ਲਾੜੀ ਬੈਠਣ ਲੱਗੀ ਸੋਫੇ ਤੇ, ਚਲੀ ਗਈ ਜਾਨ, ਲਾੜਾ ਵੀ ਵੇਖ ਕੇ ਹੋ ਗਿਆ ਬੇਹੋਸ਼

ਵੀਡੀਓ ਥੱਲੇ ਜਾ ਕੇ ਦੇਖ ਸਕਦੇ ਹੋ

ਜਲਾਲਾਬਾਦ ‘ਚ ਵਿਆਹ ਦੌਰਾਨ ਇੱਕ ਵੱਡੀ ਘਟਨਾ ਵਾਪਰ ਗਈ ਜਿਸ ਨੇ ਖੁਸ਼ੀਆਂ ਨੂੰ ਗਮ ‘ਚ ਬਦਲ ਦਿੱਤਾ। ਬਹੁਤ ਚਾਵਾਂ ਨਾਲ ਮੁੰਡੇ ਵਾਲੇ ਬਰਾਤ ਲੈ ਕੇ ਆਪਣੇ ਪੁੱਤਰ ਨੂੰ ਵਿਆਹੁਣ ਲਈ ਆਏ ਸਨ। ਕੁੜੀ ਵੱਲੋਂ ਬਹੁਤ ਹੀ ਖੁਸ਼ ਹੋ ਕੇ ਆਪਣਾ ਫੋਟੋ ਸ਼ੂਟ ਕਰਵਾਇਆ ਗਿਆ।ਦੋਵਾਂ ਦੀਆਂ ਗੁਰੂ ਸਾਹਿਬ ਦੀ ਹਾਜ਼ਰੀ ‘ਚ ਲਾਵਾਂ ਹੋਈਆਂ, ਜਦੋਂ ਸ਼ਗਨ ਲਈ ਕੁੜੀ ਨੂੰ ਸਟੇਜ਼ ‘ਤੇ ਲਿਆਉਂਦਾ ਗਿਆ ਤਾਂ ਕੁੜੀ ਅਚਾਨਕ ਬੇਸੁੱਦ ਹੋ ਗਈ ਅਤੇ ਲਾੜੇ ਦੇ ਹੱਥਾਂ ‘ਚ ਉਸ ਦੀ ਜਾਨ ਨਿਕਲ ਗਈ। ਇਹ ਮਾਮਲਾ ਜਲਾਲਾਬਾਦ ਹਲਕੇ ਦੇ ਪਿੰਡ ਸਵਾਹਵਾਲਾ ਤੋਂ ਸਾਹਮਣੇ ਆਇਆ

ਜਿੱਥੇ ਇੱਕ 23 ਸਾਲਾ ਲੜਕੀ ਨੀਲਮ ਰਾਣੀ ਦਾ ਵਿਆਹ ਸੀ। ਸਮੇਂ ਸਿਰ ਬਰਾਤ ਆਈ ਲਾਵਾਂ ਫੇਰੇ ਹੋਏ ਅਤੇ ਲਾਵਾਂ ਫੇਰਿਆਂ ਤੋਂ ਬਾਅਦ ਲੜਕੀ ਨੇ ਘਬਰਾਹਟ ਹੋਣ ਦੀ ਸ਼ਿਕਾਇਤ ਕੀਤੀ।ਜਿਸ ਤੋਂ ਬਾਅਦ ਮੌਕੇ ‘ਤੇ ਡਾਕਟਰ ਬੁਲਾ ਕੇ ਦਵਾਈ ਦਿੱਤੀ ਗਈ। ਜਿਸ ਤੋਂ ਬਾਅਦ ਲੜਕੀ ਨੂੰ ਸਟੇਜ ‘ਤੇ ਜੈਮਾਲਾ ਤੇ ਸ਼ਗਨ ਦੇ ਲਈ ਲਜਾਇਆ ਗਿਆ। ਸਟੇਜ ‘ਤੇ ਲੱਗੇ ਸੋਫੇ ‘ਤੇ ਬੈਠਦੇ ਸਾਰ ਹੀ ਲੜਕੀ ਦੀ ਮੌਤ ਹੋ ਗਈ। ਇਨਾ ਹੀ ਨਹੀਂ ਲੜਕੀ ਦੀ ਮੌਤ ਹੁੰਦੇ ਸਾਰ ਹੀ ਲਾੜਾ ਵੀ ਬੇਹੋਸ਼ ਹੋ ਗਿਆ।

ਜਿਸ ਨੂੰ ਤੁਰੰਤ ਇਲਾਜ ਦੇ ਲਈ ਹਸਪਤਾਲ ਪਹੁੰਚਾਇਆ ਗਿਆ । ਲੜਕੀ ਨੀਲਮ ਰਾਣੀ ਦਾ ਵਿਆਹ ਪਿੰਡ ਵਾਸਲ ਮੋਹਨ ਕੇ ਵਾਸੀ ਗੁਰਪ੍ਰੀਤ ਸਿੰਘ ਨਾਲ ਰੀਤੀ ਰਿਵਾਜਾਂ ਦੇ ਨਾਲ ਹੋ ਰਿਹਾ ਸੀ। ਆਨੰਦ ਕਾਰਜ਼ ਵੀ ਪੜ੍ਹ ਲਏ ਗਏ ਸਨ ਪਰ ਜਦੋਂ ਪਰਿਵਾਰ ਦੇ ਵੱਲੋਂ ਆਨੰਦ ਕਾਰਜ ਦੀ ਰਸਮ ਕਰਨ ਤੋਂ ਬਾਅਦ ਸਟੇਜ ’ਤੇ ਲਾਲ ਜੋੜੇ ’ਚ ਜੈ ਮਾਲਾ ਲਈ ਸਟੇਜ ’ਤੇ ਚੜੀ ਦੁਲਹਨ ਦੀ ਅਚਾਨਕ ਤਬੀਅਤ ਵਿਗੜ ਗਈ ਸੀ।

Leave a Reply

Your email address will not be published. Required fields are marked *