ਸ਼ਹੀਦਾਂ ਅੱਗੇ ਇਦਾਂ ਕੀਤੀ ਅਰਦਾਸ ਕਦੇ ਖਾਲੀ ਨਹੀਂ ਜਾਂਦੀ ਇਸ ਤਰ੍ਹਾਂ ਅਰਦਾਸ ਕਰੋ ਜੀ

ਧੰਨ ਧੰਨ ਬਾਬਾ ਦੀਪ ਸਿੰਘ ਜੀ

ਵਾਹਿਗੁਰੂ ਵਾਹਿਗੁਰੂ ਅਨੋਖੇ ਅਮਰ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ ਅਨੋਖੇ ਅਮਰ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ ਪਰਮ ਸਤਿਕਾਰਯੋਗ ਗੁਰੂ ਜੀ ਦੀ ਸਾਜੀ ਨਿਵਾਜੀ ਸਾਧ ਸੰਗਤ ਜੀ ਆਓ ਰਸਨਾ ਦੀ ਪਵਿੱਤਰਤਾ ਵਾਸਤੇ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਬਹੁਤਿਆਂ ਦੇ ਮਨਾਂ ਦੇ ਅੰਦਰ ਇੱਕ ਸਵਾਲ ਹੈ ਕਿ ਬੜੀਆਂ ਅਰਦਾਸਾਂ ਕੀਤੀਆਂ ਪਰ ਪਰਮਾਤਮਾ ਸਾਡੀ ਅਰਦਾਸ ਨਹੀਂ ਸੁਣਦਾ ਸਾਡੀ ਅਰਦਾਸ ਪਰਮਾਤਮਾ ਕਿਉਂ ਨਹੀਂ ਸੁਣਦਾ ਸੰਗਤ ਜੀ ਪਰਮਾਤਮਾ ਦੇ ਵਿੱਚ ਕੋਈ ਕਮੀ ਨਹੀਂ ਪਰਮਾਤਮਾ ਸਭ ਦੇ ਦਿਲਾਂ ਦੀਆਂ ਜਾਨਣ ਵਾਲਾ ਹੈ

ਘਟ ਘਟ ਕੇ ਅੰਤਰ ਕੀ ਜਾਨਤ ਭਲੈ ਬੁਰੇ ਕੀ ਪੀਰ ਪਛਾਨਤ ਉਹ ਸਾਰਿਆਂ ਦੇ ਮਨਾਂ ਦੀਆਂ ਜਾਨਣ ਵਾਲਾ ਆ ਭਾਵੇਂ ਬੁਰਾ ਆ ਭਾਵੇਂ ਚੰਗਾ ਆ ਫਿਰ ਕਮੀ ਸਾਡੇ ਵਿੱਚ ਹੈ ਸਾਨੂੰ ਅਰਦਾਸ ਕਰਨੀ ਨਹੀਂ ਹੁੰਦੀ ਸੰਗਤ ਜੀ ਜਦੋਂ ਅਸੀਂ ਅਰਦਾਸ ਕਰਦੇ ਹਾਂ ਅਰਦਾਸ ਹਰੇਕ ਕੰਮ ਨੂੰ ਕਰਨ ਦੇ ਕੁਝ ਨਾ ਕੁਝ ਰੂਲ ਹੁੰਦੇ ਨੇ ਨਿਯਮ ਹੁੰਦੇ ਨੇ ਅਰਦਾਸ ਕਰਨ ਦੇ ਵੀ ਨਿਯਮ ਨੇ ਕੀ ਅਸੀਂ ਅਰਦਾਸ ਕਿਵੇਂ ਕੀਤੀ ਆ ਕੀ ਅਸੀਂ ਅਰਦਾਸ ਸਹੀ ਤਰੀਕੇ ਨਾਲ ਕੀਤੀ ਆ ਜਿਹੜੀ ਅਰਦਾਸ ਅਕਾਲ ਪੁਰਖ ਵਾਹਿਗੁਰੂ ਤੱਕ ਪਹੁੰਚੇ ਹੁਣ ਸਭ ਤੋਂ ਪਹਿਲਾਂ ਜਦੋਂ ਅਸੀਂ ਅਰਦਾਸ ਕਰਦੇ ਹਾਂ ਤੇ ਅਸੀਂ ਜਿਸ ਅੱਗੇ ਅਰਦਾਸ ਕਰਦੇ ਹਾਂ ਅਸੀਂ ਗੁਰੂ ਸਾਹਿਬ ਅੱਗੇ ਅਰਦਾਸ ਕਰ ਰਹੇ ਹਾਂ ਸ਼ਹੀਦ ਸਿੰਘਾ ਅੱਗੇ ਕਰ ਰਹੇ ਹਾਂ ਬਾਬਾ

ਤੱਕ ਪਹੁੰਚੇ ਹੁਣ ਸਭ ਤੋਂ ਪਹਿਲਾਂ ਜਦੋਂ ਅਸੀਂ ਅਰਦਾਸ ਕਰਦੇ ਆਂ ਤੇ ਅਸੀਂ ਜਿਸ ਅੱਗੇ ਅਰਦਾਸ ਕਰਦੇ ਹਂ ਅਸੀਂ ਗੁਰੂ ਸਾਹਿਬ ਅੱਗੇ ਅਰਦਾਸ ਕਰ ਰਹੇ ਹਾਂ ਸ਼ਹੀਦ ਸਿੰਘਾ ਅੱਗੇ ਕਰ ਰਹੇ ਹਾਂ ਬਾਬਾ ਦੀਪ ਸਿੰਘ ਜੀ ਅੱਗੇ ਕਰ ਰਹੇ ਹਾਂ ਕੀ ਅਸੀਂ ਆਪਣਾ ਪੂਰਨ ਭਰੋਸਾ ਵਿਸ਼ਵਾਸ ਜੋ ਹੈ ਬਾਬਾ ਦੀਪ ਸਿੰਘ ਉੱਪਰ ਰੱਖਿਆ ਹੋਇਆ ਕਿ ਅਸੀਂ ਸ਼ਹੀਦ ਸਿੰਘਾਂ ਦੀ ਹੋਂਦ ਨੂੰ ਸਵੀਕਾਰਿਆ ਹੋਇਆ ਕਿ ਸ਼ੇਰ ਸਿੰਘ ਹੁੰਦੇ ਨੇ ਕਿ ਅਸੀਂ ਅਕਾਲ ਪੁਰਖ ਵਾਹਿਗੁਰੂ ਜੀ ਦੀ ਹੋਂਦ ਨੂੰ ਸ਼ਿਕਾਰਿਆ ਹੋਇਆ ਕਿ ਅਕਾਲ ਪੁਰਖ ਵਾਹਿਗੁਰੂ ਹੈ ਜੇ ਸਾਡੇ ਮਨ ਦੇ ਅੰਦਰ ਇਹੀ ਸ਼ੰਕਾ ਆ ਪਤਾ ਨਹੀਂ ਅਕਾਲ ਪੁਰਖ ਹੈਗਾ ਕਿ ਨਹੀਂ ਹੈਗਾ ਪਤਾ ਨਹੀਂ ਬਾਬਾ ਦੀਪ ਸਿੰਘ ਜੀ ਹੈਗੇ ਕਿ ਨਹੀਂ ਹੈਗੇ ਪਤਾ ਨਹੀਂ ਸ਼ਹੀਦ ਸਿੰਘ ਹੈਗੇ ਕਿ ਨਹੀਂ ਹੈਗੇ ਤਾਂ ਵੀ ਸਾਡੀ ਅਰਦਾਸ ਕਬੂਲ ਲਈ ਜਾਂਦੀ ਸੋ ਸਭ ਤੋਂ ਪਹਿਲਾਂ ਪਹਿਲਾਂ ਨਿਯਮ ਜਿਹੜਾ ਹੈ

