ਸਿੱਧੂ ਮੂਸੇਵਾਲਾ ਦੇ ਭਰਾ ਦੀਆਂ ਮਾਤਾ ਚਰਨ ਕੌਰ ਨਾਲ ਤਸਵੀਰਾਂ ਆਈਆਂ ਸਾਹਮਣੇ

ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਘਰ ਰੌਣਕਾਂ ਹਨ। ਮਾਤਾ ਚਰਨ ਕੌਰ ਨੇ ਮੂਸੇਵਾਲਾ ਦੇ ਛੋਟੇ ਵੀਰ ਨੂੰ ਜਨਮ ਦਿੱਤਾ ਹੈ, ਜਿਸ ਨੂੰ ਲੈ ਕੇ ਪਰਿਵਾਰ ਵਿੱਚ ਤਾਂ ਖੁਸ਼ੀਆਂ ਦਾ ਮਾਹੌਲ ਬਣਿਆ ਹੀ ਹੋਇਆ ਹੈ, ਉਥੇ ਹੀ ਪ੍ਰਸ਼ੰਸਕਾਂ ‘ਚ ਵੱਡੀ ਪੱਧਰ ‘ਤੇ ਖੁਸ਼ੀ ਪਾਈ ਜਾ ਰਹੀ ਹੈ। ਸੋਸ਼ਲ ਮੀਡੀਆ ‘ਤੇ ਸਿੱਧੂ ਮੂਸੇਵਾਲਾ ਦੇ ਮਾਤਾ ਚਰਨ ਕੌਰ ਅਤੇ ਪਿਤਾ ਬਲਕੌਰ ਸਿੰਘ ਨੂੰ ਦੂਜੀ ਵਾਰ ਮਾਤਾ-ਪਿਤਾ ਬਣਨ ਦੀਆਂ ਵਧਾਈਆਂ ਦੇਣ ਦਾ ਹੜ੍ਹ ਆਇਆ ਹੋਇਆ ਹੈ।

ਇਸ ਦੌਰਾਨ ਹੀ ‘ਛੋਟੇ ਮੂਸੇਵਾਲਾ’ ਦੇ ਜਨਮ ਸਮੇਂ ਤੋਂ ਬਾਅਦ ਦੀ ਇੱਕ ਵੀਡੀਓ ਵੀ ਸਾਹਮਣੇ ਆ ਰਹੀ ਹੈ, ਜਿਸ ਵਿੱਚ ਬੱਚੇ ਨਾਲ ਮਾਤਾ ਚਰਨ ਕੌਰ ਵੀ ਵਿਖਾਈ ਦੇ ਰਹੇ ਹਨ। ਇਸ ਵੀਡੀਓ ਨੂੰ ਹੁਣ ਤੱਕ 10 ਮਿੰਟਾਂ ਵਿੱਚ 56 ਹਜ਼ਾਰ ਤੋਂ ਵੱਧ ਪ੍ਰਸ਼ੰਸਕ ਦੇਖ ਚੁੱਕੇ ਹਨ ਅਤੇ ਵਧਾਈਆਂ ਦੇ ਰਹੇ ਹਨ।

ਵੀਡੀਓ ਬਠਿੰਡਾ ਦੇ ਇੱਕ ਨਿੱਜੀ ਹਸਪਤਾਲ ਦੀ ਹੈ, ਜਿਥੇ ਮੂਸੇਵਾਲਾ ਦੇ ਛੋਟੇ ਭਰਾ ਨੇ ਜਨਮ ਲਿਆ ਹੈ। ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਮੂਸੇਵਾਲਾ ਦਾ ਛੋਟੇ ਵੀਰ ਨੂੰ ਪਿਤਾ ਬਲਕੌਰ ਸਿੰਘ ਪਹਿਲਾਂ ਆਪਣੀ ਗੋਦੀ ਵਿੱਚ ਚੁੱਕ ਕੇ ਬੈਠੇ ਹੋਏ ਹਨ। ਪਿਤਾ ਬਲਕੌਰ ਸਿੰਘ ਇਸ ਦੌਰਾਨ ਬਹੁਤ ਹੀ ਭਾਵੁਕ ਨਜ਼ਰ ਆ ਰਹੇ ਹਨ। ਬਲਕੌਰ ਸਿੰਘ ਇਸ ਦੌਰਾਨ ਬੱਚੇ ਦੇ ਜਨਮ ‘ਤੇ ਹਸਪਤਾਲ ਦੇ ਸਟਾਫ਼ ਨਾਲ ਬੱਚੇ ਦੇ ਜਨਮ ‘ਤੇ ਕੇਕ ਵੀ ਕੱਟ ਰਹੇ ਹਨ

ਅਤੇ ਸਟਾਫ਼ ਨਾਲ ਖੁਸ਼ੀ ਸਾਂਝੀ ਕਰਦੇ ਵਿਖਾਈ ਦੇ ਰਹੇ ਹਨ। ਉਪਰੰਤ ਨਰਸ ਬੱਚੇ ਨੂੰ ਪਿਤਾ ਬਲਕੌਰ ਸਿੰਘ ਤੋਂ ਲੈ ਕੇ ਮਾਤਾ ਚਰਨ ਕੌਰ ਕੋਲ ਲੈ ਕੇ ਜਾਂਦੀ ਹੈ, ਤਾਂ ਇਸ ਦੌਰਾਨ ਜਦੋਂ ਮਾਤਾ ਬੱਚੇ ਨੂੰ ਦੇਖਦੀ ਹੈ ਤਾਂ ਉਨ੍ਹਾਂ ਦੀਆਂ ਅੱਖਾਂ ਵਿਚੋਂ ਆਪ ਮੁਹਾਰੇ ਹੀ ਹੰਝੂ ਵਹਿ ਤੁਰਦੇ ਹਨ। ਬੱਚੇ ਨੂੰ ਵੇਖ ਕੇ ਉਹ ਬਹੁਤ ਹੀ ਖੁਸ਼ ਨਜ਼ਰ ਆ ਰਹੇ ਹਨ,

ਜਿਸ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਦੱਸ ਦਈਏ ਕਿ ਸਿੱਧੂ ਮੂਸੇਵਾਲਾ ਦੇ ਛੋਟੇ ਵੀਰ ਦਾ ਜਨਮ ਆਈਵੀਐਫ਼ (IVF) ਤਕਨੀਕ ਰਾਹੀਂ ਸੰਭਵ ਹੋ ਸਕਿਆ ਹੈ। IVF ਦਾ ਮਤਲਬ ਹੈ ਇਨ ਵਿਟਰੋ ਫਰਟੀਲਾਈਜ਼ੇਸ਼ਨ, ਹਾਲਾਂਕਿ ਇਸ ਨੂੰ ਟੈਸਟ ਟਿਊਬ ਬੇਬੀ ਵੀ ਕਿਹਾ ਜਾਂਦਾ ਹੈ। ਇਹ ਪ੍ਰਕਿਰਿਆ ਪਹਿਲੀ ਵਾਰ ਇੰਗਲੈਂਡ ਵਿੱਚ 1978 ਵਿੱਚ ਵਰਤੀ ਗਈ ਸੀ। ਜਦੋਂ ਸਰੀਰ ਅੰਡਿਆਂ ਦੀ ਚੋਣ ਕਰਨ ‘ਚ ਅਸਫਲ ਹੁੰਦਾ ਹੈ,

ਤਾਂ ਫਿਰ ਪ੍ਰਯੋਗਸ਼ਾਲਾ ਵਿੱਚ ਅੰਡੇ ਦੀ ਚੋਣ ਕਰਵਾਈ ਜਾਂਦੀ ਹੈ। ਇਸ ਲਈ ਇਸ ਤਕਨੀਕ ਨੂੰ ਆਈਵੀਐਫ ਕਿਹਾ ਜਾਂਦਾ ਹੈ।

Leave a Reply

Your email address will not be published. Required fields are marked *