ਜਿਨ੍ਹਾਂ ਦਾ ਮਨ ਬਾਣੀ ਪੜ੍ਹਣ ਨੂੰ ਨਹੀਂ ਕਰਦਾ ਜਾਂ ਬਾਣੀ ਪੜਦਿਆਂ ਗੰਦੇ ਖਿਆਲ ਆਉਂਦੇ ਹਨ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਗੁਰੂ ਗਰੀਬ ਨਿਵਾਜ ਅੰਤਰਜਾਮੀ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਤਿਨਾਂ ਦਾ ਪਾਵਨ ਪਵਿੱਤਰ ਸਰੂਪ ਸ਼ਬਦ ਅਵਤਾਰ ਸਤਿਗੁਰੂ ਚਵਰ ਛਤਰ ਦੇ ਮਾਲਕ ਸਤਿਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਖਾਲਸਾ ਜੀ ਕਲਯੁਗ ਦੇ ਅੰਦਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਵਰਤਾਰਾ ਵਰਤਾਇਆ ਹੈ ਜਿਹੜਾ ਵੀ ਕੋਈ ਸ਼ਰਧਾ ਭਾਵਨਾ ਦੇ ਨਾਲ ਸਤਿਗੁਰਾਂ ਦੀ ਬਾਣੀ ਦੇ ਨਾਲ ਜੁੜਦਾ ਹੈ ਅੰਮ੍ਰਿਤ ਵੇਲੇ ਦੀ ਸੰਭਾਲ ਕਰਦਾ ਹੈ ਸੇਵਾ ਸਿਮਰਨ ਕਰਨ ਦਾ ਹੈ ਕਲਯੁਗ ਵਿੱਚ ਉਹਦਾ ਹੀ ਬੇੜਾ ਪਾਰ ਹੋਣਾ ਖਾਲਸਾ ਜੀ ਕਿਉਂਕਿ ਕਲਯੁਗ ਦੇ ਵਿੱਚ ਹੋਰ ਕੋਈ ਕਰਮਕਾਂਡ ਅਸਰਦਾਰ ਨਹੀਂ ਹੈ ਸਿਰਫ ਪਰਮੇਸ਼ਰ ਦਾ ਨਾਮ ਪਰਮੇਸ਼ਰ ਦੀ ਬਾਣੀ ਹੀ

ਤੁਹਾਨੂੰ ਉਸ ਜਗਹਾ ਲੈ ਕੇ ਜਾ ਸਕਦੀ ਹੈ ਜਿੱਥੋਂ ਅਸੀਂ ਚੱਲੇ ਹਾਂ ਜਿੱਥੋਂ ਅਸੀਂ ਆਏ ਹਾਂ ਸੋ ਜਿਹੜੇ ਵੀਰ ਭੈਣ ਇਹ ਕਹਿੰਦੇ ਨੇ ਕਿ ਸਾਡਾ ਬਾਣੀ ਪੜਨ ਨੂੰ ਜੀ ਨਹੀਂ ਕਰਦਾ ਸਾਡਾ ਮਨ ਨਹੀਂ ਟਿਕਦਾ ਜਦੋਂ ਅਸੀਂ ਬਾਣੀ ਪੜ੍ਹਦੇ ਹਾਂ ਤੇ ਮਾੜੇ ਮਾੜੇ ਖਿਆਲ ਆਉਂਦੇ ਨੇ ਬੁਰੇ ਖਿਆਲ ਆਉਂਦੇ ਨੇ ਭਾਈ ਇਹ ਸਮਝਣ ਦੀ ਗੱਲ ਹੈ ਦੇਖੋ ਅਸੀਂ ਪਤਾ ਨਹੀਂ ਕਦੋਂ ਦੇ ਸੰਸਾਰ ਵਿੱਚ ਚੱਲੇ ਹਾਂ ਕਦੋਂ ਤੋਂ ਸਾਨੂੰ ਪਰਮੇਸ਼ਰ ਨੇ ਭੇਜਿਆ ਹੋਇਆ ਜਦੋਂ ਅਸੀਂ ਚੱਲੇ ਸਾਂ ਉਸ ਵੇਲੇ ਅਸੀਂ ਪਰਮੇਸ਼ਰ ਦੇ ਰੂਪ ਸਾਂ ਮਹਾਰਾਜ ਸੱਚੇ ਪਾਤਸ਼ਾਹ ਦੀ ਹਰ ਕਲਾ ਨੂੰ ਅਸੀਂ ਜਾਣਦੇ ਹਾਂ ਜਦੋਂ ਬੱਚਾ ਮਾਂ ਦੇ ਪੇਟ ਵਿੱਚ ਹੁੰਦਾ ਉਦੋਂ ਇਹਨੂੰ ਸਾਰਾ ਗਿਆਨ ਹੁੰਦਾ ਕਿ ਮੈਂ ਪਿੱਛੇ ਕਿੰਨੇ ਜਨਮਧਾਰੇ ਨੇ ਕਿਹੜਾ ਜਨਮ ਧਾਰਿਆ ਤੇ ਕਿੰਨੇ ਕੁ ਪਾਪ ਮੈਂ ਕਰਕੇ ਆਇਆ ਇਹ ਸਾਰਾ ਗਿਆਤ ਹੁੰਦਾ ਇਹਨੂੰ ਸਾਰੀ ਸੋਝੀ ਹੁੰਦੀ ਹੈ ਪਿਛਲੇ ਸਾਰੇ ਜਨਮਾਂ ਦਾ ਗਿਆਨ ਹੁੰਦਾ

ਇਹ ਵੀ ਪਤਾ ਹੁੰਦਾ ਕਿ ਮੇਰੀ ਰੱਖਿਆ ਕਰਨ ਵਾਲਾ ਕੌਣ ਹੈ ਉਹ ਪਰਮੇਸ਼ਰ ਕੀ ਰੂਪ ਹੈ ਸਭ ਕੁਝ ਇਹਨੂੰ ਸੋਝੀ ਹੁੰਦੀ ਹੈ ਜਦੋਂ ਮਾਂ ਦੇ ਪੇਟ ਵਿੱਚੋਂ ਬਾਹਰ ਆ ਜਾਂਦਾ ਹੈ ਉਦੋਂ ਸੰਸਾਰ ਦੀ ਮਾਇਆ ਇਹਨੂੰ ਪੈ ਜਾਂਦੀ ਹੈ ਜਦੋਂ ਮਾਇਆ ਸੁਰਤ ਉੱਤੇ ਪੈਂਦੀ ਹੈ ਉਸ ਵੇਲੇ ਨੂੰ ਪਿਛਲਾ ਸਾਰਾ ਭੁੱਲ ਜਾਂਦਾ ਹੈ ਇਹ ਵੀ ਭੁੱਲ ਜਾਂਦਾ ਕਿ ਮੈਂ ਪਰਮੇਸ਼ਰ ਦੀ ਅੰਸ਼ ਹਾਂ ਇਹ ਵੀ ਭੁੱਲ ਜਾਂਦਾ ਕਿ ਮੈਂ ਪਰਮੇਸ਼ਰ ਦਾ ਨਾਮ ਜਪ ਕੇ ਮਾਂ ਦੇ ਪੇਟ ਵਿੱਚ ਬਚਿਆ ਸਨ। ਇਹ ਸਾਰਾ ਕੁਝ ਭੁੱਲ ਜਾਂਦਾ ਹੈ ਜੀਵ ਫਿਰ ਇਹਨੂੰ ਪ੍ਰੇਮ ਜਿਹੜਾ ਹੈ ਉਹ ਹੌਲੀ ਹੌਲੀ ਮਾਂ ਦੇ ਦੁੱਧ ਦੇ ਨਾਲ ਲੱਗਦਾ ਹੈ ਫਿਰੇ ਉਹ ਦੁੱਧ ਦੀ ਭਾਲ ਵਿੱਚ ਮਾਂ ਦੀ ਪਹਿਛਾਣ ਕਰ ਲੈਂਦਾ ਫਿਰ ਉਹਨੂੰ ਪਤਾ ਲੱਗਦਾ ਕਿ ਇਹ ਮੇਰਾ ਪਿਓ ਹ ਇਹ ਭੈਣ ਭਾਈ ਨੇ ਮਹਾਰਾਜ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦਾ ਬਚਨ ਹੈ ਪਹਿਲਾ ਪ੍ਰੇਮ ਲਗਾ ਥਣ ਦੁਧ ਦੂਜੈ ਮਾਇ ਬਾਪ ਕੀ ਸੁਧ ਇਹ ਸਾਰੀ ਮਹਾਰਾਜ ਸੱਚੇ ਪਾਤਸ਼ਾਹ ਦੀ ਬਾਣੀ ਸਾਨੂੰ ਦੱਸਦੀ ਹੈ ਖਾਲਸਾ ਜੀ ਪਰ ਜਿਨਾਂ ਦਾ ਜਿਹੜੇ ਕਹਿੰਦੇ ਨੇ ਸਾਡਾ ਮਨ ਬਾਣੀ ਵਿੱਚ ਨਹੀਂ ਲੱਗਦਾ

ਕਿਉਂ ਨਹੀਂ ਲੱਗਦਾ ਕਿਉਂਕਿ ਬਾਣੀ ਹੈ ਖਾਲਸਾ ਜੀ ਜਿਵੇਂ ਭਾਂਡੇ ਨੂੰ ਲਾਉਣ ਵਾਸਤੇ ਭਾਂਡੇ ਦੀ ਮੈਲ ਲਾਉਣ ਵਾਸਤੇ ਸਾਬਣ ਦੀ ਲੋੜ ਹੈ ਤਨ ਦੀ ਮੈ ਲਾਉਣ ਵਾਸਤੇ ਸਾਬਣ ਦੀ ਲੋੜ ਹੈ ਕੱਪੜੇ ਦੀ ਮੈਲ ਕੱਢਣ ਵਾਸਤੇ ਸਰਬ ਸਾਬਣ ਦੀ ਲੋੜ ਹੈ ਇਵੇਂ ਜਿਹੜੀ ਆਡੀ ਰੂਹ ਹੈ ਆਤਮਾ ਹੈ ਇਹ ਸਰੀਰ ਹੈ ਇਹਦੀ ਜਿਹੜੀ ਮੈਲ ਹੈ ਪਾਪਾਂ ਦੀ ਉਹਨੂੰ ਲੋਣ ਵਾਸਤੇ ਪਰਮੇਸ਼ਰ ਦੇ ਨਾਮ ਦੀ ਲੋੜ ਹੈ। ਭਰੀਐ ਮਤ ਪਾਪਾ ਕੈ ਸੰਗਿ ਉਹ ਧੋਪੈ ਨਾਵੈ ਕੈ ਰੰਗ ਇਹ ਪਰਮੇਸ਼ਰ ਦਾ ਨਾਮ ਹੀ ਇਹ ਰੂਹ ਦੀ ਜਿਹੜੀ ਮੈ ਲਾ ਸਕਦਾ ਜਿੰਨਾ ਚਿਰ ਮੈਲ ਲੱਥਦੀ ਨਹੀਂ ਉਨਾ ਚਿਰ ਇਹ ਮਨ ਟਿਕਣਾ ਨਹੀਂ ਕਈ ਕਹਿੰਦੇ ਨੇ ਕਿ ਮਨ ਟਿਕਾ ਕੇ ਬਾਣੀ ਪੜਨੀ ਚਾਹੀਦੀ ਹੈ ਉਹਨਾਂ ਮੂਰਖਾਂ ਨੂੰ ਇਹ ਨਹੀਂ ਪਤਾ ਕਿ ਮਨ ਟਿਕਾਉਣ ਵਾਸਤੇ ਬਾਣੀ ਪੜਨੀ ਹੈ ਜੇ ਮਨ ਤੁਹਾਡਾ ਪਹਿਲਾਂ ਹੀ ਟਿਕ ਗਿਆ ਫਿਰ ਬਾਣੀ ਪੜਨ ਦੀ ਲੋੜ ਹੀ ਨਹੀਂ

