ਸੋਨੇ ਦਾ ਮਹਿੰਗਾ ਹਾਰ ਖਾ ਗਈ ਮੱਝ, ਪੂਰੇ ਪਰਿਵਾਰ ਨੂੰ ਪੈ ਗਈਆਂ ਭਾਜੜਾਂ, ਮੱਝ ਦਾ ਅਪਰੇਸ਼ਨ ਕਰ ਕੱਢਿਆ ਸੋਨੇ ਦਾ ਹਾਰ

ਵੀਡੀਓ ਥੱਲੇ ਜਾ ਕੇ ਦੇਖ ਸਕਦੇ ਹੋ

ਖ਼ਬਰ ਵਾਲੀ ਵੀਡੀਓ ਨੂੰ ਹੇਠਾਂ ਜਾਂ ਦੇਖੋ ਸੱਤ ਸ੍ਰੀ ਅਕਾਲ ਇਕ ਵਾਰ ਫਿਰ ਤੋਂ ਤੁਹਾਡਾ ਸਾਡੀ ਵੈਬਸਾਈਟ ਨਿਊਜ਼ 35 ਮੀਡਿਆ ਦੇ ਵਿਚ ਸਵਾਗਤ ਹੈ ਜਿਵੇ ਤੁਹਾਨੋ ਪਤਾ ਹੀ ਹੈ ਅਸੀਂ ਹਰ ਰੋਜ ਤੁਹਾਡੇ ਲਈ ਵਾਇਰਲ ਖਬਰਾਂ ਲੈ ਕੇ ਹਾਜਿਰ ਹੁੰਦੇ ਰਹਿਣੇ ਆ ਉਸੇ ਤਰਾਂ ਦੋਸਤੋ ਅੱਜ ਫਿਰ ਤੁਹਾਡੇ ਲਈ ਨਵੀਆਂ ਜਾਣਕਾਰੀਆਂ ਵਾਇਰਲ ਵੀਡੀਓ ਵਾਇਰਲ ਖ਼ਬਰ ਲੈ ਕੇ ਇੱਕ ਵਾਰ ਫਿਰ ਤੋਂ ਤੁਹਾਡੇ ਲਈ ਹਾਜ਼ਰ ਹਾਂ

ਮਹਾਰਾਸ਼ਟਰ ਦੇ ਵਾਸ਼ਿਮ ਜ਼ਿਲ੍ਹੇ ਵਿੱਚ ਇੱਕ ਅਜੀਬ ਮਾਮਲਾ ਸਾਹਮਣੇ ਆਇਆ ਹੈ। ਇੱਥੇ ਮੱਝ, ਇਕ ਔਰਤ ਦਾ ਮੰਗਲਸੂਤਰ ਖਾ ਗਈ। ਇਹ ਕੋਈ ਆਮ ਮੰਗਲਸੂਤਰ ਨਹੀਂ ਸੀ, ਇਸ ਦੀ ਕੀਮਤ ਡੇਢ ਲੱਖ ਰੁਪਏ ਸੀ। ਇਸ ਤੋਂ ਬਾਅਦ ਘਰ ‘ਚ ਹਫੜਾ-ਦਫੜੀ ਮਚ ਗਈ। ਫਿਰ ਮੱਝ ਦੇ ਪੇਟ ‘ਚੋਂ ਮੰਗਲਸੂਤਰ ਕੱਢਣ ਅਪਰੇਸ਼ਨ ਕਰਨਾ ਪਿਆ। ਦੱਸਿਆ ਜਾ ਰਿਹਾ ਹੈ ਕਿ ਐਤਵਾਰ ਨੂੰ ਨਹਾਉਣ ਜਾਂਦੇ ਸਮੇਂ ਕਿਸਾਨ ਰਾਮਹਰੀ ਦੀ ਪਤਨੀ ਨੇ ਸੋਇਆਬੀਨ ਅਤੇ ਮੂੰਗਫਲੀ ਦੇ ਛਿਲਕਿਆਂ ਨਾਲ ਭਰੀ ਪਲੇਟ ‘ਚ ਆਪਣਾ ਮੰਗਲਸੂਤਰ ਰੱਖ ਦਿੱਤਾ ਸੀ।

ਜਦੋਂ ਉਹ ਇਸ਼ਨਾਨ ਕਰਕੇ ਵਾਪਸ ਆਈ ਤਾਂ ਉਸ ਨੇ ਮੱਝ ਦੇ ਅੱਗੇ ਸੋਇਆਬੀਨ ਅਤੇ ਮੂੰਗਫਲੀ ਵਾਲੀ ਥਾਲੀ ਰੱਖ ਦਿੱਤੀ। ਇਸ ਤੋਂ ਬਾਅਦ ਔਰਤ ਘਰ ਦੇ ਕੰਮਾਂ ‘ਚ ਇੰਨੀ ਰੁੱਝ ਗਈ ਕਿ ਉਸ ਨੂੰ ਆਪਣੀ ਗਲਤੀ ਦਾ ਅਹਿਸਾਸ ਹੀ ਨਹੀਂ ਹੋਇਆ ਜਦੋਂ ਉਸ ਨੂੰ ਪਤਾ ਲੱਗਾ ਕਿ ਮੰਗਲਸੂਤਰ ਉਸ ਦੇ ਗਲੇ ਵਿਚ ਨਹੀਂ ਹੈ ਤਾਂ ਭਾਲ ਸ਼ੁਰੂ ਕਰ ਦਿੱਤੀ ਗਈ। ਕੁਝ ਸਮਾਂ ਭਾਲ ਕਰਨ ਤੋਂ ਬਾਅਦ ਔਰਤ ਨੂੰ ਯਾਦ ਆਇਆ ਕਿ ਉਸ ਨੇ ਸੋਇਆਬੀਨ ਅਤੇ ਮੂੰਗਫਲੀ ਵਾਲੀ ਥਾਲੀ ਵਿਚ ਮੰਗਲਸੂਤਰ ਰੱਖ ਦਿੱਤਾ ਸੀ।

ਜਿਵੇਂ ਹੀ ਔਰਤ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਹ ਭੱਜ ਕੇ ਮੱਝ ਕੋਲ ਗਈ ਤਾਂ ਦੇਖਿਆ ਕਿ ਥਾਲੀ ਖਾਲੀ ਸੀ। ਉਸ ਨੇ ਆਪਣੇ ਪਤੀ ਨੂੰ ਜਾਣਕਾਰੀ ਦਿੱਤੀ। ਇਸ ਤੋਂ ਬਾਅਦ ਕਾਫੀ ਕੋਸ਼ਿਸ਼ ਕੀਤੀ ਪਰ ਸਫਲਤਾ ਨਹੀਂ ਮਿਲੀ। ਪਤੀ ਰਾਮਹਰੀ ਨੇ ਨੇੜਲੇ ਸਥਾਨਕ ਵੈਟਰਨਰੀ ਅਫਸਰ ਬਾਲਾਸਾਹਿਬ ਕੌਂਦਾਨੇ ਨੂੰ ਫੋਨ ਕੀਤਾ। ਜਦੋਂ ਡਾਕਟਰ ਨੇ ਮੈਟਲ ਡਿਟੈਕਟਰ ਨਾਲ ਮੱਝ ਦੇ ਪੇਟ ਦੀ ਜਾਂਚ ਕੀਤੀ ਤਾਂ ਅੰਦਰ ਕੋਈ ਚੀਜ਼ ਹੋਣ ਦਾ ਸੰਕੇਤ ਮਿਲਿਆ। ਇਸ ਤੋਂ ਬਾਅਦ ਮੱਝ ਦੇ ਪੇਟ ਦਾ ਆਪਰੇਸ਼ਨ ਕੀਤਾ ਗਿਆ, ਜਿਸ ਤੋਂ ਬਾਅਦ ਉਸ ਦੇ ਪੇਟ ‘ਚੋਂ ਸੋਨੇ ਦਾ ਮੰਗਲਸੂਤਰ ਨਿਕਲਿਆ।

ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਂਆਂ ਨਵੀਂਆਂ ਖ਼ਬਰਾਂ ਲੈ ਕੇ ਆਉਂਦੇ ਹਾਂ ਤਾਂ ਜੋ ਤੁਹਾਨੂੰ ਸਾਰੇ ਹੀ ਸਮਾਜ ਦੀ ਪਲ ਪਲ ਦੀ ਖ਼ਬਰ ਮਿਲਦੀ ਰਹੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਇਹ ਜਾਣਕਾਰੀ ਕਿਹੋ ਜਿਹੀ ਲੱਗਦੀ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਕੁਮੈਂਟ ਬਾਕਸ ਵਿੱਚ ਸਾਂਝੇ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਤੁਹਾਡਾ ਹੌਸਲਾ ਵਧਾਉਣ ਦੇ ਲਈ ਇਹ ਜਾਣਕਾਰੀ ਫੇਸਬੁੱਕ ਦੇ ਉੱਪਰ ਆਪਣੇ ਦੋਸਤਾਂ ਦੇ ਨਾਲ ਸਾਂਝੀ ਕਰ ਸਕਦੇ ਹੋ

Leave a Reply

Your email address will not be published. Required fields are marked *