ਭੈਣ ਭਰਾ ਦੇ ਰਿਸ਼ਤੇ ਨਾਲ ਸਬੰਧਿਤ ਤਿਉਹਾਰ ਰੱਖੜੀ ਲਗਭਗ ਪੂਰੇ ਦੇਸ਼ ਵਿੱਚ ਬਹੁਤ ਪੁਰਾਣੇ ਸਮੇਂ ਤੋਂ ਮਨਾਇਆ ਜਾਂਦਾ ਹੈ। ਪਰ ਕਈ ਲੋਕਾਂ ਦੇ ਮਨ ਵਿੱਚ ਇਹ ਸਵਾਲ ਉੱਠਦਾ ਹੈ ਕਿ ਕੀ ਸਿੱਖ ਧਰਮ ਦੇ ਬਾਨੀ ਸ਼੍ਰੀ ਗੁਰੂ ਨਾਨਕ ਦੇਵ ਜੀ ਵੀ ਆਪਣੀ ਭੈਣ ਬੀਬੀ ਨਾਨਕੀ ਜੀ ਤੋਂ ਰੱਖੜੀ ਬਣਾਉਂਦੇ ਸਨ ਸਾਨੂੰ ਅਕਸਰ ਹੀ ਬਾਜ਼ਾਰਾਂ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਅਤੇ ਬੀਬੀ ਨਾਨਕੀ ਜੀ ਦੀਆਂ ਤਸਵੀਰਾਂ ਵੇਖਣ ਨੂੰ ਮਿਲਦੀਆਂ ਹਨ। ਜਿਨਾਂ ਵਿੱਚ ਬੀਬੀ ਨਾਨਕੀ ਜੀ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁੱਟ ਦੇ ਰੱਖੜੀ ਬੰਦਿਆਂ ਦਿਖਾਇਆ ਹੁੰਦਾ ਹੈ। ਪਰ ਕਿ ਇਸ ਪਿੱਛੇ ਵੀ ਕੋਈ ਅਸਲ ਘਟਨਾ ਹੈ ਜਾਂ ਫਿਰ ਇਹ ਕੇਵਲ ਇੱਕ ਚਿੱਤਰਕਾਰ ਦੇ ਮਨੋਵਿਗਿਆਨ ਦੀ ਕਾਂਟ ਹੈ
ਇਸ ਨੂੰ ਸਮਝਣ ਲਈ ਸਾਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਿਧਾਂਤਾਂ ਬਾਰੇ ਪਤਾ ਹੋਣਾ ਚਾਹੀਦਾ ਹੈ। ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਗੁਰੂ ਨਾਨਕ ਦੇਵ ਜੀ ਨੇ ਬਚਪਨ ਤੋਂ ਹੀ ਫਾਲਤੂ ਦੇ ਕਰਮਕਾਂਡਾਂ ਵਿੱਚੋਂ ਨਿਕਲਣ ਲਈ ਸਿੱਖਿਆ ਦਿੱਤੀ ਸੀ। ਜਿਸ ਪਿੱਛੇ ਉਹਨਾਂ ਨਾਲ ਸੰਬੰਧਿਤ ਜਨੇਊ ਦੀ ਸਾਖੀ ਇਸ ਦਾ ਪੱਕਾ ਪ੍ਰਮਾਣ ਦਿੱਤੀ ਹੈ। ਜਦੋਂ ਗੁਰੂ ਸਾਹਿਬ ਬਾਲ ਸਨ ਤਾਂ ਉਹਨਾਂ ਦੀ ਹਿੰਦੂ ਰੀਤੀ ਅਨੁਸਾਰ ਜਨੇਊ ਦੀ ਰਸਮ ਹੋਣੀ ਸੀ ਜਦੋਂ ਜਨੇਊ ਦੀ ਰਸਮ ਹੋਣ ਲੱਗੀ ਤਾਂ ਆਪ ਜੀ ਨੇ ਪੰਡਿਤ ਹਰਦਿਆਲ ਜੀ ਤੋਂ ਉਹ ਸਵਾਲ ਪੁੱਛੇ ਜਿਨਾਂ ਦੇ ਉੱਤੇ ਦੇਣ ਵਿੱਚ ਪੰਡਿਤ ਜੀ ਅਸ ਮੱਟ ਸਨ।
