ਖਾਲਸਾ ਸਾਧ ਸੰਗਤ ਜੀ ਆਓ ਸਭ ਤੋਂ ਪਹਿਲਾਂ ਰਸਨਾ ਪਵਿੱਤਰ ਕਰੀਏ ਪਾਤਸ਼ਾਹ ਦੀ ਬਖਸ਼ਿਸ਼ ਕੀਤੀ ਫਤਿਹ ਦੀ ਸਾਂਝ ਪਾਈਏ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਗੋਬਿੰਦ ਸਿੰਘ ਜੀ ਨੇ ਆਪ ਪੰਜਾਂ ਪਿਆਰਿਆਂ ਪਾਸੋਂ ਅੰਮ੍ਰਿਤ ਛਕਿਆ ਤੇ ਗੋਬਿੰਦ ਰਾਏ ਦੀ ਥਾਂ ਗੋਬਿੰਦ ਸਿੰਘ ਨਾਮ ਧਾਰਨ ਕੀਤਾ ਇਸ ਪ੍ਰਕਾਰ ਆਪ ਨੇ ਸੰਗਤ ਨੂੰ ਦੱਸਿਆ ਕਿ ਪੰਜ ਪਿਆਰੇ ਸੰਗਤ ਵਿੱਚ ਸਰਬ ਉਪਰ ਮੰਨੇ ਜਾਣਗੇ ਫਿਰ ਗੁਰੂ ਜੀ ਨੇ ਸੰਗਤ ਨੂੰ ਦੱਸਿਆ ਕਿ ਜਿਹੜਾ ਪ੍ਰਾਣੀ ਅੰਮ੍ਰਿਤ ਛਕੇਗਾ
ਉਸ ਦੇ ਅੰਦਰ ਸਵਾ ਲੱਖ ਨਾਲ ਲੜਨ ਦੀ ਸ਼ਕਤੀ ਆ ਜਾਏਗੀ ਤੇ ਮੌਤ ਦਾ ਭੈ ਨਾਸ ਹੋ ਜਾਏਗਾ ਤੁਸੀਂ ਦੀਨਾ ਅਨਾਥਾ ਜਾਪਰਾ ਨਿਤਾਣਿਆਂ ਤੇ ਨਿਆਸਰਿਆਂ ਦੀ ਬਾਂਹ ਫੜਨੀ ਹੈ ਜਬਰ ਹੁੰਦਾ ਵੇਖ ਕੇ ਦੜ ਨਹੀਂ ਵੱਟਣੀ ਸਗੋਂ ਅੱਗੇ ਹੋ ਕੇ ਉਸਦਾ ਟਾਕਰਾ ਕਰਨਾ ਕਿਸੇ ਦਾ ਡਰ ਨਹੀਂ ਮੰਨਣਾ ਧਰਮ ਨਹੀਂ ਛੱਡਣਾ ਭਾਵੇਂ ਜਾਣ ਦੇਣੀ ਪਏ ਰੋਜ਼ ਗੁਰਬਾਣੀ ਦਾ ਪਾਠ ਕਰਨਾ ਤੇ ਪੰਜਾਂ ਕਕਾਰਾਂ ਦੀ ਰਹਿਤ ਰੱਖਣੀ ਇਹ ਤੁਹਾਡੀ ਪੰਜ ਕਾਰੀ ਵਰਦੀ ਹੈ ਤੁਹਾਡਾ ਆਚਰਣ ਉੱਚਾ ਸੁੱਚਾ ਤੇ ਪਵਿੱਤਰ ਹੋਵੇਗਾ ਕਿਸੇ ਦਾ ਹੱਕ ਨਹੀਂ ਮਾਰਨਾ ਪਰਾਈ