ਅਰਦਾਸ ਦਾ ਕਿ ਅਕਾਲ ਪੁਰਖ ਵਾਹਿਗੁਰੂ ਜੀ ਦੇ ਅੱਗੇ ਜੀ ਅਰਦਾਸ ਕਰ ਰਹੇ ਹਾਂ ਤੇ ਸਾਨੂੰ ਪੂਰਨ ਭਰੋਸਾ ਹੋਣਾ ਚਾਹੀਦਾ ਕਿ ਅਕਾਲ ਪੁਰਖ ਵਾਹਿਗੁਰੂ ਤੋਂ ਬਿਨਾਂ ਸਾਡੀ ਅਰਦਾਸ ਕਿਸੇ ਨੇ ਨਹੀਂ ਸੁਣੀ ਤੇ ਦੂਜਾ ਨਿਯਮ ਹੈ ਅਰਦਾਸ ਦਾ ਜਿਹੜਾ ਕਿ ਜਦੋਂ ਅਸੀਂ ਅਰਦਾਸ ਕਰਦੇ ਹਾਂ ਮਨ ਵਿੱਚ ਅਸੀਂ ਇਹ ਵਿਚਾਰ ਕਰਨੀ ਹੈ ਕਿ ਜਿਹੜੀ ਅਰਦਾਸ ਅਸੀਂ ਕਰ ਰਹੇ ਹਾਂ ਜਿਹੜੀ ਕਾਮਨਾ ਅਸੀਂ ਅਰਦਾਸ ਵਿੱਚ ਮੰਗ ਰਹੇ ਹਾਂ ਕੀ ਉਹ ਅਰਦਾਸ ਸਾਡੀ ਯੋਗ ਹੈ ਸਹੀ ਹੈ ਉਹ ਮੰਗਣ ਲਾਇਕ ਹੈ ਜੇ ਸਾਡੇ ਮਨ ਦੇ ਵਿੱਚ ਇਹ ਸਵਾਲ ਆ ਰਿਹਾ ਕਿ ਮੇਰੀ ਅਰਦਾਸ ਸਾਡਾ ਮਨ ਹੀ ਕਹਿ ਰਿਹਾ ਕਿ ਅਰਦਾਸ ਯੋਗ ਨਹੀਂ ਤਾਂ ਵੀ ਸਾਡੀ ਅਰਦਾਸ ਪੂਰੀ ਨਹੀਂ ਹੁੰਦੀ ਨਹੀਂ ਸੁਣੀ ਜਾਂਦੀ ਸੋ ਇਹ ਵੀ ਨਿਯਮ ਦਾ ਪਾਲਣਾ ਹੋਣੀ ਜਰੂਰੀ ਹੈ ਤਾਂ ਹੀ ਅਰਦਾਸ ਸਾਡੀ ਸੁਣੀ ਜਾਏਗੀ ਕਿਉਂਕਿ ਅਕਾਲ ਪੁਰਖ ਵਾਹਿਗੁਰੂ ਤੇ ਸਭ ਦੀਆਂ ਸੁਣਦੇ ਨੇ ਸਭ ਦੀਆਂ ਝੋਲੀਆਂ ਭਰਦੇ ਨੇ ਸਭ ਦੀ ਅਰਦਾਸ ਸੁਣਦੇ ਨੇ ਤੀਨੇ ਤਾਪ ਨਿਵਾਰਨਹਾਰਾ ਦੁਖ ਹੰਤਾ ਸੁਖ ਰਾਸ

ਤੀਨੇ ਤਾਪ ਨਿਵਾਰਨਹਾਰਾ ਦੁਖ ਹੰਤਾ ਸੁਖ ਰਾਸ ਤਾ ਕੋ ਬਿਘਨ ਨ ਕੋਊ ਲਾਗੈ ਜਾ ਕੀ ਪ੍ਰਭ ਆਗੈ ਅਰਦਾਸ ਗੁਰੂ ਸਾਹਿਬ ਮਹਾਰਾਜ ਅਰਦਾਸਾਂ ਸੁਣਦੇ ਨੇ ਬਿਰਥੀ ਕਦੇ ਨ ਹੋਵਈ ਜਨ ਕੀ ਅਰਦਾਸ ਜਨ ਕੀ ਅਰਦਾਸ ਜਨ ਬਣ ਕੇ ਅਰਦਾਸ ਕਰਨੀ ਹੈ ਗੁਰੂ ਦਾ ਪਿਆਰਾ ਬਣ ਕੇ ਈਸ਼ਾ ਪੂਰਕ ਸਰਬ ਸੁਖਦਾਤਾ ਹਰਿ ਜਾ ਕੇ ਵਸ ਹੈ ਕਾਮ ਧੇਨਾ ਸੋ ਐਸਾ ਹਰਿ ਧਿਆਈਐ ਮੇਰੇ ਜੀਅੜੇ ਤਾ ਸਰਬ ਸੁਖੁ ਪਾਵਹਿ ਮੇਰੇ ਮਨਾ ਸੋ ਇਵੇਂ ਅਰਦਾਸ ਕਰਨੀ ਹੈ ਵਾਹਿਗੁਰੂ ਦਾ ਪਿਆਰਾ ਬਣ ਗਿਆ ਅਕਾਲ ਪੁਰਖ ਸ਼ਹੀਦ ਸਿੰਘਾਂ ਦਾ ਪਿਆਰਾ ਬਣ ਕੇ ਤੇ ਗੁਰੂ ਸਾਹਿਬ ਅਰਦਾਸ ਸੁਣਦੇ ਨੇ ਤੇ ਤੀਜਾ ਜਿਹੜਾ ਨਿਯਮ ਹੈ ਅਰਦਾਸ ਕਰਨ ਵੇਲੇ ਕੀ ਅਸੀਂ ਸਾਡੇ ਅੰਦਰ ਪਹਿਲਾ ਭਰੋਸਾ ਤੇਹ ਹੋਣਾ ਚਾਹੀਦਾ ਆ ਕਿ ਹੋਂਦ ਸਵੀਕਾਰ ਨਹੀਂ ਹੈ ਕੀ ਅਕਾਲ ਪੁਰਖ ਵਾਹਿਗੁਰੂ ਹੈਗਾ ਆ ਮੇਰੀ ਅਰਦਾਸ ਸੁਣੇਗਾ ਦੂਜਾ ਨਿਯਮ ਕੀ ਮਨ ਦੇ ਅੰਦਰ ਵਿਚਾਰ ਕਰਨੀ ਹੈ ਕਿ ਸਾਡੀ ਅਰਦਾਸ ਜਾਇਜ ਹੈ ਤੇ ਤੀਜਾ ਜਿਹੜਾ ਨਿਯਮ ਹੈ ਸਭ ਤੋਂ ਮੇਨ ਨਿਯਮ ਕੀ ਸਾਨੂੰ ਅਕਾਲ ਪੁਰਖ ਵਾਹਿਗੁਰੂ ਦੀ ਦੀ ਸ਼ਕਤੀ ਤੇ ਸਮਰੱਥਾ ਤੇ ਭਰੋਸਾ ਹੈ

