ਗੁਰਮੁਖ ਪਿਆਰਿਓ ਸਭ ਤੋਂ ਪਹਿਲਾਂ ਫਤਿਹ ਬੁਲਾਓ ਜੀ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ
ਸਾਧ ਸੰਗਤ ਜੀਓ ਅੱਜ ਆਪਾਂ ਇਤਿਹਾਸ ਦੇ ਵਿੱਚੋਂ ਅੱਠਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਇਤਿਹਾਸ ਵਿੱਚੋਂ ਇੱਕ ਸਾਖੀ ਜਿਹੜੀ ਹੈ ਉਹ ਆਪਾਂ ਜਰੂਰ ਸਮਝਣੀ ਹੈ
ਬਹੁਤੇ ਲੋਕਾਂ ਦੇ ਮਨ ਦੇ ਵਿੱਚ ਇਸ ਚੀਜ਼ ਨੂੰ ਲੈ ਕੇ ਕੁਝ ਸੰਕਾਵਾਂ ਪਈਆਂ ਹੋਈਆਂ ਨੇ ਕੁਝ ਲੋਕਾਂ ਦੇ ਮਨਾਂ ਦੇ ਵਿੱਚ ਸ਼ੰਕੇ ਜਿਹੜੇ ਨੇ ਉਹ ਪਏ ਹੋਏ ਨੇ ਉਹਨਾਂ ਸ਼ੰਕਿਆਂ ਨੂੰ ਆਪਾਂ ਸਤਿਗੁਰੂ ਦੀ ਕਿਰਪਾ ਸਦਕਾ ਨਵਿਰਤ ਕਰਨ ਦੀ ਥੋੜੀ ਜਿਹੀ ਨਿੱਕੀ ਜਿਹੀ ਕੋਸ਼ਿਸ਼ ਜਿਹੜੀ ਹੈ ਜਰੂਰ ਕਰਨੀ ਹੈ ਗੁਰਮੁਖ ਪਿਆਰਿਓ ਕਿਉਂਕਿ ਗੁਰੂ ਹਰਕ੍ਰਿਸ਼ਨ ਸਾਹਿਬ ਜਿਹੜੇ ਨੇ ਉਹ ਬਹੁਤ ਛੋਟੇ ਸੀ ਪਾਦਰੀ ਉਮਰ ਦੇ ਵਿੱਚ ਨੇ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਜਦੋਂ ਪੰਜੋਖਰਾ ਸਾਹਿਬ ਪਹੁੰਚਦੇ ਨੇ ਉਥੇ ਉਹਨਾਂ ਨੇ ਗੀਤਾ ਤੇ ਅਰਥ ਕਿਵੇਂ ਕਰਵਾ ਦਿੱਤੇ ਇਸ ਚੀਜ਼ ਨੂੰ ਲੈ ਕੇ ਇਤਿਹਾਸ ਦੇ ਵਿੱਚ ਬਹੁਤ ਤਰ੍ਹਾਂ ਦੇ ਟਬਲੇ ਨੇ ਕੁਝ ਵਿਦਵਾਨਾਂ ਨੇ ਮੈਂ ਵਿਦਵਾਨ ਤੇ ਉਹਨਾਂ ਨੂੰ ਨਹੀਂ ਕਹੂੰਗਾ ਉਹਨਾਂ ਨੇ ਕੁਝ ਦੁਵਿਧਾਵਾਂ ਇਸ ਚੀਜ਼ ਦੇ ਵਿੱਚ ਪੈਦਾ ਕਰਦੀਆਂ ਸੰਗਤ ਜਿਹੜੀ ਹ ਅਸਲ ਚੀਜ਼ ਨੂੰ ਸਮਝ ਹੀ ਨਹੀਂ ਪਾਈ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੇ ਕੀਤਾ ਤੇ ਅਰਥ ਕਿਵੇਂ ਕਰਵਾਏ ਸਨ
ਜੋ ਅਸਲੀ ਚੀਜ਼ ਹੈ ਜੋ ਬਹੁਤੇ ਵਿਦਵਾਨਾਂ ਦੀ ਰਾਏ ਬਣੀ ਹ ਜੋ ਅਸਲ ਇਤਿਹਾਸ ਹੈ ਸੱਚ ਆਪਾਂ ਉਸ ਵਿਸ਼ੇ ਤੇ ਜਰੂਰ ਕੁਝ ਬੇਨਤੀਆਂ ਸਾਂਝੀਆਂ ਕਰਨੀਆਂ ਨੇ ਗੁਰਮੁਖ ਪਿਆਰਿਓ ਜਦੋਂ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਖਿਮਾ ਕਰਨੀ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਅੱਠਵੇਂ ਪਾਤਸ਼ਾਹ ਪੰਜੋਖਰਾ ਸਾਹਿਬ ਜਾ ਕੇ ਪਹੁੰਚੇ ਨੇ ਇਤਿਹਾਸ ਕਹਿੰਦਾ ਉਹ ਦਿੱਲੀ ਨੂੰ ਜਾ ਰਹੇ ਸੀ। ਸੋ ਗੁਰਮੁਖ ਪਿਆਰਿਓ ਜਦੋਂ ਉਹਨਾਂ ਨੇ ਜਾ ਕੇ ਪੰਜੋਖਰਾ ਸਾਹਿਬ ਆਪਣਾ ਪੜਾ ਕੀਤਾ ਤੇ ਕਾਫੀ ਜਿਆਦਾ ਸੰਗਤ ਇਕੱਤਰਿਤ ਹੋਈ ਬਹੁਤ ਸੰਗਤ ਉਹਨਾਂ ਦੇ ਦੀਦਾਰੇ ਕਰਨ ਦੇ ਲਈ ਆਈ ਕਿਉਂਕਿ ਬਾਲੜੀ ਉਮਰ ਸੀ ਬਹੁਤੇ ਤੇ ਦਰਸ਼ਨਾਂ ਦੇ ਭੁੱਖੇ ਸੀ ਸਤਿਗੁਰ ਦਾ ਦੀਦਾਰਾ ਹੋਵੇ ਗੁਰੂ ਨਾਨਕ ਦੀ ਜੋਤ ਅੱਠਵੇਂ ਸਰੂਪ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਆਏ ਨੇ ਉਹਨਾਂ ਦਾ ਦੀਦਾਰ ਕਰੀਏ ਤੇ ਗੁਰੂ ਸਾਹਿਬ ਦੇ ਦੀਦਾਰ ਕੀਤਿਆਂ ਦੁੱਖਾਂ ਦੀ ਨਵਿਰਤੀ ਹੋ ਜਾਂਦੀ ਹੈ
ਬਹੁਤੇ ਸੰਗਤ ਆਈ ਆਪੋ ਆਪਣੀਆਂ ਭੇਟਾਵਾਂ ਲੈ ਕੇ ਆਏ ਕਿਉਂਕਿ ਪਹਿਲਾਂ ਵਾਲੇ ਸਮਿਆਂ ਦੇ ਵਿੱਚ ਭੇਟਾਵਾਂ ਜਿਹੜੀਆਂ ਅਰਪਤ ਕੀਤੀਆਂ ਜਾਂਦੀਆਂ ਸੀ ਕਿਉਂਕਿ ਜਾ ਤੇ ਇੱਕ ਦੂਸਰੇ ਨੂੰ ਭੇਟਾ ਫੜਾਈਆਂ ਜਾਂਦੀਆਂ ਸੀ ਜੇ ਤੂੰ ਦਰਸ਼ਨ ਕਰਨ ਚੱਲਿਆ ਭਾਈ ਆਹ ਗੁਰੂ ਚਰਨਾਂ ਦੇ ਵਿੱਚ ਮੇਰੀ ਸੌਗਾਤ ਰੱਖਦੀ ਤੇ ਅੱਜ ਵਾਲਾ ਸਮਾਂ ਤੇ ਨਹੀਂ ਸੀ ਵੀ ਕੋਈ ਬੰਦਾ ਛੇਤੀ ਦੇਣੇ ਜਾਵੇ ਮੋਟਰ ਕਾਰਾਂ ਦਾ ਜਮਾਨਾ ਨਹੀਂ ਸੀ ਵੀ ਦਰਸ਼ਨ ਕਰਕੇ ਵਾਪਸ ਪਰਤ ਆਵੇ ਕੋਈ ਸਾਲ ਛੇ ਮਹੀਨਿਆਂ ਬਾਅਦ ਦੋ ਚਾਰ ਮਹੀਨਿਆਂ ਬਾਅਦ ਕੋਈ ਜਾਂਦਾ ਸੀ ਗੁਰੂ ਦੇ ਦੀਦਾਰਿਆਂ ਲਈ ਤੇ ਉਹ ਆਪਣੀ ਭੇਟਾ ਆਪਣਾ ਦਸਵੰਧ ਜਾਂ ਆਪਣੇ ਵੱਲੋਂ ਜੋ ਗੁਰੂ ਨੂੰ ਉਪਹਾਰ ਦੇਣੇ ਹੁੰਦੇ ਸੀ ਉਹ ਸਾਂਭ ਕੇ ਰੱਖ ਲੈਂਦੇ ਸੀ ਗੁਰਮੁਖ ਪਿਆਰਿਓ ਫਿਰ ਜਦੋਂ ਉਹਨਾਂ ਨੂੰ ਪਤਾ ਲੱਗਿਆ ਨਾ ਕਿ ਪੰਜੋਖਰਾ ਸਾਹਿਬ ਦੇ ਨੇੜੇ ਤੇੜੇ ਜੋ ਪਿੰਡ ਸੀ ਰਹਿਣ ਵਾਲੀ ਸੰਗਤ ਸੀ
ਗੁਰੂ ਨਾਨਕ ਨਾਮ ਲੇਵਾ ਕਿ ਗੁਰੂ ਹਰਗੋਬਿੰਦ ਪਾਤਸ਼ਾਹ ਖਿਮਾ ਕਰਨੀ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਆਏ ਨੇ ਅੱਠਵੇਂ ਪਾਤਸ਼ਾਹ ਪਹੁੰਚੇ ਨੇ ਸੋ ਗੁਰਮੁਖ ਪਿਆਰਿਓ ਤੋ ਸੰਗਤ ਦੀਦਾਰ ਕਰਨ ਦੇ ਲਈ ਆਈ ਵੱਡੀ ਗਿਣਤੀ ਦੇ ਵਿੱਚ ਸੰਗਤ ਆਈ ਜਦੋਂ ਉਥੋਂ ਦੇ ਕੁਝ ਲੋਕਾਂ ਨੂੰ ਕੁਝ ਵਿਦਵਾਨ ਹੰਕਾਰੀ ਲੋਕਾਂ ਨੂੰ ਜਿਹਦਾ ਨਾਮ ਸੀ ਲਾਲ ਚੰਦ ਬ੍ਰਾਹਮਣ ਜਦੋਂ ਉਸਨੂੰ ਪਤਾ ਲੱਗਿਆ ਜੋ ਆਪਣੀ ਵਿਦਵਤਾ ਦਾ ਬਹੁਤ ਮਾਣ ਕਰਦਾ ਸੀ ਬੜਾ ਹੰਕਾਰੀ ਸੀ ਜਦੋਂ ਉਹਨੂੰ ਪਤਾ ਲੱਗਿਆ ਨਾ ਕਿ ਅੱਠਵੀਂ ਜੋਤ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਪਹੁੰਚੇ ਨੇ ਇਹ ਬਾਲੜੀ ਉਮਰ ਦੇ ਨੇ ਵੀ ਕਿਉਂ ਨਾ ਮੈਂ ਜਾ ਕੇ ਇਹਨਾਂ ਨੂੰ ਸਵਾਲ ਕਰਾਂ ਇਹਨਾਂ ਨੂੰ ਕੀ ਪਤਾ ਹੋਏਗਾ ਤੇ ਲੋਕਾਂ ਦੇ ਵਿੱਚ ਇਹਨਾਂ ਦੀ ਮਹਿਮਾ ਬਹੁਤ ਹੈ ਤੇ ਮੈਂ ਇਹਨਾਂ ਦੀ ਖਿੱਲੀ ਉਡਾਵਾਂ ਮਨ ਦੇ ਵਿੱਚ ਇਹ ਉਹਨਾਂ ਦੇ ਭਾਵਨਾ ਸੀ ਲਾਲ ਚੰਦ ਬੜੇ ਹੰਕਾਰ ਦੇ ਨਾਲ ਭਰਿਆ ਹੋਇਆ ਗੁਰੂ ਦੇ ਦਰਬਾਰ ਵਿੱਚ ਆਉਂਦਾ ਤੇ ਗੁਰੂ ਸਾਹਿਬ ਨੂੰ ਆ ਕੇ ਕਹਿੰਦਾ ਕਵੀ ਸੰਤੋਖ ਸਿੰਘ ਨੇ ਲਿਖਿਆ ਕਿ ਤੁਸੀਂ ਆਪਣਾ ਨਾਮ ਹਰਕ੍ਰਿਸ਼ਨ ਰੱਖਿਆ ਤੇ ਕ੍ਰਿਸ਼ਨ ਭਗਵਾਨ ਸੀ ਉਹਨਾਂ ਦੀ ਤਰਜ ਤੇ ਤੁਸੀਂ ਨਾਮ ਰੱਖ ਲਿਆ ਇਕੱਲਾ ਨਾਮ ਹੀ ਹੈ ਤੇ ਜਾਂ ਫਿਰ ਤੁਹਾਨੂੰ ਕੋਈ ਵਿਦਵਤਾ ਦੀ ਗਿਆਨ ਦੀ ਗੱਲ ਵੀ ਪਤਾ ਹੈ ਆਪਣੀ ਵਿਦਿਆ ਦਾ ਹੰਕਾਰ ਕਰਦਾ ਸੀ ਸਤਿਗੁਰੂ
ਸਮਝ ਗਏ ਭਾਵੇਂ ਬਾਲੜੀ ਉਮਰ ਦੇ ਸੀ ਪਰ ਜੋਤ ਗੁਰੂ ਨਾਨਕ ਵਾਲੀ ਹੈ ਪਿਆਰਿਓ ਗੁਰੂ ਹਰਕ੍ਰਿਸ਼ਨ ਸਾਹਿਬ ਸਮਝ ਗਏ ਕਿ ਇਹ ਤੇ ਹੰਕਾਰੀ ਹੈ। ਤੇ ਹੰਕਾਰੀ ਪੁਰਸ਼ ਨੇ ਪੁੱਛਿਆ ਲਾਲ ਚੰਦ ਪੁੱਛਦੇ ਕੀ ਤੁਸੀਂ ਮੈਨੂੰ ਗੀਤਾ ਦੇ ਅਰਥ ਸੁਣਾਓਗੇ ਗੁਰੂ ਹਰਕ੍ਰਿਸ਼ਨ ਸਾਹਿਬ ਕਹਿੰਦੇ ਅਸੀਂ ਤੈਨੂੰ ਗੀਤਾ ਦੇ ਅਰਥ ਸੁਣਾ ਦਈਏ ਕੋਈ ਗੱਲ ਨਹੀਂ ਤੇਰੇ ਮਨ ਚ ਸ਼ੰਕਾ ਨਾ ਰਹਿ ਜਾੇ ਤੂੰ ਜਾ ਇਦਾਂ ਕਰ ਇਸ ਪਿੰਡ ਵਿੱਚੋਂ ਜਾਂ ਜਿੱਥੋਂ ਵੀ ਮਰਜ਼ੀ ਕੋਈ ਅਜਿਹਾ ਵਿਅਕਤੀ ਲਿਆਵਾਂਗੇ ਇਹ ਗੁਰੂ ਨਾਨਕ ਦਾ ਦਰ ਹੈ ਜੇ ਤੇਰੀ ਇੱਛਾ ਇਹੀ ਹੈ ਨਾ ਤਾਂ ਇਥੋਂ ਕੋਈ ਖਾਲੀ ਨਹੀਂ ਜਾਂਦਾ ਇਹ ਤੇਰੀ ਇੱਛਾ ਵੀ ਪੂਰੀ ਹੋ ਜਾਊਗੀ। ਲਾਲ ਚੰਦ ਪੜੇ ਗੁੱਸੇ ਦੇ ਵਿੱਚ ਗਿਆ ਭਾਵ ਹੰਕਾਰੀ ਸੀ ਉਹਨੇ ਸੋਚਿਆ ਵੀ ਜੇ ਕਿਸੇ ਬੋਲਣ ਵਾਲੇ ਵਿਅਕਤੀ ਨੂੰ ਲੈ ਗਿਆ ਉਹਨੂੰ ਬੋਲ ਕੇ ਦੱਸ ਦੇਣਗੇ ਸਮਝਾ ਦੇਣਗੇ ਉਹ ਇੱਕ ਗੂੰਗੇ ਵਿਅਕਤੀ ਨੂੰ ਲੈ ਗਿਆ
