ਭਾਰਤ ਦੇ ਕੀ ਹਾਲ ਸੀ ਗੁਰੂ ਗੋਬਿੰਦ ਸਿੰਘ ਜੀ ਦੇ ਆਉਣ ਤੋਂ ਪਹਿਲਾਂ ਕੀ ਹਾਲ ਸੀ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਆਪ ਜੀ ਜਾਣਦੇ ਹੋ ਕਿ ਇਸ ਚੈਨਲ ਤੇ ਸਤਿਗੁਰੂ ਸੁਆਮੀ ਕਲਗੀਧਰ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀਆਂ ਦੇ ਜੀਵਨ ਪਰਥਾਏ ਮਹਾਰਾਜ ਦੇ ਜੀਵਨ ਦੀਆਂ ਸਾਖੀਆਂ ਮਹਾਰਾਜ ਦਾ ਸੰਪੂਰਨ ਜੀਵਨ ਸਾਂਝਾ ਕਰਨਾ ਹੈ ਸੋ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਸਦਕਾ ਕੱਲ ਆਪ ਜੀ ਨੇ ਸੁਣਿਆ ਸੀ ਮਹਾਰਾਜ ਜੀ ਦੀ ਪੁਰਾਤਨ ਸਾਖੀ ਕਿ ਪੁਰਾਤਨ ਜਨਮ ਮਹਾਰਾਜ ਜੀ ਸੱਚੇ ਪਾਤਸ਼ਾਹ ਜੀਆਂ ਦਾ ਸੋ ਖਾਲਸਾ ਜੀ ਅੱਜ ਸਰਵਣ ਕਰੋਗੇ ਕਿ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਅਵਤਾਰ ਧਾਰਨਾ ਪਟਨੇ ਦੀ ਧਰਤੀ ਤੇ ਉਸ ਤੋਂ ਪਹਿਲਾਂ ਇਹ ਸੰਸਾਰ ਦਾ ਹਾਲ ਕੀ ਸੀ

ਕਈ ਕਹਿੰਦੇ ਨੇ ਕਿ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਿੱਖਾਂ ਦੇ ਗੁਰੂ ਨੇ ਪਰ ਸਤਿਗੁਰੂ ਸੱਚੇ ਪਾਤਸ਼ਾਹ ਇਹ ਭਾਰਤ ਖੰਡ ਨੂੰ ਸਵਾਰਨ ਵਾਸਤੇ ਖਾਲਸਾ ਜੀ ਆਏ ਸੀ ਮਹਾਰਾਜ ਦੀਨ ਦੁਨੀ ਦੇ ਮਾਲਕ ਜਦੋਂ ਸਤਿਗੁਰੂ ਜੀ ਨੇ ਅਵਤਾਰ ਧਾਰਨਾ ਕਰਨਾ ਸੀ ਉਸ ਵੇਲੇ ਖਾਲਸਾ ਜੀ ਇੱਥੋਂ ਦਾ ਬਾਦਸ਼ਾਹ ਜਿਹੜਾ ਸੀ ਉਹ ਔਰੰਗਜ਼ੇਬ ਸੀ ਆਪਣੇ ਭਰਾਵਾਂ ਨੂੰ ਵੀ ਮਾਰ ਚੁੱਕਾ ਸੀ ਪਿਓ ਨੂੰ ਵੀ ਮਾਰ ਚੁੱਕਾ ਸੀ ਇਡਾ ਨਿਰਦਈ ਸੀ ਸੋ ਉਸ ਵੇਲੇ ਹਿੰਦੂਆਂ ਦੀ ਦੁਰਦਸ਼ਾ ਅਸੀਂ ਖਾਲਸਾ ਜੀ ਮੰਦਰਾਂ ਦੇ ਵਿੱਚ ਟਲ ਖੜਕਣੇ ਬੰਦ ਹੋ ਗਏ ਸੀ ਪੂਜਾ ਹੋਣੀ ਬੰਦ ਹੋ ਗਈ ਸੀ ਜਿਹੜੇ ਵੱਡੇ ਵੱਡੇ ਪੰਡਿਤ ਅਖਵਾਉਂਦੇ ਸੀ ਉਹ ਮੂਰਤੀਆਂ ਦੇਵਤਿਆਂ ਦੀਆਂ ਚੁੱਕ ਕੇ ਪਹਾੜਾਂ ਵੱਲ ਨੂੰ ਜਾ ਤੁਰੇ ਸੀ

