ਮੀਰੀ ਤੇ ਪੀਰੀ ਦਿਆਂ ਦੋ ਤਲਵਾਰਾ ਮੀਰੀ ਤੇ ਪੀਰੀ ਦਾ ਇਤਿਹਾਸ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਹਾਂਗੀਰ ਦੇ ਲੜਕੇ ਖੁਸਰੋ ਨਿਬ ਗਾਵਤ ਕਰ ਦਿੱਤੀ ਸੀ ਕਾਬਲ ਵਲ ਭੱਜਾ ਜਦ ਉਹ ਤਰਨ ਤਾਰਨ ਗੁਰੂ ਅਰਜਨ ਦੇਵ ਜੀ ਨੂੰ ਮਿਲਿਆ ਤਾਂ ਇਸ ਬਾਰੇ ਖਬਰ ਜਹਾਂਗੀਰ ਨੂੰ ਪਹੁੰਚ ਗਈ ਜਹਾਂਗੀਰ ਗੁਰੂ ਘਰ ਦੇ ਪਹਿਲਾਂ ਹੀ ਖਿਲਾਫ ਸੀ ਇਸ ਕਰਕੇ ਉਸ ਗੁਰੂ ਅਰਜਨ ਦੇਵ ਜੀ ਨੂੰ ਲਾਹੌਰ ਬੁਲਾ ਲਿਆ 22 ਮਈ 1606 ਈਸਵੀ ਨੂੰ ਅੰਮ੍ਰਿਤਸਰ ਤੋਂ ਲਾਹੌਰ ਚੱਲਣ ਤੋਂ ਪਹਿਲਾਂ ਗੁਰੂ ਅਰਜਨ ਦੇਵ ਜੀ ਗੁਰੂ ਗੱਦੀ ਦੀ ਜਿੰਮੇਵਾਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਸੌਂਪ ਕੇ ਜਾਣ ਲੱਗਿਆਂ ਉਹਨਾਂ ਕਿਹਾ ਸ਼ਸਤਰ ਸਜਾਉ ਅਤੇ ਆਪਣੇ ਸਿੱਖਾਂ ਨੂੰ ਸ਼ਸਤਰਧਾਰੀ ਬਣਾਓ

ਇਹਨਾਂ ਜਾਲਮ ਹਾਕਮਾਂ ਦਾ ਹੁਣ ਫਕੀਰ ਬਣ ਕੇ ਟਾਕਰਾ ਨਹੀਂ ਹੋ ਸਕਦਾ ਉਸ ਸਮੇਂ ਗੁਰੂ ਜੀ ਦੀ ਉਮਰ ਕੇਵਲ 11 ਸਾਲਾਂ ਦੀ ਸੀ ਬੇਸ਼ਕ ਉਹ ਉਮਰ ਵਿੱਚ ਛੋਟੇ ਸਨ ਪਰ ਅਕਲ ਹਿੰਮਤ ਉਧਾਰਤਾ ਭਗਤੀ ਅਤੇ ਸ਼ਕਤੀ ਵਿੱਚ ਬਹੁਤ ਵੱਡੇ ਸਨ ਗੁਰਗੱਦੀ ਸਮੇਂ ਜਦ ਬਾਬਾ ਬੁੱਢਾ ਜੀ ਨੇ ਇੱਕ ਤਲਵਾਰ ਪਹਿਨਾਈ ਤਾਂ ਗਲਤ ਪਾਸੇ ਪੈ ਗਈ ਜਦ ਬਾਬਾ ਬੁੱਢਾ ਜੀ ਉਸਨੂੰ ਉਤਾਰਨ ਲੱਗੇ ਤਾਂ ਗੁਰੂ ਜੀ ਨੇ ਕਿਹਾ ਦੂਸਰੀ ਤਲਵਾਰ ਲਿਆਓ ਦੂਸਰੀ ਤਲਵਾਰ ਉਹਨਾਂ ਦੂਸਰੇ ਪਾਸੇ ਪਾ ਲਈ ਉਨਾ ਕਿਹਾ ਕਿ ਉਹ ਗੁਣ ਦੋ ਤਲਵਾਰਾਂ ਹੀ ਪਹਿਨਿਆ ਕਰਨਗੇ ਇਕ ਤਲਵਾਰ ਮੇਰੀ ਦੀ ਅਤੇ ਇੱਕ ਪੀਰੀ ਦੀ ਹੈ

