ਕਿਸੇ ਦੀ ਖਡੂਰ ਸਾਹਿਬ ਦੇ ਸਾਰੇ ਗੁਰਦੁਆਰੇ ਸਾਹਿਬਾਨਾਂ ਦਾ ਇਤਿਹਾਸ ਵੀ ਉਸ ਉੱਪਰ ਵੀ ਵੀਡੀਓ ਬਣ ਚੁੱਕੀ ਹੈ ਤੁਸੀਂ ਸਾਡੇ ਚੈਨਲ ਤੇ ਜਾ ਕੇ ਵੇਖ ਸਕਦੇ ਹੋ ਅਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਗੁਰੂ ਜੀ ਦੇ ਹੁਕਮ ਨੂੰ ਮੰਨਣ ਨਾਲ ਇੱਕ ਮਾਮੂਲੀ ਇਨਸਾਨ ਵੀ ਮਹਾਨ ਬਣ ਸਕਦਾ ਹੈ। ਇਸ ਦਾ ਪਤਾ ਗੁਰੂ ਅੰਗਦ ਸਾਹਿਬ ਜੀ ਦੇ ਜੀਵਨ ਤੋਂ ਲੱਗਦਾ ਹੈ ਸ੍ਰੀ ਗੁਰੂ ਅੰਗਦ ਸਾਹਿਬ ਜੀ ਦਾ ਪਹਿਲਾ ਨਾਮ ਭਾਈ ਲਹਿਣਾ ਜੀ ਸੀ ਆਪ ਜੀ ਦਾ ਜਨਮ ਸੰਨ 1504 ਈਸਵੀ ਨੂੰ ਮੱਤੇ ਦੀ ਸਰਾਂ ਜਿਲਾ ਫਿਰੋਜ਼ਪੁਰ ਵਿਖੇ ਹੋਇਆ ਆਪ ਜੀ ਦੇ ਪਿਤਾ ਦਾ ਨਾਮ ਫੇਰੂ ਮੱਲ ਜੀ ਅਤੇ ਮਾਤਾ ਦਾ ਨਾਮ ਦਇਆ ਕੌਰ ਜੀ ਸੀ ਸੰਨ 159 ਵਿੱਚ ਆਪ ਜੀ ਦਾ ਵਿਆਹ ਦੇਵੀ ਚੰਦ ਦੇ ਸਪੁੱਤਰੀ ਮਾਤਾ ਖੀਵੀ ਜੀ ਨਾਲ ਹੋਇਆ
ਮਾਤਾ ਖੀਵੀ ਜੀ ਦੇ ਕੁੱਖੋਂ ਦੋ ਪੁੱਤਰ ਦਾਦੂ ਜੀ ਅਤੇ ਦਾਸੂ ਜੀ ਦੋ ਧੀਆਂ ਬੀਬੀ ਅਮਰੋ ਅਤੇ ਬੀਬੀ ਅਨੋਖੀ ਦਾ ਜਨਮ ਹੋਇਆ ਗੁਰੂ ਅੰਗਦ ਦੇਵ ਜੀ ਪਹਿਲਾਂ ਦੇਵੀ ਦੇ ਪੁਜਾਰੀ ਸਨ ਹਰ ਸਾਲ ਦੇਵੀ ਦੇ ਦਰਸ਼ਨਾਂ ਨੂੰ ਜਾਂਦੇ ਸਨ ਪਰ ਵਾਹਿਗੁਰੂ ਬਾਰੇ ਉਹਨਾਂ ਨੂੰ ਸੋਝੀ ਨਹੀਂ ਸੀ ਇੱਕ ਵਾਰ ਉਹਨਾਂ ਨੇ ਗੁਰੂ ਜੀ ਦੇ ਇੱਕ ਭਾਈ ਜੋਤ ਜੀ ਕੋਲੋਂ ਗੁਰੂ ਜੀ ਦੀ ਬਾਣੀ ਸੁਣੀ ਬਾਣੀ ਭਾਈ ਲਹਿਣਾ ਜੀ ਨੂੰ ਬੜੀ ਮਿੱਠੀ ਲੱਗੀ ਮਨ ਵਿੱਚ ਖੇੜਾ ਆ ਗਿਆ ਮਨ ਵਿੱਚ ਖਿਆਲ ਆਇਆ ਕਿ ਜਿਸ ਗੁਰੂ ਜੀ ਦੀ ਬਾਣੀ ਇਤਨੀ ਮਿੱਠੀ ਤੇ ਸੱਚੀ ਹੈ ਉਹਨਾਂ ਨੂੰ ਜਰੂਰ ਮਿਲਣਾ ਚਾਹੀਦਾ ਹੈ ਕੁਝ ਸਮੇਂ ਬਾਅਦ ਜਦੋਂ ਭਾਈ ਲਹਿਣਾ ਜੀ ਦੇਵੀ ਦਰਸ਼ਨਾਂ ਨੂੰ ਜਾ ਰਹੇ ਸਨ ਰਸਤੇ ਵਿੱਚ ਗੁਰੂ ਨਾਨਕ ਸਾਹਿਬ ਜੀ ਦੇ ਦਰਸ਼ਨ ਕਰਨ ਗਏ ਗੁਰੂ ਜੀ ਦੇ ਦਰਸ਼ਨ ਕਰਨ ਨਾਲ ਉਹਨਾਂ ਦੇ ਸੁੰਦਰ ਉਪਦੇਸ਼ ਸੁਣਨ ਨਾਲ ਭਾਈ ਲਹਿਣਾ ਜੀ ਦੇ ਮਨ ਨੂੰ ਸ਼ਾਂਤੀ ਆ ਗਈ ਮਨ ਅਜਿਹਾ ਪ੍ਰਸੰਨ ਹੋਇਆ
ਕਿ ਦੇਵੀ ਕੋਲ ਜਾਣਾ ਭੁੱਲ ਗਏ ਆਪ ਗੁਰੂ ਨਾਨਕ ਜੀ ਦੇ ਹੀ ਹੋ ਕੇ ਰਹਿ ਗਏ ਗੁਰੂ ਜੀ ਪਾਸ ਕਰਤਾਰਪੁਰ ਰਹਿ ਕੇ ਬਾਣੀ ਦਾ ਆਨੰਦ ਮਾਨਣ ਲੱਗੇ ਬਾਣੀ ਪੜ ਨਾਲ ਵਾਹਿਗੁਰੂ ਬਾਰੇ ਸਮਝ ਆਉਣ ਲੱਗੀ ਸੱਚੀਆਂ ਗੱਲਾਂ ਦਾ ਪਤਾ ਲੱਗਣ ਲੱਗ ਪਿਆ ਮਨ ਦੇ ਭੁਲੇਖੇ ਦੂਰ ਹੋਣ ਲੱਗੇ ਸੋਝੀ ਆ ਗਈ ਕਿ ਦੇਵੀ ਵਿੱਚ ਕੋਈ ਤਾਕਤ ਨਹੀਂ ਉਹ ਪਰਮਾਤਮਾ ਸਮਰੱਥ ਹੈ ਗੁਰੂ ਹੀ ਸਭ ਕੁਝ ਕਰ ਸਕਦਾ ਹੈ ਦੇਵੀ ਦੀਆਂ ਭੇਟਾਂ ਉਹਨਾਂ ਨੂੰ ਵਿਅਰਥ ਲੱਗਣ ਲੱਗ ਪਈਆਂ ਹੁਣ ਉਹ ਬਾਣੀ ਪੜ੍ਦੇ ਸਨ ਗੁਰੂ ਜੀ ਦੇ ਉਪਦੇਸ਼ ਸੁਣਦੇ ਅਤੇ ਉਹਨਾਂ ਦਾ ਹਰ ਹੁਕਮ ਮੰਨਣ ਲਈ ਤਿਆਰ ਰਹਿੰਦੇ ਇੰਜ ਭਾਈ ਲਹਿਣਾ ਜੀ ਗੁਰੂ ਜੀ ਦੇ ਪਿਆਰੇ ਸਿੱਖ ਬਣ ਗਏ ਗੁਰੂ ਨਾਨਕ ਦੇਵ ਜੀ ਨੇ ਭਾਈ ਲਹਿਣਾ ਜੀ ਦੇ ਕਈ ਇਮਤਿਹਾਨ ਲਏ ਭਾਈ ਲਹਿਣਾ ਜੀ ਹਰ ਇਮਤਿਹਾਨ ਵਿੱਚੋਂ ਪਾਸ ਹੋਏ ਭਾਵੇਂ ਗੁਰੂ ਜੀ ਦੇ ਆਪਣੇ ਪੁੱਤਰ ਬਾਬਾ ਸ੍ਰੀ ਚੰਦ ਅਤੇ ਲਖਮੀ ਦਾਸ ਅਤੇ
