ਅੱਜ ਆਪਾਂ ਕੁਝ ਬੇਨਤੀਆਂ ਸਾਂਝੀਆਂ ਕਰਨੀਆਂ ਨੇ ਜਿਹੜੇ ਕਰਜ਼ੇ ਤੋਂ ਪਰੇਸ਼ਾਨ ਨੇ ਜਿਨਾਂ ਦੇ ਸਿਰ ਕਰਜ਼ਾ ਚੜਿਆ ਹੋਇਆ ਨਾ ਪਿਆਰਿਓ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਇਹਨਾਂ ਖਾਸ ਬਚਨਾਂ ਦਾ ਧਿਆਨ ਰੱਖਿਓ ਆਪਾਂ ਇਸ ਵਿਸ਼ੇ ਤੇ ਬੇਨਤੀਆਂ ਸਾਂਝੀਆਂ ਕਰਨੀਆਂ ਨੇ ਪਹਿਲਾਂ ਤਾਂ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮੁਖ ਪਿਆਰਿਓ ਅੱਜ ਕਰਜੇ ਤੋਂ ਹਰ ਕੋਈ ਪਰੇਸ਼ਾਨ ਹੈ। ਕਈ ਵਾਰੀ ਮੈਂ ਬੇਨਤੀਆਂ ਕੀਤੀਆਂ ਚਲੋ ਗੁਰੂ ਸਾਹਿਬ ਨੇ ਕਰਵਾਈਆਂ ਨੇ ਕਿ ਕਿਸੇ ਨਾ ਕਿਸੇ ਛੋਟੇ ਤੋਂ ਛੋਟੇ ਕਰਜੇ ਤੋਂ ਹਰ ਇੱਕ ਵਿਅਕਤੀ ਪਰੇਸ਼ਾਨ ਹੈ ਕੋਈ ਉਹ ਹੋਊਗਾ ਭਲਾ ਜਿਸ ਦੇ ਸਿਰ ਕਰਜਾ ਨਾ ਹੋਵੇ ਵੈਸੇ ਸਾਰਿਆਂ ਦੇ ਸਿਰ ਕਰਜਾ ਹੈ ਹੁਣ ਤੁਸੀਂ ਕਹੋਗੇ ਵੀ ਸਾਰਿਆਂ ਦੇ ਸਿਰ ਕਰਜਾ ਕਿਵੇਂ ਹ ਵੇਖੋ ਪੈਸਿਆਂ ਦਾ ਕਰਜ਼ਾ ਹਰੇਕ ਦੇ ਸਿਰ ਤੇ ਇੱਕ ਗੁਰੂ ਦਾ ਕਰਜ਼ ਹੈ
ਉਹ ਵੀ ਹਰੇਕ ਦੇ ਸਿਰ ਹੈ ਜਿਹੜਾ ਕਰਜਾ ਕੋਈ ਕੋਈ ਲਾਉਂਦਾ ਵਿਰਲਾ ਵਿਰਲਾ ਹੀ ਲਾਉਂਦਾ ਹੈ ਪਿਆਰਿਓ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਤੋਂ ਪੁੱਛੀਏ ਸਤਿਗੁਰੂ ਕਹਿੰਦੇ ਨੇ ਜੀਉ ਪਿੰਡ ਜਿਨ ਸਾਜਿਆ ਦਿਤਾ ਪਹਿਨਣ ਖਾਣ ਪਾਤਸ਼ਾਹ ਕਹਿੰਦੇ ਜਿਸ ਗੁਰੂ ਨੇ ਤੈਨੂੰ ਬਣਾਇਆ ਸਾਜਿਆ ਇਹਦੇ ਵਿੱਚ ਸਵਾਸ ਪਾਏ ਸਰੀਰ ਦੇ ਵਿੱਚ ਜਿਹੜੇ ਕੰਮ ਲਈ ਤੈਨੂੰ ਭੇਜਿਆ ਸੀ ਪਾਤਸ਼ਾਹ ਕਹਿੰਦੇ ਉਹ ਕੰਮ ਤੇ ਤੂੰ ਕੀਤਾ ਹੀ ਨਹੀਂ ਉਹ ਕੰਮ ਤੇ ਤੈਥੋਂ ਹੋਇਆ ਹੀ ਨਹੀਂ ਇਹ ਸਭ ਤੋਂ ਵੱਡਾ ਕਾਰਜ ਹੈ ਇਹ ਸਭ ਤੋਂ ਵੱਡਾ ਕਰਜ਼ ਹੈ ਜੋ ਤੇਰੇ ਸਿਰ ਚੜਿਆ ਹੋਇਆ ਇਹ ਕਰਜ ਕਿੱਦਣ ਉਤਾਰੇਗਾ ਸੱਜਣਾ ਕਿੱਦਣ ਇਹ ਕਰਜ ਉਤਰੂਗਾ ਕਦੇ ਇਸ ਗੱਲ ਵੱਲ ਕਦੇ ਇਸ ਵਿਸ਼ੇ ਵੱਲ ਤੂੰ ਧਿਆਨ ਦਿੱਤਾ ਹੈ
ਕਦੇ ਇਸ ਵਿਸ਼ੇ ਵੱਲ ਤੂੰ ਸੋਚ ਕੇ ਚੱਲਿਆ ਕਦੇ ਇਸ ਵਿਸ਼ੇ ਵੱਲ ਤੋਂ ਧਿਆਨ ਮਾਰ ਕੇ ਚੱਲਿਆ ਕਿ ਕੀ ਹੋਊਗਾ ਕੀ ਨਾ ਹੋਊਗਾ ਗੁਰਮੁਖ ਪਿਆਰਿਓ ਆਪਾਂ ਤੇ ਇਹੋ ਸੋਚਦੇ ਹਂ ਇਹੋ ਹੀ ਸਾਡਾ ਜਿਹੜਾ ਮਨ ਦਾ ਮੁਟਾਵ ਰਹਿੰਦਾ ਹੈ ਕਿ ਅਸੀਂ ਤੇਜੀ ਕਰਜਾ ਦਿਆ ਜੀ ਦੁਨਿਆਵੀ ਕਰਜ਼ਾ ਜਦੋਂ ਕਰਜੇ ਦੀ ਗੱਲ ਆਉਂਦੀ ਹੈ ਕਿਤੇ ਨਾ ਕਿਤੇ ਸਾਡਾ ਧਿਆਨ ਪੈਸਿਆਂ ਵੱਲ ਜਰੂਰ ਜਾਂਦਾ ਹੈ ਕਿਤੇ ਨਾ ਕਿਤੇ ਸਾਡਾ ਧਿਆਨ ਜਿਹੜਾ ਉਹਨਾਂ ਚੀਜ਼ਾਂ ਵੱਲ ਜਾਂਦਾ ਪਿਆਰਿਓ ਜੋ ਬਹੁਤ ਅਟਰੈਕਟਿਵ ਨੇ ਤੇ ਸਾਨੂੰ ਪੈਸਿਆਂ ਦਾ ਚੇਤਾ ਅਸੀਂ ਸਿਰਫ ਉਹੀ ਵੇਖਦੇ ਹਾਂ ਜਿਹੜਾ ਸਹੀ ਸਲਾਮਤ ਸਰੀਰ ਗੁਰੂ ਨੇ ਦਿੱਤਾ ਇਹਦਾ ਕਰਜ ਕਿਦਣ ਉਤਾਰਾਂਗੇ ਹੁਣ ਸਵਾਲ ਇਹ ਹੈ ਕਿ ਕਰਜ਼ਾ ਇਹ ਸਰੀਰ ਦਾ ਕਿਵੇਂ ਉਤਾਰੀਏ ਵੇਖੋ ਮਹਾਂਪੁਰਖ ਆਉਂਦੇ ਨੇ ਜਿਹੜੇ ਬੰਦਗੀ ਵਾਲੇ ਨੇ ਉਹ ਆਪ ਜਪੈ
