ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦਾ ਜਨਮ 7 ਜੁਲਾਈ ਸੰਨ 1656 ਨੂੰ ਕੀਰਤਪੁਰ ਵਿਖੇ ਪਿਤਾ ਗੁਰੂ ਹਰਰਾਏ ਸਾਹਿਬ ਜੀ ਦੇ ਘਰ ਮਾਤਾ ਕ੍ਰਿਸ਼ਨ ਕੌਰ ਜੀ ਦੀ ਕੁੱਖ ਤੋਂ ਹੋਇਆ। ਗੁਰੂ ਹਰਰਾਏ ਸਾਹਿਬ ਦੇ ਵੱਡੇ ਸਪੁੱਤਰ ਬਾਬਾ ਰਾਮਰਾਏ ਜੀ ਨੇ ਔਰੰਗਜ਼ੇਬ ਦੇ ਅਸਰ ਰਸੂਖ ਵਿੱਚ ਆ ਕੇ ਉਸਨੂੰ ਖੁਸ਼ ਕਰਨ ਖਾਤਰ ਗੁਰੂ ਨਾਨਕ ਦੇਵ ਜੀ ਦੀ ਬਾਣੀ ਦੀ ਇੱਕ ਤੁੱਕ ਬਦਲ ਦਿੱਤੀ ਸੀ। ਇਸ ਵਾਸਤੇ ਗੁਰੂ ਹਰਰਾਏ ਜੀ ਨੇ ਗੁਰਗੱਦੀ ਦੀ ਜਿੰਮੇਵਾਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਨੂੰ ਸੌਂਪ ਦਿੱਤੀ ਇਸ ਸਮੇਂ ਆਪ ਦੀ ਉਮਰ ਤਕਰੀਬਨ ਪੰਜ ਸਾਲ ਤੇ ਤਿੰਨ ਮਹੀਨੇ ਦੀ ਸੀ। ਜਦੋਂ ਇਸ ਗੱਲ ਦਾ ਪਤਾ ਰਾਮਰਾਏ ਨੂੰ ਲੱਗਾ ਤਾਂ ਉਹ ਔਖਾ ਹੋਇਆ ਉਸ ਨੇ ਆਪਣੇ ਤਾਏ ਧੀਰ ਮੱਲ ਨਾਲ ਸਲਾਹ ਕਰਕੇ
ਕੁਝ ਮਸੰਦਾਂ ਨੂੰ ਆਪਣੇ ਨਾਲ ਕੰਟਿਆ ਅਤੇ ਉਹਨਾਂ ਰਾਹੀਂ ਆਪਣੇ ਆਪ ਨੂੰ ਗੁਰੂ ਮਸ਼ਹੂਰ ਕਰਨ ਦਾ ਯਤਨ ਕੀਤਾ। ਪਰ ਸਿੱਖਾਂ ਨੂੰ ਗੁਰੂ ਹਰਰਾਏ ਸਾਹਿਬ ਦੇ ਫੈਸਲੇ ਦਾ ਪਤਾ ਸੀ ਇਸ ਕਰਕੇ ਰਾਮ ਰਾਏ ਨੂੰ ਕਿਸੇ ਨੇ ਵੀ ਗੁਰੂ ਨਾ ਮੰਨਿਆ ਇਧਰੋਂ ਮੂਹ ਦੀ ਖਾ ਕੇ ਉਹ ਸਿੱਧਾ ਔਰੰਗਜ਼ੇਬ ਕੋਲ ਪਹੁੰਚਿਆ ਤੇ ਕਿਹਾ ਕਿ ਮੈਂ ਵੱਡਾ ਪੁੱਤਰ ਹਾਂ ਗੁਰਿਆਈ ਤੇ ਮੇਰਾ ਹੱਕ ਹੈ ਮੈਨੂੰ ਮੇਰਾ ਹੱਕ ਦਿਵਾਇਆ ਜਾਵੇ। ਔਰੰਗਜ਼ੇਬ ਨੇ ਰਾਜਾ ਜੈ ਸਿੰਘ ਨੂੰ ਕਿਹਾ ਕਿ ਤੁਸੀਂ ਗੁਰੂ ਸਾਹਿਬ ਨੂੰ ਆਪਣੇ ਘਰ ਸੱਦੋ ਰਾਜਾ ਜੈ ਸਿੰਘ ਨੇ ਆਪਣੇ ਦੀਵਾਨ ਪਰਸਰਾਮ ਨੂੰ 50 ਸਵਾਰ ਦੇ ਕੇ ਹਦਾਇਤ ਕੀਤੀ ਕਿ ਕੀਰਤਪੁਰ ਜਾ ਕੇ ਮੇਰੇ ਵੱਲੋਂ ਸਤਿਗੁਰੂ ਜੀ ਨੂੰ ਦਿੱਲੀ ਆਉਣ ਲਈ ਬੇਨਤੀ ਕਰਨੀ ਤੇ ਬੜੇ ਆਦਰ ਸਤਿਕਾਰ ਨਾਲ ਇੱਕ ਪਾਲਕੀ ਵਿੱਚ ਸਵਾਰ ਕਰਕੇ ਲੈ ਆਣਾ ਕੀਰਤਪੁਰ ਦੇ ਆਲੇ ਦੁਆਲੇ ਦੇ ਜਿੰਨਾ ਲੋਕਾਂ ਨੇ ਸੁਣਿਆ
ਕਿ ਗੁਰੂ ਜੀ ਔਰੰਗਜ਼ੇਬ ਤੇ ਸੱਦੇ ਤੇ ਦਿੱਲੀ ਜਾ ਰਹੇ ਹਨ ਸਭ ਨੂੰ ਤੋਖਲਾ ਹੋਇਆ ਸਤਿਗੁਰੂ ਜੀ ਨੇ ਤੁਰਨ ਸਮੇਂ ਤੱਕ ਸਿੱਖ ਸੰਗਤਾਂ ਦੀ ਭਾਰੀ ਪੀੜ ਬਣ ਗਈ। ਗੁਰੂ ਸਾਹਿਬ ਨੇ ਸਭ ਨੂੰ ਧੀਰਜ ਤੇ ਹੌਸਲਾ ਦਿੱਤਾ। ਫਿਰ ਵੀ ਸੈਂਕੜੇ ਸਿੱਖ ਨਾਲ ਚੱਲ ਪਏ। ਅੰਬਾਲੇ ਜ਼ਿਲ੍ਹੇ ਦੇ ਇਲਾਕੇ ਪੰਜੋ ਖਰੇ ਪਹੁੰਚ ਕੇ ਗੁਰੂ ਜੀ ਨੇ ਕੁਝ ਉੱਗੇ ਸਿੱਖਾਂ ਤੋਂ ਬਿਨਾਂ ਬਾਕੀ ਸਭ ਨੂੰ ਵਾਪਸ ਮੋੜ ਦਿੱਤਾ। ਪੰਜੋਖਰੇ ਵਿੱਚ ਪੰਡਿਤ ਲਾਲ ਚੰਦ ਸੀ ਉਹ ਬਹੁਤ ਖਿਝਿਆ ਹੋਇਆ ਸਿੱਖਾਂ ਨੂੰ ਸੁਣਾ ਸੁਣਾ ਕੇ ਆਖਣ ਲੱਗਾ ਕਿ ਸਿੱਖ ਗੁਰੂ ਜੀ ਨੂੰ ਹਰਕ੍ਰਿਸ਼ਨ ਜੀ ਆਖਦੇ ਹਨ ਜੇ ਇਹਨਾਂ ਵਿੱਚ ਸੱਚਮੁੱਚ ਕੋਈ ਆਤਮਕ ਤਾਕਤ ਹੈ ਤਾਂ ਕ੍ਰਿਸ਼ਨ ਜੀ ਦੇ ਗੀਤਾ ਦੇ ਕਿਸੇ ਸਲੋਕ ਦੇ ਅਰਥ ਕਰਕੇ ਵੀ ਖਾਣ ਗੁਰੂ ਹਰਕ੍ਰਿਸ਼ਨ ਜੀ ਨੇ ਪੰਡਿਤ ਜੀ ਨੂੰ ਆਖਿਆ ਜੇ ਤੁਸੀਂ ਗੁਰੂ ਨਾਨਕ ਪਾਤਸ਼ਾਹ ਦੀਆਂ ਬਖਸ਼ਿਸ਼ਾਂ ਦੀ ਬਰਕਤ ਜਰੂਰੀ ਵੇਖਣੀ ਹੈ
ਤਾਂ ਆਪਣੇ ਨਗਰ ਵਿੱਚੋਂ ਕਿਸੇ ਨੂੰ ਲੈ ਆਓ ਤੁਹਾਡੀ ਤਸੱਲੀ ਗੁਰੂ ਮਿਹਰ ਸਦਕਾ ਅਸੀਂ ਕਰਵਾ ਦਿਆਂਗੇ ਪੰਡਿਤ ਗਿਆ ਤੇ ਛੱਜੂ ਨਾਮੀ ਅਨਪੜ ਝਿਊਰ ਨੂੰ ਲੈ ਆਇਆ ਸਤਿਗੁਰੂ ਜੀ ਨੇ ਮਿਹਰ ਦੀ ਨਜ਼ਰ ਕੀਤੀ ਅਤੇ ਉਹ ਚੂਰ ਇੱਕ ਉੱਗੇ ਵਿਦਵਾਨ ਵਾਂਗ ਗੀਤਾ ਦੇ ਸਲੋਕਾਂ ਦਾ ਪਾਠ ਤੇ ਅਰਥ ਸੁਣਾਉਣ ਲੱਗਾ। ਪੰਡਿਤ ਨੂੰ ਇਹ ਚਾਲ ਮਹਿੰਗੀ ਪਈ ਤੇ ਸਤਿਗੁਰੂ ਜੀ ਦੀ ਮਹਿਮਾ ਚਾਰੇ ਪਾਸੇ ਹੋਰ ਫੈਲ ਗਈ। ਜਦੋਂ ਸੰਗਤ ਸਮੇਤ ਆਪ ਦਿੱਲੀ ਪੁੱਜੇ ਤਾਂ ਰਾਜਾ ਜੈ ਸਿੰਘ ਨੇ ਆਪਣੇ ਬੰਗਲੇ ਵਿੱਚ ਉਤਾਰਾ ਕਰਵਾਇਆ। ਉਸ ਥਾਂ ਹੁਣ ਬੰਗਲਾ ਸਾਹਿਬ ਗੁਰਦੁਆਰਾ ਹੈ ਰਾਜਾ ਜੈ ਸਿੰਘ ਵੀ ਰਾਣੀ ਦੇ ਦਿਲ ਵਿੱਚ ਗੁਰੂ ਜੀ ਦੀ ਬਾਲਕ ਉਮਰ ਬਾਰੇ ਤੇ ਵਹਿਮ ਭਰਮ ਕੁਝ ਬ੍ਰਾਹਮਣਾਂ ਨੇ ਭਰ ਦਿੱਤਾ। ਰਾਣੀ ਨੇ ਗੁਰੂ ਜੀ ਦੀ ਪਰਖ ਕਰਨੀ ਚਾਹੀ ਹੋਰ ਕਈ ਅਮੀਰ ਘਰਾਣੀਆਂ ਦੀਆਂ ਜਨਾਨੀਆਂ ਨੂੰ ਆਪਣੇ ਮਹਿਲ ਵਿੱਚ ਮੰਗਵਾ ਲਿਆ