ਕਿਉਂਕਿ ਮਨ ਟਿਕੇ ਦੇ ਨਾਲ ਪਰਮੇਸ਼ਰ ਦੀ ਪ੍ਰਾਪਤੀ ਹੈ। ਮਨ ਮੰਨਿਆ ਪਰਮੇਸ਼ਰ ਦੀ ਪ੍ਰਾਪਤੀ ਹੈ ਜੇ ਮਨ ਮੰਨਿਆ ਨਹੀਂ ਮਨ ਟਿਕਿਆ ਨਹੀਂ ਇਹਦਾ ਮਤਲਬ ਕੋਈ ਪ੍ਰਾਪਤੀ ਨਹੀਂ ਹੈ ਤੇ ਕਈ ਇੱਥੇ ਲੋਕਾਂ ਨੂੰ ਦੱਸਦੇ ਫਿਰਦੇ ਨੇ ਗਿਆਨ ਦਿੰਦੇ ਫਿਰਦੇ ਨੇ ਕਿ ਮਨ ਟਿਕਾ ਕੇ ਮਨ ਨੂੰ ਇਕਾਗਰ ਕਰਕੇ ਬਾਣੀ ਪੜੋ ਭਾਈ ਜੇ ਬੰਦੇ ਦੇ ਹੱਥ ਹੁੰਦਾ ਮਨ ਨੂੰ ਇਕਾਗਰ ਕਰਨਾ ਤੇ ਸਾਰੇ ਬ੍ਰਹਮ ਗਿਆਨੀ ਹੁੰਦੇ ਸਾਰੇ ਸਾਧੂ ਹੁੰਦੇ ਅਸੀਂ ਬੇਨਤੀ ਕਰਨੀ ਹੈ ਪਰਮੇਸ਼ਵਰ ਵਾਹਿਗੁਰੂ ਅੱਗੇ ਸੱਚੇ ਪਾਤਸ਼ਾਹ ਸਾਡਾ ਮਨ ਵਸ ਆਵੇ ਅਸੀਂ ਬਾਣੀ ਪੜ੍ਨ ਲੱਗੇ ਹਾਂ ਉਹ ਬਾਣੀ ਨੇ ਤੁਹਾਡੇ ਮਨ ਨੂੰ ਵੱਸ ਕਰਨਾ ਉਹ ਜਿਹੜਾ ਮਨ ਭੱਜਦਾ ਬਾਣੀ ਪੜਨ ਤੋਂ ਉਹ ਕਿਉਂ ਭੱਜਦਾ ਉਹ ਇਸ ਕਰਕੇ ਭੱਜਦਾ ਕਿ ਪਿਛਲੇ ਕਰਮਾਂ ਦੇ ਕੀਤੇ ਹੋਏ ਭਾਵ ਜਿਹੜੇ ਨੇ ਉਹਨਾਂ ਨੂੰ ਇਹ ਭੈ ਪੈ ਜਾਂਦਾ ਕਿ ਬਾਣੀ ਪੜੇਗਾ ਤੇ ਸਾਨੂੰ ਨਾਸ਼ ਕਰ ਦੇਗਾ ਇਹ ਸੱਚ ਹੈ ਕੋਈ ਇਹ ਦੁਨਿਆਵੀ ਗੱਲਾਂ ਨਹੀਂ ਜਾਂ ਕੋਈ ਡਰਾਮਾ ਨਹੀਂ ਇਹ ਬਿਲਕੁਲ ਸਤ ਹੈ ਜਿਹੜੇ ਸਾਡੇ ਪਿਛਲੇ ਪਾਪ ਕਰਮ ਹੁੰਦੇ ਨੇ ਜਦੋਂ ਪੁੰਨ ਕਰਦੇ ਹਾਂ ਜਦੋਂ ਪਿਛਲਾ ਕੋਈ ਪੁੰਨ ਸਾਡੇ ਅੱਗੇ ਆਉਂਦਾ ਸਾਡੇ ਘਰ ਵਿੱਚ ਖੁਸ਼ੀਆਂ ਆਉਂਦੀਆਂ ਨੇ ਸਾਡੀ ਤਰੱਕੀ ਹੁੰਦੀ ਹ ਸਾਨੂੰ ਸੁੱਖ ਪ੍ਰਾਪਤ ਹੁੰਦਾ ਜਦੋਂ

 

