ਚੌਪਹਿਰਾ ਸਾਹਿਬ ਸ਼ਹੀਦੀ ਦੇਗ਼ ਤੇ ਜੋਤ ਬਾਰੇ ਬਹੁਤ ਜ਼ਰੂਰੀ ਗੱਲਾਂ

[5:26 pm, 21/8/2024] Daljeet Ratanpal: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਧੰਨ ਬਾਬਾ ਨੂਰ ਸਿੰਘ ਸਾਹਿਬ ਜੀ ਸਮੂਹ ਸ਼ਹੀਦ ਸਿੰਘ ਫੌਜਾਂ ਤੇ ਇਹਨਾਂ ਦੇ ਚਰਨਾਂ ਕਮਲਾਂ ਵਿੱਚ ਨਮਸਕਾਰ ਹੈ। ਸੋ ਖਾਲਸਾ ਜੀ ਮਹਾਰਾਜ ਦੀ ਕਿਰਪਾ ਸਦਕਾ ਆਪਾਂ ਸਭ ਜਾਣਦੇ ਹਾਂ ਕਿ ਕਿਵੇਂ ਬਾਬਾ ਦੀਪ ਸਿੰਘ ਸਾਹਿਬ ਦੇ ਦਰ ਤੇ ਚੁਪਹਿਰਾ ਕੱਟਿਆ ਜਾਂਦਾ ਹੈ। ਬਾਣੀ ਪੜੀ ਜਾਂਦੀ ਹੈ ਨਾਮ ਜਪਿਆ ਜਾਂਦਾ ਚਾਰ ਘੰਟਿਆਂ ਦੀ ਸੇਵਾ ਸਤਿਗੁਰੂ ਦੇ ਚਰਨਾਂ ਵਿੱਚ ਬਾਣੀ ਪੜ੍ਨੀ ਨਾਮ ਜਪਣਾ ਪੰਜ ਬਾਣੀਆਂ ਸ੍ਰੀ ਜਪੁਜੀ ਸਾਹਿਬ ਜੀ ਇੱਕ ਸ੍ਰੀ ਸੁਖਮਣੀ ਸਾਹਿਬ ਜੀ ਦੇ ਉਸ ਤੋਂ ਬਾਅਦ ਆਨੰਦ ਸਾਹਿਬ ਖਾਲਸਾ ਜੀ ਸਮਾਪਤੀ

ਉਸ ਤੋਂ ਬਾਅਦ ਅਰਦਾਸ ਸੋ ਜਿਹੜਾ ਕੋਈ ਨਹੀਂ ਜਾ ਸਕਦਾ ਉਹ ਭਾਈ ਘਰੇ ਕੱਟ ਸਕਦਾ ਘਰੇ ਚੁਪਹਿਰਾ ਸਾਹਿਬ ਦੀ ਸੇਵਾ ਨਿਭਾ ਸਕਦਾ ਜੇ ਐਤਵਾਰ ਤੇ ਐਤਵਾਰ ਸੇਵਾ ਨਿਭਾਉਂਦੇ ਹੋ ਤੇ ਮੰਨ ਲਓ ਕੋਈ ਐਤਵਾਰ ਤੁਹਾਨੂੰ ਕਾਰਜ ਪੈ ਜਾਂਦਾ ਤੁਸੀਂ ਸੋਮਵਾਰ ਉਹ ਸੇਵਾ ਕਰ ਸਕਦੇ ਹੋ ਸ਼ਨੀਵਾਰ ਕਰ ਸਕਦੇ ਹੋ ਮੰਗਲਵਾਲ ਵੀ ਮੰਗਲਵਾਰ ਵੀ ਕਰ ਸਕਦੇ ਹੋ ਹਫਤੇ ਚ ਕਿਸੇ ਦਿਨ ਵੀ ਕਰ ਲਓ ਆਪਣਾ ਉਹ ਨਾਗਾ ਨਾ ਪਾਓ ਹਮੇਸ਼ਾ ਬਰਕਰਾਰ ਉਹ ਸਾਰੇ ਗੁਰੂ ਕਿਰਪਾ ਕਰਨਗੇ ਸੋ ਖਾਲਸਾ ਜੀ ਜਿਹੜੇ ਵੀਰ ਕਈ ਦੂਰ ਨੇ ਘਰ ਵਿੱਚ ਆਪਾਂ ਡੇਲੀ ਵਿੱਚ ਪੈਰਾ ਸਾਹਿਬ ਕਰ ਸਕਦੇ ਆ ਮੰਨ ਲਓ ਐਤਵਾਰ ਕੀਤਾ 100 ਵਾਰ ਵੀ ਕਰ ਲਓ

ਜੇ ਫਰੀ ਹੋ ਮੰਗਲਵਾਰ ਮੰਗਲਵਾਰ ਕਰ ਲਓ ਬੁੱਧਵਾਰ ਵੀ ਕਰ ਲਓ ਕਈ ਬੀਬੀਆਂ ਜਿਹੜੀਆਂ ਘਰ ਵਿੱਚ ਵਿਹਲੀਆਂ ਰਹਿੰਦੀਆਂ ਨੇ ਸਵੇਰੇ ਕਾਰਜ ਕਰ ਲਿਆ ਉਸ ਤੋਂ ਬਾਅਦ ਪਹਿਰਾ ਸਾਹਿਬ ਕਰਨ ਤੇ ਖਾਲਸਾ ਜੀ ਕੋਈ ਬੰਦਸ਼ ਨਹੀਂ ਹੈ ਕਿ 12 ਤੋਂ ਚਾਰ ਹੀ ਕੱਟਣਾ ਜੇ ਤੁਹਾਡੇ ਕੋਲ ਸਵੇਰੇ 9 ਵਜੇ ਸਮਾਂ ਹੈਗਾ ਨੌ ਤੋਂ ਚਾਰ ਘੰਟੇ ਕਰ ਲਓ ਅੱਗੇ ਪੂਰੇ ਤੇ ਉਹਨੇ ਵੀ ਨੌ ਤੋਂ 1 ਵਜੇ ਤੱਕ ਵੀ ਤੁਸੀਂ ਕਰ ਸਕਦੇ ਹੋ ਇੱਕ ਤੋਂ ਤੁਸੀਂ ਪਜ ਵਜੇ ਤੱਕ ਵੀ ਕਰ ਸਕਦੇ ਹੋ 4 ਵਜੇ ਤੱਕ ਵੀ ਕਰ ਸਕਦੇ ਹੋ ਤੁਸੀਂ ਸੇਵਾ ਨਿਭਾ ਸਕਦੇ ਹੋ ਰਾਤ ਵੇਲੇ ਵੀ ਨਿਭਾ ਸਕਦੇ ਹੋ ਕੋਈ ਬੰਦਿਸ਼ ਨਹੀਂ ਕਿਸੇ ਪ੍ਰਕਾਰ ਦੀ ਕੋਈ ਬੰਦਿਸ਼ ਨਹੀਂ ਕਹੀ ਵੀਰ ਭੈਣ ਪੁੱਛਦੇ ਨੇ ਨਾ ਪਹਿਰਾ ਸਾਹਿਬ ਜਿਹੜਾ ਐਤਵਾਰ ਕੱਟਣਾ ਹੁੰਦਾ ਜਰੂਰੀ ਹ ਐਤਵਾਰ ਖਾਲਸਾ ਜੀ ਤਾਂ ਕੱਟਦੀ ਹ ਸੰਗਤ ਐਤਵਾਰ ਵਾਲੇ ਦਿਨ ਕਈਆਂ ਦੇ ਸੰਗਤ ਸਾਰੀ ਇਸ ਕਰਕੇ ਐਤਵਾਰ ਜਿਹੜਾ ਦਿਨ ਮਿਥਿਆ ਜਾਂਦਾ ਸੋ ਬਾਕੀ ਜਿਹੜਾ ਘਰਾਂ ਵਿੱਚ ਚਪਹਿਰੇ ਕਰਦੇ ਨੇ ਗੁਰੂ ਸਾਹਿਬ ਦੀ ਕਿਰਪਾ ਵਰਤਦੀ ਬਾਕੀ

ਦੂਸਰੀ ਗੱਲ ਜਿਹੜੇ ਕਹਿੰਦੇ ਸੀ ਦੁਪਹਿਰੇ ਇੰਨੇ ਕੱਟੇ ਸਾਡੇ ਕਾਰਜ ਨਹੀਂ ਹੋਏ ਖਾਲਸਾ ਜੀ ਇਕੱਲੇ ਦੁਪਹਿਰੇ ਕਰਨ ਨਾਲ ਨਹੀਂ ਮਹਾਰਾਜ ਦੀ ਦ੍ਰਿੜ ਭਰੋਸਾ ਰੱਖਣ ਨਾਲ ਮਹਾਰਾਜ ਤੇ ਮਹਾਰਾਜ ਦੀ ਓਟ ਤੱਕਣ ਨਾਲ ਕਿਰਪਾ ਹੁੰਦੀ ਹੈ ਜਿਹਨਾਂ ਦੇ ਹਿਰਦੇ ਵਿੱਚ ਇਹ ਪ੍ਰੇਮ ਹੁੰਦਾ ਕਿ ਮੈਨੂੰ ਮਿਲੂਗਾ ਤੇ ਗੁਰੂ ਨਾਨਕ ਸਾਹਿਬ ਦੇ ਘਰੋਂ ਮਿਲੂਗਾ ਨਹੀਂ ਤੇ ਕਿਤਿਓ ਨਹੀਂ ਮਿਲਣਾ ਉਹਨਾਂ ਨੂੰ ਜਰੂਰ ਮਿਲਦਾ ਉਹਨਾਂ ਦੀ ਝੋਲੀ ਸਤਿਗੁਰੂ ਜੀ ਜਰੂਰ ਭਰਦੇ ਸੋ ਖਾਲਸਾ ਜੀ ਦੂਸਰੀ ਬੇਨਤੀ ਜਿਹੜੀ ਸ਼ਹੀਦੀ ਦੇਖਦੀ ਹੈ ਖਾਲਸਾ ਜੀ ਜਿਹੜੇ ਤੇ ਪੰਜਾਬ ਵਿੱਚ ਵੱਸਦੇ ਨੇ ਉਹ ਟਾਲਾ ਸਾਹਿਬ ਅਸਥਾਨ ਹੈ ਜਿੱਥੇ ਚੁਪਹਿਰਾ ਕੱਟਿਆ ਜਾਂਦਾ ਉਹ ਸ਼ਹੀਦਾਂ ਸਾਹਿਬ ਆ ਸ਼ਹੀਦਗੰਜ ਸਾਹਿਬ ਜਿੱਥੇ ਸਤਿਗੁਰੂ ਜੀ ਦੀ ਕਿਰਪਾ ਸਦਕਾ 88 ਸਿੰਘ ਸਮੇਤ ਬਾਬਾ ਦੀਪ ਸਿੰਘ ਸਾਹਿਬ ਜੀ ਇਹਨਾਂ ਦਾ ਸਸਕਾਰ ਹੁੰਦਾ ਉਹ ਅਸਥਾਨ ਹੈ

ਜਿਹੜਾ ਟਾਲਾ ਸਾਹਿਬ ਅਸਥਾਨ ਹ ਖਾਲਸਾ ਦੀ ਜੇ ਕੋਈ ਦੂਰੋਂ ਆਵੇ ਕਿਸੇ ਨੂੰ ਪਤਾ ਨਾ ਹੋਵੇ ਉਹ ਸ਼੍ਰੀ ਦਰਬਾਰ ਸਾਹਿਬ ਦਰਸ਼ਨ ਮੇਲੇ ਕਰਕੇ ਜਦੋਂ ਸ਼ਹੀਦਾਂ ਸਾਹਿਬ ਪੁੱਛ ਲਵੇ ਉੱਥੇ ਜਾ ਕੇ ਸ਼ਹੀਦਾਂ ਸਾਹਿਬ ਜੇ ਤੁਸੀਂ ਆਪਣੀ ਕਿਸੀ ਗੱਡੀ ਤੇ ਹੋ ਤੇ ਉੱਥੇ ਕਿਸੇ ਨੂੰ ਪੁੱਛ ਲਓ ਵੀ ਅਸੀਂ ਟਾਲਾ ਸਾਹਿਬ ਜਾਣਾ ਉਹ ਤੁਹਾਨੂੰ ਰਸਤਾ ਦੱਸ ਦੇਣਗੇ ਜੇ ਤੁਸੀਂ ਤੁਰ ਕੇ ਹੋ ਤੇ ਆਟੋ ਵਾਲੇ ਨੂੰ ਰਿਕਸ਼ੇ ਵਾਲੇ ਨੂੰ ਕਹਿ ਦਿਓ ਤੁਹਾਨੂੰ ਤਾਲਾ ਸਾਹਿਬ ਛੱਡ ਕੇ ਆਵੇਗਾ ਕੱਲਾ ਸਾਹਿਬ ਖਾਲਸਾ ਜੀ ਬਾਹਰ ਲੱਗੀਆਂ ਹੁੰਦੀਆਂ ਨੇ ਦੁਕਾਨਾਂ ਦੁਕਾਨਾਂ ਤੋਂ ਤੁਸੀਂ ਸ਼ਹੀਦੀ ਰਸਤ ਲੈਣੀ ਉਹਨਾਂ ਨੂੰ ਕਹਿਣਾ ਵੀ ਸਾਨੂੰ ਸ਼ਹੀਦੀ ਰਸਤ ਦੇ ਦਿਓ ਉਹਨਾਂ ਨੇ 650 ਦੀ ਤੁਹਾਨੂੰ ਦੇ ਦੇਣੀ ਹ ਉਥੋਂ ਉਹਨਾਂ ਕੋਲੋਂ ਪਰਚੀ ਲੈ ਲਓ ਜਾਂ ਘਰੋਂ ਲਿਖ ਕੇ ਲੈ ਜਾਓ ਉਹਦੇ ਉੱਤੇ ਆਪਣਾ ਨਾਮ ਜਿਵੇਂ ਖਾਲਸਾ ਮੇਰਾ ਨਾਮ ਬਲਜਿੰਦਰ ਸਿੰਘ ਹ ਜਿਵੇਂ ਮੈਂ ਬੇਨਤੀ ਲਿਖਦਾ ਕਿ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਆਪ ਜੀ ਦੇ ਚਰਨਾਂ ਵਿੱਚ ਸਿੰਘ ਹ ਸਤਿਗੁਰੂ ਜੀ ਕਿਰਪਾ ਕਰੋ ਮੈਨੂੰ ਚੜ੍ਹਦੀ ਕਲਾ ਬਖਸ਼ੋ ਸੁੱਖ ਸ਼ਾਂਤੀ ਬਖਸ਼ੋ ਆਪਣੇ ਚਰਨਾਂ ਨਾਲ ਜੋੜੋ ਮਹਾਰਾਜ ਪ੍ਰੀਮੀ ਬਖਸ਼ੋ ਸੱਚੇ ਪਾਤਸ਼ਾਹ ਜੀ ਕਿਰਪਾ ਕਰੋ ਮਹਾਰਾਜ ਘਰ ਪਰਿਵਾਰ ਵਿੱਚ

ਗੁਰਸਿੱਖੀ ਬਖਸ਼ੋ ਆਪ ਜੀ ਦਾ ਬਾਣੀ ਦਾ ਪ੍ਰੇਮ ਅਦਬ ਸਤਿਕਾਰ ਬਖਸ਼ੋ ਸਤਿਗੁਰੂ ਜੀ ਆਪਣੇ ਦਰਸ਼ਨਾਂ ਦੀਦਾਰੇ ਬਖਸ਼ੋ ਮਹਾਰਾਜ ਆਪਣੇ ਘਰ ਦੀ ਸੇਵਾ ਬਖਸ਼ੋ ਤੇ ਇਦਾਂ ਬੇਨਤੀ ਕਰਨੀ ਹ ਇਦਾਂ ਪਰਚੀ ਲਿਖਣੀ ਹ ਜੋ ਵੀ ਤੁਹਾਡੀ ਅਰਦਾਸ ਦਾ ਕਰਜਾ ਜਾਂ ਕੋਈ ਵੀ ਤੁਹਾਡੀ ਅਰਦਾਸ ਤੇ ਉਹ ਪਰਚੀ ਜਿਹੜੀ ਹ ਉਹ ਰਸਤ ਦੇ ਵਿੱਚ ਪਾ ਕੇ ਤੇ ਟਾਲਾ ਸਾਹਿਬ ਅਸਥਾਨ ਜਿਹੜਾ ਉਹਦੇ ਸਾਹਮਣੇ ਮਹਾਰਾਜ ਸੱਚੇ ਪਾਤਸ਼ਾਹ ਪ੍ਰਕਾਸ਼ ਨੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਧੰਨ ਸਤਿਗੁਰੂ ਦਸਮ ਪਾਤਸ਼ਾਹ ਜੀ ਮਹਾਰਾਜ ਪ੍ਰਕਾਸ਼ਮਾਨ ਨੇ ਉੱਥੇ ਜਦੋਂ ਤੁਸੀਂ ਅੰਦਰ ਲੈ ਕੇ ਜਾਵੋਗੇ ਖਾਲਸਾ ਜੀ ਉੱਥੇ ਗੋਲਕ ਦੇ ਕੋਲ ਇੱਕ ਸਿੰਘ ਖੜਾ ਹੁੰਦਾ ਜੇ ਨਾ ਹੋਵੇ ਕੋਈ ਦਿੱਕਤ ਪਰੇਸ਼ਾਨੀ ਵਾਲੀ ਗੱਲ ਨਹੀਂ ਹ

ਆਪਣੀ ਰਸਤ ਨੂੰ ਤੁਸੀਂ ਗੋਲਕ ਦੇ ਨਾਲ ਅੰਦਰਲੇ ਪਾਸੇ ਜਾਲੇ ਦੇ ਰੱਖ ਦੇਣਾ ਉਹਨਾਂ ਨੇ ਆਪਣੇ ਆਪ ਸਵੇਰੇ ਲੈ ਜਾਣੀ ਹ ਤੇ ਖਾਲਸਾ ਜੀ ਉਸ ਤੋਂ ਬਾਅਦ ਅਰਦਾਸ ਬੇਨਤੀ ਗੁਪਤ ਆਪ ਕਰ ਲਓ ਦਰਸ਼ਨ ਮੇਲੇ ਕਰਕੇ ਕੜਾਹ ਪ੍ਰਸ਼ਾਦ ਦੀ ਦੇਗ ਜਰੂਰ ਕਰਾਓ ਤੇ ਮਹਾਰਾਜ ਸੱਚੇ ਪਾਤਸ਼ਾਹ ਦੇ ਘਰੋਂ ਆ ਜਾਵੋ ਕਿਉਂਕਿ ਜਿਹੜੀ ਉਹ ਅਰਦਾਸ ਤੁਸੀਂ ਰਸਤ ਦੇ ਕੇ ਆਏ ਹੋ ਉਸ ਵੇਲੇ ਸਵਾ 12:30 ਵਜੇ ਰਗੜਾ ਲੱਗਦਾ ਸਤਿਗੁਰੂ ਜੀ ਦੇ ਨਾਂ ਦਾ ਉਹਦੇ ਵਿੱਚ ਖਾਲਸਾ ਜੀ ਤੁਹਾਡੀ ਅਰਦਾਸ ਹੁੰਦੀ ਹ ਕਈ ਵਾਰੀ ਚਾਰ ਵਾਰੀ ਅਰਦਾਸ ਜਿਹੜੀ ਹੁੰਦੀ ਉਹ ਚ ਵੀ ਹੁੰਦੀਆਂ ਅਰਦਾਸਾਂ ਜੇ ਜਿਆਦਾ ਹੋਣ ਤੇ ਫਿਰ ਦੋਵਾਂ ਚ ਹੁੰਦੀਆਂ ਨੇ ਤੇ ਇੱਕ ਕਥੋੜੀਆਂ ਹੁਣ ਤਾਂ ਫਿਰ ਸਵੇਰੇ ਅੰਮ੍ਰਿਤ ਵੇਲੇ ਹੋ

