ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਧੰਨ ਬਾਬਾ ਨੂਰ ਸਿੰਘ ਸਾਹਿਬ ਜੀ ਸਮੂਹ ਸ਼ਹੀਦ ਸਿੰਘ ਫੌਜਾਂ ਜਿਨਾਂ ਦੇ ਚਰਨਾਂ ਕਮਲਾਂ ਵਿੱਚ ਨਮਸਕਾਰ ਹੈ ਸਤਿਗੁਰੂ ਧੰਨ ਸਤਿਗੁਰੂ ਗੁਰੂ ਅੰਗਦ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜਗਤ ਸੁਆਮੀ ਦੀਨਾ ਬੰਧੂ ਦਇਆ ਕਰਨ ਵਾਲੇ ਸਤਿਗੁਰੂ ਗੁਰੂ ਗਰੀਬ ਨਿਵਾਜ ਅੰਤਰਜਾਮੀ ਸਤਿਗੁਰੂ ਜੀ ਜਿਨਾਂ ਦੇ ਚਰਨਾਂ ਕਮਲਾਂ ਵਿੱਚ ਨਮਸਕਾਰ ਹੈ ਸਤਿਗੁਰੂ ਸੱਚੇ ਪਾਤਸ਼ਾਹ ਸਦਾ ਧੰਨ ਹਨ ਜਿਨਾਂ ਨੇ ਸਭ ਕੁਝ ਬਖਸ਼ਿਆ ਹੈ ਖਾਲਸਾ ਜੀ ਦੇਹੀ ਬਖਸ਼ੀ ਹੈ ਪਤਾ ਨਹੀਂ ਕਿੱਥੋਂ ਕਿਹੜੇ ਨਰਕਾਂ ਵਿੱਚੋਂ ਕਿਹੜੇ ਘੋਰ ਅੰਧੇਰੇ ਵਿੱਚੋਂ ਕੱਢ ਕੇ
ਖਾਲਸਾ ਜੀ ਸਾਨੂੰ ਮਾਂ ਦੇ ਗਰਭ ਵਿੱਚ ਭੇਜਿਆ ਫਿਰ ਇਹ ਧਰਤੀ ਤੇ ਭੇਜਿਆ ਨਾਮ ਜਪਣ ਵਾਸਤੇ ਸਿਮਰਨ ਕਰਨ ਵਾਸਤੇ ਸੇਵਾ ਕਰਨ ਵਾਸਤੇ ਭਜਨ ਬੰਦਗੀ ਕਰਨ ਵਾਸਤੇ ਖਾਲਸਾ ਜੀ ਮਹਾਰਾਜ ਨੇ ਵੱਡੇ ਵੱਡੇ ਪਰਉਪਕਾਰ ਸਾਡੇ ਉੱਪਰ ਕੀਤੇ ਨੇ ਅਸੀਂ ਕਈ ਵਾਰ ਫਿਰ ਵੀ ਕਹਿੰਦੇ ਕਿਰਪਾ ਹੋਵੇਗੀ ਤੇ ਆਹ ਕੰਮ ਕਰਾਂਗੇ ਜੇ ਕਿਸੇ ਨੂੰ ਕਹਿ ਦਈਏ ਕਿ ਭਾਈ ਅੰਮ੍ਰਿਤਧਾਰੀ ਹੋ ਜਾਈਏ ਕੇਸਾਧਾਰੀ ਹੋਈਏ ਕਿਰਪਾ ਕਰੂਗਾ ਤੇ ਫਿਰ ਬਣਾਂਗੇ ਇੱਕ ਮਨੁੱਖ ਖਾਲਸਾ ਜੀ ਦਾਸ ਨੂੰ ਮਿਲਿਆ ਤੇ ਦਾਸ ਨੇ ਉਹਨੂੰ ਕਿਹਾ ਕਿ ਭਾਈ ਤੂੰ ਕੇਸਾਧਾਰੀ ਵੀ ਹੈ ਪਾਣੀ ਵੀ ਪੜ੍ਦਾ ਗੁਰੂ ਘਰ ਸੇਵਾ ਵੀ ਕਰਦਾ ਤੇ ਤੂੰ ਅੰਮ੍ਰਿਤ ਛਕ ਮਹਾਰਾਜ ਦਾ ਬਣ ਮਹਾਰਾਜ ਨੂੰ ਆਪਣਾ ਗੁਰੂ ਬਣਾ ਪੂਰਨ ਤੌਰ ਤੇ ਉਹ ਮੈਨੂੰ ਕਹਿੰਦਾ ਕਿ ਇਥੋਂ ਮੈਨੂੰ ਕਣ ਤੋਂ ਫੜ ਕੇ ਵਾਹਿਗੁਰੂ ਖੜੂਗਾ ਤੇ ਫਿਰ ਮੈਂ ਛਕੂਗਾ
