ਜਦੋਂ ਗੁਰੂ ਨਾਨਕ ਦੇਵ ਜੀ ਨੇ ਚਲਾਇਆ 20 ਰੁਪਏ ਦਾ ਲੰਗਰ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦ ਗੁਰੂ ਜੀ ਹੋਰ ਵੱਡੇ ਹੋਏ ਤਾਂ ਮਹਿਤਾ ਜੀ ਨੇ ਇਹ ਸੋਚਿਆ ਕਿ ਪੁੱਤਰ ਨੂੰ ਵਪਾਰ ਵਿੱਚ ਪਾਇਆ ਜਾਵੇ ਤਾਂ ਕਿ ਫਿਰਨ ਤੁਰਨ ਨਾਲ ਉਹਨਾਂ ਦਾ ਜੀ ਵੀ ਲੱਗਾ ਰਹੇ ਅਤੇ ਕੁਝ ਲਾਭ ਵੀ ਪ੍ਰਾਪਤ ਹੋਵੇ। ਇਸ ਕਾਰਜ ਵਾਸਤੇ ਉਹਨਾਂ ਗੁਰੂ ਜੀ ਨੂੰ 20 ਰੁਪਏ ਦਿੱਤੇ ਅਤੇ ਕਿਹਾ ਪੁੱਤਰ ਕੋਈ ਚੰਗਾ ਤੇ ਖਰਾ ਖਰਾ ਸੌਦਾ ਕਰੋ ਜਿਸ ਨਾਲ ਚੰਗਾ ਲਾਭ ਹੋਵੇ ਮੈਂ ਤੇਰੇ ਨਾਲ ਭਾਈ ਬਾਲੇ ਨੂੰ ਭੇਜਦਾ ਹਾਂ ਤੁਸੀਂ ਕੋਈ ਐਸੇ ਮਾਲ ਖਰੀਦ ਕੇ ਲਿਆਵੋ ਜਿਹੜਾ ਇੱਥੇ ਵੇਚ ਕੇ ਚੰਗਾ ਨਫਾ ਨਿਕਲ ਆਵੇ ਗੁਰੂ ਨਾਨਕ ਨੇ ਪਿਤਾ ਜੀ ਦੀ ਗੱਲ ਨੂੰ ਮੰਨ ਲਿਆ ਅਤੇ 20 ਰੁਪਏ ਲੈ ਕੇ ਇੱਕ ਲਾਗਲੇ ਸ਼ਹਿਰ ਚੂਹੜਕਾਣੇ ਵੱਲ ਚੱਲ ਪਏ ਚੂਹੜ ਕਾਣੇ ਦੇ ਰਾਹ ਵਿੱਚ ਇੱਕ ਸੰਘਣੀ ਝੰਗੀ ਆਉਂਦੀ ਸੀ

ਜਦ ਗੁਰੂ ਜੀ ਉਥੋਂ ਲੰਘਣ ਲੱਗੇ ਤਾਂ ਉਹਨਾਂ ਉੱਥੇ ਇੱਕ ਸਾਧੂਆਂ ਦਾ ਡੇਰਾ ਵੇਖਿਆ ਗੁਰੂ ਜੀ ਨੂੰ ਸਾਧੂਆਂ ਸੰਤਾਂ ਨਾਲ ਬਹੁਤ ਪਿਆਰ ਸੀ ਇਸ ਲਈ ਕੁਝ ਗੱਲਬਾਤ ਕਰਨ ਲਈ ਉਹ ਉੱਥੇ ਹੀ ਰੁਕ ਗਏ ਸਾਧੂਆਂ ਦੀਆਂ ਗੱਲਾਂ ਤੋਂ ਉਹਨਾਂ ਨੂੰ ਪਤਾ ਲੱਗਾ ਕਿ ਉਹ ਕਈ ਦਿਨਾਂ ਤੋਂ ਭੁੱਖੇ ਸਨ ਗੁਰੂ ਜੀ ਨੂੰ ਉਹਨਾਂ ਉੱਤੇ ਬਹੁਤ ਤਰਸ ਆਇਆ ਅਤੇ ਉਹਨਾਂ ਝੱਟ ਪੱਕਾ ਇਰਾਦਾ ਬਣਾ ਲਿਆ ਕਿ ਇਹਨਾਂ ਸਾਧੂਆਂ ਦੀ ਸਹਾਇਤਾ ਕੀਤੀ ਜਾਵੇ ਉਹਨਾਂ ਸੋਚਿਆ ਕਿ ਇਸ ਤੋਂ ਖਰਾ ਅਤੇ ਸੱਚਾ ਸੌਦਾ ਕੀ ਹੋ ਸਕਦਾ ਹੈ ਭੁੱਖਿਆਂ ਨੰਗਿਆਂ ਦੀ ਸੇਵਾ ਕਰਨਾ ਸਭ ਤੋਂ ਉੱਤਮ ਸੌਦਾ ਹੈ ਇਸ ਲਈ ਉਹਨਾਂ ਨੇ ਆਪਣੀ ਜੇਬ ਵਿੱਚੋਂ ਦੀ ਰੁਪਏ ਕੱਢ ਕੇ ਸਾਧੂਆਂ ਦੇ ਅੱਗੇ ਧਰ ਦਿੱਤੇ

ਪਰ ਸਾਧੂਆਂ ਨੇ ਚਾਂਦੀ ਨੂੰ ਹੱਥ ਲਾਉਣ ਤੋਂ ਨਾ ਕਰ ਦਿੱਤੀ ਸਾਧੂਆਂ ਦੇ ਗੁਰੂ ਨੇ ਕਿਹਾ ਸਾਨੂੰ ਚਾਂਦੀ ਦੀ ਲੋੜ ਨਹੀਂ ਤੁਸੀਂ ਹਾਲੇ ਛੋਟੀ ਉਮਰ ਦੇ ਹੋ ਇਹ ਰਕਮ ਦੇ ਕੇ ਤੁਹਾਡੇ ਪਿਤਾ ਨੇ ਤੁਹਾਨੂੰ ਕੋਈ ਕੰਮ ਧੰਦਾ ਕਰਨ ਲਈ ਭੇਜਿਆ ਹੋਵੇਗਾ। ਅਸੀਂ ਤਪੱਸਿਆ ਕਰਦੇ ਹਾਂ ਅਤੇ ਅਸੀਂ ਕਈ ਦਿਨ ਭੁੱਖੇ ਰਹਿ ਸਕਦੇ ਹਾਂ ਪਰਮਾਤਮਾ ਅਤੇ ਕੋਈ ਉਪਾ ਕਰ ਦਿੰਦਾ ਹੈ ਪਰ ਗੁਰੂ ਜੀ ਦ੍ਰਿੜਤਾ ਨਾਲ ਬੋਲੇ ਕਿ ਮੈਨੂੰ ਇਹ ਰਕਮ ਕੋਈ ਖਰਾ ਸੌਦਾ ਕਰਨ ਵਾਸਤੇ ਦਿੱਤੀ ਗਈ ਹੈ। ਪਰ ਮੈਂ ਇਹ ਸਮਝਦਾ ਹਾਂ ਕਿ ਇਸ ਤੋਂ ਖਰਾ ਸੌਦਾ ਹੋਰ ਕਿਹੜਾ ਹੋ ਸਕਦਾ ਹੈ ਜਿਸ ਨਾਲ ਭੁੱਖ ਿਆਂ ਅਤੇ ਨੰਗਿਆਂ ਪ੍ਰਭੂ ਦੇ ਪਿਆਰਿਆਂ ਦੀ ਸੇਵਾ ਹੋ ਸਕੇ ਇਸ ਲਈ