ਜੇ ਸਾਡੇ ਮਨ ਵਿੱਚ ਅਰਦਾਸ ਕਰਦਿਆਂ ਇਹ ਚੀਜ਼ਾਂ ਆ ਰਹੀ ਹੈ ਪਤਾ ਨਹੀਂ ਅਰਦਾਸ ਸੁਣੀ ਜਾਊਗੀ ਕਿ ਨਹੀਂ ਸੁਣੀ ਜਾਊਗੀ ਪਤਾ ਨਹੀਂ ਮੇਰੀ ਅਰਦਾਸ ਮਹਾਰਾਜ ਸੁਣਗੇ ਕਿ ਨਹੀਂ ਸੁਣਨਗੇ ਬਾਬਾ ਜੀ ਸੁਣਗੇ ਕਿ ਨਹੀਂ ਸੁਣਨਗੇ ਜਿੱਦਾਂ ਕਈ ਵਾਰੀ ਇਨਸਾਨ ਨੂੰ ਇਦਾਂ ਦੇ ਰੋਗ ਆਪਾਂ ਸਾਖੀਆਂ ਸਾਂਝੀਆਂ ਕਰਦੇ ਹਂ ਹੱਡ ਬੀਤੀਆਂ ਕਈ ਵਾਰੀ ਇਨਸਾਨ ਨੂੰ ਇਦਾਂ ਦਾ ਰੋਗ ਲੱਗ ਜਾਂਦਾ ਆ ਮੈਡੀਕਲ ਲਾਈਨ ਦੇ ਵਿੱਚ ਜਿਹਦਾ ਇਲਾਜ ਹੀ ਨਹੀਂ ਹੈਗਾ ਇਲਾਜ ਬਿਮਾਰੀ ਲੱਗ ਜਾਵੇ ਕਿਸੇ ਨੂੰ ਹੁਣ ਉਹ ਇਨਸਾਨ ਅਰਦਾਸ ਵੀ ਕਰੇ ਤੇ ਨਾਲ ਉਹਦੇ ਮਨ ਵਿੱਚ ਸ਼ੰਕਾ ਵੀ ਹੋਵੇ ਕੀ ਯਾਰ ਪਤਾ ਨਹੀਂ ਮੇਰੀ ਅਰਦਾਸ ਸੁਣੀ ਜਾਓ ਪਤਾ ਨਹੀਂ ਮੇਰਾ ਰੋਗ ਬਾਬਾ ਜੀ ਠੀਕ ਕਰ ਲੈਣਗੇ ਸੰਗਤ ਜੀ ਮਨ ਵਿੱਚ ਐਸਾ ਭਰੋਸਾ ਸ਼ਰਧਾ ਹੋਵੇ ਕਿ ਜੇ ਮੇਰਾ ਰੋਗ ਕੱਟਣਾ ਤਾਂ ਬਾਬਾ ਜੀ ਨੇ ਕੱਟਣਾ ਗੁਰੂ ਸਾਹਿਬ ਨੇ ਕੱਟਣਾ ਕਿਉਂਕਿ ਜਦੋਂ ਸਾਰੇ ਰਸਤੇ ਬੰਦ ਹੋ ਜਾਂਦੇ ਨੇ ਫਿਰ ਗੁਰੂ ਸਾਹਿਬ ਦਾ ਰਸਤਾ ਖੋਲਦਾ ਆ ਸੋ ਪ੍ਰੇਮ ਦੇ ਨਾਲ ਸ਼ਰਧਾ ਵਿੱਚ ਭਿੱਜ ਕੇ ਭਰੋਸਾ ਰੱਖ ਕੇ ਅਰਦਾਸ ਕਰਨੀ ਇਹ ਸਾਰੀ ਖੇਡ

ਭਰੋਸੇ ਦੀ ਹ ਪ੍ਰੇਮ ਦੀ ਹੈ ਜਾ ਕਉ ਮੁਸ਼ਕਲ ਅਤ ਬਨੈ ਢੋਈ ਕੋਇ ਨ ਦੇਇ ਲਾਗੂ ਹੋਇ ਦੁਸਮਣਾ ਸਾਕ ਵੀ ਭਜ ਖਲੈ ਸਭੋ ਭਜੇ ਆਸਰਾ ਚੂਕੈ ਸਭ ਸਰਾਉ ਚਿਤੁ ਆਵੈ ਉਸ ਪਾਰਬ੍ਰਹਮ ਲਗੈ ਨ ਤਤੀ ਵਾਉ ਸਾਹਿਬ ਨਿਤਾਣਿਆ ਕਾ ਤਾਨ ਆਇ ਨ ਜਾਈ ਥਿਰ ਸਦਾ ਗੁਰ ਸਬਦੀ ਸਚੁ ਜਾਨ ਜੇ ਕੋ ਹੋਵੈ ਦੁਬਲਾ ਨਾਗੋ ਭੂਖ ਕੀ ਪੀਰ ਦਮੜਾ ਪਲੈ ਨ ਪਵੈ ਨਾ ਕੋ ਦੇਵੈ ਧੀਰ ਸੁਆਰਥ ਸੁਆਉ ਨਾ ਕੋ ਕਰੈ ਨਾ ਕਿਛੁ ਹੋਵੈ ਕਾਜ ਚਿਤਿ ਆਵੈ ਉਸ ਪਾਰਬ੍ਰਹਮ ਤਾ ਨਿਹਚਲੁ ਹੋਵੈ ਕਾਜ ਜਾ ਕੋ ਚਿੰਤਾ ਬਹੁਤ ਬਹੁਤ ਦੇਹੀ ਵਿਆਪੈ ਰੋਗ ਜਿਨਾਂ ਤੇ ਬੜੇ ਵੱਡੇ ਵੱਡੇ ਵਿਰਲਾਪ ਕਰਦੇ ਹੋਣ ਚੀਕਦੇ ਹੋਣ ਰੋਗਾਂ ਦੇ ਨਾਲ ਜਾਂ ਕੋ ਚਿੰਤਾ ਬਹੁਤ ਬਹੁਤ ਜਿਹਨਾਂ ਨੂੰ ਬੜੀ ਚਿੰਤਾ ਰਹਿੰਦੀ ਹੋਵੇ ਦੇਹੀ ਵਿਆਪੈ ਰੋਗ ਗ੍ਰਹਸਤ ਕੁਟੰਬ ਪਲੇਟਿਆ ਕਦੇ ਹਰਖ ਕਦੇ ਸੋਗ ਗਉਣ ਕਰੈ ਚਹੁ ਕੁੰਟ ਕਾ ਘੜੀ ਨ ਬੈਸਣੁ ਸੋਇ ਚਿਤਿ ਆਵੈ ਉਸੁ ਪਾਰਬ੍ਰਹਮ ਤਾ ਤਨੁ ਮਨੁ ਸੀਤਲ ਹੋਇ ਸੋ ਐਵੇਂ ਅਰਦਾਸ ਕਰਨੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਅੱਗੇ ਤੇ ਅਕਾਲ ਪੁਰਖ ਵਾਹਿਗੁਰੂ ਫਿਰ ਪ੍ਰਵਾਨ ਵੀ ਕਰਦਾ ਹ ਅਰਦਾਸ ਇਦਾਂ ਦਾ ਸਫਲ ਹੁੰਦੀ ਹੈ ਸੰਗਤ ਜੀ ਸ਼ਰਧਾ ਵਿੱਚ ਭਿੱਜ ਕੇ ਕੀਤੀ ਹੋਈ ਅਰਦਾਸ ਸੋ ਸੰਗਤ ਜੀ ਜਿਵੇਂ ਅਸੀਂ ਨਿਤਾਦਰ ਸਾਖੀਆਂ ਸਾਂਝੀਆਂ ਕਰਦੇ ਹਾਂ ਹੱਡ ਬੀਤੀਆਂ ਕਿਵੇਂ ਸ਼ਹੀਦ ਸਿੰਘ ਬਾਬਾ ਦੀਪ ਸਿੰਘ ਜੀ ਬਾਬਾ ਨੋਧ ਸਿੰਘ ਜੀ ਤੇ ਅਨੇਕਾਂ ਸ਼ਹੀਦ ਸਿੰਘ ਜਿਹੜੇ ਸੰਗਤ ਦੇ ਨਾਲ ਪ੍ਰਤੱਖ ਹਾਜ਼ਰ ਹੋ ਕੇ ਵਰਤਦੇ ਨੇ ਸੋ ਸੰਗਤ ਜੀ ਵਰਤਦੇ ਕਿੰਨਾਂ ਦੇ ਨਾਲ ਨੇ ਇਸ ਗੱਲ ਫਿਰ ਉਹ ਆ ਜਾਂਦੀ ਆ ਕਈਆਂ ਦੇ ਸਵਾਲ ਇਹ ਵੀ ਆਉਣਗੇ ਕਿ ਸਾਡੇ ਨਾਲ ਤੇ ਵਰਤੇ ਨਹੀਂ

