ਧੰਨ ਧੰਨ ਬਾਬਾ ਦੀਪ ਸਿੰਘ ਜੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਧੰਨ ਧੰਨ ਬਾਬਾ ਨੋਧ ਸਿੰਘ ਸਾਹਿਬ ਜੀ ਸਮੂਹ ਸ਼ਹੀਦ ਸਿੰਘ ਫੌਜਾਂ ਤੇ ਇਹਨਾਂ ਦੇ ਚਰਨਾਂ ਕਮਲਾਂ ਵਿੱਚ ਨਮਸਕਾਰ ਹੈ ਖਾਲਸਾ ਜੀ ਸਤਿਗੁਰੂ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਭਾਈ ਕਲਯੁਗ ਦੇ ਉਧਾਰ ਕਰਤਾ ਸਤਿਗੁਰੂ ਹਨ ਜਿਹੜਾ ਵੀ ਕੋਈ ਮਹਾਰਾਜ ਸੱਚੇ ਪਾਤਸ਼ਾਹ ਦੀ ਪਾਵਨ ਪਵਿੱਤਰ ਬਾਣੀ ਨਾਲ ਜੁੜਦਾ ਸਤਿਗੁਰੂ ਦੀ ਸ਼ਰਨ ਆਉਂਦਾ ਸਤਿਗੁਰੂ ਸੱਚੇ ਪਾਤਸ਼ਾਹ ਉਹਨੂੰ ਅਥਾਹ ਪ੍ਰਕਾਰ ਦੀ ਜਿਹੜੀ ਸੋਝੀ ਬਖਸ਼ਦੇ ਨੇ ਮਹਾਰਾਜ ਐਸੀ ਸੋਝੀ ਬਖਸ਼ਦੇ ਨੇ ਕਿ ਬੰਦੇ ਨੂੰ ਸਮਝ ਆ ਜਾਂਦੀ ਹੈ ਮੇਰਾ ਇੱਥੇ ਕੋਈ ਨਹੀਂ ਇੱਕੋ ਇੱਕ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਗੁਰੂ ਸਰੂਪ ਹੈ ਜਿਹੜਾ ਮੇਰੇ ਨਾਲ ਨਿਭੇਗਾ ਇਸ ਤੋਂ ਇਲਾਵਾ ਕੋਈ ਨਿਭ ਨਹੀਂ ਸਕਦਾ ਦੇਖੋ ਖਾਲਸਾ ਜੀ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਜਗਤ ਮਹਿ ਝੂਠੀ ਦੇਖੀ ਪ੍ਰੀਤਿ ਆਪਣੇ ਹੀ ਸੁਖ ਸਿਉ ਸਭ ਲਾਗੇ ਕਿਆ ਦਾਰਾ ਕਿਆ ਮੀਤ ਇਹ ਮਹਾਰਾਜ ਦੇ ਬੋਲ ਨੇ ਸਤਿਗੁਰੂ ਕਦੇ ਝੂਠ ਨਹੀਂ ਬੋਲਦੇ ਮਹਾਰਾਜ ਕਹਿੰਦੇ ਸਾਰੇ ਜਗਤ ਵਿੱਚ
ਮੈਂ ਝੂਠੀ ਪ੍ਰੀਤ ਵੇਖੀ ਹੈ ਕਿਸੇ ਦਾ ਪਿਆਰ ਸੱਚਾ ਨਹੀਂ ਸਾਰੇ ਹੀ ਝੂਠੇ ਨੇ ਮਹਾਰਾਜ ਆਪ ਕਹਿੰਦੇ ਆਪਣੇ ਆਪ ਚ ਹੀ ਲੱਗੇ ਹੋਏ ਨੇ ਬੰਦਾ ਆਪਣੇ ਸਵਾਰਥ ਵਾਸਤੇ ਭਾਈ ਸਾਰਾ ਕੁਝ ਕਰਦਾ ਹੈ ਜੋ ਜਿਹੜੀ ਇਸਤਰੀ ਹੈ ਜਾਂ ਜਿਹੜੇ ਸੱਜਣ ਮਿੱਤਰ ਹਨ ਜਿੰਨੇ ਵੀ ਵੀਰ ਭਾਈ ਭੈਣ ਹਨ ਇਹ ਸਾਰੇ ਹੀ ਮਹਾਰਾਜ ਕਹਿੰਦੇ ਸਵਾਰਥ ਕਰਕੇ ਜੁੜੇ ਹੋਏ ਹਨ ਇਹ ਜਿਹੜੀ ਪ੍ਰੀਤੀ ਹੈ ਝੂਠੀ ਹੈ ਵਿਖਾਵੇ ਦੀ ਪ੍ਰੀਤੀ ਜਿਹੜੀ ਹੈ ਇਹ ਬਿਲਕੁਲ ਝੂਠੀ ਹੈ ਜਿਵੇਂ ਖਾਲਸਾ ਜੀ ਰਾਜਾ ਭਰਥਰੀ ਹੋਇਆ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜਦੋਂ ਉੱਥੇ ਪਹੁੰਚਦੇ ਨੇ ਗੋਰਖ ਨਾਥ ਕੋਲੇ ਸਾਰੀ ਗੋਸ਼ਟ ਹੁੰਦੀ ਹੈ ਜਪੁਜੀ ਸਾਹਿਬ ਦੀ ਬਾਣੀ ਸਾਰੀ ਉਥੇ ਉਚਾਰੀ ਮਹਾਰਾਜ ਨੇ ਉੱਥੇ ਰਾਜਾ ਭਰਥਰੀ ਵੀ ਸੀ ਜਿਹੜਾ ਰਾਜਾ ਭਰਥਰੀ ਸੀ ਖਾਲਸਾ ਜੀ ਇਹਨੇ ਆਪਣੇ ਜੀਵਨ ਵਿੱਚ ਵੇਖਿਆ ਸੀ ਕਿ ਪ੍ਰੀਤ ਜਿਹੜੀ ਹ ਪ੍ਰੇਮ ਜਿਹੜਾ ਝੂਠਾ ਇਸ ਕਰਕੇ ਇਹਨੇ ਆਪਣਾ ਰਾਜਭਾਗ ਛੱਡ ਦਿੱਤਾ ਸੀ ਇਹ ਧਰਮੀ ਰਾਜਾ ਸੀ ਝੂਠਾ ਇਸ ਕਰਕੇ ਇਹਨੇ ਆਪਣਾ ਰਾਜਭਾਗ ਛੱਡ ਦਿੱਤਾ ਸੀ ਇਹ ਧਰਮੀ ਰਾਜਾ ਸੀ ਰਾਜਭਾਗ ਕਰਦਾ ਸੀ ਤੇ ਇਹਦੇ ਦਰਬਾਰ ਚ ਇੱਕ ਪੰਡਤ ਰਹਿੰਦਾ ਸੀ ਤੇ ਉਹ ਬੜੀ ਅਭਿਆਸ ਸਾਧਨਾ ਕਰਦਾ ਸੀ ਸਾਧਨਾ ਕਰ ਕਰਕੇ ਉਹਨੇ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਕੋਲੋਂ ਇੱਕ ਫਲ ਪਾਇਆ ਉਹ ਫਲ ਜਿਹੜਾ ਸੀ ਉਹ ਅਮਰ ਕਰ ਦਿੰਦਾ ਸੀ ਤੇ ਅਰੋਗ ਕਰ ਦਿੰਦਾ ਸੀ ਕਿਸੇ ਪ੍ਰਕਾਰ ਦਾ ਜਿਹੜਾ ਸਰੀਰ ਨੂੰ ਦੁੱਖ ਨਹੀਂ ਸੀ ਰਹਿੰਦਾ ਤੇ ਲੰਮੀ ਆਯੂ ਬੰਦਾ ਭੋਗਦਾ ਸੀ ਉਹ ਪੰਡਿਤ ਨੇ ਸੋਚਿਆ ਕਿ ਮੈਂ ਫਲ ਖਾ ਕੇ ਕੀ ਕਰਨਾ ਕਿਉਂ ਨਾ ਮੈਂ ਆਪਣੇ ਰਾਜੇ ਭਰਥਰੀ ਨੂੰ ਦੇ ਦਵਾਂ ਕਿ ਰਾਜਾ ਮੇਰਾ ਧਨੀ ਹੈ ਸਾਰੀ ਪਰਜਾ ਦੀ ਬੜੀ ਸੇਵਾ ਕਰਦਾ ਤੇ ਜੇ ਉਹਨੂੰ ਇਹ ਫਲ ਦੇ ਦਵਾਂ ਕਿਤੇ ਉਹ ਨਰੂਆ ਰਹੇਗਾ ਇੱਕ ਉਹਦੀ ਲੰਮੀ ਉਮਰ ਹੋਵੇਗੀ ਤੇ ਲੰਮੀ ਉਮਰ ਤੱਕ ਉਸ ਪਰਜਾ ਦੀ ਸੇਵਾ ਕਰੇਗਾ ਉਹ ਭਰਥਰੀ ਕੋਲੇ ਜਾਂਦਾ ਭਰਥਰੀ ਕੋਲ ਜਾ ਕੇ ਤੇ ਕਹਿੰਦਾ ਵੀ ਰਾਜਾ ਜੀ ਵੀ ਆਹ ਫਲ ਮੈਂ ਤੁਹਾਡੇ ਵਾਸਤੇ ਲੈ ਕੇ ਆਇਆ ਤੁਸੀਂ ਛਕ ਲਓ ਵੀ ਇੱਕ ਤੁਹਾਡਾ ਸਰੀਰ ਨਰੋਆ ਰਵੇਗਾ ਇੱਕ ਤੁਸੀਂ ਲੰਮੇ ਸਿਰੇ ਤੱਕ ਲੰਮੇ ਲੰਮੀ ਉਮਰ ਤੱਕ ਤੁਸੀਂ
ਜਿਹੜੀ ਪਰਜਾ ਦੀ ਸੇਵਾ ਕਰੋਗੇ ਰਾਜਾ ਸਾਹਿਬ ਕਹਿਣ ਲੱਗੇ ਤੁਸੀਂ ਮਿਹਨਤ ਕੀਤੀ ਹ ਤੁਸੀਂ ਮੈਨੂੰ ਕਿਉਂ ਦੇ ਰਹੇ ਹੋ ਉਹ ਕਹਿੰਦੇ ਵੀ ਮੇਰਾ ਤੇਰੇ ਨਾਲ ਪ੍ਰੇਮ ਹੈ ਮੈਂ ਤਾਂ ਕਰਕੇ ਤੈਨੂੰ ਦੇ ਦਿਆਂ ਕਿ ਤੂੰ ਪਰਜਾ ਦਾ ਭਲਾ ਕਰੇ ਤੇ ਰਾਜੇ ਨੇ ਉਹ ਫਲ ਲੈ ਲਿਆ ਰਾਜੇ ਦਾ ਪ੍ਰੇਮ ਸੀ ਅੱਗੇ ਇੱਕ ਰਾਣੀ ਨਾਲ ਆਪਣੀ ਇੱਕ ਪਿੰਗਲਾ ਨਾਂ ਦੀ ਰਾਣੀ ਸੀ ਉਹਦੇ ਨਾਲ ਬੜਾ ਪ੍ਰੇਮ ਸੀ ਰਾਜਾ ਭਰਾ ਦੇ ਭਰਥਰੀ ਦਾ ਉਹਨੇ ਸੋਚਿਆ ਕਿ ਮੇਰੀ ਜਿਹੜੀ ਰਾਣੀ ਹ ਉਹਨੂੰ ਇਹ ਫਲ ਦੇ ਦਵਾਂ ਕਿ ਉਹ ਲੰਮੇ ਸਮੇਂ ਤੱਕ ਨਿਰੋਗ ਰਵੇ ਸੋਹਣੀ ਰਵੇ ਤੇ ਮੈਂ ਉਹਨੂੰ ਉਹ ਮੈਨੂੰ ਪ੍ਰੇਮ ਕਰਦੀ ਦੇਵੇ ਮੈਂ ਉਹਨੂੰ ਪ੍ਰੇਮ ਕਰਦਾ ਰਵਾਂ ਇਹ ਪ੍ਰੇਮ ਦੇ ਵੱਸ ਆ ਕੇ ਉਹਨੇ ਜਿਹੜਾ ਫਲ ਸੀ ਆਪਣੀ ਰਾਣੀ ਨੂੰ ਦੇ ਦਿੱਤਾ ਤੇ ਜਿਹੜਾ ਭਰਥਰੀ ਸੀ ਕੋਈ ਕੰਮ ਕਾਜ ਵਾਸਤੇ ਆਪਣੇ ਰਾਜ ਭਾਗ ਤੋਂ ਦੂਰ ਚਲਾ ਗਿਆ ਕੁਛ ਦਿਨਾਂ ਵਾਸਤੇ ਤੇ ਜਿਹੜਾ ਉਹ ਫਲ ਸੀ ਰਾਣੀ ਕੋਲ ਗਿਆ ਰਾਣੀ ਦਾ ਅੱਗੇ ਪ੍ਰੇਮ ਸੀ ਤਬੇਲੇ ਵਿ ਤਬੇਲੇ ਦੇ ਕਿਸੇ ਦਰੋਗੇ ਨਾਲ ਉਹਨੇ ਉਹ ਫਲ ਸੋਚਿਆ ਵੀ ਜੇ ਮੈਂ ਫਲ ਖਾ ਕੇ ਲੰਮੀ ਆਯੂ ਭੋਗਾਂਗੀ ਤੇ ਜੇ ਮੇਰਾ ਪ੍ਰੇਮੀ ਮਰ ਗਿਆ ਤੇ ਮੈਨੂੰ ਕੀ ਫਾਇਦਾ ਉਹਨੇ ਫਲ ਆਪਣੇ ਪ੍ਰੇਮੀ ਨੂੰ ਦੇ ਦਿੱਤਾ ਵੀ ਤੂੰ ਖਾ ਲਾ ਅੱਗੇ ਜਿਹੜਾ ਉਹਦਾ ਪ੍ਰੇਮੀ ਸੀ ਉਹਦਾ ਉਥੇ ਪ੍ਰੇਮ ਸੀ ਉਸੇ ਰਾਹ ਚ ਪ੍ਰੇਮ ਸੀ ਕਿਸੇ ਵੇਸਵਾ ਦੇ ਨਾਲ ਕਿਸੇ ਮਾੜੀ ਔਰਤ ਨਾਲ ਉਹਦਾ ਪ੍ਰੇਮ ਸੀ ਉਹਨੇ ਉਹ ਫਲ ਆਪਣੀ ਉਸ ਮਸ਼ੂਕਾਂ ਨੂੰ ਦੇਤਾ ਉਸ ਪ੍ਰੇਮਣ ਨੂੰ ਦੇਤਾ ਫਿਰ ਉਹ ਕੀ ਹੋਇਆ ਕੁਝ ਸਮਿਆਂ ਬਾਅਦ ਉਹ ਜਿਹੜੀ ਰਾਣੀ
ਜਿਹੜੀ ਵੇਸਵਾ ਸੀ ਉਹਨੇ ਸੋਚਿਆ ਕਿ ਜੇ ਮੈਂ ਫਲ ਖਾ ਲਿਆ ਮੈਂ ਤਾਂ ਪਹਿਲਾਂ ਹੀ ਨਰਕ ਦਾ ਕੀੜਾ ਹਾਂ ਆਪਣਾ ਤਨ ਵੇਚਦੀ ਹਾਂ ਤੇ ਪਰ ਪੁਰਖਾਂ ਦਾ ਸੰਗ ਕਰਦੀ ਹਾਂ ਜੇ ਮੈਂ ਫਲ ਖਾ ਲਿਆ ਤੇ ਮੈਨੂੰ ਲੰਮੇ ਸਮੇਂ ਤੱਕ ਇਹ ਸਜ਼ਾ ਭੋਗਣੀ ਪੈਣੀ ਹ ਉਹਨੇ ਸੋਚਿਆ ਕਿ ਮੇਰਾ ਜਿਹੜਾ ਰਾਜਾ ਭਰਥਰੀ ਵੀ ਉਹ ਬੜਾ ਧਰਮੀ ਹ ਕਿਉ ਨਾ ਮੈਂ ਆਪਣੇ ਰਾਜੇ ਨੂੰ ਫਲ ਦੇ ਦਵਾਂ ਰਾਜਾ ਆਪਣੇ ਦਰਬਾਰ ਚ ਆਇਆ ਤੇ ਵੇਸਵਾ ਨੇ ਜਾ ਕੇ ਉਹ ਫਲ ਰਾਜਾ ਨੇ ਨਹੀਂ ਦਿੱਤਾ ਵੀ ਤੁਸੀਂ ਇਹ ਛਕ ਲਓ ਤੁਹਾਡੀ ਉਮਰ ਵੀ ਲੰਮੀ ਹੋ ਜਾਏਗੀ ਤੇ ਤੁਹਾਡਾ ਸਰੀਰ ਜਿਹੜਾ ਨਰੋਆ ਰਵੇਗਾ ਤਾ ਤੁਸੀਂ ਲੰਮੇ ਸਮੇਂ ਤੱਕ ਪਰਜਾ ਦੀ ਸੇਵਾ ਕਰੋਗੇ ਰਾਜਾ ਭਰਥਰੀ ਬੜਾ
ਲੰਮੇ ਸਮੇਂ ਤੱਕ ਪਰਜਾ ਦੀ ਸੇਵਾ ਕਰੋਗੇ ਰਾਜਾ ਭਰਥਰੀ ਬੜਾ ਹੈਰਾਨ ਹੋਇਆ ਕਿ ਇਹ ਫਲ ਤੇ ਮੈਂ ਆਪਣੀ ਰਾਣੀ ਨੂੰ ਦਿੱਤਾ ਸੀ ਇਹ ਇੱਕ ਇੱਕ ਵੇਸਵਾ ਦੇ ਕੋਲ ਕਿਵੇਂ ਪਹੁੰਚਿਆ ਫਿਰ ਉਹਨੇ ਆਪਣੇ ਅਹਿਲਕਾਰਾਂ ਨੂੰ ਵਜ਼ੀਰਾਂ ਨੂੰ ਸੱਦਿਆ ਸਾਰਾ ਨਿਰਣਾ ਕੀਤਾ ਤੇ ਫਿਰ ਪਤਾ ਲੱਗਾ ਜਿਹੜੀ ਜਿਹਦੀ ਇਸਤਰੀ ਨਾ ਉਹ ਪਿਆਰ ਕਰਦਾ ਸੀ ਪ੍ਰੇਮ ਕਰਦਾ ਸੀ ਉਹਦਾ ਦਰੋਗੇ ਨਾਲ ਪ੍ਰੇਮ ਸੀ ਦਰੂਕਾ ਵੀ ਢੂੰਮ ਕਰਦਾ ਸੀ ਉਹਦਾ ਵੇਸਵਾ ਨਾ ਪ੍ਰੇਮ ਸੀ ਸੋ ਉਦੋਂ ਫਿਰ ਰਾਜੇ ਭਰਥਰੀ ਨੇ ਨਿਰਨਾ ਕੀਤਾ ਵੀ ਸੰਸਾਰ ਜਿਹੜਾ ਝੂਠਾ ਹ ਇਹਦੇ ਵਿੱਚ ਸੱਚ ਕੋਈ ਨਹੀਂ ਸੱਚਾਈ ਕੋਈ ਨਹੀਂ ਜੇ ਅੱਜ ਬੰਦੇ ਦਾ ਸੁਭਾਅ ਇਵੇਂ ਦਾ ਜਰੂਰੀ ਨਹੀਂ ਉਹ ਕੱਲ ਵੀ ਰਵੇਗਾ ਇਹ ਝੂਠਾ ਪ੍ਰੇਮ ਹੈ ਸਵਾਰਥ ਨਾਲ ਬਦਲਦਾ ਹੈ ਫਿਰ ਉਦੋਂ ਰਾਜੇ ਭਰਥਰੀ ਨੇ ਰਾਜ ਭਾਗ ਛੱਡ ਕੇ ਤੇ ਗੋਰਖ ਨਾਥ ਦੇ ਕੋਲ ਜਾ ਕੇ ਮੰਤਰ ਲੈ ਕੇ ਤੇ ਸਿੱਧ ਬਣ ਗਿਆ ਸੀ ਫਿਰ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਉੱਥੇ ਪਹੁੰਚ ਕੇ ਉਹਨਾਂ ਸਿੱਧਾਂ ਨੂੰ ਸਿੱਧੇ ਰਾਹੇ ਪਾਉਂਦੇ ਨੇ ਕਿਉਂਕਿ ਪਹਿਲਾਂ ਇਹ ਲੋਕਾਂ ਨੂੰ ਸਰਾਪ ਵੀ ਦੇ ਦਿੰਦੇ ਸੀ ਉਹ ਰਾਜਾ ਭਰਥਰੀ ਜਿੰਨੇ ਸਾਰਾ ਕੁਝ ਵੇਖਿਆ ਕਿ ਜਿਹੜਾ ਪ੍ਰੇਮ ਹੈ ਝੂਠਾ ਤੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਨੇ ਵੀ ਕਹਿਣਾ ਕੀਤਾ ਪਰ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਮਨ ਮੂਰਖ ਅਜਹੂ ਨਹ ਸਮਝਤ ਸਿੱਖ ਦੇ ਹਾਰਿਓ ਨੀਤ ਨਾਨਕ ਭਉਜਲ ਪਾਰ ਪਰੈ ਜਉ ਗਾਵੈ ਪ੍ਰਭ ਕੇ ਗੀਤ ਜਿਹੜਾ ਪਰਮੇਸ਼ਰ ਦੀ ਉਸਤਤ ਕਰਦਾ ਮਹਿਮਾ ਕਰਦਾ ਉਹੀ ਭਵਜਲ ਚੋਂ ਪਾਰ ਹੋਵੇਗਾ ਦੂਸਰਾ ਪਾਰ ਨਹੀਂ ਹੋ ਸਕਦਾ
ਇੱਥੇ ਫਿਰ ਇੱਕੋ ਹੀ ਨਿਰਨਾ ਹੈ ਜਿਹੜਾ ਅਸਲ ਪ੍ਰੇਮ ਹੈ ਜਿਹੜਾ ਪਿਆਰ ਨਿਭਦਾ ਹੈ ਉਹ ਵਾਹਿਗੁਰੂ ਨਾਲ ਨਿਭਦਾ ਹੈ ਉਹ ਗੁਰੂ ਨਾਲ ਨਿਭਦਾ ਹੈ ਉਸ ਤੋਂ ਬਿਨਾਂ ਹੋਰ ਕਿਸੇ ਨਾਲ ਪਿਆਰ ਨਹੀਂ ਨਿਭਦਾ ਬਾਕੀ ਸਭ ਪਿਆਰ ਝੂਠੇ ਨੇ ਫਿੱਕੇ ਨੇ ਕਿਸੇ ਦੇ ਅੰਦਰ ਅਸੀਂ ਝਾਤ ਮਾਰ ਕੇ ਨਹੀਂ ਵੇਖ ਸਕਦੇ ਪਰ ਜਿਹੜਾ ਗੁਰੂ ਨਾਲ ਪ੍ਰੇਮ ਹੈ ਗੁਰੂ ਵੱਲ ਨੂੰ ਤੁਸੀਂ ਇੱਕ ਵਾਰ ਚਲੋਗੇ ਸਤਿਗੁਰੂ ਕਰੋੜਾਂ ਵਾਰ ਤੁਹਾਡੇ ਵੱਲ ਨੂੰ ਤੁਰਦਾ ਗੁਰੂ ਨੂੰ ਤੁਸੀਂ ਕਿਣਕਾ ਮਾਤਰ ਪ੍ਰੇਮ ਕਰੋਗੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਂਸਾਗਰਾਂ ਦੀ ਤਰ੍ਹਾਂ ਪ੍ਰੇਮ ਕਰਨਗੇ ਸੋ ਖਾਲਸਾ ਜੀ ਗੁਰੂ ਤੋਂ ਬਿਨਾਂ ਕੋਈ ਹੋਰ ਉੱਚਾ ਸੁੱਚਾ ਰਿਸ਼ਤਾ ਨਹੀਂ ਤੋ ਖਾਲਸਾ ਜੀ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਅਸਥਾਨ ਤੇ ਹੋਣ ਵਾਲੀਆਂ ਖੇਡਾਂ ਆਓ ਸਰਵਣ ਕਰੀਏ ਇਹ ਪਹਿਲਾਂ ਸੁਣਾਉਣ ਦਾ ਇੱਕ ਕਾਰਨ ਹੁੰਦਾ ਹੈ ਕਿ ਸਾਡੀ ਮੱਤ ਜਿਹੜੀ ਹੈ ਮਹਾਰਾਜ ਦੇ ਸ਼ਬਦ ਵਿੱਚ ਭਿੱਜ ਜਾਵੇ ਜਦੋਂ ਅਸੀਂ ਉਸਤਤੀ ਮਹਿਮਾ ਸਰਵਣ ਕਰਦੇ ਹਾਂ ਫਿਰ ਜਿਹੜੀ ਹੱਡ ਬੀਤੀ ਹੁੰਦੀ ਹੈ ਉਹ ਸੁਣਨ ਵਿੱਚ ਵੀ ਆਨੰਦ ਆਉਂਦਾ ਜੇ ਕੱਲੀ ਹੱਡ ਬੀਤੀ ਬੋਲਦੀ ਹ ਤੇ ਖਾਲਸਾ ਜੀ ਉਹ ਬਹੁਤਾ ਪ੍ਰਭਾਵ ਨਹੀਂ ਪਾਉਂਦੀ ਨੀ ਮੁਸਕੁਰਾਉਂਦੇ ਓ ਨਾਨਾ ਚਲੀਏ ਚਲ ਆਉਣ ਵਾਲੇ ਕਲਚੇ ਹੱਸਦੇ ਖੇਡ ਖਿੜਾਉਂਦੇ ਆਨੰਦ ਆਉਂਦਾ ਜੇ ਕੱਲੀ ਹੱਡ ਬੀਤੀ ਬੋਲਦੀ ਏ ਤੇ ਖਾਲਸਾ ਜੀ ਉਹ ਬਹੁਤਾ ਪ੍ਰਭਾਵ ਨਹੀਂ ਪਾਉਂਦੀ
ਸੋ ਇੱਕ ਵੀਰ ਜੀ ਨੇ ਦੱਸਿਆ ਕਿ ਕਿਵੇਂ ਬਾਬਾ ਦੀਪ ਸਿੰਘ ਸਾਹਿਬ ਜੀ ਦੀ ਉਹਨਾਂ ਤੇ ਕਿਰਪਾ ਹੁੰਦੀ ਹੈ ਉਹ ਕਹਿੰਦਾ ਮੈਂ ਕਦੇ ਗਿਆ ਵੀ ਨਹੀਂ ਸੀ ਉਹਨਾਂ ਦੇ ਅਸਥਾਨ ਪਰ ਬਾਬਾ ਦੀਪ ਸਿੰਘ ਸਾਹਿਬ ਨੇ ਬੜੀ ਵੱਡੀ ਕਿਰਪਾ ਕੀਤੀ ਫਿਰ ਉਸ ਤੋਂ ਬਾਅਦ ਮੇਰੀ ਸ਼ਰਧਾ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਸ਼ਹੀਦਾਂ ਫੌਜਾਂ ਤੇ ਬਣ ਗਈ ਵੀਰ ਕਹਿੰਦਾ ਕਿ ਮੇਰੀਆਂ ਤਿੰਨ ਭੈਣਾਂ ਨੇ ਦੋ ਮੇਰੇ ਤੋਂ ਵੱਡੀਆਂ ਇੱਕ ਮੇਰੇ ਤੋਂ ਛੋਟੀ ਹ ਬਾਪੂ ਸਾਡਾ ਅਮਲੀ ਹੈ ਮਾਤਾ ਸਾਡੀ ਹੈ ਨਹੀਂ ਤੇ ਬਾਪੂ ਜਿਹੜਾ ਦਾਰੂ ਪੀਂਦਾ ਪਹਿਲਾਂ ਕੁਝ ਕਮਾ ਕੇ ਲਿਆਉਂਦਾ ਸੀ ਤੇ ਖਾ ਲਈਦਾ ਸੀ ਕਹਿੰਦੇ ਫਿਰ ਉਹ ਦਾਰੂ ਬਹੁਤ ਜਿਆਦਾ ਪੀਣ ਲੱਗ ਪਿਆ ਉਸ ਤੋਂ ਬਾਅਦ ਘਰ ਦੇ ਮਾੜੇ ਹਾਲਾਤ ਹੋ ਗਏ ਕਹਿੰਦਾ ਵੀ ਮੈਂ ਥੋੜਾ ਜਿਹਾ ਵੱਡਾ ਹੋਇਆ ਮੈਂ ਬਹੁਤਾ ਪੜ੍ਹਿਆ ਲਿਖਿਆ ਵੀ ਨਹੀਂ ਅੱਠਵੀਂ ਤੱਕ ਪੜਿਆ ਉਸ ਤੋਂ ਬਾਅਦ ਕਹਿੰਦਾ ਮੈਂ ਇੱਕ ਫੈਕਟਰੀ ਦੇ ਵਿੱਚ ਲੱਗਾ ਤੇ ਉਹ ਮੈਨੂੰ ਦਿੰਦੇ ਸੀ 5200 ਰੁਪਆ 5000 ਰੁਪਆ ਹੀ ਦਿੰਦੇ ਸੀ ਇਥੋਂ ਜਿਆਦਾ ਨਹੀਂ ਸੀ ਦਿੰਦੇ ਕਹਿੰਦਾ ਮੈਂ ਇੱਕ ਮਹੀਨਾ ਕੰਮ ਕੀਤਾ 5000 ਘਰੇ ਆਇਆ ਉਹਦੇ ਨਾਲ ਚਲੋ ਸਾਡਾ ਰੋਟੀ ਪਾਣੀ ਚੱਲਿਆ ਕਿਉਂਕਿ 5000 ਚ ਕੀ ਬਣਦਾ ਕੋਈ ਬਹੁਤੀ ਪੁਰਾਣੀ ਗੱਲ ਨਹੀਂ ਹੈ 20134 ਦੀ ਗੱਲ ਹੈ ਸੋ ਉਹ ਵੀਰ ਕਹਿੰਦਾ ਕਿ 5000 ਮੈਂ ਲੈ ਕੇ ਘਰ ਆਇਆ ਘਰ ਦੇ ਬੜੇ ਖੁਸ਼ ਹੋਏ ਕਹਿੰਦਾ ਦੂਸਰਾ ਮਹੀਨਾ ਵੀ ਇਦਾਂ ਤੀਸਰੇ ਮਹੀਨੇ ਵੀ ਇਦਾਂ ਤੇ ਚਾਰ ਕੁ ਮਹੀਨੇ ਹੋ ਗਏ ਸੀ ਕੰਮ ਕਰਦਿਆਂ ਨੂੰ 5000 ਤੇ ਕਹਿੰਦਾ ਵੀ ਬਾਪੂ ਇਕਦਮ ਬਹੁਤ ਬਿਮਾਰ ਹੋ ਗਿਆ ਤੇ ਪੈਸੇ ਜਿਹੜੇ ਮੈਂ ਪਹਿਲਾਂ ਫੜ ਲਏ ਆਪਣੇ ਕੰਮ ਤੋਂ ਉਹ ਬਾਪੂ ਜੀ ਦੇ ਲਾਗੇ ਇੱਕ ਮਹੀਨਾ ਸਾਡਾ ਔਖਾ ਹੋ ਗਿਆ ਵੀ ਰਹਿਣਾ ਸਹਿਣਾ ਕਹਿੰਦੇ