ਜਿਹਦਾ ਜੀਵਨ ਸੋ ਗੁਰਮੁਖ ਪਿਆਰਿਓ ਉਹਨੂੰ ਲਝਾ ਕੇ ਗੁਰੂ ਚਰਨਾਂ ਦੇ ਵਿੱਚ ਖਿਡਾ ਦਿੱਤਾ ਇਹਨਾਂ ਸਤਿਗੁਰੂ ਜੀ ਇਹ ਹੈ ਜੀ ਇਹ ਤੋਂ ਕਰਾਓ ਜੀ ਕੀ ਆ ਗੁਰਮੁਖ ਪਿਆਰਿਓ ਸੰਗਤ ਸਾਰੀ ਹੈਰਾਨ ਹੈ ਕਿ ਇਹ ਬੋਲ ਨਹੀਂ ਸਕਦਾ ਇੱਕ ਤੇ ਦਿਮਾਗੀ ਅਬਸੈਟ ਵੀ ਹੈ ਤੇ ਛੱਜੂ ਝੀਵਰ ਕਿਸ ਤਰਾਂ ਗੀਤਾ ਦੇ ਅਰਥ ਕਰੇਗਾ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਜਦੋਂ ਬਿਠਾਇਆ ਸਤਿਗੁਰੂ ਦੇ ਹੱਥ ਦੇ ਵਿੱਚ ਛੜੀ ਫੜੀ ਸੀ ਸੋ ਪਿਆਰਿਓ ਉਹ ਛੜੀ ਛਜੂ ਝੀਵਰ ਦੇ ਜਦੋਂ ਸਿਰ ਤੇ ਰੱਖੀ ਨਾ ਇੱਕ ਪਾਸਾ ਤੇ ਪੂਰੇ ਅਰਥ ਨੇ ਬੋਲ ਕੇ ਸੁਣਾ ਤੇ ਸਾਰੀ ਸੰਗਤ ਹੈਰਾਨ ਹੈ ਹੁਣ ਯਾਦ ਰੱਖਿਓ ਉਸ ਛੜੀ ਵਿੱਚ ਕਰਾਮਾਤ ਨਹੀਂ ਇਹ ਸਤਿਗੁਰੂ ਦੀ ਦ੍ਰਿਸ਼ਟੀ ਐਸੀ ਹੈ ਪਿਆਰਿਓ ਇਹ ਸਤਿਗੁਰੂ ਦੀ ਨਿਗਾਹ ਹੀ ਐਸੀ ਹੈ ਇਹ ਨਦਰ ਜਿਸ ਦੇ ਉੱਤੇ ਪੈ ਜਾਏ ਨਾ ਉਹਦੇ ਬੇੜੇ ਪਾਰ ਹੋ ਜਾਂਦੇ ਨੇ ਛੱਜੂ ਝੀਵਰ ਤੇ ਲਾਲ ਚੰਦ ਦੇ ਜਰੀਏ ਨਿਗਾਹ ਪਈ ਤੇ ਪਿਆਰਿਓ ਗੂੰਗਾ ਵੀ ਬੋਲਣ ਲੱਗ ਪਿਆ ਮੈਂਟਲੀ ਅਪਸੈਟ ਜਿਹਨੂੰ ਕਹਿੰਦੇ ਸੀ ਉਹ ਵੀ ਠੀਕ ਹੋ ਗਿਆ ਅਜਿਹੇ ਗੀਤਾ ਦੇ ਅਰਥ ਸੁਣਾਏ
ਜੋ ਅੱਜ ਤੱਕ ਸ਼ਾਇਦ ਕਿਸੇ ਨੇ ਸੁਣੇ ਨਹੀਂ ਸੀ ਜੋ ਸ਼ਾਇਦ ਕਦੇ ਲਾਲ ਚੰਦ ਨੇ ਵੀ ਕਦੇ ਪੜੇ ਨਹੀਂ ਸੀ ਪਿਆਰਿਓ ਗੁਰੂ ਪਾਤਸ਼ਾਹ ਦੇ ਚਰਨੇ ਢਹਿ ਪਿਆ ਲਾਲ ਚੰਦ ਦਾ ਹੰਕਾਰ ਟੁੱਟਿਆ ਛੱਜੂ ਝੀਵਰ ਦਾ ਵੀ ਉਧਾਰ ਹੋਇਆ ਇਤਿਹਾਸ ਕਹਿੰਦਾ ਹੈ ਕਿ ਇਹੋ ਹੀ ਛੱਜੂ ਝੀਵਰ ਇਹਨੂੰ ਇਕ ਨਾਮ ਦਿੱਤਾ ਗਿਆ ਵਧੀਆ ਇਹਦੇ ਵਸਤਰ ਪਹਿਨਾਏ ਗਏ ਦਿਮਾਗੀ ਅਪਸੈਟ ਵੀ ਠੀਕ ਹੋ ਗਿਆ ਗੂੰਗਾ ਬੋਲਾ ਸੀ ਉਹ ਵੀ ਠੀਕ ਹੋ ਗਿਆ ਗੁਰੂ ਦੀ ਕਿਰਪਾ ਹੁਣ ਇਹਦੇ ਤੇ ਹੋ ਗਈ ਜਗਨਨਾਥ ਪੁਰੀ ਦਾ ਇਹਨੂੰ ਪ੍ਰਚਾਰਕ ਥਾਪਿਆ ਗਿਆ ਸੋ ਪਿਆਰਿਓ ਉਸ ਵਕਤ ਇਤਿਹਾਸ ਕਹਿੰਦਾ ਕੋਈ ਕਿਸੇ ਨੇ ਦਿੱਲੀ ਲਿਖਿਆ ਕਿਸੇ ਨੇ ਜਗਨਪੁਰੀ ਲਿਖਿਆ ਕਿਸੇ ਨੇ ਕੁਝ ਪਰ ਬਹੁਤੇ ਵਿਦਵਾਨ
ਜਿਹੜੇ ਨੇ ਉਹਨਾਂ ਨੇ ਇਸ ਨੂੰ ਉਸ ਇਲਾਕੇ ਦਾ ਪ੍ਰਚਾਰਕ ਬਣਾ ਕੇ ਪੇਸ਼ ਕੀਤਾ ਸਤਿਗੁਰੂ ਨੇ ਕਿਰਪਾ ਕੀਤੀ ਤੇ ਲਾਲ ਚੰਦ ਦਾ ਹੰਕਾਰ ਤੋੜਿਆ ਸੰਗਤਾਂ ਨੂੰ ਦੀਦਾਰ ਦਿੱਤੇ ਸੋ ਪਿਆਰਿਓ ਇਥੇ ਦੀਵਾਨ ਸਜੇ ਗੁਰਬਾਣੀ ਗੁਰਮਤ ਦਾ ਉਪਦੇਸ਼ ਦੇ ਕੇ ਸਤਿਗੁਰੂ ਜੀ ਇੱਥੋਂ ਅਗਾਂਹ ਨੂੰ ਚਾਲਾ ਮਾਰ ਜਾਂਦੇ ਨੇ ਕਿਉਂਕਿ ਸਤਿਗੁਰ ਨੇ ਦਿੱਲੀ ਪਹੁੰਚਣਾ ਸੀ ਉਹਨਾਂ ਦਿਨਾਂ ਦੇ ਵਿੱਚ ਦਿੱਲੀ ਦੇ ਵਿੱਚ ਬਹੁਤ ਸਾਰੀ ਜਿਹੜੀ ਹ ਬਿਮਾਰੀ ਚੇਚਕ ਦੀ ਉਹ ਫੈਲੀ ਹੋਈ ਸੀ ਸਤਿਗੁਰ ਰੋਗੀਆਂ ਦਾ ਇਲਾਜ ਕਰਨ ਦੇ ਲਈ ਦਿੱਲੀ ਜਾ ਰਹੇ ਸੀ ਸੋ ਇਹ ਇਤਿਹਾਸ ਸੀ ਵਿੱਚੋਂ ਇੱਕ ਸਾਖੀ ਸੀ ਛੱਜੂ ਝੀਵਰ ਦੀ ਜੋ ਆਪਾਂ ਸਾਂਝੀ ਕੀਤੀ ਹੈ ਸਤਿਗੁਰੂ ਜੀ ਕਿਰਪਾ ਕਰਨ ਆਪਾਂ ਵੀ ਗੁਰੂ ਤੇ ਭਰੋਸਾ ਬਣਾ ਕੇ ਚੱਲੀਏ ਪਿਆਰਿਓ ਗੁਰੂ ਦੀ ਨਦਰ ਦੇ ਵਿੱਚ ਆਈਏ ਗੁਰਬਾਣੀ ਪੜੀਏ ਤੇ ਸਤਿਗੁਰ ਦੇ ਹੋਈਏ ਤੇ ਸਤਿਗੁਰੂ ਕਿਰਪਾ ਕਰਨ ਮਿਹਰਾਂ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