ਇਦਾਂ ਦੇ ਹਾਲਾਤ ਇਹ ਧਰਤੀ ਦੇ ਹੋ ਗਏ ਸੀ ਇਹ ਭਾਰਤ ਦੇ ਹੋ ਗਏ ਸੀ ਤੇ ਜਿਹੜੇ ਗਰੀਬ ਸਨ ਖਾਲਸਾ ਜੀ ਕਾਰੋਬਾਰਾਂ ਵਿੱਚ ਇਦਾਂ ਗਿਰਾਵਟ ਆਈ ਆਰਥਿਕ ਪੱਖੋਂ ਇਹ ਭਾਰਤ ਖੰਡ ਗਰੀਬ ਹੋ ਗਿਆ ਸੀ ਜੇ ਕੋਈ ਖੇਤੀ ਕਰਦਾ ਸੀ ਤੇ ਮੁਗਲ ਉਹਨਾਂ ਨੂੰ ਆ ਕੇ ਲੁੱਟ ਕੇ ਲੈ ਜਾਂਦੇ ਸੀ ਉਹਨਾਂ ਦੀ ਕੀਤੀ ਹੋਈ ਕਮਾਈ ਲੈ ਜਾਂਦੇ ਸੀ ਜੇ ਕੋਈ ਵੱਡੀਆਂ ਦੁਕਾਨਾਂ ਕੋਈ ਕਰਦਾ ਸੀ ਤੇ ਉਹਨਾਂ ਨੂੰ ਕੁੱਤਿਆਂ ਦੇ ਭਾਅ ਵੇਖਿਆ ਜਾਂਦਾ ਸੀ ਕੁੱਤਿਆਂ ਵਾਲੀ ਵਿਵਹਾਰ ਕੀਤੇ ਜਾਂਦੇ ਸਨ ਸੋ ਇਦਾਂ ਦੀ ਮਾੜੀ ਜਿਹੜੀ ਦੁਰਦਸ਼ਾ ਭਾਰਤ ਖੰਡ ਦੀ ਹੋ ਗਈ ਸੀ ਖਾਲਸਾ ਜੀ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੇ ਪਸਾਰੇ ਕਰਕੇ ਜਿਹੜੀ ਸਿੱਖਾਂ ਦੀ ਹੋਂਦ ਹੋਈ ਹੈ

ਮਹਾਰਾਜ ਦੀ ਕਿਰਪਾ ਸਦਕਾ ਉਹ ਹੁਣ ਨੌਵੇਂ ਪਾਤਸ਼ਾਹ ਮਹਾਰਾਜ ਵੇਲੇ ਤੱਕ ਪੰਜਵੇਂ ਪਾਤਸ਼ਾਹ ਨੂੰ ਇਹਨਾਂ ਨੇ ਸ਼ਹੀਦ ਕਰ ਦਿੱਤਾ ਸੀ ਛੇਵੇਂ ਪਾਤਸ਼ਾਹ ਨਾਲ ਜੰਗਾਂ ਹੋਈਆਂ ਸਨ ਸੱਤਵੇਂ ਪਾਤਸ਼ਾਹ ਜੀ ਨਾਲ ਵੀ ਵੈਰ ਕਮਾਇਆ ਅੱਠਵੇਂ ਪਾਤਸ਼ਾਹ ਜੀ ਨਾਲ ਵੀ ਵੈਰ ਕਮਾਇਆ ਤੇ ਨੌਵੇਂ ਪਾਤਸ਼ਾਹ ਮਹਾਰਾਜ ਨਾਲ ਵੀ ਵੈਰ ਕਮਾਇਆ ਸੋ ਇਦਾਂ ਦੇ ਹਾਲਾਤ ਖਾਲਸਾ ਜੀ ਹੋ ਗਏ ਸੀ ਜਦੋਂ ਇਹ ਲੁੱਟਣ ਵਾਸਤੇ ਘਰਾਂ ਦੇ ਵਿੱਚ ਆਉਣੇ ਸ਼ੁਰੂ ਹੋ ਗਏ ਮੁਗਲ ਜਦੋਂ ਇਹਨਾਂ ਨੇ ਘਰਾਂ ਵਿੱਚੋਂ ਧਨ ਲੁੱਟਣਾ ਜਵਾਹਰਾਤ ਲੁੱਟਣੇ ਸੋਨਾ ਕਿਸੇ ਗਰੀਬ ਦੇ ਘਰੇ ਕੋਈ ਮਾੜਾ ਮੋਟਾ ਟੂਮ ਹੋਣੀ ਉਹ ਵੀ ਚੁੱਕ ਕੇ ਲੈ ਜਾਣੀ ਜਦੋਂ ਇਦਾਂ ਖਾਣ ਲੱਗੇ ਬਗਿਆੜਾਂ ਦੇ ਵਾਂਗੂ ਇਹਨਾਂ ਲੋਕਾਂ ਨੂੰ ਫਿਰ