ਆਪ ਜਪਦੇ ਨੇ ਆਪਣੇ ਜੀਵਨ ਨੂੰ ਉਹਨਾਂ ਨੇ ਸਾਧਿਆ ਤੇ ਉਹ ਦੂਸਰੇ ਨੂੰ ਵੀ ਉਪਦੇਸ਼ ਕਰਦੇ ਨੇ ਕਿ ਭਾਈ ਤੁਸੀਂ ਵੀ ਆਪਣਾ ਜੀਵਨ ਸਾਧੋ ਗੁਰੂ ਨਾਲ ਜੁੜੋ ਸਾਧਨ ਦਾ ਮਤਲਬ ਹੁੰਦਾ ਆਪਣੇ ਜੀਵਨ ਨੂੰ ਪਧਰਾ ਜਿਵੇਂ ਗੁਰੂ ਨੇ ਕਿਹਾ ਉਵੇਂ ਹੀ ਕਰ ਲੈਣਾ ਇਹ ਹੁੰਦਾ ਅਸਲ ਕੰਪੈਲਟੀ ਜਿਵੇਂ ਕਿਹਾ ਗੁਰੂ ਨੇ ਉਵੇਂ ਬਣਾ ਲਿਆ ਪਾਤਸ਼ਾਹ ਕਹਿੰਦੇ ਨੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਜਿਵੇਂ ਕਿਹਾ ਉਵੇਂ ਆਪਣੇ ਸਰੀਰ ਨੂੰ ਢਾਲ ਲਿਆ ਉਵੇਂ ਮਨ ਨੂੰ ਢਾਲ ਲਿਆ ਉਵੇਂ ਮਨ ਨੇ ਕਬੂਲ ਕਰ ਲਿਆ ਕਿ ਵਾਹ ਸਤਿਗੁਰੂ ਜੀ ਜਿਵੇਂ ਤੁਸੀਂ ਕਿਹਾ ਮੈਨੂੰ ਤੁਹਾਡਾ ਵਚਨ ਮੰਨਣ ਤੱਕ ਮਤਲਬ ਹੈ ਹੁਣ ਮੈਂ ਬੇਨਤੀ ਕਰਾਂ ਕਿ ਗੁਰੂ ਦੀ ਬਾਣੀ ਪੜ੍ਹ ਕੇ ਤੇ ਸਤਿਗੁਰ ਸੱਚੇ ਪਾਤਸ਼ਾਹ ਦੇ ਨਾਲ ਜੁੜ ਕੇ ਉਹਦੀ ਸਿੱਖਿਆ ਨੂੰ ਲੈ ਕੇ ਆਪਾਂ ਉਹਦਾ ਕਰਜ ਉਤਾਰ ਸਕਦੇ ਹਾਂ ਇਹ ਸਰੀਰ ਇਹ ਜਿੰਦ ਇਹ ਸਤਿਗੁਰੂ ਨੇ ਬਣਾਇਆ ਹੀ ਇਸ ਕਰਕੇ
ਇਹ ਸੰਸਾਰ ਦੇ ਵਿੱਚ ਭੇਜੀ ਇਸ ਕਰਕੇ ਹ ਹੁਣ ਵੇਖੋ ਸਕੂਲ ਦੇ ਵਿੱਚ ਇੱਕ ਬੱਚੇ ਨੂੰ ਭੇਜਦੇ ਆਂ ਪੂਰਾ ਸਾਲ ਉਹ ਪੜ੍ਹਦਾ ਇੱਕ ਸਾਲ ਦੇ ਐਂਡ ਤੇ ਜਾ ਕੇ ਇੱਕ ਆਖਰੀ ਇਗਜ਼ਾਮ ਹੁੰਦੇ ਨੇ ਪੇਪਰ ਹੁੰਦੇ ਨੇ ਜਿਨਾਂ ਦੇ ਵਿੱਚੋਂ ਉਸਨੇ ਨੰਬਰ ਲੈ ਕੇ ਪਾਸ ਹੋਣਾ ਜੇ ਉਹਨਾਂ ਚੋਂ ਰਹਿ ਗਿਆ ਤੇ ਫੇਲ ਹੋ ਜਾਂਦਾ ਪੂਰੀ ਜਿੰਦਗੀ ਦੇ ਵਿੱਚੋਂ ਇੱਕ ਸਾਲ ਉਹਦਾ ਬਰਬਾਦ ਮੰਨਿਆ ਜਾਂਦਾ ਤੇ ਇਸੇ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਨੇ ਇਹ ਜ਼ਿੰਦਗੀ ਇਹ ਸਕੂਲ ਦੇ ਵਿੱਚ ਪੜਨੇ ਭੇਜਿਆ ਆਵਾ ਗਾਉਣ ਦੇ ਚੱਕਰਾਂ ਚੋਂ ਕੱਢ ਕੇ ਮਨੁੱਖਾ ਜੂਨੀ ਦਿੱਤੀ ਇਹ ਤੇਰੇ ਪੇਪਰ ਨੇ ਪਿਆਰਿਆ ਜੇ ਇਹਨਾਂ ਚੋਂ ਪਾਸ ਹੋ ਗਿਆ ਤਾਂ ਸਤਿਗੁਰੂ ਦੇ ਦਰ ਤੇ ਮੁੱਖ ਉਜਲਾ ਲੈ ਕੇ ਜਾਏਗਾ ਪਾਤਸ਼ਾਹ ਕਹਿੰਦੇ ਸਗਲ ਦੁਆਰ ਕਉ ਛਾਡਿ ਕੈ ਗਹਿਓ ਤੁਹਾਰੋ ਦੁਆਰ ਪਾਤਸ਼ਾਹ ਕਹਿੰਦੇ ਸਾਰੇ ਦੁਆਰਾਂ ਨੂੰ ਛੱਡ ਕੇ ਜੇ ਤੁਸ ਦਰ ਤੇ ਪ੍ਰਵਾਨ ਹੋਣਾ ਨਾ ਤੇ ਯਾਦ ਰੱਖੀ ਸੱਜਣਾ
ਫਿਰ ਆਹ ਦੁਨੀਆਂਦਾਰੀ ਆ ਸੰਸਾਰ ਦੇ ਵਿੱਚ ਰਹਿ ਕੇ ਗੁਰੂ ਨਾਲ ਜੁੜਨਾ ਪਏਗਾ ਉਹਦੀ ਸਿੱਖਿਆ ਤੇ ਤੁਰਨਾ ਪਏਗਾ ਹਾਂ ਘਰ ਦੇ ਕੰਮ ਕਾਰ ਵੀ ਕਰੋ ਗ੍ਰਿਸਤੀ ਜੀਵਨ ਦੀਆਂ ਜਿੰਮੇਵਾਰੀਆਂ ਵੀ ਨਿਭਾਓ ਪਰ ਗੁਰੂ ਲਈ ਸਮਾਂ ਜਰੂਰ ਕੱਢੋ ਜੋ ਸਤਿਗੁਰੂ ਦੇ ਮਕਸਦ ਦੇ ਲਈ ਭੇਜਿਆ ਤੇ ਇਹ ਸੰਸਾਰ ਇਹ ਪੇਪਰ ਨੇ ਜੇ ਇਹਨਾਂ ਵਿੱਚੋਂ ਫੇਲ ਹੋ ਗਏ ਤਾਂ ਜ਼ਿੰਦਗੀ ਦਾ ਮਕਸਦ ਫੇਲ ਹੋ ਜਾਊਗਾ ਤੇ ਫਿਰ ਆਵਾ ਗਾਉਣ ਦੇ ਚੱਕਰਾਂ ਦੇ ਵਿੱਚ ਪੈਣਾ ਪੈ ਜਾਏਗਾ। ਪਾਤਸ਼ਾਹ ਕਹਿੰਦੇ 140 ਲੱਖ ਜੂਨ ਉਪਾਈ ਮਾਣਸ ਕੋ ਪ੍ਰਭ ਦੀ ਵਡਿਆਈ 84 ਲੱਖ ਜੂਨਾਂ ਨੇ ਭਾਵੇਂ ਪਰ ਉਹਦੇ ਵਿੱਚੋਂ ਮਾਨਸ ਜੋਨ ਇਸ ਮਨੁੱਖਤਾ ਨੂੰ ਸਤਿਗੁਰੂ ਨੇ ਪੈਲ ਦਿੱਤੀ ਹੈ ਇਸ ਮਨੁੱਖਤਾ ਨੂੰ ਪ੍ਰਧਾਨਤਾ ਦਿੱਤੀ ਹੈ ਸਤਿਗੁਰੂ ਕਹਿੰਦੇ ਮਨੁੱਖ ਇਹਨਾਂ ਦੇ ਵਿੱਚੋਂ ਸਿਰਮੌਰ ਹੈ ਹੁਣ ਇਥੇ ਬੇਨਤੀ ਕਰਾਂ ਪਿਆਰਿਓ ਕਿ ਇਹ ਸਭ ਤੋਂ ਵੱਡਾ ਕਰਜ਼ ਹੈ ਇਹ ਕਰਜ
ਆਪਾਂ ਕਿਸ ਦਿਨ ਉਤਾਰਾਂਗੇ ਸਭ ਤੋਂ ਵੱਡਾ ਕਰਜ ਹੈ ਜੇ ਅੱਜ ਕਿਸੇ ਨੂੰ ਕਹੀਏ ਕਿ ਭਾਈ ਗੁਰੂ ਨਾਲ ਜੁੜ ਕਹਿੰਦਾ ਨਾ ਜੀ ਹਜੇ ਬਹੁਤ ਉਮਰ ਪਈ ਹ ਫਿਰ ਜੁੜਾਂਗੇ ਗੁਰੂ ਨਾਲ ਹਜੇ ਨਹੀਂ ਐਂਡ ਜਿੱਤ ਜਾ ਕੇ ਪਤਾ ਨਹੀਂ ਕਿੱਥੋਂ ਅਸੀਂ ਸੋਚ ਕੇ ਬੈਠੇ ਆਂ ਆਸ ਲਾਈ ਬੈਠੇ ਆਂ ਭਰੋਸਾ ਇੱਕ ਪਲ ਦਾ ਨਹੀਂ ਤਿਆਰੀ ਅਸੀਂ 100 ਸਾਲਾਂ ਦੀ ਕਰੀ ਬੈਠੇ ਭਰੋਸਾ ਇਕ ਮਿੰਟ ਦਾ ਨਹੀਂ ਤਿਆਰੀ ਸਾਡੀ 7 ਜਨਮਾਂ ਦੀ ਹੈ ਸੋਚ ਕੇ ਵੇਖੋ ਸਾਨੂੰ ਇੱਕ ਮਿੰਟ ਦਾ ਭਰੋਸਾ ਨਹੀਂ ਅਸੀਂ ਜ਼ਿੰਦਗੀ ਦੇ ਐਂਡਲੇ ਪੜਾਅ ਦੀ ਸੋਚਦੇ ਆ ਵੀ ਅੱਗੇ ਜਾ ਕੇ ਅੰਮ੍ਰਿਤ ਛਕਾਂਗੇ ਅੱਗੇ ਜਾ ਕੇ ਗੁਰੂ ਨਾਲ ਜੁੜਾਂਗੇ ਕੰਮ ਬਹੁਤ ਨੇ ਜੇ ਅਸੀਂ ਬੈਠ ਕੇ ਜੀ ਫਿਰ ਕੰਮ ਕੌਣ ਕਰੂਗਾ ਤੇ ਭਰੋਸੇ ਬਣਾ ਕੇ ਗੁਰੂ ਤੇ ਤੁਰਨਾ ਹੋਵੇ ਤੇ ਕਦੇ ਗੁਰੂ ਨਾਨਕ ਪਾਤਸ਼ਾਹ ਦੇ ਜੀਵਨ ਵੱਲ ਤੱਕਿਓ ਸੱਜਣੋ ਗੁਰੂ ਨਾਨਕ ਸੱਚੇ ਪਾਤਸ਼ਾਹ ਬਲਦਾਂ ਦੇ ਨਾਲ ਖੇਤੀ ਵੀ ਕਰਦੇ ਨੇ ਹਲ ਵੀ ਪਾਉਂਦੇ ਨੇ