ਤੇ ਫਿਰ ਭਾਈ ਉਹ ਤਾਂ ਕੰਮ ਉਹੀ ਹੋ ਗਿਆ ਡੰਗਰਾਂ ਵਾਲਾ ਵੀ ਉਹਨਾਂ ਨੂੰ ਤੇ ਬੁੱਧੀ ਨਹੀਂ ਹੈਗੀ ਤੇ ਪਰ ਤੁਹਾਨੂੰ ਤੂੰ ਮਹਾਰਾਜ ਨੇ ਬੁੱਧ ਬਖਸ਼ੀ ਇਸੇ ਕਰਕੇ ਬਖਸ਼ੀ ਹੈ ਕਿ ਤੁਸੀਂ ਚੰਗਾ ਤੇ ਮਾੜਾ ਪਹਿਛਾਣ ਸਕੋ ਖਾਲਸਾ ਜੀ ਜਿਸ ਵੇਲੇ ਮੱਤ ਸਾਡੀ ਜਾਂ ਮਨ ਸਾਡਾ ਕਵੇ ਵੀ ਆਹ ਕਾਰਜ ਕਰ ਲਈਏ ਤੇ ਨਾਲ ਹੀ ਇੱਕ ਅੰਦਰੋਂ ਆਵਾਜ਼ ਆਉਂਦੀ ਨਹੀਂ ਯਾਰ ਇਹਨਾਂ ਕਰੀਏ ਗਲਤ ਹੋ ਜਾਣਾ ਸੋ ਅੰਦਰ ਜਿਹੜਾ ਮਨ ਹੈ ਉਹਦੇ ਨਾਲ ਪਰਮੇਸ਼ਰ ਦੀ ਆਵਾਜ਼ ਵੀ ਆਉਂਦੀ ਹੈ ਤੁਹਾਡੀ ਅੰਤਰ ਆਤਮਾ ਵੀ ਉਹ ਚੀਜ਼ ਦਾ ਜਵਾਬ ਦਿੰਦੀ ਹ ਪਰ ਜੇ ਤੁਸੀਂ ਸਾਰਾ ਕੁਝ ਵਾਹਿਗੁਰੂ ਤੇ ਛੱਡ ਦੇਣਾ ਤੇ ਫਿਰ ਭਾਈ ਤੁਹਾਨੂੰ ਮਹਾਰਾਜ ਨੇ ਜਿਹੜੀ ਮੱਤ ਬਖਸ਼ੀ ਉਹ ਕਾਹਦੇ ਵਾਸਤੇ ਬਖਸ਼ੀ ਤੁਸੀਂ ਸੰਗਤ ਕਰਦੇ ਹੋ ਸੰਗਤ ਵਿੱਚੋਂ ਸ਼ੁਭ ਗੁਣ ਲਓ ਖਾਲਸਾ ਜੀ ਹੰਸਾਂ ਦਾ ਖਾਣਾ ਹੈ ਮੋਤੀ ਤੇ ਉਹ ਮੋਦੀ ਚੁਗਦੇ ਨੇ ਬੰਗਲਿਆਂ ਦਾ ਖਾਣਾ ਹੈ
ਮੱਛੀ ਡੱਡੀ ਉਹ ਮੱਛੀ ਡੱਡੀ ਛਕਦੇ ਨੇ ਸੋ ਇਸੇ ਪ੍ਰਕਾਰ ਮਹਾਰਾਜ ਸੱਚੇ ਪਾਤਸ਼ਾਹ ਦੀ ਸੰਗਤ ਵਿੱਚ ਬਹੁਤ ਗੁਣ ਨੇ ਇਹ ਭਾਈ ਮਹਾਰਾਜ ਦੀ ਸੰਗਤ ਵਿੱਚ ਜਾਈਏ ਸਤਿਗੁਰੂ ਜੀ ਧੰਨ ਗੁਰੂ ਰਾਮਦਾਸ ਮਹਾਰਾਜ ਸੋਢੀ ਸੁਲਤਾਨ ਜੀਆਂ ਦਾ ਬਚਨ ਹੈ ਕਿ ਸਤਿਗੁਰੂ ਸਾਧ ਸੰਗਤ ਹੈ ਨੀਕੀ ਕਹਿੰਦੇ ਸਤਿਗੁਰੂ ਦੀ ਜਿਹੜੀ ਸੰਗਤ ਹੈ ਨਾ ਗੁਰੂ ਦੀ ਸਾਧ ਸੰਗਤ ਜਿਹੜੇ ਮਹਾਰਾਜ ਦੇ ਚਰਨਾਂ ਕਮਲਾਂ ਵਿੱਚ ਬੈਠਦੇ ਜੁੜਦੇ ਨੇ ਮਹਾਰਾਜ ਕਹਿੰਦੇ ਨੀਕੀ ਹ ਨੀਕੀ ਭਾਵ ਚੰਗੀ ਹ ਸ੍ਰੇਸ਼ਟ ਹ ਸੋਹਣੀ ਹ ਬਹੁਤ ਚੰਗੀ ਹ ਸਤਿਗੁਰੂ ਦੀ ਸੰਗਤ ਮਹਾਰਾਜ ਕਹਿੰਦੇ ਮਿਲ ਸੰਗਤ ਰਾਮ ਰਵੀਜੈ ਤੇ ਭਾਈ ਸੰਗਤ ਵਿੱਚ ਜਾ ਕੇ ਵਾਹਿਗੁਰੂ ਜੀ ਦਾ ਨਾਮ ਜਪੀਏ ਚਿਤ ਲਾ ਕੇ ਅੰਤਰ ਧਿਆਨ ਹੋ ਕੇ ਫਿਰ ਖਾਲਸਾ ਜੀ ਸ਼ੁਭ ਗੁਣ ਹਿਰਦੇ ਵਿੱਚ ਪ੍ਰਵੇਸ਼ ਕਰਦੇ ਫਿਰ ਮਹਾਰਾਜ ਦੇ ਹੁਕਮ ਕੋਈ ਵੀ ਹੁਕਮ ਮੋੜਨ ਨੂੰ ਜਿੱਤ ਨਹੀਂ ਕਰਦਾ