ਉੱਥੇ ਇੱਕ ਮੇਰਾ ਮਿੱਤਰ ਬਣ ਗਿਆ ਫੈਕਟਰੀ ਦੇ ਵਿੱਚ ਸੋ ਬਾਣੀ ਪੜਦਾ ਹੁੰਦਾ ਸੀ ਰਾਤ ਨੂੰ ਕਈ ਵਾਰ ਸਾਡੀ ਡਿਊਟੀ ਹੋਣੀ ਉਹਨੇ ਕਹਿਣਾ ਤੂੰ ਸਾਂਭ ਲਾ ਮੈਂ ਥੋੜਾ ਚਿਰ ਬਾਣੀ ਪੜ੍ਹ ਲਵਾਂ ਬਾਣੀ ਪੜ੍ਹਨ ਵਾਲਾ ਸੀ ਉਹ ਉਹਨੇ ਪਾਠ ਕਰਨਾ ਫਿਰ ਆਉਣਾ ਤੇ ਮੈਂ ਇਹਨੂੰ ਉਹਨੇ ਕਹਿੰਦੇ ਰਹਿਣਾ ਤੂੰ ਪਾਠ ਕਰਿਆ ਕਰ ਮੈਂ ਉਹਨੂੰ ਦੱਸਿਆ ਸੀ ਸਾਰਾ ਵੀ ਮੇਰੇ ਘਰ ਚ ਇਦਾਂ ਗਰੀਬੀ ਹ ਬਹੁਤ ਬੁਰਾ ਹਾਲ ਆ ਵੀ ਮੈਂ ਕੀ ਕਰਾਂ 5000 ਨਾਲ ਕਿੱਥੇ ਸਰਦਾ ਕਹਿੰਦੇ ਉਹ ਵੀਰ ਮੈਨੂੰ ਉਹਨੇ ਕਹਿਣਾ ਤੂੰ ਬਾਣੀ ਪੜ੍ਹਿਆ ਕਰ ਸਤਿਗੁਰੂ ਨੇ ਤੈਨੂੰ ਬਹੁਤ ਕੁਝ ਦੇਣਾ ਮਹਾਰਾਜ ਦਾਤਾ ਦੇਣ ਵਾਲਾ ਇੱਕੋ ਹੀ ਹ ਇੱਕੋ ਉਹਨੂੰ ਸਿਮਰਿਆ ਕਰ ਥਾਂ ਥਾਂ ਤੇ ਨਾ ਜਾਇਆ ਕਰ ਉਹ ਕਹਿੰਦਾ ਵੀ ਪਹਿਲਾਂ ਮੈਂ ਕਬਰਾਂ ਦੇ ਵੀ ਚਲ ਜਾਂਦਾ ਸੀ ਤੇ ਪੰਡਤਾ ਪੁੜਤਾਂ ਕੋਲ ਵੀ ਚਲ ਜਾਂਦਾ ਸੀ ਕਹਿੰਦਾ ਜਦੋਂ ਦਾ ਮੈਨੂੰ ਉਹ ਮਿੱਤਰ ਮਿਲਿਆ ਉਹਨੇ ਮੈਨੂੰ ਕਿਹਾ ਵੀ ਇੱਕੋ ਪਾਸੇ ਜਾਣਾ ਜਦੋਂ ਤੂੰ ਇੱਕ ਪਾਸੇ ਜਾਏਗਾ ਨਾ ਉਦੋਂ ਤੇਰੀ ਝੋਲੀ ਭਰੂਗੀ ਥਾਂ ਥਾਂ ਤੇ ਜਾਣ ਵਾਲਿਆਂ ਨੂੰ ਕੁਝ ਹਾਸਲ ਨਹੀਂ ਹੁੰਦਾ ਸੱਚ ਹੈ ਖਾਲਸਾ ਜੀ ਦੋਵਾਂ ਬੇੜੀਆਂ ਚ ਪੈਰ ਰੱਖਣ ਵਾਲਾ ਬੰਦਾ ਕਦੇ ਪਾਰ ਨਹੀਂ ਜਾਂਦਾ ਇਹ ਸੱਚਾਈ ਹੈ ਮੈਂ ਪਹਿਲਾਂ ਵੀ ਵਾਰ ਵਾਰ ਹੜ ਵੀ ਹਰ ਵੀਡੀਓ ਦੇ ਵਿੱਚ ਕਹਿੰਦਾ ਹਾਂ ਪਰਮੇਸ਼ਰ ਇੱਕ ਹੈ ਸਾਰਿਆਂ ਨੂੰ ਪਰਮੇਸ਼ਰ ਨਾਲ ਬਣਾਵੋ ਸਾਰੇ ਪਰਮੇਸ਼ਰ ਦੀਆਂ ਸ਼ਕਤੀਆਂ ਨੇ ਪਰਮੇਸ਼ਰ ਇੱਕ ਹੈ
ਸਾਡੇ ਕਈ ਬੰਦੇ ਸ਼ਰਧਾ ਵਿੱਚ ਆ ਕੇ ਕਹਿ ਦਿੰਦੇ ਨੇ ਕਿ ਸਾਰੇ ਹੀ ਰੱਬ ਨੇ ਇੱਕੋ ਹੀ ਆ ਸਾਰਾ ਸਾਰਿਆਂ ਚ ਜੋਤ ਇੱਕੋ ਹੀ ਆ ਇਦਾਂ ਨਹੀਂ ਇਦਾਂ ਦੇ ਫਿਰ ਰੱਬ ਸਾਡੇ ਅੰਦਰ ਵੀ ਅਸੀਂ ਵੀ ਰੱਬ ਹੋਏ ਹਰ ਇੱਕ ਬੰਦਾ ਹਰ ਇੱਕ ਜੀਵ ਸੰਸਾਰ ਦਾ ਕੁੱਤਾ ਬਿੱਲਾ ਕੀੜਾ ਡੱਡੂ ਜੋ ਵੀ ਕੁਛ ਹੈ ਸਾਰਾ ਕੁਝ ਹੀ ਰੱਬ ਹੋਇਆ ਕਿਉਂਕਿ ਉਹਨਾਂ ਵਿੱਚ ਪਰਮੇਸ਼ਰ ਦੀ ਜੋਤ ਹੈ ਪਰ ਨਿਰੰਕਾਰ ਅਕਾਲ ਪੁਰਖ ਵਾਹਿਗੁਰੂ ਇੱਕ ਹੈ ਬਾਕੀ ਸਾਰੀਆਂ ਉਹਦੀਆਂ ਸ਼ਕਤੀਆਂ ਨੇ ਸੋ ਇੱਕ ਥਾਂ ਟੇਕ ਕੇ ਜਿਹੜਾ ਬੰਦਾ ਜੁੜਦਾ ਉਹਨੂੰ ਮਹਾਰਾਜ ਜਰੂਰ ਨਿਹਾਲ ਕਰਦੇ ਨੇ ਸੱਚ ਹੈ ਮੇਰਾ ਖੁਦ ਜ਼ਿੰਦਗੀ ਦਾ ਪ੍ਰੈਕਟੀਕਲ ਹੈ ਖਾਲਸਾ ਜੀ ਮੈਂ ਵੀ ਹਰ ਥਾਂ ਘੁੰਮ ਕੇ ਵੇਖਿਆ ਜਦੋਂ ਮੈਂ ਪੜ੍ਦਾ ਸੀ ਕਾਲਜ ਟਾਈਮ ਜਾਣਾ ਮਿੱਤਰਾਂ ਨਾਲ ਹਰ ਜਗ੍ਹਾ ਚਲਾ ਜਾਂਦਾ ਸੀ ਪਰ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਤੋਂ ਬਿਨਾਂ ਹੋਰ ਕੋਈ ਦਾਤਾ ਨਹੀਂ ਇਹ ਸੱਚ ਹੈ ਸੱਚਾਈ ਹੈ ਸੋ ਉਹ ਵੀਰ ਕਹਿੰਦਾ ਕਿ ਮੈਂ ਉਹਨਾਂ ਸਾਰੀਆਂ ਗੱਲਾਂ ਬਾਤਾਂ ਕਰ ਲੈਂਦਾ ਸਾਂ ਮੈਂ ਉਹਦੇ ਕੋਲ ਦੋ ਤਿੰਨ ਵਾਰੀ ਪੈਸੇ ਵੀ ਮੰਗੇ ਕਹਿੰਦਾ ਉਹ ਸ਼ਾਮਾਂ ਨੂੰ ਸ਼ਹੀਦਾਂ ਸਾਹਿਬ ਜਾਂਦਾ ਸੀ ਮੈਨੂੰ ਨਹੀਂ ਸੀ ਪਤਾ ਕਹਿੰਦਾ ਮੈਨੂੰ ਕਹਿੰਦਾ ਵੀ ਤੂੰ ਮੇਰੇ ਨਾਲ ਸ਼ਾਮਾਂ ਨੂੰ ਸ਼ਹੀਦਾਂ ਸਾਹਿਬ ਚੱਲਿਆ ਕਰ ਵੀ ਆਪਾਂ ਦਰਸ਼ਨ ਮੇਲੇ ਕਰਕੇ ਆਇਆ ਕਰਾਂਗੇ ਨਾਲੇ ਤੇਰੀ