ਅੱਜ ਵਾਲੇ ਬਾਬਿਆਂ ਵਾਂਗੂ ਨਹੀਂ ਵੀ ਸਿੰਘਾਸਨ ਤੇ ਚੜ ਕੇ ਬਹਿ ਗਏ ਤੇ ਚੇਲਿਆਂ ਤੋਂ ਸੇਵਾ ਕਰਾਈ ਤੇ ਲੋਕਾਂ ਨੂੰ ਉਪਦੇਸ਼ ਦੇਣ ਲੱਗ ਗਏ ਪਰ ਆਪ ਕਮਾਈ ਕਿਰਤ ਕਰੋ ਕਿਰਤ ਦਾ ਮਤਲਬ ਸੀ ਸੱਚੇ ਪਾਤਸ਼ਾਹ ਨੇ ਕਿਰਤ ਕੀਤੀ ਤੇ ਆਪ ਸਤਿਗੁਰੂ ਨੇ ਫਿਰ ਉਪਦੇਸ਼ ਦਿੱਤਾ ਵੀ ਕਿਰਤ ਕਰੋ ਨਾਮ ਜਪੋ ਸਤਿਗੁਰਾਂ ਨੇ ਫਿਰ ਨਾਮ ਵੀ ਜਪਿਆ ਵੰਡ ਕੇ ਛਕੋ ਸਤਿਗੁਰਾਂ ਨੇ ਪੁੱਕੇ ਸਾਧੂਆਂ ਨੂੰ ਭੋਜਨ ਛਕਾਇਆ ਤੇ ਸਤਿਗੁਰੂ ਨੇ ਵੰਡ ਕੇ ਵੀ ਛਕਿਆ ਪਿਆਰਿਓ ਤੇ ਯਾਦ ਰੱਖਿਓ ਸਤਿਗੁਰ ਸੱਚੇ ਪਾਤਸ਼ਾਹ ਨੇ ਜੀਵਨ ਦਾ ਅਸਲ ਮਕਸਦ ਇਹੋ ਦੱਸਿਆ ਹੈ ਪਾਤਸ਼ਾਹ ਕਹਿੰਦੇ ਮਾਨਸ ਦਾ ਜੀਵਨ ਜਿਹੜਾ ਨਾ ਮਨੁੱਖ ਦਾ ਜੀਵਨ
ਜਿਹੜਾ ਨਾ ਕਾਮ ਕ੍ਰੋਧ ਨਗਰ ਬਹੁ ਭਰਿਆ ਮਿਲਿ ਸਾਧੂ ਖੰਡਲ ਖੰਡਾਹੇ ਯਾਦ ਰੱਖਿਓ ਇਹ ਸਰੀਰ ਦੇ ਵਿੱਚ ਵਿਕਾਰ ਬਹੁਤ ਨੇ ਉਹਨਾਂ ਨੂੰ ਖੰਡਣ ਕਰਨ ਵਾਸਤੇ ਗੁਰੂ ਨਾਲ ਜੁੜਨਾ ਪੈਣਾ ਤੇ ਮਨੁੱਖਾ ਸਰੀਰ ਜੋ ਜ਼ਿੰਦਗੀ ਬਤੀਤ ਕਰ ਲਈ ਗੁਰੂ ਤੋਂ ਟੁੱਟ ਕੇ ਉਹਦੇ ਤੋਂ ਵਿਛੜ ਕੇ ਉਹ ਤੇ ਲੰਘ ਗਈ ਜੋ ਲੰਘ ਗਈ ਤੇ ਜੋ ਆ ਰਹੀ ਹ ਨਾਉਹਨੂੰ ਅਸੀਂ ਸਫਲ ਕਰੀਏ ਤੇ ਇਹੋ ਸਾਡਾ ਵਸੀਲਾ ਹੈ ਗੁਰੂ ਦਾ ਕਰਜ ਉਤਾਰਨ ਦਾ ਪਿਆਰਿਓ ਅਸੀਂ ਗੁਰੂ ਦਾ ਕਰਜ ਉਤਾਰੀਏ ਜਿਸਨੇ ਸਭ ਕੁਝ ਦਿੱਤਾ ਹੈ। ਜੀਉ ਪਿੰਡ ਜਿਨ ਸਾਜਿਆ ਜਿਸਨੇ ਸਭ ਕੁਝ ਦਿੱਤਾ ਹੈ ਜੀਉ ਪਿੰਡ ਜਿਨ ਸਾਜਿਆ ਦਿਤਾ ਪੈਨਣ ਖਾਣ ਤੇ ਆਪਾਂ ਇਹਨਾਂ ਬਚਨਾਂ ਨੂੰ ਜਰੂਰ ਜਰਾਦ ਰੱਖੀਏ ਤੇ ਪਾਤਸ਼ਾਹ ਕਹਿੰਦੇ ਨੇ ਗਿਆਨ ਧਿਆਨ ਕਿਛੁ ਕਰਮ ਨ ਜਾਣਾ ਸਾਰ ਨ ਜਾਣਾ ਹਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ
ਗਿਆਨ ਧਿਆਨ ਕਿਛੁ ਕਰਮ ਨ ਜਾਣਾ ਸਾਰ ਨ ਜਾਣਾ ਸਭ ਤੇ ਵੱਡਾ ਸਾਰਿਆਂ ਤੋਂ ਵੱਡਾ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਜਿਹੜਾ ਕੱਲ ਨੂੰ ਰੱਖਣ ਵਾਲਾ ਪਾਤਸ਼ਾਹ ਹੈ। ਸੋ ਪਿਆਰਿਓ ਜਰੂਰ ਯਾਦ ਰੱਖੀਏ ਸਤਿਗੁਰ ਸੱਚੇ ਪਾਤਸ਼ਾਹ ਦੇ ਇਹਨਾਂ ਬਚਨਾਂ ਨੂੰ ਇਹਨਾਂ ਸ਼ਬਦਾਂ ਨੂੰ ਸੋ ਫਿਰ ਹੀ ਕਿਰਪਾ ਵਰਤਣੀ ਹੈ ਇਹ ਕਰਜ ਸਮਝ ਕੇ ਚਲੀਏ ਇਹ ਜਿੰਦਗੀ ਵੀ ਉਧਾਰੀ ਹੈ ਜੋ ਸਤਿਗੁਰੂ ਨੇ ਦਿੱਤੀ ਹੋਈ ਹੈ ਤੇ ਪਿਆਰਿਓ ਇਹ ਜੀਵਨ ਦਾ ਕੋਈ ਭਰੋਸਾ ਨਹੀਂ ਜਿਹੜਾ ਵੀ ਸਵਾਸ ਹੈ ਗੁਰੂ ਦੇ ਲੇਖੇ ਜ਼ਰੂਰ ਲਾਈਏ ਗੁਰੂ ਗੁਰੂ ਕਰਦੇ ਉਹਨੂੰ ਯਾਦ ਜਰੂਰ ਰੱਖੀਏ ਤੇ ਇਹੋ ਜ਼ਿੰਦਗੀ ਦਾ ਮਕਸਦ ਹੈ ਪਿਆਰਿਓ ਇਹੋ ਕਾਰਜ ਉਤਾਰਨ ਦਾ ਸਭ ਤੋਂ ਵਧੀਆ ਤਰੀਕਾ ਹੈ ਸਤਿਗੁਰੂ ਜੀ ਕਿਰਪਾ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