ਅਸੀਂ ਤੇ ਚੁਪਹਿਰਾ ਸਾਹਿਬ ਚ ਹਾਜ਼ਰੀਆਂ ਵੀ ਭਰਦੇ ਆਂ ਗੱਲ ਫਿਰ ਉਹੀ ਆ ਕਿ ਹਰ ਇੱਕ ਚੀਜ਼ ਦੇ ਨਿਯਮ ਨੇ ਕੀ ਅਸੀਂ ਕਿਸ ਵਿਧੀ ਦੇ ਨਾਲ ਅਰਦਾਸ ਕਰਦੇ ਹਾਂ ਸ਼ਹੀਦ ਸਿੰਘਾਂ ਨੂੰ ਯਾਦ ਕਰਦੇ ਆਂ ਫਿਰ ਅਰਦਾਸ ਪ੍ਰਮਾਣ ਹੁੰਦੀ ਹੈ ਜੇ ਅਸੀਂ ਵਿਧੀ ਦੇ ਅਨੁਸਾਰ ਕਰਾਂਗੇ ਸੋ ਸੰਗਤ ਜੀ ਜਿਹੜੀ ਸਾਖੀ ਅਸੀਂ ਅੱਜ ਸਾਂਝੀ ਕਰਨ ਜਾ ਰਹੇ ਹਾਂ ਸੰਗਤ ਜੀ ਇੱਕ ਵੀਰ ਗੁਰਸਿੱਖ ਵੀਰ ਅੰਮ੍ਰਿਤਧਾਰੀ ਬਾਣੀ ਬਾਣੇ ਦੇ ਨਾਲ ਜੁੜਿਆ ਹੋਇਆ ਉਹ ਆਪਣੀ ਹੱਡਬੀਤੀ ਸੁਣਾਉਂਦਾ ਆ ਉਹ ਵੀਰ ਦੱਸਦਾ ਆ ਕੀ ਵਧੀਆ ਪਰਿਵਾਰ ਮੇਰਾ ਵਧੀਆ ਗੁਜ਼ਾਰਾ ਕਰਦਾ ਹੁੰਦਾ ਆ ਕਿ ਵਧੀਆ ਅਸੀਂ ਬਾਣੀ ਜਿੰਨੀ ਕ ਮਹਾਰਾਜ ਨੇ ਸਾਨੂੰ ਦਿੱਤੀ ਬਖਸ਼ਿਸ਼ ਕੀਤੀ ਉਨੀ ਕੁ ਬਾਣੀ ਅਸੀਂ ਪੜ੍ਹ ਲੈਂਦੇ ਸੀ

ਜਿੰਨਾਂ ਕ ਵਾਹਿਗੁਰੂ ਦਾ ਹੁਕਮ ਹੁੰਦਾ ਸੀ ਤੇ ਬਾਕੀ ਇਹ ਸੀ ਕਿ ਅਸੀਂ ਆਪਣੀ ਜ਼ਿੰਦਗੀ ਵਿੱਚ ਵਧੀਆ ਬਤੀਤ ਕਰ ਰਹੇ ਸੀ ਕਿਸੇ ਨਾਲ ਸਾਨੂੰ ਕੁਝ ਜਿਆਦਾ ਮਤਲਬ ਨਹੀਂ ਸੀ ਹੁੰਦਾ ਉਹ ਵੀਰ ਦੱਸਦਾ ਕਿ ਬਾਬਾ ਦੀਪ ਸਿੰਘ ਜੀ ਦੇ ਉੱਪਰ ਮੇਰਾ ਬੜਾ ਭਰੋਸਾ ਸੀ ਹਮੇਸ਼ਾ ਤੋਂ ਸ਼ਰਧਾ ਸੀ ਕੀ ਕਈ ਵਾਰੀ ਸਾਰੇ ਸ਼ਹੀਦ ਸਿੰਘ ਬਰਾਬਰ ਹੁੰਦੇ ਨੇ ਕੋਈ ਭੇਦ ਨਹੀਂ ਕਰਨਾ ਚਾਹੀਦਾ ਪਰ ਕਈ ਵਾਰੀ ਨਾ ਸੰਗਤ ਜੀ ਕਈ ਸ਼ਹੀਦ ਸਿੰਘਾਂ ਨਾਲ ਬਹੁਤਾ ਪ੍ਰੇਮ ਹੁੰਦਾ ਜਿਵੇਂ ਕਈ ਵਾਰੀ ਕੋਈ ਜਿਹੜਾ ਆ ਬਹੁਤਾ ਆਸ਼ਕ ਹੁੰਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਕੋਈ ਗੁਰੂ ਨਾਨਕ ਸਾਹਿਬ ਦਾ ਕੋਈ ਗੁਰੂ ਅਰਜਨ ਸਾਹਿਬ ਮਹਾਰਾਜ ਦਾ ਕੋਈ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਦਾ ਕੋਈ ਬਾਬਾ ਦੀਪ ਸਿੰਘ ਦਾ ਅਸ਼ਕ ਹੁੰਦਾ ਆ ਇਦਾਂ ਨਾ ਉਹ ਵੀਰ ਕਹਿੰਦਾ ਕਿ ਮੈਂ ਬਹੁਤਾ ਪ੍ਰੇਮ ਕਰਦਾ ਸੀ ਕਿ ਜਦੋਂ ਬਾਬਾ ਦੀਪ ਸਿੰਘ ਜੀ ਦੇ ਦਰਸ਼ਨ ਕਰਨੇ ਸਰੂਪ ਦੇ ਕਹਿੰਦਾ ਕਿ ਮੇਰੀਆਂ ਅੱਖਾਂ ਚੋਂ ਵੈਰਾਗਰਾ ਜਲਵਾ ਨਾ ਸ਼ੋ ਹੋ ਜਾਂਦਾ ਕਹਿੰਦਾ ਕਿ ਬਹੁਤ ਜਿਆਦਾ ਪ੍ਰੇਮ ਕਰਦਾ ਸੀ ਉਹ ਗੁਰਮੁਖ ਵੀਰ ਦੱਸਦਾ ਕਿ ਮੇਰੇ ਬੱਚੇ ਜਿਹੜੇ ਸੀ ਮੇਰਾ ਬੇਟਾ ਛੋਟਾ ਸੀ ਤੇ ਬੇਟੀ ਜਿਹੜੀ ਸੀ ਉਹ ਮੇਰੀ ਵੱਡੀ ਤੇ ਕਹਿੰਦਾ ਕਿ ਵਧੀਆ ਸੀ ਪਰ ਇੱਕ ਮੈਨੂੰ ਗਿਲਾ ਸੀ ਕਿ ਮੇਰੇ ਬੱਚੇ ਜਿਹੜੇ ਗੁਰਸਿੱਖ ਨਹੀਂ ਹ ਕਹਿੰਦਾ