ਪ੍ਰੀਤਮ ਇਹ ਅਰਦਾਸ ਕਰਾਂਗੇ ਸਤਿਗੁਰ ਤੇਰਾ ਕੰਮ ਵਧੀਆ ਚਲਾਉਣ ਕਹਿੰਦਾ ਮੈਂ ਪਹਿਲੀ ਵਾਰ ਸ਼ਹੀਦਾਂ ਸਾਹਿਬ ਗਿਆ ਸਾ ਪਹਿਲਾਂ ਕਦੀ ਨਹੀਂ ਸੀ ਗਿਆ ਗੁਰੂ ਰਾਮਦਾਸ ਮਹਾਰਾਜ ਦੇ ਘਰ ਗਿਆ ਸਾਂ ਉਹ ਵੀ ਇੱਕ ਦੋ ਵਾਰ ਵੀ ਬਹੁਤਾ ਕਦੇ ਨਹੀਂ ਸੀ ਗਿਆ ਕਹਿੰਦਾ ਜਦੋਂ ਉੱਥੇ ਕਿਹਾ ਇਹਨੇ ਮੇਰੀ ਅਰਦਾਸ ਬੇਨਤੀ ਕਰਾਈ ਦੇ ਕਰਵਾਈ ਅਸੀਂ ਫਿਰ ਡੇਲੀ ਜਾਣ ਲੱਗ ਪਏ ਅਸੀਂ ਲੰਗਰ ਹਾਲ ਚ ਸੇਵਾ ਕਰਨੀ ਜੂਠੇ ਬਰਤਨਾਂ ਦੀ ਸਾਫ ਸਫਾਈ ਕਰਨੀ ਜਾਂ ਹੋਰ ਕੋਈ ਸੇਵਾ ਮਿਲ ਗਈ ਉਹ ਕਰਨੀ ਤੇ ਮਨ ਬੜਾ ਲੱਗਣ ਲੱਗ ਪਿਆ ਕਈ ਵਾਰੀ ਉਹਨੇ ਕਹਿਣਾ ਵੀ ਅੱਜ ਮੈਂ ਨਹੀਂ ਜਾਣਾ ਤੂੰ ਵੇਖ ਲਾ ਤੇ ਜਾਣਾ ਤੇ ਫਿਰ ਮੈਂ ਇਕੱਲੇ ਨੇ ਚਲੇ ਜਾਣਾ ਮੇਰਾ ਮਨ ਕਹਿੰਦਾ ਉੱਥੇ ਜੁੜ ਗਿਆ ਕਹਿੰਦੇ ਵੀ ਥੋੜਾ ਜਿਹਾ ਲੰਗਿਆ ਛੇ ਛੇ ਸੱਤ ਮਹੀਨੇ ਲੰਘੇ ਤੇ ਮੇਰੇ ਘਰ ਦੇ ਹਾਲਾਤ ਮਾੜੇ ਸੀ ਮੈਂ ਬਾਬਾ ਦੀਪ ਸਿੰਘ ਸਾਹਿਬ ਨੂੰ ਇਹੋ ਕਹਿਣ ਲੱਗ ਪਿਆ ਬਾਬਾ ਜੀ ਕਿਰਪਾ ਕਰੋ ਮੇਰੀ ਤਨਖਾਹ ਵੱਧ ਜੇ ਕਿਰਪਾ ਕਰੋ ਮਹਾਰਾਜ ਮੇਰੀ ਤਨਖਾਹ ਵੱਧ ਜੇ ਮੇਰਾ ਘਰ ਚੱਲ ਪਵੇ ਕਹਿੰਦੇ ਅਸੀਂ ਮਹਾਰਾਜ ਦੀ ਕਿਰਪਾ ਹੋਈ ਵੀ ਛੇ ਕ ਮਹੀਨੇ ਕਾਮ ਕਰਕੇ ਨਾ ਮੈਨੂੰ ਦੋ ਤਿੰਨ ਮਸ਼ੀਨਾਂ ਦੀਆਂ ਚਲਾਉਣੀਆਂ ਆ ਗਈਆਂ
ਤੇ ਇੱਕ ਦਿਨ ਉਹ ਬੰਦਾ ਜਿਹੜਾ ਪਹਿਲਾਂ ਕੰਮ ਕਰਦਾ ਸੀ ਉਹ ਆਪਣੇ ਪੰਜਾਬ ਦਾ ਨਹੀਂ ਸੀ ਉਹ ਬਾਹਰ ਦਾ ਸੀ ਤੇ ਉਹਦੇ ਘਰ ਕੋਈ ਇਹੋ ਜਿਹੀ ਮੁਸ਼ਕਿਲ ਬਣੀ ਉਹਨੂੰ ਜਾਣਾ ਪੈ ਗਿਆ ਉਹ ਚਲਾ ਗਿਆ ਤੇ ਉਹਦੀ ਤਨਖਾਹ ਸੀਗੀ 15000 ਕਹਿੰਦਾ ਵੀ ਮੈਂ ਉਹਦੇ ਨਾਲ ਹੈਲਪਰ ਦੇ ਵਜੋਂ ਲੱਗਾ ਹੁੰਦਾ ਸੀ ਮਤਲਬ ਕਾਫੀ ਕੰਮ ਜਿਹੜਾ ਮੈਨੂੰ ਆ ਗਿਆ ਸੀ ਕਹਿੰਦਾ ਸਾਨੂੰ ਸਾਡੇ ਮਾਲਕ ਨੇ ਸੱਦਿਆ ਉਹ ਕਹਿੰਦਾ ਵੀ ਤੂੰ ਕੰਮ ਕਾਕਾ ਕਰ ਲਏਗਾ ਤੇ ਮੈਂ ਉਹਨਾਂ ਨੂੰ ਦੱਸਿਆ ਵੀ ਮੈਂ ਕਰ ਲਉਂਗਾ ਉਹ ਕਹਿੰਦਾ ਵੀ ਦੋ ਤਿੰਨ ਦਿਨ ਬੰਦਾ ਤੇਰੇ ਨਾਲ ਕੰਮ ਕਰਾਊਗਾ ਤੇ ਜੇ ਤੂੰ ਕੰਮ ਤੈਨੂੰ ਆਉਂਦਾ ਹੋਇਆ ਵਧੀਆ ਤੂੰ ਕਰ ਲੈਗਾ ਤਾ ਤੇਰੀ ਤਨਖਾਹ ਵਧਾ ਦਾਂਗੇ ਤੇ ਤੂੰ ਉੱਥੇ ਲੱਗ ਜਾਵੀਂ ਐਡੀ ਕਹਿੰਦਾ ਬਾਬਾ ਦੀਪ ਸਿੰਘ ਸਾਹਿਬ ਦੀ ਕਿਰਪਾ ਹੋਈ ਦੋ ਕ ਦਿਨ ਉਹ ਬੰਦੇ ਨੇ ਮੇਰੇ ਨਾਲ ਹੈਲਪ ਕਰਾਈ ਜਿਹੜਾ ਬੰਦਾ ਸਿਖਾਉਣ ਵਾਸਤੇ ਸੀ ਬਾਅਦ ਚ ਮੈਂ ਆਪੇ ਚਲਾਉਣ ਲੱਗ ਪਿਆ ਉਸ ਮਹੀਨੇ ਮੇਰੀ 15000 ਤਨਖਾਹ ਹੋ ਗਈ ਐਸੀ ਬਾਬਾ ਦੀਪ ਸਿੰਘ ਸਾਹਿਬ ਨੇ ਕਿਰਪਾ ਕੀਤੀ ਕਹਿੰਦਾ ਵੀ ਮੇਰਾ ਮਨ ਨਾ ਬੜਾ ਐ ਦ੍ਰਿੜ ਹੋ ਗਿਆ ਵੀ ਨਹੀਂ ਬਾਬਾ ਦੀਪ ਸਿੰਘ ਸਾਹਿਬ ਨੇ ਮੇਰੀ ਸੁਣੀ ਹ ਕਹਿੰਦਾ ਮੈਂ ਆਪਣੇ ਮਿੱਤਰ ਨੂੰ ਮਿਲਿਆ ਉਹਦੇ ਉਹਦੇ ਪੈਸੇ ਥੋੜੇ ਸੀਗੇ ਤੇ ਚਲੋ ਘਰੋਂ ਸਹਿੰਦਾ ਸੀ ਉਹ ਵੈਸੇ ਹੀ ਲੱਗਾ ਸੀ ਉਹ ਘਰੇ ਵਿਹਲਾ ਨਹੀਂ ਸੀ ਬਹਿ ਸਕਦਾ ਮੈਂ ਉਹਨੂੰ ਮਿਲ ਕੇ ਸਾਰੀ ਗੱਲ ਕੀਤੀ ਵੀ ਇਦਾਂ ਮੇਰੇ ਪੈਸੇ ਵੱਧ ਗਏ ਹੁਣ ਮੈਂ ਅੰਦਰ ਚਲਾ ਗਿਆ ਮਸ਼ੀਨ ਤੇ ਕੰਮ ਕਰਨ ਲੱਗ ਪਿਆ ਤੇ ਕਹਿੰਦਾ
ਉਹਨੇ ਮੈਨੂੰ ਕਿਹਾ ਕਿ ਭੁੱਲੀ ਨਾ ਇਹ ਤੈਨੂੰ ਬਾਬਾ ਦੀਪ ਸਿੰਘ ਸਾਹਿਬ ਨੇ ਦਿੱਤਾ ਕਹਿੰਦੇ ਬਾਬਾ ਦੀਪ ਸਿੰਘ ਸਾਹਿਬ ਨੂੰ ਭੁੱਲੀ ਨਾ ਸ਼ਹੀਦਾਂ ਨੂੰ ਭੁੱਲੀ ਨਾ ਉੱਥੇ ਜਾਂਦਾ ਨਹੀਂ ਮਹਾਰਾਜ ਨੇ ਤੈਨੂੰ ਹੋਰ ਦੇਣਾ ਤੂੰ ਫਿਕਰ ਨਾ ਕਰੀ ਵੀ ਤੂੰ ਇਹਨਾਂ ਉੱਥੇ ਜੁੜਿਆ ਰਹਿ ਜਾਂਦਾ ਰਹੀ ਜਦੋਂ ਵੀ ਤੇਰਾ ਮੌਕਾ ਮਿਲੇ ਤੈਨੂੰ ਟਾਈਮ ਮਿਲੇ ਤੂੰ ਜਾਣਾ ਉੱਥੇ ਜਰੂਰ ਜਾਈ ਉਥੋਂ ਛੱਡੀ ਨਾ ਤੇ ਹੋਰ ਕਿਤੇ ਉਹ ਮੰਗੀ ਨਾ ਤੈਨੂੰ ਸਭ ਕੁਝ ਮਿਲੂਗਾ ਕਹਿੰਦਾ ਘਰ ਦੇ ਬੜੇ ਖੁਸ਼ ਹੋਏ ਹੁਣ ਕਿੱਥੇ ਅਸੀਂ 5000 ਚ ਗੁਜ਼ਾਰਾ ਕਰਦੇ ਸੀ ਕਿੱਥੇ 15 ਹਜਾਰ ਹੋ ਗਈ ਵਧੀਆ ਘਰ ਦਾ ਸਾਰਾ ਕੁਝ ਚੱਲ ਪਿਆ ਜਿਹੜਾ ਉਹ ਮੇਰਾ ਮਿੱਤਰ ਸੀ ਗੁਰਸਿੱਖ ਉਹਦਾ ਬਾਹਰ ਦਾ ਬਣ ਗਿਆ ਉਹ ਬਾਹਰ ਚਲਾ ਗਿਆ ਉਹਦੇ ਫਾਦਰ ਸਾਹਿਬ ਬਾਹਰ ਸੀ ਉਹ ਬਾਹਰ ਚਲਾ ਗਿਆ ਮੈਂ ਪਿੱਛੇ ਇਕੱਲਾ ਰਹਿ ਗਿਆ। ਕਹਿੰਦਾ ਮੈਨੂੰ ਦੋ ਸਾਲ ਹੋ ਗਏ ਸੀ ਕੰਮ ਕਰਦੇ ਆ 15000 ਤੇ ਕਹਿੰਦਾ ਮੈਂ ਬਾਬਾ ਦੀਪ ਸਿੰਘ ਸਾਹਿਬ ਦੇ ਦਰ ਜਾਣੋ ਨਹੀਂ ਹਟਿਆ ਉੱਥੇ ਜਾਂਦਾ ਰਿਹਾ ਜੋ ਘਿਓ ਪਾਉਣਾ ਕਹਿੰਦਾ ਫਿਰ ਮੈਂ ਕੀ ਕੀਤਾ ਮੈਂ ਬਾਬਾ ਦੀਪ ਸਿੰਘ ਸਾਹਿਬ ਦੇ ਅਸਥਾਨ ਤੇ ਫਿਰ ਅਰਦਾਸ ਕੀਤੀ ਕਿ ਬਾਬਾ ਜੀ ਭੈਣਾਂ ਦਾ ਵਿਆਹ ਕਰਨਾ ਤੇ 15 ਹਜ਼ਾਰ ਚ ਵੀ ਉਹੋ ਜਿਹੀ ਗੱਲ ਨਹੀਂ ਬਣਦੀ ਵੀ ਕਿਰਪਾ ਕਰੋ ਵੀ ਕੋਈ ਕੰਮ ਇਹੋ ਜਿਹਾ ਤੇ ਕਹਿੰਦੇ ਵੀ ਮੈਂ ਉੱਥੇ ਕੰਮ ਜਦੋਂ ਅਰਦਾਸ ਬੇਨਤੀ ਕੀਤੀ ਤੇ ਫੈਕਟਰੀ ਜਿਹੜਾ ਕੰਮ ਕਰਦਾ ਸਾਂ ਉੱਥੇ ਕੀ ਹੋਇਆ ਉੱਥੇ ਮੈਨੂੰ ਪਤਾ ਲੱਗਾ ਵੀ ਇੱਥੇ ਠੇਕੇ ਤੇ ਵੀ ਕੰਮ ਬੰਦੇ ਮਿਲਦੇ ਨੇ ਕਹਿੰਦਾ ਮੈਂ ਖੁਦ ਠੇਕੇਦਾਰ ਬਣ ਗਿਆ
ਪਹਿਲਾਂ ਮੈਂ ਪੰਜ ਬੰਦੇ ਲਿਆਇਆ ਸੱਤ ਲਿਆਇਆ ਇਦਾਂ ਕਰ ਕਰ ਕੇ ਮੈਂ 20-2 ਬੰਦੇ ਲੈ ਆਇਆ ਮੈਂ ਠੇਕੇਦਾਰ ਬਣ ਗਿਆ ਕਹਿੰਦਾ ਐਸੀ ਬਾਬਾ ਦੀਪ ਸਿੰਘ ਸਾਹਿਬ ਦੀ ਕਿਰਪਾ ਹੋਈ ਉਸੇ ਸਾਲ ਜਿਹੜੀ ਮੇਰੀ ਤਨਖਾਹ ਸੀ ਕਿਉਂਕਿ ਹੁਣ ਠੇਕੇ ਤੇ ਖਾਲਸਾ ਜੀ ਬੰਦੇ ਦਵਾਂਗੇ ਤੇ ਉਹਦੀ ਕਮਿਸ਼ਨ ਵੀ ਮਿਲਣੀ ਹੈ ਕਹਿੰਦਾ ਵੀ ਜਦੋਂ ਠੇਕੇ ਦੇ ਬੰਦੇ ਦੇਣ ਲੱਗ ਪਿਆ 70 80,000 ਮੈਂ ਕਮਾਉਣ ਲੱਗ ਪਿਆ ਉਸੇ ਸਾਲ ਐਸੀ ਬਾਬਾ ਦੀਪ ਸਿੰਘ ਸਾਹਿਬ ਨੇ ਮੇਰੇ ਤੇ ਕਿਰਪਾ ਕੀਤੀ ਤੇ ਸਾਰਾ ਕੰਮ ਵੀ ਮੈਨੂੰ ਆ ਗਿਆ ਠੇਕੇਦਾਰੀ ਵੀ ਮੈਂ ਕਰਨ ਲੱਗ ਪਿਆ ਹੁਣ ਮੈਂ ਕੁਝ ਨਹੀਂ ਕਰਦਾ ਕੰਮ ਬੰਦੇ ਕਰਦੇ ਨੇ ਮੈਂ ਸਿਰਫ ਵੇਖਣਾ ਮਾਲਕ ਮੈਨੂੰ ਕਹਿੰਦਾ ਕਿ ਤੇਰਾ ਫਲਾਣਾ ਬੰਦਾ ਕੰਮ ਨਹੀਂ ਕਰਦਾ ਜਾਂ ਵਧੀਆ ਕਰਦਾ ਬਸ ਉਹ ਗੱਲ ਚ ਜਵਾਬ ਦੇਣਾ ਜਾਂ ਉਹਨਾਂ ਨੇ ਤਨਖਾਹ ਦੇਣੀ ਤੋਂ ਇਲਾਵਾ ਹੋਰ ਮੇਰਾ ਕੋਈ ਕੰਮ ਨਹੀਂ ਇਹ ਸਾਰੇ ਕਾਰਜ ਬਾਬਾ ਦੀਪ ਸਿੰਘ ਸਾਹਿਬ ਨੇ ਕੀਤੇ ਭੈਣਾਂ ਦੇ ਵਿਆਹ ਵਧੀਆ ਕਰ ਦਿੱਤੇ ਘਰ ਵੀ ਥੋੜਾ ਜਿਹਾ ਬਣਾ ਲਿਆ ਕਹਿੰਦਾ ਪਰ ਬਾਬਾ ਦੀਪ ਸਿੰਘ ਸਾਹਿਬ ਦੇ ਅਸਥਾਨ ਤੇ ਅੱਜ ਵੀ ਜਾਨਾ ਮੈਨੂੰ ਜੋ ਮਿਲਿਆ ਸ਼ਹੀਦਾਂ ਸਿੰਘਾਂ ਦੇ ਦਰਾਂ ਤੋਂ ਮਿਲਿਆ ਮੈਂ ਬਾਬਾ ਦੀਪ ਸਿੰਘ ਸਾਹਿਬ ਦੇ ਦਰ ਨੂੰ ਕਦੇ ਛੱਡ ਨਹੀਂ ਸਕਦਾ। ਉਹ ਵੀਰ ਨੇ ਜਦੋਂ ਸੁਣਾਈ ਸੁਣਾਉਂਦਿਆਂ ਸੁਣਾਉਂਦਿਆਂ ਭਾਵਕ ਹੋ ਗਿਆ ਸੀ ਬੈਰਾਗੀ ਹੋ ਗਿਆ ਸੀ ਕਿਉਂਕਿ ਖਾਲਸਾ ਜੀ ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਜਦੋਂ ਪਤਾ ਆਪਾਂ ਇੱਕ ਬੁਰਕੀ ਖਾਣ ਜੋਗੇ ਆ ਤੇ ਸਤਿਗੁਰੂ ਮਹਾਰਾਜ ਅੱਗੇ 10 ਪ੍ਰਸ਼ਾਦੇ ਰੱਖਦੇ ਫਿਰ ਬੰਦਾ ਰੱਜ ਕੇ ਖਾਂਦਾ ਤੇ ਹੱਸਦਾ ਕਿਉਂਕਿ ਸਾਨੂੰ ਆਪਣੇ ਕਰਮਾਂ ਦਾ ਨਹੀਂ ਪਤਾ ਹੁੰਦਾ ਕਰਮ ਨੂੰ ਸਿੱਧੇ ਕਰਨ ਵਾਲੇ ਸਿਰਫ ਇੱਕੋ ਹੀ ਇੱਕ ਗੁਰੂ ਸਾਹਿਬ ਨੇ ਸਤਿਗੁਰੂ ਸੱਚੇ ਪਾਤਸ਼ਾਹ ਹੀ ਨੇ ਉਹਨਾਂ ਤੋਂ ਬਿਨਾਂ ਕੋਈ ਕਰਮਾਂ ਨੂੰ ਸਿੱਧੇ ਨਹੀਂ ਕਰ ਸਕਦਾ ਜਿਹੜਾ ਕਰਮਾਂ ਵਿੱਚ ਹੈ ਨਹੀਂ ਉਹ ਮਹਾਰਾਜ ਤੋਂ ਬਿਨਾਂ ਨਹੀਂ ਮਿਲ ਸਕਦਾ। ਖਾਲਸਾ ਜੀ ਇਵੇਂ ਉਮੀਦ ਕਹਿੰਦਾ ਮੇਰੇ ਤੇ ਕਿਰਪਾ ਬਾਬਾ ਦੀਪ ਸਿੰਘ ਸਾਹਿਬ ਨੇ ਕੀਤੀ ਤੇ ਮੇਰੀ ਚੜ੍ਹਦੀ ਕਲਾ ਹੋ ਗਈ ਮੇਰੇ ਕੰਮ ਕਾਰ ਸਾਰੇ ਚੱਲ ਪਏ ਮੈਂ ਠੇਕੇਦਾਰ ਬਣ ਗਿਆ ਪੈਸੇ ਵਧੀਆ ਘਰ ਆਉਣ ਲੱਗ ਪਏ ਕਿੱਥੇ ਉਹ ਵੀ ਦੇਣ ਸੀਗੇ 5000 ਲਿਆਉਂਦਾ ਸਾਂ ਸਾਈਕਲ ਤੇ ਜਾਂਦਾ ਸਾਂ ਐਸੀ ਬਾਬਾ ਦੀਪ ਸਿੰਘ ਸਾਹਿਬ ਨੇ ਕਿਰਪਾ ਕੀਤੀ ਉਹ ਵੀ ਕੁਝ ਕੁ ਸਮੇਂ ਵਿੱਚ ਮਹਾਰਾਜ ਦੀ ਮਿਹਰ ਹੋਈ ਉਹ ਵੀਰ ਕਹਿੰਦਾ ਮੈਂ ਅੱਜ ਮੈਨੂੰ ਕੋਈ ਕਹਿੰਦਾ ਵੀ ਕੀ ਕਰੀਏ