ਇਸਤਰੀ ਦਾ ਸੰਗ ਨਹੀਂ ਕਰਨਾ ਬੁਰੇ ਕੰਮਾਂ ਤੋਂ ਬਚਣਾ ਤੇ ਨੇਕ ਕੰਮਾਂ ਲਈ ਤਤਪਰ ਰਹਿਣਾ ਤੰਬਾਕੂ ਸ਼ਰਾਬ ਭੰਗ ਪੋਸਟ ਆਦਿ ਨਿਸ਼ਾ ਤੇ ਸੇਵਨ ਨਹੀਂ ਕਰਨੇ ਇਸ ਰਹਿਤ ਤੇ ਪੂਰੀ ਦ੍ਰਿੜਤਾ ਨਾਲ ਚਲਣਾ ਇਸ ਪ੍ਰਕਾਰ ਉਪਦੇਸ਼ ਦੇਣ ਤੋਂ ਬਾਅਦ ਗੁਰੂ ਜੀ ਨੇ ਪੰਜਾਂ ਪਿਆਰਿਆਂ ਨੂੰ ਕਿਹਾ ਕਿ ਤੁਸੀਂ ਮੇਰਾ ਖਾਸ ਰੂਪ ਖਾਲਸਾ ਹੋ ਖਾਲਸਾ ਗੁਰੂ ਹੈ ਤੇ ਗੁਰੂ ਖਾਲਸਾ ਮੈਂ ਤੁਹਾਡਾ ਗੁਰੂ ਆ ਤੁਸੀਂ ਇਕੱਠੇ ਤੌਰ ਤੇ ਮੇਰੇ ਗੁਰੂ ਹੋ ਜਿੱਥੇ ਕਿਤੇ ਪੰਥ ਨੂੰ ਕੋਈ ਸਮੱਸਿਆ ਆਵੇ ਪੰਜ ਪਿਆਰੇ ਮਿਲ ਬੈਠ ਕੇ ਉਸਦਾ ਨਿਰਣਾ ਕਰਨਗੇ ਉਹ ਗੁਰੂ ਦਾ ਨਿਰਣਾ ਹੋਵੇਗਾ
ਸੰਗਤਾਂ ਵਿੱਚ ਬੈਠੇ ਸਿੱਖਾਂ ਨੂੰ ਪਛਤਾਵਾ ਹੋਣ ਲੱਗਾ ਕਿ ਉਹਨਾਂ ਨੇ ਕਿਉਂ ਨਹੀਂ ਆਪਣੇ ਆਪ ਨੂੰ ਗੁਰੂ ਜੀ ਦੇ ਅੱਗੇ ਅਰਪਣ ਕੀਤਾ ਉਹ ਕਿਉਂ ਡਰ ਗਏ ਗੁਰੂ ਜੀ ਤਾਂ ਕੇਵਲ ਸਾਡੀ ਪ੍ਰੀਖਿਆ ਲੈ ਰਹੇ ਸਨ ਪਰ ਜਦੋਂ ਗੁਰੂ ਜੀ ਨੇ ਸਰਬਤ ਸੰਗਤ ਨੂੰ ਅੰਮ੍ਰਿਤ ਛਕਣ ਦਾ ਸੱਦਾ ਦਿੱਤਾ ਤੇ ਸਾਰੇ ਮਾਈ ਭੈਣ ਅੰਮ੍ਰਿਤ ਛਕਣ ਲਈ ਸਿੰਘ ਬਣਨ ਲਈ ਉਲਰ ਪਏ ਉਸ ਦਿਨ 20 ਹਜਾਰ ਤੋਂ ਵੱਧ ਸਿੱਖਾਂ ਨੇ ਅੰਮ੍ਰਿਤ ਪਾਨ ਕੀਤਾ ਅਤੇ ਇਵੇਂ ਜਾਤ ਪਾਤ ਦੇ ਚਕਰਾ ਅਤੇ ਜਨਮ ਮਰਨ ਭੈ ਤੋਂ ਆਜ਼ਾਦ ਹੋ ਕੇ ਸਿੰਘ ਭਾਵ ਸ਼ੇਰ ਮਰਦ ਬਣ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਕਿਸੇ ਪ੍ਰਕਾਰ ਦੀ ਕੋਈ ਗਲਤੀ ਭੁੱਲ ਹੋ ਗਈ ਹੋਵੇ ਤਾਂ ਵਾਹਿਗੁਰੂ ਜੀ ਸੰਗਤ ਜੀ ਤੁਸੀਂ ਮਾਫ ਕਰ ਦੇਣਾ