ਗੁਰੂ ਕੀ ਦੇਗ ਬਹੁਤ ਹੀ ਪੌਸ਼ਟਿਕ ਹੁੰਦੀ ਹੈ। ਬਹੁਤ ਹੀ ਸਿਹਤ ਵਰਧਕ ਹੁੰਦੀ ਹੈ । ਮੈਂ ਤਾਂ ਬਹੁਤ ਹੀ ਹੈਰਾਨ ਰਹਿ ਗਿਆ ਜਦੋਂ ਇਸਦੀ ਬਰੀਕੀ ਨਾਲ ਪੜਤਾਲ ਕੀਤੀ । ਜੇ ਸਾਰੇ ਗੁਣ ਲਿਖਣ ਬੈਠਾ ਤਾਂ ਪਤਾ ਨਹੀਂ ਕਿੰਨੇ ਕੁ ਵਰਕੇ ਭਰੇ ਜਾਣਗੇ।ਕਣਕ ਜਾਂ ਸੂਜੀ ਨੂੰ ਭੁੰਨ ਕੇ ਦੇਸੀ ਘਿਉ ਦਾ ਪਰ੍ਸ਼ਾਦ ਜੋ ਗੁਰਸਿੱਖ ਰਹਿਤ ਮਰਿਆਦਾ ਨਾਲ ਤਿਆਰ ਕਰਕੇ ਜੋ ਗੁਰੂ ਘਰ ਵਿੱਚ ਸੰਗਤ ਨੂੰ ਵਰਤਾੲੀ ਜਾਣ ਵਾਲੀ ਦੇਗ (Holy Porridge) ਅਖਵਾਉਂਦੀ ਹੈ ੳੁਹ ਰੋ੍ਜ਼ਾਨਾ ਥੋੜੀ ਮਾਤਰਾ ਚ ਹਰ ਵੱਡੇ ਛੋਟੇ ਨੂੰ ਜ਼ਰੂਰ ਛਕਣੀ ਚਾਹੀਦੀ ਹੈ। ਜਿਸ ਤਰੀਕੇ ਨਾਲ ਦੇਗ ਬਣਾਈ ਜਾਂਦੀ ਹੈ ਇਹ ਬਹੁਤ ਹੀ ਉਮਦਾ ਤਰੀਕਾ ਹੈ। ਕਣਕ, ਪਾਣੀ, ਮਿੱਠਾ ਤੇ ਦੇਸੀ ਘਿਉ ਮਿਲਕੇ ਕਮਾਲ ਦਾ ਯੋਗ ਬਣਦਾ ਹੈ। ਇਹ ਦਿਮਾਗ, ਵਾਲਾਂ, ਜੋੜਾਂ, ਨਹੁੰਆਂ, ਚਮੜੀ, ਦੰਦਾਂ, ਵਾਲਾਂ ਤੇ ਪਾਚਣ ਪਰਣਾਲੀ ਦੇ ਸਭ ਅੰਗਾਂ ਲਈ ਸਭ ਲੋੜੀਂਦੇ ਤੱਤਾਂ ਨਾਲ ਭਰਪੂਰ ਹੁੰਦਾ ਹੈ।ਇਸ ਚ ਕੈਲਸ਼ੀਅਮ, ਫਾਸਫੋਰਸ, ਡਾਇਟਰੀ ਫਾਇਬਰ, ਕਾਰਬੋਹਾਈਡਰੇਟ, ਵਿਟਾਮਿਨ ਕੇ, ਬੀ-ਸਿਕਸ, ਬੀ-੧੨, ਥਾਇਮਿਨ, ਫੋਲੇਟ, ਪੈਂਟੋਥੈਨਿਕ ਐਸਿਡ, ਕੋਲੀਨ, ਬੀਟੇਨ ਤੇ ਥਾਇਆਮਿਨ, ਆੲਿਰਨ, ਕਾਪਰ, ਜ਼ਿੰਕ, ਸਿਲੇਨੀਅਮ, ਮੈਂਗਨੀਜ਼, ਸੋਡੀਅਮ, ਪੁਟਾ੍ਸ਼ੀਅਮ ਤੇ ਮੈਗਨੇਸ਼ੀਅਮ ਆਦਿ ਤੱਤਾਂ ਦੇ ਇਲਾਵਾ ਅਨੇਕ ਫੈਟੀ ਅਸਿਡ੍ਜ਼ ਵੀ ਹੁੰਦੇ ਹਨ। ਇਹ ਸਾਰੇ ਤੱਤ ਹੀ ਦੇਗ ਨੂੰ ਬਹੁਤ ਹੀ ਪੌਸ਼ਟਿਕ ਬਣਾੳੁੰਦੇ ਹਨ। ੲਿਹ ਤੱਤ ਜੇ ਕਿਸੇ ਨੂੰ ਰੋਜ਼ਾਨਾ ਖਾਲੀ ਪੇਟ ਮਿਲਣ ਤਾਂ ਸਰੀਰ ਦੇ ਕੂਨੈਕਟਿਵ ਟਿਸ਼ੂਜ਼, ਨਰਵਸ ਟਿਸ਼ੂਜ਼, ਮਸਲ ਟਿਸ਼ੂ੍ਜ਼ ਤੇ ਐਪੀਥੀਲੀਅਲ ਟਿਸ਼ੂਜ਼ ਬਹੁਤ ਵਧੀਆ ਤਰਾਂ ਬਣੇ ਰਹਿੰਦੇ ਹਨ ਤੇ ਵਧੀਆ ਤਰਾਂ ਕੰਮ ਵੀ ਕਰਦੇ ਹਨ।ਕਿਸੇ ਵਿਅਕਤੀ ਦੇ ਲੰਬੀ, ਤੰਦਰੁਸਤ ਉਮਰ ਭੋਗਣ ਲਈ ਇਹਨਾਂ ਟਿਸ਼ੂਜ਼ ਦਾ ਤੰਦਰੁਸਤ ਹੋਣਾ ਜ਼ਰੂਰੀ ਹੁੰਦਾ । ਇਹ ਤੱਤ ਉਮਰ ਲੰਬੀ ਕਰਦੇ ਹਨ, ਯਾਦਾਸ਼ਤ, ਤੰਦਰੁਸਤੀ, ਬੁੱੱਧੀ, ਸੁੰਦਰਤਾ ਨੂੰ ਵੀ ਵਧਾਉ਼ਦੇ ਹਨ, ਬੱਚਿਆਂ ਦਾ ਕੱਦ ਵਧਾਉਂਦੇ ਹਨ । ਮਿਹਦੇ, ਜਿਗਰ, ਅੰਤੜੀਆਂ ਤੇ ਗੁਰਦਿਆਂ ਦੇ ਸਹੀ ਤਰਾਂ ਕੰਮ ਕਰਨ ਲਈ ਲਈ ਵੀ ਇਸ ਚ ਲੋੜੀਂਦੇ ਤੱਤ ਹਨ।ਜੋ ਵਿਅਕਤੀ ਰੋਜ਼ਾਨਾ ਗੁਰਦੁਆਰਾ ਸਾਹਿਬ ਜਾਕੇ ਦੇਗ ਛਕਦਾ ਹੈ ਉਹਦੇ ਹਾਰਮੋਨ ਤੇ ਐਂਜ਼ਾਇਮ ਬਹੁਤ ਸਹੀ ਤਰਾਂ ਕੰਮ ਕਰਨ ਲਗਦੇ ਹਨ। ਉਹਦੇ ਚਿਹਰੇ ਤੇ ਜਾਹੋ ਜਲਾਲ ਵਧਣ ਲਗਦਾ ਹੈ। ਅੱਖਾਂ ਚ ਚਮਕ ਵਧਦੀ ਹੈ। ਚਿਹਰੇ ਤੇ ਸ਼ਾਂਤੀ, ਖੁਸ਼ੀ ਦੀ ਲਹਿਰ, ਮਾਨਸਿਕ ਸੰਤੁਸ਼ਟੀ ਵੀ ਵਧਣ ਲਗਦੀ ਹੈ। ਵਿਅਕਤੀ ਨੂੰ ਹਰ ਤਰਾਂ ਦੀ ਤੰਦਰੁਸਤੀ ਮਿਲਦੀ ਮਿਲਦੀ ਹੈ। ਅਸੀਂ ਦੇਗ ਦੇ ਕਮਾਲ ਦੇ ਫਾਇਦੇ ਨਾਂ ਦੀ ਕਿਤਾਬ ਛੇਤੀ ਹੀ ਲਿਖਾਂਗੇ।ਡਾਕਟਰ ਬਲਰਾਜ ਬੈਂਂਸ,ਡਾਕਟਰ ਕਰਮਜੀਤ ਕੌਰ, ਨੈਚਰਲ ਹਸਪਤਾਲ, ਰਾਮਾ ਕਲੋਨੀ, ਮੋਗਾ