ਇਹਨਾਂ ਲੋਕਾਂ ਦੀ ਹਿੰਦੂਆਂ ਦੀ ਧੀਆਂ ਤੇ ਅੱਕ ਗਈ ਫਿਰ ਇਹ ਧੀਆਂ ਵੀ ਚੁੱਕ ਕੇ ਲੈ ਕੇ ਜਾਣ ਲੱਗੇ ਫਿਰ ਉਸ ਵੇਲੇ ਜਿਹੜੇ ਅਣਖ ਵਾਲੇ ਲੋਕ ਸਨ ਉਹਨਾਂ ਨੇ ਛੋਟੀ ਉਮਰ ਹੀ ਧੀਆਂ ਨੂੰ ਵਿਆਉਣਾ ਸ਼ੁਰੂ ਕਰ ਦਿੱਤਾ ਜਾਂ ਮਾਰਨਾ ਸ਼ੁਰੂ ਕਰ ਦਿੱਤਾ ਜਿਹੜੀ ਇਹ ਛੋਟੀ ਉਮਰ ਦੀ ਵਿਆਹ ਦਾ ਜਿਹੜਾ ਕੋੜ ਸੀ ਸੰਸਾਰ ਨੂੰ ਲੱਗਾ ਉਦੋਂ ਤੋਂ ਲੱਗਾ ਸੀ ਖਾਲਸਾ ਜੀ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਤੇ ਆਉਣ ਤੋਂ ਪਹਿਲਾਂ ਇਹ ਵਾਲੀ ਦੁਰਦਸ਼ਾ ਸੀ ਸੋ ਲੋਕੀ ਕੁੜੀ ਜੰਮਣ ਤੋਂ ਡਰਦੇ ਸਨ ਤੇ ਜੇ ਕਿਸੇ ਦੇ ਘਰੇ ਧੀ ਹੁੰਦੀ ਸੀ ਉਹਨੂੰ ਛੋਟੀ ਉਮਰੇ ਵਿਆਉਂਦੇ ਸੀ ਜਾਂ ਮਾਰ ਦਿੰਦੇ ਸੀ। ਇਦਾਂ ਦੇ ਹਾਲਾਤ ਹੋ ਗਏ ਸੀ ਤੇ ਨਹੀਂ ਤੇ ਕੰਨਿਆਂ ਨੂੰ ਚੁੱਕ ਕੇ ਕੁੜੀਆਂ ਨੂੰ ਚੁੱਕ ਕੇ ਮੁਗਲ ਲੈ ਜਾਂਦੇ ਸੀ ਬਾਅਦ ਵਿੱਚ ਪਤਾ ਨਹੀਂ ਸੀ ਲੱਗਦਾ

