ਬਹੁਤ ਸਾਰੇ ਅਜਿਹੇ ਧਾਰਮਿਕ ਅਸਥਾਨ ਹਨ ਜਿਨ੍ਹਾਂ ਦਾ ਇਤਿਹਾਸ ਵਿੱਚ ਬਹੁਤ ਵੱਡਾ ਸਥਾਨ ਹੈ। ਜਿੱਥੇ ਸੰਗਤਾਂ ਅੱਜ ਵੀ ਪੁਰਾਤਨ ਸਮਿਆਂ ਦੇ ਵਾਂਗ ਸ਼ਰਧਾ ਭਾਵਨਾਵਾਂ ਨਾਲ ਆਉਂਦੀਆਂ ਹਨ ਅਤੇ ਉਨ੍ਹਾਂ ਦੀਆਂ ਮਨੋਕਾਮਨਾਵਾਂ ਪੂਰੀਆਂ ਹੁੰਦੀਆਂ ਹਨ। ਇਸੇ ਤਰ੍ਹਾਂ ਇਹ ਪਵਿੱਤਰ ਅਤੇ ਇਤਿਹਾਸਕ ਧਾਰਮਿਕ ਅਸਥਾਨ ਹੈ ਜਿਥੇ ਸੰਗਤਾਂ ਸ਼ਰਧਾ ਭਾਵਨਾਵਾਂ ਨਾਲ ਨਤਮਸਤਕ ਹੁੰਦੀਆਂ ਹਨ।
ਇਹ ਪਵਿੱਤਰ ਅਸਥਾਨ ਗੁਰਦੁਆਰਾ ਸ੍ਰੀ ਅੜੀਸਰ ਸਾਹਿਬ ਜ਼ਿਲ੍ਹਾ ਬਰਨਾਲਾ ਦੇ ਪਿੰਡ ਧੌਲਾ ਅਤੇ ਪਿੰਡ ਹੰਡਿਆਇਆ ਦੀ ਹੱਦ ਉਤੇ ਸੁਸ਼ੋਭਿਤ ਹੈ। ਜਿੱਥੇ ਸੰਗਤਾਂ ਮਨ ਵਿਚ ਮੁਰਾਦਾਂ ਧਾਰ ਕੇ ਆਉਂਦੀਆਂ ਹਨ ਅਤੇ ਇਸ ਅਸਥਾਨ ਤੇ ਅਰਦਾਸ ਬੇਨਤੀ ਕਰਦੀਆਂ ਹਨ ਅਤੇ ਏਥੇ ਉਨ੍ਹਾਂ ਦੀਆਂ ਅਰਦਾਸਾਂ ਪੂਰੀਆਂ ਹੁੰਦੀਆਂ ਹਨ।
ਇਤਿਹਾਸ ਮੁਤਾਬਿਕ ਇਹ ਪਵਿੱਤਰ ਅਸਥਾਨ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਹੈ। ਕਿਹਾ ਜਾਂਦਾ ਹੈ ਕਿ ਜੋ ਵੀ ਅਰਦਾਸ ਇਸ ਪਵਿੱਤਰ ਅਸਥਾਨ ਤੇ ਕੀਤੀ ਜਾਂਦੀ ਹੈ ਉਹ ਹਰ ਅਰਦਾਸ ਪੂਰੀ ਹੁੰਦੀ ਹੈ। ਇਤਿਹਾਸ ਮੁਤਾਬਿਕ ਗੁਰਦੁਆਰਾ ਅੜੀਸਰ ਸਾਹਿਬ ਵਿਖੇ ਨੌਵੀਂ ਪਾਤਸ਼ਾਹੀ ਸ੍ਰੀ ਗੁਰੂ ਤੇਗ ਬਹਾਦਰ ਜੀ ਪੋਹ ਦੇ ਮਹੀਨੇ ਪੱਕੇ ਗੁਰੂਸਰ ਤੂੰ ਕੱਚੇ ਗੁਰੂਸਰ ਸਾਹਿਬ ਵਾਲੇ ਅਸਥਾਨ ਤੋਂ ਚੱਲ ਕੇ ਇਸ ਪਵਿੱਤਰ ਅਸਥਾਨ ਤੇ ਆਏ ਸਨ। ਉਸ ਸਮੇਂ ਇਸ ਅਸਥਾਨ ਤੇ ਪਿੰਡ ਧੌਲੇ ਦੀ ਜੁਹ ਸੀ।