ਹੋਰ ਸਿੱਖ ਇਹਨਾਂ ਇਮਤਿਹਾਨਾਂ ਵਿੱਚ ਪੂਰੇ ਨਾਂ ਉਤਰ ਸਕੇ ਭਾਈ ਲਹਿਣਾ ਜੀ ਗੁਰੂ ਜੀ ਦੇ ਕਹਿਣ ਤੇ ਚਿੱਕੜ ਵਿੱਚੋਂ ਕਟੋਰਾ ਕੱਢ ਲਿਆਏ ਭਾਵੇਂ ਕਿ ਉਹਨਾਂ ਨੇ ਬਹੁਤ ਕੀਮਤੀ ਵਸਤਰ ਪਹਿਦੇ ਹੋਏ ਸਨ ਰਾਤ ਨੂੰ ਹੀ ਕੰਧ ਉਸਾਰਨੀ ਆਰੰਭ ਕਰ ਦਿੱਤੀ ਇਸ ਤਰਾਂ ਹੀ ਗੁਰੂ ਜੀ ਨੇ ਆਪਣੇ ਪੁੱਤਰਾਂ ਨੂੰ ਸਿਆਲ ਦੇ ਦਿਨਾਂ ਵਿੱਚ ਅੱਧੀ ਰਾਤ ਨੂੰ ਵਸਤਰ ਧੋਣ ਦਾ ਹੁਕਮ ਕਰ ਦਿੱਤਾ ਪਰ ਉਹਨਾਂ ਨੇ ਨਾ ਕਰ ਦਿੱਤੀ ਪਰ ਭਾਈ ਲਹਿਣਾ ਜੀ ਨੇ ਉਸੇ ਵੇਲੇ ਹੀ ਗੁਰੂ ਜੀ ਦਾ ਹੁਕਮ ਮੰਨ ਕੇ ਵਸਤਰ ਧੋਣੇ ਸ਼ੁਰੂ ਕਰ ਦਿੱਤੇ ਇਕ ਵਾਰ ਆਪ ਗੁਰੂ ਸਾਹਿਬ ਦੇ ਕਹਿਣ ਉੱਤੇ ਮੁਰਦਾ ਖਾਣ ਨੂੰ ਵੀ ਤਿਆਰ ਹੋ ਗਏ ਸਨ ਇਹਨਾਂ ਸਾਰੀਆਂ ਪ੍ਰੀਖਿਆਵਾਂ ਵਿੱਚੋਂ ਗੁਰੂ ਅੰਗਦ ਦੇਵ ਜੀ ਪੂਰੇ ਉਤਰੇ ਅਤੇ ਗੁਰੂ ਨਾਨਕ ਦੇਵ ਜੀ ਦਾ ਹਰ ਹੁਕਮ ਮੰਨਣ ਲਈ ਹਰ ਵਕਤ ਤਤਪਰ ਰਹਿੰਦੇ ਸ੍ਰੀ ਗੁਰੂ ਨਾਨਕ ਦੇਵ ਜੀ ਭਾਈ ਲਹਿਣਾ ਜੀ ਉੱਤੇ ਬਹੁਤ ਪ੍ਰਸੰਨ ਹੋਏ ਕਿਉਂਕਿ ਗੁਰੂ ਅੰਗਦ ਦੇਵ ਜੀ ਨੇ ਮਨ ਮਤ ਦਾ ਤਿਆਗ ਕਰਨ ਤੇ ਅਤੇ ਗੁਰਮਤ ਨੂੰ ਅਪਣਾਉਣ ਵਿੱਚ ਜਰਾ ਵੀ ਢਿਲ ਨਹੀਂ ਲਾਈ ਸੀ
ਗੁਰੂ ਜੀ ਦੇ ਹਰ ਹੁਕਮ ਉੱਤੇ ਫੁੱਲ ਚੜਾਏ ਸਨ ਗੁਰੂ ਜੀ ਨੇ ਉਹਨਾਂ ਨੂੰ ਆਪਣੇ ਅੰਗ ਨਾਲ ਲਾਇਆ ਅਤੇ ਭਾਈ ਲਹਿਣਾ ਤੋਂ ਗੁਰੂ ਅੰਗਦ ਸਾਹਿਬ ਬਣਾ ਦਿੱਤਾ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਗੁਰੂ ਅੰਗਦ ਦੇਵ ਜੀ ਨੂੰ ਗੁਰਿਆਈ ਬਖਸ਼ਿਸ਼ ਕਰ ਦਿੱਤੀ ਅਤੇ ਸਾਰੀਆਂ ਸੰਗਤਾਂ ਦੇ ਸਾਹਮਣੇ ਪੰਜ ਪੈਸੇ ਅਤੇ ਨਾਰੀਅਲ ਰੱਖ ਕੇ ਗੁਰੂ ਅੰਗਦ ਦੇਵ ਜੀ ਨੂੰ ਮੱਥਾ ਟੇਕਿਆ ਅਤੇ ਬਾਣੀ ਦੀ ਪੋਥੀ ਵੀ ਉਹਨਾਂ ਨੂੰ ਦੇ ਦਿੱਤੀ ਗੁਰੂ ਨਾਨਕ ਦੇਵ ਜੀ ਆਪ ਸਨ 1539 ਵਿੱਚ ਜੋਤੀ ਜੋਤ ਸਮਾ ਗਏ ਗੁਰੂ ਬਣਨ ਮਗਰੋਂ ਗੁਰੂ ਅੰਗਦ ਦੇਵ ਜੀ ਖਡੂਰ ਸਾਹਿਬ ਆ ਗਏ ਅਤੇ ਇਥੇ ਸਿੱਖੀ ਦਾ ਪ੍ਰਚਾਰ ਕਰਨ ਲੱਗੇ ਆਪ ਜੀ ਨੇ ਗੁਰੂ ਨਾਨਕ ਦੇਵ ਜੀ ਦੀਆਂ ਪਾਈਆਂ ਲੀਹਾਂ ਨੂੰ ਹੋਰਅਸੀਂ ਇੱਥੇ ਸਿੱਖੀ ਦਾ ਪ੍ਰਚਾਰ ਕਰਨ ਲੱਗੇ ਆਪ ਜੀ ਨੇ ਗੁਰੂ ਨਾਨਕ ਦੇਵ ਜੀ ਦੀਆਂ ਪਾਈਆਂ ਲੀਹਾਂ ਨੂੰ ਹੋਰ ਮਜ਼ਬੂਤ ਕੀਤਾ ਸ੍ਰੀ ਖਡੂਰ ਸਾਹਿਬ ਵਿਖੇ ਮਾਤਾ ਖੀਵੀ ਜੀ ਆਪ ਆਪਣੇ ਹੱਥੀ ਲੰਗਰ ਵਿੱਚ ਦੁੱਧ ਦੇ ਘਿਓ ਦੀ ਖੀਰ ਤਿਆਰ ਕਰਦੇ ਸਨ ਅਤੇ ਆਪ ਵਰਤਾਉਂਦੇ ਸਨ
ਜਿਵੇਂ ਕਿ ਗੁਰਬਾਣੀ ਦੇ ਵਿੱਚ ਇਸ ਬਾਰੇ ਫੁਰਮਾਨ ਮਿਲਦਾ ਹੈ ਬਲਵੰਡ ਖੀਵੀ ਨੇਕ ਜਨ ਜਿਸੁ ਬਹੁਤੀ ਛਾਉ ਪਤਰਾਲੀ ਲੰਗਰ ਦੌਲਤ ਵੰਡੀਐ ਰਸ ਅੰਮ੍ਰਿਤ ਖੀਰ ਕਿਆਲੀ ਗੁਰਸਿਖਾ ਕੇ ਮੁਖ ਉਜਲੇ ਮਨਮੁਖ ਥੀਏ ਪਰਾਲੀ ਪਏ ਕਬੂਲ ਖਸਮ ਨਾਲ ਜਾ ਘਾਲ ਮਰਦੇ ਘਾਲੀ ਮਾਤਾ ਖੀਵੀ ਸਹੁ ਸੋਇ ਜਿਨ ਗੋਇ ਉਠਾਲੀ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਗੁਰੂ ਨਾਨਕ ਸਾਹਿਬ ਜੀ ਦੇ ਜੀਵਨ ਦੀਆਂ ਘਟਨਾਵਾਂ ਨੂੰ ਲਿਖਵਾਇਆ ਗੁਰਮੁਖੀ ਪੰਜਾਬੀ ਦੇ ਪ੍ਰਚਾਰ ਲਈ ਵਿਸ਼ੇਸ਼ ਯਤਨ ਕੀਤੇ ਗੁਰਮੁਖੀ ਦੇ ਕਾਇਦੇ ਬੱਚਿਆਂ ਦੇ ਵਿੱਚ ਵੰਡੇ ਆਪ ਜੀ ਨੇ ਗੁਰਬਾਣੀ ਦੇ ਗੁਟਕੇ ਵੀ ਲਿਖਵਾ ਕੇ ਦੂਰ ਦੂਰ ਸੰਗਤਾਂ ਵਿੱਚ ਭੇਜੇ ਜਿੱਥੇ ਨਾਮ ਬਾਣੀ ਦੇ ਪ੍ਰਚਾਰ ਨਾਲ ਸਿੱਖਾਂ ਦੇ ਮਨ ਬਲਵਾਨ ਬਣਾ ਰਹੇ ਸਨ ਸਨ ਉੱਥੇ ਸਰੀਰ ਤਕੜੇ ਬਣਾਉਣ ਲਈ ਮਲ ਅਖਾੜਾ ਕਾਇਮ ਕੀਤਾ ਸ੍ਰੀ
ਖਡੂਰ ਸਾਹਿਬ ਵਿਖੇ ਗੁਰਦੁਆਰਾ ਮਲ ਅਖਾੜਾ ਸਾਹਿਬ ਵੀ ਮੌਜੂਦ ਹੈ ਜਿਸ ਦੀ ਵੀਡੀਓ ਵੀ ਬਣ ਚੁੱਕੀ ਹੈ ਤੁਸੀਂ ਸਾਡੇ ਚੈਨਲ ਤੇ ਜਾ ਕੇ ਦੇਖ ਸਕਦੇ ਹੋ 1541 ਈਸਵੀ ਵਿੱਚ ਗੁਰੂ ਅਮਰਦਾਸ ਜੀ ਗੁਰੂ ਅੰਗਦ ਦੇਵ ਜੀ ਦੀ ਸ਼ਰਨ ਵਿੱਚ ਆਏ ਉਹਨਾਂ ਨੇ ਕਰਮਕਾਂਡੀਆਂ ਵਾਲਾ ਜੀਵਨ ਤਿਆਗ ਕੇ ਸਿੱਖੀ ਧਾਰਨ ਕੀਤੀ ਅਤੇ ਸੇਵਾ ਤੇ ਘਾਲ ਕਮਾਈ ਨਾਲ ਗੁਰੂ ਜੀ ਦਾ ਮਨ ਜਿੱਤ ਲਿਆ ਗੁਰੂ ਅੰਗਦ ਦੇਵ ਜੀ ਦੇ ਹੁਕਮ ਨਾਲ ਹੀ ਗੁਰੂ ਅਮਰਦਾਸ ਜੀ ਨੇ ਸੰਨ 1546 ਈਸਵੀ ਵਿੱਚ ਗੋਇੰਦਵਾਲ ਸਾਹਿਬ ਨਗਰ ਵਸਾਉਣਾ ਆਰੰਭ ਕੀਤਾ ਗੁਰੂ ਜੀ ਨੇ ਸਿੱਖਾਂ ਨੂੰ ਕਿਰਤ ਕਰਨ ਦੀ ਅਮਲੀ ਸਿੱਖਿਆ ਦਿੱਤੀ ਆਪ ਮੁੰਜ ਦਾ ਵਾਣ ਵੱਟਿਆ ਕਰਦੇ ਸਨ ਸਿੱਖਾਂ ਤੋਂ ਹੀ ਆਈ ਕਾਰ ਭੇਟਾਂ ਦੀ ਵਰਤੋਂ ਸਾਂਝੇ ਕਾਰਜਾਂ ਲਈ ਕੀਤੀ ਜਾਂਦੀ ਸੀ ਆਪ ਜੀ ਨੇ ਗੁਰਗੱਦੀ ਦੀ ਜਿੰਮੇਵਾਰੀ 13 ਸਾਲ ਨਿਭਾਈ ਫਿਰ ਆਪ ਨੇ ਗੁਰੂ ਅਮਰਦਾਸ ਜੀ ਨੂੰ ਗੁਰਿਆਈ ਬਖਸ਼ਿਸ਼ ਕਰਕੇ 1552 ਈਸਵੀ ਨੂੰ ਜੋਤੀ ਜੋਤ ਸਮਾ ਗਏ ਗੁਰੂ ਅੰਗਦ ਦੇਵ ਜੀ ਦੇ ਜੋਤੀ ਜੋਤ ਸਮਾਉਣ ਉਪਰੰਤ ਜਿਸ ਜਗਹਾ ਤੇ ਆਪ ਜੀ ਦਾ ਅੰਤਿਮ ਸਸਕਾਰ ਕੀਤਾ ਗਿਆ ਹੈ