ਵੀ ਕੌਣ ਕਿੱਥੇ ਲੈ ਗਿਆ ਤੇ ਕਿੱਥੋਂ ਧੀਆਂ ਲੱਭੀਏ ਇਦਾਂ ਦਾ ਹਾਲਾਤ ਹੋ ਗਿਆ ਸੀ ਲੋਕ ਗਰੀਬੀ ਵਿੱਚ ਚਲੇ ਗਏ ਸੀ ਡਰਦੇ ਸਨ ਜੇ ਕੋਈ ਅੱਗੋਂ ਮੁਗਲ ਦਿਖ ਪੈਂਦਾ ਸੀ ਤੇ ਲੇਟ ਕੇ ਨਮਸਕਾਰਾਂ ਉਹਨਾਂ ਨੂੰ ਕਰਦੇ ਸਨ ਸਿਰ ਤੇ ਕੋਈ ਪੱਗ ਨਹੀਂ ਸੀ ਬੰਨ ਸਕਦਾ ਸ਼ਾਹੀ ਪੋਸ਼ਾਕ ਨਹੀਂ ਸੀ ਪਾ ਸਕਦਾ ਪੈਰੀ ਜੁੱਤੀ ਨਹੀਂ ਸੀ ਪਾ ਸਕਦੇ ਇਹੋ ਜਿਹਾ ਮਾੜਾ ਜੀਵਨ ਜਿਹੜਾ ਹਿੰਦੂਆਂ ਦਾ ਹੋ ਗਿਆ ਸੀ ਖਾਲਸਾ ਜੀ ਕਿਉਂਕਿ ਜਿਹੜਾ ਮਾੜਾ ਨਿਰਦਈ ਜਿਹੜਾ ਬਾਦਸ਼ਾਹ ਔਰੰਗਜ਼ੇਬ ਬੈਠਾ ਸੀ ਉਹਦੀ ਇਹੀ ਇੱਛਾ ਸੀ ਕਿ ਸਾਰਿਆਂ ਨੂੰ ਮੁਗਲ ਬਣਾਇਆ ਜਾਵੇ ਮੁਸਲਮਾਨ ਬਣਾਇਆ ਜਾਵੇ ਤੇ ਹਿੰਦੂਆਂ ਦੀ ਜਿਹੜੀ ਦੁਰਦਸ਼ਾ ਕੀਤੀ ਜਾਵੇ ਜਿਹਦੀਆਂ ਟੈਕਸ ਲਾ ਦਿੱਤੇ ਸੀ ਇੱਕੋ ਹੀ ਆਪਣੀ ਗੁਰਧਾਮਾਂ ਦੀ ਜਾਂ ਤੀਰਥਾਂ ਦੀ ਯਾਤਰਾ ਨਾ ਕਰ ਸਕੇ ਕੋਈ ਪੂਜਾ ਪਰਮੇਸ਼ਰ ਦੀ ਨਾ ਕਰ ਸਕੇ ਇਦਾਂ ਦੇ ਹਾਲਾਤ ਖਾਲਸਾ ਜੀ

ਇਸ ਧਰਤੀ ਦੇ ਬਣ ਗਏ ਸਨ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੇ ਆਉਣ ਤੋਂ ਪਹਿਲਾਂ ਇੰਨੇ ਲੋਕੀ ਭੈ ਭੀਤ ਸਨ ਕਿ ਰਾਤ ਨੂੰ ਸੌਂਦੇ ਨਹੀਂ ਸੀ ਇਦਾਂ ਦਾ ਹਾਲਾਤ ਇਹ ਸੰਸਾਰ ਦਾ ਬਣ ਗਿਆ ਸੀ ਖਾਲਸਾ ਜੀ ਸੋ ਉਸ ਤੋਂ ਬਾਅਦ ਜਿਹੜੇ ਮੁਸਲਮਾਨ ਇਹਨਾਂ ਨੇ ਤੇ ਕੀਤਾ ਕਬਜ਼ਾ ਉਸ ਤੋਂ ਬਾਅਦ ਜਿਹੜੇ ਗੋਰੇ ਸਨ ਅੰਗਰੇਜ਼ ਇਹਨਾਂ ਨੇ ਵੀ ਹੌਲੀ ਹੌਲੀ ਇਸ ਧਰਤੀ ਤੇ ਪੈਰ ਪਸਾਰਨਾ ਸ਼ੁਰੂ ਕਰ ਦਿੱਤਾ ਸੀ। ਤੇ ਇਹਨਾਂ ਨੇ ਸੂਰਤ ਨੂੰ ਆਪਣਾ ਅੱਡਾ ਬਣਾਇਆ ਸੀ ਹੌਲੀ ਹੌਲੀ ਇਹ ਪੈਰ ਜਮਾਉਂਦੇ ਗਏ

