ਗੁਰੂ ਹਰ ਕ੍ਰਿਸ਼ਨ ਸਾਹਿਬ ਜੀ ਦੇ ਪ੍ਕਾਸ਼ ਪੁਰਬ ਤੇ 5 ਮਿੰਟ ਦਾ ਸਮਾਂ ਕੱਢ ਕੇ ਸਾਖੀ ਸੁਣੇਗਾ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੇਨਤੀ ਜੋ ਵੀ ਜਾਣਕਾਰੀ ਅਸੀਂ ਆਪ ਜੀ ਨਾਲ ਸਾਂਝੀ ਕਰਦੇ ਹਾਂ ਇਹ ਕੋਈ ਸਾਡੇ ਆਪਣੇ ਵਿਚਾਰ ਨਹੀਂ ਹਨ ਇਹ ਸਭ ਗੁਰਸਿੱਖਾਂ ਪਾਸੋਂ ਮਹਾਂਪੁਰਖਾਂ ਪਾਸੋਂ ਜਾਂ ਫਿਰ ਕਮਾਈ ਵਾਲੇ ਮਹਾਂਪੁਰਖਾਂ ਦੇ ਜੀਵਨ ਵਿੱਚੋਂ ਪ੍ਰਾਪਤ ਕੀਤੀ ਹੋਈ ਜਾਣਕਾਰੀ ਹੈ। ਅਸੀਂ ਕੋਈ ਗਿਆਨੀ ਜਾਂ ਪ੍ਰਚਾਰਕ ਨਹੀਂ ਹਾਂ ਬਸ ਇੱਕ ਨਿਮਾਣੀ ਜਿਹੀ ਕੋਸ਼ਿਸ਼ ਇਹੀ ਹੈ ਕਿ ਗੁਰੂ ਸਾਹਿਬਾਂ ਦੀ ਵੱਧ ਤੋਂ ਵੱਧ ਵਡਿਆਈ ਹੋ ਸਕੇ ਸੱਚਖੰਡ ਵਸੈ ਨਿਰੰਕਾਰ ਧੰਨ ਗੁਰੂ ਨਾਨਕ ਤੂੰ ਹੀ ਨਿਰੰਕਾਰ ਗੁਰੂ ਸਾਹਿਬਾਂ ਨੇ ਬਹੁਤ ਤਰਸ ਕੀਤਾ ਜੋ ਕਲਯੁਗ ਵਿੱਚ ਆਪ ਅਵਤਾਰ ਧਾਰ ਕੇ ਸਾਡੇ ਪਾਪੀ ਜੀਵਾਂ ਦਾ ਉਧਾਰ ਕਰਨ ਲਈ ਆਏ

ਗੁਰੂ ਸਾਹਿਬਾਂ ਨੇ ਦਸ ਜਾਮੇ ਧਾਰਨ ਕੀਤੇ ਅਤੇ ਇੱਕ ਇੱਕ ਸਾਹ ਸਾਡੇ ਲਈ ਪੂਰਨੇ ਪਾਏ ਸਾਡੇ ਲਈ ਸਾਖੀਆਂ ਤਿਆਰ ਕੀਤੀਆਂ ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਨਾਨਕਸਰ ਵਾਲੇ ਬਚਨ ਕਰਿਆ ਕਰਦੇ ਸਨ ਜੇ ਅਸੀਂ ਰੰਬੀ ਨਾਲ ਆਪਣੀ ਖਲੜੀ ਲਾ ਕੇ ਵੀ ਗੁਰੂ ਸਾਹਿਬਾਂ ਦੇ ਚਰਨਾਂ ਵਿੱਚ ਵਿਛਾ ਦਈਏ ਤਾਂ ਵੀ ਅਸੀਂ ਗੁਰੂ ਸਾਹਿਬਾਂ ਦਾ ਕਰਜ਼ਾ ਮੋੜ ਨਹੀਂ ਸਕਦੇ ਅੱਜ ਦੀ ਸਾਖੀ ਅੱਠਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਵੇਲੇ ਦੀ ਹੈ ਗੁਰੂ ਸਾਹਿਬ ਦੁਨਿਆਵੀ ਤੌਰ ਤੇ ਤਾਂ ਸੱਤਵੇਂ ਪਾਤਸ਼ਾਹ ਸ੍ਰੀ ਗੁਰੂ ਹਰਰਾਏ ਸਾਹਿਬ ਜੀ ਦੇ ਸਾਹਿਬਜ਼ਾਦੇ ਹਨ ਪਰ ਜੋਤ ਤਾਂ ਇੱਕ ਹੀ ਹੈ ਸੋ ਰੱਬ ਦਾ ਮੇਲ ਤਾਂ ਰੱਬ ਨਾਲ ਹੀ ਹੈ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਆਪਣਾ ਜਿਆਦਾ ਸਮਾਂ ਪਿਤਾ ਗੁਰੂ ਹਰਿਰਾਏ ਸਾਹਿਬ ਜੀ ਨਾਲ ਹੀ ਬਤਾਉਂਦੇ ਹਨ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਬਾਲ ਅਵਸਥਾ ਤੋਂ ਹੀ ਬਹੁਤ ਸੁੰਦਰ ਦਿਖਦੇ ਹਨ

