ਇੱਕ ਵਾਰੀ ਸ਼੍ਰੀ ਗੁਰੂ ਨਾਨਕ ਦੇਵ ਜੀ ਲੋਕਾਂ ਦਾ ਭਲਾ ਕਰਦੇ ਕਰਦੇ ਬੜੇ ਹੀ ਨਿਰਦਈ ਲੋਕਾਂ ਦੇ ਪਿੰਡ ਪਹੁੰਚ ਗਏ ਉਸ ਪਿੰਡ ਦੇ ਲੋਕ ਬੜੇ ਹੀ ਕਪੱਤੇ ਸਨ ਉਹ ਨਾ ਤਾਂ ਕਦੀ ਕਿਸੇ ਦਾ ਭਲਾ ਕਰਦੇ ਸਨ ਤੇ ਨਾ ਹੀ ਕਦੀ ਕਿਸੇ ਨੂੰ ਦਾਨ ਦਿੰਦੇ ਸਨ। ਉਲਟਾ ਜੇਕਰ ਕੋਈ ਉਹਨਾਂ ਦੇ ਪਿੰਡ ਦਾਨ ਮੰਗਣ ਲਈ ਜਾਂਦਾ ਤਾਂ ਪਿੰਡ ਵਾਲੇ ਉਸਨੂੰ ਪਹਿਲਾਂ ਤਾਂ ਚੰਗੀ ਤਰ੍ਹਾਂ ਜਲੀਲ ਕਰਦੇ ਤੇ ਫਿਰ ਉਸਨੂੰ ਉਥੋਂ ਭਜਾ ਦਿੰਦੇ ਇਦਾਂ ਹੀ ਇੱਕ ਵਾਰੀ ਸ਼੍ਰੀ ਗੁਰੂ ਨਾਨਕ ਦੇਵ ਜੀ ਜਦੋਂ ਉਸ ਪਿੰਡ ਦੇ ਕੋਲੋਂ ਲੰਘ ਰਹੇ ਸੀ ਤਾਂ ਭਾਈ ਮਰਦਾਨਾ ਗੁਰੂ ਜੀ ਨੂੰ ਕਹਿਣ ਲੱਗਾ ਕਿ ਗੁਰੂ ਜੀ ਮੇਰਾ ਰੋਟੀ ਖਾਣ ਦਾ ਵੇਲਾ ਹੋ ਗਿਆ ਹੈ ਤੇ ਮੈਨੂੰ ਭੁੱਖ ਵੀ ਬੜੀ ਜਿਆਦਾ ਲੱਗੀ ਹੈ ਕਿਰਪਾ ਕਰਕੇ ਤੁਸੀਂ ਇੱਥੇ ਰੁਕ ਜਾਵੋ ਤੇ ਮੈਂ ਲਾਗੇ ਵਾਲੇ ਪਿੰਡ ਵਿੱਚੋਂ ਭੋਜਨ ਛਕ ਆਉਂਦਾ ਹਾਂ ਤਾਂ ਗੁਰੂ ਜੀ ਭਾਈ ਮਰਦਾਨਾ ਜੀ ਨੂੰ ਕਹਿਣ ਲੱਗੇ ਕਿ ਮਰਦਾਨਿਆ ਜੇਕਰ ਤੈਨੂੰ ਇਨੀ ਹੀ ਭੁੱਖ ਲੱਗੀ ਹੋਈ ਹੈ ਤੇ ਤੂੰ ਥੋੜਾ ਇੰਤਜ਼ਾਰ ਹੋਰ ਕਰ ਲੈ
ਕਿਉਂਕਿ ਅਸੀਂ ਥੋੜੇ ਸਮੇਂ ਵਿੱਚ ਅਗਲੇ ਪਿੰਡ ਵਿੱਚ ਪਹੁੰਚ ਜਾਵਾਂਗੇ ਤੇ ਤੂੰ ਜੇਕਰ ਮੇਰੀ ਮੰਨੇ ਤਾਂ ਉਸ ਪਿੰਡ ਵਿੱਚੋਂ ਭੋਜਨ ਛਕ ਲਵੀ ਗੁਰੂ ਜੀ ਦੇ ਮੂੰਹੋਂ ਇਹ ਗੱਲ ਸੁਣ ਕੇ ਭਾਈ ਮਰਦਾਨਾ ਖਿੱਚ ਕੇ ਗੁਰੂ ਜੀ ਨੂੰ ਬੋਲਣ ਲੱਗਾ ਕਿ ਇੱਕ ਤਾਂ ਮੈਨੂੰ ਇੰਨੀ ਜਿਆਦਾ ਭੁੱਖ ਲੱਗੀ ਹੋਈ ਹੈ ਤੇ ਦੂਸਰਾ ਤੁਸੀਂ ਮੈਨੂੰ ਹੋਰ ਇੰਤਜ਼ਾਰ ਕਰਨ ਵਾਸਤੇ ਕਹਿ ਰਹੇ ਹੋ ਨਹੀਂ ਗੁਰੂ ਜੀ ਮੈਂ ਹੋਰ ਇਸ ਤੋਂ ਅੱਗੇ ਨਹੀਂ ਜਾਵਾਂਗਾ ਭਾਈ ਮਰਦਾਨੇ ਨੂੰ ਜਿੱਦ ਕਰਦਿਆਂ ਵੇਖ ਕੇ ਗੁਰੂ ਜੀ ਕਹਿਣ ਲੱਗੇ ਕਿ ਜਾ ਭਾਈ ਆਪਣੇ ਦਿਲ ਦੀ ਰੀਜ ਪੂਰੀ ਕਾਰਾ ਤੇ ਇਹ ਗੱਲ ਬੋਲ ਕੇ ਗੁਰੂ ਜੀ ਨੇ ਉਸ ਪਿੰਡ ਦੇ ਬਾਹਰ ਬਾਹਰ ਆਪਣਾ ਡੇਰਾ ਲਗਾ ਲਿਆ ਭਾਈ ਮਰਦਾਨਾ ਉਸ ਪਿੰਡ ਦੇ ਅੰਦਰ ਚਲਾ ਗਿਆ ਤੇ ਜਦੋਂ ਉਹ ਪਿੰਡ ਦੇ ਲੋਕਾਂ ਤੋਂ ਭੋਜਨ ਦੀ ਫਰਿਆਦ ਕਰਨ ਲੱਗਾ ਤਾਂ ਪਿੰਡ ਦੇ ਲੋਕਾਂ ਨੇ ਉਹਨਾਂ ਨੂੰ ਬੁਰਾ ਭਲਾ ਬੋਲਣਾ ਸ਼ੁਰੂ ਕਰ ਦਿੱਤਾ ਤੇ ਉਹਨਾਂ ਨਾਲ ਇਸ ਤਰ੍ਹਾਂ ਦਾ ਵਿਵਹਾਰ ਕਰਨ ਲੱਗੇ ਕਿ ਜਿਵੇਂ ਕੋਈ ਅਪਰਾਧੀ
ਉਹਨਾਂ ਦੇ ਪਿੰਡ ਵਿੱਚ ਆਣ ਵੜਿਆ ਹੋਵੇ ਭਾਈ ਮਰਦਾਨਾ ਜੀ ਤੋਂ ਆਪਣਾ ਅਪਮਾਨ ਸਹਿਣ ਨਹੀਂ ਹੋਇਆ ਤੇ ਉਹ ਚੁੱਪ ਚਾਪ ਪਿੰਡ ਚੋਂ ਬਾਹਰ ਆ ਗਏ ਤੇ ਆਣ ਕੇ ਗੁਰੂ ਜੀ ਨੂੰ ਕਹਿਣ ਲੱਗੇ ਕਿ ਗੁਰੂ ਜੀ ਮੈਂ ਤੁਹਾਡੀ ਗੱਲ ਨਾ ਮੰਨ ਕੇ ਬਹੁਤ ਵੱਡੀ ਗਲਤੀ ਕੀਤੀ ਹੈ ਕਿਉਂਕਿ ਇਸ ਪਿੰਡ ਦੇ ਲੋਕ ਬਹੁਤ ਹੀ ਨਿਰਦਈ ਹਨ ਇਹਨਾਂ ਨੇ ਨਾ ਤਾਂ ਮੈਨੂੰ ਭੋਜਨ ਛਕਾਇਆ ਹੈ ਤੇ ਉਲਟਾ ਮੇਰਾ ਅਪਮਾਨ ਵੀ ਕੀਤਾ ਹੈ। ਤਾਂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮੁਸਕਰਾ ਕੇ ਭਾਈ ਮਰਦਾਨੇ ਨੂੰ ਕਹਿਣ ਲੱਗੇ ਕਿ ਮਰਦਾਨਿਆ ਗੁੱਸਾ ਨਾ ਕਰ ਅਸੀਂ ਕਿਹੜਾ ਇਸ ਪਿੰਡ ਵਿੱਚ ਵਸਣ ਲਈ ਆਏ ਹਾਂ ਪਰਮਾਤਮਾ ਕਰੇ ਇਸ ਪਿੰਡ ਦੇ ਲੋਕ ਇੱਥੇ ਹੀ ਵੱਸਦੇ ਰਹਿਣ ਇਹ ਬਚਨ ਮੋਹ ਕੱਢ ਕੇ ਗੁਰੂ ਜੀ ਭਾਈ ਮਰਦਾਨੇ ਨੂੰ ਨਾਲ ਲੈ ਕੇ ਅਗਲੇ ਪਿੰਡ ਪਹੁੰਚ ਗਏ ਤੇ ਪਿੰਡ ਦੇ ਬਾਹਰਵਾਰ ਬੈਠ ਕੇ ਕੀਰਤਨ ਕਰਨਾ ਸ਼ੁਰੂ ਕਰ ਦਿੱਤਾ ਜਦੋਂ ਉਸ ਪਿੰਡ ਦੇ ਲੋਕਾਂ ਨੂੰ ਪਤਾ ਲੱਗਾ ਕਿ
ਪਿੰਡ ਦੇ ਬਾਹਰ ਬਾਹਰ ਗੁਰੂ ਜੀ ਨੇ ਆਪਣਾ ਡੇਰਾ ਲਗਾਇਆ ਹੋਇਆ ਹੈ ਤਾਂ ਪੂਰਾ ਪਿੰਡ ਦੌੜ ਕੇ ਗੁਰੂ ਜੀ ਦੇ ਪਾਸ ਪਹੁੰਚ ਗਿਆ ਤੇ ਸਾਰੇ ਜਣੇ ਮੱਥਾ ਟੇਕ ਕੇ ਗੁਰੂ ਜੀ ਦੇ ਕੀਰਤਨ ਦਾ ਆਨੰਦ ਲੈਣ ਲੱਗ ਪਏ ਜਦੋਂ ਗੁਰੂ ਜੀ ਦਾ ਕੀਰਤਨ ਸਮਾਪਤ ਹੋਇਆ ਤਾਂ ਪਿੰਡ ਵਾਲੇ ਗੁਰੂ ਜੀ ਤੇ ਭਾਈ ਮਰਦਾਨੇ ਨੂੰ ਬੜੇ ਹੀ ਆਦਰ ਸਤਿਕਾਰ ਨਾਲ ਆਪਣੇ ਪਿੰਡ ਦੇ ਵਿੱਚ ਲੈ ਆਏ ਤੇ ਕਈ ਤਰ੍ਹਾਂ ਦੇ ਪਕਵਾਨ ਤਿਆਰ ਕਰਕੇ ਗੁਰੂ ਜੀ ਤੇ ਭਾਈ ਮਰਦਾਨੇ ਨੂੰ ਸਭ ਤੋਂ ਪਹਿਲਾਂ ਭੋਜਨ ਛਕਾਇਆ ਪਿੰਡ ਵਾਲੇ ਇਸ ਗੱਲ ਤੋਂ ਬਹੁਤ ਖੁਸ਼ ਸਨ ਕਿ ਗੁਰੂ ਜੀ ਨੇ ਉਹਨਾਂ ਦੀ ਕਮਾਈ ਨਾਲ ਬਣਿਆ ਹੋਇਆ ਭੋਜਨ ਛਕਦਿਆ ਭੋਜਨ ਛਕਣ ਤੋਂ ਉਪਰੰਤ ਪਿੰਡ ਵਾਲੇ ਗੁਰੂ ਜੀ ਅੱਗੇ ਬੇਨਤੀ ਕਰਨ ਲੱਗੇ ਕਿ ਗੁਰੂ ਜੀ ਜੇਕਰ ਤੁਸੀਂ ਇੱਕ ਰਾਤ ਸਾਡੇ ਪਿੰਡ ਵਿੱਚ ਨਹਿਰ ਜਾਓ ਤਾਂ