ਜੋ ਸਤਿਗੁਰੂ ਜੀ ਹੁਕਮ ਕਰਦੇ ਉਹਨੂੰ ਖਾਲਸਾ ਜੀ ਸਿਰ ਮੱਥੇ ਅਸੀਂ ਪ੍ਰਵਾਨ ਕਰਾਂਗੇ ਦੇਖੋ ਜਿਹੜੇ ਪੁਰਾਤਨ ਸਿੰਘ ਸਨ ਬਾਬਾ ਜੀ ਬਾਬਾ ਬਚਿੱਤਰ ਸਿੰਘ ਸਾਹਿਬ ਜੀ ਸ਼ਹੀਦ ਮਹਾਂਪੁਰਸ਼ ਉਹ ਖਾਲਸਾ ਜੀ ਬਹੁਤ ਛੋਟੇ ਜਿਹੇ ਕੱਦੇ ਸਨ ਕਹਿੰਦੇ ਨੇ ਸਵਾ ਕ ਚਾਰ ਸਾਢੇ ਕ ਚਾਰ ਫੁੱਟ ਦਾ ਉਹਨਾਂ ਦਾ ਕਦ ਸੀ ਬਹੁਤ ਜਿਹੜੇ ਮਧਰੇ ਸਨ ਤੇ ਘੋੜਿਆਂ ਦੀ ਲਿੱਦ ਚੁੱਕਦੇ ਹੁੰਦੇ ਸੀ ਜਿਸ ਵੇਲੇ ਮੁਗਲਾਂ ਨੇ ਖਾਲਸਾ ਜੀ ਹਾਥੀ ਨੂੰ ਸ਼ਰਾਬ ਪਿਆ ਕੇ ਭੰਗ ਛਕਾ ਕੇ ਤੇ ਕਿਲੇ ਵੱਲ ਨੂੰ ਛੱਡਿਆ ਸੀ ਵੱਡੀਆਂ ਵੱਡੀਆਂ ਤੋਪਾਂ ਵੱਡੀਆਂ ਵੱਡੀਆਂ ਨਾਲ ਖਾਲਸਾ ਜੀ ਢਾਲਾਂ ਬੰਨ ਕੇ ਤੇ ਸ੍ਰੀ ਸਾਹਿਬਾ ਬੰਨ ਕੇ ਸੁਣ ਦੇ ਨਾਲ ਵੱਡੀਆਂ ਕਿਰਪਾਨਾਂ ਬੰਨ ਕੇ ਵੀ ਇਹ ਜਾ ਕੇ ਕੋਈ ਕਤਲੇ ਆਮ ਕਰੇ ਤੇ ਮਹਾਰਾਜ ਕਲਗੀਧਰ ਸੁਆਮੀ ਸਤਿਗੁਰੂ ਜੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀਆਂ ਨੇ ਕਿਹਾ ਵੀ ਸਾਡੇ ਕੋਲੇ ਵੀ ਭਾਈ ਹਾਥੀ ਹੈ
ਸਾਡੇ ਕੋਲੇ ਵੀ ਜਿਹੜਾ ਦੁਨੀ ਚੰਦ ਉਹ ਭੱਜ ਗਿਆ ਵੇਖ ਕੇ ਫਿਰ ਮਹਾਰਾਜ ਕਹਿੰਦੇ ਸਾਡੇ ਕੋਲ ਬੱਬਰ ਸ਼ੇਰ ਹੈ ਕੌਣ ਜੀ ਸਤਿਗੁਰ ਕਹਿੰਦੇ ਭਾਈ ਬਚਿੱਤਰ ਸਿੰਘ ਤੇ ਖਾਲਸਾ ਜੀ ਭਾਈ ਬਚਿੱਤਰ ਸਿੰਘ ਨੇ ਮਹਾਰਾਜ ਦਾ ਹੁਕਮ ਨਹੀਂ ਮੋੜਿਆ ਇਥੇ ਲਿੱਦ ਚੁੱਕਦੇ ਸਨ ਮਹਾਰਾਜ ਤੈਨੂੰ ਬੁਲਾਇਆ ਭਾਈ ਭੱਜ ਕੇ ਮਹਾਰਾਜ ਦੇ ਚਰਨਾਂ ਕਮਲਾਂ ਵਿੱਚ ਪਹੁੰਚੇ ਸਤਿਗੁਰੂ ਜੀ ਨੇ ਥਾਪੜਾ ਦਿੱਤਾ ਨਾਗਣੀ ਫੜਾਈ ਤੇ ਜਾ ਭਾਈ ਜਾ ਸਾਡੇ ਬੱਬਰ ਸ਼ੇਰ ਜਾ ਕੇ ਹਾਥੀ ਨਾਲ ਮੁਕਾਬਲਾ ਕਰ ਤੇ ਖਾਲਸਾ ਜੀ
