ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨੌ ਪੋਹ ਦੀ ਰਾਤ ਸੁਨਸਾਨ ਖਾਲੀ ਮੈਦਾਨ ਵਿੱਚ ਲਾਸ਼ਾਂ ਦੇ ਢੇਰ ਵਿੱਚੋਂ ਕੁਝ ਪਛਾਣ ਦੀ ਹੋਈ ਇੱਕ ਬੀਬੀ ਫਿਰ ਰਹੇ ਸੀ ਇਹਦਾ ਪਿੰਡ ਚਮਕੌਰ ਦੇ ਨੇੜੇ ਦੋ ਕੁ ਕਿਲੋਮੀਟਰ ਦੀ ਦੂਰੀ ਤੇ ਰਾਏਪੁਰ ਸੀ ਸਤਿਗੁਰੂ ਜੀ ਗੜੀ ਨੂੰ ਛੱਡਣ ਤੋਂ ਬਾਅਦ ਇਸ ਪਿੰਡ ਵਿੱਚ ਦੀ ਲੰਘੇ ਨੇ ਤੇ ਜੰਡ ਸਾਹਿਬ ਹੁੰਦੇ ਹੋਏ ਮਾਛੀਵਾੜੇ ਜਾ ਪਹੁੰਚੇ ਗੁਰਸਿੱਖੀ ਵਿੱਚ ਰਤੜੀ ਇਸ ਧੀ ਨੂੰ ਦਸਮ ਪਿਤਾ ਜੀ ਨੇ ਰੂਹਾਨੀਅਤ ਤਰੀਕੇ ਦਰਸ਼ਨ ਦੇ ਕੇ ਆਤਮਿਕ ਬਲ ਬਖਸ਼ਿਆ ਇਸ ਦੀ ਆਤਮਾ ਨੇ ਹੁਲਾਰਾ ਖਾਧਾ ਇਹ ਚਮਕੌਰ ਦੇ ਸ਼ਹੀਦਾਂ ਦਾ ਸਸਕਾਰ ਕਰਨ ਇਥੇ ਆਣ ਕੇ ਸਿੰਘਾਂ ਦੀਆਂ ਦੇਹਾਂ ਨੂੰ ਢੂੰਡਦੀ ਹੈ ਇਕ ਦੀਵੇ ਦੀ ਲੋਅ ਨਾਲ ਸਿੰਘਾਂ ਦੇ ਸਰੀਰ ਪਚਾਣ ਇੱਕ ਥਾਂ ਇਕੱਠੇ ਕਰੀ ਜਾਂਦੇ ਮੁਗਲ ਦੀਆਂ ਅਨੇਕਾਂ ਲਾਸ਼ਾਂ ਵਿੱਚੋਂ ਮੱਸੀ ਕਿਤੇ ਸਿੰਘਾਂ ਦੇ ਸਰੀਰਾਂ ਦੀ ਭਾਲ ਕਰਦੀ ਬੀਬੀ ਸ਼ਰਨ ਕੌਰ ਧੰਨ ਕਲਗੀਆਂ ਵਾਲਾ ਧਨ ਮੇਰਾ ਪਿਤਾ ਬਾਜਾਂ ਵਾਲਾ ਮੁੱਖੋਂ ਅਲਾਪ ਰਹੀ ਸੀ ਇਹਨੇ ਸਖਤ ਮਿਹਨਤ ਕਰਕੇ ਦਸਪ ਸਿੰਘਾਂ ਦੀਆਂ ਦੇਹਾਂ ਇਕੱਠੀਆਂ ਕੀਤੀਆਂ
