ਗੁਰਬਾਣੀ ਦਾ ਜਾਪ ਕਰਨ ਨਾਲ ਬਹੁਤ ਜ਼ਿਆਦਾ ਲਾਭ ਹੁੰਦਾ ਹੈ। ਅਕਸਰ ਕਿਹਾ ਜਾਂਦਾ ਹੈ ਕਿ ਜੇਕਰ ਸਵੇਰ ਦੇ ਸਮੇਂ ਬਾਣੀ ਪੜ੍ਹੀ ਜਾਵੇ ਤਾਂ ਉਸ ਦਾ ਦੁਗਣਾ ਲਾਭ ਹੁੰਦਾ ਹੈ। ਗੁਰਬਾਣੀ ਦਾ ਜਾਪ ਕਰਨ ਨਾਲ ਹਰ ਤਰ੍ਹਾਂ ਦੀਆਂ ਸੁੱਖ ਦੀ ਪ੍ਰਾਪਤੀ ਹੁੰਦੀ ਹੈ।ਕਿਸੇ ਵੀ ਤਰ੍ਹਾਂ ਦਾ ਕੋਈ ਵੀ ਸੰਕਟ ਸਾਹਮਣੇ ਨਹੀਂ ਆਉਂਦਾ। ਜੇਕਰ ਕੋਈ ਕੰਮ ਰੁਕ ਜਾਵੇ ਤਾਂ ਗੁਰਬਾਣੀ ਦਾ ਜਾਪ ਕਰਨਾ ਚਾਹੀਦਾ ਹੈ ਤਾਂ ਜੋ ਕੰਮ ਨੂੰ ਪੂਰਾ ਕੀਤਾ ਜਾ ਸਕੇ ਅਤੇ ਉਸ ਵਿਚ ਤਰੱਕੀ ਕੀਤੀ ਜਾ ਸਕੇ।
ਗੁਰਬਾਣੀ ਦਾ ਜਾਪ ਕਰਨ ਨਾਲ ਮਨ ਵਿਚ ਨਿਮਰਤਾ ਆਉਂਦੀ ਹੈ ਅਤੇ ਦੂਜੇ ਨਾਲ ਪ੍ਰੇਮ ਕਰਨ ਦੀ ਭਾਵਨਾ ਜਾਗਦੀ ਹੈ। ਇਸ ਤੋਂ ਇਲਾਵਾ ਬਾਣੀ ਪੜ੍ਹਨ ਅਤੇ ਸੁਣਨ ਨਾਲ ਨਫ਼ਰਤ ਤੋਂ ਛੁਟਕਾਰਾ ਮਿਲ ਜਾਂਦਾ ਹੈ।ਇਸ ਤੋਂ ਇਲਾਵਾ ਜੇਕਰ ਕੋਈ ਜ਼ਿਆਦਾ ਬਾਣੀ ਪੜ੍ਹਦਾ ਹੈ ਜਾਂ ਸੁਣਦਾ ਹੈ ਤਾਂ ਉਸ ਨੂੰ ਹੰਕਾਰ ਨਹੀਂ ਕਰਨਾ ਚਾਹੀਦਾ। ਕਿਉਂਕਿ ਅਜਿਹਾ ਕਰਨ ਦੇ ਨਾਲ ਉਸ ਬਾਣੀ ਦਾ ਅਸਰ ਨਹੀਂ ਰਹਿੰਦਾ। ਇਸ ਤੋਂ ਇਲਾਵਾ ਜੇਕਰ ਕੋਈ ਸੱਚੇ ਮਨ ਨਾਲ ਅਰਦਾਸ ਬੇਨਤੀ ਕਰਦਾ ਹੈ ਤਾਂ ਉਸ ਦੀ ਮਨੋਕਾਮਨਾ ਜ਼ਰੂਰ ਪੂਰੀ ਹੁੰਦੀ ਹੈ।
ਕਿਉਂਕਿ ਸੱਚੇ ਦਰ ਉਤੇ ਸੱਚੇ ਮਨ ਨਾਲ ਕੀਤੀ ਅਰਦਾਸ ਕਦੇ ਖਾਲੀ ਨਹੀ ਜਾਂਦੀ। ਰੱਬ ਉਨ੍ਹਾਂ ਦੀਆਂ ਝੋਲੀਆਂ ਜਰੂਰ ਭਰਦਾ ਹੈ ਜੇ ਮਨ ਦੇ ਵਿੱਚ ਖੋਟ ਨਹੀਂ ਰੱਖਦੇ। ਅਤੇ ਉਨ੍ਹਾਂ ਦੀ ਤਰੱਕੀ ਦੇ ਵਿੱਚ ਜ਼ਰੂਰ ਵਾਧਾ ਕਰਦਾ ਹੈ।ਕਿਹਾ ਜਾਂਦਾ ਹੈ ਕਿ ਜੇਕਰ ਅੱਧੀ ਰਾਤ ਦੇ ਸਮੇਂ ਭਾਵ 2 ਵਜੇ ਦੇ ਕਰੀਬ ਗੁਰਬਾਣੀ ਪੜ੍ਹੀ ਜਾਵੇ ਜਾਂ ਸੁਣੀ ਜਾਵੇ ਤਾਂ ਉਸ ਦਾ ਬਹੁਤ ਜ਼ਿਆਦਾ ਲਾਭ ਹੁੰਦਾ ਹੈ।ਗੁਰਬਾਣੀ ਦਾ ਜਾਪ ਕਰਨ ਨਾਲ ਸਰੀਰਕ ਰੋਗਾਂ ਤੋਂ ਵੀ ਛੁਟਕਾਰਾ ਪਾਇਆ ਜਾ ਸਕਦਾ ਹੈ। ਕਿਉਂਕਿ ਗੁਰਬਾਣੀ ਦਾ ਅਸਰ ਸਰੀਰ ਵਿੱਚ ਚੱਲ ਰਹੇ ਰੋਗਾਂ ਤੇ ਸਰੀਰ ਨੂੰ ਨਿਰੋਗ ਕਰਨ ਲਈ ਹੁੰਦਾ ਹੈ।
ਇਸ ਤੋਂ ਇਲਾਵਾ ਗੁਰੂਘਰ ਜਾਣ ਨਾਲ ਵੀ ਮਨ ਵਿੱਚ ਨਿਮਰਤਾ ਆਉਂਦੀ ਹੈ ਅਤੇ ਛੋਟਿਆ ਲਈ ਪਿਆਰ ਅਤੇ ਵੱਡਿਆਂ ਲਈ ਸਤਿਕਾਰ ਦੀ ਭਾਵਨਾ ਪੈਦਾ ਹੁੰਦੀ ਹੈ। ਮਨ ਹਉਮੈ ਅਤੇ ਹੰਕਾਰ ਤੋਂ ਰਹਿਤ ਹੋ ਜਾਂਦਾ ਹੈ। ਹੋਰ ਜਾਣਕਾਰੀ ਲਈ ਇਸ ਵੀਡੀਓ ਨੂੰ ਜ਼ਰੂਰ ਦੇਖੋ।