ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਦਿਨ ਦੀ ਗੱਲ ਹੈ ਇੱਕ ਦਿਨ ਗੁਰੂ ਜੀ ਜਦ ਸ਼ਿਕਾਰ ਖੇਡਣ ਗਏ ਤਾਂ ਪਹਾੜੀ ਰਾਜਿਆਂ ਨੇ ਉਹਨਾਂ ਉੱਤੇ ਅਚਨਚੇਤ ਹਮਲਾ ਕਰ ਦਿੱਤਾ ਗੁਰੂ ਜੀ ਨਾਲ ਬੇਸ਼ਕ ਗੋਤ ਥੋੜੇ ਸੂਰਬੀਰ ਸਨ। ਪਰ ਉਹ ਐਸੇ ਬਹਾਦਰੀ ਨਾਲ ਲੜੇ ਕਿ ਪਹਾੜੀਆਂ ਨੂੰ ਕੇਵਲਹਾਰ ਦਾ ਹੀ ਸਾਹਮਣਾ ਕਰਨਾ ਪਿਆ ਬਲਕਿ ਇੱਕ ਪਹਾੜੀ ਰਾਜਾ ਮਾਰਿਆ ਵੀ ਗਿਆ ਇਸ ਹਾਰ ਤੋਂ ਬਾਅਦ ਪਹਾੜੀ ਰਾਜੇ ਇੰਨੇ ਭੈਭੀਤ ਹੋ ਗਏ ਕਿ ਉਹਨਾਂ ਔਰੰਗਜ਼ੇਬ ਪਾਸੋਂ ਸਹਾਇਤਾ ਲੈਣ ਦਾ ਇਰਾਦਾ ਬਣਾਇਆ
ਇਸ ਕਾਰਜ ਲਈ ਉਹ ਸਰਹੰਦ ਦੇ ਨਵਾਬ ਪਾਸ ਗਏ ਨਵਾਬ ਨੇ ਝੱਟ ਬਾਦਸ਼ਾਹ ਪਾਸੋਂ ਮਨਜ਼ੂਰੀ ਲੈ ਲਈ ਅਤੇ ਦੀਨਾ ਬੇਗ ਤੇ ਪੈਂਦੇ ਖਾਨ ਦੀ ਕਮਾਂਡ ਹੇਠ 10 ਹਜਾਰ ਫੌਜ ਆਨੰਦਪੁਰ ਨੂੰ ਫਤਿਹ ਕਰਨ ਵਾਸਤੇ ਤੋਰ ਦਿੱਤੀ ਪਹਾੜੀ ਰਾਜੇ ਦੀ ਸ਼ਾਹੀ ਫੌਜ ਵਿੱਚ ਸ਼ਾਮਿਲ ਹੋ ਗਏ ਜਦ ਇਹ ਫੌਜ ਆਨੰਦਪੁਰ ਦੇ ਨੇੜੇ ਪੁੱਜੀ ਤਾਂ ਸਾਹਿਬਜ਼ਾਦਾ ਅਜੀਤ ਸਿੰਘ ਦੀ ਕਮਾਂਡ ਹੇਠ ਸਿੱਖ ਫੌਜ ਨੇ ਇਸ ਗੱਲ ਟੋਆ ਮੁਕਾਬਲਾ ਕੀਤਾ। ਇਸ ਲੜਾਈ ਵਿੱਚ ਪੈਂਦੇ ਖਾਨ ਗੁਰੂ ਜੀ ਹਰਥੋ ਮਾਰਿਆ ਗਿਆ ਅਤੇ ਪਹਾੜੀ ਫੌਜ ਮੈਦਾਨ ਛੱਡ ਕੇ ਭੱਜ ਗਈ ਦੀਨਾ ਬੇਗ ਵੀ ਸਖਤ ਜਖਮੀ ਹੋ ਗਿਆ
