ਛੋਟਾ ਘੱਲੂਘਾਰਾ ਇਤੀਹਾਸ ਧੰਨ ਧੰਨ ਬਾਬਾ ਦੀਪ ਸਿੰਘ ਜੀ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਮਦਮਾ ਸਾਹਿਬ ਵਿਖੇ ਗੁਰੂ ਜੀ ਨੇ ਆਪਣੇ ਨਿਗਰਾਨੀ ਵਿੱਚ ਭਾਈ ਮਨੀ ਸਿੰਘ ਜੀ ਪਾਸੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਇੱਕ ਨਵੀਂ ਪੀੜ ਲਿਖਵਾਈ ਜਿਸ ਵਿੱਚ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਦੀ ਦਰਜ ਕੀਤੀ ਗਈ ਗੁਰੂ ਗ੍ਰੰਥ ਸਾਹਿਬ ਜੀ ਦੇ ਲੜੀਵਾਰ ਅਰਥ ਵੀ ਕੀਤੇ ਜਾਣ ਲੱਗੇ ਜਦ ਗੁਰੂ ਗੋਬਿੰਦ ਸਿੰਘ ਜੀ ਉੱਥੋਂ ਦੱਖਣ ਵੱਲ ਜਾਣ ਲੱਗੇ ਤਾਂ ਉਹਨਾਂ ਬਾਬਾ ਦੀਪ ਸਿੰਘ ਜੀ ਨੂੰ ਗੁਰਦੁਆਰਾ ਦਮਦਮਾ ਸਾਹਿਬ ਦੀ ਸੇਵਾ ਸੰਭਾਲ ਅਤੇ ਗੁਰਬਾਣੀ ਪੜਨ ਪੜਾਉਣ ਅਤੇ ਲਿਖਵਾਉਣ ਦੀ ਸੇਵਾ ਸੌਂਪੀ ਜਿਸ ਦੇ ਨਾਲ ਜੰਗਾਂ ਯੁੱਧਾਂ ਵਿੱਚ ਹਿੱਸਾ ਲੈ ਕੇ ਕੌਮ ਦੀ ਸੇਵਾ ਕਰਨ ਦਾ ਆਦੇਸ਼ ਵੀ ਦਿੱਤਾ

ਗੁਰੂ ਜੀ ਦਾ ਹੁਕਮ ਮੰਨ ਕੇ ਬਾਬਾ ਜੀ ਨੇ ਦਮਦਮਾ ਸਾਹਿਬ ਨੂੰ ਆਪਣਾ ਪੱਕਾ ਟਿਕਾਣਾ ਬਣਾ ਲਿਆ ਅਤੇ ਗੁਰਬਾਣੀ ਦੇ ਸਿੱਖੀ ਪ੍ਰਚਾਰ ਵਿੱਚ ਜੁੱਟ ਗਏ ਆਪ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਕਈ ਉਤਾਰੇ ਕੀਤੇ ਖਾਲਸਾ ਪੰਥ ਦੇ ਚੌਹਾਂ ਤਖਤਾਂ ਉੱਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਇੱਕ ਇੱਕ ਸਰੂਪ ਭੇਜਿਆ ਪ੍ਰਿੰਸੀਪਲ ਸਤਬੀਰ ਸਿੰਘ ਦੇ ਅਨੁਸਾਰ ਆਪ ਨੇ ਇਕ ਪੀਰ ਫਾਰਸੀ ਅਕਰਾਂ ਵਿੱਚ ਵੀ ਲਿਖੀ ਇੱਥੇ ਰਹਿੰਦਿਆਂ ਜਦੋਂ ਕਿਸੇ ਸਿੱਖ ਉੱਤੇ ਪੇੜ ਦੀ ਖਬਰ ਮਿਲਦੀ ਤਾਂ ਸਾਰੇ ਕੰਮ ਛੱਡ ਕੇ ਜਾਲਮਾਂ ਦੀ ਸੁਧਾਈ ਕਰਦੇ ਅਤੇ ਗਰੀਬਾਂ ਤੇ ਮਜ਼ਲੂਮਾਂ ਤੇ ਰਾਖੀ ਦਾ ਪ੍ਰਬੰਧ ਕਰਕੇ ਵਾਪਸ ਮੁੜਦੇ ਜਦੋਂ ਬਾਬਾ ਬੰਦਾ ਸਿੰਘ ਜੀ ਜਾਲਮਾਂ ਨੂੰ ਸੋਧਣ ਅਤੇ

ਖਾਲਸਾ ਜੀ ਦੇ ਬੋਲ ਬਾਲੇ ਕਾਇਮ ਕਰਨ ਲਈ ਪੰਜਾਬ ਵੱਲ ਆਏ ਤਾਂ ਬਾਬਾ ਦੀਪ ਸਿੰਘ ਜੀ ਸਿੰਘਾਂ ਦਾ ਇੱਕ ਭਾਰੀ ਜੱਥਾ ਲੈ ਕੇ ਉਹਨਾਂ ਨੂੰ ਜਾ ਮਿਲੇ ਆਪ ਨੇ ਸਰਹੰਦ ਅਤੇ ਸਡੋਰਾ ਆਦਿ ਫਤਿਹ ਕਰਨ ਵੇਲੇ ਵੱਧ ਚੜ ਕੇ ਖੰਡਾ ਖੜਕਾਇਆ ਸੰਨ 1746 ਵਿੱਚ ਛੋਟਾ ਘੱਲੂਕਾਰਾ ਵਾਪਰਿਆ ਸਿੰਘਾਂ ਦਾ ਖੋਰਾ ਖੋਜ ਮਿਟਾਉਣ ਲਈ ਪੰਜਾਬ ਦੇ ਗਵਰਨਰ ਯਾਹੀਆ ਖਾਨ ਦੇ ਦੀਵਾਨ ਲਖਪਤ ਰਾਏ ਨੇਵਾਨ ਦੇ ਜੰਗਲ ਵਿੱਚ ਇਕੱਠੇ ਹੋਏ ਸਿੱਖਾਂ ਨੂੰ ਸ਼ਾਹੀ ਫੌਜਾਂ ਤੇ ਮੁਲਖੀਏ ਦੁਆਰਾ ਘੇਰ ਲਿਆ ਇਹਨਾਂ ਘੇਰੇ ਹੋਏ ਸਿੰਘਾਂ ਵਿੱਚ ਬਾਬਾ ਦੀਪ ਸਿੰਘ ਵੀ ਸਨ ਸਿੱਖਾਂ ਦੀ ਛਾਪਾ ਮਾਰ ਲੜਾਈ ਤੋਂ ਤੰਗ ਆ ਕੇ ਲਖਪਤ ਰਾਏ ਨੇ ਜੰਗਲ ਨੂੰ ਅੱਗ ਲਗਵਾ ਦਿੱਤੀ

ਸਿੱਖ ਲੜਦੇ ਭਿੜਦੇ ਬਾਹਰ ਆਏ ਬਾਬਾ ਦੀਪ ਸਿੰਘ ਜੀ ਨੇ ਆਪਣੇ ਜੱਥੇ ਦੇ ਬੱਚੇ ਹੋਏ ਸਿੰਘਾਂ ਸਮੇਤ ਬਿਆਸ ਨਦੀ ਦੇ ਕੰਢੇ ਉੱਤੇ ਵੈਰੀ ਨਾਲ ਟੱਕਰ ਲਈ ਢਿੱਡੋਂ ਭੁੱਖੇ ਸਰੀਰ ਉੱਤੇ ਜਖਮ ਉੱਤੋਂ ਸੂਰਜ ਦੀ ਗਰਮੀ ਪੁੱਜ ਗਏ ਜਿਵੇਂ ਕਿ ਪਹਿਲਾਂ ਲਿਖਿਆ ਜਾ ਚੁੱਕਾ ਹੈ ਸੰਨ 1748 ਵਿੱਚ ਸਾਰੇ ਸਿੱਖਾਂ ਦੀਆਂ ਮਿਸਲਾਂ ਬਣਾਈਆਂ ਗਈਆਂ ਅਤੇ ਬਾਬਾ ਦੀਪ ਸਿੰਘ ਜੀ ਮਿਸਲ ਸ਼ਹੀਦਾਂ ਦੇ ਜਥੇਦਾਰ ਬਣੇ ਇਸ ਮਿਸਲ ਦੇ ਸਿੰਘਾਂ ਨੂੰ ਨਿਹੰਗ ਕਿਹਾ ਜਾਂਦਾ ਸੀ ਦਮਦਮਾ ਸਾਹਿਬ ਹੁਣ ਤੱਕ ਨਿਹੰਗ ਸਿੰਘਾਂ ਦੀ ਛਾਉਣੀ ਕਰਕੇ ਪ੍ਰਸਿੱਧ ਹੈ ਇਸ ਮਿਜਲ ਦੀ ਸਿਪਾਹੀਆਂ ਦੀ ਗਿਣਤੀ ਮੁਸ਼ਕਿਲ ਨਾਲ ਦੋ ਹਜਾਰ ਹੀ ਸੀ ਪਰ ਇਹ ਨਹੀਂ ਡਰਦਾ ਬਹਾਦਰੀ ਕਰਕੇ ਬਹੁਤ ਪ੍ਰਸਿੱਧ ਸੀ ਅਤੇ ਧਰਮ ਲਈ ਜਾਨਾਂ ਵਾਰਨ ਲਈ ਹਮੇਸ਼ਾ ਤਿਆਰ ਰਹਿੰਦੀ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸੇ ਪ੍ਰਕਾਰ ਦੀ ਕੋਈ ਗਲਤੀ ਭੁੱਲ ਹੋ ਗਈ ਹੋਵੇ ਤਾਂ ਵਾਹਿਗੁਰੂ ਜੀ ਸੰਗਤ ਜੀ ਤੁਸੀਂ ਮਾਫ ਕਰ ਦੇਣਾ

Leave a Reply

Your email address will not be published. Required fields are marked *