ਕਿਹਾ ਜਾਂਦਾ ਹੈ ਕਿ ਇਸ ਅਸਥਾਨ ਤੇ ਆ ਕੇ ਗੁਰੂ ਸਾਹਿਬ ਦਾ ਘੋੜਾ ਰੁਕ ਗਿਆ ਅਤੇ ਇਸ ਤੋਂ ਅੱਗੇ ਨਹੀਂ ਗਿਆ। ਜਿਸ ਤੋਂ ਬਾਅਦ ਇਸ ਸਬੰਧੀ ਸੰਗਤ ਦੇ ਵੱਲੋਂ ਗੁਰੂ ਸਾਹਿਬ ਨੂੰ ਪੁੱਛਿਆ ਗਿਆ ਕਿ ਘੋੜਾ ਅੜੀ ਪੈ ਗਿਆ ਹੈ ਇਸ ਦੇ ਪਿੱਛੇ ਕੀ ਕਾਰਨ ਹੈ ਤਾਂ ਗੁਰੂ ਸਾਹਿਬ ਨੇ ਇਸ ਸਬੰਧੀ ਦੱਸਿਆ ਕਿ ਘੋੜਾ ਅੜੀ ਪੈ ਗਿਆ ਹੈ ਕਿਉਂਕਿ ਅੱਗੇ ਤੰਬਾਕੂ ਦੇ ਖੇਤ ਹਨ ਜੋ ਕਿ ਕਿਸੇ ਮੁਸਲਮਾਨ ਕਿਸਾਨ ਦੇ ਹਨ। ਇਸ ਤੋਂ ਇਲਾਵਾ ਇੱਥੇ ਹੀ ਗੁਰੂ ਸਾਹਿਬ ਨੇ ਇਹ ਦੱਸਿਆ ਸੀ ਕਿ ਇਕ ਸਮਾਂ ਆਵੇਗਾ ਜਦੋਂ ਇੱਥੇ ਹਰ ਪਾਸੇ ਗੁਰ ਸਿੱਖਾਂ ਦਾ ਵਾਸਾ ਹੋਵੇਗਾ ਅਤੇ ਉਹ ਗੁਰੂ ਘਰ ਦੀ ਸੇਵਾ ਕਰਿਆ ਕਰਨਗੇ ਜੋ ਵੀ ਸ਼ਰਧਾਲੂ ਸੁੱਖਾਂ ਸੁੱਖਣ ਗਏ ਉਨ੍ਹਾਂ ਦੇ ਅੜੇ ਹੋਏ ਕੰਮ ਪੂਰੇ ਹੋਣਗੇ ਅਤੇ ਸਾਰੇ ਕਾਰਜ ਸੰਪੂਰਨ ਹੋਣਗੇ।
ਇਸ ਤੋਂ ਇਲਾਵਾ ਗੁਰੂ ਸਾਹਿਬ ਨੇ ਇਸ ਪਵਿੱਤਰ ਅਸਥਾਨ ਨੂੰ ਵਰ ਬਖ਼ਸ਼ਿਆ ਸੀ ਕਿ ਇਸ ਪਵਿੱਤਰ ਅਸਥਾਨ ਤੇ ਸੰਗਤਾਂ ਦੀਆਂ ਮਨੋਕਾਮਨਾਵਾਂ ਪੂਰੀਆਂ ਹੋਣਗੀਆਂ। ਇਸ ਤੋਂ ਇਲਾਵਾ ਇਸ ਅਸਥਾਨ ਤੋਂ ਅੱਗੇ ਗੁਰੂ ਸਾਹਿਬ ਗੁਰਦੁਆਰਾ ਸੋਹਿਆਣਾ ਸਾਹਿਬ ਵਾਲੇ ਸਥਾਨ ਤੇ ਚਲੇ ਗਏ ਸਨ।ਇਸ ਪਵਿੱਤਰ ਅਸਥਾਨ ਦੀ ਸੇਵਾ ਜਥੇਦਾਰ ਬਾਬਾ ਹਰਬੰਸ ਸਿੰਘ ਜੀ ਅਤੇ ਜਥੇਦਾਰ ਬਾਬਾ ਕਰਨੈਲ ਸਿੰਘ ਜੀ ਨੇ ਕਰਵਾਈ ਸੀ। ਇਸ ਤੋਂ ਇਲਾਵਾ ਹੋਰ ਵਧੇਰੇ ਜਾਣਕਾਰੀ ਲਈ ਇਸ ਵੀਡਿਓ ਨੂੰ ਜ਼ਰੂਰ ਦੇਖੋ। ਇਸ ਵੀਡੀਓ ਦੇ ਰਾਹੀਂ ਕੁਝ ਹੋਰ ਘਰੇਲੂ ਨੁਸਖਿਆ ਨੂੰ ਬਣਾਉਣ ਦੀਆਂ ਵਿਧੀਆਂ ਬਾਰੇ ਜਾਣਕਾਰੀ ਮਿਲੇਗੀ