ਸੱਜਣ ਠੱਗ ਦੀ ਸਾਖੀ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਜੀ ਕੁਝ ਸਮਾਂ ਸੈਦਪੁਰ ਠਹਿਰ ਕੇ ਫਿਰ ਅੱਗੇ ਚੱਲ ਪਏ ਚਲਦੇ ਚਲਦੇ ਗੁਰੂ ਜੀ ਅਤੇ ਮਰਦਾਨਾ ਇੱਕ ਐਸੇ ਨਗਰ ਪਹੁੰਚੇ ਜਿਸ ਦਾ ਨਾਂ ਤੁਲੰਬਾ ਸੀ ਇਹ ਨਗਰ ਸ਼ਾਹਰਾਹ ਉੱਤੇ ਸਥਿਤ ਸੀ ਅਤੇ ਨਗਰ ਦੇ ਬਾਹਰ ਇੱਕ ਬਹੁਤ ਵੱਡੀ ਹਵੇਲੀ ਬਣੀ ਹੋਈ ਸੀ ਹਵੇਲੀ ਦੇ ਇੱਕ ਪਾਸੇ ਮੰਦਰ ਅਤੇ ਦੂਸਰੇ ਪਾਸੇ ਮਸੀਤ ਬਣੀ ਹੋਈ ਸੀ ਵਿਚਕਾਰ ਬਹੁਤ ਉੱਚੇ ਉੱਚੇ ਚੁਬਾਰੇ ਅਤੇ ਆਲੀਸ਼ਾਨ ਕਮਰੇ ਸਨ ਜਦ ਗੁਰੂ ਜੀ ਹਵੇਲੀ ਵੱਲ ਗਏ ਤਾਂ ਹਵੇਲੀ ਦੇ ਦਰਵਾਜੇ ਤੇ ਦੋ ਸੇਵਕ ਖੜੇ ਸਨ ਜਿਹੜੇ ਹਰ ਰਾਹੀ ਨੂੰ ਜੀ ਆਇਆ ਕਹਿੰਦੇ ਸਨ ਅਤੇ ਠਹਿਰਣ ਵਾਸਤੇ ਬੇਨਤੀ ਕਰਦੇ ਸਨ

ਇਹ ਹਵੇਲੀ ਇੱਕ ਸੱਜਣ ਨਾਮੀ ਠੱਗਦੀ ਸੀ ਉਹ ਸਦਾ ਸਫੇਦ ਵਸਤਰ ਪਾਉਂਦਾ ਅਤੇ ਇੱਕ ਹੱਥ ਵਿੱਚ ਤਸਵੀ ਅਤੇ ਗੜ ਵਿੱਚ ਰੁਦਰਾਖ ਦੀ ਮਾਲਾ ਪਾਉਂਦਾ ਨਗਰ ਦੇ ਲੋਕ ਉਸ ਨੂੰ ਇੱਕ ਵੱਡਾ ਧਰਮਾਤਮਾ ਸਮਝਦੇ ਸਨ ਕਿਉਂਕਿ ਉਹ ਹਰ ਆਏ ਗਏ ਦੀ ਸੇਵਾ ਕਰਦਾ ਸੀ ਹਰ ਸਮੇਂ ਲੰਗਰ ਚਲਦਾ ਸੀ ਮੁਸਲਮਾਨ ਮੁਸਾਫਰਾਂ ਲਈ ਉਸਨੇ ਮਸੀਤ ਬਣਾਈ ਸੀ ਅਤੇ ਹਿੰਦੂਆਂ ਲਈ ਮੰਦਰ ਪਰ ਉਹ ਦਿਲੋਂ ਬੜਾ ਕਮੀਨਾ ਅਤੇ ਜਾਲਮ ਸੀ ਰਾਤ ਨੂੰ ਅੰਨ ਪਾਣੀ ਖਾ ਕੇ ਜਦ ਮੁਸਾਫਿਰ ਸੋਹਣਿਆ ਬਿਸਤਰਿਆਂ ਉੱਤੇ ਸੌ ਜਾਂਦੇ ਤਾਂ ਉਹ ਉਹਨਾਂ ਦੇ ਸਮਾਨ ਦੀ ਤਲਾਸ਼ੀ ਲੈਂਦਾ ਜਿਨਾਂ ਪਾਸ ਕੁਝ ਮਾਲ ਧਨ ਹੁੰਦਾ ਉਹਨਾਂ ਨੂੰ ਉਹ ਆਪਣੇ ਕਰਿੰਡਿਆ ਪਾਸੋਂ ਗਲਾ ਘੁਟਾ ਕੇ ਮਰਵਾ ਦਿੰਦਾ ਅਤੇ ਹਵੇਲੀ ਦੇ ਤਹਖਾਨੇ ਵਿੱਚ ਬਣੇ ਖੂਹਾਂ ਵਿੱਚ ਸੁੱਟਵਾ ਦਿੰਦਾ ਸਾਰਾ ਮਾਲ ਧਨ ਉਸਦਾ ਹੋ ਜਾਂਦਾ

ਪਰ ਜਿਸ ਪਾਸ ਕੁਝ ਨਾ ਹੁੰਦਾ ਉਸਨੂੰ ਅਗਲੇ ਦਿਨ ਜਾਣ ਦਿੰਦਾ ਇਸ ਤਰ੍ਹਾਂ ਜਿਹੜੇ ਵਿਅਕਤੀ ਬਚ ਕੇ ਨਿਕਲ ਜਾਂਦੇ ਸਨ ਉਹ ਉਸਦੀ ਬਹੁਤ ਉਪਮਾ ਕਰਦੇ ਜਿਸ ਕਰਕੇ ਕੋਈ ਉਸ ਉੱਤੇ ਸ਼ੱਕ ਨਾ ਕਰਦਾ ਗੁਰੂ ਜੀ ਅਤੇ ਮਰਦਾਨਾ ਜਦ ਮੁੱਖ ਦੁਆਰ ਤੇ ਪਹੁੰਚੇ ਤਾਂ ਉਸ ਦੇ ਸੇਵਕ ਬੜੇ ਆਦਰਮਾਨ ਨਾਲ ਉਹਨਾਂ ਨੂੰ ਅੰਦਰ ਲੈ ਗਏ ਗੁਰੂ ਜੀ ਦੇ ਚਿਹਰੇ ਤੇ ਜਲਾਲ ਨੂੰ ਅਤੇ ਉਹਨਾਂ ਨਾਲ ਇੱਕ ਸੇਵਕ ਨੂੰ ਵੇਖ ਕੇ ਉਹ ਸਮਝ ਗਏ ਕਿ ਉਹ ਕੋਈ ਹੀਰਿਆਂ ਦੇ ਵਪਾਰੀ ਹਨ ਉਹਨਾਂ ਝੱਟ ਆਪਣੇ ਮਾਲਕ ਨੂੰ ਖਬਰ ਕੀਤੀ ਅਤੇ ਉਸਨੇ ਵੀ ਆ ਕੇ ਗੁਰੂ ਜੀ ਨੂੰ ਆਦਾਬ ਕੀਤਾ ਗੁਰੂ ਜੀ ਨੇ ਮੁਸਕਰਾਉਂਦੇ ਹੋਏ ਉਸਦਾ ਨਾਂ ਪੁੱਛਿਆ ਉਹ ਕਹਿਣ ਲੱਗਾ ਜੀ ਮੇਰਾ ਨਾਂ ਸੱਜਣ ਹੈ ਮੁਸਲਮਾਨ ਮੈਨੂੰ ਸ਼ੇਖ ਸੱਜਣ ਕਹਿੰਦੇ ਹਨ ਅਤੇ ਹਿੰਦੂ ਮੈਨੂੰ ਸੱਜਣ ਮਲ ਆਖਦੇ ਹਨ ਨਾ ਮੈਂ ਹਿੰਦੂ ਹਾਂ ਨਾ ਮੁਸਲਮਾਨ ਮੈਂ ਤਾਂ ਹਰ ਇੱਕ ਦਾ ਸੱਜਣ ਹਾਂ। ਉਸਨੇ ਆਪਣੇ ਨੌਕਰਾਂ ਨੂੰ ਗੁਰੂ ਜੀ ਦੀ ਸੇਵਾ ਕਰਨ ਹਿਤ ਲਾ ਦਿੱਤਾ ਉਹ ਗਰਮ ਪਾਣੀ ਲਿਆਏ ਅਤੇ