ਉਹ ਵੀ ਸ਼ਹੀਦੀ ਦੇ ਕੇ ਚ ਆਉਂਦੀ ਹ ਸਿੰਘਾਂ ਨੂੰ ਕੁਝ ਭੇਟਾਂ ਕਰਨੀ ਉਹ ਵੀ ਸ਼ਹੀਦੀ ਦੇ ਕੇ ਜ ਆਉਂਦੀ ਹ ਇਹ ਸਾਰੀ ਫੌਜ ਜਿਹੜੀ ਖਾਲਸੇ ਪੰਥ ਦੀ ਹੈ ਸ਼ਹੀਦ ਫੌਜ ਹੈ ਸੋ ਇਹਨਾਂ ਦੇ ਨਾਲ ਜਿਹੜੇ ਬਾਣੀ ਪੜ੍ਹਦੇ ਨੇ ਉਹਨਾਂ ਨਾਲ ਸ਼ਹੀਦ ਸਿੰਘ ਰਹਿੰਦੇ ਨੇ ਜਦੋਂ ਆਪਾਂ ਕਿਸੇ ਬਾਣੀ ਪੜ੍ਹਨ ਵਾਲੇ ਬਾਣੀਬਾਣੇ ਦੇ ਧਾਰਨੀ ਸਿੱਖ ਦੀ ਸੇਵਾ ਕਰਦੇ ਆ ਤੇ ਸ਼ਹੀਦਾਂ ਸਿੰਘਾਂ ਦੀ ਉਹ ਸੇਵਾ ਹੁੰਦੀ ਹ ਸੋ ਇਸੇ ਪ੍ਰਕਾਰ ਆਪਾਂ ਸੇਵਾ ਕਰ ਸਕਦੇ ਆਂ ਔਰ ਹੋਰ ਬੇਨਤੀ ਖਾਲਸਾ ਜੀ ਇਹ ਹ ਜਿਵੇਂ ਕਈ ਵੀਰ ਪੁੱਛਦੇ ਨੇ ਕਿ ਜਿਹੜੀ ਜੋਤ ਹ ਸ਼ਹੀਦੀ ਅਸੀਂ ਕਿਵੇਂ ਲਾ ਸਕਦੇ ਆਂ ਖਾਲਸਾ ਜੀ ਜੋਤ ਦੀ ਵੱਡੀ ਮਹਾਨਤਾ ਹੈ ਜੋਤ ਲਾਉਣ ਦਾ ਕਾਰਨ ਹੈ ਜਦੋਂ ਤੁਸੀਂ ਜੋਤ ਉਦੋਂ ਕਈ ਕੀ ਕਰਦੇ ਨੇ ਜੋਤ ਲਾ ਕੇ ਬਸ ਕਾਲ ਖਤਮ ਇਦਾਂ ਨਹੀਂ ਅੰਮ੍ਰਿਤ ਵੇਲੇ ਉੱਠੋ ਇਸ਼ਨਾਨ ਕਰ ਲਓ ਜੇ ਡੇਲੀ ਕੇਸ ਹੀ ਇਸ਼ਨਾਨ ਕਰ ਸਕਦੇ ਹੋ

ਤੇ ਚੜ੍ਹਦੀ ਕਲਾ ਨਹੀਂ ਕਰ ਸਕਦੇ ਤਾਂ ਹਫਤੇ ਚ ਦੋ ਦਿਨ ਰੱਖ ਲਓ ਤਿੰਨ ਦਿਨ ਰੱਖ ਲੋ ਜਿਨਾਂ ਨੂੰ ਤੁਸੀਂ ਕਿ ਅਸੀਂ ਇਸ਼ਨਾਨ ਕਰਨਾ ਜਦੋਂ ਜੋਤ ਜਗਾਉਣੀ ਹ ਅਲੱਗ ਕਮਰੇ ਵਿੱਚ ਜਗਾਉਣੀ ਹ ਉਥੇ ਜੋਤ ਜਗਾ ਕੇ ਉਸ ਵੇਲੇ ਜੋਤ ਜਦੋਂ ਜਗਾਲੀ ਤੁਸੀਂ ਉਸ ਤੋਂ ਬਾਅਦ ਉੱਥੇ ਚੌਂਕੜੀ ਮਾਰ ਕੇ ਬਾਣੀ ਪੜਨੀ ਹ ਉੱਚੀ ਬੋਲ ਕੇ ਬੋਲ ਕੇ ਬਾਣੀ ਪੜਨੀ ਉਹ ਬਾਣੀ ਪੜ੍ਹੀ ਹੋਈ ਜੋਤ ਤੇ ਪ੍ਰਭਾਵ ਪਾਉਂਦੀ ਹੈ ਤੇ ਜੋਤ ਫਿਰ ਤੁਹਾਡੇ ਤੇ ਪ੍ਰਭਾਵ ਪਾਉਂਦੀ ਹ ਜਦੋਂ ਤੁਸੀਂ ਜੋਤ ਕੋਲੇ ਖੜ ਕੇ ਬਾਣੀ ਪੜੋਗੇ ਉਸ ਵੇਲੇ ਅਗੰਮੀ ਰੂਹਾਂ ਉਹ ਜੋਤ ਦੇ ਕੋਲ ਆਉਂਦੀਆਂ ਨੇ ਉਹ ਅਗੰਮੀ ਪਹਿਰੇ ਲੱਗਦੇ ਨੇ ਜਦੋਂ ਪਹਿਰੇ ਲੱਗਦੇ ਨੇ ਉਹ ਖੁਸ਼ ਹੋ ਕੇ ਫਿਰ ਤੁਹਾਡੀਆਂ ਮਨੋਕਾਮਨਾ ਪੂਰੀਆਂ ਕਰਦੇ

ਨੇ ਤੁਹਾਡੀ ਚੜ੍ਹਦੀ ਕਲਾ ਕਰਦੇ ਫਿਰ ਜੋ ਤੁਸੀਂ ਮੰਗਦੇ ਹੋ ਉਹ ਤੁਹਾਨੂੰ ਪ੍ਰਾਪਤ ਹੁੰਦਾ ਕਿਉਂਕਿ ਜਿੱਥੇ ਦੇਸੀ ਘਿਓ ਜਲਦਾ ਇਹਨੂੰ ਮਹਾਰਾਜ ਨੇ ਪੰਜਵਾਂ ਕਿਹਾ ਕਹਿਣਾ ਕੀਤਾ ਇਹ ਵੀ ਦੇਵਤਾ ਹੈ ਖਾਲਸਾ ਜੀ ਇਹਨੂੰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਦੇਵਤਾ ਕਹਿਣਾ ਕੀਤਾ ਲੂੜ ਨੂੰ ਵੀ ਦੇਵਤਾ ਕਹਿਣਾ ਕੀਤਾ ਬਸੰਤਰ ਵੀ ਦੇਵਤਾ ਖਾਲਸਾ ਜੀ ਸੋ ਇਸੇ ਪ੍ਰਕਾਰ ਜਦੋਂ ਅਸੀਂ ਯੂਥ ਦੇਸੀ ਘਿਓ ਦੀ ਲਾਉਦੇ ਆ ਤੇ ਉਹਦੇ ਨਾਲ ਫਿਰ ਜਿਹੜੀਆਂ ਚੰਗੀਆਂ ਰੂਹਾਂ ਬਾਣੀ ਪੜ੍ਨ ਵਾਲੀਆਂ ਬਾਣੀ ਬਾਣੇ ਵਾਲੀਆਂ ਉਹ ਇਹਦੀ ਸੁਗੰਧੀ ਨਾਲੇ ਦੇ ਕੋਲ ਆਉਂਦੀਆਂ ਨੇ ਇੱਥੇ ਪਹਿਰਾ ਲੱਗਦਾ ਸੋ ਜਦੋਂ ਵੀ ਜੋਤ ਲਾਉਣੀ ਹ ਨਾਲ ਬਹਿ ਕੇ ਬਾਣੀ ਪੜਨੀ ਹ ਬਾਣੀ ਦਾ ਅਭਿਆਸ ਕਰਨਾ ਜੇ ਬਾਣੀ ਦਾ ਅਭਿਆਸ ਨਹੀਂ ਕਰਦੇ ਇਕੱਲੀ ਜੋਤ ਲਾਉਂਦੇ ਹੋ ਫਿਰ ਕੋਈ ਫਾਇਦਾ ਨਹੀਂ ਕਿਉਂਕਿ ਜੋਤੀ ਤਾ

ਭਾਈ ਆਪਣੀ ਮਹਾਨਤਾ ਔਰ ਖਾਲਸਾ ਜੀ ਵੱਖਰੇ ਕਮਰੇ ਵਿੱਚ ਲਾਓ ਤੇ ਚੜ੍ਹਦੀ ਕਲਾ ਹੁਣ ਕਈ ਕਹਿੰਦੇ ਨੇ ਸਾਡੇ ਕੋਲ ਕਮਰਾ ਹੀ ਇੱਕ ਹ ਜੇ ਇੱਕ ਕਮਰਾ ਜਿੰਨਾ ਚਿਰ ਜੋਤ ਜਗਦੀ ਹ ਭਾਈ ਉਨਾ ਚਿਰ ਬੈਠਦੇ ਨਾ ਬੈਠੋ ਉੱਥੇ ਬੈਠ ਕੇ ਬਾਣੀ ਪੜੋ ਤੇ ਦੂਸਰੀ ਗੱਲ ਖਾਲਸਾ ਜੀ ਅਖੰਡ ਜੋਤ ਦੀ ਕਈ ਲੋਕ ਗੱਲ ਕਰਦੇ ਨੇ ਅਖੰਡ ਜੂਤ ਦਾ ਮਤਲਬ ਹੁੰਦਾ ਕਿ ਖੰਡਾ ਖੰਡਣੀ ਕਦੇ ਬੰਦ ਨਾ ਹੋਵੇ ਕਦੇ ਬੰਦ ਇੱਕ ਸੈਕਿੰਡ ਦੀ ਵੀ ਬੰਦ ਨਾ ਹੋਵੇ ਉਹਨੂੰ ਅਖੰਡ ਜੋਤ ਕਹਿੰਦੇ ਨੇ ਉਹ ਖਾਲਸਾ ਜੀ ਵੱਡਾ ਵੱਡੀ ਜੋਤ ਹੁੰਦੀ ਹ ਡੂੰਘੀ ਜੋਤ ਜਿਹਦੇ ਵਿੱਚ ਘਿਓ ਪੈਂਦਾ ਰਵੇ ਤੇ ਵੱਟੀ ਮੋਟੀ ਹੁੰਦੀ ਖਾਲਸਾ ਜੀ ਇੱਕ ਵੱਟੀ ਵਾਸਤੇ ਬੇਨਤੀ ਕਰ ਦਵਾਂ ਜਿਦਾਂ ਕਈ ਵੀਰ ਕਹਿੰਦੇ ਨੇ

ਕਿ ਅਸੀਂ ਵੱਟੀ ਲਾਉਂਦੇ ਆ ਛੇਤੀ ਜਲ ਜਾਂਦੀ ਹ ਤੁਸੀਂ ਕੀ ਕਰਨਾ ਤੁਸੀਂ ਬਾਜ਼ਾਰੋਂ ਮੌਲੀ ਲੈਣੀ ਆ ਮੌਲੀ ਸਾਰਿਆਂ ਨੂੰ ਪਤਾ ਹੁੰਦੀ ਹ ਜਿਹੜੀ ਆਮ ਲੋਕ ਬੰਨਦੇ ਹੱਥਾਂ ਲੁੱਟਾਂ ਨੇ ਬੰਨੀ ਫਿਰਦੇ ਹੁੰਦੇ ਕਈ ਤੇ ਉਹ ਮੌੜੀ ਲੈਣੀ ਆ ਮੌੜੀ ਨੂੰ ਥੋੜਾ ਜਿਹਾ ਕੱਟ ਕੇ ਜਿੰਨੀ ਕ ਤੁਸੀਂ ਵੱਟੀ ਬਣਾਉਣੀ ਹ ਮੌਲੀ ਨੂੰ ਪਹਿਲਾਂ ਵੱਟ ਲੈਣਾ ਫਿਰ ਜਿਹੜਾ ਰੂਹ ਹ ਜਿਹੜੀ ਕਾਟਨ ਹ ਉਹਨੂੰ ਉਹਦੇ ਵਿੱਚ ਮੋੜੀ ਵੱਟਣੀ ਆ ਮਿਕਸ ਕਰ ਦੇਣੀ ਆ ਮੌੜੀ ਉਹਦੀ ਵੱਟੀ ਬਣਾਉਣੀ ਹ ਫਿਰ ਖਾਲਸਾ ਜੀ ਉਹ ਕਦੇ ਜਿਹੜਾ ਕਟਰ ਜਲੂਗਾ ਨਹੀਂ ਛੇਤੀ

