰੀ 2020 ਵਿਚ ਵਿਆਹੀ ਗਈ ਸੀ । ਉਨ੍ਹਾਂ ਦੇ ਇਕ ਲੜਕਾ ਅਨਾਹਦ ਸਿੰਘ ਜੋ ਲਗਭਗ 2 ਸਾਲ ਦਾ ਹੈ ਪੈਦਾ ਹੋਇਆ ਸੀ । ਸਤਬੀਰ ਸਿੰਘ ਸਾਫਟਵੇਅਰ

ਇੰਜੀਨੀਅਰ ਸੀ ਅਤੇ ਪ੍ਰਾਈਵੇਟ ਕੰਮ ਕਰਦਾ ਸੀ। ਮੁਲਜ਼ਮ ਲਖਬੀਰ ਸਿੰਘ ਉਰਫ਼ ਲੱਖਾ ਉਨ੍ਹਾਂ ਦੇ ਨਾਲ ਹੀ ਗਲੋਬਲ ਸਿਟੀ ਵਿਚ ਰਹਿੰਦਾ ਸੀ ਅਤੇ ਵਹਿਲਾ ਸੀ ਉਹ ਮ੍ਰਿਤਕ ਸਤਬੀਰ ਸਿੰਘ ਪਾਸੋਂ ਪੈਸੇ ਲੈਣ ਲਈ ਲੜਾਈ-ਝਗੜਾ ਕਰਦਾ ਰਹਿੰਦਾ ਸੀ । 11 ਅਕਤੂਬਰ ਨੂੰ ਉਸ ਦੀ ਮ੍ਰਿਤਕ ਭੈਣ ਦੀ ਨਨਾਣ ਮਨਪ੍ਰੀਤ ਕੌਰ ਦਾ ਫੋਨ ਸ਼ਿਕਾਇਤਕਰਤਾ ਦੇ ਪਿਤਾ ਅਵਤਾਰ ਸਿੰਘ ਨੂੰ ਸ਼ਾਮੀ 7 ਵਜੇ ਆਇਆ ਅਤੇ ਉਸ ਨੇ ਕਿਹਾ ਕਿ

ਸਤਬੀਰ ਸਿੰਘ ਦਾ ਫੋਨ ਬੰਦ ਹੈ ਅਤੇ ਅਮਨਦੀਪ ਕੌਰ ਫੋਨ ਅਟੈਂਡ ਨਹੀਂ ਕਰ ਰਹੀ ਅਤੇ ਉਹ ਸਾਰੇ ਵਿਅਕਤੀ ਖਰੜ ਪਹੁੰਚ ਗਏ।

Leave a Reply

Your email address will not be published. Required fields are marked *