ਕਲਗੀਧਰ ਪਾਤਸ਼ਾਹ ਜੀ ਦੇ ਬਚਪਨ ਦੇ ਕੌਤਕ ਸੰਖੇਪ ਜੀਵਨ ਕਲਗੀਧਰ ਪਾਤਸ਼ਾਹ ਜੀ ਮਹਾਰਾਜ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਕਲਗੀਧਰ ਸੁਆਮੀ ਜੀ ਮਹਾਰਾਜ ਜੀ ਦੇ ਚਰਨਾਂ ਕਮਲਾਂ ਵਿੱਚ ਨਮਸਕਾਰ ਕਰੀਏ ਮਹਾਰਾਜ ਦੇ ਚਰਨਾਂ ਕਮਲਾਂ ਦਾ ਆਸਰਾ ਤੇ ਓਟ ਲਈਏ ਖਾਲਸਾ ਜੀ ਸੁੱਖ ਪ੍ਰਾਪਤ ਹੁੰਦੇ ਨੇ ਆਪ ਜੀ ਸਭ ਜਾਣਦੇ ਹੋ ਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਸੰਖੇਪ ਰੂਪ ਦੇ ਵਿੱਚ ਜਿਹੜਾ ਜੀਵਨ ਹੈ ਮਹਾਰਾਜ ਦੀ ਕਿਰਪਾ ਸਦਕਾ ਸੱਚੇ ਪਾਤਸ਼ਾਹ ਆਪ ਸੇਵਾ ਲੈ ਰਹੇ ਨੇ ਆਪ ਸੰਗਤਾਂ ਦੇ ਸਾਹਮਣੇ ਰੱਖ ਰਹੇ ਹਾਂ

ਤਾਂ ਜੋ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸੰਪੂਰਨ ਜੀਵਨ ਦੀ ਝਾਤ ਪੈ ਸਕੇ ਤਾਂ ਜੋ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਖੁਸ਼ੀ ਸਾਨੂੰ ਹਾਸਲ ਹੋ ਸਕੇ ਖਾਲਸਾ ਜੀ ਮਹਾਰਾਜ ਜੀ ਦੇ ਪ੍ਰਕਾਸ਼ ਤੋਂ ਦੀਨ ਦੁਨੀ ਦੇ ਮਾਲਕ ਦਾ ਨਾਮ ਗੋਬਿੰਦ ਰਾਏ ਰੱਖਿਆ ਗਿਆ ਮਹਾਰਾਜ ਇਡੇ ਸੋਹਣੇ ਨੇ ਸੁੰਦਰ ਸਰੂਪ ਵਾਲੇ ਰੂਹਾਨੀ ਚਿਹਰੇ ਦੇ ਮਾਲਕ ਨੇ ਜਿਹੜਾ ਵੀ ਕੋਈ ਤੱਕਦਾ ਹੈ ਮੋਹਿਆ ਜਾਂਦਾ ਹੈ

ਮਹਾਰਾਜ ਦੇ ਚਰਨਾਂ ਕਮਲਾਂ ਦਾ ਧਿਆਨ ਧਰ ਕੇ ਸਤਿਗੁਰੂ ਕੋਲੋਂ ਦਾਤਾਂ ਮੰਗਦੇ ਨੇ ਮਹਾਰਾਜ ਜੀ ਦੀ ਸੁੰਦਰਤਾ ਨੂੰ ਵੇਖ ਕੇ ਮਾਤਾ ਜੀ ਜੀ ਮਾਤਾ ਗੁਜਰ ਕੌਰ ਜੀ ਤੇ ਮਾਤਾ ਜੀ ਮਾਤਾ ਨਾਨਕੀ ਜੀ ਹੋਰ ਦਾਸੀਆਂ ਮਹਾਰਾਜ ਸੱਚੇ ਪਾਤਸ਼ਾਹ ਨੂੰ ਖਿਡਾਉਂਦੀਆਂ ਨੇ ਖੁਸ਼ ਹੁੰਦੀਆਂ ਨੇ ਅੰਦਰੋਂ ਅੰਦਰੀ ਚਾਹ ਚੜਦਾ ਹੈ ਐਸਿਆਂ ਨੂਰਾਨੀ ਚਿਹਰੇ ਦੇ ਦਰਸ਼ਨ ਕਰ ਕਰ ਨਿਹਾਲ ਹੋ ਰਹੀਆਂ ਨੇ ਮਹਾਰਾਜ ਸੱਚੇ ਪਾਤਸ਼ਾਹ ਦੀਨ ਦੁਨੀ ਦੇ ਮਾਲਕ ਜੀ ਦੀ ਸ਼ੋਭਾ ਸਾਰੇ ਸੰਸਾਰ ਵਿੱਚ ਹੋਣ ਲੱਗੀ