ਸੇਵਾ ਕਰਦਿਆਂ ਇਹਦਾ ਆਪਣਾ ਸਰੀਰ ਵੀ ਥੱਕ ਚੁੱਕਾ ਸੀ ਬੀਬੀ ਨੇ ਉਹ ਸੋਚ ਕੇ ਕਿ ਕਿਤੇ ਦਿਨ ਨਾ ਚੜ ਜਾਵੇ ਉਸ ਤੋਂ ਪਹਿਲਾਂ ਸਸਕਾਰ ਕਰ ਦੇਵਾਂ ਆਲੇ ਦੁਆਲੇ ਤੋਂ ਪਾਥੀਆਂ ਘਾ ਤੇ ਲੱਕੜਾਂ ਲਿਆ ਕੇ ਅੰਗੀਠਾ ਤਿਆਰ ਕਰ ਕੀਰਤਨ ਸੋਲਾ ਪੜ ਅਰਦਾਸ ਕਰਕੇ ਲਾਂਬੂ ਲਾ ਦਿੱਤਾ। ਅੱਗ ਦੇ ਭਾਂਬੜ ਮੱਚ ਗਏ ਮੁਗਲ ਸਿਪਾਹੀ ਜੋ ਆਪਣੇ ਮੁਰਦਿਆਂ ਨੂੰ ਦਫਨਾਉਂਦੇ ਹੋਏ ਥੱਕੇ ਹਾਰੇ ਬੇਸੁਰਤ ਸੁੱਤੇ ਹੋਏ ਸੀ ਅੱਪੜ ਵਾਹੇ ਉੱਠੇ ਅੱਗ ਦੀਆਂ ਲਾਟਾਂ ਦੇਖ ਕੇ ਭੈਭੀਤ ਹੋ ਗਏ ਬਹੁਤ ਦੇਰ ਤਾਂ ਨੇੜੇ ਹੀ ਨਾ ਆਏ ਫਿਰ ਹੌਸ ਲਾ ਕਰ ਜਦ ਅੱਗ ਦੇ ਕੋਲ ਪਹੁੰਚੇ ਤਾਂ ਇੱਕ ਬੀਬੀ ਨੂੰ ਦੇਖ ਹੈਰਾਨ ਹੋ ਗਏ ਪੁੱਛਿਆ ਤੂੰ ਕੌਣ ਹੈ ਬੀਬੀ ਸ਼ਰਨ ਕੌਰ ਨੇ ਕਿਹਾ ਕਿ ਮੈਂ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੀ ਧੀ ਹਾਂ ਸਿੰਘਾਂ ਦਾ ਸਸਕਾਰ ਕਰ ਰਹੀਆਂ ਉਸਨੇ ਬੇਖੌਫ ਹੋ ਕੇ ਇਹ ਉੱਤਰ ਦਿੱਤਾ ਸਿਪਾਹੀਆਂ ਨੇ ਉਸਨੂੰ ਫੜਨਾ ਚਾਹਿਆ ਬੀਬੀ ਨੇ ਤਲਵਾਰ ਧੂ ਕਈ ਪਾਰ ਬੁਲਾ ਦਿੱਤੇ
ਇਸ ਝੜਪ ਵਿੱਚ ਬੀਬੀ ਜੀ ਦੇ ਗਹਿਰਾਵਾਰ ਹੋਇਆ ਉਹ ਜਮੀਨ ਤੇ ਡਿੱਗ ਪਏ ਜਾਬਰ ਸਿਪਾਹੀਆਂ ਨੇ ਜਖਮੀ ਬੀਬੀ ਨੂੰ ਅੱਗ ਵਿੱਚ ਸੁੱਟ ਦਿੱਤਾ ਬੀਬੀ ਸ਼ਰਨ ਕੌਰ ਆਪਣੀ ਜਾਨ ਦੀ ਬਾਜੀ ਲਾ ਚਮਕੌਰ ਦੀ ਗੜੀ ਦੇ ਸ਼ਹੀਦ ਸਿੰਘਾਂ ਵਿੱਚ ਅਭੇਦ ਹੋ ਗਈ ਬੀਬੀ ਸ਼ਰਨ ਕੌਰ ਜੀ ਨੇ ਨੌ ਪੋਹ 24 ਦਸੰਬਰ ਨੂੰ ਕੱਚੀ ਗੜੀ ਦੇ ਸ਼ਹੀਦ ਸਿੰਘਾਂ ਦੇ ਸਸਕਾਰ ਕਰਨ ਦੀ ਸੇਵਾ ਨਿਭਾਉਂਦਿਆਂ ਸ਼ਹੀਦੀ ਪਾਈ ਇਸ ਤੋਂ ਬਾਅਦ ਭਾਈ ਰਾਮਾ ਤੇ ਭਾਈ ਤਲੋਕਾ ਸਰਹੰਦ ਮਾਮਲਾ ਦੇਣ ਗਏ ਤਾਂ ਇਹਨਾਂ ਨੂੰ ਪਤਾ ਲੱਗਾ ਕਿ ਸਤਿਗੁਰੂ ਕਲਗੀਧਰ ਜੀ ਨੇ ਆਨੰਦਪੁਰ ਸਾਹਿਬ ਛੱਡ ਦਿੱਤਾ ਹੈ ਪੁੱਛਦੇ ਚਮਕੌਰ ਜਾ ਆਪਣੇ ਉਥੋਂ ਸਭ ਹਾਲਾਤ ਮਾਲੂਮ ਹੋਏ ਸਿੰਘਾਂ ਤੇ ਗੁਰੂ ਪੁੱਤਰਾਂ ਦੇ ਸ਼ਹੀਦੀ ਬਾਰੇ ਸੁਣਿਆ ਦਸਮ ਪਿਤਾ ਜੀ ਦੇ ਗੜੀ ਵਿੱਚੋਂ ਨਿਕਲ ਜਾਣ ਦੀਆਂ ਖਬਰਾਂ ਵੀ ਮਿਲੀਆਂ ਮੁਗਲ ਸਿਪਾਹੀ ਆਪਣੇ ਸਿਪਾਹੀਆਂ ਨੂੰ ਦਫਨਾ ਰਹੇ ਨੇ ਸਿੰਘਾਂ ਦੇ ਸਰੀਰ ਰੁਲਦੇ ਪਏ ਨੇ ਇਹਨਾਂ ਨੂੰ ਇਹ ਸੁਣ ਕੇ ਬਹੁਤ ਦੁੱਖ ਹੋਇਆ ਦੋਨਾਂ ਭਰਾਵਾਂ ਸਲਾਹ ਕੀਤੀ ਕਿ ਆਪਾਂ ਜਾਨਾਂ ਵਾਰ ਕੇ ਵੀ ਗੁਰੂ ਪਾਤਸ਼ਾਹ ਜੀ ਦੇ ਸਾਹਿਬਜ਼ਾਦਿਆਂ ਅਤੇ ਸਿੰਘਾਂ ਦੇ ਸਸਕਾਰ ਜਰੂਰ ਕਰਾਂਗੇ ਇਹਨਾਂ ਨੇ
ਆਪਣੇ ਕੱਪੜੇ ਪਾੜ ਲਏ ਕੇਸ ਪਿੱਛੇ ਖਿਲਾਰ ਲਏ ਸਰੀਰ ਨੂੰ ਗੰਦ ਮੰਦ ਮਲ ਕੇ ਪਾਗਲ ਬਣ ਗਏ ਸਾਰਾ ਦਿਨ ਚਮਕੌਰ ਦੀ ਗੜੀ ਦੇ ਆਲੇ ਦੁਆਲੇ ਘੁੰਮਦੇ ਰਹੇ ਮੁਗਲ ਸਿਪਾਹੀਆਂ ਵੀ ਇਹਨਾਂ ਨੂੰ ਪਾਗਲ ਸਮਝ ਕੇ ਕੁਝ ਨਾ ਕਿਹਾ ਰਾਤ ਪਈ ਤਾਂ ਇਹ ਸ਼ਹੀਦਾਂ ਦੇ ਸਰੀਰ ਭਾਲਣ ਲੱਗ ਪਏ ਛੇਤੀ ਹੀ ਇਕ ਅੰਗੀਠਾ ਮਿਲਿਆ ਜਿਸ ਵਿੱਚ ਕਈ ਸਰੀਰ ਸਿੰਘਾਂ ਦੇ ਅਤੇ ਇੱਕ ਸਰੀਰ ਅੱਧ ਸੜਿਆ ਹੋਇਆ ਸਿੱਖ ਬੀਬੀ ਦਾ ਸੀ ਇਸ ਬੀਬੀ ਨੇ ਸਿੰਘਾਂ ਦਾ ਸਸਕਾਰ ਕਰਨ ਦਾ ਯਤਨ ਕੀਤਾ ਹੈ ਸਿਪਾਹੀਆਂ ਨੇ ਇਸਨੂੰ ਸ਼ਹੀਦ ਕਰ ਅੰਗੀਠਾ ਵੀ ਠੰਡਾ ਕਰ ਦਿੱਤਾ ਹੈ ਕਿਉਂਕਿ ਮੁਗਲ ਸਿਪਾਹੀ ਚਾਹੁੰਦੇ ਸੀ ਕਿ ਸਿੰਘਾਂ ਦੇ ਸਰੀਰਾਂ ਦੀ ਬੇਅਦਬੀ ਹੋਵੇ ਡਰ ਕੇ ਲੋਕ ਗੁਰੂ ਦੇ ਸਿੱਖ ਨਾ ਬੰਨ ਨਾ ਹੀ ਸਰਕਾਰ ਨਾਲ ਟੱਕਰ ਲੈਣ ਦੀ ਕੋਈ ਜੁਰਤ ਕਰੇ ਸਿੱਖ ਬੀਬੀ ਨੂੰ ਸੇਵਾ ਕਰਦੀ ਸ਼ਹੀਦ ਹੋਇਆ ਦੇਖ ਭਾਈ ਰਾਮੇ ਤੇ ਭਾਈ ਤਰਲੋਕੇ ਵਿੱਚ ਹੋਰ ਵੀ ਦ੍ਰਿੜਤਾ ਆ ਗਈ ਉਹ ਤਨੋ ਮਨੋ ਸੇਵਾ ਵਿੱਚ ਜੁੱਟ ਗਏ ਹੱਥਾਂ ਵਿੱਚ ਕੜਾ ਪਾਇਆ ਦੇਖ ਸਿਰ ਤੇ ਕੇਸ ਅਤੇ ਤੇੜ ਕਛਹਿਰਾ ਹੋਣ ਦੀ ਸੂਰਤ ਵਿੱਚ ਇਹ ਜਾਣ ਜਾਂਦੇ ਕਿ ਇਹ ਸਿੰਘ ਦਾ ਸਰੀਰ ਹੀ ਹੈ
ਹਨੇਰੇ ਵਿੱਚ ਹੱਥਾਂ ਦੀ ਟੋਹ ਨਾਲ ਸਿੰਘਾਂ ਦੇ ਸਰੀਰਾਂ ਨੂੰ ਪਛਾਣ ਕੇ ਦੋਨੇ ਭਰਾ ਬਹੁਤ ਅਦਬ ਨਾਲ ਅੰਗੀਚੇ ਤੇ ਲਿਆ ਰੱਖਦੇ ਇਸੇ ਤਰ੍ਹਾਂ ਲੱਭਦਿਆਂ ਲੱਭਦਿਆਂ ਸਾਹਿਬਜ਼ਾਦਿਆਂ ਦੇ ਸਰੀਰ ਵੀ ਮਿਲ ਗਏ ਇਹ ਬੜੀ ਵੱਡੀ ਪ੍ਰਸੰਨਤਾ ਦੀ ਗੱਲ ਸੀ ਮਨ ਹੀ ਮਨ ਦੋਨਾਂ ਨੇ ਕਲਗੀਧਰ ਪਾਤਸ਼ਾਹ ਜੀ ਦਾ ਧੰਨਵਾਦ ਕੀਤਾ ਕੋਈ ਸਰੀਰ ਰਹਿ ਨ ਜਾਵੇ ਆਪਣੀ ਪੂਰੀ ਤਸੱਲੀ ਕਰ ਲਈ ਜੋ ਇਹਨਾਂ ਨੇ ਬਾਹਰੋਂ ਸੁਣਿਆ ਸੀ ਕਿ ਗੁਰੂ ਜੀ ਨਾਲ 40ਪ5 ਸਿੰਘ ਹੀ ਗੜੀ ਦੇ ਅੰਦਰ ਮੌਜੂਦ ਸਨ ਉਸ ਮੁਤਾਬਕ ਵੀ ਇਹਨਾਂ ਨੇ ਪੂਰੀ ਤਸੱਲੀ ਕਰ ਲਈ 40 ਸਿੰਘਾਂ ਦੇ ਸਰੀਰ ਤੇ ਦੋ ਸਾਹਿਬਜ਼ਾਦਿਆਂ ਦੇ ਸਰੀਰ ਅੰਗੀਠੇ ਤੇ ਰੱਖ ਕੇ ਨੇੜੇ ਦੀਆਂ ਹਵੇਲੀਆਂ ਤੋਂ ਪਾਥੀਆਂ ਘਾਹੀ ਲੱਕੜਾਂ ਲਿਆ ਕੇ ਅੰਗੀਠਾ ਤਿਆਰ ਕਰ ਅਰਦਾਸ ਕੀਤੀ ਅੱਖਾਂ ਵਿੱਚੋਂ ਅਥਰੂ ਕੇਰਦਿਆਂ ਅਗਨੀ ਲਾ ਦਿੱਤੀ ਅਤੇ ਦੋਨੋਂ ਭਰਾ ਇੱਕ ਦੂਸਰੇ ਦੇ ਗਲ ਲੱਗ
ਇੱਕ ਦੂਸਰੇ ਦੇ ਗਲ ਲੱਗ ਕੇ ਤਾਂ ਹੀ ਮਾਰ ਕੇ ਰੋ ਪਏ ਅੱਗ ਦੀਆਂ ਲਾਟਾਂ ਦੇਖ ਕੇ ਸਿਪਾਹੀ ਦੌੜੇ ਆਏ ਇਹ ਹੋਰ ਵੀ ਚਿਖਾ ਕਿਲਕਾਰੀਆਂ ਮਾਰ ਅੱਗ ਨਾਲ ਖੇਡ ਮਿੱਟੀ ਘੱਟਾ ਸਿਰ ਤੇ ਪਾਉਣ ਲੱਗੇ ਸਿਪਾਹੀ ਪਾਗਲ ਜਾਣ ਕੇ ਵਾਪਸ ਮੁੜ ਗਏ ਉਹਨਾਂ ਦਾ ਧਿਆਨ ਅੰਗੀਠੇ ਵੱਲ ਵੀ ਨਾ ਗਿਆ ਸਤਿਗੁਰੂ ਪਾਤਸ਼ਾਹ ਜੀ ਦੀ ਕਿਰਪਾ ਸਦਕਾ ਭਾਈ ਰਾਮਾ ਤੇ ਭਾਈ ਤਰਲੋਕਾ ਸਿੰਘਾਂ ਤੇ ਸਾਹਿਬਜ਼ਾਦਿਆਂ ਦੇ ਸਰੀਰਾਂ ਦੇ ਸਸਕਾਰ ਕਰਨ ਵਿੱਚ ਸਫਲ ਹੋ ਗਏ ਗਲੀ ਦੇ ਸ਼ਹੀਦਾਂ ਦੇ ਸਸਕਾਰ ਦੱਸ ਪੋਹ ਦੀ ਰਾਤ ਨੂੰ ਕੀਤੇ ਗਏ ਇਸ ਤੋਂ ਤੀਜੇ ਦਿਨ ਬਾਅਦ ਸ਼ਹੀਦਾਂ ਦੀਆਂ ਅਸਥੀਆਂ ਨੂੰ ਮਿੱਟੀ ਦੇ ਦੋ ਵੱਡੇ ਮਟਕਿਆਂ ਚ ਪਾ ਕੇ ਧਰਤੀ ਚ ਦਬਾ ਕੇ ਭਾਈ ਰਾਮਾ ਤੇ ਭਾਈ ਤਰਲੋਕਾ ਆਪਣੇ ਨਗਰ ਫੂਲ ਨੂੰ ਚਲੇ ਗਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