ਕਿ ਮੈਂ ਹਮੇਸ਼ਾ ਬੱਚਿਆਂ ਨੂੰ ਵੀ ਕਹਿਣਾ ਬੇਟਾ ਪਾਠ ਕਰਿਆ ਕਰੋ ਪਾਠ ਕਰਿਆ ਕਰੋ ਤੇ ਗੁਰੂ ਸਾਹਿਬ ਅੱਗੇ ਬਾਬਾ ਜੀ ਅੱਗੇ ਵੀ ਬੇਨਤੀ ਕਰਦਾ ਰਹਿਣਾ ਕਿ ਬਾਬਾ ਜੀ ਗੁਰਸਿੱਖੀ ਦੀ ਰਾਤ ਬਖਸ਼ੋ ਪਰਿਵਾਰ ਨੂੰ ਕਹਿੰਦਾ ਕਿ ਇਦਾਂ ਅਰਦਾਸ ਕਰਦਾ ਰਿਹਾ ਕਹਿੰਦਾ ਕਿ ਮੈਨੂੰ ਬੜਾ ਭਰੋਸਾ ਬਾਬਾ ਦੀਪ ਸਿੰਘ ਤੇ ਬਹੁਤ ਜਿਆਦਾ ਭਰੋਸਾ ਸਿਖਰ ਆਲਾ ਕਹਿੰਦਾ ਅੱਖਾਂ ਬੰਦ ਕਰਕੇ ਵੀ ਮੈਂ ਅਰਦਾਸ ਕਰਾਂ ਕਿ ਮੈਂ ਮਾਲਕ ਮੈਨੂੰ ਬਚਾ ਲੈਣਾ ਮੈਂ ਗੱਡੀ ਦੇ ਅੱਗੇ ਖਲੋਤਾ ਹੋਵਾਂ ਟ੍ਰੇਨ ਦੇ ਅੱਗੇ ਤੇ ਮੈਨੂੰ ਪਤਾ ਮੈਨੂੰ ਬਾਬਾ ਜੀ ਨੇ ਬਚਾ ਲੈਣਾ ਤੇ ਮੈਨੂੰ ਬਚਾ ਲੈਂਦੇ ਨੇ ਉਹ ਕਹਿੰਦਾ ਕਿ ਮੈਂ ਇਦਾਂ ਕਿ ਮੇਰਾ ਬੇਟਾ ਜਿਹੜਾ ਸੀ ਉਹ ਛੋਟਾ ਸੀ ਬੇਟੀ ਮੇਰੀ ਵੱਡੀ ਸੀ ਕਹਿੰਦਾ ਦੋਨਾਂ ਦੀ ਸਟਡੀ ਕੰਪਲੀਟ ਹੋ ਚੁੱਕੀ ਤੇ ਬੇਟੀ ਮੇਰੀ ਜੋਬ ਲੱਭਦੀ ਸੀ ਬੇਟਾ ਵੀ ਜੋਬ ਲੱਭਦਾ ਸੀ ਤੇ ਕਹਿੰਦਾ ਕਿ ਜੋਬ ਮਿਲੇ ਨਾ ਇਹਨਾਂ ਨੂੰ ਬੜੇ ਪਰੇਸ਼ਾਨ ਤੰਗ ਤੇ ਮੈਂ ਵੀ ਆਉਂਦਾ ਵੀ ਰਿਟਾਇਰ ਹੋ ਚੁੱਕਾ ਸੀ ਵਧੀਆ ਕਾਰੋਬਾਰ ਚਲਦਾ ਚਲਦਾ ਕਹਿੰਦਾ ਕਿ ਮੇਰੀ ਪੈਨਸ਼ਨ ਸੀ ਤੇ ਪੈਨਸ਼ਨ ਬੜਾ ਔਖਾ ਗੁਜ਼ਾਰਾ ਚੱਲਣਾ ਸ਼ੁਰੂ ਹੋ ਗਿਆ ਕਹਿੰਦਾ ਮੈਂ ਵੀ ਇਹਨਾਂ ਨੂੰ ਕਿਹਾ ਬੇਟਾ ਤੁਸੀਂ ਜੋ ਲੱਭੋ ਕਹਿੰਦੇ ਕਿ

