ਬਾਬਾ ਬੁੱਢਾ ਜੀ ਦੇ ਜੋੜ ਮੇਲੇ ਦਾ ਇਤਿਹਾਸ

ਤੁਹਾਡੇ ਨਾਲ ਬਾਬਾ ਬੁੱਢਾ ਸਾਹਿਬ ਜੀ ਦੇ ਇਤਿਹਾਸਿਕ ਜੋੜ ਮੇਲੇ ਦੀ ਸਾਂਝ ਪਾਵਾਂਗੇ ਧੰਨ ਧੰਨ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦਾ ਸਲਾਨਾ ਜੋੜ ਮੇਲਾ ਹਰ ਸਾਲ ਪੰਜ ਛੇ ਸੱਤ ਅਕਤੂਬਰ ਨੂੰ ਮਨਾਇਆ ਜਾਂਦਾ ਹੈ ਅਤੇ ਦੇਸੀ ਮਹੀਨੇ ਮੁਤਾਬਕ ਵੀ 212 ਅਸੂ ਨੂੰ ਮਨਾਇਆ ਜਾਂਦਾ ਹੈ ਬਾਬਾ ਬੁੱਢਾ ਸਾਹਿਬ ਜੀ ਦਾ ਇਹ ਇਤਿਹਾਸਿਕ ਜੋੜ ਮੇਲਾ ਗੁਰਦੁਆਰਾ ਬੀੜ ਸਾਹਿਬ ਵਿਖੇ ਮਨਾਇਆ ਜਾਂਦਾ ਹੈ ਜਿਸ ਵਿੱਚ ਅਨੇਕਾਂ ਸੰਗਤਾਂ ਹਾਜਰੀ ਭਰ ਕੇ ਬਾਬਾ ਬੁੱਢਾ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਦੀਆਂ ਹਨ ਪਰ ਬਹੁਤੀਆਂ ਸੰਗਤਾਂ ਨੂੰ ਇਸ ਜੋੜ ਮੇਲੇ ਦੇ ਇਤਿਹਾਸ ਬਾਰੇ ਨਹੀਂ ਪਤਾ ਹੋਵੇਗਾ ਕਿ ਇਹ ਇਤਿਹਾਸਿਕ ਜੋੜ ਮੇਲਾ ਕਿਉਂ ਮਨਾਇਆ ਜਾਂਦਾ ਹੈ

ਸੋ ਤੁਹਾਡੇ ਨਾਲ ਇਸ ਬਾਰੇ ਹੀ ਇਸ ਵੀਡੀਓ ਦੇ ਵਿੱਚ ਸਾਂਝ ਪਾਵਾਂਗੇ ਸਾਰਿਆਂ ਨੂੰ ਬੇਨਤੀ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਬਾਬਾ ਬੁੱਢਾ ਸਾਹਿਬ ਜੀ ਦਾ ਇਹ ਇਤਿਹਾਸਿਕ ਜੋੜ ਮੇਲੇ ਦਾ ਇਤਿਹਾਸ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਨਾਲ ਜੁੜਦਾ ਹੈ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਵਿਆਹ ਨੂੰ 16 ਸਾਲ ਹੋ ਚੁੱਕੇ ਸਨ ਪਰ ਗੁਰੂ ਅਰਜਨ ਦੇਵ ਜੀ ਦੇ ਘਰ ਕੋਈ ਵੀ ਸੰਤਾਨ ਨਹੀਂ ਸੀ ਇਕ ਦਿਨ ਮਾਤਾ ਗੰਗਾ ਜੀ ਨੇ ਗੁਰੂ ਜੀ ਅੱਗੇ ਬੇਨਤੀ ਕੀਤੀ ਮਹਾਰਾਜ ਆਪ ਬੇਅੰਤ ਸਿੱਖਾਂ ਸੇਵਕਾਂ ਨੂੰ ਦੁੱਧ ਪੁੱਤ ਦੀਆਂ ਬਖਸ਼ਿਸ਼ਾਂ ਕਰਦੇ ਹੋ ਆਪਣੇ ਘਰ ਵੀ ਇੱਕ ਪੁੱਤਰ ਦੀ ਦਾਤ ਬਖਸ਼ੋ ਇਹ ਮੇਰੀ ਤੀਬਰ ਇੱਛਾ ਪੂਰੀ ਕਰੋ ਆਪ ਜੀ ਇਸ ਸਮਰੱਥ ਹੋ ਸ੍ਰੀ ਗੁਰੂ ਅਰਜਨ ਦੇਵ ਜੀ ਆਪਣੀ ਮਹਿਲਾਂ ਦੀ ਇਹ ਬੇਨਤੀ ਸੁਣ ਕੇ ਕਿਹਾ