ਤੇ ਮਨ ਵਿੱਚ ਧਾਰ ਲਿਆ ਕਿ ਜੇ ਗੁਰੂ ਸੱਚਾ ਹੈ ਤਾਂ ਇਹਨਾਂ ਸਭਨਾਂ ਨੂੰ ਛੱਡ ਕੇ ਮੇਰੀ ਹੀ ਗੋਦੀ ਵਿੱਚ ਆ ਕੇ ਬੈਠੇ ਬਾਲ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਹੋਰ ਸਭਨਾਂ ਦੇ ਕੋਲੋਂ ਲੰਘ ਕੇ ਰਾਜਾ ਜੈ ਸਿੰਘ ਦੀ ਰਾਣੀ ਦੀ ਗੋਦ ਵਿੱਚ ਜਾ ਬੈਠੇ ਰਾਣੀ ਦੀ ਨਿਸ਼ਾ ਹੋ ਗਈ ਦਿੱਲੀ ਪਹੁੰਚ ਕੇ ਸਤਿਗੁਰੂ ਜੀ ਨੇ ਬਾਦਸ਼ਾਹ ਔਰੰਗਜ਼ੇਬ ਨੂੰ ਮਿਲਣ ਤੋਂ ਨਾਹ ਕਰ ਦਿੱਤੀ। ਦਿੱਲੀ ਦੀ ਸੰਗਤ ਰੋਜ਼ ਰਾਜਾ ਜੈ ਸਿੰਘ ਦੇ ਬੰਗਲੇ ਪਹੁੰਚਦੀ ਸਤਸੰਗ ਹੁੰਦਾ ਤੇ ਸੰਗਤਾਂ ਦਰਸ਼ਨ ਕਰਦੀਆਂ ਔਰੰਗਜ਼ੇਬ ਨੇ ਆਪਣੇ ਸਾਹਿਬਜ਼ਾਦੇ ਮੁਅਜਮ ਨੂੰ ਭੇਜਿਆ ਉਸ ਨੂੰ ਗੁਰੂ ਜੀ ਨੇ ਆਤਮਿਕ ਉਪਦੇਸ਼ ਦੇ ਕੇ ਨਿਹਾਲ ਕੀਤਾ। ਰਾਮਰਾਏ ਦੇ ਦਾਅਵੇ ਬਾਰੇ ਗੁਰੂ ਜੀ ਨੇ ਬਾਦਸ਼ਾਹ ਨੂੰ ਕਿਹਾ ਭੇਜਿਆ ਕਿ ਗੁਰਗੱਦੀ ਵਿਰਾਸਤ ਜਾਂ ਜੱਦੀ ਮਲਕੀਅਤ ਨਹੀਂ ਰਾਮਰਾਏ ਜੀ ਨੇ ਗੁਰਬਾਣੀ ਦੀ ਤੁਕ ਉਲਟਾਈ ਤੇ ਪਿਤਾ ਗੁਰੂ ਜੀ ਨੇ ਉਸਨੂੰ ਤਿਆਗ ਦਿੱਤਾ ਇਸ ਵਿੱਚ ਕੋਈ ਵਧੀਕੀ ਨਹੀਂ
ਤੇ ਨਾ ਹੀ ਕਿਸੇ ਨਾਲ ਬੇਇਨਸਾਫੀ ਹੈ। ਗੁਰੂ ਜੀ ਦੇ ਇਹ ਬਚਨ ਸੁਣ ਕੇ ਬਾਦਸ਼ਾਹ ਨੂੰ ਯਕੀਨ ਹੋ ਗਿਆ ਕਿ ਰਾਮਰਾਏ ਜੀ ਨਾਲ ਕੋਈ ਵਧੀਕੀ ਨਹੀਂ ਹੋਈ ਬਾਦਸ਼ਾਹ ਗੁਰੂ ਹਰਕ੍ਰਿਸ਼ਨ ਸਾਹਿਬ ਦੀ ਅਜਮਤ ਨੂੰ ਚੰਗੀ ਤਰ੍ਹਾਂ ਵੇਖ ਚੁੱਕਾ ਸੀ। ਗੁਰੂ ਜੀ ਅਜੇ ਦਿੱਲੀ ਹੀ ਸਨ ਕਿ ਸੰਨ 1664 ਵਿੱਚ ਚੇਚਕ ਦੀ ਬਿਮਾਰੀ ਫੈਲ ਗਈ ਗੁਰੂ ਜੀ ਨੇ ਦੁਖੀ ਹਿਰਦਿਆਂ ਦੀ ਸਹਾਇਤਾ ਕਰਨੀ ਸ਼ੁਰੂ ਕਰ ਦਿੱਤੀ ਦਸਵੰਧ ਵੀ ਭੇਟਾਂ ਨੂੰ
ਇਸ ਲਈ ਵਰਤਿਆ ਗਿਆ। ਜਿੱਥੇ ਵੀ ਚੇਚਕ ਦਾ ਜ਼ੋਰ ਸੀ ਗੁਰੂ ਜੀ ਉਹਨਾਂ ਇਲਾਕਿਆਂ ਵਿੱਚ ਗਏ ਇਸ ਦਾ ਨਤੀਜਾ ਇਹ ਨਿਕਲਿਆ ਕਿ ਇੱਕ ਦਿਨ ਗੁਰੂ ਹਰਕ੍ਰਿਸ਼ਨ ਸਾਹਿਬ ਨੂੰ ਵੀ ਬੜੇ ਜ਼ੋਰ ਨਾਲ ਬੁਖਾਰ ਹੋ ਗਿਆ। ਸਤਿਗੁਰੂ ਜੀ ਦੇ ਸਰੀਰ ਉੱਤੇ ਵੀ ਚੇਚਕ ਦੇ ਲੱਛਣ ਦਿਸਣ ਲੱਗ ਗਏ ਸਤਿਗੁਰੂ ਜੀ ਨੇ ਆਪਣਾ ਜੋਤੀ ਜੋਤ ਸਮਾਉਣ ਦਾ ਸਮਾਂ ਨੇੜੇ ਜਾਣ ਕੇ ਕੋਲ ਬੈਠੀ ਸਾਰੀ ਸੰਗਤ ਨੂੰ ਹੁਕਮ ਦਿੱਤਾ ਕਿ ਬਾਬਾ ਬਕਾਲੇ ਜਿਸ ਦਾ ਸਮਾਨ ਨੇੜੇ ਜਾਣ ਕੇ ਕੋਲ ਬੈਠੀ ਸਾਰੀ ਸੰਗਤ ਨੂੰ ਹੁਕਮ ਦਿੱਤਾ ਕਿ ਬਾਬਾ ਬਕਾਲੇ ਜਿਸ ਦਾ ਭਾਵ ਹੈ ਸਾਡੇ ਪਿੱਛੋਂ ਗੁਰਿਆਈ ਦੀ ਜਿੰਮੇਵਾਰੀ ਸੰਭਾਲਣ ਵਾਲਾ ਮਹਾਂਪੁਰਖ ਪਿੰਡ ਬਕਾਲੇ ਵਿੱਚ ਹੈ। ਇਹ ਕਹਿ ਕੇ ਆਪ 30 ਮਾਰਚ ਸ 164 ਨੂੰ ਜੋਤੀ ਜੋ ਸਮਾ ਗਏ ਜਮੁਨਾ ਦੇ ਕੰਡੇ ਜਿਸ ਥਾਂ ਆਪ ਜੀ ਦਾ ਸਸਕਾਰ ਕੀਤਾ ਗਿਆ ਉਸ ਥਾਉ ਬਾਲਾ ਸਾਹਿਬ ਗੁਰਦੁਆਰਾ ਹੈ।
ਕਿਸੇ ਪ੍ਰਕਾਰ ਦੀ ਕੋਈ ਗਲਤੀ ਭੁੱਲ ਹੋ ਗਈ ਹੋਵੇ ਤਾਂ ਵਾਹਿਗੁਰੂ ਜੀ ਸੰਗਤ ਜੀ ਤੁਸੀਂ ਮਾਫ ਕਰ ਦੇਣਾ