ਤੁਸੀਂ ਇਹ ਰਕਮ ਰੱਖੋ ਅਤੇ ਅੰਨ ਪਾਣੀ ਲਿਆ ਕੇ ਛਕੋ ਪਰ ਸਾਧੂਆਂ ਦੇ ਮੁਖੀ ਨੇ ਪੈਸੇ ਲੈਣ ਤੋਂ ਨਾਹ ਕਰ ਦਿੱਤੀ ਪਰ ਗੁਰੂ ਜੀ ਦੇ ਅਟੱਲ ਵਿਸ਼ਵਾਸ ਤੋਂ ਪ੍ਰਭਾਵਿਤ ਹੋ ਕੇ ਉਸਨੇ ਕਿਹਾ ਜੇ ਤੁਸੀਂ ਠੀਕ ਹੀ ਸੇਵਾ ਕਰਨੀ ਚਾਹੁੰਦੇ ਹੋ ਤਾਂ ਸਾਨੂੰ ਅੰਨ ਪਾਣੀ ਲਿਆ ਕੇ ਛਕਾ ਦੇਵੋ ਅਸੀਂ ਲੋਕ ਖਰੀਦੋ ਫਰੋਖਤ ਵਿੱਚ ਨਹੀਂ ਪੈਂਦੇ ਹਨ ਅਤੇ ਨਾ ਹੀ ਰੁਪਏ ਲਾਂਘੜ ਨਾਲ ਬਣਦੇ ਹਾਂ ਗੁਰੂ ਜੀ ਨੇ ਰੁਪਏ ਆਪਣੇ ਪਾਸ ਫੜ ਲਏ ਅਤੇ ਭਾਈ ਬਾਲੇ ਨੂੰ ਲੈ ਕੇ ਚੂਹੜਕਾਣੇ ਚਲੇ ਗਏ ਉਥੋਂ ਉਹਨਾਂ ਨੇ ਰਾਸ਼ਨ ਅਤੇ ਕੱਪੜੇ ਖਰੀਦੇ ਉੱਥੇ ਹੀ ਆਟਾ ਦੇ ਕੇ ਇੱਕ ਝਿਓਰੀ ਦੇ ਕੋਲੋਂ ਰੋਟੀਆਂ ਪਕਵਾ ਲਈਆਂ ਅਤੇ ਦਾਲ ਤਿਆਰ ਕਰਵਾ ਲਈ ਇੱਕ ਗੱਡਾ ਉਹਨਾਂ ਕਿਰਾਏ ਉੱਤੇ ਲਿਆ

ਅਤੇ ਉਸ ਉੱਤੇ ਬਾਕੀ ਦਾ ਰਾਸ਼ਨ ਕੱਪੜਾ ਅਤੇ ਦਾਲ ਰੋਟੀ ਲੱਦ ਕੇ ਸਾਧੂਆਂ ਵਾਲੇ ਝੰਗੀ ਵਿੱਚ ਪਹੁੰਚ ਗਏ ਉਹਨਾਂ ਸਾਧੂਆਂ ਨੂੰ ਦਾਲ ਰੋਟੀ ਆਪਣੇ ਹੱਥੀ ਖਵਾਇਆ ਅਤੇ ਪਹਿਨਣ ਵਾਸਤੇ ਉਹਨਾਂ ਨੂੰ ਕੱਪੜੇ ਦਿੱਤੇ ਸਾਧੂ ਬਹੁਤ ਖੁਸ਼ ਹੋਏ ਅਤੇ ਉਹਨਾਂ ਨੇ ਗੁਰੂ ਜੀ ਨੂੰ ਬਹੁਤ ਅਸੀਸਾਂ ਦਿੱਤੀਆਂ ਗੁਰੂ ਜੀ ਤੇ ਭਾਈ ਬਾਲਾ ਫਿਰ ਪਿੰਡ ਨੂੰ ਚਲੇ ਗਏ ਪਿੰਡ ਲਾਗੇ ਪਹੁੰਚ ਕੇ ਭਾਈ ਬਾਲੇ ਨੂੰ ਉਹਨਾਂ ਪਿੰਡ ਭੇਜ ਦਿੱਤਾ ਅਤੇ ਆਪ ਸੰਘਣੇ ਦਰਖਤ ਹੇਠ ਛੁਪ ਕੇ ਬੈਠ ਗਏ ਜਦ ਮਹਿਤਾ ਜੀ ਨੂੰ ਇਸ ਸਭ ਕੁਝ ਬਾਰੇ ਪਤਾ ਲੱਗਾ ਤਾਂ ਉਹ ਬਹੁਤ ਕ੍ਰੋਧ ਵਿੱਚ ਆਏ ਅਤੇ ਗੁਰੂ ਜੀ ਨੂੰ ਲੱਭ ਕੇ ਉਹਨਾਂ ਬਹੁਤ ਝਿੜਕਿਆ ਪਰ ਗੁਰੂ ਜੀ ਚੁੱਪ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸੇ ਪ੍ਰਕਾਰ ਦੀ ਕੋਈ ਗਲਤੀ ਭੁੱਲ ਹੋ ਗਈ ਹੋਵੇ ਤਾਂ ਵਾਹਿਗੁਰੂ ਜੀ ਸੰਗਤ ਜੀ ਤੁਸੀਂ ਮਾਫ ਕਰ ਦੇਣਾ

Leave a Reply

Your email address will not be published. Required fields are marked *