ਕਿ ਆਪ ਬਾਬਾ ਬੁੱਢਾ ਜੀ ਪਾਸ ਨਿਮਰਤਾ ਨਾਲ ਜਾ ਕੇ ਪੁੱਤਰ ਦੀ ਦਾਤ ਮੰਗੋ ਜੋ ਬਚਨ ਕਰ ਦੇਣਗੇ ਤਾਂ ਤੁਹਾਡਾ ਮਨੋਰਥ ਪੂਰਾ ਹੋ ਜਾਏਗਾ ਦੂਸਰੇ ਦਿਨ ਸਵੇਰੇ ਮਾਤਾ ਗੰਗਾ ਜੀ ਬਹੁਤ ਚੰਗਾ ਭੋਜਨ ਬਾਬਾ ਜੀ ਵਾਸਤੇ ਲੈ ਕੇ ਅਤੇ ਕੁਝ ਦਾਸੀਆਂ ਨੂੰ ਨਾਲ ਲੈ ਕੇ ਬੇੜ ਸਾਹਿਬ ਵੱਲ ਨੂੰ ਚੱਲ ਪਏ ਜਦ ਨੇੜੇ ਗਏ ਤਾਂ ਰੱਥਾਂ ਦੇ ਬੈਲਾਂ ਦੇ ਪੈਰਾਂ ਨਾਲ ਬਹੁਤ ਧੂੜ ਉੱਡਦੀ ਵੇਖ ਕੇ ਬਾਬਾ ਜੀ ਆਪਣੇ ਪਾਸ ਖੜੇ ਇਕ ਸਿੱਖ ਨੂੰ ਪੁੱਛਿਆ ਇਹ ਕੌਣ ਆ ਰਿਹਾ ਹੈ ਉਸ ਸਿੱਖ ਨੇ ਕਿਹਾ ਬਾਬਾ ਜੀ ਇਹ ਗੁਰੂ ਕੇ ਮਹਿਲ ਆ ਰਹੇ ਹਨ ਬਾਬਾ ਜੀ ਨੇ ਇਹ ਗੱਲ ਸੁਣ ਕੇ ਸੁਭਾਵਿਕ ਹੀ ਕਹਿ ਦਿੱਤਾ ਕਿ ਗੁਰੂ ਕਿਆਂ ਨੂੰ ਕਿਧਰੋਂ ਭਾਜੜ ਪੈ ਗਈ ਇਹ ਇਤਨੇ ਜੋਰ ਸ਼ੋਰ ਨਾਲ ਕਿੱਧਰ ਨੂੰ ਜਾ ਰਹੇ ਹਨ