ਮਾਲਕ ਜੀ ਦੀ ਸ਼ੋਭਾ ਸਾਰੇ ਸੰਸਾਰ ਵਿੱਚ ਹੋਣ ਲੱਗੀ ਹਵਾ ਦੇ ਵਿੱਚ ਘੁਲੀ ਹੋਈ ਮਹਿਕ ਪੰਜਾਬ ਦੀ ਧਰਤੀ ਤੇ ਵੀ ਆਣ ਪਹੁੰਚੀ ਕਿ ਨੌਵੇਂ ਪਾਤਸ਼ਾਹ ਮਹਾਰਾਜ ਜੀ ਦੇ ਘਰ ਸਾਹਿਬਜ਼ਾਦੇ ਗੋਬਿੰਦ ਰਾਏ ਜੀ ਨੇ ਅਵਤਾਰ ਧਾਰਿਆ ਹੈ ਪ੍ਰਗਟ ਹੋਏ ਨੇ ਤੇ ਮਹਾਰਾਜ ਜੀ ਬੜੇ ਸੋਹਣੇ ਤੇ ਸ਼ੁਭ ਬਚਨ ਮਹਾਰਾਜ ਮੁਖੋ ਹੌਲੀ ਹੌਲੀ ਬੋਲਣ ਲੱਗੇ ਰਿੜ ਕੇ ਤੁਰਨ ਲੱਗੇ ਤੇ ਹੋਲਾ ਹੌਲੇ ਹੌਲੀ ਹੌਲੀ ਤੋਤਲਾ ਤੋਤਲਾ ਬੋਲਦੇ ਨੇ ਤੇ ਜੋ ਮਹਾਰਾਜ ਜੀ ਬਚਨ ਮੁੱਖੋਂ ਕੱਢਦੇ ਨੇ ਸੱਤ ਹੋ ਰਿਹਾ ਹੈ ਇਹ ਜਿਹੜੀ ਸ਼ੋਭਾ ਹੈ ਸਾਰੇ ਪਟਨੇ ਦੇ ਵਿੱਚ ਘੁੰਮ ਗਈ ਕਿ ਮਹਾਰਾਜ ਸੱਚੇ ਪਾਤਸ਼ਾਹ ਨੌਵੇਂ ਪਾਤਸ਼ਾਹ ਦੇ ਘਰ ਸਪੁੱਤਰ ਪੈਦਾ ਹੋਇਆ ਜੋ ਬਚਨ ਕਰਦਾ ਹੈ ਪੂਰਾ ਹੋ ਜਾਂਦਾ ਹੈ

ਇਹ ਬਚਣ ਦਾ ਹੋਕਾ ਸੁਣ ਕੇ ਤੇ ਮਹਾਰਾਜ ਦੇ ਬਚਪਨ ਦੇ ਵਿੱਚ ਹੀ ਚੋਜ ਨਹੀਂ ਆ ਰਹੇ ਮਹਾਰਾਜ ਜੀ ਨੇ ਕਰਨੇ ਸ਼ੁਰੂ ਕਰ ਦਿੱਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਜਿਹੜੀ ਸਾਲ ਸਰਾਏ ਦੀ ਹੈਗੀ ਸੀ ਧਰਮਸਾਲਾ ਜਿੱਥੇ ਮਹਾਰਾਜ ਜੀ ਪ੍ਰਗਟ ਹੋਏ ਨੇ ਉੱਥੇ ਮਹਾਰਾਜ ਸੱਚੇ ਪਾਤਸ਼ਾਹ ਦੇ ਦਰਬਾਰ ਅੱਗੇ ਰੋਗੀ ਦੁਖੀ ਨਿਮਾਣੇ ਨਿਤਾਣੇ ਮਹਾਰਾਜ ਦੀ ਸੋਭਾ ਸੁਣ ਕੇ ਤੇ ਬੂਹੇ ਦੇ ਬਾਹਰ ਬੈਠੇ ਰਹਿੰਦੇ ਨੇ ਫਿਰ ਸਵੇਰੇ ਵੇਲੇ ਜਦੋਂ ਬੂਹਾ ਖੋਲਦਾ ਹੈ ਤੇ ਆਪਣੀਆਂ ਅਰਜਾਂ ਮਹਾਰਾਜ ਜੀ ਅੱਗੇ ਕਰਦੇ ਨੇ ਮਹਾਰਾਜ ਜੀ ਦੇ ਬਚਪਨ ਦੇ ਵਿੱਚ ਬੇਅੰਤ ਕੌਤ ਕਰ ਦਿੱਤੇ ਸੀ ਖਾਲਸਾ ਜੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਸ਼ੋਭਾ ਸੁਣ ਕੇ ਇੱਕ ਵਿਚਾਰੀ ਨਿਮਾਣੀ ਜਿਹੀ ਮਾਤਾ ਆਪਣੇ ਬੱਚੇ ਨੂੰ ਲੈ ਕੇ ਆਈ ਮੰਜੀ ਚੁੱਕ ਕੇ ਲੈ ਕੇ ਆ ਗਈ ਧਰਮਸ਼ਾਲਾ ਦੇ ਬਾਹਰ ਰੱਖ ਲਈ ਉਹ ਬੱਚਾ ਉਹਦਾ ਦਈਏ ਤਾਪ ਨਾਲ ਮਰ ਰਿਹਾ ਸੀ।

ਬਹੁਤ ਸਮੇਂ ਦਾ ਉਹਨੂੰ ਬੁਖਾਰ ਸੀ ਤੇ ਹੱਡੀਆਂ ਦੀ ਮੁੱਠ ਹੋ ਚੁੱਕਾ ਸੀ ਉਹਨੇ ਬਾਹਰ ਜਦੋਂ ਅਰਜਾਂ ਕੀਤੀਆਂ ਕਿ ਮਹਾਰਾਜ ਕਿਰਪਾ ਕਰੋ ਕਦੋਂ ਆਓਗੇ ਬਾਹਰ ਜਦੋਂ ਬਾਹਰ ਆਏ ਮਹਾਰਾਜ ਮਹਾਰਾਜ ਜੀ ਗੋਲੀ ਦੀ ਉਗਲ ਲਾ ਕੇ ਬਾਹਰ ਆਏ ਨੇ ਤੇ ਗੰਗਾ ਦੇ ਕਿਨਾਰੇ ਘੁੰਮਦੇ ਸੀ ਮਹਾਰਾਜ ਸਵੇਰ ਵੇਲੇ ਜਦੋਂ ਬਾਹਰ ਆਏ ਤੇ ਮਾਤਾ ਦੀਆਂ ਅੱਖਾਂ ਦੇ ਵਿੱਚ ਹੰਜੂ ਵੇਖ ਕੇ ਰੁਕ ਗਏ ਤੇ ਮਹਾਰਾਜ ਛੋਟੇ ਛੋਟੇ ਕਦਮਾਂ ਦੇ ਨਾਲ ਮਾਤਾ ਦੇ ਕੋਲ ਆ ਕੇ ਤੇ ਤੋਤਲੀ ਜਬਾਨ ਵਿੱਚ ਬੋਲਦੇ ਨੇ ਮਾਤਾ ਕੀ ਹੋਇਆ ਉਸ ਵੇਲੇ ਮਾਤਾ ਕਹਿੰਦੀ ਹੈ ਮਹਾਰਾਜ ਤੁਸੀਂ ਸਮਰੱਥ ਹੋ ਮੇਰੇ ਪੁੱਤ ਦਾ ਰੋਗ ਕੱਟ ਦਿਓ ਅਰੋਗਤਾ ਬਖਸ਼ ਦਿਓ ਕਿਰਪਾ ਕਰ ਦਿਓ ਸਤਿਗੁਰੂ ਸੱਚੇ ਪਾਤਸ਼ਾਹ ਜੀ ਅੰਦਰ ਦੀ ਜਾਣਦੇ ਹੋਏ ਦਿਲ ਦੀ ਜਾਣਦੇ ਹੋਇਆ ਮਹਾਰਾਜ ਉਹਨੇ ਮਾਤਾ ਨੂੰ ਕੰਜ ਕਹਿਣ ਲੱਗੇ ਮਾਤਾ ਤੇਰਾ ਪੁੱਤ ਰਾਜੀ ਹੈ

