ਗੁਰੂ ਗ੍ਰੰਥ ਸਾਹਿਬ ਜੀ ਕੋਲ ਬੈਠ ਕੇ ਆਹ ਕੰਮ ਕਰਨ ਨਾਲ ਹਰ ਇੱਛਾ ਪੂਰੀ ਹੋ ਜਾਵੇਗੀ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਕਿ ਰੋਜ਼ਾਨਾ ਗੁਰੂ ਘਰੇ ਜਾ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁਖ ਜਾ ਕੇ ਇਹ ਦੋ ਕੰਮ ਕਰਨੇ ਹਨ ਤਾਂ ਵੇਖਣਾ ਕਿ ਸਾਡੀ ਕਿਸਮਤ ਦੇ ਬੰਦ ਦਰਵਾਜੇ ਵੀ ਖੁੱਲ ਜਾਣਗੇ ਭਾਵ ਕਿ ਸਾਡੇ ਮਾੜੇ ਕਰਮ ਮਾੜੇ ਕਿਸਮਤ ਵੀ ਚੰਗੇ ਕਰਮ ਤੇ ਚੰਗੇ ਕਿਸਮਤ ਵਿੱਚ ਬਦਲ ਜਾਵੇਗੀ ਤਾਂ ਉਹ ਕਿਹੜੇ ਕਿਹੜੇ ਦੋ ਕੰਮ ਹਨ ਅਤੇ ਕਿੰਜ ਕਰਨੇ ਹਨ ਕਿਉਂਕਿ ਸਾਧ ਸੰਗਤ ਜੀ ਅੱਧੇ ਤੇ ਅਧੂਰੀ ਗੱਲ ਕਦੇ ਵੀ ਸਮਝ ਨਹੀਂ ਆਉਂਦੀ ਤਾਂ ਕਿ

ਪਰਮਾਤਮਾ ਤੁਹਾਡੇ ਪਰਿਵਾਰ ਤੇ ਤੁਹਾਡੇ ਸਿਰ ਤੇ ਹਮੇਸ਼ਾ ਮਿਹਰ ਭਰਿਆ ਹੱਥ ਰੱਖ ਦੇਣ ਹੁਣ ਗੱਲ ਕਰਦੇ ਹਾਂ ਜੀ ਅੱਜ ਦੀ ਵੀਡੀਓ ਦੇ ਬਾਰੇ ਅਤੇ ਗੁਰੂ ਉੱਤੇ ਭਰੋਸਾ ਰੱਖ ਕੇ ਇਹ ਗੱਲ ਕਹਿ ਰਹੇ ਹਾਂ ਕਿ ਜੇਕਰ ਇਹ ਦੋ ਕੰਮ ਅਸੀਂ ਸਮਝ ਲਏ ਜਾਂ ਕਰਨੇ ਸ਼ੁਰੂ ਕਰ ਦਿੱਤੇ ਤਾਂ ਵੇਖਣਾ ਕਿ ਕੁਝ ਹੀ ਦਿਨਾਂ ਵਿੱਚ ਸਾਡੀ ਜ਼ਿੰਦਗੀ ਪੂਰੀ ਤਰ੍ਹਾਂ ਹੀ ਬਦਲ ਜਾਵੇਗੀ। ਸਾਡੇ ਉੱਤੇ ਸਾਡੇ ਵਾਹਿਗੁਰੂ ਅਕਾਲ ਪੁਰਖ ਜੀ ਦੀ ਇਨੀ ਜਿਆਦਾ ਕਿਰਪਾ ਹੋ ਜਾਵੇਗੀ ਕਿ ਦੇਖਣਾ ਸਾਡੀਆਂ ਸਾਰੀਆਂ ਹੀ ਕਮੀਆਂ ਦੂਰ ਹੋ

ਜਾਣਗੀਆਂ ਅਸੀਂ ਤਨ ਪੱਖੋਂ ਮਨ ਪੱਖੋਂ ਅਤੇ ਧਨ ਪੱਖੋਂ ਹਰ ਪੱਖੋਂ ਹੀ ਮਜਬੂਤ ਹੋ ਜਾਵਾਂਗੇ ਸਾਨੂੰ ਮਾਨ ਸਨਮਾਨ ਵੀ ਮਿਲ ਜਾਵੇਗਾ। ਤੇ ਉਹ ਕਿਹੜੇ ਦੋ ਕੰਮ ਹਨ ਜੋ ਗੁਰੂ ਘਰ ਜਾਂਦੇ ਸਮੇਂ ਜਾਂ ਗੁਰੂ ਘਰ ਜਾ ਕੇ ਸਾਨੂੰ ਕਰਨੇ ਬਹੁਤ ਜਰੂਰੀ ਹਨ ਜੇਕਰ ਗੁਰੂ ਦੇ ਸਨਮੁਖ ਹੋ ਕੇ ਅਸੀਂ ਇਹ ਕੰਮ ਕਰਨੇ ਸ਼ੁਰੂ ਕਰ ਦਿੰਦੇ ਹਾਂ ਤਾਂ ਸਾਡੇ ਪਰਮਾਤਮਾ ਜੀ ਸਾਡੇ ਉੱਤੇ ਮਿਹਰ ਕਰ ਦੇਣਗੇ ਆਓ ਜੀ ਹੁਣ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਤਾਂ ਦੇਖੋ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਦਸਾਂ ਪਾਤਸ਼ਾਹੀਆਂ

ਦੀ ਜੋਤ ਹਨ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਜੇਕਰ ਅਸੀਂ ਦਰਸ਼ਨ ਕਰ ਲਏ ਤਾਂ ਸਮਝ ਲਓ ਕਿ ਅਸੀਂ ਦਸਾਂ ਪਾਤਸ਼ਾਹੀਆਂ ਦੇ ਹੀ ਦਰਸ਼ਨ ਕਰ ਲਏ ਜੇ ਗੁਰਬਾਣੀ ਨੂੰ ਪੜ੍ ਲਿਆ ਗੁਰਬਾਣੀ ਤੋਂ ਗਿਆਨ ਹਾਸਿਲ ਕਰ ਲਿਆ ਤਾਂ ਸਮਝ ਲੈਣਾ ਕਿ ਦਸਾਂ ਪਾਤਸ਼ਾਹੀਆਂ ਦਾ ਮਿਹਰ ਭਰਿਆ ਹੱਥ ਸਾਡੇ ਸਿਰ ਉੱਤੇ ਆ ਜਾਵੇਗਾ। ਇਸ ਕਰਕੇ ਆਪਾਂ ਜਦੋਂ ਵੀ ਗੁਰੂ ਘਰੇ ਜਾਣਾ ਹੈ ਤਾਂ ਇਹ ਦੋ ਕੰਮ ਜਰੂਰ ਕਰਨੇ ਹਨ ਇਹ ਦੋ ਕੰਮ ਸਾਂਝੇ ਕਰਨ ਤੋਂ ਪਹਿਲਾਂ ਕੁਝ ਬੇਨਤੀਆਂ ਕਿ ਇਹ ਜੋ ਦੋ

ਕੰਮ ਸਾਂਝੇ ਅਸੀਂ ਤੁਹਾਡੇ ਨਾਲ ਕਰ ਰਹੇ ਹਾਂ ਆਪਾਂ ਹਮੇਸ਼ਾ ਇਸ ਬਾਰੇ ਹੀ ਗੱਲਬਾਤ ਕਰਦੇ ਹਾਂ ਪਹਿਲੀ ਜਦ ਵੀ ਅਸੀਂ ਗੁਰੂ ਘਰੇ ਜਾਣਾ ਹੈ ਤਾਂ ਸਾਡਾ ਮਨ ਗੁਰੂ ਚਰਨਾਂ ਦੇ ਨਾਲ ਜੁੜਿਆ ਹੋਣਾ ਚਾਹੀਦਾ ਹੈ ਅਤੇ ਉਹ ਘਰ ਤੋਂ ਹੀ ਜੁੜਿਆ ਹੋਣਾ ਚਾਹੀਦਾ ਹੈ ਇਹ ਨਹੀਂ ਕਿ ਅਸੀਂ ਗੁਰੂ ਘਰੇ ਜਾ ਰਹੇ ਹਾਂ ਪਰ ਜਾਂਦੇ ਸਮੇਂ ਅਸੀਂ ਇਧਰ ਉਧਰ ਦੀਆਂ ਗੱਲਾਂ ਕਰ ਰਹੇ ਹਾਂ ਕਿਸੇ ਦੀ ਨਿੰਦਿਆ ਚੁਗਲੀ ਕਰ ਰਹੇ ਹਾਂ ਕਿਸੇ ਦੀ ਬੁਰਾਈ ਕਰ ਰਹੇ ਹਾਂ ਜਾਂ ਫਿਰ ਇਸ ਦੁਨੀਆਂ ਦੀ ਚਕਾ ਚੌਂਦ ਨੂੰ ਦੇਖਦੇ

ਜਾ ਰਹੇ ਹਾਂ ਨਹੀਂ ਘਰੋਂ ਤੁਰਦੇ ਸਮੇਂ ਤੋਂ ਹੀ ਲੈ ਕੇ ਗੁਰੂ ਘਰ ਜਾਂਦੇ ਸਮੇਂ ਤੱਕ ਸਾਡਾ ਮਨ ਗੁਰੂ ਚਰਨਾਂ ਦੇ ਵਿੱਚ ਜੁੜਿਆ ਹੋਣਾ ਚਾਹੀਦਾ ਹੈ ਅਤੇ ਗੁਰੂ ਚਰਨਾਂ ਨਾਲ ਤਾਂ ਹੀ ਜੁੜੇਗਾ ਜਦੋਂ ਅਸੀਂ ਗੁਰਬਾਣੀ ਦਾ ਕੁਝ ਸ਼ਬਦ ਜਾਂ ਪਾਠ ਕਰਦੇ ਹੋਏ ਜਾਵਾਂਗੇ ਤਾਂ ਸਾਨੂੰ ਜਾਂਦੇ ਸਮੇਂ ਅਸੀਂ ਜੇਕਰ ਮੂਲ ਮੰਤਰ ਦਾ ਵੀ ਪਾਠ ਕਰ ਸਕਦੇ ਹਾਂ ਤਾਂ ਉਹ ਵੀ ਬਹੁਤ ਵਧੀਆ ਹੈ। ਵਾਹਿਗੁਰੂ ਜੀ ਦਾ ਸਿਮਰਨ ਵੀ ਕਰ ਸਕਦੇ ਹਾਂ ਕਿਸੇ ਪਾਤਸ਼ਾਹੀ ਦਾ ਨਾਮ ਵੀ ਸਿਮਰ ਸਕਦੇ ਹਾਂ ਜਾਂ ਫਿਰ ਗੁਰਬਾਣੀ ਦਾ ਕੋਈ

ਪਾਠ ਕਰ ਸਕਦੇ ਹਾਂ ਇਸ ਨਾਲ ਸਾਡਾ ਮਨ ਗੁਰੂ ਚਰਨਾਂ ਦੇ ਨਾਲ ਜੁੜਿਆ ਹੋ ਜਾਵੇਗਾ ਅਸੀਂ ਕਿਸੇ ਦੀ ਨਿੰਦਿਆ ਚੁਗਲੀ ਤੋਂ ਬਚ ਜਾਵਾਂਗੇ ਆਪਣੇ ਲਈ ਜੋ ਅਸੀਂ ਆਪ ਹੀ ਪਾਪ ਕਮਾ ਰਹੇ ਹਾਂ ਉਸ ਤੋਂ ਵੀ ਬਚ ਜਾਵਾਂਗੇ ਕਿਉਂਕਿ ਵੇਖੋ ਜੀ ਗੁਰੂ ਘਰੇ ਜਾਣ ਦਾ ਮਤਲਬ ਕਿ ਅਸੀਂ ਗੁਰੂ ਘਰ ਕੁਝ ਕਮਾਉਣ ਜਾ ਰਹੇ ਹਾਂ ਕੁਝ ਹਾਸਿਲ ਕਰਨ ਜਾ ਰਹੇ ਹਾਂ ਆਪਣੇ ਗੁਰੂ ਦੀ ਵਡਿਆਈ ਲਈ ਜਾ ਰਹੇ ਹਾਂ ਇਹ ਨਹੀਂ ਕਿ ਗੁਰੂ ਘਰ ਗਏ ਅਸੀਂ ਕੁਝ ਕਮਾਉਣ ਸੀ ਪਰ ਸਭ ਕੁਝ ਆਪਣਾ ਗਵਾ ਕੇ

ਹੀ ਆ ਜਾਈਏ ਮਹਾਂਪੁਰਖ ਜੀ ਕਹਿੰਦੇ ਹਨ ਕਿ ਢਾਈ ਘੰਟੇ ਕਿਸੇ ਦਾ ਕੀਤਾ ਹੋਇਆ ਨਿਤਨੇਮ ਦਾ ਸਾਨੂੰ ਬਹੁਤ ਫਲ ਪ੍ਰਾਪਤ ਹੁੰਦਾ ਹੈ ਪਰ ਜੇਕਰ ਅਸੀਂ ਢਾਈ ਘੰਟੇ ਦੇ ਨਿਤਨੇਮ ਤੋਂ ਬਾਅਦ ਕਿਸੇ ਦੀ ਦੋ ਮਿੰਟ ਵੀ ਨਿੰਦਿਆ ਚੁਗਲੀ ਕਰ ਲੈਂਦੇ ਹਾਂ ਤਾਂ ਸਾਡਾ ਕੀਤਾ ਹੋਇਆ ਦੋ ਘੰਟੇ ਦਾ ਪਾਠ ਵਿਅਰਥ ਹੋ ਜਾਂਦਾ ਹੈ ਬੋਲੋ ਜੀ ਜੇਕਰ ਅਸੀਂ ਇਹੋ ਜਿਹੇ ਕੰਮ ਕਰਾਂਗੇ ਭਾਵ ਕਿ ਕਿਸੇ ਦੀ ਨਿੰਦਿਆ ਚੁਗਲੀ ਕਰਾਂਗੇ ਕਿਸੇ ਦੀ ਬੁਰਾਈ ਕਰਾਂਗੇ ਤਾਂ ਫਿਰ ਜੋ ਅਸੀਂ ਚੰਗੇ ਕਰਮ ਕੀਤੇ ਸਨ ਉਹ ਚੰਗੇ ਕਰਮ ਹੀ

ਸਾਡੇ ਚੰਗੇ ਕਰਮ ਬਣੇ ਰਹਿਣਗੇ ਪਰ ਜੇਕਰ ਅਸੀਂ ਮਾੜੇ ਕਰਮ ਕਰਾਂਗੇ ਤਾਂ ਸਾਡੇ ਮਾੜੇ ਕਰਮ ਹੀ ਸਾਡੇ ਅੱਗੇ ਆ ਜਾਣੇ ਹਨ। ਜਿਵੇਂ ਮੰਨ ਲਓ ਕਿ ਆਪਾਂ ਅੰਮ੍ਰਿਤ ਵੇਲੇ ਉੱਠ ਕੇ ਪਾਠ ਕਰਦੇ ਹਾਂ ਤਾਂ ਸਾਡਾ ਚੰਗਾ ਕਰਮ ਬਣ ਜਾਂਦਾ ਹੈ ਜੇਕਰ ਕਿਸੇ ਜਰੂਰਤਮੰਦ ਕਿਸੇ ਲੋੜਵੰਦ ਦੀ ਅਸੀਂ ਮਦਦ ਕਰਦੇ ਹਾਂ ਉਹ ਸਾਡਾ ਚੰਗਾ ਕਰਮ ਬਣ ਜਾਂਦਾ ਹੈ ਤਾਂ ਜੇਕਰ ਅਸੀਂ ਨਿੰਦਿਆ ਚੁਗਲੀ ਕਰਦੇ ਹਾਂ ਕਿਸੇ ਦੀ ਵੀ ਬੁਰਾਈ ਕਰਦੇ ਹਾਂ ਕਿਸੇ ਬਾਰੇ ਮਾੜਾ ਸੋਚਦੇ ਵੀ ਹਾਂ ਤਾਂ ਫਿਰ ਇਹ ਚੰਗੇ ਕਰਮ ਹੀ ਸਾਡੇ

ਨਸ਼ਟ ਹੋ ਜਾਂਦੇ ਹਨ ਇਸ ਲਈ ਇਹਨਾਂ ਕੰਮਾਂ ਤੋਂ ਬਚਣਾ ਹੈ ਕਿਉਂਕਿ ਇਹ ਕੰਮ ਸਾਡੇ ਕੀਤੀ ਹੋਏ ਕਮਾਈ ਨੂੰ ਨਸ਼ਟ ਕਰਦੇ ਹਨ ਤਾਂ ਗੁਰੂ ਘਰੇ ਜਾਣਾ ਹੈ ਗੁਰਬਾਣੀ ਦਾ ਜਾਪ ਕਰਦੇ ਜਾਣਾ ਹੈ ਮਨ ਗੁਰੂ ਦੇ ਚਰਨਾਂ ਵਿੱਚ ਜੋੜ ਕੇ ਜਾਣਾ ਹੈ ਤਾਂ ਸਾਡੇ ਉੱਤੇ ਸਾਡੇ ਵਾਹਿਗੁਰੂ ਅਕਾਲ ਪੁਰਖ ਜੀ ਦੀ ਕਿਰਪਾ ਹੋ ਜਾਵੇਗੀ ਨਿੰਦਿਆ ਚੁਗਲੀ ਤਾਂ ਸਾਨੂੰ ਕਿਸੇ ਵੀ ਸਮੇਂ ਤੋਂ ਗੁਰਬਾਣੀ ਦੇ ਵਿੱਚ ਕਰਨ ਤੋਂ ਵਰਜਿਆ ਹੈ ਪਰ ਜੇਕਰ ਅਸੀਂ ਗੁਰੂ ਘਰ ਵਿੱਚ ਜਾਂਦੇ ਹੋਏ ਵੀ ਇਹ ਕੰਮ ਕਰਦੇ ਹਾਂ ਤਾਂ ਫਿਰ ਤਾਂ

ਸਾਨੂੰ ਕਿਤੇ ਵੀ ਢੋਈ ਨਹੀਂ ਮਿਲ ਸਕਦੀ ਇਹ ਕੰਮ ਬੋਲੋ ਜੀ ਵਾਹਿਗੁਰੂ ਬੋਲੋ ਜੀ ਨਾਹੀ ਦਿਨ ਵਿੱਚ ਵਿਚਰਦਿਆਂ ਹੋਇਆਂ ਕਰਨਾ ਹੈ ਤੇ ਕਿਸੇ ਵੇਲੇ ਵੀ ਵੈਸੇ ਇਹ ਕੰਮ ਸਾਨੂੰ ਨਹੀਂ ਕਰਨਾ ਚਾਹੀਦਾ ਨਾ ਹੀ ਗੁਰੂ ਘਰ ਜਾਂਦੇ ਸਮੇਂ ਇਹ ਕੰਮ ਕਰਨਾ ਚਾਹੀਦਾ ਹੈ ਇਹਨਾਂ ਕੰਮਾਂ ਤੋਂ ਪਰਹੇਜ਼ ਹੀ ਚੰਗਾ ਹੈ ਅਤੇ ਹੁਣ ਗੱਲ ਕਰਦੇ ਹਾਂ ਕਿ ਆਪਾਂ ਜਦੋਂ ਗੁਰੂ ਘਰੇ ਜਾਣਾ ਹੈ ਗੁਰੂ ਦੇ ਅੱਗੇ ਜਾ ਕੇ ਮੱਥਾ ਟੇਕ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਕਿਹੜੇ ਕਿਹੜੇ ਦੋ ਕੰਮ ਕਰਨੇ ਹਨ ਉਹ ਕੰਮ ਕਰਨੇ ਹਨ