ਇਹਨਾਂ ਚਿਰ ਨੂੰ ਮਾਤਾ ਗੰਗਾ ਜੀ ਪਹੁੰਚ ਗਏ ਉਹਨਾਂ ਨੇ ਰੱਥ ਤੋਂ ਉਤਰ ਕੇ ਬਾਬਾ ਜੀ ਦੇ ਚਰਨਾਂ ਤੇ ਮੱਥਾ ਟੇਕਿਆ ਅਤੇ ਭੋਜਨ ਅੱਗੇ ਰੱਖ ਦਿੱਤਾ ਬਾਬਾ ਜੀ ਨੇ ਕਿਹਾ ਮਾਤਾ ਜੀ ਇਤਨੀ ਭਾਜੜ ਲੈ ਕੇ ਕਿਸ ਤਰ੍ਹਾਂ ਆਏ ਹੋ ਮਾਤਾ ਜੀ ਸੰਕੋਚ ਕਰਕੇ ਕੁਛ ਨਾ ਬੋਲ ਸਕੇ ਪਰ ਦਾਸੀ ਨੇ ਕਿਹਾ ਬਾਬਾ ਜੀ ਗੁਰੂ ਜੀ ਨੇ ਇਹਨਾਂ ਨੂੰ ਪੁੱਤਰ ਦਾ ਵਰ ਲੈਣ ਵਾਸਤੇ ਭੇਜਿਆ ਹੈ ਇਸ ਕਰਕੇ ਆਪ ਕਿਰਪਾ ਕਰਕੇ ਇਹਨਾਂ ਨੂੰ ਪੁੱਤਰ ਦਾ ਵਰ ਦੇ ਕੇ ਨਿਹਾਲ ਕਰੋ ਅੱਗੋਂ ਬਾਬਾ ਬੁੱਢਾ ਜੀ ਨੇ ਕਿਹਾ ਮੇਰੇ ਪਾਸ ਇਤਨੀ ਸ਼ਕਤੀ ਕਿੱਥੇ ਹੈ ਮੈਂ ਤਾਂ ਆਪ ਗੁਰੂ ਘਰ ਦਾ ਘਾਹੀ ਹਾਂ ਗੁਰੂ ਜੀ ਆਪ ਸਮਰੱਥ ਸ਼ਕਤੀਆਂ ਦੇ ਮਾਲਕ ਹਨ ਹਜ਼ਾਰਾਂ ਨੂੰ ਦੁੱਧ ਪੁੱਤ ਦੀਆਂ ਬਖਸ਼ਿਸ਼ਾਂ ਕਰਦੇ ਹਨ

ਇਹ ਬਚਨ ਕਰਕੇ ਜਦ ਬਾਬਾ ਜੀ ਚੁੱਪ ਕਰ ਰਹੇ ਤਾਂ ਮਾਤਾ ਜੀ ਬੜੀ ਨਿਰਾਸ਼ਤਾ ਨਾਲ ਬਾਬਾ ਜੀ ਨੇ ਨਮਸਕਾਰ ਕਰਕੇ ਉਦਾਸ ਮਨ ਨਾਲ ਵਾਪਸ ਅੰਮ੍ਰਿਤਸਰ ਆ ਗਏ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਆਪਣੇ ਮਹਿਲਾਂ ਨੂੰ ਜਦ ਉਦਾਸ ਹੋਣ ਦਾ ਕਾਰਨ ਪੁੱਛਿਆ ਤਾਂ ਮਾਤਾ ਜੀ ਨੇ ਦੱਸਿਆ ਕਿ ਬਾਬਾ ਜੀ ਨੇ ਪੁੱਤਰ ਦਾ ਵਰ ਦੇਣ ਦੀ ਥਾਂ ਸਗੋਂ ਉਲਟਾ ਸਰਾਪ ਦੇ ਦਿੱਤਾ ਹੈ ਕਿ ਗੁਰੂ ਕਿਆ ਨੂੰ ਭਾਜੜ ਪੈ ਗਈ ਹੈ ਗੁਰੂ ਜੀ ਨੇ ਪੁੱਛਿਆ ਤੁਸੀਂ ਕਿਸ ਤਰ੍ਹਾਂ ਬਾਬਾ ਜੀ ਪਾਸ ਗਏ ਸੀ ਮਾਤਾ ਜੀ ਨੇ ਕਿਹਾ ਮੈਂ ਸਵਾਦਿਸ਼ਟ ਭੋਜਨ ਤਿਆਰ ਕਰਕੇ ਬਾਬਾ ਜੀ ਦੇ ਛਕਣ ਵਾਸਤੇ ਰੱਥ ਉੱਤੇ ਚੜ ਕੇ ਨਾਲ ਬਹੁਤ ਦਾਸੀਆਂ ਨੂੰ ਲੈ ਕੇ ਗਏ ਸਾਂ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਕਿਹਾ ਬਾਬਾ ਜੀ ਨੇ ਤੁਹਾਨੂੰ ਸਿੱਖਿਆ ਦਿੱਤੀ ਹੈ ਕਿ ਜਦੋਂ ਵੀ ਮਹਾਂਪੁਰਖਾਂ