ਸੀ ਤੇ ਪੈਨਸ਼ਨ ਬੜਾ ਔਖਾ ਗੁਜ਼ਾਰਾ ਚੱਲਣਾ ਸ਼ੁਰੂ ਹੋ ਗਿਆ ਕਹਿੰਦਾ ਮੈਂ ਵੀ ਇਹਨਾਂ ਨੂੰ ਕਿਹਾ ਬੇਟਾ ਤੁਸੀਂ ਜੋ ਲੱਭੋ ਕਹਿੰਦੇ ਕਿ ਜਿੱਥੇ ਜੋਬ ਮਿਲਦੀ ਸੀ ਇਹਨਾਂ ਨੂੰ ਉੱਥੇ ਤਨਖਾਹ ਘੱਟ ਹੁੰਦੀ ਸੀ ਤੇ ਬੱਚੇ ਸ਼ਰਮ ਕਰਦੇ ਸੀ ਵੀ ਇਨੀ ਘੱਟ ਤਨਖਾਹ ਤੇ ਕੰਮ ਕਰਨਾ ਕਹਿੰਦੇ ਕਿ ਮੈਂ ਇਹਨਾਂ ਨੂੰ ਬੜਾ ਕਹਿੰਦਾ ਕਿ ਬੇਟਾ ਬਾਬਾ ਦੀਪ ਸਿੰਘ ਜੀ ਅੱਗੇ ਅਰਦਾਸ ਕਰਿਆ ਕਰੋ ਬਾਬਾ ਦੀਪ ਸਿੰਘ ਕਿਰਪਾ ਕਰਨਗੇ ਤੁਹਾਨੂੰ ਵਧੀਆ ਨੌਕਰੀ ਮਿਲੇਗੀ। ਕਹਿੰਦੇ ਕਿ ਬੱਚੇ ਅਣਗੋਲਿਆਂ ਕਰ ਜਾਂਦੇ ਪਰ ਇਹਨਾਂ ਨੂੰ ਜੋਬ ਨਾ ਮਿਲੀ ਬੜੇ ਪਰੇਸ਼ਾਨ ਹੋਏ ਬੜੇ ਹੌਸਲੇ ਟੁੱਟੇ ਇਹਨਾਂ ਦੇ ਕਹਿੰਦੇ ਕਿ ਮੈਂ ਇਹਨਾਂ ਨੂੰ ਧੱਕੇ ਨਾਲ ਕਹਿ ਕੇ ਲਵਾ ਦਿੱਤਾ ਕਿ ਬੇਟਾ ਜੇ ਸਟਾਰਟਿੰਗ ਆ ਤੁਸੀਂ ਕੋਈ ਨਹੀਂ ਘੱਟ ਤੇ ਕਰ ਲਓ ਅੱਗੇ ਆਪਾਂ ਤਨਖਾਹ ਵੱਧਦੀ ਜਾਣੀ ਆ। ਕਹਿੰਦਾ ਬੇਟਾ ਲੱਗ ਗਿਆ ਪਰ ਬੇਟੀ ਨਹੀਂ ਲੱਗੀ ਜੋਬ ਤੇ ਕਹਿੰਦੇ ਬੇਟਾ ਜਿਹੜਾ ਸੀ ਉਹ

ਖੁਸ਼ ਨਹੀਂ ਸੀ ਆਪਣੀ ਨੌਕਰੀ ਤੋਂ ਪਰਿੰਦਾ ਔਖਾ ਉਹਨੇ ਇੱਕ ਸਾਲ ਉਥੇ ਨੌਕਰੀ ਕੀਤੀ ਤਨਖਾਹ ਬਹੁਤੀ ਥੋੜੀ ਸੀ ਕਹਿੰਦਾ ਕਿ ਬੇਟੀ ਨੂੰ ਵੀ ਮੈਂ ਕਿਹਾ ਬੇਟਾ ਜੇ ਤੁਸੀਂ ਕਰਨੀ ਆ ਠੀਕ ਆ ਨਹੀਂ ਤੇ ਕੋਈ ਗੱਲ ਨਹੀਂ ਵੀ ਤੁਸੀਂ ਨਹੀਂ ਵੀ ਕਰਨੀ ਤੇ ਕੋਈ ਗੱਲ ਨਹੀਂ ਪਰ ਕਹਿੰਦੇ ਕਿ ਬੇਟੀ ਉਦਾਸ ਰਹਿਣਾ ਇਹਨਾਂ ਨੇ ਖੁਸ਼ ਨਹੀਂ ਸੀ ਆਪਣੇ ਕੰਮ ਤੋਂ ਬੇਟੀ ਚਲੋ ਘਰ ਰਹਿੰਦੇ ਸੀ ਬੇਟਾ ਵੀ ਖੁਸ਼ ਨਹੀਂ ਸੀ ਆਪਣੀ ਜੋਬ ਤੋਂ ਕਹਿੰਦਾ ਕਿ ਮੈਂ ਇਹਨਾਂ ਨੂੰ ਕੋਲ ਬਿਠਾਇਆ ਇੱਕ ਦਿਨ ਬੇਟੇ ਨੂੰ ਵੀ ਤੇ ਬੇਟੀ ਨੂੰ ਵੀ ਤੇ ਦੋਨਾਂ ਨੂੰ ਮੈਂ ਕਿਹਾ ਬੇਟਾ ਤੁਸੀਂ ਆਪਣੀ ਮਿਹਨਤ ਕੀਤੀ ਆ ਸਟਡੀ ਕੀਤੀ ਆ ਤੇ ਮੈਨੂੰ ਤੁਹਾਡੇ ਤੇ ਭਰੋਸਾ ਆ ਬਹੁਤ ਜਿਆਦਾ ਕਿ ਕਹਿੰਦਾ ਕਿ ਜਿੱਦਾਂ ਮੈਨੂੰ ਤੁਹਾਡੇ ਤੇ ਭਰੋਸਾ ਆ ਕਹਿੰਦਾ ਕਿ ਮੈਨੂੰ ਉਸ ਤੋਂ ਜਿਆਦਾ ਬਾਬਾ ਦੀਪ ਸਿੰਘ ਜੀ ਤੇ ਭਰੋਸਾ ਆ ਵੀ ਤੁਸੀਂ ਮੇਰੇ ਕਹਿਣ ਤੇ ਇੱਕ ਮਹੀਨਾ ਮੈਨੂੰ ਦੇ ਦੋ ਵੀ ਤੁਸੀਂ ਬਾਣੀ ਪੜ੍ਹਿਆ ਕਰੋ ਸ਼ਹੀਦਾਂ ਸਾਹਿਬ ਜਾਇਆ ਕਰੋ ਉੱਥੇ ਅਰਦਾਸ ਕਰਿਆ ਕਰੋ ਡੇਲੀ ਮੈਂ ਤੁਹਾਡੇ ਨਾਲ ਜਾਇਆ ਕਰਾਂਗਾ ਉੱਥੇ ਜਾ ਕੇ ਅਰਦਾਸ ਕਰਿਆ ਕਰੋ ਬਾਣੀ ਪੜ੍ਹਿਆ ਕਰੋ ਕਿ ਬਾਬਾ ਦੀਪ ਸਿੰਘ ਨੇ ਇਦਾਂ ਦੀ ਕਿਰਪਾ ਕਰ ਦੇਣੀ

