ਬਹੁਤ ਸਾਰੇ ਲੋਕ ਅਜਿਹੇ ਸਵਾਲ ਕਰਦੇ ਹਨ ਕਿ ਜੋ ਘਰ ਦੇ ਵਿੱਚ ਪੁਰਾਣੀਆਂ ਤਸਵੀਰਾਂ ਜਾਂ ਪੁਰਾਣੀ ਰੁਮਾਲਾ ਸਾਹਿਬ ਦੀ ਕੱਪੜੇ ਹਨ ਜਾਂ ਜਦੋਂ ਕੇਸ ਸੰਵਾਰਦੇ ਜੋ ਕੇਸ ਕੰਘੀ ਵਿਚ ਆ ਜਾਂਦੇ ਹਨ ਉਨ੍ਹਾਂ ਦਾ ਕੀ ਕਰਨਾ ਚਾਹੀਦਾ ਹੈ। ਇਸ ਲਈ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਜੋ ਘਰ ਵਿੱਚ ਪੁਰਾਣੀਆਂ ਤਸਵੀਰਾਂ ਲਗਾਈਆਂ ਜਾਂਦੀਆਂ ਹਨ ਜਿਵੇਂ ਕਿ ਸ਼ਹੀਦਾਂ ਸਿੰਘਾਂ ਦੀਆਂ ਜਾਂ ਗੁਰੂ ਸਹਿਬਾਨਾਂ ਦੀਆਂ ਤਾਂ ਜਦੋਂ ਉਹ ਤਸਵੀਰਾਂ ਪੁਰਾਣੀਆਂ ਹੋ ਜਾਂਦੀਆਂ ਹਨ ਭਾਵ ਜਦੋਂ ਉਹ ਫਟ ਜਾਂਦੀਆਂ ਹਨਤਾਂ ਉਨ੍ਹਾਂ ਦਾ ਸਸਕਾਰ ਕਰਨਾ ਚਾਹੀਦਾ ਹੈ ਭਾਵ ਅਗਨ ਭੇਟ ਕਰਨਾ ਚਾਹੀਦਾ ਹੈ ਪਰ ਉਨ੍ਹਾਂ ਨੂੰ ਸੁੱਟਣਾ ਨਹੀਂ ਚਾਹੀਦਾ। ਇਸ ਤੋਂ ਇਲਾਵਾ ਸਿਰ ਵਾਉਦੇ ਸਮੇਂ ਜੋ ਵਾਲ ਕੰਘੇ ਵਿਚ ਆ ਜਾਂਦੇ ਹਨ ਉਨ੍ਹਾਂ ਦਾ ਵੀ ਸਸਕਾਰ ਕਰਨਾ ਚਾਹੀਦਾ ਹੈ ਭਾਵ ਉਨ੍ਹਾਂ ਨੂੰ ਅਗਨ ਭੇਟ ਕਰਨਾ ਚਾਹੀਦਾ ਹੈ ਨਾ ਕਿ ਉਨ੍ਹਾਂ ਨੂੰ ਸੁੱਟ ਦੇਣਾ ਚਾਹੀਦਾ ਹੈ। ਕਿਉਂਕਿ ਉਨ੍ਹਾਂ ਦਾ ਸਸਕਾਰ ਕਰਨਾ ਹੀ ਉਨ੍ਹਾਂ ਦੀ ਇੱਜ਼ਤ ਕਰਨਾ ਹੈ ਨਾ ਕਿ ਉਨ੍ਹਾਂ ਨੂੰ ਸੁੱਟ ਕੇ ਉਨ੍ਹਾਂ ਦਾ ਨਿਰਾਦਰ ਕਰਨਾ ਚਾਹੀਦਾ ਹੈ। ਇਸ ਤੋਂ ੲਿਲਾਵਾ ਜੋ ਘਰਾਂ ਦੇ ਵਿੱਚ ਆਮ ਤੌਰ ਤੇ ਗੁਟਕਾ ਸਾਹਿਬ ਜਾਂ ਪੋਥੀਆਂ ਜਾਂ ਸਾਖੀਆਂ ਹਨਉਨ੍ਹਾਂ ਨੂੰ ਬਿਰਧ ਅਵਸਥਾ ਦੇ ਵਿੱਚ ਹਮੇਸ਼ਾ ਨਜ਼ਦੀਕੀ ਗੁਰੂ ਘਰ ਜਾ ਕੇ ਜਮ੍ਹਾ ਕਰਵਾ ਦੇਣਾ ਚਾਹੀਦਾ ਹੈ ਕਿਉਂਕਿ ਗੁਰੂ ਘਰਾਂ ਦੇ ਵਿੱਚ ਉਨ੍ਹਾਂ ਨੂੰ ਸਾਂਭਿਆ ਜਾਂਦਾ ਹੈ। ਪਰ ਇੱਕ ਗੱਲ ਦਾ ਹਮੇਸ਼ਾਂ ਧਿਆਨ ਰੱਖਣਾ ਹੈ ਕਿ ਇਨ੍ਹਾਂ ਨੂੰ ਕਦੇ ਵੀ ਘਰ ਵਿੱਚ ਹੀ ਅਗਨ ਭੇਟ ਨਹੀਂ ਕਰਨਾ ਚਾਹੀਦਾ ਕਿਉਂਕਿ ਅਜਿਹਾ ਕਰਨ ਨਾਲ ਇਹ ਗੁਰੂ ਸਾਹਿਬ ਦੀ ਬੇਅਦਬੀ ਹੋਵੇਗੀ। ਜਾਂ ਫਿਰ ਜੇ ਹੋ ਸਕੇ ਸ੍ਰੀ ਗੋਇੰਦਵਾਲ ਸਾਹਿਬ ਜਾ ਕੇ ਗੁਰੂਘਰ ਵਿਚ ਜਮ੍ਹਾ ਕਰਵਾਉਣੇ ਚਾਹੀਦੇ ਹਨ ਅਜਿਹਾ ਕਰਨਾ ਹੀ ਸਤਿਕਾਰ ਹੋਵੇਗਾ।
ਪਰ ਬਹੁਤ ਸਾਰੇ ਲੋਕ ਘਰਾਂ ਦੇ ਵਿੱਚ ਹੀ ਅਗਨ ਭੇਟ ਕਰ ਦਿੰਦੇ ਹਨ ਪਰ ਅਜਿਹਾ ਕਰਨਾ ਬਿਲਕੁਲ ਗਲਤ ਹੁੰਦਾ ਹੈ ਇਸ ਲਈ ਇਨ੍ਹਾਂ ਨੂੰ ਹਮੇਸ਼ਾਂ ਘਰ ਵਿੱਚ ਹੀ ਜਮ੍ਹਾਂ ਕਰਵਾਉਣਾ ਚਾਹੀਦਾ ਹੈ। ਇਸ ਤੋਂ ਇਲਾਵਾ ਹੋਰ ਵਧੇਰੇ ਜਾਣਕਾਰੀ ਲਈ ਇਸ ਵੀਡਿਓ ਨੂੰ ਜ਼ਰੂਰ ਦੇਖੋ। ਇਸ ਵੀਡੀਓ ਦੇ ਰਾਹੀਂ ਕੁਝ ਹੋਰ ਘਰੇਲੂ ਨੁਸਖਿਆ ਨੂੰ ਬਣਾਉਣ ਦੀਆਂ ਵਿਧੀਆਂ ਬਾਰੇ ਜਾਣਕਾਰੀ ਮਿਲੇਗੀ॥