ਉਹਨਾਂ ਨੇ ਜਨੇਊ ਧਾਰਨ ਕਰਨ ਤੋਂ ਇਨਕਾਰ ਕੀਤਾ। ਅਤੇ ਚੰਗੇ ਕਰਮ ਕਰਕੇ ਰੱਬ ਦੀ ਬੰਦਗੀ ਕਰਨ ਦਾ ਸਿਧਾਂਤ ਦਿੱਤਾ। ਤਾਂ ਹੁਣ ਇਹ ਬਿਲਕੁਲ ਵੀ ਮੰਨਣਯੋਗ ਨਹੀਂ ਹੈ ਕਿ ਸਿੱਖ ਧਰਮ ਵਿੱਚ ਰੱਖੜੀ ਨੂੰ ਮਨਾਉਣਾ ਸਿੱਖ ਗੁਰੂਆਂ ਨੇ ਸ਼ੁਰੂ ਕੀਤਾ ਹੈ। ਸਗੋਂ ਉਹਨਾਂ ਨੇ ਤਾਂ ਇਸ ਦਾ ਵਿਰੋਧ ਕੀਤਾ ਸੀ ਜੇਕਰ ਅਸੀਂ ਗੱਲ ਕਰੀਏ ਰੱਖੜੀ ਦੇ ਤਿਉਹਾਰ ਦੇ ਮਤਲਬ ਦੀ ਤਾਂ ਰੱਖੜੀ ਦੇ ਤਿਉਹਾਰ ਨੂੰ ਹਿੰਦੂ ਸਮਾਜ ਵਿੱਚ ਰਕਸ਼ਾ ਬੰਧਨ ਕਿਹਾ ਜਾਂਦਾ ਹੈ। ਜਿਸ ਦਾ ਅਰਥ ਦੋ ਸ਼ਬਦਾਂ ਰਕਸ਼ਾ ਅਤੇ ਬੰਧਨ ਨੂੰ ਜੋੜ ਕੇ ਬਣਿਆ ਹੈ।
ਜਿਸ ਦਾ ਅਰਥ ਹੈ ਉਹ ਤਿਉਹਾਰ ਜਿਸ ਵਿੱਚ ਭੈਣ ਭਰਾ ਦੇ ਗੁਟ ਤੇ ਰੱਖੜੀ ਬੰਨਦੀ ਹੈ ਤੇ ਭਰਾ ਭੈਣ ਨੂੰ ਉਸਦੀ ਰੱਖਿਆ ਕਰਨ ਦਾ ਵਾਅਦਾ ਕਰਦਾ ਹੈ। ਪਰ ਸਿੱਖ ਧਰਮ ਵਿੱਚ ਗੁਰੂ ਸਾਹਿਬਾਨਾਂ ਨੇ ਤਾਂ ਸ਼ੁਰੂ ਤੋਂ ਹੀ ਮਰਦ ਅਤੇ ਔਰਤ ਨੂੰ ਬਰਾਬਰ ਦਾ ਦਰਜਾ ਦਿੱਤਾ ਹੈ। ਬਾਣੀ ਵਿੱਚ ਵੀ ਗੁਰੂਆਂ ਨੇ ਇਹੀ ਸਿੱਖਿਆ ਦਿੱਤੀ ਹੈ ਕਿ ਔਰਤ ਆਪਣੀ ਰੱਖਿਆ ਆਪ ਕਰਨ ਵਿੱਚ ਪੂਰੀ ਤਰ੍ਹਾਂ ਸਮਰੱਥ ਹੈ।
ਫਿਰ ਉਸਨੂੰ ਆਪਣੀ ਰੱਖਿਆ ਲਈ ਇੱਕ ਮੱਧ ਤੇ ਨਿਰਭਰ ਹੋਣ ਦੀ ਅਤੇ ਰੱਖਿਆ ਦਾ ਵਚਨ ਲੈਣ ਦੀ ਲੋੜ ਹੀ ਕੀ ਹੈ ਇਸ ਤੋਂ ਇਲਾਵਾ ਕਿਸੇ ਸਾਖੀ ਜਾਂ ਬਾਣੀ ਵਿੱਚ ਸਿੱਖ ਗੁਰੂਆਂ ਦੇ ਰੱਖੜੀ ਮਨਾਉਣ ਬਾਰੇ ਕੋਈ ਜ਼ਿਕਰ ਨਹੀਂ ਮਿਲਦਾ ਹੈ। ਇਸ ਲਈ ਅਸੀਂ ਇਹ ਕਹਿ ਸਕਦੇ ਹਾਂ ਕਿ ਬਾਜ਼ਾਰਾਂ ਵਿੱਚ ਦਿਖਣ ਵਾਲੀਆਂ ਸ਼੍ਰੀ ਗੁਰੂ ਨਾਨਕ ਦੇਵ ਜੀ ਅਤੇ ਬੀਬੀ ਨਾਨਕੀ ਜੀ ਦੀਆਂ ਰੱਖੜੀ ਨਾਲ ਤਸਵੀਰਾਂ ਕੇਵਲ ਇੱਕ ਕਲਾਕਾਰ ਦੀ ਕਲਪਨਾ ਨੂੰ ਦਰਸਾਉਂਦੀਆਂ ਹਨ ਜਿਸ ਦਾ ਸਿੱਖ ਇਤਿਹਾਸ ਵਿੱਚ ਕਿਤੇ ਵੀ ਜ਼ਿਕਰ ਨਹੀਂ ਹੈ
ਕਿਸੇ ਪ੍ਰਕਾਰ ਦੀ ਕੋਈ ਗਲਤੀ ਭੁੱਲ ਹੋ ਗਈ ਹੋਵੇ ਤਾਂ ਵਾਹਿਗੁਰੂ ਜੀ ਸੰਗਤ ਜੀ ਤੁਸੀਂ ਮਾਫ ਕਰ ਦੇਣਾ