ਸਭ ਤੋਂ ਪਹਿਲਾ ਕੰਮ ਕਿ ਬੜੇ ਹੀ ਪਿਆਰ ਤੇ ਸਤਿਕਾਰ ਦੇ ਨਾਲ ਮੱਥਾ ਟੇਕਣਾ ਹੈ ਫਿਰ ਖੜੇ ਹੋ ਕੇ ਗੁਰੂ ਚਰਨਾਂ ਵਿੱਚ ਅਰਦਾਸ ਬੇਨਤੀ ਕਰਨੀ ਹੈ ਕਿ ਪਾਤਸ਼ਾਹ ਮੇਰੇ ਨਿਮਾਣੇ ਦੇ ਉੱਤੇ ਤਰਸ ਕਰੋ ਮੇਰੇ ਮਨ ਦੇ ਸਾਰੇ ਵਿਸ਼ੇ ਵਿਕਾਰ ਦੂਰ ਕਰ ਦਿਓ ਮੇਰੇ ਮਨ ਵਿੱਚੋਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹ ਪੰਜ ਕੁਰੇਤੀਆਂ ਨੂੰ ਦੂਰ ਕਰ ਦਿਓ ਜੋ ਵੀ ਸਾਡੀਆਂ ਕਮੀਆਂ ਹੋਣ ਸਾਡੇ ਅੰਦਰ ਵਿਸ਼ੇ ਵਿਕਾਰ ਹਨ ਅੰਦਰ ਦੀਆਂ ਕਮੀਆਂ ਨੂੰ ਦੂਰ ਕਰ ਦਿਓ ਜਿਵੇਂ ਕਿ ਕਈਆਂ ਨੂੰ ਗੁੱਸਾ ਬਹੁਤ ਜਿਆਦਾ ਆਉਂਦਾ

ਹੈ ਕਈਆਂ ਦੇ ਵਿੱਚ ਸਹਿਣਸ਼ੀਲਤਾ ਦੀ ਕਮੀ ਹੁੰਦੀ ਹੈ ਜਾਂ ਹੋਰ ਵੀ ਬਹੁਤ ਸਾਰੇ ਔਗੁਣ ਹੁੰਦੇ ਹਨ ਜੋ ਜੋ ਔਗੁਣ ਨੇ ਕਮੀਆਂ ਹਨ ਆਪਣੇ ਗੁਰੂ ਅੱਗੇ ਰੱਖ ਦੇਣੀਆਂ ਹਨ ਅਤੇ ਕਹਿਣਾ ਹੈ ਪਾਤਸ਼ਾਹ ਮੇਰੇ ਉੱਤੇ ਤਰਸ ਕਰੋ ਮੈਨੂੰ ਇਨਾ ਔਗੁਣਾਂ ਤੋਂ ਬਚਾ ਲਓ ਮੇਰੇ ਅੰਦਰ ਦੀ ਨਿਮਰਤਾ ਸਹਿਣਸ਼ੀਲਤਾ ਪ੍ਰੇਮ ਪਿਆਰ ਗੁਰੂ ਪ੍ਰਤੀ ਸਤਿਕਾਰ ਗੁਰੂ ਪ੍ਰਤੀ ਭਰੋਸਾ ਮੈਨੂੰ ਬਖਸ਼ ਦਿਓ ਅਤੇ ਮੈਂ ਹਮੇਸ਼ਾ ਗੁਰੂ ਘਰ ਜਾ ਕੇ ਗੁਰੂ ਕੋਲੋਂ ਮੰਗਣਾ ਨਾ ਭੁੱਲਾਂ ਭਾਵ ਕਿ ਹਮੇਸ਼ਾ ਅਰਦਾਸ ਬੇਨਤੀ ਕਰਨੀ ਚਾਹੀਦੀ ਹੈ ਕਿ

ਪਾਤਸ਼ਾਹ ਜੀ ਮੇਰੀ ਝੋਲੀ ਦੇ ਵਿੱਚ ਅੰਮ੍ਰਿਤ ਵੇਲੇ ਦੀ ਦਾਤ ਪਾ ਦਿਓ ਅੰਮ੍ਰਿਤ ਵੇਲੇ ਉੱਠ ਕੇ ਨਿਤਨੇਮ ਕਰਨਾ ਭਾਵ ਕਿ ਬਾਣੀ ਪੜਨੀ ਜਾਂ ਗੁਰੂ ਘਰੇ ਜਾ ਕੇ ਗੁਰੂ ਦੀ ਸੇਵਾ ਕਰਨੀ ਇਹ ਦਾਤਾਂ ਮੇਰੀ ਝੋਲੀ ਦੇ ਵਿੱਚ ਪਾ ਦਿਓ ਜਦੋਂ ਆਪਾਂ ਰੋਜ਼ ਰੋਜ਼ ਜਾ ਕੇ ਇਹੀ ਅਰਦਾਸ ਬੇਨਤੀ ਕਰਾਂਗੇ ਤਾਂ ਪਾਤਸ਼ਾਹ ਸਾਡੇ ਉੱਤੇ ਕਿਰਪਾ ਜਰੂਰ ਕਰਨਗੇ ਬਸ ਲੋੜ ਪਰਮਾਤਮਾ ਦੀ ਕਿਰਪਾ ਦੀ ਹੀ ਹੈ ਜਿਸ ਦਿਨ ਤੋਂ ਆਪਾਂ ਅੰਮ੍ਰਿਤ ਵੇਲੇ ਉੱਠਣਾ ਸ਼ੁਰੂ ਕਰ ਦਿੱਤਾ ਅੰਮ੍ਰਿਤ ਵੇਲੇ ਉੱਠ ਕੇ ਉਸ ਮਾਲਕ ਦੀ ਸਿਫਤ ਸਲਾਹ

ਕਰਨੀ ਸ਼ੁਰੂ ਕਰ ਦਿੱਤੀ ਚਾਹੇ ਪੰਜ ਬਾਣੀ ਦਾ ਪਾਠ ਹੀ ਪੜ੍ ਲਈਏ ਚਾਹੇ ਜਪਜੀ ਸਾਹਿਬ ਦਾ ਪਾਠ ਕਰ ਲਈਏ ਕਿਸੇ ਵੀ ਸ਼ਬਦ ਉੱਤੇ ਵਿਚਾਰ ਕਰ ਲਈਏ ਤਾਂ ਸਾਡਾ ਜੀਵਨ ਆਪਣੇ ਆਪ ਹੀ ਬਦਲ ਜਾਵੇਗਾ। ਅਤੇ ਉਸ ਤੋਂ ਬਾਅਦ ਦੂਸਰਾ ਕੰਮ ਹੈ ਜੀ ਕਿ ਜਦੋਂ ਵੀ ਗੁਰੂ ਘਰੇ ਜਾਓ ਕਦੇ ਵੀ ਸਾਨੂੰ ਕਾਹਲੇ ਨਹੀਂ ਪੈਣਾ ਚਾਹੀਦਾ ਗੁਰੂ ਦੀ ਗੋਦ ਵਿੱਚ ਬੈਠ ਕੇ ਕੁਝ ਦੇਰ ਹਾਜ਼ਰੀ ਲਗਵਾਓ ਅਤੇ ਉਸ ਵੇਲੇ ਜੋ ਵੀ ਕਥਾ ਕੀਰਤਨ ਹੋ ਰਿਹਾ ਹੋਵੇ ਜਾਂ ਬਾਣੀ ਦਾ ਜਾਪ ਚੱਲ ਰਿਹਾ ਹੋਵੇ ਉਸਨੂੰ ਬੜੇ ਹੀ

