ਸ੍ਰੀ ਗੁਰੂ ਅੰਗਦ ਦੇਵ ਜੀ ਜਿਨਾਂ ਨੂੰ ਭਾਈ ਲਹਿਣਾ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਭਾਈ ਲਹਿਣਾ ਜੀ ਦਾ ਜਨਮ 31 ਮਾਰਚ 1504 ਈਸਵੀ ਨੂੰ ਪਿੰਡ ਮੱਤੇ ਦੀ ਸਰਾਏ ਭਾਈ ਫਿਰੂ ਮੱਲ ਜੀ ਦੇ ਘਰ ਹੋਇਆ ਭਾਈ ਲਹਿਣਾ ਜੀ ਦੇ ਪਿਤਾ ਫੇਰੂ ਮੱਲ ਚੰਗੇ ਪੜੇ ਲਿਖੇ ਸਨ ਤੇ ਉਹ ਫਿਰੋਜ਼ਪੁਰ ਦੇ ਖਜਾਨਚੀ ਦੇ ਹਾਕਮ ਸਨ ਇਸ ਲਈ ਉਹਨਾਂ ਨੇ ਭਾਈ ਲਹਿਣਾ ਜੀ ਨੂੰ ਵੀ ਉੱਚੀ ਵਿੱਦਿਆ ਦਿੱਤੀ ਜਦੋਂ ਭਾਈ ਲਹਿਣਾ ਜੀ ਦੀ ਉਮਰ 15 ਸਾਲ ਦੀ ਸੀ ਤਾਂ ਉਹਨਾਂ ਦਾ ਵਿਆਹ ਖਡੂਰ ਸਾਹਿਬ ਵਿੱਚ ਬੀਬੀ ਖੀਵੀ ਦੇ ਨਾਲ ਕਰ ਦਿੱਤਾ ਗਿਆ
ਬਾਬਰ ਦੇ ਹਮਲਿਆਂ ਦੇ ਚਲਦਿਆਂ ਪਿੰਡ ਮੱਤੇ ਦੀ ਸਰਾਏ ਪੂਰੀ ਤਰਹਾਂ ਉੱਜੜ ਗਿਆ ਸੀ। ਜਿਸ ਕਰਕੇ ਭਾਈ ਲਹਿਣਾ ਜੀ ਦੇ ਪਿਤਾ ਨੇ ਖਡੂਰ ਸਾਹਿਬ ਵਿੱਚ ਜਾ ਕੇ ਇੱਕ ਦੁਕਾਨ ਕਰ ਲਈ ਭਾਈ ਫੇਰੂ ਮੱਲ ਜੀ ਵੈਸ਼ਨੋ ਦੇਵੀ ਦੇ ਬਹੁਤ ਵੱਡੇ ਭਗਤ ਸਨ ਜਿਸ ਕਰਕੇ ਉਹ ਹਰ ਸਾਲ ਪਿੰਡ ਦੇ ਲੋਕਾਂ ਨੂੰ ਨਾਲ ਲੈ ਕੇ ਮਾਤਾ ਵੈਸ਼ਨੋ ਦੇਵੀ ਦੇ ਮੰਦਿਰ ਜਾਇਆ ਕਰਦੇ ਸਨ 1526 ਈਸਵੀ ਨੂੰ ਪਿਤਾ ਜੀ ਦੇ ਦਿਹਾਂਤ ਪਿੱਛੋਂ ਭਾਈ ਲਹਿਣਾ ਜੀ ਦੇ ਪਿੰਡ ਦੇ ਲੋਕਾਂ ਨੂੰ ਵੈਸ਼ਨੋ ਦੇਵੀ ਲੈ ਕੇ ਜਾਣਾ ਸ਼ੁਰੂ ਕਰ ਦਿੱਤਾ।
ਖਡੂਰ ਸਾਹਿਬ ਦਾ ਰਹਿਣ ਵਾਲਾ ਭਾਈ ਜੋਧ ਜਿਹੜਾ ਕਿ ਗੁਰੂ ਨਾਨਕ ਦੇਵ ਜੀ ਦਾ ਸਿੱਖ ਸੀ ਤੇ ਜਦੋਂ ਭਾਈ ਲਹਿਣਾ ਜੀ ਦੇ ਪਹਿਲੀ ਵਾਰ ਭਾਈ ਜੋਧ ਜੀ ਦੇ ਮੋਹ ਗੁਰੂ ਜੀ ਦੇ ਸ਼ਬਦ ਸੁਣੇ ਤਾਂ ਉਹਨਾਂ ਦੀ ਆਤਮਾ ਨੂੰ ਬਹੁਤ ਸਕੂਨ ਮਿਲਿਆ ਜਿਸ ਤੋਂ ਬਾਅਦ ਉਹਨਾਂ ਨੇ ਵੀ ਕਰਤਾਰਪੁਰ ਪਹੁੰਚ ਕੇ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕਰਨ ਦਾ ਫੈਸਲਾ ਕੀਤਾ ਇੱਕ ਦਿਨ ਜਦੋਂ ਭਾਈ ਲਹਿਣਾ ਜੀ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨ ਕਰਨ ਜਾ ਰਹੇ ਸਨ। ਤਾਂ ਰਸਤੇ ਵਿੱਚ ਉਹ ਕਰਤਾਰਪੁਰ ਰੁਕ ਗਏ ਕਿਉਂਕਿ ਕਰਤਾਰਪੁਰ ਵਿਖੇ ਉਹ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕਰਨਾ ਚਾਹੁੰਦੇ ਸਨ ਗੁਰੂ ਨਾਨਕ ਦੇਵ ਜੀ ਜਦੋਂ ਖੇਤਾਂ ਤੋਂ ਪਿੰਡ ਵੱਲ ਨੂੰ ਆ ਰਹੇ ਸਨ ਤਾਂ ਭਾਈ ਲਹਿਣਾ ਜੀ ਨੇ ਉਹਨਾਂ ਤੋਂ ਹੀ ਗੁਰੂ ਨਾਨਕ ਦੇਵ ਜੀ ਦੀ ਧਰਮਸ਼ਾਲਾ ਦਾ ਰਸਤਾ ਪੁੱਛਿਆ ਕਿਉਂਕਿ ਉਹ ਨਹੀਂ ਸੀ ਜਾਣਦੇ
ਕਿ ਜਿਨਾਂ ਕੋਲੋਂ ਉਹ ਰਸਤਾ ਪੁੱਛ ਰਹੇ ਹਨ ਉਹੀ ਗੁਰੂ ਨਾਨਕ ਦੇਵ ਜੀ ਹਨ ਗੁਰੂ ਨਾਨਕ ਦੇਵ ਜੀ ਨੇ ਭਾਈ ਲਹਿਣਾ ਜੀ ਨੂੰ ਕਿਹਾ ਕਿ ਮੈਂ ਵੀ ਉਸੇ ਧਰਮਸ਼ਾਲਾ ਵਿੱਚ ਜਾ ਰਿਹਾ ਹਾਂ ਤੇ ਤੁਸੀਂ ਮੇਰੇ ਪਿੱਛੇ ਪਿੱਛੇ ਆ ਜਾਓ ਜਦੋਂ ਭਾਈ ਲਹਿਣਾ ਜੀ ਧਰਮਸ਼ਾਲਾ ਦੇ ਅੰਦਰ ਪਹੁੰਚੇ ਤਾਂ ਉਹਨਾਂ ਨੂੰ ਪਤਾ ਲੱਗਾ ਕਿ ਜਿਨਾਂ ਨੂੰ ਮੈਂ ਧਰਮਸ਼ਾਲਾ ਦਾ ਰਸਤਾ ਪੁੱਛ ਰਿਹਾ ਸੀ ਉਹ ਗੁਰੂ ਨਾਨਕ ਦੇਵ ਜੀ ਆਪ ਹੀ ਸਨ ਭਾਈ ਲਹਿਣਾ ਜੀ ਨੇ ਗੁਰੂ ਜੀ ਦੇ ਚਰਨਾਂ ਉੱਪਰ ਮੱਥਾ ਟੇਕਿਆ ਤੇ ਇੱਕ ਪਾਸੇ ਬੈਠ ਕੇ ਸੋਚਣ ਲੱਗ ਪਏ
ਕਿ ਉਹਨਾਂ ਕੋਲੋਂ ਬਹੁਤ ਵੱਡੀ ਭੁੱਲ ਹੋ ਗਈ ਹੈ ਕਿ ਜਿਹੜਾ ਉਹ ਗੁਰੂ ਜੀ ਦੇ ਪਿੱਛੇ ਪਿੱਛੇ ਆਪਣੀ ਘੋੜੀ ਉੱਪਰ ਬੈਠ ਕੇ ਆਏ ਹਨ ਕਿਉਂਕਿ ਗੁਰੂ ਨਾਨਕ ਦੇਵ ਜੀ ਤਾਂ ਪੈਦਲ ਚੱਲ ਰਹੇ ਸਨ ਪਰ ਮੈਂ ਘੋੜੀ ਦੇ ਉੱਪਰ ਸਵਾਰ ਸੀ ਭਾਈ ਲਹਿਣਾ ਜੀ ਨੂੰ ਸੋਚਾਂ ਵਿੱਚ ਡੁੱਬਿਆ ਹੋਇਆ ਦੇਖ ਕੇ ਗੁਰੂ ਨਾਨਕ ਦੇਵ ਜੀ ਭਾਈ ਲਹਿਣਾ ਜੀ ਤੋਂ ਪੁੱਛਣ ਲੱਗੇ ਕਿ ਭਾਈ ਤੇਰਾ ਨਾਮ ਕੀ ਹੈ ਤਾਂ ਭਾਈ ਲਹਿਣਾ ਜੀ ਨੇ ਉੱਤਰ ਦਿੱਤਾ ਕਿ ਗੁਰੂ ਜੀ ਮੇਰਾ ਨਾਮ ਲਹਿਣਾ ਹੈ ਤੇ ਮੈਂ ਵੈਸ਼ਨੋ ਦੇਵੀ ਦੇ ਦਰਸ਼ਨ ਕਰਨ ਵਾਸਤੇ ਜਾ ਰਿਹਾ ਸੀ ਪਰ ਤੁਹਾਡੇ ਦਰਸ਼ਨਾਂ ਲਈ ਕਰਤਾਰਪੁਰ ਵਿਖੇ ਰੋਗੀਆਂ ਗੁਰੂ ਨਾਨਕ ਦੇਵ ਜੀ ਭਾਈ ਲਹਿਣਾ ਜੀ ਨੂੰ ਕਹਿਣ ਲੱਗੇ ਕਿ ਲੈਣੇ ਆ ਇਸ ਦੁਨੀਆਂ ਤੇ ਦੇਵੀ ਦੇਵਤੇ
ਜਿਸ ਪਾਸੋਂ ਲੈ ਕੇ ਦਿੰਦੇ ਹਨ ਉਸ ਮਾਲਕ ਦੀ ਸੇਵਾ ਕਰਨੀ ਸ਼ੋਭਦੀ ਹੈ ਭਾਈ ਲਹਿਣਾ ਜੀ ਨੇ ਗੁਰੂ ਨਾਨਕ ਦੇਵ ਜੀ ਨੂੰ ਆਪਣੇ ਸਾਰੇ ਸੰਕੇ ਦੱਸੇ ਤਾਂ ਗੁਰੂ ਜੀ ਨੇ ਭਾਈ ਲਹਿਣਾ ਜੀ ਦੇ ਸਾਰੇ ਸ਼ੰਕਿਆਂ ਨੂੰ ਦੂਰ ਕਰ ਦਿੱਤਾ ਭਾਈ ਲਹਿਣਾ ਜੀ ਨੂੰ ਗੁਰੂ ਜੀ ਦੇ ਸੱਚੇ ਬਚਨਾਂ ਨੂੰ ਸੁਣ ਕੇ ਬਹੁਤ ਆਨੰਦ ਆਇਆ ਤੇ ਉਹਨਾਂ ਨੇ ਗੁਰੂ ਜੀ ਦੇ ਬਚਨਾਂ ਤੋਂ ਪ੍ਰਭਾਵਿਤ ਹੋ ਕੇ ਦੇਵੀ ਦੇ ਜਾਣ ਦਾ ਖਿਆਲ ਆਪਣੇ ਮਨ ਵਿੱਚੋਂ ਸਦਾ ਲਈ ਤਿਆਗ ਦਿੱਤਾ ਗੁਰੂ ਪਿਆਰਿਓ ਇਸ ਸਾਖੀ ਤੋਂ ਸਾਨੂੰ ਇੱਕ ਸਿੱਖਿਆ ਮਿਲਦੀ ਹੈ ਕਿ ਭਾਈ ਲਹਿਣਾ ਜੀ ਨੇ ਗੁਰੂ ਜੀ ਦੇ ਮਿਲਾਪ ਤੋਂ ਬਾਅਦ ਆਪਣੀ ਜ਼ਿੰਦਗੀ ਦੇ ਪਿਛਲੇ ਸਾਰੇ ਹੀ ਕਰਮਾਂ ਨੂੰ ਇੱਕ ਝਟਕੇ ਵਿੱਚ ਹੀ ਤਿਆਗ ਦਿੱਤਾ ਅਤੇ ਇੱਕ ਸੱਚੇ ਸਿੱਖ ਦੀ ਤਾਂ ਇਹੀ ਨਿਸ਼ਾਨੀ ਹੁੰਦੀ ਹੈ ਕਿ ਉਹ ਆਪਣੇ ਗੁਰੂ ਤੋਂ ਇਲਾਵਾ ਹੋਰ ਕਿਸੇ ਵੀ ਡੇਰਿਆਂ ਵੱਲ ਧਿਆਨ ਨਹੀਂ ਕਰਦਾ ਸਤਿਨਾਮ ਸ੍ਰੀ ਵਾਹਿਗੁਰੂ