ਗੁਰੂ ਜੀ ਦੀ ਇਸ ਜਿੱਤ ਦੀਆਂ ਸਾਰੇ ਦੇਸ਼ ਵਿੱਚ ਧੁਮਾ ਮੱਚ ਗਈਆਂ ਪਰ ਪਹਾੜੀ ਰਾਜੇ ਅਦਮੋਏ ਸੱਪ ਵਾਂਗ ਵਿਸ਼ ਘੋਲਣ ਲੱਗੇ ਕੁਝ ਸਮੇਂ ਬਾਅਦ ਉਹਨਾਂ ਰੰਗੜਾ ਅਤੇ ਗੁਜਰਾਂ ਨੂੰ ਨਾਲ ਲੈ ਕੇ ਫਿਰ ਅਨੰਦਪੁਰ ਤੇ ਧਾਵਾ ਬੋਲ ਦਿੱਤਾ ਪਰ ਮੈਦਾਨੀ ਲੜਾਈ ਵਿੱਚ ਉਹਨਾਂ ਨੂੰ ਗੋਤ ਮਾਰ ਪਈ ਅਤੇ ਰੰਗੜ ਅਤੇ ਗੁਜਰ ਮੈਦਾਨ ਛੱਡ ਕੇ ਵੀ ਭੱਜ ਗਏ ਪਹਾੜੀ ਰਾਜਿਆਂ ਨੇ ਅਨੰਦਪੁਰ ਸ਼ਹਿਰ ਦੁਆਲੇ ਘੇਰਾ ਪਾ ਲਿਆ ਉਹਨਾਂ ਨੇ ਮਹੀਨੇ ਤੱਕ ਘੇਰਾ ਪਾ ਛੱਡਿਆ ਪਰ ਕੁਝ ਹਾਸਲ ਨਾ ਹੋਇਆ ਅਖੀਰ ਉਹਨਾਂ ਨੇ ਸੋਚਿਆ ਕਿ ਕਿਸੇ ਤਰ੍ਹਾਂ ਕੀਲੇ ਦਾ ਦਰਵਾਜ਼ਾ ਤੋੜਿਆ ਜਾਵੇ ਉਹਨਾਂ ਇੱਕ ਹਾਥੀ ਨੂੰ ਕਾਫੀ ਭੰਗ ਅਤੇ ਸ਼ਰਾਬ ਪਿਲਾਈ ਉਸ ਦਾ ਸਾਰਾ ਸਰੀਰ ਨੋਹੇ ਦੇ ਜਾਬ ਖਤਰਾ ਨਾਲ ਢੱਕ ਦਿੱਤਾ
ਉਸ ਦੇ ਮੱਥੇ ਉੱਤੇ ਲੋਹੇ ਦੀਆਂ ਢਾਲਾਂ ਤੇ ਹੋਰ ਸ਼ਸਤਰ ਬੰਨ ਦਿੱਤੇ ਹਾਥੀ ਨੂੰ ਆਪਣੀਆਂ ਪਹਾੜੀਆਂ ਫੌਜਾਂ ਦੇ ਅੱਗੇ ਲਾ ਕੇ ਦਰਵਾਜ਼ੇ ਵੱਲ ਧੱਕ ਦਿੱਤਾ। ਗੁਰੂ ਸਾਹਿਬ ਨੂੰ ਜਦ ਪਤਾ ਲੱਗਾ ਕਿ ਮਸਤ ਹਾਥੀ ਕਿਲੇ ਦਾ ਗੇਟ ਨੂੰ ਭੰਨਣ ਵਾਸਤੇ ਆ ਰਿਹਾ ਹੈ ਤਾਂ ਉਹਨਾਂ ਨੇ ਆਪਣੇ ਇੱਕ ਪਰਖੇ ਹੋਏ ਸੂਰਬੀਰ ਭਾਈ ਬਚਿੱਤਰ ਸਿੰਘ ਦੀ ਜਿੰਮੇਵਾਰੀ ਲਾਈ ਕੀ ਉਹ ਮਸਤ ਹਾਥੀ ਦਾ ਟਾਕ ਰਾ ਕਰਨ ਭਾਈ ਬਚਿੱਤਰ ਸਿੰਘ ਅਥਾ ਬਲਵਾਨ ਸੂਰਮਾ ਅਤੇ ਦਲੇਰ ਸੀ ਗੁਰੂ ਜੀ ਨੇ ਉਸਨੂੰ ਇੱਕ ਸ਼ਕਤੀਸ਼ਾਲੀ ਘੋੜਾ ਦਿੱਤਾ ਅਤੇ ਇੱਕ ਨਾਗਣੀ ਪੁਰਸ਼ਾਂ ਸੌਂਪਿਆ
ਭਾਈ ਬਚਿੱਤਰ ਸਿੰਘ ਅਕਾਲ ਪੁਰਖ ਅਤੇ ਗੁਰੂ ਜੀ ਦਾ ਨਾਂ ਲੈ ਕੇ ਕਿਲੇ ਵਿੱਚੋਂ ਬਾਹਰ ਆ ਗਿਆ ਮਸਤ ਹਾਥੀ ਗੇਟ ਵੱਲ ਝੂਮਦਾ ਆ ਰਿਹਾ ਸੀ। ਭਾਈ ਸਾਹਿਬ ਨੇ ਘੋੜੇ ਨੂੰ ਅੱਡੀ ਲਾ ਕੇ ਹਾਥੀ ਵੱਲ ਵਧਾਇਆ ਅਤੇ ਨੇੜੇ ਜਾ ਕੇ ਰਕਾਬਾਂ ਤੇ ਭਾਰ ਪਾ ਕੇ ਸਾਰੇ ਜ਼ੋਰ ਨਾਲ ਪਰਸ਼ਾਹ ਹਾਥੀ ਦੇ ਮੱਥੇ ਵਿੱਚ ਮਾਰਿਆ ਨਾਗਣੀ ਫੋਲਾਤੀ ਦੀਆਂ ਢਾਲਾਂ ਨੂੰ ਵੇਦਾ ਹੋਇਆ ਉਸ ਦੇ ਮੱਥੇ ਵਿੱਚ ਖੁਬ ਗਿਆ ਹਾਥੀ ਨੂੰ ਜਦ ਪੀੜ ਹੋਈ ਅਤੇ ਜਦ ਉਸ ਆਪਣੇ ਸਾਹਮਣੇ ਇੱਕ ਸ਼ੇਰ ਵਾਂਗ ਗੱਜਦੇ ਹੋਏ ਸਿੰਘ ਨੂੰ ਵੇਖਿਆ ਤਾਂ ਉਹ ਜੰਘਾਰਦਾ ਹੋਇਆ ਪਿਛਾ ਭੱਜ ਤੁਰਿਆ
ਹਾਥੀ ਆਪਣੀਆਂ ਫੌਜਾਂ ਨੂੰ ਲਤਾੜਦਾ ਜਿਧਰ ਮੂੰਹ ਹੋਇਆ ਉਧਰ ਹੀ ਭੱਜ ਜਾ ਰਿਹਾ ਸੀ। ਉਸਦੇ ਪਿੱਛੇ ਗੱਜਦਾ ਹੋਇਆ ਭਾਈ ਬਚਿੱਤਰ ਸਿੰਘ ਘੋੜੇ ਤੇ ਚੜਿਆ ਇੰਜ ਹਾਕਰਾਂ ਮਾਰ ਰਿਹਾ ਸੀ ਜਿਵੇਂ ਉਹ ਆਪਣੇ ਖੇਤ ਵਿੱਚੋਂ ਕਿਸੇ ਸੂਰ ਨੂੰ ਭਜਾ ਰਿਹਾ ਹੋਵੇ ਉਧਰ ਸਿੱਖ ਫੌਜ ਵੀ ਤਿਆਰ ਬੈਠੀ ਸੀ। ਜਦ ਉਹਨਾਂ ਹਾਥੀ ਨੂੰ ਭੱਜਦੇ ਹੋਇਆ ਵੇਖਿਆ ਤਾਂ ਉਹ ਲਲਕਾਰੇ ਮਾਰਦੇ ਪਹਾੜੀਆਂ ਉੱਤੇ ਆ ਚੜੇ ਪਹਾੜੀਆਂ ਨੂੰ ਤਾਂ ਹੁਣ ਪਤਾ ਹੀ ਨਹੀਂ ਲੱਗ ਰਿਹਾ ਸੀ ਕਿ ਕਿੱਥੇ ਲੁਕਣ ਚਾਰ ਚੁਫੇਰੇ ਆਪਣੀਆਂ ਜਾਨਾਂ ਬਚਾਉਂਦੇ ਭੱਜ ਗਏ
ਕਈ ਰਾਜੇ ਮਾਰੇ ਗਏ ਅਤੇ ਅਨੇਕਾਂ ਪਹਾੜੀਏ ਜਖਮੀ ਹੋ ਗਏ ਗੁਰੂ ਸਾਹਿਬ ਭਾਈ ਬਚਿੱਤਰ ਸਿੰਘ ਦੀ ਇਸ ਬਹਾਦਰੀ ਉੱਤੇ ਬਹੁਤ ਖੁਸ਼ ਹੋਏ ਅਤੇ ਉਹਨਾਂ ਉਸਨੂੰ ਥਾਪੜਾ ਦਿੱਤਾ ਅਤੇ ਆਪਣੇ ਵੱਲੋਂ ਇੱਕ ਤਲਵਾਰ ਦੀ ਬਖਸ਼ਿਸ਼ ਕੀਤੀ ਭਾਈ ਬਚਿੱਤਰ ਸਿੰਘ ਦਾ ਨਾਗਣੀ ਤਖਤ ਸ੍ਰੀ ਕੇਸਗੜ੍ਹ ਅਨੰਦਪੁਰ ਸਾਹਿਬ ਵਿੱਚ ਹਾਲੇ ਵੀ ਮੌਜੂਦ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