ਇਹਨੂੰ ਕੁਝ ਨਹੀਂ ਹੋਇਆ ਇਹਦੀ ਵੱਡੀ ਉਮਰ ਹੋਵੇਗੀ ਤੋ ਫਿਕਰ ਨਾ ਕਰ ਹੌਸਲਾ ਰੱਖ ਮਹਾਰਾਜ ਜੀ ਤੋਤਲੀ ਜੁਬਾਨ ਵਿੱਚ ਇਦਾਂ ਬੋਲੇ ਮਾਤਾ ਦੇ ਹਿਰਦੇ ਨੂੰ ਹੌਸਲਾ ਹੋਇਆ ਮੰਡੀ ਚੁੱਕ ਕੇ ਆਪਣੇ ਪੁੱਤ ਦੀ ਘਰ ਲੈ ਗਈ ਮਹਾਰਾਜ ਦੀ ਕਿਰਪਾ ਸਦਕਾ 15 ਦਿਨਾਂ ਬਾਅਦ ਉਹ ਬੱਚਾ ਬਿਲਕੁਲ ਅਰੋਗ ਹੋ ਗਿਆ ਤੇ ਮਹਾਰਾਜ ਦੀ ਕਿਰਪਾ ਸਦਕਾ ਉਹ ਧਨ ਦੌਲਤ ਲੈ ਕੇ ਮਾਤਾ ਗੁਜਰ ਕੌਰ ਜੀ ਕੋਲ ਆਈ ਤੇ ਆ ਕੇ ਬੇਨਤੀਆਂ ਕਰਨ ਲੱਗੀ ਕਿ ਮਹਾਰਾਜ ਦੀ ਕਿਰਪਾ ਸਦਕਾ ਮੇਰਾ ਪੁੱਤ ਰਾਜ਼ੀ ਹੋਇਆ ਹੈ ਮਹਾਰਾਜ ਨੂੰ ਮੱਥਾ ਟੇਕਿਆ ਪੁੱਤ ਦਾ ਮੱਥਾ ਟਿਕਾਇਆ ਮਾਤਾ ਗੁਜਰ ਕੌਰ ਜੀ ਨੂੰ ਤੇ ਮਹਾਰਾਜ ਗੋਬਿੰਦ ਰਾਏ ਜੀ ਨੂੰ ਤੇ ਨਿਹਾਲ ਹੋ ਗਈ ਸੋ

