ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੋਤੀ ਜੋਤ ਦਿਵਸ ਬਾਰੇ ਸੋ ਸਾਰਿਆਂ ਨੂੰ ਬੇਨਤੀ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਦੇ ਆਖਰੀ ਸਾਲ ਕਰਤਾਰਪੁਰ ਸਾਹਿਬ ਵਿੱਚ ਬਿਤਾਏ ਗੁਰੂ ਜੀ ਆਪਣੀ ਨਿਤ ਮਰਿਆਦਾ ਅਨੁਸਾਰ ਸਾਧ ਸੰਗਤ ਵਿੱਚ ਕੀਰਤਨ ਕਰਦੇ ਅਤੇ ਕਥਾ ਉਪਦੇਸ਼ ਕਰਦੇ ਇਸ ਸਮੇਂ ਕਰਤਾਰਪੁਰ ਵਿੱਚ ਸਤਯੁਗ ਵਰਤ ਰਿਹਾ ਸੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸੰਗਤਾਂ ਨੂੰ ਕਿਹਾ ਕਿ ਸਾਡੇ ਸੱਚਖੰਡ ਜਾਣ ਦਾ ਸਮਾਂ ਆ ਗਿਆ ਹੈ ਇਸ ਵਾਸਤੇ ਫੁੱਲ ਕਪੂਰ ਚੰਦਨ ਕੁਸ਼ਾ ਅਤੇ ਗੁਲਾਬ ਆਦਿ ਸਮੱਗਰੀ ਦੀਆਂ ਸਭ ਚੀਜ਼ਾਂ ਲੈ ਕੇ ਆਓ ਇਹ ਬਚਨ ਸੁਣ ਕੇ ਸਿੱਖਾਂ ਦੇ ਮਨ ਡਾਵਾਂ ਡੋਲ ਹੋ ਗਏ ਅਤੇ ਸਾਰੇ ਨਗਰ ਵਿੱਚ ਰੌਲਾ ਪੈ ਗਿਆ ਕਿ ਗੁਰੂ ਜੀ ਸੱਚ ਖੰਡ ਨੂੰ ਚੱਲੇ ਹਨ।
ਗੁਰੂ ਜੀ ਦਾ ਜੋਤੀ ਜੋਤ ਸਮਾਉਣਾ ਸੁਣ ਕੇ ਦੂਰ ਦੂਰ ਤੋਂ ਲੋਕ ਦਰਸ਼ਨ ਕਰਨ ਵਾਸਤੇ ਆਏ ਅਤੇ ਕਰਤਾਰਪੁਰ ਵਿੱਚ ਹਰ ਸ਼੍ਰੇਣੀ ਦੇ ਬਹੁਤ ਲੋਕ ਇਕੱਠੇ ਹੋ ਦਰਸ਼ਨ ਕਰਨ ਵਾਸਤੇ ਲੋਕਾਂ ਦੀ ਚਾਰ ਚੁਫੇਰੇ ਭੀੜ ਲੱਗ ਗਏ ਭਾਈ ਸਧਾਰਨ ਜੀ ਨੇ ਗੁਰੂ ਨਾਨਕ ਦੇਵ ਜੀ ਦੇ ਕੋਲ ਆ ਕੇ ਬੇਨਤੀ ਕੀਤੀ ਮਹਾਰਾਜ ਆਪ ਜੀ ਦੇ ਹੁਕਮ ਅਨੁਸਾਰ ਵਿਹੜੇ ਵਿੱਚ ਲੇਪਣ ਦੇ ਕੇ ਚੰਦਨ ਆਦਿ ਦੀਆਂ ਸੁਗੰਧੀਆਂ ਨਾਲ ਸਾਰਾ ਘਰ ਸੁਗੰਧਿਤ ਕਰ ਦਿੱਤਾ ਹੈ। ਜਿਸ ਅਸਥਾਨ ਤੇ ਆਪ ਜੀ ਨੇ ਦੱਸਿਆ ਹੈ ਉੱਥੇ ਕੁਸ਼ਾ ਵਿਛਾ ਦਿੱਤੀ ਹੈ। ਇਹ ਗੱਲ ਸੁਣ ਕੇ ਸਿੱਖਾਂ ਦੀਆਂ ਅੱਖਾਂ ਚੋਂ ਜਲ ਚੋ ਪਿਆ ਅਤੇ ਸਭ ਦੇ ਮਨ ਮੁਰਝਾ ਗਏ ਇਹ ਦਸ਼ਾ ਵੇਖ ਕੇ ਗੁਰੂ ਜੀ ਨੇ ਕਿਹਾ ਹੇ ਸਿੱਖੋ ਤੁਸੀਂ ਸ਼ੋਕਮਾਨ ਕਿਉਂ ਹੁੰਦੇ ਹੋ ਇਸ ਸਰੀਰ ਦਾ ਮੂੰਹ ਝੂਠਾ ਹੈ ਜਿਵੇਂ ਦਿਨ ਹੁੰਦਾ ਹੈ ਤੇ ਫਿਰ ਰਾਤ ਆਉਂਦੀ ਹੈ ਤਿਵੇਂ ਹੀ ਇਸ ਸਰੀਰ ਦਾ ਮਿਲਣਾ ਤੇ ਵਿਛੜਨਾ ਹੁੰਦਾ ਹੈ ਜੋ ਪੁਰਸ਼ ਸ਼ਬਦ ਨਾਲ ਮਿਲਦੇ ਹਨ ਉਹ ਕਦੀ ਨਹੀਂ ਵਿਚਰ ਦੇ ਜਿਨਾਂ ਦੀ ਸਾਨੂੰ ਮਿਲਣ ਦੀ ਇੱਛਾ ਹੈ ਉਹਨਾਂ ਨੂੰ ਸ਼ਬਦ ਦਾ ਸਿਮਰਨ ਕਰਨਾ ਚਾਹੀਦਾ ਹੈ ਨਾਮ ਦਾ ਸੁਣਨਾ ਮੰਨਣਾ ਅਤੇ ਸਿਮਰਨ ਕਰਕੇ ਉਸਨੂੰ ਹਿਰਦੇ ਵਿੱਚ ਵਸਾਉਣਾ ਚਾਹੀਦਾ ਹੈ
ਫਿਰ ਕਦੀ ਸਾਡੇ ਨਾਲੋਂ ਵਿਛੜਨਾ ਨਹੀਂ ਹੋਵੇਗਾ ਨਾਮ ਤੋਂ ਬਿਨਾਂ ਹੋਰ ਕੁਝ ਵੀ ਸੰਸਾਰ ਵਿੱਚ ਸਾਰਾ ਪਸਾਰਾ ਜੋ ਦਿਸ ਰਿਹਾ ਹੈ ਉਹ ਸਭ ਨਾਸਵੰਤ ਹੈ। ਸੂਰਜ ਚੰਦ ਦਾ ਵੀ ਸਮਾਂ ਹੈ ਸਮਾਂ ਪਾ ਕੇ ਇਹ ਨਾਸ਼ ਹੋ ਜਾਣਗੇ ਪ੍ਰਿਥਵੀ ਜਲ ਅਤੇ ਵੱਡੇ ਸਮੁੰਦਰ ਵੀ ਕਾਲ ਅੱਗੇ ਨਹੀਂ ਠਹਿਰਦੇ ਅਗਨੀ ਪੌਣ ਜੋ ਬਹੁਤ ਬਲਵਾਨ ਹਨ ਉਹ ਵੀ ਸਮਾਂ ਪਾ ਕੇ ਬਲਹੀਨ ਹੋ ਜਾਂਦੇ ਹਨ ਮਹਾਬਲੀ ਰਾਜੇ ਦੈਤ ਦੇਵਤੇ ਅਤੇ ਅਵਤਾਰ ਸਭ ਦੇ ਸਿਰ ਕਾਲ ਦਾ ਡੰਕਾ ਵੱਜ ਰਿਹਾ ਹੈ। ਜੀਵਾਂ ਦੀ ਕਿਹੜੀ ਗੱਲ ਹੈ ਕਾਲ ਨੇ ਸਭ ਕਿਸੇ ਨੂੰ ਗ੍ਰਸਿਆ ਹੋਇਆ ਹੈ ਕਿਸੇ ਨੇ ਥਿਰ ਨਹੀਂ ਰਹਿਣਾ ਇਸ ਕਰਕੇ ਸ਼ਬਦ ਦਾ ਅਭਿਆਸ ਕਰੋ ਰਾਤ ਦਿਨ ਸਤਿਨਾਮ ਦਾ ਸਿਮਰਨ ਕਰੋ