ਗੁਰੂ ਸਾਹਿਬ ਦੇ ਦਰਸ਼ਨ ਕਰਨ ਵਾਲਾ ਇੱਕ ਵਾਰ ਦਰਸ਼ਨ ਕਰਕੇ ਉਹਨਾਂ ਦਾ ਮੁਰੀਦ ਹੋ ਜਾਂਦਾ ਹੈ। ਇਹ ਨਜ਼ਾਰਾ ਕਹਿਣ ਸੁਣਨ ਤੋਂ ਬਾਹਰ ਹੈ ਇੱਕ ਜੀਵ ਨਾਲ ਗੁਰੂ ਸਾਹਿਬ ਦੀ ਉਪਮਾ ਕੀਤੀ ਨਹੀਂ ਜਾ ਸਕਦੀ ਤੁਮਰੀ ਉਪਮਾ ਤੁਮ ਹੀ ਪ੍ਰਭ ਜਾਨੋ ਹਮ ਕਹਿ ਨ ਸਕੈ ਹਰਿ ਗੁਨੇ ਜੈਸੇ ਤੁਮ ਤੈਸੇ ਪ੍ਰਭ ਤੁਮ ਹੀ ਗੁਣ ਜਾਨੋ ਪ੍ਰਭ ਅਪਨੇ ਭਾਵ ਹੇ ਪ੍ਰਭੂ ਹੇ ਹਰੀ ਤੇਰੀ ਵਡਿਆਈ ਤੂੰ ਆਪ ਹੀ ਜਾਣਦਾ ਹੈ ਅਸੀਂ ਜੀਵ ਤੇਰੇ ਗੁਣ ਬਿਆਨ ਨਹੀਂ ਕਰ ਸਕਦੇ ਹੇ ਪ੍ਰਭੂ ਜਿਹੋ ਜਿਹਾ ਤੂੰ ਹੈ ਇਹੋ ਜਿਹਾ ਤੂੰ ਆਪ ਹੀ ਹੈ ਆਪਣੇ ਗੁਣ ਤੂੰ ਆਪ ਹੀ ਜਾਣਦਾ ਹੈ ਜਦੋਂ ਗੁਰੂ ਸਾਹਿਬ ਦਰਬਾਰ ਵਿੱਚ ਬੈਠ ਕੇ ਬਾਣੀ ਪੜ੍ਦੇ ਹਨ ਤਾਂ ਉਹਨਾਂ ਦੀ ਮਿੱਠੀ ਰਸਨਾ ਤੋਂ ਬਾਣੀ ਸੁਣ ਕੇ ਸੰਗਤ ਟਿਕ ਕੇ ਬੈਠ ਜਾਂਦੀ ਹੈ

ਜਦੋਂ ਸੰਗਤਾਂ ਗੁਰੂ ਹਰਿਰਾਏ ਸਾਹਿਬ ਜੀ ਕੋਲ ਬੇਨਤੀ ਕਰਦੀ ਆਂ ਤਾਂ ਵੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨਾਲ ਹੀ ਹੁੰਦੇ ਹਨ ਗੁਰੂ ਹਰਰਾਏ ਸਾਹਿਬ ਜੀ ਪਾਸੋਂ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਪਹਿਲੇ ਗੁਰੂ ਸਾਹਿਬਾਂ ਵੇਲੇ ਦੀਆਂ ਸਾਖੀਆਂ ਵੀ ਸੁਣਦੇ ਰਹਿੰਦੇ ਹਨ ਇਕ ਦਿਨ ਗੁਰੂ ਸਾਹਿਬ ਦੀ ਨਜ਼ਰ ਇੱਕ ਸੱਪ ਤੇ ਪਈ ਜੋ ਕਿ ਅੱਗ ਮਰੀ ਹਾਲਤ ਵਿੱਚ ਪਿਆ ਹੋਇਆ ਸੀ ਅਤੇ ਉਸਨੂੰ ਕੀੜਿਆਂ ਚਿੰਬੜੀਆਂ ਹੋਈਆਂ ਸਨ ਇਹ ਦੇਖ ਕੇ ਬਾਲਾ ਪ੍ਰੀਤਮ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਪਿਤਾ ਜੀ ਨੂੰ ਆਪਣੀ ਮਿੱਠੀ ਰਸਨਾ ਤੋਂ ਬੇਨਤੀ ਕਰਦੇ ਹਨ ਇਸ ਵਿਚਾਰੇ ਤੋਂ ਕੀ ਕਸੂਰ ਹੋ ਗਿਆ ਇਸ ਨੂੰ ਇਹ ਕੀੜੀਆਂ ਕਿਉਂ ਦੁੱਖ ਦੇ ਰਹੀਆਂ ਹਨ ਇਹ ਸੁਣ ਕੇ ਗੁਰੂ ਹਰਰਾਏ ਸਾਹਿਬ ਜੀ ਨੇ ਬਚਨ ਕੀਤਾ