ਇਹ ਬਚਪਨ ਦੇ ਮਹਾਰਾਜ ਦੇ ਕੌਤਕ ਸੀ ਖਾਲਸਾ ਜੀ ਤੇ ਇੱਕ ਵਾਰ ਮਹਾਰਾਜ ਜੀ ਸੋਹਣੇ ਸੋਹਣੇ ਕੱਪੜੇ ਪਹਿਨੇ ਹੋਏ ਤੇ ਬੱਚਿਆਂ ਦੇ ਨਾਲ ਖੇਡਦੇ ਨੇ ਤੇ ਖੇਡਦਿਆਂ ਖੇਡਦਿਆਂ ਕੀ ਤੱਕਦੇ ਨੇ ਕਿ ਸਾਰਾ ਬਾਜ਼ਾਰ ਜਿਹੜਾ ਇੱਕ ਸਾਈਡ ਤੇ ਹੋ ਕੇ ਖਲੋ ਗਿਆ ਤੇ ਨਵਾਬ ਲੰਘ ਰਿਹਾ ਤੇ ਉਹਨੂੰ ਸਾਰੇ ਝੁਕ ਕੇ ਸਲਾਮਾਂ ਕਰਦੇ ਪਏ ਮਹਾਰਾਜ ਜੀ ਨੇ ਜਦੋਂ ਇਹ ਤੱਕਿਆ ਫਿਰ ਇੱਕ ਦਿਨ ਮਹਾਰਾਜ ਜੀ ਖੇਡਦੇ ਸੀ ਬੱਚਿਆਂ ਦੇ ਨਾਲ ਤੇ ਸਬੱਬੀ ਉਸ ਵੇਲੇ ਨਵਾਬ ਆਉਣ ਲੱਗ ਪਿਆ ਤੇ ਜਦੋਂ ਉਹਦੇ ਅਹਿਲਕਾਰ ਪਹਿਲਾਂ ਅੱਗੇ ਢੋਲ ਪਿੰਡ ਦੇ ਆਉਂਦੇ ਨੇ ਕਿ ਸਾਰੇ ਇੱਕ ਪਾਸੇ ਹੋ ਕੇ ਖਲੋ ਜਾਓ ਆਪਣੇ ਕੰਮ ਕਾਰ ਛੱਡ ਦਿਓ ਕਿ ਪਟਨੇ ਸ਼ਹਿਰ ਦਾ ਜਿਹੜਾ ਨਵਾਬ ਆ ਰਿਹਾ ਹੈ

ਤੇ ਸਾਰੇ ਝੁਕੇ ਸਲਾਮ ਕਰੋ ਜਦੋਂ ਮਹਾਰਾਜ ਜੀ ਨੇ ਸੁਣਿਆ ਸੱਚੇ ਪਾਤਸ਼ਾਹ ਜੀ ਨੇ ਮਹਾਰਾਜ ਆਪਣੇ ਸਾਥੀਆਂ ਨੂੰ ਕਹਿਣ ਲੱਗੇ ਵੀ ਤੁਹਾਡੇ ਵਿੱਚੋਂ ਕੋਈ ਵੀ ਨਵਾਬ ਨੂੰ ਸਲਾਮ ਨਹੀਂ ਕਰੇਗਾ ਸੋ ਆਪਾਂ ਇਹਦਾ ਮਖੌਲ ਉਡਾਉਣਾ ਹੈ ਮਹਾਰਾਜ ਦੇ ਜਦੋਂ ਬਰਾਬਰ ਨਵਾਬ ਪਹੁੰਚਿਆ ਉਸ ਵੇਲੇ ਬੱਚਿਆਂ ਨੇ ਸਲਾਮ ਨਹੀਂ ਕੀਤੀ ਸਾਰੇ ਪਟਨੇ ਸ਼ਹਿਰ ਦੇ ਲੋਕਾਂ ਨੇ ਸਲਾਮ ਕੀਤੀ ਪਰ ਬੱਚਿਆਂ ਨੇ ਸਲਾਮ ਨਾ ਕੀਤੀ ਤੇ ਉੱਚੀ ਉੱਚੀ ਹੱਸਣ ਲੱਗੇ ਉਸ ਵੇਲੇ ਨਵਾਬ ਨੂੰ ਲੱਗਾ ਕਿ ਮੇਰਾ ਮੁਖਾਲ ਉਡਾਉਂਦੇ ਨੇ ਬੱਚੇ ਤੇ ਜਦੋਂ ਘੂਰਨ ਲੱਗਾ ਤੇ ਦੀਨ ਦੁਨੀ ਦੇ ਮਾਲਕ ਸਾਹਿਬਜ਼ਾਦਾ ਗੁਰੂ ਗੋਬਿੰਦ ਰਾਏ ਸਾਹਿਬ ਮਹਾਰਾਜ ਜੀ ਦੇ ਜਦੋਂ ਰੂਹਾਨੀ ਚਿਹਰੇ ਨੂੰ ਤੱਕਿਆ ਤੇ ਮੁੱਖੋਂ ਇੱਕ ਬਜਣ ਨਹੀਂ ਬੋਲਿਆ ਗਿਆ ਇੱਕ ਅੱਖਰ ਨਹੀਂ ਬੋਲ ਸਕਿਆ ਤੇ ਅੰਦਰੋਂ ਅੰਦਰੀ ਸੜਦਾ ਬਲਦਾ ਗਾਂਹ ਲੰਘ ਗਿਆ ਤੇ ਮਹਾਰਾਜ ਜੀ ਨੇ