ਉਹ ਲੰਮੀ ਵੱਟੀ ਚੱਲਦੀ ਹ ਭਾਵੇਂ ਮਹੀਨਾ ਕੱਢ ਲਓ ਉਹਦੇ ਨਾਲੋਂ ਖਰਾਬ ਨਹੀਂ ਹੁੰਦੀ ਮੌਲੀ ਨਾਲ ਸੋ ਇਸ ਪ੍ਰਕਾਰ ਤੁਸੀਂ ਵੱਡੀ ਬਣਾ ਸਕਦੇ ਹੋ ਔਰ ਜਿਹੜਾ ਬਚ ਜਾਂਦਾ ਮੰਨ ਲੋ ਵੱਡੀ ਬੱਤੀਆਂ ਤੁਹਾਡੇ ਕੋਲ ਬਹੁਤ ਹੋ ਗਈਆਂ ਤੁਸੀਂ ਬਾਹਰ ਕੰਟਰੀਆਂ ਚ ਰਹਿੰਦੇ ਹੋ ਤੇ ਤੁਸੀਂ ਉੱਥੇ ਉਹਦਾ ਅਦਬ ਸਤਿਕਾਰ ਨਾਲ ਸਸਕਾਰ ਕਰਕੇ ਜਿਹੜੀ ਰਾਖ ਬਣੂਗੀ ਉਹ ਰਾਖ ਨੂੰ ਤੁਸੀਂ ਕਿਸੇ ਟੋਏ ਪੱਟ ਕੇ ਨੱਪ ਦਿਓ ਜਾਂ ਜਲ ਪ੍ਰਵਾਹ ਕਰ ਸਕਦੇ ਹੋ ਤੇ ਕਰ ਦਿਓ ਜਿਹੜੇ ਇੱਥੇ ਨੇ ਭਾਈ ਉਹਦੇ ਬਿਆਸ ਚ ਕਰ ਦੋ ਸਤਲੁਜ ਕਰ ਦੋ ਨਦੀਆਂ ਚ ਕਰ ਦਿਓ ਜਿੱਥੇ ਪਾਣੀ ਚੱਲ ਵਗਦਾ ਤੇ ਇਸ ਪ੍ਰਕਾਰ ਭਾਈ ਮਹਾਰਾਜ ਦੀ ਕਿਰਪਾ ਇਦਾਂ ਪ੍ਰਾਪਤ ਹੁੰਦੀ ਹੈ ਫਿਰ ਜਿਹੜੇ ਐਤਵਾਰ ਦੇ ਚਪਹਿਰਾ ਕਰਦੇ ਬਾਅਦ ਸਾਰਾ ਹਫਤਾ ਬਾਣੀ ਨਹੀਂ ਪੜਨੀ ਲਾਗੇ ਨਹੀਂ ਜਾਣਾ ਪੋਥੀ ਦੇ ਜਿਨਾਂ ਘਰਾਂ ਦੇ ਵਿੱਚ ਮਹਾਰਾਜ ਦੀਆਂ ਪੋਥੀਆਂ ਨੇ ਭਾਈ ਉਹਨਾਂ ਨੂੰ ਚੰਗੇ ਸੋਹਣੇ ਰੁਮਾਲਿਆਂ ਵਿੱਚ ਵਲੇਟ ਕੇ ਰੱਖੋ ਉੱਚੀ ਜਗ੍ਹਾ ਤੇ ਸੋਹਣੀ ਜਗ੍ਹਾ ਤੇ ਜਿੱਥੇ ਘੱਟਾ ਨਾ ਪਵੇ ਜਿੱਥੇ ਰੋਜ ਤੁਸੀਂ ਧੂਫ ਬੱਤੀ ਕਰ ਸਕੋ ਉਥੇ ਰੱਖੋ ਮਹਾਰਾਜ ਦੀ ਪੋਥੀ ਦਾ ਨਿਰਾਦਰ ਨਾ ਕਰੋ ਜਿਦਾਂ ਬੀਬੀਆਂ ਚਪਹਿਰਾ ਸਾਹਿਬ ਕੱਟਣ ਜਾਂਦੀਆਂ

ਤੇ ਘਰੋਂ ਬੈਕ ਗੰਦੇ ਮੰਦੇ ਜਿਹੜਾ ਪਰਸੋਂਦਾ ਉਹਦੇ ਵਿੱਚ ਸੁਰਖੀਆਂ ਪਈਆਂ ਹੁੰਦੀਆਂ ਉਹਦੇ ਵਿੱਚ ਕਾਟਨ ਪਾਇਆ ਹੁੰਦਾ ਉਹਦੇ ਵਿੱਚ ਜਿਹੜਾ ਟਿਸ਼ੂ ਪਿਆ ਹੁੰਦਾ ਮੂੰਹ ਸਾਫ ਕਰਨ ਵਾਲਾ ਉਹਦੇ ਵਿੱਚ ਗੰਦਾ ਰੁਮਾਲ ਹੁੰਦਾ ਉਹਦੇ ਵਿੱਚ ਗੰਦੇ ਪੈਸੇ ਹੁੰਦੇ ਆ ਕਈ ਪ੍ਰਕਾਰ ਦੇ ਗੰਦੇ ਮੰਦੇ ਹੱਥ ਲਾਉਂਦੇ ਆ ਆਪਾਂ ਉਹਦੇ ਵਿੱਚ ਮਹਾਰਾਜ ਦਾ ਗੁੜਕਾ ਸਾਹਿਬ ਰੱਖਿਆ ਹੁੰਦਾ ਤੇ ਭਾਈ ਉਹ ਚਪਹਿਰਾ ਕੱਟਣ ਕਾਹਦਾ ਜਾ ਰਹੇ ਹੋ ਤੁਸੀਂ ਤਾਂ ਕਈ ਕੁਝ ਨਾਲ ਉਦਾਂ ਉਲਟ ਕਰਕੇ ਆ ਰਹੇ ਹੋ ਮਾੜੇ ਕਰਮ ਬਣਾ ਰਹੇ ਹੋ ਪੋਥੀ ਦਾ ਮਹਾਰਾਜ ਕਹਿੰਦੇ ਪੋਥੀ ਪਰਮੇਸ਼ਰ ਕੀ ਥਾਨ ਪਰਮੇਸ਼ਰ ਕਾ ਥਾਨ ਹੈ ਪੋਥੀ ਮਹਾਰਾਜ ਦਾ ਘਰ ਹੈ ਪੋਥੀ ਮਹਾਰਾਜ ਦਾ ਰੂਪ ਹੈ ਪੋਥੀ ਇਸ ਕਰਕੇ ਅਦਬ ਸਤਿਕਾਰ ਨਾਲ ਬੈਠੋ ਜਿਹੜੇ ਉਥੇ ਚੁਪੈਰਾ ਕੱਟਦੇ ਨੇ ਉਹ ਵੀ ਪੋਥੀ ਦਾ ਸਨਮਾਨ ਕਰੋ ਭਾਈ ਮਹਾਰਾਜ ਨੂੰ ਅਦਬ ਸਤਿਕਾਰ ਘਰੋਂ ਲੈ ਜਾਓ ਸੋਹਣੇ ਬਸਤਰ ਸੋਹਣਾ ਰੁਮਾਲਾ ਛੋਟਾ ਜਿਹਾ ਜਿੱਦਾਂ ਰੁਮਾਲ ਹੁੰਦਾ ਘਰੋਂ ਲੈ ਜਾਓ ਸੋਹਣਾ ਉੱਥੇ ਜਦੋਂ ਤੁਸੀਂ