ਇਹ ਸੱਪ ਪਿਛਲੇ ਜਨਮ ਵਿੱਚ ਇੱਕ ਪਖੰਡੀ ਸਾਧ ਸੀ ਜਿਸ ਦਾ ਮੰਤਬ ਸਿਰਫ ਵਿਹਲੇ ਬੈਠ ਕੇ ਲੋਕਾਂ ਤੋਂ ਪੈਸੇ ਲੁੱਟਣਾ ਸੀ ਇਹ ਭੋਲੇ ਭਾਲੇ ਲੋਕਾਂ ਨੂੰ ਮੂਰਖ ਬਣਾਉਂਦਾ ਸੀ ਉਹਨਾਂ ਦਾ ਕੋਈ ਕਾਰਜ ਸਵਾਰਦਾ ਨਹੀਂ ਸੀ ਬਲਕਿ ਉਹਨਾਂ ਤੋਂ ਪੈਸੇ ਲੈ ਕੇ ਦੁਖੀਆਂ ਨੂੰ ਹੋਰ ਦੁਖੀ ਕਰਦਾ ਸੀ। ਇਹ ਕੀੜਿਆਂ ਜਿਹੜੀਆਂ ਇਸਨੂੰ ਚਿਬੜੀਆਂ ਹੋਈਆਂ ਹਨ ਇਹ ਉਹ ਵਿਚਾਰੇ ਲੋਕ ਹਨ

ਜਿਨਾਂ ਨੂੰ ਇਸਨੇ ਪਿਛਲੇ ਜਨਮਾਂ ਵਿੱਚ ਤੰਗ ਕੀਤਾ ਅਤੇ ਇਹਨਾਂ ਤੋਂ ਪੈਸੇ ਲਿੱਤੇ ਪਰ ਬਦਲੇ ਵਿੱਚ ਕੋਈ ਕੰਮ ਨਾ ਸਵਾਰਿਆ ਅੱਜ ਇਹ ਕੀੜੀਆਂ ਬਣ ਕੇ ਇਸਦਾ ਮਾਸ ਨੋਚ ਰਹੇ ਹਨ ਹੁਣ ਇਸ ਸਾਧ ਦਾ ਲੇਖਾ ਹੋ ਰਿਹਾ ਹੈ ਚੰਗੇ ਮਾੜੇ ਕਰਮਾਂ ਦਾ ਹਿਸਾਬ ਤਾਂ ਰੱਬ ਦੀ ਦਰਗਾਹ ਵਿੱਚ ਹੁੰਦਾ ਹੀ ਹੈ ਚੰਗਿਆਈਆਂ ਬੁਰਿਆਈਆ ਵਾਚੈ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰ ਧਰਮਰਾਜ ਅਕਾਲ ਪੁਰਖ ਦੀ ਹਜ਼ੂਰੀ ਵਿੱਚ ਜੀਵਾਂ ਦੇ ਕੀਤੇ ਹੋਏ ਚੰਗੇ ਤੇ ਮੰਦੇ ਕੰਮ ਵਿਚਾਰਦਾ ਹੈ ਆਪੋ ਆਪਣੇ ਇਹਨਾਂ ਕੀਤੇ ਹੋਏ ਕਰਮਾਂ ਦੇ ਅਨੁਸਾਰ ਕਈ ਜੀਵ ਅਕਾਲ ਪੁਰਖ ਦੇ ਨੇੜੇ ਹੋ ਜਾਂਦੇ ਹਨ ਅਤੇ ਕਈ ਅਕਾਲ ਪੁਰਖ ਤੋਂ ਦੂਰ ਹੋ ਜਾਂਦੇ ਹਨ ਇਸ ਤਰਾਂ ਗੁਰੂ ਸਾਹਿਬ ਾਂ ਸਮੇਂ ਅਨੇਕਾਂ ਹੀ ਕੌਤਕ ਹੁੰਦੇ ਰਹੇ ਕਿਸੇ ਪ੍ਰਕਾਰ ਦੀ ਕੋਈ ਗਲਤੀ ਭੁੱਲ ਹੋ ਗਈ ਹੋਵੇ ਤਾਂ ਵਾਹਿਗੁਰੂ ਜੀ ਸੰਗਤ ਜੀ ਤੁਸੀਂ ਮਾਫ ਕਰ ਦੇਣਾ

Leave a Reply

Your email address will not be published. Required fields are marked *