ਇਸ ਤਰਾਂ ਬਹੁਤ ਉਪਦੇਸ਼ ਗੁਰੂ ਜੀ ਨੇ ਸਿੱਖ ਸੰਗਤਾਂ ਨੂੰ ਧੀਰਜ ਦਿੱਤੀ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਪੁੱਤਰ ਬਾਬਾ ਸ੍ਰੀ ਚੰਦ ਜੀ ਨੇ ਹੱਥ ਜੋੜ ਕੇ ਆਖਿਆ ਪਿਤਾ ਜੀ ਜਾਇਦਾਦ ਦੇ ਪੁੱਤਰ ਅਧਿਕਾਰੀ ਹੁੰਦੇ ਹਨ ਪਰ ਤੁਸੀਂ ਸਾਨੂੰ ਖਾਲੀ ਛੱਡ ਕੇ ਸ੍ਰੀ ਲਹਿਣਾ ਜੀ ਨੂੰ ਆਪਸ ਦੇ ਗੁਰੂ ਨਾਨਕ ਦੇਵ ਜੀ ਨੇ ਕਿਹਾ ਬਾਬਤ ਉਹੀ ਵਸਤੂ ਹੋਵੇ ਜਿਹੜੇ ਜੀਵ ਵਾਸਤੇ ਨੀਅਤ ਕਰ ਦਿੱਤੀ ਹੈ ਸੋ ਤੁਸੀਂ ਬੇਫਿਕਰ ਰਹੋ ਸਭ ਕੁਝ ਲੈਣਾ ਜਾਂ ਦੇਣਾ ਕਰਤਾਰ ਦੇ ਹੱਥ ਹੈ ਹੋਰ ਕਿਸੇ ਦੇ ਨਹੀਂ ਇਹ ਬਚਨ ਸੁਣ ਕੇ ਦੋਹਾਂ ਪੁੱਤਰਾਂ ਨੇ ਕਿਹਾ ਪਿਤਾ ਜੀ ਤੁਹਾਡੇ ਅੱਗੇ ਸਾਡਾ ਕੋਈ ਜ਼ੋਰ ਨਹੀਂ ਹੈ ਜਿਵੇਂ ਤੁਹਾਨੂੰ ਪ੍ਰਵਾਨ ਹੋਵੇ ਅਸੀਂ ਤੁਹਾਡੇ ਪੁੱਤਰ ਹਾਂ ਆਪਣੇ ਨਾਮ ਦੀ ਤੁਹਾਨੂੰ ਇਲਾਜ ਹੈ
ਗੁਰੂ ਜੀ ਨੇ ਇ ਪੁੱਤਰਾਂ ਨੂੰ ਦੀਨ ਹੋਏ ਵੇਖ ਕੇ ਕਿਹਾ ਤੁਹਾਡੀ ਕੁਲ ਵਿੱਚ ਰਿੱਧੀਆਂ ਸਿੱਧੀਆਂ ਰਹਿਣਗੀਆਂ ਕਿਸੇ ਪਦਾਰਥ ਵੀ ਤੋਟ ਨਹੀਂ ਆਵੇਗੀ ਗੁਰੂ ਪੀਰਾਂ ਦੇ ਕੂਕਰਾਂ ਨੂੰ ਵੀ ਸਾਰਾ ਜਗਤ ਮੰਨਦਾ ਹੈ ਤੁਸੀਂ ਤਾਂ ਸਾਡੇ ਸਾਹਿਬਜ਼ਾਦੇ ਹੋ ਤੁਹਾਨੂੰ ਕਿਉਂ ਸਭ ਪਦਾਰਥ ਭੇਟਾਂ ਨਹੀਂ ਕਰਨਗੇ ਤੁਹਾਡੇ ਵਿੱਚ ਵੀ ਕਰਾਮਾਤ ਹੋਵੇਗੀ ਸਾਡੇ ਸਿੱਖ ਤੁਹਾਡੀ ਪੂਜਾ ਵੀ ਕਰਨਗੇ ਪ੍ਰੰਤੂ ਜੋ ਸ਼ਬਦ ਦੀ ਵਡਿਆਈ ਹੈ ਉਹ ਸ੍ਰੀ ਗੁਰੂ ਅੰਗਦ ਜੀ ਨੂੰ ਬਣ ਆਈ ਹੈ ਤੁਸੀਂ ਇਸ ਦੇ ਖੇਤ ਨਾ ਪ੍ਰਗਟ ਕਰੋ ਇਸ ਸਮੇਂ ਬਾਬਾ ਬੁੱਢਾ ਜੀ ਨੇ ਹੱਥ ਜੋੜ ਕੇ ਆਖਿਆ ਮਹਾਰਾਜ
