ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਸਾਡੀ ਅੱਜ ਦਾ ਵਿਸ਼ਾ ਹੈ ਕਿ ਅਸੀਂ ਆਪਣੇ ਘਰ ਵਿੱਚ ਜਾਂ ਆਪਣੇ ਅੰਦਰ ਕੀ ਬਦਲਾਵ ਕਰਨੇ ਹਨ ਕਿਉਂਕਿ ਆਦਤਾਂ ਹੀ ਸਾਡਾ ਭਵਿੱਖ ਬਣਾਉਂਦੀਆਂ ਹਨ ਜੇਕਰ ਸਾਡੇ ਅੰਦਰ ਚੰਗੀਆਂ ਆਦਤਾਂ ਹਨ ਤਾਂ ਸਾਧਾ ਭਵਿੱਖ ਵਧੀਆ ਬਣ ਜਾਂਦਾ ਹੈ ਤੇ ਜੇਕਰ ਮਾੜੀਆਂ ਆਦਤਾਂ ਹਨ ਤਾਂ ਸਾਡਾ ਭਵਿੱਖ ਮਾੜਾ ਬਣ ਜਾਂਦਾ ਹੈ ਸਾਨੂੰ ਆਪਣੀਆਂ ਆਦਤਾਂ ਬਦਲਨੀਆਂ ਪੈਣਗੀਆਂ ਬੁਰੀਆਂ ਆਦਤਾਂ ਸਾਡੇ ਘਰ ਵਿੱਚ ਗਰੀਬੀ ਲੈ ਕੇ ਆਉਂਦੀਆਂ ਹਨ ਤੇ ਚੰਗੀਆਂ ਆਦਤਾਂ ਸਾਡਾ ਘਰ ਬਰਕਤਾਂ ਦੇ ਨਾਲ ਭਰ ਦਿੰਦੀਆਂ ਹਨ ਅੱਜ ਦੀ ਵੀਡੀਓ ਵਿੱਚ ਆਪਾਂ ਜਿਹੜੇ ਬਦਲਾਵਾਂ ਬਾਰੇ ਗੱਲ ਕਰਨ ਜਾ ਰਹੇ ਹਾਂ ਇਹ ਬਦਲਾਅ ਸਾਡੀ ਜ਼ਿੰਦਗੀ ਨੂੰ ਬਦਲ ਦੇਣਗੇ ਸਾਡੀ ਜ਼ਿੰਦਗੀ ਨੂੰ ਖੁਸ਼ੀਆਂ ਨਾਲ ਭਰ ਦੇਣਗੇ
ਤੇ ਨਾਲ ਹੀ ਕਮੈਂਟ ਬਾਕਸ ਵਿੱਚ ਵਾਹਿਗੁਰੂ ਜੀ ਜਰੂਰ ਲਿਖਣਾ ਜੀ ਸਾਡੇ ਜੀਵਨ ਵਿੱਚ ਅਸੀਂ ਬਹੁਤ ਹੀ ਸ਼ਾਵਾਂ ਰੱਖਦੇ ਹਾਂ ਸਾਡੇ ਬਹੁਤ ਸੁਪਨੇ ਹਨ ਜਿਨਾਂ ਨੂੰ ਅਸੀਂ ਪੂਰਾ ਕਰਨਾ ਚਾਹੁੰਦੇ ਹਾਂ ਤੇ ਜੇਕਰ ਅਸੀਂ ਆਪਣੇ ਸੁਪਨਿਆਂ ਨੂੰ ਪੂਰਾ ਕਰਨਾ ਚਾਹੁੰਦੇ ਹਾਂ ਤਾਂ ਸਾਨੂੰ ਇਹ ਆਦਤਾਂ ਅਪਨਾਉਣੀਆਂ ਪੈਣਗੀਆਂ ਇਹ ਬਦਲਾਵ ਕਰਨੇ ਪੈਣਗੇ ਸਾਡੇ ਵਿੱਚੋਂ ਬਹੁਤ ਸਾਰੇ ਲੋਕ ਹਨ ਜੋ ਹਰ ਵੇਲੇ ਉਦਾਸ ਰਹਿੰਦੇ ਹਨ ਮਨ ਤੇ ਕੋਈ ਨਾ ਕੋਈ ਚਿੰਤਾ ਬਣੀ ਰਹਿੰਦੀ ਹੈ ਸਰੀਰ ਥੱਕਿਆ ਰਹਿੰਦਾ ਹੈ ਦੁਖੀ ਰਹਿੰਦੇ ਹਨ ਇਹ ਸਭ ਕੁਝ ਸਾਡੇ ਨਾਲ ਸਾਡੀਆਂ ਬੁਰੀਆਂ ਆਦਤਾਂ ਕਰਕੇ ਹੀ ਹੁੰਦਾ ਹੈ ਤੇ ਸਭ ਤੋਂ ਪਹਿਲੀ ਬੁਰੀ ਆਦਤ ਹੈ ਸਾਡੇ ਖਾਣ ਪੀਣ ਦੀ ਅਸੀਂ ਤਲਿਆ ਹੋਇਆ ਖਾਣਾ ਖਾਂਦੇ ਹਾਂ
ਤੇ ਕਈ ਵਾਰ ਬਿਨਾਂ ਭੁੱਖ ਲੱਗਣ ਤੋਂ ਵੀ ਖਾ ਲੈਂਦੇ ਹਾਂ ਜਿਸ ਨਾਲ ਸਾਨੂੰ ਆਲਸ ਅਤੇ ਦਲਿਦਰ ਪਿਆ ਰਹਿੰਦਾ ਹੈ ਪਰ ਜੇਕਰ ਆਪਾਂ ਆਪਣੇ ਸਰੀਰ ਨੂੰ ਤੰਦਰੁਸਤ ਰੱਖਣਾ ਚਾਹੁੰਦੇ ਹਾਂ ਤਾਂ ਸਾਡੇ ਖਾਣ ਪੀਣ ਦੀਆਂ ਆਦਤਾਂ ਨੂੰ ਬਦਲਣਾ ਪਵੇਗਾ ਇਸ ਲਈ ਹਮੇਸ਼ਾ ਸਾਦਾ ਖਾਓ ਭੁੱਖ ਲੱਗੇ ਤਾਂ ਖਾਓ ਅਤੇ ਸਮੇਂ ਸਿਰ ਖਾਓ ਅਤੇ ਖਾਣਾ ਖਾਣ ਤੋਂ ਬਾਅਦ ਕਦੇ ਵੀ ਬੈਠੇ ਨਹੀਂ ਰਹਿਣਾ ਭੋਜਨ ਛਕਣ ਤੋਂ ਬਾਅਦ ਕੁਝ ਕਦਮ ਜਰੂਰ ਚੱਲੋ ਤਾਂ ਕਿ ਸਾਡਾ ਖਾਦਾ ਹੋਇਆ ਪਦ ਸਕੇ ਇਸ ਲਈ ਸਭ ਤੋਂ ਪਹਿਲਾਂ ਖਾਣ ਪੀਣ ਦੀਆਂ ਆਦਤਾਂ ਜਰੂਰ ਬਦਲਨੀਆਂ ਹਨ ਖਾਣ ਤੋਂ ਬਾਅਦ ਸੈਰ ਜਰੂਰ ਕਰਨੀ ਹੈ ਇਸ ਲਈ ਸਭ ਤੋਂ ਪਹਿਲੀ ਆਦਤ ਇਹ ਅਪਣਾਉਣੀ ਹੈ ਕਿ ਸਾਦਾ ਖਾਣਾ ਹੈ ਭੁੱਖ ਲੱਗਣ ਤੇ ਖਾਣਾ ਹੈ ਤੇ ਖਾਣੇ ਨੂੰ ਬਚਾਉਣਾ ਹੈ ਦੂਸਰੀ ਆਦਤ ਹੈ ਸਾਡੇ ਸੌਣ ਦੀ ਅਤੇ ਸਾਡੇ ਉੱਠਣ ਦੀ ਕਿਉਂਕਿ ਜਿਵੇਂ ਸਾਡੇ ਸਰੀਰ ਨੂੰ ਤੰਦਰੁਸਤੀ ਅਤੇ ਚੰਗੀ ਖੁਰਾਕ ਦੀ ਲੋੜ ਹੈ
ਉਵੇਂ ਹੀ ਸਾਡੇ ਸਰੀਰ ਨੂੰ ਚੰਗੀ ਅਤੇ ਗੁੜੀ ਨੀਂਦ ਦੀ ਵੀ ਜਰੂਰਤ ਹੈ ਚੰਗੀ ਨੀਂਦ ਤਾਂ ਤਾਂ ਹੀ ਆਵੇਗੀ ਜੇਕਰ ਸਾਡਾ ਮਨ ਚਿੰਤਾਵਾਂ ਤੋਂ ਰਹਿਤ ਹੋਵੇਗਾ ਕਿਉਂਕਿ ਸਾਡੇ ਮਨ ਤੇ ਕਈ ਤਰਹਾਂ ਦੇ ਬੋਝ ਹਨ ਜਿਨਾਂ ਨੂੰ ਸੋਚਦਿਆਂ ਸੋਚਦਿਆਂ ਅਸੀਂ ਮੰਜੇ ਤੇ ਪਏ ਰਹਿੰਦੇ ਹਾਂ ਤੇ ਚੰਗੀ ਨੀਂਦ ਨਹੀਂ ਲੈ ਪਾਉਂਦੇ ਅੱਠ ਦਸ ਘੰਟੇ ਸੌਣ ਤੋਂ ਬਾਅਦ ਵੀ ਸਰੀਰ ਥੱਕਿਆ ਥੱਕਿਆ ਰਹਿੰਦਾ ਹੈ ਪਰ ਜੇਕਰ ਅਸੀਂ ਚੰਗੀ ਤਰਹਾਂ ਗੁੜੀ ਨੀਂਦ ਵਿੱਚ ਪੰਜ ਛੇ ਘੰਟੇ ਵੀ ਸੌ ਜਾਈਏ ਤਾਂ ਸਾਡਾ ਸਰੀਰ ਐਨਰਜੀ ਨਾਲ ਭਰ ਜਾਂਦਾ ਹੈ ਸਾਡੇ ਅੰਦਰ ਕੰਮ ਕਾਰ ਕਰਨ ਦੀ ਤਾਕਤ ਆ ਜਾਂਦੀ ਹੈ ਇਸ ਲਈ ਇਹ ਆਦਤ ਵੀ ਸਾਨੂੰ ਬਦਲਣੀ ਪਵੇਗੀ ਦੇਰ ਰਾਤ ਤੱਕ ਟੀਵੀ ਜਾਂ ਮੋਬਾਈਲ ਨਹੀਂ ਦੇਖਣਾ ਕਿਉਂਕਿ ਜੇਕਰ ਅਸੀਂ 11 12 ਵਜੇ ਸੋਣਾ ਹੈ ਤਾਂ ਸਵੇਰੇ ਅੰਮ੍ਰਿਤ ਵੇਲੇ ਚਾਰ ਪੰਜ ਵਜੇ ਤੱਕ ਨਹੀਂ ਉਠਿਆ ਜਾਵੇਗਾ ਇਸ ਲਈ ਅਸੀਂ ਰਾਤ ਨੂੰ 9 ਵਜੇ ਤੱਕ ਸੌ ਜਾਣਾ ਹੈ ਤਾਂ ਹੀ ਸਵੇਰੇ ਚਾਰ ਪੰਜ ਵਜੇ ਤੱਕ ਉੱਠ ਪਾਵਾਂਗੇ ਕਿਉਂਕਿ ਸੂਰਜ ਚੜਨ ਤੋਂ ਪਹਿਲਾਂ ਪਹਿਲਾਂ ਉਤਨਾ ਜਰੂਰੀ ਹੈ ਜੇਕਰ ਅਸੀਂ ਸੂਰਜ ਚੜਨ ਤੋਂ ਪਹਿਲਾਂ ਉਠਦੇ ਹਾਂ ਤੇ ਸਾਡਾ ਸਰੀਰ ਚੁਸਤੀ ਵਿੱਚ ਰਹਿੰਦਾ ਹੈ
ਤੇ ਅਸੀਂ ਆਪਣੇ ਸਾਰੇ ਕੰਮ ਵੀ ਸਮੇਂ ਸਿਰ ਤੇ ਕਰ ਲੈਂਦੇ ਹਾਂ ਇਸ ਲਈ ਅਸੀਂ ਸਵੇਰੇ ਅੰਮ੍ਰਿਤ ਵੇਲੇ ਉੱਠਣਾ ਹੈ ਇਸ਼ਨਾਨ ਕਰਨਾ ਹੈ ਤੇ ਵਾਹਿਗੁਰੂ ਅਕਾਲ ਪੁਰਖ ਜੀ ਦਾ ਨਾਮ ਜਰੂਰ ਲੈਣਾ ਹੈ ਗੁਰਬਾਣੀ ਦਾ ਪਾਠ ਕਰਨਾ ਹੈ ਪਰਮਾਤਮਾ ਨੂੰ ਯਾਦ ਕਰਨਾ ਹੈ ਤੇ ਉਸ ਤੋਂ ਬਾਅਦ ਸੈਰ ਜਰੂਰ ਕਰਨੀ ਹੈ ਤੀਸਰੀ ਆਦਤ ਇਹ ਹੈ ਜਿਵੇਂ ਸਾਡੇ ਤਨ ਨੂੰ ਚੰਗੀ ਖੁਰਾਕ ਦੀ ਲੋੜ ਹੈ ਉਸੇ ਤਰਹਾਂ ਹੀ ਸਾਡੇ ਮਨ ਨੂੰ ਤੰਦਰੁਸਤ ਰੱਖਣ ਲਈ ਬੰਦਗੀ ਜਰੂਰੀ ਹੈ ਕਿਉਂਕਿ ਤਨ ਦੀ ਖੁਰਾਕ ਹੈ ਭੋਜਨ ਅਤੇ ਮਨ ਦੀ ਖੁਰਾਕ ਹੈ ਬੰਦਗੀ ਅਤੇ ਆਪਣੇ ਮਨ ਵਿੱਚ ਕਦੇ ਵੀ ਬੁਰੇ ਵਿਚਾਰ ਨਹੀਂ ਆਉਣ ਦੇਣੇ ਹਮੇਸ਼ਾ ਵਧੀਆ ਸੋਚਣਾ ਹੈ ਚੰਗੇ ਲੋਕਾਂ ਨਾਲ ਰਹਿਣਾ ਅਤੇ ਆਪਣੇ ਮਨ ਵਿੱਚ ਕਦੇ ਵੀ ਬੁਰੇ ਵਿਚਾਰ ਨਹੀਂ ਆਉਣ ਦੇਣੇ ਹਮੇਸ਼ਾ ਵਧੀਆ ਸੋਚਣਾ ਹੈ ਚੰਗੇ ਲੋਕਾਂ ਨਾਲ ਰਹਿਣਾ ਹੈ ਬੁਰੇ ਲੋਕਾਂ ਵਿੱਚ ਕਦੇ ਨਹੀਂ ਬੈਠਣਾ ਤਾਂ ਦੇਖਣਾ ਆਪਣੀ ਜਿੰਦਗੀ ਵਿੱਚ ਇਹ ਬਦਲਾਵ ਕਰਨ ਨਾਲ ਭਵਿੱਖ ਵੀ ਕਿੰਨਾ ਵਧੀਆ ਹੋ ਜਾਵੇਗਾ ਜਦੋਂ ਅਸੀਂ ਸਵੇਰੇ ਜਲਦੀ ਉੱਠਣ ਲੱਗ ਪਏ ਜਲਦੀ ਉੱਠ ਕੇ ਵਾਹਿਗੁਰੂ ਜੀ ਦਾ ਨਾਮ ਲਵਾਂਗੇ ਨਾਮ ਲੈ ਕੇ ਆਪਣੇ ਕੰਮ ਕਾਰ ਕਰਾਂਗੇ ਬਰਕਤਾਂ ਤੇ ਆਉਣਗੀਆਂ ਹੀ ਜੇਕਰ ਅਸੀਂ ਆਪਣੇ ਖਾਣ ਪੀਣ ਦੀਆਂ ਆਦਤਾਂ ਬਦਲ ਲਵਾਂਗੇ ਤਾਂ ਵੀ ਅਸੀਂ ਤੰਦਰੁਸਤ ਹੋਵਾਂਗੇ ਤੇ ਜਦੋਂ ਚੰਗਾ ਸੋਚਾਂਗੇ ਚੰਗਾ ਦੇਖਾਂਗੇ ਚੰਗਾ ਕਰਾਂਗੇ ਤੇ ਇਸ ਨਾਲ ਸਾਡਾ ਮਨ ਮਜਬੂਤ ਹੋ ਜਾਵੇਗਾ ਤੇ ਮਨ ਦੀ ਮਜਬੂਤੀ ਨਾਲ ਗੁਰਬਾਣੀ ਵਿੱਚ ਵੀ ਮਨ ਲੱਗਣਾ ਸ਼ੁਰੂ ਹੋ ਜਾਵੇਗਾ