ਸ੍ਰੀ ਗੁਰੂ ਅਰਜਨ ਦੇਵ ਜੀ ਨੇ ਕਿਹਾ ਬਾਬਾ ਜੀ ਨੇ ਤੁਹਾਨੂੰ ਸਿੱਖਿਆ ਦਿੱਤੀ ਹੈ ਕਿ ਜਦੋਂ ਵੀ ਮਹਾਂਪੁਰਖਾਂ ਪਾਸ ਜਾਈਏ ਤਾਂ ਬਹੁਤੀ ਬਨਾਵਟ ਬਣਾ ਕੇ ਨਹੀਂ ਜਾਣਾ ਚਾਹੀਦਾ ਨਿਰ ਅਹੰਕਾਰ ਹੋ ਕੇ ਨਿਮਰਤਾ ਧਾਰਨ ਕਰਕੇ ਜਾਣਾ ਚਾਹੀਦਾ ਹੈ ਮਾਤਾ ਗੰਗਾ ਜੀ ਗੁਰੂ ਜੀ ਦੇ ਇਹ ਬਚਨ ਸੁਣ ਕੇ ਕੁਝ ਧੀਰਜ ਦੇ ਨਾਲ ਬੋਲੇ ਆਪ ਸਰਬ ਸਮਰੱਥ ਹੋ ਲੱਖਾਂ ਇਸਤਰੀ ਪੁਰਸ਼ਾਂ ਦੀਆਂ ਕਾਮਨਾ ਪੂਰੀਆਂ ਕਰਦੇ ਹੋ ਬਾਬਾ ਜੀ ਨੇ ਵੀ ਆਪ ਜੀ ਦਾ ਜਸ ਕੀਤਾ ਹੈ ਪਰ ਤੁਸਾਂ ਫਿਰ ਵੀ ਮੈਨੂੰ ਪੁੱਤਰ ਦੀ ਦਾਤ ਦਾ ਵਰ ਲੈਣ ਵਾਸਤੇ ਉਹਨਾਂ ਪਾਸ ਹੀ ਜਾਣ ਦੀ ਆਗਿਆ ਕੀਤੀ ਪਰ ਮੇਰੇ ਪਾਸੋਂ ਭੁੱਲ ਹੋ ਗਈ ਹੈ ਮੈਂ ਖਾਲੀ ਮੁੜ ਆਈ ਹਾਂ ਹੁਣ ਇਸ ਵਿਗੜੇ ਹੋਏ ਕੰਮ ਨੂੰ ਸੁਧਾਰਨਾ ਕਰੋ