ਮਾੜਾ ਕਰਮ ਅੱਗੇ ਆਉਂਦਾ ਸਾਨੂੰ ਦੁੱਖ ਪ੍ਰਾਪਤ ਹੁੰਦਾ ਸਾਡੇ ਘਰੇ ਨੁਕਸਾਨ ਹੁੰਦਾ ਕੋਈ ਕਸ਼ਟ ਆ ਜਾਂਦਾ ਸੰਕਟ ਆ ਜਾਂਦਾ ਇਹ ਖੇਡ ਹੈ ਇਥੋਂ ਤੁਸੀਂ ਮਾਨ ਲਗਾ ਸਕਦੇ ਹੋ ਕਿ ਪੁਰਾਣੇ ਜਨਮਾਂ ਦੇ ਕੀਤੇ ਹੋਏ ਪਾਪ ਗਰਮ ਪੁੰਨ ਕਰਮ ਜਦੋਂ ਪੁੰਨ ਹੁੰਦਾ ਗੁਰੂ ਪਾਤਸ਼ਾਹ ਦੇ ਦੀਦਾਰੇ ਹੁੰਦੇ ਨੇ ਚੰਗੇ ਕੰਮ ਕਰਦੇ ਭਲਾਈ ਦੇ ਜਦੋਂ ਪਾਪ ਆ ਜਾਂਦਾ ਫਿਰ ਕਸ਼ਟ ਆ ਜਾਂਦਾ ਸੋ ਇਦਾਂ ਹੀ ਹੈ ਜਦੋਂ ਅਸੀਂ ਬਾਣੀ ਦਾ ਜਾਪ ਕਰਨਾ ਸ਼ੁਰੂ ਕਰਦੇ ਹਾਂ ਤੇ ਜਿਹੜੇ ਪਿਛਲੇ ਕੀਤੇ ਹੋਏ ਪਾਪ ਕਰਮ ਨੇ ਉਹ ਬੰਦੇ ਦੇ ਮਨ ਨੂੰ ਟਿਕਣ ਨਹੀਂ ਦਿੰਦੇ ਉਹ ਮਨ ਨੂੰ ਭਜਾਉਂਦੇ ਨੇ ਬਾਣੀ ਕੋਲੋਂ ਪਰ ਜਿਹੜਾ ਸੂਰਮਾ ਇਹ ਸਮਝ ਜਾਂਦਾ ਕਿ ਇਹ ਬਾਣੀ ਜਿਹੜੀ ਪੜ੍ਹਦੇ ਆ ਮੇਰਾ ਮਨ ਟਿਕ ਨਹੀਂ ਰਿਹਾ ਇਹਦਾ ਮਤਲਬ ਮੈਂ ਬਿਮਾਰ ਹਾਂ ਮੈਂ ਰੋਗੀ ਹਾਂ ਤਾਂ ਮੇਰਾ ਮਨ ਨਹੀਂ ਟਿਕ ਰਿਹਾ ਜੇ ਮਨ ਟਿਕ ਗਿਆ

ਇਹਦਾ ਮਤਲਬ ਮਹਾਰਾਜ ਸੱਚੇ ਪਾਤਸ਼ਾਹ ਦੀ ਮੇਰੇ ਤੇ ਕਿਰਪਾ ਹੋਈ ਦੂਸਰਾ ਖਾਲਸਾ ਜੀ ਜਿਹੜੇ ਕਹਿੰਦੇ ਨੇ ਬਾਣੀ ਪੜ੍ਹਦੇ ਆ ਮੇਰੇ ਮਨ ਚ ਗੰਦੇ ਗੰਦੇ ਖਿਆਲ ਆਉਂਦੇ ਨੇ ਬੁਰੇ ਖਿਆਲ ਆਉਂਦੇ ਨੇ ਖਾਲਸਾ ਜੀ ਜਦੋਂ ਕਿਸੇ ਮੈਲੇ ਕੱਪੜੇ ਨੂੰ ਧੋਈਏ ਤੇ ਮੈਲ ਨਿਕਲਦੀ ਹੈ ਇਦਾਂ ਹੀ ਜਦੋਂ ਅਸੀਂ ਬਾਣੀ ਪੜ ਾਂਗੇ ਤੇ ਮਨ ਦੇ ਵਿੱਚ ਅੰਦਰ ਦੱਬੇ ਹੋਏ ਜਿਹੜੇ ਕਦੀ ਅਸੀਂ ਸੋਚ ਵੀ ਨਹੀਂ ਸਕਦੇ ਜਿਹੜੇ ਕੋਈ ਪੁਰਾਣੇ ਕਰਮਾਂ ਦੇ ਪਿਛਲਿਆਂ ਜਨਮਾਂ ਦੇ ਜਿਹੜੀਆਂ ਸੂਰਤਾਂ ਕਦੀ ਜ਼ਿੰਦਗੀ ਚ ਤੱਕੀਆਂ ਨਹੀਂ ਹੁੰਦੀਆਂ

