ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਅੰਗਦ ਦੇਵ ਜੀ ਦਾ ਜਨਮ 31 ਮਾਰਚ 1504 ਈਸਵੀ ਨੂੰ ਪਿੰਡ ਮੱਦੇ ਦੀ ਸਰਾਹ ਭਾਈ ਫੇਰੂ ਮਲ ਜੀ ਦੇ ਘਰ ਹੋਇਆ ਉਹਨਾਂ ਦਾ ਨਾਮ ਮਾਤਾ ਪਿਤਾ ਨੇ ਲਹਿਣਾ ਰੱਖਿਆ ਉਹਨਾਂ ਦੇ ਪਿਤਾ ਚੰਗੇ ਪੜੇ ਲਿਖੇ ਸਨ ਤੇ ਫਿਰੋਜ਼ਪੁਰ ਦੇ ਹਾਕਮ ਦੇ ਖਜਾਨਚੀ ਸਨ ਇਸ ਲਈ ਉਹਨਾਂ ਹੀ ਲਹਿਣਾ ਜੀ ਨੂੰ ਉੱਚੀ ਵਿਦਿਆ ਦਿੱਤੀ 15 ਸਾਲਾਂ ਦੀ ਉਮਰ ਵਿੱਚ ਉਹਨਾਂ ਦੀ ਸ਼ਾਦੀ ਖਡੂਰ ਪਿੰਡ ਵਿੱਚ ਬੀਬੀ ਖੀਵੀ ਜੀ ਨਾਲ ਕਰਵਾ ਦਿੱਤੀ ਗਈ
ਉਹਨਾਂ ਦੇ ਪਿਤਾ ਨੇ 1524 ਈਸਵੀ ਵਿੱਚ ਖਡੂਰ ਜਾ ਕੇ ਇੱਕ ਦੁਕਾਨ ਕਰ ਲਈ ਭਾਈ ਫਿਰ ਮਲ ਜੀ ਵੈਸ਼ਨੋ ਦੇਵੀ ਦੇ ਭਗਤ ਸਨ ਹਰ ਸਾਲ ਉਹ ਪਿੰਡ ਦੇ ਲੋਕਾਂ ਨੂੰ ਨਾਲ ਲੈ ਕੇ ਵੈਸ਼ਨੋ ਦੇਵੀ ਜਾਂਦੇ ਸਨ 1526 ਈਸਵੀ ਵਿੱਚ ਪਿਤਾ ਦੇ ਦੇਹਾਂਤ ਹੋ ਜਾਨ ਪਿੱਛੋਂ ਸਰੇ ਲਹਿਣਾ ਜੀ ਨੇ ਪਿੰਡ ਵਾਲਿਆਂ ਨੂੰ ਦੇਵੀ ਦੇ ਲੈ ਕੇ ਜਾਣਾ ਸ਼ੁਰੂ ਕਰ ਦਿੱਤਾ ਭਾਈ ਜੋਧ ਖਡੂਰ ਪਿੰਡ ਦੇ ਰਹਿਣ ਵਾਲੇ ਗੁਰੂ ਨਾਨਕ ਦੇਵ ਜੀ ਦੇ ਸਿੱਖ ਸੀ 1532 ਈਸਵੀ ਵਿੱਚ ਸ੍ਰੀ ਲਹਿਣਾ ਜੀ ਨੇ ਭਾਈ ਜੋਧ ਪਾਸੋਂ ਪਹਿਲੀ ਵਾਰੀ ਗੁਰੂ ਨਾਨਕ ਦੇਵ ਜੀ ਦੇ ਸ਼ਬਦ ਸੁਣੇ
ਸ੍ਰੀ ਲਹਿਣਾ ਜੀ ਦੇ ਮਨ ਵਿੱਚ ਆਪਣੀ ਬੋਲੀ ਵਿੱਚ ਪਰਮਾਤਮਾ ਦੀ ਸਿਫਤ ਦੇ ਸ਼ਬਦ ਘਰ ਕਰ ਲੇ ਉਹਨਾਂ ਕਰਤਾਰਪੁਰ ਜਾ ਕੇ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕਰਨ ਦਾ ਫੈਸਲਾ ਕਰ ਲਿਆ ਸ੍ਰੀ ਲਹਿਣਾ ਜੀ 1532 ਈਸਵੀ ਵਿੱਚ ਦੇਵੀ ਦੇ ਦਰਸ਼ਨ ਲਈ ਜਾਂਦੇ ਹੋਏ ਕਰਤਾਰਪੁਰ ਰੁਕੇ ਉਹ ਆਪਣੇ ਸਾਥੀਆਂ ਨੂੰ ਦੱਸ ਘੋੜੀ ਉੱਪਰ ਸਵਾਰ ਹੋ ਕੇ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕਰਨ ਲਈ ਕਰਤਾਰਪੁਰ ਪਿੰਡ ਵੱਲੋਂ ਚੱਲ ਪਏ ਅੱਗੇ ਉਹਨਾਂ ਨੂੰ ਗੁਰੂ ਨਾਨਕ ਦੇਵ ਜੀ ਖੇਤਾਂ ਤੋਂ ਵਾਪਸ ਆਉਂਦੇ ਪਿੰਡ ਵੱਲ ਨੂੰ ਜਾਂਦੇ ਮਿਲ ਪਏ ਸ੍ਰੀ ਲਹਿਣਾ ਜੀ ਨੇ ਉਹਨਾਂ ਪਾਸੋਂ ਗੁਰੂ ਨਾਨਕ ਦੇਵ ਜੀ ਦੀ ਧਰਮਸ਼ਾਲਾ ਦਾ ਰਸਤਾ ਪੁੱਛਿਆ ਗੁਰੂ ਨਾਨਕ ਦੇਵ ਜੀ ਨੇ ਕਿਹਾ ਤੁਸੀਂ ਮੇਰੇ ਪਿੱਛੇ ਪਿੱਛੇ ਆ ਜਾਵੋ
ਮੈਂ ਵੀ ਉਸ ਧਰਮਸ਼ਾਲਾ ਵਿੱਚ ਜਾਣਾ ਹੈ ਗੁਰੂ ਨਾਨਕ ਦੇਵ ਜੀ ਨੇ ਧਰਮਸ਼ਾਲਾ ਦੇ ਦਰਵਾਜੇ ਅੱਗੇ ਪੁੱਜ ਕੇ ਸ੍ਰੀ ਲਹਿਣਾ ਜੀ ਨੂੰ ਕਿਹਾ ਤੁਸੀਂ ਘੋੜੀ ਇਸ ਕਿੱਲੇ ਨਾਲ ਬੰਨ ਕੇ ਇਸ ਦਰਵਾਜੇ ਰਾਹੀਂ ਅੰਦਰ ਚਲੇ ਜਾਵੋ ਸ੍ਰੀ ਲੈਣਾ ਜੀ ਨੇ ਅੰਦਰ ਜਾ ਕੇ ਦੇਖਿਆ ਕਿ ਧਰਮਸਾਲਾ ਦਾ ਰਸਤਾ ਦਿਖਾਉਣ ਵਾਲਾ ਹੀ ਉਸ ਗੱਦੀ ਉੱਪਰ ਬਿਰਾਜਮਾਨ ਸੀ ਸ੍ਰੀ ਲਹਿਣਾ ਜੀ ਮੱਥਾ ਟੇਕ ਕੇ ਇੱਕ ਪਾਸੇ ਬੈਠ ਗਏ ਤੇ ਸੋਚਣ ਲੱਗੇ
ਕਿ ਮੇਰੀ ਇਹ ਭੁੱਲ ਸੀ ਜੋ ਮੈਂ ਘੋੜੀ ਉੱਪਰ ਸਵਾਰ ਸੀ ਤੇ ਗੁਰੂ ਨਾਨਕ ਦੇਵ ਜੀ ਪੈਦਲ ਸਨ ਇਹਨਾਂ ਸੋਚਾਂ ਵਿੱਚ ਡੁੱਬੇ ਹੋਏ ਸਰੀ ਲਹਿਣਾ ਜੀ ਨੂੰ ਗੁਰੂ ਨਾਨਕ ਦੇਵ ਜੀ ਨੇ ਪੁੱਛਿਆ ਭਾਈ ਤੇਰਾ ਨਾਮ ਕੀ ਹੈ ਸ੍ਰੀ ਲਹਿਣਾ ਜੀ ਨੇ ਉੱਤਰ ਦਿੱਤਾ ਮੇਰਾ ਨਾਂ ਲੈਣਾ ਹੈ ਤੇ ਪਿੰਡ ਦੇ ਲੋਕਾਂ ਦਾ ਜੱਥਾ ਦੇਵੀ ਤੇ ਲੈ ਕੇ ਜਾ ਰਿਹਾ ਹਾਂ ਗੁਰੂ ਨਾਨਕ ਜੀ ਨੇ ਕਿਹਾ ਭਾਈ ਲਹਿਣੇ ਤੂੰ ਲੈਣਾ ਹੈ ਤੇ ਅਸੀਂ ਦੇਣਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਕਿਸੇ ਪ੍ਰਕਾਰ ਦੀ ਕੋਈ ਗਲਤੀ ਭੁੱਲ ਹੋ ਗਈ ਹੋਵੇ ਤਾਂ ਵਾਹਿਗੁਰੂ ਜੀ ਸੰਗਤ ਜੀ ਤੁਸੀਂ ਮਾਫ ਕਰ ਦੇਣਾ