ਆਪ ਜੀ ਨੇ ਜੋ ਸਤਿਨਾਮ ਵਾਹਿਗੁਰੂ ਦਾ ਜਾਪ ਕਰਨ ਵਾਸਤੇ ਸਿੱਖਾਂ ਪ੍ਰਤੀ ਹੁਕਮ ਕੀਤਾ ਹੈ ਇਸਦੇ ਅਰਥ ਸਿੱਖ ਆਪ ਜੀ ਦੇ ਮੁਖਾਰ ਬਿੰਦ ਤੋਂ ਜਾਣਨਾ ਚਾਹੁੰਦੇ ਹਨ। ਗੁਰੂ ਜੀ ਨੇ ਵਾਹਿਗੁਰੂ ਨਾਮ ਦੇ ਅਰਥ ਸਭ ਸੰਗਤਾਂ ਨੂੰ ਸੁਣਾਏ ਅਤੇ ਨਾਲ ਹੀ ਕਿਹਾ ਸਿਮਰਨ ਕਰਨ ਨਾਲ ਬਹੁਤ ਫਲਾਂ ਦੀ ਪ੍ਰਾਪਤੀ ਹੁੰਦੀ ਹੈ ਅਤੇ 84 ਕੱਟੀ ਜਾਂਦੀ ਹੈ। ਵਾਹਿਗੁਰੂ ਨਾਮ ਦੇ ਅਰਥ ਸੁਣ ਕੇ ਸਾਰੀ ਸੰਗਤ ਬਹੁਤ ਪ੍ਰਸੰਨ ਹੋਈ ਬਾਬਾ ਬੁੱਢਾ ਜੀ ਨੇ ਖੜੇ ਹੋ ਕੇ ਗੁਰੂ ਜੀ ਦੀ ਬਹੁਤ ਉਸਤਤੀ ਕੀਤੀ ਉਹਨਾਂ ਨੇ ਆਪ ਜੀ ਨੂੰ ਕਿਹਾ ਆਪ ਦੁੱਖ ਰੂਪ ਸਮੁੰਦਰ ਨੂੰ ਨਾਸ਼ ਕਰਨ ਵਾਲੇ ਅਗਸਤ ਮਹੀਨੇ ਸਾਰਿਆਂ ਵਿੱਚ ਤੁਹਾਡਾ ਵਾਸਾ ਹੈ ਸਭ ਵਿੱਚ ਖੇਲ ਕਰਦੇ ਹੋ ਕਰੋੜਾਂ ਜੀਵਾਂ ਨੂੰ
ਉਹਨਾਂ ਨੇ ਆਪ ਜੀ ਨੂੰ ਕਿਹਾ ਆਪ ਦੁੱਖ ਰੂਪ ਸਮੁੰਦਰ ਨੂੰ ਨਾਸ਼ ਕਰਨ ਵਾਲੇ ਅਗਸਤ ਮੁਨੀ ਨੂੰ ਸਾਰਿਆਂ ਵਿੱਚ ਤੁਹਾਡਾ ਵਾਸਾ ਹੈ। ਸਭ ਵਿੱਚ ਖੇਲ ਕਰਦੇ ਹੋ ਕਰੋੜਾਂ ਜੀਵਾਂ ਨੂੰ ਜੋ ਮੋਹ ਵਿੱਚ ਫਸੇ ਹੋਏ ਸਨ ਉਹਨਾਂ ਨੂੰ ਤੁਸਾਂ ਮੁਕਤੀ ਬਖਸ਼ੀ ਹੈ ਆਪ ਜੀ ਦੀ ਸਦਾ ਹੀ ਜੈ ਹੋਵੇ ਤੁਹਾਨੂੰ ਨਮਸਕਾਰ ਹੈ ਨਮਸਕਾਰ ਹੈ ਬਾਬਾ ਬੁੱਢਾ ਜੀ ਦੇ ਇਹ ਸ਼ਰਧਾ ਪੂਰਵਕ ਵਾਕ ਸੁਣ ਕੇ ਗੁਰੂ ਜੀ ਨੇ ਪ੍ਰਸੰਨ ਹੋ ਕੇ ਬਾਬਾ ਬੁੱਢਾ ਜੀ ਨੂੰ ਭਾਈ ਪਦਵੀ ਦੀ ਬਖਸ਼ਿਸ਼ ਕੀਤੀ ਇਸ ਦਿਨ ਤੋਂ ਸਭ ਸਿੱਖ ਸੰਗਤਾਂ ਬਾਬਾ ਬੁੱਢਾ ਜੀ ਨੂੰ ਭਾਈ ਗੁਰਦਾਸ ਜੀ ਆ ਕੇ ਸਤਿਕਾਰ ਕਰਨ ਲੱਗ ਪਏ ਇਸ ਤਰਾਂ ਸਿੱਖਾਂ ਨੂੰ ਸਤਿਨਾਮ ਦਾ ਉਪਦੇਸ਼ ਅਤੇ ਧੀਰਜ ਸਹਿਤ ਵਰਦਾਨ ਦੇ ਕੇ ਆਪ ਜੀ ਨੇ ਫਰਮਾਇਆ