ਉਹ ਵੀ ਨਜ਼ਰ ਆਉਂਦੀਆਂ ਨੇ ਜਿਹੜੀ ਚੀਜ਼ ਅਸੀਂ ਕਦੇ ਕੀਤੀ ਨਹੀਂ ਹੁੰਦੀ ਉਹ ਵੀ ਚੀਜ਼ ਸਾਡੇ ਉਦੋਂ ਬਾਣੀ ਪੜ੍ਹਦੇ ਆ ਖਿਆਲ ਵਿੱਚ ਆਉਂਦੀ ਹ ਤਾਂ ਆਉਂਦੀ ਹ ਕਿਉਂਕਿ ਸਾਡੇ ਮਨ ਨੂੰ ਸਾਡੀ ਆਤਮਾ ਨੂੰ ਪਤਾ ਕਿ ਅਸੀਂ ਕਿੱਥੋਂ ਆਏ ਹਾਂ ਬੇਸ਼ੱਕ ਸਾਡੇ ਸਰੀਰ ਨੂੰ ਸ਼ੁੱਧ ਨਹੀਂ ਸੋ ਬਾਣੀ ਪੜ੍ਨ ਵਾਲੇ ਬੰਦੇ ਨੂੰ ਜਦੋਂ ਇਹ ਮਾੜੇ ਖਿਆਲ ਆਉਂਦੇ ਨੇ ਤੂੰ ਭੱਜਣਾ ਨਹੀਂ ਹ ਉਦੋਂ ਫਿਰ ਬਾਣੀ ਦਾ ਜਾਪ ਵਧਾਉਣਾ ਹੁੰਦਾ ਬਾਣੀ ਦਾ ਜਿੱਦਾਂ ਜਿੱਦਾਂ ਜਾਗ ਵਧਾਈ ਜਾਓਗੇ ਉਹ ਮਾੜੇ ਫੁਰਨੇ ਬਾਹਰ ਨਿਕਲਦੇ ਆਉਣਗੇ ਉਹ ਨਿਕਲਦੇ ਕਿੱਦਾਂ ਨੇ ਤੁਹਾਡੀ ਸੁਰਤੀ ਬਿਰਤੀ ਚਾਈ ਜਾਣੇ ਅੱਖਾਂ ਸਾਹਮਣੇ ਆਈ ਜਾਣੇ ਇਦਾਂ ਬਾਹਰ ਆਉਂਦੇ ਨੇ ਜਦੋਂ ਬਾਹਰ ਨਿਕਲ ਜਾਂਦੇ ਨੇ ਮਨ ਨਿਰਮਲ ਹੋ ਜਾਂਦਾ ਜਦੋਂ ਮਨ ਨਿਰਮਲ ਹੋ ਜਾਂਦਾ ਉਦੋਂ ਪਰਮੇਸ਼ਰ ਸੱਚੇ ਪਾਤਸ਼ਾਹ ਦੀ ਪ੍ਰਾਪਤੀ ਹੋ ਜਾਂਦੀ ਹੈ ਖਾਲਸਾ ਜੀ ਕਿਸੇ ਤਲਾਬ ਦੇ ਵਿੱਚ ਬੈਠੇ ਹੋਵੋ ਕੰਢੇ ਤੇ ਉਹਦੇ ਵਿੱਚ ਹੱਥ ਮਾਰੋ ਤੇ ਪਾਣੀ ਚ ਮੂੰਹ ਜਿਹੜਾ ਨਜ਼ਰ ਨਹੀਂ ਆਉਂਦਾ ਪਰ ਜਦੋਂ ਪਾਣੀ ਟਿਕਿਆ ਹੋਵੇ ਤੇ ਸਾਰਾ ਸਰੀਰ ਸਾਰਾ ਮੂੰਹ ਚਿਹਰਾ ਸਭ ਕੁਝ ਨਜ਼ਰ ਆਉਂਦਾ ਜਦੋਂ ਮਨ ਟਿਕ ਜਾਂਦਾ ਉਦੋਂ ਪਰਮੇਸ਼ਰ ਨਜ਼ਰ ਆ ਜਾਂਦਾ ਸਾਰੀ ਸ੍ਰਿਸ਼ਟੀ ਦੇ ਵਿੱਚ ਜਦੋਂ ਮਨ ਟਿਕਿਆ ਨਹੀਂ ਹੁੰਦਾ

ਉਦੋਂ ਪਰਮੇਸ਼ਰ ਸੱਚੇ ਪਾਤਸ਼ਾਹ ਤੇ ਵਿਸ਼ਵਾਸ ਵੀ ਨਹੀਂ ਬਣਦਾ ਸੋ ਮਹਾਰਾਜ ਦੀ ਬਾਣੀ ਵਿੱਚ ਅਸੀਂ ਤਾਕਤ ਹੈ ਸਾਰੇ ਦੁੱਖਾਂ ਨੂੰ ਨਾਸ਼ ਕਰਨ ਵਾਲੀ ਸਾਰੇ ਸੁੱਖ ਪ੍ਰਾਪਤ ਕਰਵਾ ਦਿੰਦੀ ਹ ਹਿਰਦੇ ਦੇ ਸੁੱਖ ਆਤਮਾ ਦੇ ਸੁੱਖ ਵੀ ਮਿਲ ਜਾਂਦੇ ਨੇ ਆਤਮਾ ਦੇ ਸੁੱਖ ਕਿਹੜੇ ਨੇ ਜਿਹਦੇ ਵਿੱਚ ਚਿੱਤ ਖੁਸ਼ ਰਹਿੰਦਾ ਅਡੋਲ ਰਹਿੰਦਾ ਕਿਸੇ ਦਾ ਭੈ ਨਹੀਂ ਰਹਿੰਦਾ ਕਿਸੇ ਖਾਣ ਪੀਣ ਦੀ ਫਿਕਰ ਨਹੀਂ ਰਹਿੰਦੀ ਕਮਾਈ ਦੀ ਫਿਕਰ ਨਹੀਂ ਰਹਿੰਦੀ ਬੱਚਿਆਂ ਦੇ ਕੀ ਬਣੂਗਾ ਇਹ ਫਿਕਰ ਨਹੀਂ ਰਹਿੰਦੀ ਉਹ ਆਤਮਾ ਦੇ ਆਨੰਦ ਨੇ ਪਰਮੇਸ਼ਰ ਦੇ ਵਿੱਚ ਸੁਰਤੀ ਜੁੜੀ ਰਹਿੰਦੀ ਹ ਅਸਲ ਜਿਹੜਾ ਆਤਮਾ ਦਾ ਆਨੰਦ ਹੈ ਪਰਮੇਸ਼ਰ ਦੇ ਨਾਲ ਜੁੜਨਾ ਤੇ ਸਰੀਰਕ ਸੁੱਖ ਕਿਹੜੇ ਨੇ ਚੰਗੀ ਆਸ਼ੋਰਾਮ ਦੀ ਜ਼ਿੰਦਗੀ ਮਿਲ ਜਾਣੀ ਸੁਖ ਪ੍ਰਾਪਤ ਹੋ ਜਾਣੇ ਜਿਹੜਾ ਕੋਈ ਬੰਦਾ ਭਾਈ ਮਹਾਰਾਜ ਦੀ ਬਾਣੀ ਨੂੰ ਜਿਵੇਂ ਜਿਵੇਂ ਕਰਕੇ ਹਿਚ ਕੇ ਪੜਦਾ ਤਿਵੇਂ ਤਿਵੇਂ

ਸਤਿਗੁਰ ਸੱਚੇ ਪਾਤਸ਼ਾਹ ਝੋਲੀ ਭਰਦੇ ਨੇ ਮਹਾਰਾਜ ਸੱਚੇ ਪਾਤਸ਼ਾਹ ਦੀ ਬਾਣੀ ਦੇ ਨਾਲ ਜੁੜਨਾ ਚਾਹੀਦਾ ਬਾਣੀ ਨਾਲ ਜੁੜਿਆ ਸਭੇ ਪ੍ਰਾਪਤੀਆਂ ਨੇ ਮਨ ਨਿਰਮਲ ਬਾਣੀ ਕਰ ਸਕਦੀ ਹੈ ਬਾਣੀ ਤੋਂ ਬਿਨਾਂ ਕੋਈ ਨਿਰਮਲ ਨਹੀਂ ਕਰ ਸਕਦਾ ਜਾਂ ਮਨ ਨੂੰ ਵਸ ਉਹ ਕਰਵਾ ਸਕਦੇ ਨੇ ਜਿਹੜੇ ਪਰਮੇਸ਼ਰ ਤੱਕ ਪਹੁੰਚ ਗਏ ਨੇ ਤੇ ਜਿਹੜੇ ਭੇਖੀ ਤੇ ਪਖੰਡੀ ਨੇ ਜਿਹਨਾਂ ਦੇ ਆਪਣੇ ਮਨ ਨਹੀਂ ਟਿਕੇ ਹੋਏ ਉਹ ਕਿਸੇ ਦਾ ਮਨ ਨਹੀਂ ਟਿਕਾ ਸਕਦੇ ਖਾਲਸਾ ਜੀ ਤੇ ਪਾਵਨ ਪਵਿੱਤਰ ਬਾਣੀ ਜਿਹੜੀ ਹੈ ਇਹ ਮਨ ਨੂੰ ਟਿਕਾ ਸਕਦੀ ਹੈ ਇਹ ਨਿਤਾ ਪ੍ਰਤੀ ਦਾ ਜਾਪ ਕਰੀਏ ਅੰਮ੍ਰਿਤ ਵੇਲੇ ਪੰਜ ਬਾਣੀਆਂ ਸ਼ਾਮ ਨੂੰ ਦੋ ਬਾਣੀਆਂ ਸੁਖਮਨੀ ਸਾਹਿਬ ਦਾ ਦਿਨੇ ਜਾਪ ਕਰੀਏ ਸ੍ਰੀ ਅਕਾਲ ਦੀ ਬਾਣੀ ਦਾ ਪਾਠ ਕਰੀਏ