ਜਦੋਂ ਔਰੰਗਜ਼ੇਬ ਦੀ ਮੌਤ ਹੋ ਜਾਂਦੀ ਹੈ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਵੀ ਅਲੋਪ ਹੋ ਜਾਂਦੇ ਨੇ ਉਸ ਤੋਂ ਬਾਅਦ ਸਿੱਖਾਂ ਨਾਲ ਕਿੰਨਾ ਕੁਝ ਗੋਰਿਆਂ ਦਾ ਹੁੰਦਾ ਰਿਹਾ ਇਹ ਵੀ ਵੱਡਾ ਘੁਣ ਜਿਹੜਾ ਇਸ ਧਰਤੀ ਨੂੰ ਖਾਣ ਲੱਗਾ ਸੀ ਇਹ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੇ ਆਉਣ ਤੋਂ ਪਹਿਲਾਂ ਇਹ ਹਾਲਤ ਸੀ ਖਾਲਸਾ ਜੀ ਇਹ ਲੋਕ ਗਰੀਬ ਸਨ ਤੇ ਕਰਜੇ ਥੱਲੇ ਆਏ ਹੋਏ ਸੀ ਜਿਹੜਾ ਕੋਈ ਮਾੜਾ ਮੋਟਾ ਸਹਿੰਦਾ ਸੀ ਉਹਨੂੰ ਉੱਠਣ ਨਹੀਂ ਨਹੀਂ ਟੁੱਟਣ ਨਹੀਂ ਸੀ ਦਿੰਦੇ ਉਹਦਾ ਪਰਿਵਾਰ ਚੁੱਕ ਕੇ ਲੈ ਜਾਂਦੇ ਸੀ ਉਹਨਾਂ ਦੀਆਂ ਧੀਆਂ ਚੁੱਕ ਕੇ ਲੈ ਜਾਂਦੇ ਸੀ ਕਿਉਂਕਿ ਮਹਾਰਾਜ
ਟੁੱਟਣ ਨਹੀਂ ਸੀ ਦਿੰਦੇ ਉਹਦਾ ਪਰਿਵਾਰ ਚੁੱਕ ਕੇ ਲੈ ਜਾਂਦੇ ਸੀ ਉਹਨਾਂ ਦੀਆਂ ਧੀਆਂ ਚੁੱਕ ਕੇ ਲੈ ਜਾਂਦੇ ਸੀ ਕਿਉਂਕਿ ਮਹਾਰਾਜ ਸੱਚੇ ਪਾਤਸ਼ਾਹ ਦੇ ਆਉਣ ਤੋਂ ਪਹਿਲਾਂ ਇਹ ਭਾਰਤ ਖੰਡ ਜਿਹੜੀ ਦਿਸ਼ਾ ਸੀ ਤਰਸਯੋਗਬਾਣੇ ਬਣ ਗਈ ਸੀ