ਧਿਆਨ ਦੇ ਨਾਲ ਸੁਣਨ ਦੀ ਕੋਸ਼ਿਸ਼ ਕਰਿਆ ਕਰੋ ਕਿਉਂਕਿ ਕਈ ਵਾਰ ਅਸੀਂ ਬੜੀਆਂ ਹੀ ਮੁਸ਼ਕਿਲਾਂ ਤੇ ਬੜੀਆਂ ਹੀ ਸਮੱਸਿਆ ਲੈ ਕੇ ਗੁਰੂ ਘਰੇ ਜਾਂਦੇ ਹਾਂ। ਅਤੇ ਚਾਹੁੰਦੇ ਹਾਂ ਕਿ ਸਾਡੀਆਂ ਮੁਸ਼ਕਿਲਾਂ ਦਾ ਹੱਲ ਸਾਡੇ ਪਰਮਾਤਮਾ ਜਾਂਦਿਆਂ ਸਾਰ ਹੀ ਕਰ ਦੇਣ ਸਾਡੇ ਰਸਤੇ ਸਾਰੇ ਹੀ ਸਾਫ ਕਰ ਦੇਣ ਪਰ ਅਸੀਂ ਸਮਝ ਨਹੀਂ ਪਾਉਂਦੇ ਪਰ ਜਦੋਂ ਸਾਡਾ ਗੁਰੂ ਦੇ ਵੱਲ ਧਿਆਨ ਹੋ ਗਿਆ ਤਾਂ ਪਰਮਾਤਮਾ ਦਾ ਵੀ ਸਾਡੇ ਵੱਲ ਉਸੇ ਵੇਲੇ ਹੀ ਧਿਆਨ ਹੋ ਜਾਵੇਗਾ। ਉਹ ਸਾਡੀਆਂ ਪਰੇਸ਼ਾਨੀਆਂ ਦਾ ਹੱਲ ਆਪ

ਕਰ ਦੇਣਗੇ ਇਸ ਲਈ ਜਦੋਂ ਵੀ ਗੁਰੂ ਘਰ ਜਾਂਦੇ ਹੋ ਕਥਾ ਕੀਰਤਨ ਜੇ ਹੋ ਰਿਹਾ ਹੋਵੇ ਉਸ ਨੂੰ ਧਿਆਨ ਦੇ ਨਾਲ ਸੁਣੋ ਗੁਰੂ ਦਾ ਉਪਦੇਸ਼ ਸਮਝੋ ਉਸ ਦੇ ਵਿੱਚ ਗੁਰੂ ਜੀ ਨੇ ਸਾਨੂੰ ਕੀ ਮੱਤ ਦਿੱਤੀ ਹੈ ਉਸ ਮੱਤ ਤੇ ਚੱਲੋ ਤੇ ਤੁਹਾਡਾ ਜੀਵਨ ਆਪਣੇ ਆਪ ਹੀ ਸਫਲਾ ਹੋ ਜਾਵੇਗਾ। ਸਾਧ ਸੰਗਤ ਜੀ ਜੇਕਰ ਵੀਡੀਓ ਵਧੀਆ ਲੱਗੀ ਤੇ ਹਮੇਸ਼ਾ ਗੁਰੂ ਘਰ ਵਿੱਚ ਜਾ ਕੇ ਇਹ ਕੰਮ ਕਰਨੇ ਸ਼ੁਰੂ ਕਰ ਦੇਣੇ ਜੀ ਤਾਂ ਕਿ ਪਰਮਾਤਮਾ ਦੀ ਮਿਹਰ ਤੁਹਾਡੇ ਤੇ ਹੋ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ

ਕੀ ਫਤਿਹ

Leave a Reply

Your email address will not be published. Required fields are marked *