ਕਿ ਸਾਡੇ ਚੁਫੇਰੇ ਕਨਾਤ ਤਾਣ ਦਿਓ ਅਤੇ ਆਪ ਸਾਰੇ ਇਸਦੇ ਬਾਹਰ ਜਾ ਕੇ ਸਤਿਨਾਮ ਦਾ ਜਾਪ ਕਰੋ ਜਦ ਸਿੱਖਾਂ ਨੇ ਇਸ ਤਰ੍ਹਾਂ ਕਰ ਦਿੱਤਾ ਤਾਂ ਗੁਰੂ ਜੀ ਚਿੱਟੀ ਚਾਦਰ ਨਾਨਕੇ ਪੁਸ਼ਾ ਦੇ ਆਸਣ ਉੱਤੇ ਲੰਮੇ ਪੈ ਗਏ। ਸਾਰੇ ਸਿੱਖ ਸੇਵਕਾਂ ਵਿੱਚ ਰੌਲਾ ਪੈ ਗਿਆ ਕਿ ਗੁਰੂ ਜੀ ਚਲਾਣਾ ਕਰ ਗਏ ਹਨ ਸਭ ਇਸਤਰੀ ਪੁਰਸ਼ਾਂ ਦੀਆਂ ਅੱਖਾਂ ਚੋਂ ਗੁਰੂ ਜੀ ਦਾ ਨਾਮ ਲੈ ਕੇ ਜਲ ਵਗਣ ਲੱਗ ਪਿਆ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਅੰਤਿਮ ਸਰੀਰ ਸਸਕਾਰ ਕਰਨ ਲੱਗਿਆਂ ਹਿੰਦੂ ਕਹਿਣ ਲੱਗੇ ਕਿ ਇਹ ਸਾਡਾ ਗੁਰੂ ਹੈ
ਅਸਾਂ ਦੇਹੀ ਦਾ ਸਸਕਾਰ ਕਰਨਾ ਹੈ ਮੁਸਲਮਾਨ ਕਹਿਣ ਲੱਗੇ ਇਹ ਸਾਡਾ ਪੀਰ ਹੈ ਅਸਾਂ ਦੇਹੀ ਨੂੰ ਕਬਰ ਵਿੱਚ ਪਾਉਣਾ ਹੈ ਇਸ ਤਰਾਂ ਜਦ ਅੰਦਰ ਜਾ ਕੇ ਵੇਖਿਆ ਤਾਂ ਗੁਰੂ ਜੀ ਦਾ ਸਰੀਰ ਅਲੋਪ ਸੀ ਕੇਵਲ ਚਿੱਟਾ ਚਾਦਰਾ ਹੀ ਉਥੇ ਰਹਿ ਗਿਆ ਸੀ ਜੋ ਹਿੰਦੂ ਅਤੇ ਮੁਸਲਮਾਨਾਂ ਨੇ ਅੱਧਾ ਅੱਧਾ ਕਰਕੇ ਹਿੰਦੂਆਂ ਨੇ ਅਗਨ ਭੇਟ ਕਰ ਦਿੱਤਾ ਅਤੇ ਮੁਸਲਮਾਨਾਂ ਨੇ ਦਫਨ ਕਰ ਦਿੱਤਾ ਇਸ ਤਰ੍ਹਾਂ ਸੰਨ 1539 ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਸੱਚਖੰਡ ਵਿੱਚ ਜਾ ਬਿਰਾਜੇ ਗੁਰੂ ਜੀ ਨੇ ਸਰੀਰ ਕਰਕੇ ਮਾਤ ਲੋਕ ਵਿੱਚ ਕੁਲ 70 ਵਰੇ ਪੰਜ ਮਹੀਨੇ ਅਤੇ ਸੱਤ ਦਿਨ ਪਾਤਸ਼ਾਹੀ ਕੀਤੀ ਸੋ ਇਹ ਸੀ ਸੰਖੇਪ ਇਤਿਹਾਸ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੋਤੀ ਜੋਤ ਦਿਵਸ