ਇਸ ਸਾਲ ਬੈਂਕ ਮੁਲਾਜ਼ਮਾਂ ਦੇ ਤਨਖਾਹ ਵਾਧੇ ਤੇ ਛੁੱਟੀਆਂ ਨੂੰ ਲੈ ਕੇ ਕੋਈ ਚੰਗੀ ਖਬਰ ਆ ਸਕਦੀ ਹੈ। ਜੇਕਰ ਵਿੱਤ ਮੰਤਰਾਲਾ ਸਹਿਮਤੀ ਦੇ ਦਿੰਦਾ ਹੈ ਤਾਂ ਬੈਂਕ ਮੁਲਾਜ਼ਮਾਂ ਨੂੰ ਹਫਤੇ ‘ਚ ਸਿਰਫ ਪੰਜ ਦਿਨ ਕੰਮ ਕਰਨਾ ਹੋਵੇਗਾ ਅਤੇ ਦੋ ਦਿਨ ਦੀ ਛੁੱਟੀ ਮਿਲੇਗੀ। ਬੈਂਕ ਮੁਲਾਜ਼ਮ ਯੂਨੀਅਨਾਂ ਦੀ ਨੁਮਾਇੰਦਗੀ ਕਰਨ ਵਾਲੀ ਸੰਸਥਾ ਯੂਨਾਈਟਿਡ ਫੋਰਮ ਆਫ ਬੈਂਕ ਯੂਨੀਅਨਜ਼ ਨੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੂੰ ਪੱਤਰ ਲਿਖ ਕੇ ਬੈਂਕਿੰਗ ਸੈਕਟਰ ਲਈ ਪੰਜ ਦਿਨਾ ਕੰਮਕਾਜੀ ਹਫ਼ਤੇ ਦੀ
ਸਿਫ਼ਾਰਸ਼ ਕੀਤੀ ਹੈ ਮੌਜੂਦਾ ਸਮੇਂ ਬੈਂਕ ਐਤਵਾਰ ਤੇ ਨਿਰਧਾਰਤ ਛੁੱਟੀਆਂ ਨੂੰ ਛੱਡ ਕੇ ਹਰ ਮਹੀਨੇ ਦੇ ਦੂਜੇ ਤੇ ਚੌਥੇ ਸ਼ਨੀਵਾਰ ਨੂੰ ਬੰਦ ਰਹਿੰਦੇ ਹਨ। ਭਾਵ ਮੁਲਾਜ਼ਮਾਂ ਨੂੰ ਮਹੀਨੇ ਵਿੱਚ ਛੇ ਪੱਕੀ ਛੁੱਟੀਆਂ ਮਿਲਦੀਆਂ ਹਨ ਅਤੇ ਬਾਕੀ ਛੁੱਟੀਆਂ ਦੀ ਸੂਚੀ ‘ਤੇ ਨਿਰਭਰ ਕਰਦੀਆਂ ਹਨ। ਯੂਨਾਈਟਿਡ ਫੋਰਮ ਆਫ ਬੈਂਕ ਯੂਨੀਅਨਜ਼ ਨੇ ਆਪਣੇ ਪ੍ਰਸਤਾਵ ‘ਚ ਸਰਕਾਰ ਨੂੰ ਭਰੋਸਾ ਦਿੱਤਾ ਹੈ ਕਿ ਪੰਜ ਦਿਨਾ ਕੰਮਕਾਜੀ ਹਫ਼ਤੇ ਦੇ ਨਾਲ ਵੀ ਬੈਂਕਾਂ ਦਾ ਕੰਮਕਾਜ ਪਹਿਲਾਂ ਵਾਂਗ ਹੀ ਜਾਰੀ ਰਹੇਗਾ। ਮੁਲਾਜ਼ਮਾਂ ਦੇ
ਕੰਮ ਦੇ ਘੰਟਿਆਂ ‘ਚ ਕੋਈ ਕਟੌਤੀ ਨਹੀਂ ਕੀਤੀ ਜਾਵੇਗੀ। ਨਾਲ ਹੀ, ਗਾਹਕਾਂ ਦੀ ਸੇਵਾ ਲਈ ਨਿਰਧਾਰਤ ਬੈਂਕਿੰਗ ਘੰਟਿਆਂ ਵਿੱਚ ਕਟੌਤੀ ਨਹੀਂ ਕੀਤੀ ਜਾਵੇਗੀ।ਇਹ ਤਜਵੀਜ਼ ਇੰਡੀਅਨ ਬੈਂਕਸ ਐਸੋਸੀਏਸ਼ਨ ਨਾਲ ਹੋਏ ਸਮਝੌਤੇ ਤਹਿਤ ਪੇਸ਼ ਕੀਤੀ ਗਈ ਹੈ।ਵਿੱਤ ਮੰਤਰਾਲੇ ਨੂੰ ਮਾਮਲੇ ਦੀ ਸਕਾਰਾਤਮਕ ਸਮੀਖਿਆ ਕਰਨ ਤੇ ਇੰਡੀਅਨ ਬੈਂਕਸ ਐਸੋਸੀਏਸ਼ਨ ਨੂੰ ਉਸ ਅਨੁਸਾਰ ਅੱਗੇ ਵਧਣ ਲਈ ਨਿਰਦੇਸ਼ ਦੇਣ ਦੀ ਸਿਫਾਰਸ਼ ਕੀਤੀ ਗਈ ਹੈ। ਯੂਨਾਈਟਿਡ ਫੋਰਮ ਆਫ਼ ਬੈਂਕ ਯੂਨੀਅਨਜ਼ ਨੇ ਇਹ ਵੀ