ਸਤਿਗੁਰੂ ਦਾ ਬਚਨ ਨਹੀਂ ਮੋੜਿਆ ਸਤਿਗੁਰੂ ਦਾ ਬਚਨ ਮੰਨਿਆ ਤੇ ਹਾਥੀ ਵਿੰਨ ਕੇ ਰੱਖ ਦਿੱਤਾ ਸਤਿਗੁਰੂ ਦੇ ਬਚਨ ਮੰਨਣ ਵਿੱਚ ਪ੍ਰਾਪਤ ਹੋ ਜਾਂਦੀ ਹ ਸਭ ਤੋਂ ਵੱਡਾ ਹੈ ਗੁਰੂ ਕਾ ਬਚਨ ਜਿਹੜਾ ਗੁਰੂ ਕਾ ਬਚਨ ਕਮਾਉਂਦਾ ਹੈ ਉਹਦੇ ਵਿੱਚ ਆਪਣੇ ਆਪ ਸੁਤੇ ਸਿਧ ਤਾਗਤ ਆ ਜਾਂਦੀ ਸੋ ਸਤਿਗੁਰੂ ਮਹਾਰਾਜ ਦੇ ਬਚਨ ਕਮਾਈਏ ਭਾਈ ਜਿਹੜੇ ਸੰਗਤ ਦੇ ਪ੍ਰਸ਼ਨ ਆਉਂਦੇ ਨੇ ਉਹਨਾਂ ਦੇ ਵਿੱਚ ਅੱਜ ਇਹੀ ਪ੍ਰਸ਼ਨ ਸੀ ਵੀ ਸੰਗਤ ਕਰਨੀ ਕਿਉਂ ਜਰੂਰੀ ਹੈ ਸੰਗਤ ਕਿਉਂ ਕਰਨੀ ਚਾਹੀਦੀ ਹੁਣ ਖਾਲਸਾ ਜੀ ਸੰਗਤ ਕਰਨੀ ਇਸ ਕਰਕੇ ਜਰੂਰੀ ਹੈ ਜਿਵੇਂ ਕੋਈ ਨਲਕਾ ਹੈ ਉਹ ਗਿੜਦਾ ਰਵੇ ਤੇ ਉਹਦੇ ਵਿੱਚੋਂ ਪਾਣੀ ਆਉਂਦਾ
ਸੰਗਤ ਕਿਉਂ ਕਰਨੀ ਚਾਹੀਦੀ ਹੁਣ ਖਾਲਸਾ ਜੀ ਸੰਗਤ ਕਰਨੀ ਇਸ ਕਰਕੇ ਜਰੂਰੀ ਹੈ ਜਿਵੇਂ ਕੋਈ ਨਲਕਾ ਹੈ ਉਹ ਗਿੜਦਾ ਰਵੇ ਤੇ ਉਹਦੇ ਵਿੱਚ ਪਾਣੀ ਆਉਂਦਾ ਰਹਿੰਦਾ ਜੇ ਉਹਦੇ ਵਿੱਚੋਂ ਪਾਣੀ ਆਉਂਦਾ ਰਵੇਗਾ ਤੇ ਖਾਲਸਾ ਜੀ ਉਹ ਸੁੱਖ ਵਰਤਾਉਂਦਾ ਰਵੇਗਾ ਪਰਉਪਕਾਰ ਕਰਦਾ ਰਵੇਗਾ ਜੇ ਉਹ ਨਲਕੇ ਨੂੰ ਚਲਾਉਣਾ ਬੰਦ ਕਰਦੀਏ ਬੋਕੀ ਮਾਰਨੀ ਬੰਦ ਕਰਦੀ ਹ ਤੇ ਖਾਲਸਾ ਜੀ ਉਹਦਾ ਪਾਣੀ ਥੱਲਿਓ ਗਾਇਬ ਹੋ ਜਾਂਦਾ ਜਿਵੇਂ ਕੋਈ ਨਦੀਆਂ ਨਾਲੀਆਂ ਨੇ ਪਾਣੀ ਚੱਲਦਾ ਰਵੇ ਤੇ ਖਾਲਸਾ ਜੀ ਉਹ ਸੁੱਖ ਦਿੰਦਾ ਖੜ ਜਵੇ ਤੇ ਬਿਮਾਰੀਆਂ ਪੈਦਾ ਕਰਦਾ ਜਿਵੇਂ ਖਾਲਸਾ ਜੀ ਕੋਈ ਵੀ ਕਾਰਜ ਹੈ ਜਦੋਂ ਉਹਨੂੰ ਛੱਡ ਦਈਏ ਤੇ ਬਾਅਦ ਚ ਉਹਨੂੰ ਮੰਦਾ ਵਿਸਰ ਜਾਂਦਾ
ਇਸੇ ਪ੍ਰਕਾਰ ਸੰਗਤ ਹੈ ਸੰਗਤ ਜਿਹੜੀ ਹੈ ਵਾਹਿਗੁਰੂ ਦੀ ਕਿਰਪਾ ਵਾਲੀ ਉਹਦੇ ਨਾਲ ਖਾਲਸਾ ਜੀ ਸਾਡੀ ਅੰਦਰ ਆਦਮੀ ਜਿਹੜੀ ਹ ਆਤਮਾ ਉਹਦੀ ਗਰੋਥ ਹੁੰਦੀ ਹੈ ਉਹ ਚਲਦੀ ਰਹਿੰਦੀ ਹੈ ਉਹਦਾ ਵਿਕਾਸ ਹੁੰਦਾ ਰਹਿੰਦਾ ਤੇ ਸੰਗਤ ਕਰਨ ਦੇ ਨਾਲ ਸ਼ੁਭ ਗੁਣ ਆਉਂਦੇ ਨੇ ਸੰਗਤ ਜਿਹੜੀ ਕਰਨ ਦੇ ਨਾਲ ਗਿਆਨ ਆਉਂਦਾ ਹ ਗਿਆਨ ਖਾਲਸਾ ਜੀ ਸ੍ਰੇਸ਼ਟ ਹੋ ਜਾਂਦਾ ਫਿਰ ਪਤਾ ਲੱਗਣ ਲੱਗ ਪੈਂਦਾ ਵੀ ਸੰਸਾਰ ਜਿਹੜਾ ਝੂਠਾ ਹੈ ਤੇ ਬਾਕੀ ਸਭ ਕੁਝ ਪਰਮੇਸ਼ਰ ਅਕਾਲ ਪੁਰਖ ਦਾ ਜੋ ਨਾਮ ਹੈ ਉਹ ਸਭ ਥਾਂ ਵਸਿਆ ਹੋਇਆ ਤੇ ਉਹੀ ਸੱਚਾ ਜਿਹੜਾ ਬੰਦਾ ਸੰਗਤ ਕਰਦਾ ਖਾਲਸਾ ਜੀ ਉਹ ਚਲਦੇ ਨਲਕੇ ਵਾਂਗ ਹੈ ਤੇ ਜਿਹੜਾ ਮਨੁੱਖ ਸੰਗਤ ਨਹੀਂ ਕਰਦਾ ਖਾਲਸਾ ਜੀ ਉਹ ਫਿਰ ਕੀ ਆ ਉਥੇ ਗੰਦਗੀ ਪੈਦਾ ਹੋ ਜਾਂਦੀ ਉਥੇ ਵਿਕਾਰ ਪੈਦਾ ਹੋ ਜਾਂਦੇ ਉਥੇ ਕਈ ਔਗੁਣ ਪੈਦਾ ਹੋ ਜਾਂਦੇ ਜਿਹਦੇ ਕਰਕੇ ਜਿਹੜਾ ਜੀਵਨ ਹ ਵਿਅਰਥ ਚਲਾ ਜਾਂਦਾ ਸੰਗਤ ਕਰਨੀ ਅਤ ਜਰੂਰੀ ਹੈ ਸੰਗਤ ਕੀਤਿਆਂ ਖਾਲਸਾ ਜੀ ਬਹੁਤ
ਬਹੁਤ ਕੁਝ ਪ੍ਰਾਪਤ ਹੁੰਦਾ ਚੰਗਿਆਂ ਦੀ ਸੰਗਤ ਜਿਹੜੀ ਚੰਗਿਆਂ ਦੀ ਸੰਗਤ ਭਾਵ ਇਹ ਨਹੀਂ ਵੀ ਬੰਦੇ ਚੰਗੇ ਹੋਣ ਚੰਗੇਆਂ ਦੀ ਸੰਗਤ ਦਾ ਮਤਲਬ ਹੈ ਮਹਾਰਾਜ ਦਾ ਜਿੱਥੇ ਨਾਮ ਧਿਆਇਆ ਜਾਂਦਾ ਹੋਵੇ ਜਿੱਥੇ ਵਾਹਿਗੁਰੂ ਜੀ ਦੇ ਨਾਮ ਦੀ ਮਹਿਮਾ ਹੁੰਦੀ ਹੋਵੇ ਜਿੱਥੇ ਸਤਿਗੁਰੂ ਜੀ ਦੇ ਜੀਵਨ ਦੀਆਂ ਸਾਖੀਆਂ ਸੁਣਾਈਆਂ ਜਾਂਦੀਆਂ ਹੋਣ ਜਿੱਥੇ ਸਤਿਗੁਰੂ ਦੀ ਉਸਤਤ ਮਹਿਮਾ ਹੁੰਦੀ ਹੋਵੇ ਉਹ ਖਾਲਸਾ ਜੀ ਸੰਗਤ ਹੈ ਉਸ ਸੰਗਤ ਵਿੱਚ ਕੀ ਲੱਭੇਗਾ ਮਹਾਰਾਜ ਕਹਿੰਦੇ ਉਥੋਂ ਤੁਹਾਨੂੰ ਰੱਬ ਲੱਭੇਗਾ ਬਾਕੀ ਗੱਲਾਂ ਤੇ ਛੱਡ ਦਿਓ ਉਥੋਂ ਮਾਲਕ ਦੁਨੀਆਂ ਦਾ ਸ੍ਰਿਸ਼ਟੀ ਦਾ ਮਾਲਕ ਤੁਹਾਨੂੰ ਉਥੋਂ ਪ੍ਰਾਪਤ ਹੋ ਜਾਵੇਗਾ ਮਹਾਰਾਜ ਕਹਿੰਦੇ ਵਿੱਚ ਸੰਗਤ ਹਰਿ ਪ੍ਰਭ ਵਸੈ ਜੀਉ ਸੰਗਤ ਦੇ ਵਿੱਚ ਵਾਹਿਗੁਰੂ ਵਸਦਾ ਇਸ ਕਰਕੇ ਭਾਈ ਅੰਮ੍ਰਿਤ ਵੇਲੇ ਤੇ ਸ਼ਾਮਾਂ ਵੇਲੇ ਸੰਗਤ ਮਹਾਰਾਜ ਦੀ ਜਰੂਰ ਕਰਨੀ ਚਾਹੀਦੀ ਹੈ ਚੰਗੇ ਗੁਰਮੁਖਾਂ ਦੀ ਸੰਗਤ ਕਰਨੀ ਚਾਹੀਦੀ ਹੈ
ਚੰਗੇ ਇਨਸਾਨਾਂ ਦੀ ਜਿਨਾਂ ਦੇ ਹਿਰਦੇ ਵਿੱਚ ਵਾਹਿਗੁਰੂ ਜੀ ਦਾ ਪ੍ਰੇਮ ਹੋਵੇ ਜਿਹੜੇ ਸਤਿਗੁਰੂ ਮਹਾਰਾਜ ਦਾ ਪ੍ਰੇਮ ਧਾਰਨ ਕੀਤਾ ਹੋਵੇ ਜਿਨਾਂ ਨੇ ਉਹ ਨਹੀਂ ਉਹਨਾਂ ਕੋਲ ਨਹੀਂ ਬਹਿਣਾ ਜਿਹੜੇ ਤਰਕ ਚ ਪਾਉਣ ਜਿਹਦੇ ਨਾਲ ਤੁਹਾਡੀ ਮਨ ਨੂੰ ਤੁਹਾਡੇ ਮਨ ਨੂੰ ਤੁਹਾਡੀ ਮੱਤ ਨੂੰ ਇਹ ਸਮਝ ਨਾ ਆਵੇ ਵੀ ਸਹੀ ਕੀ ਹ ਤੇ ਗਲਤ ਕੀ ਹ ਉਹਨਾਂ ਤੋਂ ਬਚਣਾ ਜਿਹੜੇ ਖਾਲਸਾ ਜੀ ਸ੍ਰੇਸ਼ਟ ਗਿਆਨ ਦੇਣ ਸ੍ਰੇਸ਼ਟ ਮੱਤ ਦੇਣ ਉਹਨਾਂ ਕੋਲ ਬੈਠਣਾ ਜਿੱਥੇ ਬੈਠਣ ਨਾਲ ਤੁਹਾਡਾ ਮਨ ਸ਼ਾਂਤ ਹੋਵੇ ਤੁਹਾਡੇ ਹਿਰਦੇ ਵਿੱਚ ਪ੍ਰੇਮ ਆਵੇ ਉਸ ਜਗਹਾ ਤੇ ਬੈਠਣਾ ਉਹਨਾਂ ਮਹਾਂਪੁਰਸ਼ਾਂ ਉਹਨਾਂ ਦੀ ਸੰਗਤ ਕਰਨੀ ਹੈ ਸਤਿਗੁਰੂ ਜੀ ਕਹਿੰਦੇ ਜਿੱਥੇ ਤੁਸੀਂ ਇਹੋ ਜਿਹੀ ਸੰਗਤ ਕਰੋਗੇ ਨਾ ਸਤਿਗੁਰੂ ਦੀ ਸੰਗਤ ਉਹ ਸਤਿਗੁਰੂ ਦੀ ਸੰਗਤ ਹੋ ਜਾਂਦੀ ਇਕ ਸਾਧ ਦੋਇ ਸਾਧ ਸੰਗ ਪੰਜੀ ਪਰਮੇਸ਼ਰ ਮਹਾਰਾਜ ਦਾ ਬੋਲ ਆ ਕਿ ਭਾਈ ਇੱਕ ਜਿਹੜਾ ਸਾਧ ਹੋਇਆ ਕਰਦਾ
ਜਦੋਂ ਇਕੱਲਾ ਨਾਮ ਜਪੇ ਕੱਲੇ ਮਹਿਮਾ ਕਰੇ ਉਹ ਸਾਧ ਜਿਹਨੂੰ ਦੋ ਜਾਣੇ ਰਲ ਜਾਣ ਉਹ ਸੰਗਤ ਹ ਫਿਰ ਖਾਲਸਾ ਜੀ ਪੰਜੀ ਰਲ ਜਾਣ ਪੰਜ ਰਾਲ ਜਾਣ ਤੇ ਉੱਥੇ ਪਰਮੇਸ਼ਰ ਦਾ ਵਾਸਾ ਹੈ। ਵਾਹਿਗੁਰੂ ਜੀ ਪੰਜਾਂ ਚ ਵੱਸਦੇ ਜਿੱਥੇ ਪੰਜ ਸਿੰਘ ਹੋ ਜਾਣ ਉੱਥੇ ਵਾਹਿਗੁਰੂ ਜੀ ਦਾ ਵਾਸਾ ਹੋ ਜਾਂਦਾ ਸੋ ਪੰਜ ਸਿੰਘ ਬੈਠ ਕੇ ਮਹਾਰਾਜ ਦੀ ਮਹਿਮਾ ਕਰਨੀ ਸਤਿਗੁਰੂ ਜੀ ਦੇ ਨਾਮ ਨੂੰ ਜਪਣਾ ਸੁਖਮਨੀ ਸਾਹਿਬ ਦੇ ਪਾਠ ਕਰਨੇ ਜਾਪ ਕਰਨੇ ਸੰਗਤ ਹੈ ਉਹ ਸੰਗਤ ਵਿੱਚੋਂ ਤੁਹਾਨੂੰ ਕੀ ਪ੍ਰਾਪਤ ਹੋਵੇਗਾ ਮਹਾਰਾਜ ਕਹਿੰਦੇ ਅੰਤਰ ਤੁਹਾਡੇ ਅੰਦਰ ਤੁਹਾਡੀ ਮੱਤ ਵਿੱਚ ਤੁਹਾਡੀ ਸੁਰਤ ਬਿਰਤ ਵਿੱਚ ਕਹਿੰਦੇ ਅੰਤਰ ਰਤਨ ਜਵੇਹਰ ਮਾਣਕ ਕਹਿੰਦੇ ਤੁਹਾਡੇ ਅੰਦਰ ਸ਼ੁਭ ਗੁਣ ਕਿਦਾਂ ਦੇ ਗੁਣ ਰਤਨਾਂ ਤੋਂ ਮਹਿੰਗੇ ਜਵਾਰਾ ਤੂੰ ਮਹਿੰਗੇ ਮਾਣਕਾਂ ਤੋਂ ਮਹਿੰਗੇ ਜਿਹੜੇ ਗੁਣ ਨੇ ਸ਼ੁਭ ਗੁਣ ਤੁਹਾਡੇ ਹਿਰਦੇ ਵਿੱਚ ਪੈਦਾ ਹੋ ਜਾਣਗੇ ਤੇ ਕਿਵੇਂ ਪ੍ਰਾਪਤ ਹੋਣਗੇ ਮਹਾਰਾਜ ਕਹਿੰਦੇ
ਅੰਤਰ ਰਤਨ ਜਿਵੇ ਹਨ ਮਾਨਕ ਗੁਰ ਕਿਰਪਾ ਤੇ ਲੀਜੇ ਨਾਲ ਗੁਰੂ ਦੀ ਕਿਰਪਾ ਤੇ ਗੁਰੂ ਕੋਲੋਂ ਇਹ ਸ਼ੁਭ ਗੁਣ ਇਹ ਸਭ ਕੁਝ ਪ੍ਰਾਪਤ ਹੋ ਜਾਂਦਾ ਜਿਹੜਾ ਮਨੁੱਖ ਸੰਗਤ ਕਰਦਾ ਸੰਗਤ ਕਰਨੀ ਵੱਧ ਜਰੂਰੀ ਹੈ ਤੇ ਖਾਲਸਾ ਜੀ ਮਾੜੀ ਸੰਗਤ ਦੀ ਵੀ ਵਿਚਾਰ ਕਰ ਲਈਏ ਮਾੜੀ ਸੰਗਤ ਉਹ ਹੈ ਜਿਹੜੀ ਅਕਾਲ ਪੁਰਖ ਵਾਹਿਗੁਰੂ ਜੀ ਦੀ ਜਾਤ ਤੋਂ ਤੋੜ ਦੇਵੇ। ਜਿਹੜੇ ਮਾਂ ਪਿਓ ਦੇ ਸਤਿਕਾਰ ਤੋਂ ਤੋੜ ਦੇਵੇ ਜਿਹੜਾ ਮਾਂ ਪਿਓ ਦੇ ਅਦਬ ਕਰਨ ਤੋਂ ਬੰਦੇ ਨੂੰ ਤੋੜ ਦੇਵੇ ਉਹ ਮਾੜੀ ਸੰਗਤ ਹੈ। ਚੰਗੀ ਸੰਗਤ ਹੈ ਜਿਹੜੀ ਮਾਪਿਆਂ ਦਾ ਸਤਿਕਾਰ ਕਰਨ ਸਿਖਾਵੇ ਸੰਸਾਰ ਵਿੱਚ ਪਰਉਪਕਾਰ ਕਰਨ ਦੀ ਮੱਤ ਸਿਖਾਵੇ ਗੁਰੂ ਨਾਲ ਪਿਆਰ ਆਵੇ ਤੇ ਅਕਾਲ ਪੁਰਖ ਵਾਹਿਗੁਰੂ ਜੀ ਦੀ ਪ੍ਰਾਪਤੀ ਦੀ ਤਾਂਗ ਆਵੇ ਉਹ ਚੰਗੀ ਸੰਗਤ ਮਾੜੀ ਸੰਗਤ ਹੈ ਖਾਲਸਾ ਜੀ ਮਾੜੇ ਕਰਮ ਕਰਨੇ ਹੋਰਾਂ ਦੀਆਂ ਧੀਆਂ ਭੈਣਾਂ ਨੂੰ ਮਾੜਾ ਸਮਝਣਾ ਹੋਰਾਂ ਨੂੰ ਮਾੜਾ ਸਮਝਣਾ ਨਿੰਦਿਆ ਕਰਨੀ ਮਾੜਾ ਖਾਣਾ ਮਾੜਾ ਪੀਣਾ ਤੇ ਗੁਰੂ ਸਾਹਿਬ ਦੀ ਨਿਰਾਦਰੀ ਕਰਨੀ ਨਿੰਦਿਆ ਕਰਨੀ ਮਾੜੀ ਸੰਗਤ ਤੇ ਜਿੱਥੇ ਮਾੜੀ ਸੰਗਤ ਹੁੰਦੀ ਹ
ਖਾਲਸਾ ਜੀ ਉਥੇ ਫਿਰ ਕਦੇ ਵੀ ਵਾਹਿਗੁਰੂ ਸੱਚੇ ਪਾਤਸ਼ਾਹ ਦੀ ਪ੍ਰਾਪਤੀ ਨਹੀਂ ਹੁੰਦੀ ਸੋ ਮਹਾਰਾਜ ਦੇ ਚਰਨਾਂ ਕਮਲਾਂ ਵਿੱਚੋਂ ਇਹੀ ਮੰਗਣਾ ਕਿ ਸਤਿਗੁਰੂ ਜੀ ਆਪਣੀ ਸੰਗਤ ਬਖਸ਼ੋ ਆਪਣੀ ਸੰਗਤ ਆਪ ਕਰਾਵੋ ਮਹਾਰਾਜ ਸੱਚੇ ਪਾਤਸ਼ਾਹ ਤੇ ਮਹਾਰਾਜ ਦਾ ਬੋਲ ਵੀ ਹੈ ਵੀ ਉਹ ਆਪਣੀ ਸੰਗਤ ਵਿੱਚ ਭਾਈ ਆਪ ਹੀ ਬਿਠਾਉਂਦਾ ਹੈ ਆਪ ਹੀ ਸੱਦਦਾ ਆਪ ਹੀ ਬਿਠਾਉਂਦਾ ਹ ਤੇ ਆਪ ਹੀ ਫਿਰ ਤੋਰਦਾ ਜਿਵੇਂ ਭਾਈ ਸਾਹਿਬ ਭਾਈ ਗੁਰਦਾਸ ਜੀ ਦਾ ਸ਼ਾਇਦ ਮਹਾਰਾਜ ਦੀ ਬਾਣੀ ਵਿੱਚੋਂ ਤੁਕਾਂ ਨੇ ਕਿ ਸਤਿਗੁਰੂ ਮਹਾਰਾਜ ਜੀ ਕਹਿੰਦੇ ਨੇ ਫਰਮਾਉਂਦੇ ਨੇ