ਉਹਨਾਂ ਦਸਤਾਰ ਵੀ ਰਾਜਿਆਂ ਮਹਾਰਾਜਿਆਂ ਵਾਂਗ ਸਜਾਈ ਤੇ ਕਲਗੀ ਲਾਈ ਗੁਰੂ ਜੀ ਦਾ ਤੇਜ ਉਸ ਸਮੇਂ ਸੂਰਜ ਵਾਂਗ ਚਮਕਦਾ ਸੀ ਗੁਰਗੱਦੀ ਉੱਤੇ ਬੈਠਣ ਤੋਂ ਬਾਅਦ ਗੁਰੂ ਜੀ ਨੇ ਫਰਮਾਇਆ ਅੱਜ ਤੋਂ ਬਾਅਦ ਮੇਰੇ ਪਾਸ ਭੇਟਾ ਚੰਗਾ ਸ਼ਸਤਰ ਅਤੇ ਚੰਗਾ ਘੋੜਾ ਹੋਵੇਗਾ ਸਾਰੇ ਸਿੱਖ ਸ਼ਸਤਰਧਾਰੀ ਬਣੋ ਕਸਰਤਾਂ ਕਰੋ ਗਧਕੇ ਖੇਡੋ ਮੈਨੂੰ ਅੱਜ ਸਭ ਤੋਂ ਵੱਧ ਸਿੱਖ ਸੂਰਮਿਆਂ ਦੀ ਲੋੜ ਹੈ ਜਿਹੜਾ ਵੀ ਸਾਡਾ ਸਿੱਖ ਬਣਨਾ ਲੋਚਦਾ ਹੈ ਸਾਡੀ ਫੌਜ ਵਿੱਚ ਭਰਤੀ ਹੋ ਜਾਵੇ ਇੱਥੇ ਉਸਨੂੰ ਹਰ ਪ੍ਰਕਾਰ ਦੇ ਹਥਿਆਰ ਚਲਾਉਣ ਦੀ ਸਿੱਖਿਆ ਦਿੱਤੀ ਜਾਵੇਗੀ

ਗੁਰੂ ਜੀ ਦਾ ਇਹ ਫਰਮਾਨ ਮੰਨ ਕੇ ਸਿੱਖ ਸ਼ਸਤਰ ਅਤੇ ਘੋੜੇ ਗੁਰੂ ਜੀ ਨੂੰ ਅਰਪਣ ਕਰਨ ਲੱਗੇ ਸੈਂਕੜੇ ਸਿੱਖ ਸੂਰਮੇ ਗੁਰੂ ਜੀ ਦੀ ਫੌਜ ਵਿੱਚ ਭਰਤੀ ਹੋਣ ਆਉਣ ਲੱਗੇ ਗੁਰੂ ਜੀ ਨੇ ਉਹਨਾਂ ਨੂੰ ਸਪਸ਼ਟ ਕਰ ਦਿੱਤਾ ਕਿ ਉਹਨਾਂ ਨੂੰ ਲੰਗਰ ਵਿੱਚੋਂ ਦੋਵੇਂ ਵੇਲੇ ਪ੍ਰਸ਼ਾਦ ਮਿਲੇਗਾ ਅਤੇ ਛੇ ਮਹੀਨੇ ਬਾਅਦ ਪਹਿਨਣ ਵਾਸਤੇ ਨਵੇਂ ਵਸਤਰ ਮਿਲਣਗੇ ਸਿੱਖਾਂ ਨੂੰ ਹੋਰ ਕੀ ਚਾਹੀਦਾ ਸੀ ਉਹ ਦੋਵੇਂ ਵੇਲੇ ਕੀਰਤਨ ਸੁਣਦੇ ਸਨ ਦਿਨ ਦੇ ਸਮੇਂ ਸ਼ਸਤਰ ਚਲਾਉਣ ਦੀ ਮਸ਼ਕ ਕਰਦੇ ਸਨ ਕਸਰਤਾਂ ਕਰਦੇ ਸਨ ਅਤੇ ਅੱਗੇ ਨਾਲੋਂ ਵੀ ਨਵੇਂ ਨਰੋਏ ਹੋ ਰਹੇ ਸਨ ਉਹਨਾਂ ਨੂੰ ਕਿਸੇ ਦਾ ਭੈਜ ਜਾਂ ਡਰ ਨਹੀਂ ਸੀ ਕਿਉਂਕਿ ਉਹਨਾਂ ਦਾ ਗੁਰੂ ਉਹਨਾਂ ਦੇ ਨਾਲ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

Leave a Reply

Your email address will not be published. Required fields are marked *