ਅਤੇ ਹੁਕਮ ਕਰੋ ਕਿ ਬਾਬਾ ਜੀ ਪਾਸ ਕਿਸ ਢੰਗ ਨਾਲ ਜਾਵਾਂ ਗੁਰੂ ਜੀ ਨੇ ਕਿਹਾ ਸਵੇਰੇ ਉੱਠ ਕੇ ਇਸ਼ਨਾਨ ਕਰੋ ਫਿਰ ਕਣਕ ਅਤੇ ਛੋਲਿਆਂ ਨੂੰ ਚੱਕੀ ਵਿੱਚ ਪੀਸ ਕੇ ਉਹਨਾਂ ਦੇ ਮਿੱਸੇ ਪ੍ਰਸ਼ਾਦੇ ਬਣਾ ਕੇ ਨਾਲ ਦਹੀਂ ਦੀ ਸੰਘਣੀ ਲੱਸੀ ਲੈ ਕੇ ਅਤੇ ਨਾਲ ਗੰਢੇ ਲੈ ਕੇ ਨੰਗੇ ਪੈਰੀ ਬਾਬਾ ਜੀ ਪਾਸ ਜਾਓ ਫਿਰ ਬਾਬਾ ਜੀ ਪਾਸ ਬੇਨਤੀ ਕਰਨੀ ਉਹ ਕਿਰਪਾਲੂ ਹੋ ਕੇ ਵਰ ਦੇ ਕੇ ਤੁਹਾਡੀ ਇੱਛਾ ਪੂਰੀ ਕਰ ਦੇਣਗੇ ਦੂਸਰੇ ਦਿਨ ਮਾਤਾ ਜੀ ਸਭ ਕਿਛੁ ਗੁਰੂ ਜੀ ਦੀ ਆਗਿਆ ਅਨੁਸਾਰ ਤਿਆਰ ਕਰਕੇ ਆਪਣੇ ਨਾਲ ਦੋ ਦਾਸੀਆਂ ਨੂੰ ਲੈ ਕੇ ਜਦ ਨੰਗੇ ਪੈਰੀ ਬਾਬਾ ਜੀ ਪਾਸ ਬੀੜ ਵਿੱਚ ਪਹੁੰਚੇ ਤਾਂ ਬਾਬਾ ਜੀ ਦੂਰੋਂ ਹੀ ਮਾਤਾ ਜੀ ਨੂੰ ਵੇਖ ਕੇ ਉੱਠ ਕੇ ਖੜੇ ਹੋ ਗਏ ਅਤੇ ਕਿਹਾ ਮਾਤਾ ਜੀ ਧੰਨ ਹਨ ਜੋ ਮੇਰੇ ਵਾਸਤੇ ਰੋਟੀ ਅਤੇ ਲੱਸੀ ਲੈ ਕੇ ਨੰਗੇ ਪੈਰੀ ਆਏ ਹਨ

ਇਸ ਤਰਾਂ ਆ ਕੇ ਬਾਬਾ ਜੀ ਨੇ ਮਾਤਾ ਜੀ ਦੇ ਸਿਰ ਤੋਂ ਰੋਟੀਆਂ ਅਤੇ ਲੱਸੀ ਚੁੱਕ ਕੇ ਹੇਠਾਂ ਰੱਖ ਕੇ ਮਾਤਾ ਜੀ ਨੂੰ ਨਮਸਕਾਰ ਕੀਤੀ ਅਤੇ ਬੈਠ ਕੇ ਪ੍ਰਸ਼ਾਦਾ ਛਕਣ ਲੱਗ ਪਏ ਮਿਸੀਆਂ ਰੋਟੀਆਂ ਨੂੰ ਗੰਢਿਆਂ ਅਤੇ ਲੱਸੀ ਨਾਲ ਬਾਬਾ ਜੀ ਨੇ ਬੜੇ ਪ੍ਰਸੰਨ ਹੋ ਕੇ ਛਕਿਆ ਅਤੇ ਕਿਹਾ ਬੱਚੇ ਨੂੰ ਭੋਜਨ ਦਿੰਦੀ ਹੈ ਇਸੇ ਤਰ੍ਹਾਂ ਹੀ ਇਹ ਮਾਤਾ ਤੁਸਾਂ ਮੈਨੂੰ ਭੁੱਖੇ ਤੇ ਪਿਆਸੇ ਨੂੰ ਤ੍ਰਿਪਤ ਕੀਤਾ ਹੈ ਬਾਬਾ ਜੀ ਨੂੰ ਪ੍ਰਸੰਨ ਵੇਖ ਕੇ ਮਾਤਾ ਜੀ ਨੇ ਬੜੇ ਨਿਮਰਤਾ ਨਾਲ ਕਿਹਾ ਬਾਬਾ ਜੀ ਮੈਂ ਤੁਹਾਡੀ ਸ਼ਰਨ ਆਈ ਹਾਂ ਸਾਨੂੰ ਗੁਰੂ ਨਾਨਕ ਜੀ ਦੀ ਗੱਦੀ ਦਾ ਵਾਰਸ ਬਖਸ਼ੋ ਆਪ ਗੁਰੂ ਨਾਨਕ ਜੀ ਦੇ ਵਰਸਾਏ ਹੋਏ ਹੋ ਆਪ ਵਿੱਚ ਬਖਸ਼ਿਸ਼ ਕਰਨ ਦੀ ਸਮਰੱਥਾ ਹੈ