ਦਲੀਲ ਦਿੱਤੀ ਹੈ ਕਿ ਰਿਜ਼ਰਵ ਬੈਂਕ ਤੇ ਐਲਆਈਸੀ ‘ਚ ਪੰਜ ਦਿਨ ਦਾ ਕੰਮਕਾਜੀ ਹਫ਼ਤਾ ਪਹਿਲਾਂ ਹੀ ਚਲਨ ਵਿੱਚ ਹੈ। ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਂਆਂ ਨਵੀਂਆਂ ਖ਼ਬਰਾਂ ਲੈ ਕੇ ਆਉਂਦੇ ਹਾਂ ਤਾਂ ਜੋ ਤੁਹਾਨੂੰ ਸਾਰੇ ਹੀ ਸਮਾਜ ਦੀ ਪਲ ਪਲ ਦੀ ਖ਼ਬਰ ਮਿਲਦੀ ਰਹੇ ਤੁਹਾਨੂੰ ਸਾਡੇ ਦੁਆਰਾਦਿੱਤੀ ਗਈ ਇਹ ਜਾਣਕਾਰੀ ਕਿਹੋ ਜਿਹੀ ਲੱਗਦੀ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਕੁਮੈਂਟ ਬਾਕਸ ਵਿੱਚ ਸਾਂਝੇ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਤੁਹਾਡਾ ਹੌਸਲਾ ਵਧਾਉਣ ਦੇ ਲਈ ਇਹ ਜਾਣਕਾਰੀ
ਫੇਸਬੁੱਕ ਦੇ ਉੱਪਰ ਆਪਣੇ ਦੋਸਤਾਂ ਦੇ ਨਾਲ ਸਾਂਝੀ ਕਰ ਸਕਦੇ ਹੋ ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਯੂਟਿਊਬ ਦੁਆਰਾ ਦਿੱਤੀਆਂ ਗਈਆਂ ਖ਼ਬਰਾਂ ਦੁਬਾਰਾ ਸਾਂਝੀ ਕਰਦੇ ਹਾਂ ਸਾਡੇ ਹੌਸਲੇ ਨੂੰ ਬਣਾਈ ਰੱਖਣ ਦੇ ਲਈ ਤੁਸੀਂ ਵੱਧ ਤੋਂ ਵੱਧਲਾਇਕ ਕੁਮੈਂਟ ਅਤੇ ਸ਼ੇਅਰ ਕਰਦੇ ਰਹੋ ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੀ ਵੀਡੀਓ ਜਰੂਰ ਦੇਖੋ ਇਹ ਵੀਡੀਓ ਸੋਸ਼ਲ ਮੀਡੀਆ ਤੋਂ ਲਈ ਗਈ ਹੈ ਇਸ ਨੂੰ ਬਣਾਉਣ ਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ ਇਸਨੂੰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਹਰ
ਰੋਜ਼ ਤਾਜਾ ਖ਼ਬਰ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਇਕ ਤੇ ਫੋਲੋ ਜਰੂਰ ਕਰੋ