ਵਿੱਚ ਮਹਾਰਾਜ ਦੀ ਮਿਹਰ ਹੋਈ ਤੇ ਉਹ ਵੀਰ ਕਹਿੰਦਾ ਮੈਂ ਅੱਜ ਇਹ ਮੈਨੂੰ ਕੋਈ ਕਹਿੰਦਾ ਵੀ ਕੀ ਕਰੀਏ ਅਸੀਂ ਬੜੇ ਦੁਖੀ ਆਂ ਤੇ ਕਹਿੰਦਾ ਮੈਂ ਉੱਥੇ ਵੀ ਇਹਨਾਂ ਲੋਕਾਂ ਨੂੰ ਉਹੀ ਕਹਿੰਦਾ ਤੁਸੀਂ ਬਾਬਾ ਦੀਪ ਸਿੰਘ ਸਾਹਿਬ ਦੇ ਦਰ ਜਾਇਆ ਕਰੋ ਉੱਥੇ ਜਰੂਰ ਜਾਇਆ ਕਰੋ ਬੜੀ ਕਿਰਪਾ ਹੁੰਦੀ ਹੈ ਉਹ ਵੀਰ ਕਹਿੰਦਾ ਕਿ ਇੱਥੋਂ ਤੱਕ ਕਿ ਇੱਕ ਇੱਥੇ ਸਾਡੇ ਥੱਲੇ ਕੰਮ ਕਰਦਾ ਸੀ ਬੰਦਾ ਉਹਦੀ ਬੇਟੀ ਠੀਕ ਨਹੀਂ ਸੀ ਰਹਿੰਦੀ ਤੇ ਉਹਦੀ ਵੀ ਖਾਲਸਾ ਦੀ ਹੱਡ ਬੀਤੀ ਆਈ ਹੋਈ ਉਹ ਮੈਂ ਕੱਲ ਨੂੰ ਪਾਵਾਂਗਾ ਜਾਂ ਪਰਸੋਂ ਪਾਵਾਂਗਾ ਕਹਿੰਦੇ ਉਹ ਠੀਕ ਨਹੀਂ ਸੀ ਰਹਿੰਦੀ ਤੇ ਮੈਂ ਉਹਨੂੰ ਇਹੋ ਕਿਹਾ ਸੀ ਬਾਬਾ ਦੀਪ ਸਿੰਘ ਸਾਹਿਬ ਜੀ ਕੋਲੇ ਲੈ ਜਾ ਉਸ ਅਸਥਾਨ ਤੇ ਲੈ ਜਾ ਠੀਕ ਹੋ ਜਾਏਗੀ ਐਸੀ ਮਹਾਰਾਜ ਦੀ ਕਿਰਪਾ ਹੋਈ ਕਹਿੰਦੇ ਉਹ ਠੀਕ ਹੋ ਗਈ ਤੇ ਉਹ ਮੇਰੀ ਇੰਨੀ ਇੱਜਤ ਕਰਦਾ ਸੀ ਮੈਂ ਕਈ ਵਾਰੀ ਸੋਚਣਾ ਕਿ ਮੇਰਾ ਵਿੱਚ ਕੁਝ ਵੀ ਨਹੀਂ ਕਾਰਜ ਸਾਰੇ ਬਾਬਾ ਦੀਪ ਸਿੰਘ ਸਾਹਿਬ ਜੀ ਆਪ ਕਰਦੇ ਨੇ ਵਡਿਆਈ ਮੈਨੂੰ ਬਖਸ਼ਦੇ ਨੇ ਇਵੇਂ ਹੀ ਨੇ ਸਤਿਗੁਰੂ ਸੱਚੇ ਪਾਤਸ਼ਾਹ ਇਵੇਂ ਕਰਦੇ ਖਾਲਸਾ ਜੀ ਆਪਣੇ ਸੇਵਕਾਂ ਦੀ ਵਡਿਆਈ ਬਹੁਤ ਕਰਾਉਂਦੇ ਸੋ ਮਹਾਰਾਜ ਸੱਚੇ ਪਾਤਸ਼ਾਹ ਜੋ ਕਰਮਾਂ ਵਿੱਚ ਵੀ ਨਹੀਂ ਹੁੰਦਾ ਉਹ ਵੀ ਦੇ ਸਕਦੇ ਨੇ ਖਾਲਸਾ ਜੀ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਏਡੇ ਬੇਅੰਤ ਨੇ ਸਤਿਗੁਰੂ ਨੇ ਕੋਈ ਆਨਾ ਬਹ ਾਨਾ ਤੁਹਾਡਾ ਬਣਾ ਕੇ ਤੁਹਾਡਾ ਕਾਰਜ ਜਰੂਰ ਕਰਨਾ ਚਾਹੇ ਕਿਸੇ ਕੋਲੋਂ ਕਰਾ ਦੇਣ ਚਾਹੇ ਆਪ ਕਰ ਦੇਣ ਮਹਾਰਾਜ ਜਰੂਰ ਕਾਰਜ ਕਰਦੇ
ਸੋ ਸਤਿਗੁਰੂ ਸੱਚੇ ਪਾਤਸ਼ਾਹ ਦੇ ਭਰੋਸਾ ਰੱਖਣਾ ਚਾਹੀਦਾ ਮਹਾਰਾਜ ਸੱਚੇ ਪਾਤਸ਼ਾਹ ਦੇ ਭਰੋਸਾ ਰੱਖ ਕੇ ਡੋਲਣਾ ਨਹੀਂ ਚਾਹੀਦਾ ਕਿਉਂਕਿ ਜਦੋਂ ਅਰਦਾਸ ਕਰ ਦਿੱਤੀ ਹੈ ਫਿਰ ਉਹ ਅਰਦਾਸ ਦੇ ਯਕੀਨ ਰੱਖਣਾ ਚਾਹੀਦਾ ਕਿਉਂਕਿ ਕੀਤੀ ਹੋਈ ਅਰਦਾਸ ਮਹਾਰਾਜ ਸੁਣ ਕੇ ਪ੍ਰਵਾਨ ਕਰਕੇ ਜਰੂਰ ਫਲ ਬਖਸ਼ ਦੇ ਸੋ ਧੰਨ ਬਾਬਾ ਦੀਪ ਸਿੰਘ ਸਾਹਿਬ ਦੇ ਅਸਥਾਨ ਤੇ ਆਪਾਂ ਜਾਨੇ ਆਂ ਮੈਂ ਪਹਿਲਾਂ ਵੀ ਬੇਨਤੀਆਂ ਕਰਦਾ ਜਦੋਂ ਘਰੋਂ ਚੱਲਦੇ ਹੋ ਉਸ ਵੇਲੇ ਹੀ ਬਾਬਾ ਦੀਪ ਸਿੰਘ ਸਾਹਿਬ ਅੱਗੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਅੱਗੇ ਅਰਦਾਸ ਕਰੋ ਕਿ ਸਤਿਗੁਰੂ ਜੀ ਤੁਹਾਡੇ ਦਰਸ਼ਨਾਂ ਨੂੰ ਆ ਰਹੇ ਆ ਕਿਰਪਾ ਕਰੋ ਮਹਾਰਾਜ ਅਸੀਂ ਭੇਟਾਂ ਨਾਮ ਦੀ ਰੱਖਣੀ ਚਾਹੁੰਦੇ ਹਾਂ ਕਿਰਪਾ ਕਰੋ ਉਨਾ ਚਿਰ ਨਾਮ ਜਪਾ ਲਓ ਮੰਨ ਲਓ ਤੁਸੀਂ ਜਲੰਧਰ ਤੋਂ ਚੱਲੇ ਹੋ ਤੇ ਬਸ ਨੇ ਡੇਢ ਘੰਟਾ ਲਾਉਣਾ ਪੌਣੇ ਦੋ ਘੰਟੇ ਲਾਉਣੇ ਨੇ ਉਨੇ ਚਿਰ ਵਿੱਚ ਤੁਸੀਂ ਸੁਖਮਨੀ ਸਾਹਿਬ ਦਾ ਪਾਠ ਕਰ ਸਕਦੇ ਹੋ ਜਪੁਜੀ ਸਾਹਿਬ ਦਾ ਪਾਠ ਕਰ ਸਕਦੇ ਹੋ ਨਹੀਂ ਕੁਝ ਕਰ ਸਕਦੇ ਤਾਂ ਗੁਰਮੰਤਰ ਜਪ ਲਓ ਮੂਲ ਮੰਤਰ ਦਾ ਅਭਿਆਸ ਕਰ ਲਓ ਮੂਲ ਮੰਤਰ ਦੀਆਂ ਦਾਖਬ ਮਾਲਾ ਉੱਥੋਂ ਤੱਕ ਜਾਂਦਿਆਂ ਫੇਰ ਲਓ ਉੱਥੇ ਜਾ ਕੇ ਫਿਰ ਕਹੋ ਬਾਬਾ ਦੀਪ ਸਿੰਘ ਸਾਹਿਬ ਜੀ ਮੇਰਾ ਜਿਹੜਾ ਜਪਿਆ ਹੋਇਆ ਉਹੀ ਤੁਹਾਡੇ ਚਰਨਾਂ ਕਮਲਾਂ ਵਿੱਚ ਭੇਟਾ ਹੈ ਸਤਿਗੁਰੂ ਬੇਅੰਤ ਖੁਸ਼ ਹੋ ਕੇ ਫਿਰ ਚੀਜ਼ਾਂ ਬਖਸ਼ਦੇ ਨੇ ਫਿਰ ਮੰਗਣ ਦੀਆਂ ਲੋੜਾਂ ਨਹੀਂ ਰਹਿੰਦੀਆਂ ਕਿਉਂਕਿ ਸਤਿਗੁਰੂ ਸੱਚੇ ਪਾਤਸ਼ਾਹ