ਕਿ ਤੁਹਾਨੂੰ ਬਹੁਤ ਵਧੀਆ ਨੌਕਰੀ ਮਿਲੇਗੀ ਬਹੁਤ ਵਧੀਆ ਜੋਬ ਮਿਲੇਗੀ ਇਹ ਉਹਨਾਂ ਦਾ ਪਿਤਾ ਦੱਸਦਾ ਆ ਹੱਡ ਬੀਤੀ ਕਿਉਂਕਿ ਸੰਗਤ ਜੀ ਜਿਨਾਂ ਦੇ ਨਾਲ ਬੀਤਦੀ ਆ ਨਾ ਉਹ ਫਿਰ ਖੁਸ਼ ਹੋ ਕੇ ਦੱਸਦੇ ਨੇ ਕਿ ਬਾਬਾ ਦੀਪ ਸਿੰਘ ਇਦਾਂ ਵਰਤੇ ਸਾਡੇ ਨਾਲ ਸੋ ਵੀਰ ਵੀ ਬੜਾ ਖੁਸ਼ ਖੁਸ਼ ਹੋ ਕੇ ਆਪਣੀ ਹੱਡ ਬੀਤੀ ਸੁਣਾਉਂਦਾ ਕਿ ਇਦਾਂ ਮੈਂ ਆਪਣੇ ਬੱਚਿਆਂ ਨੂੰ ਕਿ ਆਹ ਉਸ ਦਿਨ ਕਿ ਬੇਟਾ ਮੈਨੂੰ ਇੱਕ ਮਹੀਨਾ ਦੇ ਦੋ ਕਹਿੰਦੇ ਜਿਹੜੀ ਬੇਟੀ ਸੀ ਉਹ ਥੋੜੀ ਸਮਝਦਾ ਅਸੀਂ ਬੇਟੇ ਨੇ ਕਹਿੰਦਾ ਕਿ ਸੁਣ ਤੇ ਲਿਆ ਉਸ ਸਮੇਂ ਹਾਂ ਨਹੀਂ ਕਰ ਦਿੱਤੀ ਪਰ ਉਹ ਨਹੀਂ ਤੁਰਿਆ ਪਰ ਜਿਹੜੀ ਬੇਟੀ ਹ ਕਹਿੰਦੀ ਉਹਨੇ ਕਹਿਣਾ ਮੰਨਿਆ ਉਹ ਮੇਰੇ ਨਾਲ ਸ਼ਹੀਦਾਂ ਸਾਹਿਬ ਵੀ ਜਾਂਦੀ ਰਹੀ ਬੇਟਾ ਵੀ ਜਾਂਦਾ ਰਿਹਾ ਨਾਲ ਪਰ ਕਹਿੰਦਾ ਕਿ ਬਾਣੀ ਪੜ੍ਨ ਵਾਲੇ ਪਾਸੇ ਸਿਰਫ ਬੇਟੀ ਲੱਗੀ ਬੇਟਾ ਨਹੀਂ ਲੱਗਾ ਕਹਿੰਦੇ ਕਿ ਬੇਟੀ ਮੇਰੇ ਨਾਲ ਬਾਣੀ ਪੜ੍ਹਦੀ ਰਹੀ ਕਹਿੰਦੇ ਅਜੇ 10 12 ਦਿਨ ਹੀ ਹੋਏ ਸੀ ਕਿ ਇਹ

ਰਿਜਿਊਮੇ ਦੇ ਆਉਂਦੀ ਸੀ ਜਿੱਥੇ ਜਾਂਦੀ ਸੀ ਤੇ ਇਹਨੂੰ ਕਾਲ ਹੁੰਦੀ ਇੱਕ ਵਧੀਆ ਕੰਪਨੀ ਤੋਂ ਕੋਲ ਆਉਂਦੀ ਹ ਕਿਦੇ ਕਿ ਨਾਮ ਪੁੱਛਦੇ ਨੇ ਵੀ ਤੁਹਾਡਾ ਨਾਂ ਇਹੀ ਆ ਬੇਟੀ ਫੋਨ ਚੁੱਕਦੀ ਆ ਕਹਿੰਦੇ ਕਿ ਬੇਟੀ ਨੂੰ ਬੁਲਾਉਂਦੇ ਨੇ ਕਿ ਤੁਹਾਡੀ ਇੰਟਰਵਿਊ ਕੱਲ ਆ ਜੇ ਉਹ 10 ਵਜੇ ਕਹਿੰਦੇ ਕਿ ਬੇਟੇ ਜਾਂਦੀ ਆ ਤੇ ਬੇਟੀ ਇੰਟਰਵਿਊ ਪਾਸ ਕਰ ਜਾਂਦੀ ਆ ਕਹਿੰਦੇ ਵਧੀਆ ਨੌਕਰੀ ਮਿਲਦੀ ਇਹਨੂੰ ਪੈਕੇਜ ਹੁੰਦਾ ਆ ਸਾਲ ਦਾ ਇੰਟਰਨੈਸ਼ਨਲ ਕੰਪਨੀ ਦੇ ਵਿੱਚ ਕਹਿੰਦੇ ਇਹਨੂੰ ਕੰਮ ਮਿਲਦਾ ਆ ਕਿ ਵਧੀਆ ਇਹਨੂੰ ਜੋਬ ਮਿਲ ਜਾਂਦੀ ਆ ਕਹਿੰਦੇ ਕਿ ਜਦੋਂ ਇਹ ਚੀਜ਼ ਹੁੰਦੀ ਆ ਤੇ ਮੈਂ ਬੇਟੀ ਮੇਰੀ ਬੜੀ ਸ਼ਰਧਾ ਉਹਦੀ ਵਿਵਾਦੀ ਆ ਕਿ ਮੇਰੀ ਅਰਦਾਸ ਸੱਚੀ ਸੁਣ ਲਈ ਬਾਬਾ ਜੀ ਨੇ ਕਹਿੰਦੀ ਕਿ ਮੇਰੀ ਬੇਟੀ ਮੇਰੇ ਗੱਲ ਲੱਗੀ ਆਣ ਕੇ ਰੋਈ ਕਿ ਪਿਤਾ ਜੀ ਤੁਸੀਂ ਬੜਾ ਸਾਨੂੰ ਕਿਹਾ ਪਰ ਆਪਾਂ ਨਹੀਂ ਜੁੜੇ ਪਰ ਇਨੀ ਸ਼ਕਤੀ ਬਾਬਾ ਦੀਪ ਸਿੰਘ