ਉਹਨਾਂ ਨੇ ਗੁਰੂ ਜੀ ਦਾ ਹੱਥ ਮੂੰਹ ਧੁਆ ਕੇ ਚਰਨ ਧੋਤੇ ਸੱਜਣ ਬਹੁਤ ਖੁਸ਼ ਸੀ ਕਿ ਉਸ ਨੂੰ ਚੰਗੀ ਮੁਰਗੀ ਟੱਕਰੀ ਸੀ ਕਿਉਂਕਿ ਉਸਨੂੰ ਪੱਕਾ ਵਿਸ਼ਵਾਸ ਹੋ ਗਿਆ ਸੀ ਕਿ ਗੁਰੂ ਜੀ ਇੱਕ ਵੱਡੇ ਵਪਾਰੀ ਹਨ ਅਤੇ ਜਾਣ ਬੁੱਝ ਕੇ ਫਕੀਰੀ ਭੇਸ ਧਾਰਨ ਕੀਤਾ ਹੈ ਤਾਂ ਕਿ ਕਿਸੇ ਨੂੰ ਸ਼ੱਕ ਨਾ ਹੋਵੇ ਕੁਝ ਸਮੇਂ ਬਾਅਦ ਹੀ ਨੌਕਰ ਗਰਮ ਅਤੇ ਸਵਾਦੀ ਭੋਜਨ ਲੈ ਕੇ ਆ ਗਏ ਗੁਰੂ ਜੀ ਨੇ ਭੋਜਨ ਖਾਣ ਤੋਂ ਇਹ ਕਹਿ ਕੇ ਨਾ ਕਰ ਦਿੱਤੀ ਕਿ ਉਹ ਭੋਜਨ ਰਾਤ ਨੂੰ ਆਰਤੀ ਦੇ ਬਾਅਦ ਖਾਂਦੇ ਹਨ ਭਾਈ ਮਰਦਾਨੇ ਦਾ ਭਾਵੇਂ ਚਿੱਤ ਕੁਝ ਲਲਚਾਇਆ ਪਰ ਗੁਰੂ ਜੀ ਵੱਲ ਵੇਖ ਕੇ ਉਹ ਵੀ ਚੁੱਪ ਰਿਹਾ ਜਦ ਰਾਤ ਹੋ ਗਈ ਤਾਂ ਭੋਜਨ ਬਾਰੇ ਫਿਰ ਪੁੱਛਿਆ ਗਿਆ ਤਦ ਗੁਰੂ ਜੀ ਨੇ ਕਿਹਾ ਕਿ ਅਸੀਂ ਇੱਕ ਬੰਦਗੀ ਦਾ ਸ਼ਬਦ ਬਣ ਕੇ ਫਿਰ ਭੋਜਨ ਛਕਦੇ ਹਾਂ ਗੁਰੂ ਜੀ ਸ਼ਬਦ ਨਾਲ ਸੁਰਤ ਜੋੜ ਕੇ ਸਮਾਧੀ ਵਿੱਚ ਬੈਠ ਗਏ ਅਤੇ ਭਾਈ ਮਰਦਾਨਾ ਰਬਾਬ ਵਜਾ ਕੇ ਬਾਣੀ ਦਾ ਗਾਇਨ ਕਰਨ ਲੱਗਾ। ਜਦ ਸੱਜਣ ਨੇ ਐਨੀ ਮਿੱਠੀ ਆਵਾਜ਼ ਵਿੱਚ ਸ਼ਬਦ ਦਾ ਗਾਇਨ ਸੁਣਿਆ

ਤਾਂ ਉਹ ਕੀ ਲਿਆ ਗਿਆ ਅਤੇ ਹੌਲੀ ਹੌਲੀ ਗੁਰੂ ਜੀ ਨੂੰ ਵੇਖਣ ਵਾਸਤੇ ਆਇਆ ਜਿਹੜੇ ਕਿ ਦਾਲਾਨ ਵਿੱਚ ਹੀ ਚੌਂਕੜਾ ਮਾਰ ਕੇ ਅੰਤਰ ਧਿਆਨ ਬੈਠੇ ਸਨ ਅਤੇ ਮਰਦਾਨਾ ਸ਼ਬਦ ਪੜ ਰਿਹਾ ਸੀ ਕੁਝ ਸਮੇਂ ਬਾਅਦ ਸੱਜਣ ਗੁਰੂ ਜੀ ਦੇ ਪਾਸ ਆ ਕੇ ਬੈਠ ਗਿਆ ਜਦ ਗੁਰੂ ਜੀ ਦੀ ਸਮਾਧੀ ਖੁੱਲੀ ਤਾਂ ਉਹ ਸ਼ਬਦ ਦਾ ਗਾਇਨ ਕਰਨ ਲੱਗੇ ਅਤੇ ਮਰਦਾਨਾ ਰਬਾਬ ਵਜਾਉਂਦਾ ਰਿਹਾ ਗੁਰੂ ਜੀ ਦੀ ਆਵਾਜ਼ ਮਰਦਾਨੇ ਨਾਲੋਂ ਵੀ ਸੁਰੀਲੀ ਸੀ ਪਰ ਸ਼ਬਦ ਦੇ ਜਿਹੜੇ ਬੋਲ ਸਨ ਉਹ ਤਿੱਖੀਆਂ ਸੂਲਾਂ ਵਾਂਗੂ ਸੱਜਣ ਨੂੰ ਚੁਗ ਰਹੇ ਸਨ ਸ਼ਬਦ ਦਾ ਹਰ ਇੱਕ ਬੋਲ ਸੱਜਣ ਠੱਗ ਦੀ ਜਿੰਦਗੀ ਨਾਲ ਸਬੰਧ ਿਤ ਜਾਪਦਾ ਸੀ ਸ਼ਬਦ ਦਾ ਇਹ ਭਾਵ ਸੀ

ਕਿ ਧਰਮੀ ਹੋਣ ਦੇ ਝੂਠੇ ਦਿਖਾਵੇ ਕਿਸੇ ਕੰਮ ਦੇ ਨਹੀਂ ਹਨ। ਜੇ ਮਨ ਠੱਗੀਆਂ ਪਾਪਾਂ ਵਧੀਆਂ ਤੇ ਬਦਕਾਰੀਆਂ ਨਾਲ ਲਿਬੜਿਆ ਹੋਵੇ ਤਾਂ ਦਾਨ ਪੁੰਨ ਕਿਸੇ ਕੰਮ ਦਾ ਨਹੀਂ ਬੰਦਾ ਕਿੰਨੇ ਵੀ ਲੁਕ ਕੇ ਪਾਪ ਕਰੇ ਪਰਮਾਤਮਾ ਪਾਸੋਂ ਉਹ ਲੁਕੇ ਨਹੀਂ ਰਹਿੰਦੇ ਅੰਤ ਸਮੇਂ ਕੋਈ ਵੀ ਬੰਦੇ ਦਾ ਸਾਥ ਨਹੀਂ ਦਿੰਦਾ ਕੇਵਲ ਪਰਮਾਤਮਾ ਦਾ ਨਾਮ ਇਹ ਨਾਲ ਜਾਂਦਾ ਹੈ ਬਾਕੀ ਸਭ ਕੁਝ ਇਥੇ ਰਹਿ ਜਾਂਦਾ ਹੈ ਇਹ ਮਹਿਲ ਮਾੜੀਆਂ ਉਸ ਦਾ ਸਾਥ ਨਹੀਂ ਦਿੰਦੀਆਂ ਗੁਰੂ ਜੀ ਦਾ ਸ਼ਬਦ ਸੁਣ ਕੇ ਸੱਜਣ ਠੱਗ ਦਾ ਕਠੋਰ ਹਿਰਦਾ ਪਿਗਲ ਗਿਆ ਅਤੇ ਉਹ ਗੁਰੂ ਜੀ ਦੇ ਚਰਨਾਂ ਵਿੱਚ ਢਹਿ ਪਿਆ ਗੁਰੂ ਜੀ ਨੇ ਉਸਨੂੰ ਕਿਹਾ ਇਹ ਸਾਰੇ ਮਾੜੇ ਕਰਮ ਛੱਡ ਦੇਵੋ ਇਹ ਪਾਪ ਦੀ ਕਮਾਈ ਦੇ ਮਹਿਲ ਢਾ ਦੇਵੋ ਅਤੇ ਸੱਚੀ ਸੁੱਚੀ ਕਿਰਤ ਕਰੋ ਅਤੇ ਉਸ ਕਿਰਤ ਵਿੱਚੋਂ ਦਾਨ ਪੁੰਨ ਕਰੋ ਪਰਮਾਤਮਾ ਦੇ ਨਾਮ ਦਾ ਸਿਮਰਨ ਕਰੋ ਅਤੇ ਉਸ ਨੂੰ ਕਦੇ ਵੀ ਆਪਣੇ ਤੋਂ ਨਾ ਵਿਸਾਰੋ ਹਰ ਮਨੁੱਖ ਬਰਾਬਰ ਹੈ ਕਿਸੇ ਨੂੰ ਉੱਚਾ ਨੀਵਾਂ ਨਾ ਸਮਝੋ ਸੱਜਣ ਠੱਗ ਨਾਮ ਦੀ ਦਾਤ ਪ੍ਰਾਪਤ ਕਰਕੇ ਭਾਈ ਸੱਜਣ ਬਣ ਗਿਆ ਗੁਰੂ ਜੀ ਦਾ ਸੱਚਾ ਸਿੱਖ ਬਣ ਕੇ ਉਹ ਸਿੱਖ ਧਰਮ ਦਾ ਪ੍ਰਚਾਰਕ ਬਣ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

ਕਿਸੇ ਪ੍ਰਕਾਰ ਦੀ ਕੋਈ ਗਲਤੀ ਭੁੱਲ ਹੋ ਗਈ ਹੋਵੇ ਤਾਂ ਵਾਹਿਗੁਰੂ ਜੀ ਸੰਗਤ ਜੀ ਤੁਸੀਂ ਮਾਫ ਕਰ ਦੇਣਾ

Leave a Reply

Your email address will not be published. Required fields are marked *