ਉਸ ਵੇਲੇ ਬੱਚਿਆਂ ਨੂੰ ਕਿਹਾ ਸੀ ਅਸੀਂ ਗੁਲਾਮੀ ਕਰਨੀ ਹੈ ਤੇ ਨਿਰੰਕਾਰ ਦੀ ਕਰਨੀ ਹੈ ਉਸ ਤੋਂ ਬਿਨਾਂ ਕਦੇ ਕਿਸੇ ਬੰਦੇ ਦੀ ਗੁਲਾਮੀ ਨਹੀਂ ਕਰਨੀ ਮਹਾਰਾਜ ਜੀ ਨੇ ਬਚਪਨ ਵਿੱਚ ਹੀ ਦਰਸਾਉਣਾ ਕਰ ਦਿੱਤਾ ਸੀ ਵੀ ਅਸੀਂ ਕਿਸੇ ਦੇ ਚਾਕਰ ਨਹੀਂ ਅਸੀਂ ਅਕਾਲ ਪੁਰਖ ਵਾਹਿਗੁਰੂ ਦੇ ਸੇਵ ਹਾਂ ਅਸੀਂ ਕਿਸੇ ਦੀ ਗੁਲਾਮੀ ਨਹੀਂ ਜਰਦੇ ਇਹ ਮਹਾਰਾਜ ਨੇ ਬਚਪਨ ਵਿੱਚ ਕੌਤਕ ਕਰ ਦਿੱਤੇ ਸੀ ਖਾਲਸਾ ਜੀ ਨਿਆਰੇ ਕੌਤਕ ਸੀ ਦੀਨ ਦੁਨੀ ਦੇ ਮਾਲਕ ਦੇ ਤੇ ਮਹਾਰਾਜ ਜੀ ਦਾ ਐਸਾ ਪ੍ਰਤਾਪ ਵਧਿਆ ਕਿ ਉਹਨਾਂ ਲੋਕਾਂ ਦੇ ਵਿੱਚੋਂ ਇਹ ਗਿਆਨਤਾ ਨਿਕਲ ਗਈ ਮਹਾਰਾਜ ਜੀ ਨੇ ਸਮਝਾਉਣਾ ਕੀਤਾ ਕਿ ਜਿਹੜੇ ਜਾਲਮ ਨੇ ਜ਼ੁਲਮ ਕਰਦੇ ਨੇ ਉਹਨਾਂ ਨੂੰ ਕਾਹਦੀ ਨਮਸਕਾਰ ਕਰਨੀ ਹੈ ਕਾਹਦੀ ਸਲਾਮ ਕਰਨੀ ਹੈ ਸਲਾਮ ਪਰਮੇਸ਼ਰ ਨੂੰ ਕਰੋ ਜਿਹੜਾ ਸਭ ਕੁਝ ਦੇ ਰਿਹਾ ਹੈ ਇਹ ਮਹਾਰਾਜ ਜੀ ਦੇ ਬਚਪਨ ਦੇ ਖਾਲਸਾ ਜੀ ਕੌਤਕ ਸਨ ਤੇ ਮਹਾਰਾਜ ਮਿਹਰਾਂ ਕਰਨ ਭੁੱਲਾਂ ਦੀ ਖਿਮਾ ਬਖਸ਼ ਦੇਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

Leave a Reply

Your email address will not be published. Required fields are marked *