ਗੁਰੂ ਨਾਨਕ ਦੇਵ ਜੀ ਦਾ ਕਲਯੁਗ ਨਾਲ ਮਿਲਾਪ ਕਿਵੇਂ ਹੋਇਆ ਸਾਖੀ ਵਿੱਚ ਦੇਖੋ ਜੀ

ਪਿਆਰੀ ਸਾਧ ਸੰਗਤ ਜੀ ਜਗਤ ਗੁਰੂ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸੰਗਰੂਰ ਦੇ ਪਾਸ ਜਿੱਥੇ ਸ਼ਹਿਰ ਦੇ ਬਾਹਰਲੇ ਪਾਸੇ ਗੁਰਦੁਆਰਾ ਨਾਨਕਿਆਣਾ ਸਾਹਿਬ ਬਣਿਆ ਹੋਇਆ ਹੈ। ਇੱਥੇ ਬੈਠੇ ਹੋਏ ਸਨ ਇੱਥੇ ਉਜਾੜ ਚ ਬੈਠਿਆਂ ਦੀ ਪਰਖ ਕਰਨ ਵਾਸਤੇ ਕਲਯੁਗ ਆ ਗਿਆ ਉਸ ਸਮੇਂ ਬੜੀ ਭਾਰੀ ਹਨੇਰੀ ਉੱਠੀ ਜਿਸ ਨੂੰ ਦੇਖ ਕੇ ਭਾਈ ਮਰਦਾਨਾ ਜੀ ਭੈ ਭੀਤ ਹੋ ਗਏ ਅਤੇ ਆਖਣ ਲੱਗੇ ਮਹਾਰਾਜ ਜੀ ਲੱਗਦਾ ਹੈ ਕਿ ਹਨੇਰੀ ਤਾਂ ਮੇਰੀ ਜਾਨ ਲੈਣ ਵਾਸਤੇ ਆਈ ਹੈ ਸਤਿਗੁਰਾਂ ਨੇ ਕਿਹਾ ਮਰਦਾਨਿਆ ਡਰਨਾ ਪਰਮੇਸ਼ਰ ਨੂੰ ਚੇਤੇ ਕਰ ਹਨੇਰੀ ਦੇ ਭੈ ਕਰਕੇ ਰੱਬ ਰੱਬ ਕਰਦੇ ਭਾਈ ਮਰਦਾਨੇ ਨੇ ਮੂੰਹ ਲੁਕਾ ਲਿਆ ਫਿਰ ਬੜਾ ਭਾਰੀ ਬੱਦਲ ਗਰਜਿਆ ਬਿਜਲੀ ਗਰਕਦੀ ਚਾਰ ਚੁਫੇਰੇ ਹਨੇਰਾ ਹੀ ਹਨੇਰਾ ਛਾ ਗਿਆ

ਫਿਰ ਗੜਿਆਂ ਦੀ ਵਰਖਾ ਹੋਈ ਪਰ ਹਜੂਰ ਪਾਸ ਕੋਈ ਗੜਾ ਨਾ ਡਿੱਗਿਆ ਫਿਰ ਕਲਯੁਗ ਆਪਣਾ ਰੂਪ ਧਾਰ ਕੇ ਗੁਰੂ ਜੀ ਦੇ ਸਾਹਮਣੇ ਆ ਗਿਆ ਉਸਦਾ ਸੋਹਣੇ ਰੰਗਾਂ ਸਰੀਫ ਸੀ ਉਸਨੇ ਸਤਿਗੁਰਾਂ ਦੇ ਉੱਤੇ ਆਪਣਾ ਜੋਰ ਚਲਾਉਣ ਦਾ ਯਤਨ ਕੀਤਾ ਪਰ ਕੋਈ ਜੋਰ ਨਾ ਚਲਾ ਸਕਿਆ ਅਖੀਰ ਸਤਿਗੁਰਾਂ ਦੇ ਚਰਨੀ ਢਹਿ ਪਿਆ ਤੇ ਕਹਿਣ ਲੱਗਾ ਸੱਚੇ ਪਾਤਸ਼ਾਹ ਜੀ ਇਹ ਮੇਰਾ ਰਾਜ ਹੈ ਮੇਰਾ ਸਮਾਂ ਹੈ ਮੇਰਾ ਨਾਮ ਕਲਯੁਗ ਹੈ ਮੈਂ ਬ੍ਰਹਮਾ ਦਾ ਚੌਥਾ ਪੁੱਤਰ ਹਾਂ ਪਹਿਲਾ ਸਤਯੁਗ ਸੀ ਲੱਖ ਵਰੀ ਦੀ ਮਨੁੱਖ ਦੀ ਉਮਰ ਸੀ ਤੇ 100 ਵਾਰੀ ਬੀਜਿਆ ਮਨੁੱਖ ਇੱਕ ਵਾਰੀ ਭੋਗਦਾ ਸੀ ਤੇ 100 ਬੀਜ ਰੂਪ ਹੋ ਕੇ ਫਲਦਾ ਸੀ ਜਿਹੜਾ ਔਗੁਣ ਕਰੇ ਸਾਰੇ ਦੇਸ਼ ਨੂੰ ਭੋਗਣਾ ਪੈਂਦਾ ਸੀ ਤਰੇਤੇ ਵਿੱਚ 10 ਹਜਾਰ ਸਾਲ ਦੀ ਉਮਰ ਸੀ ਇਕ ਆਦਮੀ ਦੇ ਗੁਣ ਕਰਨ ਦਾ ਫਲ ਸਾਰੀ ਨਗਰੀ ਨੂੰ ਭੋਗਣਾ ਪੈਂਦਾ ਸੀ ਤੇ ਦੁਆਪਰ ਯੁਗ ਵਿੱਚ ਹਜ਼ਾਰ ਸਾਲ ਦੀ ਉਮਰ ਸੀ

ਤੇ ਔਗਣ ਦਾ ਫਲ ਸਾਰੀ ਕੁਲ ਨੂੰ ਨੂੰ ਭੋਗਣਾ ਪੈਂਦਾ ਸੀ ਪਰ ਹੁਣ ਮੇਰਾ ਰਾਜ ਹੈ ਮਨੁੱਖ ਦੀ 100 ਸਾਲ ਦੀ ਉਮਰ ਹੈ ਇਸ ਵਿੱਚ ਜਿਹੜਾ ਕਰਮ ਕਰੇ ਉਸ ਦਾ ਫਲ ਉਹ ਆਪ ਹੀ ਭੋਗਦਾ ਹੈ ਇਹੋ ਜਿਹਾ ਮੇਰਾ ਨਿਯਮ ਹੈ ਕਲਯੁਗ ਨੇ ਕਿਹਾ ਕਿ ਮੈਂ ਸਾਰਿਆਂ ਦੇ ਕਰਮ ਧਰਮ ਵਿਗਾੜ ਦਿੱਤੇ ਹਨ ਕਿਸੇ ਨੂੰ ਨਹੀਂ ਛੱਡਿਆ ਮਹਾਰਾਜ ਜੀ ਆਪ ਜੀ ਨੇ ਮੇਰੇ ਰਾਜ ਵਿੱਚ ਅਵਤਾਰ ਧਾਰਿਆ ਹੈ ਕਲਯੁਗ ਦਾ ਬੇਸ਼ਰਮੀ ਵਾਲਾ ਰੂਪ ਵੇਖ ਕੇ ਸਤਿਗੁਰਾਂ ਨੇ ਕਿਹਾ ਕਿ ਤੂੰ ਐਸਾ ਸਰੂਪ ਕਿਉਂ ਧਾਰਨ ਕੀਤਾ ਹੈ ਇਹ ਹਨੇਰੀ ਗੜੇ ਆਦਿਕ ਦੇ ਭਿਆਨਕ ਰੂਪ ਪਿੱਛੇ ਤੇਰਾ ਕੀ ਮਨੋਰਥ ਹੈ ਕਲਯੁਗ ਨੇ ਕਿਹਾ ਕਿ ਇਸ ਪਿੱਛੇ ਮੇਰੇ ਦੋ ਮਨੋਰਥ ਹਨ ਪਹਿਲਾ ਮਨੋਰਥ ਤੁਹਾਨੂੰ ਭੈਭੀਤ ਕਰਨਾ ਅਤੇ ਪ੍ਰਭਾਵ ਹੇਠ ਲੈਣਾ ਉਸਦੇ ਵਿੱਚ ਤਾਂ ਮੈਂ ਸਫਲ ਨਹੀਂ ਹੋ ਸਕਿਆ ਇਸ ਲਈ ਮੈਂ ਹੁਣ ਤੁਹਾਡੀ ਸ਼ਰਨਾਗਤ ਹਾਂ ਦੂਸਰਾ ਮਨੋਰਥ ਆਪ ਜਿਨਾਂ ਜੀਵਾਂ ਨੂੰ ਤਾਰਨ ਵਾਸਤੇ ਆਏ ਹੋ ਉਹਨਾਂ ਸਾਰੇ ਜੀਵਾਂ ਦੇ ਸੁਭਾਅ ਨੂੰ ਮੈਂ ਵਿਗਾੜ ਦਿੱਤਾ ਹੈ ਇਹ ਭਿਆਨਕ ਰੂਪ ਧਾਰਨ ਕਰਨਾ

ਜੀਵਾਂ ਦੀ ਵਿਗੜੀ ਹੋਈ ਸ਼ਕਲ ਪੇਸ਼ ਕੀਤੀ ਹੈ ਕਿ ਮੇਰੇ ਰਾਜ ਵਿੱਚ ਖਾਣ ਭੋਗਣ ਵਿੱਚ ਲੋਕ ਬੇਬੜਤ ਹੁੰਦੇ ਰਹਿਣਗੇ ਇਸਨੇ ਕਿਹਾ ਮਹਾਰਾਜ ਜੀ ਮੇਰੀ ਚਾਰ ਪ੍ਰਕਾਰ ਦੀ ਭੇਟਾ ਪ੍ਰਵਾਨ ਕਰੋ ਪਹਿਲੀ ਹੀਰੇ ਮੋਤੀ ਨਾਲ ਜੜਤ ਅਤੇ ਸੁਗੰਧਿਤ ਪਦਾਰਥਾਂ ਨਾਲ ਲੱਦੇ ਹੋਏ ਸੁੰਦਰ ਮਕਾਨ ਦੂਜਾ ਮਨ ਨੂੰ ਮੋਹਣ ਵਾਲੀਆਂ ਸੁੰਦਰ ਇਸਤਰੀਆਂ ਤੀਸਰਾ ਰਿਧੀਆਂ ਸਿੱਧੀਆਂ ਜਿਨਾਂ ਦੇ ਪ੍ਰਭਾਵ ਕਰਕੇ ਲੋਕ ਸੇਵਕ ਬਣ ਜਾਣ ਤੇ ਚੌਥਾ ਹੈ ਚੱਕਰਵਰਤੀ ਰਾਜਭਾਗ ਫੌਜਾਂ ਜਿਸ ਕਰਕੇ ਸਭਨਾ ਉੱਪਰ ਹਕੂਮਤ ਕਰ ਸਕੋ ਕਿਰਪਾ ਕਰਕੇ ਇਹ ਮੇਰੀਆਂ ਭੇਟਾਵਾਂ ਨੂੰ ਅੰਗੀਕਾਰ ਕਰੋ ਸਤਿਗੁਰਾਂ ਨੇ ਕਿਹਾ ਕਿ ਅਸੀਂ ਤੇਰੀ ਕੋਈ ਵੀ ਭੇਟਾ ਸਵੀਕਾਰ ਨਹੀਂ ਕਰਨੀ ਅਸੀਂ ਇਹਨਾਂ ਪਦਾਰਥਾਂ ਚ ਪਰਚਣ ਵਾਸਤੇ ਨਹੀਂ ਆਏ ਆਮ ਲੋਕਾਂ ਦਾ ਸੁਭਾਅ ਹੈ ਲੋਕ ਮਕਾਨ ਬਣਾਉਣ ਵਿੱਚ ਦੂਜੇ ਭੋਗਾਂ ਵਿੱਚ ਰਿਧੀਆਂ ਸਿੱਧੀਆਂ ਵਿੱਚ ਰਾਜ ਸਾਜ ਵਿੱਚ ਫਸੇ ਰਹਿੰਦੇ ਹਨ

ਗੁਰੂ ਜੀ ਨੇ ਚੌਾਂ ਦਾ ਖੰਡਨ ਕੀਤਾ ਤੇ ਕਲਯੁਗ ਦੇ ਭੇਟਾ ਅੰਗੀਕਾਰ ਨਹੀਂ ਕੀਤੀ ਇਸ ਤਰ੍ਹਾਂ ਬਚਨ ਬਿਲਾਸ ਹੁੰਦਿਆਂ ਕਲਯੁਗ ਸਤਿਗੁਰਾਂ ਦੇ ਚਰਨੀ ਪੈ ਗਿਆ ਤੇ ਅਧੀਨ ਹੋ ਗਿਆ ਸਤਿਗੁਰਾਂ ਨੇ ਪੁੱਛਿਆ ਕਿ ਹੇ ਕਲਯੁਗ ਆਪਣੇ ਰਾਜ ਵਿੱਚ ਤੂੰ ਹੋਰ ਕੀ ਕੀ ਕਰੇਗਾ ਤੇ ਕਲਯੁਗ ਨੇ ਕਿਹਾ ਮਹਾਰਾਜ ਜੀ ਮੈਂ ਸਾਰੀ ਦੁਨੀਆਂ ਦੇ ਕਰਮ ਭ੍ਰਿਸ਼ਟ ਕਰ ਦਿਆਂਗਾ ਕੋਈ ਸੁਚਮ ਨਹੀਂ ਰਹਿਣ ਦਿਆਂਗਾ ਕਿਸੇ ਦੇ ਵੀ ਮਨ ਨੂੰ ਸਾਫ ਨਹੀਂ ਰਹਿਣ ਦਿਆਂਗਾ ਪਿਓ ਦੇ ਪੁੱਤਰ ਵਿੱਚ ਲੜਾਈ ਕਰਵਾਵਾਂਗਾ ਨੂਹਾਂ ਤੇ ਸੱਸਾਂ ਲੜਿਆ ਕਰਨਗੀਆਂ ਸਾਰੇ ਲੋਕਾਂ ਦੇ ਵਿਚਾਰੀ ਹੋ ਜਾਣਗੇ ਇਹ ਮੰਦੇ ਕਰਮ ਕਰਨਗੇ ਉੱਚਾ ਜੀਵਨ ਨਹੀਂ ਜੀਣਗੇ ਕਲਯੁਗ ਨੇ ਇਸ ਪ੍ਰਕਾਰ ਆਪਣੇ ਰਾਜ ਦੀ ਹਾਲਤ ਗੁਰੂ ਜੀ ਨੂੰ ਦੱਸੀ ਤਾਂ ਗੁਰੂ ਜੀ ਨੇ ਕਿਹਾ ਹੇ ਕਲਯੁਗ ਜਿਸ ਹਿਰਦੇ ਵਿੱਚ ਸਾਡੇ ਸ਼ਬਦ ਦਾ ਨਿਵਾਸ ਹੋਵੇਗਾ ਉਥੇ ਤੇਰਾ ਜੋਰ ਨਹੀਂ ਚੱਲੇਗਾ

ਬੇਟਾ ਕਲਯੁਗ ਨੇ ਵੀ ਬਚਨ ਕੀਤਾ ਕਿ ਹੇ ਮਹਾਰਾਜ ਜੀ ਜਿਨਾਂ ਅੰਦਰ ਰੱਬੀ ਭੈ ਇਹ ਸ਼ਬਦ ਵਸਿਆ ਹੋਵੇਗਾ ਉਥੇ ਮੇਰਾ ਜੋ ਨਹੀਂ ਚੱਲੇਗਾ ਇਸ ਪ੍ਰਕਾਰ ਸਤਿਗੁਰੂ ਜੀ ਨੇ ਕਿਹਾ ਕਲਯੁਗ ਦੇ ਮਤ ਭਾਵ ਤੋਂ ਗੁਰਸਿੱਖਾਂ ਨੂੰ ਬਚਾਉਣ ਲਈ ਨਾਮ ਦੀ ਨੀਂਹ ਰੱਖੀ ਅਤੇ ਸਤਿਗੁਰਾਂ ਨੇ ਵੈਰਾਗਮਈ ਉਪਦੇਸ਼ ਦਿੰਦੇ ਹੋਏ ਸ੍ਰੀ ਰਾਗ ਵਿੱਚ ਇਹ ਸ਼ਬਦ ਉਚਾਰਨ ਕੀਤਾ ਮੋਤੀ ਤਾਂ ਮੰਦਰ ਉਸਰੈ ਰਤਨੀ ਤਾ ਹੋਇ ਜੜਾਉ ਦਸਤੂਰ ਕੁੰਗੂ ਅਗਰ ਚੰਦਨ ਲੀਪ ਆਵੈ ਜਾਉ ਮਤ ਦੇਖ ਭੂਲਾ ਵਿਸਰੈ ਤੇਰਾ ਚਿਤ ਨ ਆਵੈ ਨਾਉ ਜਾਨੀ ਗਿਆਨ ਸਿੰਘ ਜੀ ਨੇ ਲਿਖਿਆ ਹੈ ਕਿ ਕਲਯੁਗ ਜਗਨਾ ਦੇ ਪੰਡਿਆਂ ਦੇ ਰਾਜੇ ਦਾ ਨਾਮ ਸੀ ਜੋ ਪਿੱਛੋਂ ਪੰਜਾਬ ਦੇ ਰਹਿਣ ਵਾਲਾ ਸੀ ਇਹ ਵੀ ਲਿਖਦੇ ਹਨ ਕਿ ਉਸਦੇ ਔਲਾਦ ਦੇ ਲੋਕ ਹੋਣ ਤੱਕ ਕਲਯੁਗ ਕਹਾਉਂਦੇ ਹਨ ਕਲਯੁਗ ਨਾਮੇ ਪੁਰਖ ਨੇ ਗੁਰੂ ਜੀ ਨੂੰ ਭਰਮਾਉਣ ਦੀ ਕੋਸ਼ਿਸ਼ ਕੀਤੀ ਤਾਂ

ਗੁਰੂ ਜੀ ਨੇ ਇਹ ਸ਼ਬਦ ਉਚਾਰਨ ਕੀਤਾ ਪ੍ਰੰਤੂ ਸ਼੍ਰੀ ਗੁਰੂ ਨਾਨਕ ਪ੍ਰਕਾਸ਼ ਵਿੱਚ ਜਗਹਾ ਤਾਂ ਭਾਵੇਂ ਜਗਨਨਾਥ ਦੇ ਲਾਗੇ ਜੰਗਲ ਵਿੱਚ ਇਸੇ ਇਲਾਕੇ ਦੀ ਮੰਨੀ ਹੈ ਪਰ ਪੰਜਾਬ ਵਿੱਚ ਸੰਗਰੂਰ ਦੇ ਕੋਲ ਬੜੇ ਇਤਿਹਾਸਿਕ ਸਥਾਨ ਦੇ ਪੁਖਤਾ ਸਬੂਤ ਅਨੁਸਾਰ ਕਲਯੁਗ ਦੀ ਇੱਥੇ ਹੀ ਵਾਰਤਾ ਮੰਨੀ ਜਾਂਦੀ ਹੈ ਜਿਸ ਕਾਰਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਨੇ ਇਥੇ ਹੀ ਵਾਰਤਾ ਕਥਨ ਕੀਤੀ ਹੈ ਸੱਚੇ ਪਾਤਸ਼ਾਹ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਵੀ ਅੰਗ 1075 ਤੇ ਫਰਮਾਇਆ ਹੈ ਕਲਯੁਗ ਮਹਿ ਕੀਰਤਨ ਪ੍ਰਧਾਨਾ ਗੁਰਮੁਖ ਜਪੀਐ ਲਾਇ ਧਿਆਨਾ ਆਪ ਤਰੈ ਸਗਲੈ ਕੁਲ ਤਾਰੈ ਹਰਿ ਦਰਗਹਿ ਪਤ ਸਿਉ ਜਾਇਦਾ ਗੁਰੂ ਜੀ ਫਰਮਾ ਰਹੇ ਹਨ ਜੁਗਾਂ ਦੀ ਵੰਡ ਕਰਨ ਵਾਲਿਆਂ ਅਨੁਸਾਰ ਵੀ ਕਲਯੁਗ ਵਿੱਚ ਕੀਰਤਨ ਹੀ ਪ੍ਰਦਾਨ ਕਰਮ ਹੈ ਪ੍ਰਭੂ ਦਾ ਜਸ ਗਾਇਨ ਕਰਨਾ ਇਸ ਕਾਲੀ ਯੋਗ ਅੰਦਰ ਉਝ ਤਾਂ ਸਦਾ ਹੀ ਗੁਰੂ ਜੀ ਦੀ ਸ਼ਰਨ ਪੈ ਕੇ ਸੁਰਤ ਜੋੜ ਕੇ ਪਰਮਾਤਮਾ ਦਾ ਨਾਮ ਜਪਣਾ ਚਾਹੀਦਾ ਹੈ

ਇਸ ਲਈ ਬਿਰਤੀ ਜੋੜ ਕੇ ਤੂੰ ਗੁਰਾਂ ਦੇ ਰਾਹੀਂ ਸੁਆਮੀ ਦੇ ਨਾਮ ਦਾ ਸਿਮਰਨ ਕਰ ਜਿਹੜਾ ਮਨੁੱਖ ਕਲਯੁਗ ਵਿੱਚ ਨਾਮ ਜਪਦਾ ਹੈ ਉਹ ਆਪ ਸੰਸਾਰ ਸਮੁੰਦਰ ਤੋਂ ਬਾਹਰ ਲੰਘ ਜਾਂਦਾ ਹੈ ਅਤੇ ਆਪਣੀਆਂ ਸਾਰੀਆਂ ਕੁੱਲਾਂ ਨੂੰ ਬਾਹਰ ਲੰਗਾ ਲੈਂਦਾ ਹੈ ਅਤੇ ਪਰਮਾਤਮਾ ਦੀ ਹਜ਼ੂਰੀ ਵਿੱਚ ਇੱਜਤ ਨਾਲ ਜਾਂਦਾ ਹੈ ਤੂੰ ਆਪ ਬਚ ਜਾਏਗਾ ਅਤੇ ਆਪਣੀ ਸਾਰੀ ਵੰਸ਼ ਨੂੰ ਵੀ ਬਚਾ ਲਵੇਗਾ ਅਤੇ ਇੱਜਤ ਨਾਲ ਪ੍ਰਭੂ ਦਰਬਾਰ ਨੂੰ ਜਾਵੇਗਾ ਕਲਯੁਗ ਵਿੱਚ ਪਰਮਾਤਮਾ ਦਾ ਨਾਮ ਜਪਣਾ ਹੀ ਸਭ ਤੋਂ ਸ੍ਰੇਸ਼ਟ ਕੰਮ ਹੈ ਇਸ ਕਾਲੇ ਸਮੇਂ ਅੰਦਰ ਪਰਮੇਸ਼ਰ ਦਾ ਨਾਮ ਜਪਣਾ ਹੀ ਸਭ ਤੋਂ ਵਧੀਆ ਹੈ ਸੁਆਮੀ ਦਾ ਨਾਮ ਗੁਰੂ ਜੀ ਦੀ ਸ਼ਰਨ ਪੈ ਕੇ ਨਾਮ ਸਿਮਰਿਆ ਪਰਮਾਤਮਾ ਨਾਲ ਸਦਾ ਕਾਇਮ ਰਹਿਣ ਵਾਲਾ ਪਿਆਰ ਬਣ ਜਾਂਦਾ ਹੈ ਗੁਰੂ ਜੀ ਦੀ ਗੁਰਬਾਣੀ ਦੁਆਰਾ ਪ੍ਰਾਣੀ ਦੀ ਸੱਚ ਨਾਲ ਪ੍ਰੀਤ ਪੈ ਜਾਂਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

Leave a Reply

Your email address will not be published. Required fields are marked *