ਬਾਬਾ ਜੀ ਨੇ ਪ੍ਰਸ਼ਾਦਾ ਛਕ ਕੇ ਚੂਲਾ ਕੀਤਾ ਅਤੇ ਹੱਥ ਧੋਤੇ ਤਾਂ ਉਸ ਛਿਨ ਹੀ ਬਹੁਤ ਜੋਰ ਦੀ ਹਨੇਰੀ ਆਈ ਬੱਦਲ ਗਰਜਿਆ ਬਿਜਲੀ ਕੜਕਣ ਲੱਗੀ ਅਤੇ ਉਸ ਲਿਸਟ ਦੇ ਨਾਲ ਸਾਰੇ ਪਾਸੇ ਪ੍ਰਕਾਸ਼ ਹੋ ਗਿਆ ਬਾਬਾ ਜੀ ਨੇ ਇਹ ਲੱਛਣ ਆਕਾਸ਼ ਵਿੱਚ ਹੁੰਦੇ ਵੇਖ ਕੇ ਬੜੇ ਪ੍ਰਸੰਨ ਹੋ ਕੇ ਕਿਹਾ ਤੁਹਾਡੇ ਘਰ ਬੜਾ ਬਲਵਾਨ ਯੋਧਾ ਪੁੱਤਰ ਪੈਦਾ ਹੋਵੇਗਾ ਅਤੇ ਉਹ ਮੁਗਲਾਂ ਦੇ ਸਿਰ ਭੰਨੇਗਾ ਦੋ ਭਾਗਾਂ ਵਾਲੀ ਹੈ ਮਾਤਾ ਜਿਸ ਦੇ ਘਰ ਐਸਾ ਪੁੱਤਰ ਪੈਦਾ ਹੋਵੇਗਾ ਬਾਬਾ ਬੁੱਢਾ ਜੀ ਨੇ ਇਹ ਬਚਨ ਅਸੂ ਮਹੀਨੇ ਦੀ 22 ਤਰੀਕ ਸਨ 1594 ਨੂੰ ਕੀਤਾ ਸੀ ਜਿਸ ਨੂੰ ਸੁਣ ਕੇ ਮਾਤਾ ਜੀ ਬੜੇ ਪ੍ਰਸੰਨ ਚਿੱਤ ਹੋ ਕੇ ਬਾਬਾ ਜੀ ਨੂੰ ਨਮਸਕਾਰ ਕਰਕੇ ਸ੍ਰੀ ਅੰਮ੍ਰਿਤਸਰ ਆ ਗਏ ਤੇ ਆਣ ਕੇ ਸਾਰੀ ਗੱਲ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਦੱਸੀ ਇਸ ਤੋਂ ਬਾਅਦ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਹਾੜ ਮਹੀਨੇ ਦੀ 21 ਤਰੀਕ ਨੂੰ ਸੰਨ 1595 ਨੂੰ ਅਵਤਾਰ ਧਾਰਿਆ ਸੋ ਇਸੇ ਇਤਿਹਾਸ ਬਾਬਾ ਬੁੱਢਾ ਸਾਹਿਬ ਜੀ ਦੇ ਬੀੜ ਸਾਹਿਬ ਵਿਖੇ ਮਨਾਏ ਜਾਂਦੇ ਜੋੜ ਮੇਲੇ ਦਾ ਬਾਬਾ ਬੁੱਢਾ ਸਾਹਿਬ ਜੀ ਨੇ ਮਾਤਾ ਗੰਗਾ ਜੀ ਨੂੰ ਬੇੜ ਸਾਹਿਬ ਵਿਖੇ ਪੁੱਤਰ ਦਾ ਵਰ ਬਖਸ਼ਿਆ ਸੀ ਜਿਸ ਦੇ ਸਬੰਧ ਵਿੱਚ ਇਹ ਇਤਿਹਾਸਿਕ ਜੋੜ ਮੇਲਾ ਮਨਾਇਆ ਜਾਂਦਾ ਹੈ

Leave a Reply

Your email address will not be published. Required fields are marked *