ਸਾਡੇ ਪਿੰਡ ਨੂੰ ਭਾਗ ਲੱਗ ਜਾਣਗੇ ਲੋਕਾਂ ਦੀ ਪਿਆਰ ਭਰੀ ਤੇ ਸਤਿਕਾਰਯੋਗ ਸ਼ਰਧਾ ਨੂੰ ਦੇਖਦੇ ਹੋਏ ਗੁਰੂ ਨਾਨਕ ਦੇਵ ਜੀ ਪਿੰਡ ਵਿੱਚ ਇੱਕ ਰਾਤ ਰਹਿਣ ਲਈ ਮੰਨ ਗਏ ਤਾਂ ਪਿੰਡ ਵਾਲਿਆਂ ਨੇ ਪੂਰੇ ਤਨ ਮਨ ਦੇ ਨਾਲ ਗੁਰੂ ਜੀ ਦੀ ਸੇਵਾ ਕੀਤੀ ਗੁਰੂ ਨਾਨਕ ਦੇਵ ਜੀ ਤੇ ਭਾਈ ਮਰਦਾਨਾ ਪਿੰਡ ਵਾਲਿਆਂ ਦੀ ਸੇਵਾ ਤੋਂ ਬਹੁਤ ਪ੍ਰਸੰਨ ਹੋਏ ਤੇ ਅਗਲੇ ਦਿਨ ਸਵੇਰੇ ਅੰਮ੍ਰਿਤ ਵੇਲੇ ਉੱਠ ਕੇ ਅਗਾਂਹ ਵੱਲ ਚਾਲੇ ਪਾ ਦਿੱਤੇ ਪਿੰਡ ਤੋਂ ਬਾਹਰ ਵਾਰ ਆਣ ਕੇ ਗੁਰੂ ਜੀ ਨੇ ਪਿੰਡ ਵੱਲ ਨੂੰ ਮੂੰਹ ਕੀਤਾ ਤੇ ਬਚਨ ਦਿੱਤੇ ਕਿ ਇਹ ਪੂਰਾ ਪਿੰਡ ਉਜੜ ਜਾਵੇ ਗੁਰੂ ਜੀ ਦੇ ਮੂੰਹੋਂ ਇਹਨਾਂ ਬਚਨਾਂ ਨੂੰ ਸੁਣ ਕੇ ਭਾਈ ਮਰਦਾਨਾ ਬਹੁਤ ਹੈਰਾਨ ਹੋਇਆ ਤੇ ਗੁਰੂ ਜੀ ਤੋਂ ਪੁੱਛਣ ਲੱਗਾ ਕਿ ਗੁਰੂ ਜੀ ਮੈਂ ਤੁਹਾਡੀ ਨੀਂਦਾਂ ਨੂੰ ਸਮਝਿਆ ਨਹੀਂ ਕਿਉਂਕਿ ਪਿਛਲੇ ਪਿੰਡ ਦੇ ਲੋਕਾਂ ਨੇ
ਪੁੱਛਣ ਲੱਗਾ ਕਿ ਗੁਰੂ ਜੀ ਮੈਂ ਤੁਹਾਡੀ ਲੀਦਾਂ ਨੂੰ ਸਮਝਿਆ ਨਹੀਂ ਕਿਉਂਕਿ ਪਿਛਲੇ ਪਿੰਡ ਦੇ ਲੋਕਾਂ ਨੇ ਸਾਡੇ ਨਾਲ ਚੰਗਾ ਵਰਤਾਵ ਨਹੀਂ ਕੀਤਾ ਤੇ ਤੁਸੀਂ ਉਹਨਾਂ ਨੂੰ ਬਚਨ ਦਿੱਤਾ ਕਿ ਤੁਸੀਂ ਇਸ ਪਿੰਡ ਵਿੱਚ ਹੀ ਵੱਸਦੇ ਰਹੋ ਤੇ ਜਿਹੜੇ ਪਿੰਡ ਨੇ ਸਾਡੀ ਬਹੁਤ ਸੇਵਾ ਕੀਤੀ ਹੈ ਤੇ ਤੁਸੀਂ ਉਹਨਾਂ ਨੂੰ ਉਜੜ ਜਾਣ ਦਾ ਬਚਨ ਦੇ ਰਹੇ ਹੋ ਮੈਂ ਕੁਝ ਸਮਝਿਆ ਨਹੀਂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮੁਸਕਰਾਉਂਦਿਆਂ ਹੋਇਆਂ ਭਾਈ ਮਰਦਾਨੇ ਨੂੰ ਸਮਝਾਉਣ ਲੱਗੇ ਕਿ ਮਰਦਾਨਿਆ ਜਿਹੜੀ ਗੰਦਗੀ ਹੁੰਦੀ ਹੈ ਉਹ ਇੱਕੋ ਥਾਂ ਤੇ ਪਈ ਹੋਈ ਠੀਕ ਰਹਿੰਦੀ ਹੈ ਜੇਕਰ ਖਿਲਰ ਜਾਵੇ ਤਾਂ ਥਾਂ ਥਾਂ ਤੇ ਬਦਬੂ ਫੈਲਾਉਂਦੀ ਹੈ ਤੇ ਇਸਦੇ ਉਲਟ ਜੇਕਰ ਕੋਈ ਭਲਾ ਇਨਸਾਨ ਕਿਤੇ ਵੀ ਜਾ ਕੇ ਵੱਸਦਾ ਹੈ
ਤਾਂ ਉਹ ਉਹੀ ਗਿਆਨ ਲੋਕਾਂ ਨੂੰ ਵੰਡੇਗਾ ਜਿਹੜਾ ਗਿਆਨ ਉਸਦੇ ਅੰਦਰ ਭਰਿਆ ਹੋਇਆ ਹੈ ਭਾਵ ਜਿਹੜੇ ਇਨਸਾਨ ਅੰਦਰ ਚੁਗਲੀ ਨਿੰਦਿਆ ਭਰੀ ਹੋਈ ਹੈ ਉਹ ਹਰ ਥਾਂ ਤੇ ਉਹੀ ਵੰਡਦਾ ਹੈ ਤੇ ਜਿਸ ਇਨਸਾਨ ਦੇ ਅੰਦਰ ਭਲਾਈ ਤੇ ਸੱਚਾਈ ਭਰੀ ਹੋਈ ਹੈ ਉਹ ਬਾਹਰ ਜਾ ਕੇ ਵੀ ਉਹੀ ਵੰਡਦਾ ਹੈ। ਤੇ ਕਲਯੁਗ ਵਿੱਚ ਸੰਸਾਰ ਨੂੰ ਇਸ ਪਿੰਡ ਜਿਹੇ ਭਲਿਆ ਲੋਕਾਂ ਦੀ ਬਹੁਤ ਲੋੜ ਹੈ ਗੁਰੂ ਜੀ ਦੇ ਮੂੰਹੋਂ ਇਹਨਾਂ ਉਲਟੇ ਬਚਨਾਂ ਦਾ ਮਤਲਬ ਜਾਣ ਕੇ ਭਾਈ ਮਰਦਾਨਾ ਦੰਗ ਰਹਿ ਗਿਆ ਤੇ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਜਪਣ ਲੱਗਾ ਸਤਿਨਾਮ ਸ੍ਰੀ ਵਾਹਿਗੁਰੂ