ਤੁਹਾਨੂੰ ਪਾਠੀ ਸਿੰਘ ਜਾਂ ਉੱਥੇ ਸੇਵਾਦਾਰ ਤੁਹਾਨੂੰ ਪੋਥੀ ਦਿੰਦੇ ਨੇ ਉਹ ਰੁਮਾਲ ਦੇ ਉੱਤੇ ਪੋਥੀ ਰੱਖ ਕੇ ਮਹਾਰਾਜ ਦੀ ਬਾਣੀ ਪੜੋ ਕਿਉਂਕਿ ਖਾਲਸਾ ਜੀ ਗਰਮੀ ਵਿੱਚ ਹੱਥਾਂ ਨੂੰ ਪਸੀਨਾ ਆ ਜਾਂਦਾ ਉਹ ਗੰਦਾ ਮੰਦਾ ਪਸੀਨਾ ਸਤਿਗੁਰ ਦੇ ਸ਼ਬਦ ਨੂੰ ਲੱਗਦਾ ਸਤਿਗੁਰੂ ਦੀ ਪੋਥੀ ਨੂੰ ਲੱਗਦਾ ਇਦਾਂ ਦਾ ਗੁਨਾਹ ਨਾ ਕਰੋ ਜਿਹੜੇ ਸੁਣਦੇ ਨੇ ਉਹਨਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਮਹਾਰਾਜ ਦੀ ਖੁਸ਼ੀ ਲੈਣੀ ਹੈ ਤੇ ਸਤਿਗੁਰੂ ਦਾ ਜਿੰਨਾ ਅਦਬ ਕਰ ਸਕਦੇ ਹੋ ਜਿੰਨਾ ਹੋ ਸਕਦਾ ਤੁਹਾਡੇ ਕੋਲ ਪੂਰਾ ਬਲ ਲਾ ਦਿਓ ਕਿ ਮਹਾਰਾਜ ਦਾ ਅਦਬ ਕਰਨਾ ਤੇ ਫਿਰ ਰੱਜ ਰੱਜ ਕੇ ਮਹਾਰਾਜ ਦੀ ਬਾਣੀ ਪੜੋ ਸਤਿਗੁਰੂ ਸੱਚੇ ਪਾਤਸ਼ਾਹ ਤੁਹਾਨੂੰ ਰਜਾ ਦੇਣਗੇ ਤੁਹਾਡੇ ਘਰ ਕਿਸੇ ਪ੍ਰਕਾਰ ਦੀ ਕਮੀ ਨਹੀਂ ਰਹਿਣ ਦੇਣਗੇ ਜੇ ਸਤਿਗੁਰੂ ਜੀ ਦਾ ਅਦਬ ਤੇ ਸਤਿਕਾਰ ਕਰਾਂਗੇ ਮਹਾਰਾਜ ਦੀ ਨਿੰਦਿਆ ਕਦੇ ਨਾ ਸੁਣੋ

ਮਹਾਰਾਜ ਨੂੰ ਹਾਸੇ ਮਜਾਕ ਵਿੱਚ ਵੀ ਕਦੇ ਕੋਈ ਮਾੜੀ ਪੂਰੀ ਗੱਲ ਨਾ ਆਖੋ ਕਿਉਂਕਿ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜਿਨਾਂ ਦਾ ਗੁਰੂ ਬਣ ਜਾਂਦਾ ਹ ਨਾ ਇਹ ਭਾਈ ਉਹਨਾਂ ਦੇ ਧੋਣੇ ਧੋ ਦਿੰਦਾ ਐਸਾ ਪ੍ਰਤੱਖ ਸਤਿਗੁਰੂ ਹੈ ਆਪ ਚੱਲ ਕੇ ਖਾਲਸਾ ਜੀ ਦਰਸ਼ਨ ਦੇਣ ਆ ਜਾਂਦਾ ਐਸਾ ਦਿਆਲੂ ਕਿਰਪਾਲੂ ਸਤਿਗੁਰੂ ਹੈ ਜਿੰਨੇ ਕੀਤੇ ਪਾਪ ਹੋਣ ਜੇ ਹੱਥ ਜੋੜ ਕੇ ਮਹਾਰਾਜ ਨੂੰ ਕਹਿ ਦਈਏ ਨਾ ਕਿ ਸਤਿਗੁਰੂ ਜੀ ਮਾਫ ਕਰ ਦਿਓ ਕਿ ਗਲਤੀ ਨਾਲ ਹੋ ਗਿਆ ਤੇ ਮਹਾਰਾਜ ਉਸੇ ਅੱਖ ਦੇ ਫੋਰ ਨਾਲ ਖਾਲਸਾ ਜੀ ਸਹੀ ਕਰ ਦਿੰਦੇ ਮਹਾਰਾਜ ਸੱਚੇ ਪਾਤਸ਼ਾਹ ਨੂੰ ਬੇਦਾਵਾ ਲਿਖ ਦਿੱਤਾ ਅਸੀਂ ਮਾਝੇ ਦੇ ਸਿੰਘਾਂ ਨੇ ਤੇ ਖਾਲਸਾ ਜੀ ਵੇਖੋ ਭਾਈ ਮਹਾ ਸਿੰਘ ਨੂੰ ਸਤਿਗੁਰੂ ਜੀ ਨੇ ਪੱਟ ਤੇ ਸੀਸ ਰੱਖਿਆ ਉਹਦਾ ਤੇ ਕੀ ਮੰਗਦਾ ਭਾਈ ਮਹਾ ਸਿੰਘ ਕਿ ਮਹਾਰਾਜ ਸੱਚੇ ਪਾਤਸ਼ਾਹ ਸਾਡਾ ਭਰਾਵਾ ਪਾੜ ਦਿਓ