ਹੋਰ ਬੇਅੰਤ ਬਾਣੀਆਂ ਨੇ ਸਹਿਜ ਪਾਠ ਦੀ ਸੇਵਾ ਨਿਭਾਈਏ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਫਿਰ ਮਨ ਨੂੰ ਨਿਰਮਲ ਕਰਕੇ ਟਿਕਾ ਲੈਂਦੇ ਨੇ ਤੇ ਜਿਨਾਂ ਦਾ ਮਨ ਟਿਕ ਜਾਂਦਾ ਹੈ ਉਹ ਫਿਰ ਕਲਯੁਗ ਦੀ ਅੱਗ ਤੋਂ ਬਚ ਜਾਂਦੇ ਨੇ ਉਹਨਾਂ ਨੂੰ ਇਹ ਦੁੱਖਾਂ ਦੇ ਵਿੱਚ ਨਹੀਂ ਪੈਣਾ ਪੈਂਦਾ ਉਹਨਾਂ ਨੂੰ ਦੁੱਖ ਵੀ ਜਿਹੜੇ ਨੇ ਸੁੱਖ ਪ੍ਰਤੀਤ ਹੁੰਦੇ ਨੇ ਖਾਲਸਾ ਜੀ ਮਹਾਰਾਜ ਦੀ ਪਾਵਨ ਪਵਿੱਤਰ ਬਾਣੀ ਹੀ ਮਨ ਨੂੰ ਜੋੜਦੀ ਹੈ ਜਦੋਂ ਤੁਹਾਡਾ ਮਨ ਭੱਜਦਾ ਹੈ ਉਦੋਂ ਸਮਝੋ ਕਿ ਸਤਿਗੁਰੂ ਦੀ ਬਾਣੀ ਤੁਹਾਡੇ ਤੇ ਅਸਰ ਕਰ ਰਹੀ ਹੈ ਤੁਹਾਡੇ ਮਨ ਨੂੰ ਭਾਜਣ ਪਾ ਰਹੀ ਹ ਪਰ ਜਿਹੜਾ ਬੰਦਾ ਇਹਤੇ ਟਿਕ ਜਾਂਦਾ ਫਿਰ ਉਹ ਪਾਰ ਹੋ ਜਾਂਦਾ ਉਹ ਤੇ ਸਤਿਗੁਰੂ ਦੀ ਬਾਣੀ ਦੀ ਵੱਡੀ ਬਖਸ਼ਿਸ਼ ਹੁੰਦੀ ਆ ਧੰਨ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਉਤੇ ਪ੍ਰਸੰਨ ਹੁੰਦੇ ਨੇ ਸੋ ਫੁੱਲਾਂ ਦੀ ਖਿਮਾ ਬਖਸ਼ਣੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

Leave a Reply

Your email address will not be published. Required fields are marked *