ਹਿੰਦੂ ਕੋਈ ਉੱਠਣ ਵਾਲਾ ਨਹੀਂ ਸੀ ਕੋਈ ਸਿਰ ਚੱਕ ਕੇ ਬੋਲਣ ਵਾਲਾ ਨਹੀਂ ਸੀ ਜੇ ਕੋਈ ਬੋਲਦਾ ਸੀ ਤੇ ਉਹਨੂੰ ਸਾਰਿਆਂ ਦੇ ਸਾਹਮਣੇ ਕਤਲ ਕੀਤਾ ਜਾਂਦਾ ਸੀ ਜਾਂ ਕਰੜੀਆਂ ਸਜਾਵਾਂ ਦਿੱਤੀਆਂ ਜਾਂਦੀਆਂ ਸੀ ਇਹੋ ਜਿਹੀ ਹਾਲਾਤ ਇਸ ਦੇਸ਼ ਦੀ ਹੋ ਗਈ ਸੀ ਕਿਸੇ ਅੰਦਰ ਅਣਖ ਨਹੀਂ ਰਹੀ ਸੀ ਹਿੰਮਤ ਨਹੀਂ ਰਹੀ ਸੀ ਕੋਈ ਧਰਮ ਨਹੀਂ ਰਿਹਾ ਸੀ ਸਾਰੇ ਲੋਕ ਜਿਹੜੇ ਕੋਈ ਬਚਣੇ ਚਾਹੁੰਦੇ ਸੀ ਉਹ ਮੁਗਲਾਂ ਵੱਲ ਉਹ ਤੁਰਦੇ ਸੀ ਤੇ ਜਿਹੜੇ ਕੋਈ ਅਣਖੀ ਸਨ ਉਹਨਾਂ ਨੂੰ ਮਾਰ ਦਿੱਤਾ ਜਾਂਦਾ ਸੀ ਇਹੋ ਜਿਹਾ ਪਾਪ ਜ਼ੁਲਮ ਤੇ ਅਨਿਆਏ ਇਹੋ ਜਿਹੀ ਧਰਤੀ ਤੇ ਫੈਲਿਆ ਬੱਦਲ ਦੇ ਆਕਾਸ਼ ਦੇ ਵਿੱਚ ਬੱਦਲ ਵੀ ਜਿਹੜੀ ਸੀ ਉਹ ਵੀ ਇਹੋ ਰੂਪ ਧਾਰ ਕੇ ਬੈਠੇ ਸਨ ਸੋ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੇ ਆਉਣ ਤੋਂ ਪਹਿਲਾਂ ਇਹ ਭਾਰਤ ਖੰਡ ਦੀ ਐਸੀ ਤਰਸਯੋਗ ਖਾਲਸਾ ਜੀ ਹਾਲਤ ਸੀ ਮਹਾਰਾਜ ਸੱਚੇ ਪਾਤਸ਼ਾਹ ਨੇ ਆ ਕੇ

ਖੇਡਾਂ ਕਰਨੀਆਂ ਕਿਰਪਾ ਕਰਨੀ ਹੈ ਅੱਜ ਲੋਕੀ ਅਕਿਰਤਘਣ ਬਣੇ ਹੋਏ ਨੇ ਜੋ ਮਹਾਰਾਜ ਸੱਚੇ ਪਾਤਸ਼ਾਹ ਦੀ ਵੱਡੀ ਦੇਣ ਨੂੰ ਭੁੱਲ ਗਏ ਨੇ ਸਤਿਗੁਰੂ ਸੱਚੇ ਪਾਤਸ਼ਾਹ ਦੇ ਆਉਣ ਤੋਂ ਪਹਿਲਾਂ ਜੋ ਹਾਲਾਤ ਸੀ ਖਾਲਸਾ ਜੀ ਉਹੀ ਹਾਲਾਤ ਅੱਜ ਬਣ ਗਏ ਨੇ ਸੋ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਹੋਣੀ ਹੈ ਖਾਲਸਾ ਜੀ ਸਤਿਗੁਰੂ ਸੱਚੇ ਪਾਤਸ਼ਾਹ ਨੇ ਪ੍ਰਗਟ ਹੋਣਾ ਕਿਵੇਂ ਇਸ ਧਰਤੀ ਦਾ ਸੁਧਾਰ ਕਰਨਾ ਕਿੱਦਾਂ ਜ਼ੁਲਮ ਦਾ ਟਾਕਰਾ ਕਰਨਾ ਇਹ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਜੀਵਨ ਵਿੱਚ ਆਪਾਂ ਸਾਰੇ ਸੁਣਾਂਗੇ ਸੋ ਕੱਲ ਨੂੰ ਜਿਹੜਾ ਪ੍ਰਸੰਗ ਆਉਣਾ ਉਹਦੇ ਵਿੱਚ ਕਲਗੀਧਰ ਪਾਤਸ਼ਾਹ ਮਹਾਰਾਜ ਸੁਆਮੀ ਜੀ ਨੇ ਸ੍ਰਿਸ਼ਟੀ ਤੇ ਪ੍ਰਗਟ ਹੋਣਾ ਪ੍ਰਗਟ ਹੋ ਕੇ ਜਿਹੜੇ ਚੋਜ ਕਰਨੇ ਨੇ ਉਹ ਸਾਰੇ ਆਪ ਜੀ ਨਾਲ ਸਾਂਝੇ ਕਰਾਂਗੇ ਭੁੱਲਾਂ ਦੀ ਖਿਮਾ ਬਖਸ਼ ਦੇਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

Leave a Reply

Your email address will not be published. Required fields are marked *