ਮਹਾਰਾਜ ਸੱਚੇ ਪਾਤਸ਼ਾਹ ਬਾਣੀ ਵਿੱਚ ਹੀ ਬਚਨ ਕਰਦੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਵਿੱਚ ਹੀ ਬਚਨ ਨੇ ਕਿ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਆਪੇ ਸੰਗਤ ਸਦ ਬਹਾਲੈ ਆਪੇ ਵਿਦਾ ਕਰਾਵੈ ਮਹਾਰਾਜ ਸੱਚੇ ਪਾਤਸ਼ਾਹ ਆਪ ਹੀ ਆਪਣੀ ਸੰਗਤ ਸਦ ਕੇ ਕਰਵਾਉਂਦੇ ਨੇ ਭਾਈ ਜਿਹਦੇ ਉੱਤੇ ਟੁੱਟ ਜਾਂਦੇ ਨੇ ਉਹਨੂੰ ਸੱਦਦੇ ਨੇ ਆਪਣੇ ਦਰਬਾਰ ਕਹਿੰਦੇ ਬਹਿ ਭਾਈ ਦਰਸ਼ਨ ਦੀਦਾਰੇ ਕਰ ਇਥੇ ਬੈਠ ਕੇ ਸਰਵਣ ਕਰ ਫਿਰ ਮਹਾਰਾਜ ਆਪ ਹੀ ਉਹਨੂੰ ਭੇਜਦੇ ਨੇ ਸੋ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੇ ਹੱਥ ਹੀ ਸਾਰਾ ਕੁਝ ਹੈ ਭਾਈ ਉਹ ਪੌੜੀ ਦੇ ਵਿੱਚ ਮਹਾਰਾਜ ਨੇ ਬਹੁਤ ਕੁਝ ਲਿਖਣਾ ਕੀਤਾ ਸਤਿਗੁਰ ਕਹਿੰਦੇ ਆਪੇ ਧਰਤੀ ਆਪੇ ਹੈ ਰਾਹਕ ਆਪੇ ਜਮਾਏ ਪਸਾਵੈ ਆਪ ਪਕਾਵੈ ਆਪੇ ਭਾਂਡੇ ਦੇ ਭਰੋਸੈ ਆਪੇ ਹੀ ਬੈਖਾਵੈ ਆਪੇ ਜਲ ਆਪੇ ਦੇ ਸਿੰਗਾ ਆਪੇ ਚੁਲੀ ਭਰਾਵੈ ਆਪੇ ਸੰਗਤ ਸਦ ਬਹਾਲੈ
ਆਪੇ ਵਿਦਾ ਕਰਾਵੈ ਜਿਸ ਨੋ ਕ੍ਰਿਪਾਲ ਹੋਵੈ ਹਰਿ ਆਪੇ ਤਿਸ ਨੋ ਹੁਕਮ ਮਨਾਵੈ ਖਾਲਸਾ ਜੀ ਜਿਹਦੇ ਉੱਤੇ ਵਾਹਿਗੁਰੂ ਦਇਆ ਕਰਦਾ ਕਿਰਪਾ ਕਰਦਾ ਹੈ ਉਹੀ ਸਤਿਗੁਰੂ ਜੀ ਦੀ ਰਜ਼ਾ ਵਿੱਚ ਰਹਿ ਸਕਦਾ ਹੈ ਦੂਸਰਾ ਨਹੀਂ ਰਹਿ ਸਕਦਾ ਸੋ ਖਾਲਸਾ ਜੀ ਇਹ ਪਹਿਲਾ ਪ੍ਰਸ਼ਨ ਸੀ ਸੰਗਤ ਦਾ ਖਾਲਸਾ ਜੀ ਅੱਜ ਇੱਕ ਹੀ ਪ੍ਰਸ਼ਨ ਦੇ ਵਿਚਾਰ ਹੈ ਮਹਾਰਾਜ ਚੜਹਦੀ ਕਲਾ ਬਖਸ਼ਣ ਸੱਚੇ ਪਾਤਸ਼ਾਹ ਦਇਆ ਕਰਨ ਇਕ ਹੀ ਪ੍ਰਸ਼ਨ ਆਇਆ ਸੀ ਉਹਦਾ ਹੀ ਖਾਲਸਾ ਜੀ ਆਪਾਂ ਵਿਚਾਰ ਕੀਤੀ ਹੈ ਮੈਂ ਅੱਗੇ ਵੀ ਬੇਨਤੀ ਕਰਦਾ ਕਿ ਭਾਈ ਜੇ ਕਿਸੇ ਦੇ ਮਨ ਵਿੱਚ ਫੁਰਨਾ ਕੋਈ ਵਿਚਾਰ ਹੋਵੇ ਮਹਾਰਾਜ ਦੀ ਬਾਣੀ ਅਨੁਸਾਰ ਉਹਦਾ ਆਪਾਂ ਮੁੱਦੇ ਤੇ ਵਿਚਾਰ ਕਰਾਂਗੇ ਭਾਈ ਕੋਈ ਪ੍ਰਸ਼ਨ ਹੋਵੇ ਤਾਂ ਜਰੂਰ ਕਮੈਂਟਾਂ ਦੇ ਵਿੱਚ ਪੁੱਛੋ ਮਹਾਰਾਜ ਦਇਆ ਕਰਨ ਭੁੱਲਾਂ ਦੀ ਖਿਮਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