ਫਿਰ ਜਾਣਦੇ ਨੇ ਕਿ ਭਾਈ ਸਾਡਾ ਗੁਰਮੁਖ ਸਾਡੇ ਵਾਸਤੇ ਕਈ ਕੁਝ ਕਰਦਾ ਕਿਉਂਕਿ ਸਤਿਗੁਰੂ ਨੂੰ ਚੇਤੇ ਕਰਨਾ ਇਹ ਮਹਾਰਾਜ ਸੱਚੇ ਪਾਤਸ਼ਾਹ ਉਤੇ ਬੜੇ ਖੁਸ਼ ਹੁੰਦੇ ਨੇ ਜਿਹੜੇ ਮਹਾਰਾਜ ਨੂੰ ਸਦਾ ਯਾਦ ਕਰਦੇ ਨੇ ਮਹਾਰਾਜ ਨੂੰ ਯਾਦ ਕੀਤਿਆਂ ਮਹਾਰਾਜ ਜੀ ਤੱਕ ਸਾਡੀ ਯਾਦ ਪਹੁੰਚਦੀ ਹੈ ਫਿਰ ਮਹਾਰਾਜ ਅੱਗੋਂ ਯਾਦ ਕਰਦੇ ਨੇ ਕਈ ਵਾਰੀ ਇਦਾਂ ਹੋ ਜਾਂਦਾ ਖਾਲਸਾ ਜੀ ਮੁੱਖੋਂ ਇੱਕ ਵਾਰ ਵਾਹਿਗੁਰੂ ਕਹੀਏ ਅਗਲਾ ਵਾਹਿਗੁਰੂ ਆਪਣੇ ਆਪ ਨਿਕਲਦਾ ਫਿਰ ਕਹੀਏ ਫਿਰ ਅਗਲਾ ਆਪਣੇ ਆਪ ਨਿਕਲਦਾ ਹੈ ਉਹ ਸਤਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਹੁੰਦੀ ਹੈ ਉਹ ਸਤਿਗੁਰੂ ਮਹਾਰਾਜ ਕਿਰਪਾ ਕਰਕੇ ਸਾਡੇ ਮੁੱਖੋਂ ਕਢਵਾਉਂਦੇ ਨੇ ਕਿਉਂਕਿ ਉਹਨੂੰ ਆਪਣਾ ਨਾਮ ਬੜਾ ਸੋਹਣਾ ਲੱਗਦਾ ਵਾਹਿਗੁਰੂ ਸੱਚੇ ਪਾਤਸ਼ਾਹ ਆਪਣੇ ਨਾਮ ਨੂੰ ਸੁਣ ਸੁਣ ਕੇ ਮਸਤ ਹੁੰਦੇ ਨੇ ਕਿਉਂਕਿ ਉਹ ਸੈਭੰ ਰੂਪ ਨੇ ਨਾ ਆਪਣੇ ਆਪ ਤੋਂ ਪ੍ਰਗਟ ਨੇ ਕਿਸੇ ਕੋਲੋਂ ਸ਼ਕਤੀ ਨਹੀਂ ਲੈਂਦਾ ਰੱਬ ਉਹ ਆਪਣੇ ਵਿੱਚੋਂ ਸ਼ਕਤੀ ਲੈਂਦਾ ਆਪ ਹੀ ਤਪ ਕਰਦਾ ਹੈ ਆਪ ਹੀ ਉਹ ਤਪ ਦਾ ਪ੍ਰਤਾਪ ਬਣ ਜਾਂਦਾ ਇਦਾਂ ਹੀ ਮਹਾਰਾਜ ਸੱਚੇ ਪਾਤਸ਼ਾਹ ਦੀ ਸਾਰੀ ਸ੍ਰਿਸ਼ਟੀ ਚੱਲਦੀ ਹੈ ਸੋ ਸਤਿਗੁਰੂ ਸੱਚੇ ਪਾਤਸ਼ਾਹ ਨੂੰ ਛੱਡਣਾ ਨਹੀਂ ਚਾਹੀਦਾ ਸਾਰਾ ਕੁਝ ਝੂਠਾ ਹੈ
ਸੰਸਾਰ ਦੇ ਵਿੱਚ ਮਾਂ ਪਿਓ ਭਾਈ ਭੈਣ ਸਾਰੇ ਸਾਗ ਸੰਬੰਧ ਝੂਠੇ ਨੇ ਇਹ ਉਦੋਂ ਪਤਾ ਲੱਗਦਾ ਜਦੋਂ ਸਾਡੇ ਤੇ ਬਣ ਆਉਂਦੀ ਹੈ ਪਰ ਖਾਲਸਾ ਜੀ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਦੋਂ ਬਿਪਤਾ ਪੈਂਦੀ ਹੈ ਉਸ ਵੇਲੇ ਰਿਸ਼ਤੇ ਸਾਰੇ ਫਿੱਕੇ ਹੋ ਜਾਂਦੇ ਨੇ ਉਦੋਂ ਇੱਕੋ ਇੱਕ ਰਿਸ਼ਤਾ ਬਣਦਾ ਉਹ ਗੁਰੂ ਦਾ ਹੈ। ਤੇ ਸੋ ਪਹਿਲਾਂ ਹੀ ਆਪਾਂ ਜੇ ਗੁਰੂ ਨਾਲ ਪ੍ਰੀਤ ਬਣਾ ਕੇ ਰੱਖੀਏ ਗੁਰੂ ਨਾਲ ਰਿਸ਼ਤਾ ਬਣਾ ਕੇ ਰੱਖੀਏ ਫਿਰ ਸਾਨੂੰ ਝੂਰਨਾ ਨਾ ਪਵੇ ਸਾਨੂੰ ਰੋਣਾ ਨਾ ਪਵੇ ਕਿਉਂਕਿ ਉਹ ਰਿਸ਼ਤਾ ਸਦਾ ਸਦਾ ਹੀ ਨਾਲ ਨਿਭਣਾ ਲੋਕ ਵਿੱਚ ਵੀ ਨਿਭ ਜਾਂਦਾ ਤੇ ਪਰਲੋਕ ਵਿੱਚ ਵੀ ਨਿਭਣਾ ਉਹ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਕਦੇ ਬਾਂਹ ਨਹੀਂ ਛੱਡਦਾ ਸੰਸਾਰ ਦਾ ਹੀ ਫਿਤਰਤ ਹੈ ਸੰਸਾਰ ਔਖੇ ਵੇਲੇ ਛੱਡ ਜਾਂਦਾ ਮਹਾਰਾਜ ਸੱਚੇ ਪਾਤਸ਼ਾਹ ਦੇ ਬੋਲ ਵੀ ਨੇ ਖਾਲਸਾ ਜੀ ਬਿਪਤ ਪੜੀ ਸਭ ਹੀ ਸੰਗ ਛਾਡਤ ਕੋਊ ਨ ਆਵਤ ਨੇਰੈ ਜਦੋਂ ਬਿਪਤਾ ਪੈ ਜਾਂਦੀ ਹੈ ਸਾਰੇ ਸੰਗ ਸਾਥ ਛੱਡ ਜਾਂਦੇ ਨੇ ਕੋਈ ਲਾਗੇ ਨਹੀਂ ਢੁਕਦਾ ਚਾਹੇ ਕੋਈ ਰਿਸ਼ਤੇਦਾਰ ਹੋਵੇ ਭੈਣ ਭਾਈ ਕਿਉਂ ਨਾ ਹੋਵੇ ਆਪਣਾ ਪਰਿਵਾਰ ਨਹੀਂ ਢੁਕਦਾ ਖਾਲਸਾ ਜੀ ਆਹ ਕਰੋਨਾ ਕਾਲ ਦੇ ਵਿੱਚ ਵੇਖੋ ਕੀ ਕੁਝ ਹੋਇਆ ਇਹ ਰਿਸ਼ਤਿਆਂ ਦੀ ਅਹਿਮੀਅਤ ਹੈ ਸੋ ਇੱਕੋ ਇੱਕ ਨਾਲ ਨਿਭਦਾ ਹੈ
ਉਹ ਨਿਭਦਾ ਹੈ ਗੁਰੂ ਤੇ ਵਾਹਿਗੁਰੂ ਸੱਚੇ ਪਾਤਸ਼ਾਹ ਨਾਲ ਸਦਾ ਆਪਣੀ ਪ੍ਰੀਤ ਬਣਾ ਕੇ ਰੱਖੀਏ ਮਹਾਰਾਜ ਅੱਗੇ ਸਦਾ ਅਰਦਾਸ ਕਰਦੇ ਰਹੇ ਕਿ ਸਤਿਗੁਰੂ ਤੂੰ ਵਿਸਰੀ ਨਾ ਸਾਡੇ ਵਿੱਚੋਂ ਮਹਾਰਾਜ ਅੰਦਰ ਪ੍ਰਗਟ ਹੋ ਕੇ ਸਾਨੂੰ ਆਪਣਾ ਆਪਾ ਆਓ ਕਿਰਪਾ ਕਰੋ ਆਪਣੇ ਚਰਨਾਂ ਕਮਲਾਂ ਨਾਲ ਜੋੜ ਕੇ ਰੱਖੋ ਸਤਿਗੁਰੂ ਤੇਰੇ ਤੋਂ ਬਿਨਾਂ ਕੋਈ ਸਾਥ ਨਿਭਣ ਵਾਲਾ ਨਹੀਂ ਜਿਹੜਾ ਕੋਈ ਇਵੇਂ ਪਾਤਸ਼ਾਹ ਅੱਗੇ ਅਰਦਾਸਾਂ ਕਰਦਾ ਸਤਿਗੁਰੂ ਉਹਨਾਂ ਦੇ ਅੰਗ ਸੰਗ ਸਦਾ ਵਰਤਦੇ ਨੇ ਸਦਾ ਮਹਾਰਾਜ ਅੰਗ ਸੰਗ ਰਹਿ ਕੇ ਰੱਖਿਆ ਕਰਦੇ ਨੇ ਸੋ ਖਾਲਸਾ ਜੀ ਸਤਿਗੁਰੂ ਦੀ ਬਾਣੀ ਪੜੀਏ ਗੁਰ ਮੰਤਰ ਮੂਲ ਮੰਤਰ ਦਾ ਅਭਿਆਸ ਕਰੀਏ ਆਉਣ ਵਾਲੇ ਸਮੇਂ ਨੂੰ ਮਹਾਰਾਜ ਸੁਖਾਲਾ ਕਰ ਦੇਣ ਨਾਮ ਜਪੀਏ ਬਾਣੀ ਪੜੀਏ ਇਹੋ ਸਭ ਤੋਂ ਵੱਡੀ ਖੇਡ ਹੈ ਨਹੀਂ ਤੇ ਔਖੇ ਹੋਵਾਂਗੇ ਨਾਮ ਤੋਂ ਬਿਨਾਂ ਸਦਾ ਹੀ ਜੀ ਔਖਾ ਹੁੰਦਾ ਨਾਮ ਨੂੰ ਜਪੀਏ ਮਹਾਰਾਜ ਕਿਰਪਾ ਕਰਨ ਭੁੱਲਾਂ ਦੀ ਖਿਮਾ ਬਖਸ਼ਣੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