ਤੇ ਸਤਿਗੁਰੂ ਨੇ ਕੋਈ ਹਰਖ ਨਹੀਂ ਕੀਤਾ ਕੋਈ ਗੁੱਸਾ ਨਹੀਂ ਕੀਤਾ ਕੋਈ ਸੋਗ ਨਹੀਂ ਕੀਤਾ ਮਹਾਰਾਜ ਨੇ ਖੁਸ਼ ਹੋ ਕੇ ਵਰ ਦਿੱਤੇ ਮਾਂ ਸਿੰਘਾਂ ਤੂੰ ਮਾਝੇ ਦੀ ਸਿੱਖੀ ਰੱਖ ਲਈ ਤੇ ਖਾਲਸਾ ਜੀ ਮਾਝੇ ਵਾਲੇ ਜਿਹੜੇ ਅੱਜ ਗਾਣੇ ਸੁਣ ਸੁਣ ਕੇ ਕਹਿੰਦੇ ਫਿਰਦੇ ਅਸੀਂ ਭਾਊ ਆਂ ਅਸੀਂ ਮਾਝੇ ਵਾਲੇ ਆਂ ਸਾਡੇ ਚ ਅਣਖ ਬੜੀ ਆ ਅਸੀਂ ਐ ਜੋ ਆ ਤੁਹਾਨੂੰ ਗਾਣਿਆਂ ਕਰਕੇ ਪਤਾ ਲੱਗ ਰਿਹਾ ਕੀ ਤੁਸੀਂ ਭਾਈ ਮਹਾ ਸਿੰਘ ਸਾਹਿਬ ਨੂੰ ਕਦੇ ਯਾਦ ਕੀਤਾ ਜਿਹਨੇ ਮਾਝੇ ਦੀ ਸਿੱਖੀ ਰੱਖੀ ਹ। ਬਾਬਾ ਦੀਪ ਸਿੰਘ ਸਾਹਿਬ ਭਾਈ ਤਾਰੂ ਸਿੰਘ ਸਾਹਿਬ ਕਦੇ ਉਹਨਾਂ ਨੂੰ ਯਾਦ ਕੀਤਾ ਗਾਣਿਆਂ ਤੋਂ ਸੁਣ ਸੁਣ ਕੇ ਤੁਸੀਂ ਕਹੀ ਜਾਂਦੇ ਹੋ ਅਸੀਂ ਭਾਊ ਹੁੰਨੇ ਆ ਅਸੀਂ ਫਲਾਣੇ ਹੁੰਨੇ ਆ ਅਸੀਂ ਧਮਕਾਣੇ ਹੁੰਦੇ ਆਂ ਭਾਊ ਦਾ ਮਤਲਬ ਪਤਾ ਕੀ ਹੁੰਦਾ ਜਾਂ ਮਾਝੇ ਵਾਲੀ ਫੌਜ ਨੂੰ ਮਹਾਰਾਜ ਮਝੈਲ ਕਿਉਂ ਕਹਿੰਦੇ ਸਨ ਮਜਾਲ ਇਸ ਕਰਕੇ ਕਹਿੰਦੇ ਸਨ

ਇਹ ਰੁਤਬੇ ਵਾਲੇ ਸਨ ਮਹਾਰਾਜ ਦੀ ਕਿਰਪਾ ਸਦਕਾ ਸਾਡਾ ਵੀ ਮੇਰਾ ਵੀ ਜਨਮ ਮਾਝੇ ਦਾ ਅਸੀਂ ਵੀ ਮਾਝੇ ਦੇ ਪਿੱਛੋਂ ਸਾਡੀ ਬੋਲੀ ਵਿੱਚ ਵੀ ਕਈ ਵਾਰੀ ਉਹ ਭਾਸ ਆ ਜਾਂਦੀ ਹ ਸੋ ਇਸ ਪ੍ਰਕਾਰ ਸਾਡਾ ਇਹ ਜਿਹੜਾ ਸੁਭਾਅ ਹੈ ਇਹ ਸਤਿਗੁਰੂ ਜੀਆਂ ਕਰਕੇ ਹੈ ਸਤਿਗੁਰੂ ਨੇ ਸਾਨੂੰ ਵਾਰੀ ਇਨੇ ਦਿੱਤੇ ਆ ਤੇ ਸਾਨੂੰ ਭਾਈ ਮਹਾ ਸਿੰਘ ਸਾਹਿਬ ਦੇ ਅਸਥਾਨ ਤੇ ਵੀ ਜਾਣਾ ਚਾਹੀਦਾ ਉੱਥੇ ਵੀ ਦਰਸ਼ਨ ਦੀਦਾਰੇ ਕਰਨੇ ਚਾਹੀਦੇ ਤੇ ਭਾਈ ਮਹਾ ਸਿੰਘ ਸਾਹਿਬ ਨੂੰ ਸਦਾ ਹੀ ਯਾਦ ਕਰਨਾ ਚਾਹੀਦਾ ਕਿ ਮਹਾਰਾਜ ਨੇ ਸਾਨੂੰ ਮਹਾਰਾਜ

ਸੱਚੇ ਪਾਤਸ਼ਾਹ ਦੀ ਕਿਰਪਾ ਸਦਕਾ ਭਾਈ ਸਾਹਿਬ ਭਾਈ ਮਹਾ ਸਿੰਘ ਸਾਹਿਬ ਨੇ ਸਾਨੂੰ ਬਚਾ ਲਿਆ ਸਾਡੀ ਸਿੱਖੀ ਰੱਖ ਲਈ ਤੇ ਖਾਲਸਾ ਜੀ ਮਾਲਵੇ ਵਾਲਿਆਂ ਨੂੰ ਭਾਈ ਦਾਨ ਸਿੰਘ ਸਾਹਿਬ ਨੂੰ ਯਾਦ ਕਰਨਾ ਚਾਹੀਦਾ ਕਿਉਂਕਿ ਮਾਲਵੇ ਦੀ ਸਿੱਖੀ ਵੀ ਰੁਲ ਗਈ ਸੀ ਖਤਮ ਹੋ ਗਈ ਸੀ ਭਾਈ ਦਾਨ ਸਿੰਘ ਸਾਹਿਬ ਨੇ ਰੱਖਣਾ ਕੀਤੀ ਹ ਭਾਈ ਦਾਨ ਸਿੰਘ ਸਾਹਿਬ ਨੇ ਬਰਾੜਾਂ ਦੀ ਇੱਜਤ ਰੱਖੀ ਮਾਝੇ ਦੀ ਇੱਜਤ ਰੱਖੀ ਸੋ ਮਾਫ ਕਰਨਾ ਮਾਲਵੀ ਦੀ ਇੱਜਤ ਰੱਖੀ ਵੀ ਮਾਲਵੇ ਦੇ ਲੋਕਾਂ ਨੂੰ ਭਾਈ ਦਾਨ ਸਿੰਘ ਸਾਹਿਬ ਨੂੰ ਵੀ ਧਨ ਆਖਣਾ ਚਾਹੀਦਾ ਸੋ ਖਾਲਸਾ ਜੀ ਮਹਾਰਾਜ ਚੜ੍ਹਦੀਆਂ ਕਲਾ ਬਖਸ਼ਣ ਇਹ ਥੋੜੀਆਂ ਜਿਹੀਆਂ ਵਿਚਾਰਾਂ ਸਨ ਨਾਲ ਬੇਨਤੀ ਹੋਰ ਹੈ ਭਾਈ ਜਿਨਾਂ ਨੂੰ ਕਿਸੇ ਪ੍ਰਕਾਰ ਦੀ ਕੋਈ ਪੁੱਛਗਿੱਛ ਹੁੰਦੀ ਹੈ

Leave a Reply

Your email address will not be published. Required fields are marked *