ਇੰਨੀ ਕਿਰਪਾ ਕਰਦੇ ਨੇ ਇਨੀ ਜਲਦੀ ਮੰਨ ਜਾਂਦੇ ਨੇ ਕਹਿੰਦੇ ਕਿ ਜਦੋਂ ਇਹ ਚੀਜ਼ ਹੋਈ ਤੇ ਮੈਂ ਬੇਟੇ ਨੂੰ ਵੀ ਕਿਹਾ ਬੇਟਾ ਤੁਹਾਨੂੰ ਵੀ ਕਿਹਾ ਸੀ ਕਿ ਤੂੰ ਵੀ ਮਨ ਨਾਲ ਜਾਇਆ ਕਰ ਬਾਣੀ ਪੜਹਿਆ ਕਰ ਬਾਣੀ ਚ ਬੜੀ ਸ਼ਕਤੀ ਆ। ਕਹਿੰਦੇ ਕਿ ਉਸ ਦਿਨ ਤੋਂ ਫਿਰ ਬੇਟਾ ਵੀ ਜਾਣ ਲੱਗ ਗਿਆ ਤੇ ਬੇਟੇ ਨੂੰ ਵੀ ਵਧੀਆ ਨੌਕਰੀ ਮਿਲੀ ਇਦਾਂ ਕਹਿੰਦਾ ਕਿ ਬਾਬਾ ਦੀਪ ਸਿੰਘ ਜੀ ਨੇ ਕਿਰਪਾ ਕੀਤੀ ਜੋ ਅਸੀਂ ਮੰਗਦੇ ਆ ਬਾਬਾ ਦੀਪ ਸਿੰਘ ਤੋਂ ਬਾਬਾ ਦੀਪ ਸਿੰਘ ਜੀ ਦਿੰਦੇ ਨੇ ਝੋਲੀਆਂ ਭਰਦੇ ਨੇ ਕੋਈ ਪੁੱਤ ਮੰਗਦਾ ਹ ਪੁੱਤ ਮਿਲਦਾ ਆ ਕੋਈ ਦੁੱਖਾਂ ਤੋਂ ਨਹੀਂ ਯਾਤ ਮੰਗਦਾ ਉਹਨੂੰ ਦੁੱਖਾਂ ਤੋਂ ਨਿਜਾਤ ਵੀ ਦਿੰਦੇ ਨੇ ਕੋਈ ਘਰ ਮੰਗਦਾ ਨੂੰ ਘਰ ਦਿੰਦੇ ਨੇ ਜੇ ਕੋਈ ਬਾਹਰ ਜਾਣਾ ਚਾਹੁੰਦਾ ਉਹਨੂੰ ਬਾਹਰ ਵੀ ਮਹਾਰਾਜ ਭੇਜਦੇ ਨੇ ਹਰ ਇੱਕ ਤਰੀਕੇ ਦੀ ਮਨੋਕਾਮਨਾਵਾਂ ਬਾਬਾ ਦੀਪ ਸਿੰਘ ਜੀ ਪੂਰੀ ਕਰਦੇ ਨੇ ਬਸ ਇਹ ਹੈ ਕਿ ਅਰਦਾਸ ਸਹੀ ਤਰੀਕੇ ਨਾਲ ਸਹੀ ਵਿਧੀ ਦੇ ਨਾਲ ਕੀਤੀ ਜਾਵੇ। ਸੰਗਤ ਜੀ ਇਹ ਸਾਖੀ ਆ ਜਿਹੜੀਆਂ ਨੇ ਸੰਗਤ ਦੁਆਰਾ ਸਾਂਝੀਆਂ ਕੀਤੀਆਂ ਗਈਆਂ

ਤੇ ਤੁਹਾਡੇ ਨਾਲ ਸਾਂਝੀਆਂ ਕਰਨ ਦਾ ਮਕਸਦ ਇਹੀ ਹੁੰਦਾ ਹੈ ਕਿ ਵੱਧ ਤੋਂ ਵੱਧ ਸੰਗਤ ਜਿਹੜੀ ਆ ਉਹ ਗੁਰੂ ਸਾਹਿਬ ਨਾਲ ਬਾਣੀ ਨਾਲ ਜੁੜੇ ਬਾਬਾ ਦੀਪ ਸਿੰਘ ਜੀ ਨਾਲ ਜੁੜੇ ਸੋ ਇਦਾਂ ਸੰਗਤ ਜੀ ਬਾਬਾ ਦੀਪ ਸਿੰਘ ਜੀ ਕਿਰਪਾ ਕਰਦੇ ਨੇ ਸੋ ਹਮੇਸ਼ਾ ਸ਼ਹੀਦ ਸਿੰਘਾਂ ਨੂੰ ਧੰਨ ਕਿਹਾ ਕਰੋ ਉਹ ਗੁਰਸਿੱਖ ਵੀਰ ਦੀ ਸ਼ਰਧਾ ਸੀ ਪ੍ਰੇਮ ਸੀ ਵਿਸ਼ਵਾਸ ਸੀ ਕਿ ਬਾਬਾ ਦੀਪ ਸਿੰਘ ਨੇ ਮੈਨੂੰ ਹਰ ਇੱਕ ਚੀਜ਼ ਦੇਣੀ ਆ ਤੇ ਉਹਦੇ ਵਿਸ਼ਵਾਸ ਨੇ ਹੀ ਉਹਦੇ ਬੱਚਿਆਂ ਨੂੰ ਗੁਰਬਾਣੀ ਦੇ ਨਾਲ ਜੋੜਿਆ ਗੁਰੂ ਘਰ ਦੇ ਨਾਲ ਜੋੜਿਆ

ਤੇ ਉਹ ਵਿਸ਼ਵਾਸ ਇਨਾ ਪੱਕਾ ਹੋਇਆ ਕਿ ਉਹਦੇ ਬੱਚੇ ਵੀ ਗੁਰੂ ਨਾਲ ਜੁੜੇ ਬਾਣੀ ਨਾਲ ਜੁੜੇ ਤੇ ਗੁਰਸਿੱਖੀ ਵਾਲੀ ਲਾਈਨ ਚ ਆਏ ਤੇ ਗੁਰਸਿੱਖੀ ਦਾ ਬੂਟਾ ਵੀ ਲੱਗਾ ਜੋ ਉਹਦੇ ਜਿਹੜਾ ਉਹਨਾਂ ਦਾ ਪਿਤਾ ਸੀ ਉਹ ਗੁਰਸਿੱਖੀ ਦਾ ਬੂਟਾ ਮੰਗਦਾ ਸੀ ਵੀ ਘਰ ਵਿੱਚ ਗੁਰਸਿੱਖੀ ਮਿਲੇ ਤੇ ਜਿਹੜੇ ਬੱਚੇ ਸੀ ਉਹ ਜੋਬ ਮੰਗਦੇ ਸੀ ਉਹਨਾਂ ਨੂੰ ਜੋਬ ਮਿਲ ਗਈ ਤੇ ਜੋਬ ਵੀ ਮਿਲ ਗਈ ਤੇ ਗੁਰਸਿੱਖੀ ਵੀ ਘਰ ਚ ਆਈ ਸੋ ਸੰਗਤ ਜੀ ਇਦਾਂ ਫਿਰ ਬਾਬਾ ਦੀਪ ਸਿੰਘ ਜੀ ਜਦੋਂ ਦਿੰਦੇ ਨੇ ਨਾ ਫਿਰ ਉਹ ਝੋਲੀਆਂ ਭਰ ਭਰ ਕੇ ਤੋਰਦੇ ਨੇ ਸੋ ਸੰਗਤ ਜੀ ਇਨੀ ਕ ਹਾਜਰੀ ਪ੍ਰਵਾਨ ਆਓ ਪਿਆਰ ਦੇ ਨਾਲ ਜਪੀਏ ਬਾਬਾ ਦੀਪ ਸਿੰਘ ਜੀ ਦੇ ਨਾਮ ਨੂੰ ਆਖੋ ਜੀ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
<iframe width=”656″ height=”369″ src=”https://www.youtube.com/embed/gMzU3pUqbM8″ title=”ਸ਼ਹੀਦ ਕਦੋ ਅਰਦਾਸ ਸੁਣਦੇ ਨੇ ਸੁਣੋ ਇਹ ਵੀਡਿਓ ॥ Dhan Dhan Baba Deep Singh ji” frameborder=”0″ allow=”accelerometer; autoplay; clipboard-write; encrypted-media; gyroscope; picture-in-picture; web-share” allowfullscreen></iframe>

Leave a Reply

Your email address will not be published. Required fields are marked *